Davinder Rauke ਦਵਿੰਦਰ ਰਾਊਕੇ
ਦਵਿੰਦਰ ਸਿੰਘ ਰਾਊਕੇ ਦਾ ਜਨਮ ( ੧੧ ਅਗਸਤ ੧੯੮੭ ) ਪਿੰਡ ਰਾਊਕੇ ਕਲਾਂ ਜਿਲ੍ਹਾ ਮੋਗਾ ਵਿਖੇ ਹੋਇਆ । ਪਿੰਡ ਦੇ ਸਕੂਲ ਤੋਂ ਬਾਰਾਂ ਜਮਾਤਾਂ ਪਾਸ ਕਰਕੇ ਅਗਲੀ ਪੜਾਈ ਲਈ ਆਸਟ੍ਰੇਲੀਆ ਗਿਆ । ਬਚਪਨ ਤੋਂ ਰੂਹ ਨੂੰ ਜੋ ਗੀਤ ਕਵਿਤਾਵਾਂ ਦਾ ਰੰਗ ਚੜਿਆ ਸੀ ਓਹਨੂੰ ਪਰਵਾਸ ਨੇ ਹੋਰ ਗੂੜ੍ਹਾ ਕਰ ਦਿੱਤਾ । ਕਈ ਕਵਿਤਾਵਾਂ ਅਖ਼ਬਾਰਾਂ ਰਸਾਲਿਆਂ 'ਚ ਛਪੀਆਂ, ਪਹਿਲਾ ਹੀ ਗੀਤ ਪੰਜਾਬੀ ਫਿਲਮ ਚੱਲ ਮੇਰਾ ਪੁੱਤ ( ੨੦੧੮) ਵਿੱਚ ਰਿਕਾਰਡ ਹੋਇਆ । ੨੦੨੦ ਤੋਂ ਦਵਿੰਦਰ ਪੰਜਾਬ ਆਪਣੇ ਪਿੰਡ ਰਹਿ ਰਿਹਾ ਹੈ । ੨੦੨੨ 'ਚ ਕਵਿਤਾ ਦੀ ਪਲੇਠੀ ਕਿਤਾਬ ਸੰਗਰਾਂਦ ਛਪੀ ਹੈ ।
