ਤੰਦਰੁਸਤੀ ਦੀ ਸਭ ਤੋਂ ਉੱਤਮ ਖੁਰਾਕ ਹੈ ਕਵੀਸ਼ਰੀ ਜੇ ਰੂਹਦਾਰੀ ਨਾਲ ਸੁਣੀ ਅਤੇ ਗਾਈ ਜਾਵੇ।ਇਸ ਦੀ
ਜਿਊਂਦੀ ਜਾਗਦੀ ਮਿਸਾਲ ਹਨ ਹਮੇਸ਼ਾ ਗ਼ੁਲਾਬ ਦੇ ਫੁੱਲ ਵਾਂਗੂ ਖਿੜੇ ਰਹਿਣ ਵਾਲੇ ਸੰਪੂਰਨ ਕਵੀਸ਼ਰ
ਉਸਤਾਦ ਦਰਸ਼ਨ ਸਿੰਘ ਭੰਮੇ ਜੀ। ਜਿਹਨਾਂ ਨੇ ਕਵੀਸ਼ਰੀ ਨੂੰ ਆਪਣੇ ਰੋਮ ਰੋਮ ਵਿੱਚ ਵਸਾਇਆ,ਆਪਣੀ
ਜ਼ਿੰਦਗੀ ਦੇ ਕਣ ਕਣ ਵਿੱਚ ਵੇਖਿਆ ਆਪਣੀ ਜ਼ਿੰਦਗੀ ਦੇ ਪਲ ਪਲ ਵਿੱਚ ਕਵੀਸ਼ਰੀ ਨੂੰ ਸੁਰਜੀਤ ਕੀਤਾ।ਜੋ
ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਵਿਚੋਂ ਬੁੱਤ ਤਰਾਸ਼ ਵਾਂਗੂੰ ਕੋਰੜੇ,ਕਬਿੱਤ ਘੜ ਦਿੰਦੇ
ਹਨ।ਜ਼ਿੰਦਾਦਿਲ ਅਤੇ ਖੁਸ਼ਮਿਜ਼ਾਜ਼ ਇੰਨੇ ਕਿ ਜਿਹਨਾ ਦੀ ਤਸਵੀਰ ਵੇਖਕੇ ਹੀ ਉਦਾਸੀ ਦੂਰ ਹੋ ਜਾਂਦੀ ਹੈ।
ਪਿਤਾ ਸ੍ਰੀ ਰਾਮ ਸਿੰਘ ਜੀ, ਮਾਤਾ ਸ਼੍ਰੀਮਤੀ ਪਰਮੇਸਰੀ ਕੌਰ। ਧਰਮਪਤਨੀ ਸ਼੍ਰੀਮਤੀ ਸੁਖਮੀਤ ਕੌਰ
ਜਨਮ ਸਥਾਨ ਭੰਮੇ ਕਲਾਂ ਜ਼ਿਲ੍ਹਾ ਮਾਨਸਾ
ਰਿਹਾਇਸ਼ ਗਲੀ ਨੰਬਰ ਅੱਠ ਕੋਠੀ ਵਾਲਾ ਰਾਹ ਤਲਵੰਡੀ ਸਾਬੋ ਬਠਿੰਡਾ।
ਭਾਸ਼ਾ ਗਿਆਨ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ
ਕਿੱਤਾ ਸੇਵਾ ਮੁਕਤ ਸਿਹਤ ਅਧਿਕਾਰੀ
ਲਿਖਣ ਦੀ ਵਿਧਾ ਛੰਦਾ ਬੰਦੀ
ਸਤਿਕਾਰਯੋਗ ਗੁਰੂ ਸ੍ਰੀ ਰੇਵਤੀ ਪ੍ਰਸ਼ਾਦ ਸ਼ਰਮਾ ਜੀ
ਪੁਸਤਕਾਂ : ਸੁੱਖਾਂ ਲੱਦੇ ਸੁਨੇਹੇ,
ਦੋ ਪ੍ਰੀਤ ਕਿੱਸੇ ਸੱਸੀ ਪੁੰਨੂੰ ਲੈਲਾ ਮਜਨੂੰ,
ਰੂਪ ਬਸੰਤ, ਮਾਤਾ ਗੰਗਾ ਜੀ ਜੀਵਨ ਬਿਰਤਾਂਤ,
ਪਰਮ ਗਾਥਾਵਾਂ ਭਾਗ ਪਹਿਲਾ ਦੂਜਾ,
ਛੰਦ ਬਗੀਚਾ,
ਛੰਦ ਗੱਠੜੀ ,
ਛੰਦ ਪਿਟਾਰੀ,
ਛੰਦ ਬਖਾਰੀ,
ਜੁਗਨੀ ਜੜੇ ਨਗੀਨੇ,
ਸੂਰਮਿਆਂ ਦੀ ਬਹਾਦਰੀ ਛਪਾਈ ਅਧੀਨ ਹੈ ।
ਵਟਸਐਪ ਗਰੁੱਪ ਜੋ ਕਵੀਸ਼ਰੀ ਵਿਕਾਸ ਮੰਚ ਰਜਿ ਤਲਵੰਡੀ ਸਾਬੋ ਦੇ ਨਾਂ ਹੇਠ ਚੱਲ ਰਿਹਾ ਹੈ ਇਸ ਵਿਚ
190 ਦੇ ਕਰੀਬ ਸਿਖਿਆਰਥੀ ਛੰਦ ਲਿਖਣ ਦੀ ਸਿਖਿਆ ਪ੍ਰਾਪਤ ਕਰ ਰਹੇ ਹਨ।
Contact No. : 94630 23656
- ਗੁਰਿੰਦਰ ਸਿੰਘ ਸੰਧੂਆਂ