ਦਰਸ਼ਨ ਖਟਕੜ (ਜਨਮ 12 ਮਈ 1946- ) ਪੰਜਾਬੀ ਕਵੀ ਅਤੇ ਕਮਿਊਨਿਸਟ ਸਿਆਸਤਦਾਨ ਹਨ। ਸੀ.ਪੀ.ਆਈ (ਐਮ.ਐਲ), ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਹਨ।
ਇਨ੍ਹਾਂ ਦੇ ਪਹਿਲੇ ਕਾਵਿ-ਸੰਗ੍ਰਹਿ 'ਸੰਗੀ ਸਾਥੀ' ਦੀਆਂ ਤਿੰਨ ਜਿਲਦਾਂ (ਐਡੀਸ਼ਨ) ਛਪ ਚੁੱਕੀਆਂ ਹਨ। ਸੁਰਜੀਤ ਜੱਜ ਅਨੁਸਾਰ 'ਪੰਜਾਬੀ ਮਨ ਦੇ ਰਚਨਾਤਮਕ ਪਿੜ ਅੰਦਰ ਦਰਸ਼ਨ
ਖਟਕੜ ਇਲਮ ਅਤੇ ਅਮਲ ਅਤੇ ਸੁਹਜ ਤੇ ਸੰਘਰਸ਼ ਦੇ ਸੁਲੱਖਣੇ ਸੰਜੋਗ ਤੋਂ ਉਦੈ ਹੁੰਦੀ ਕਾਵਿਕਾਰੀ ਦੀ ਵਿਲੱਖਣ ਸੁਰ ਹੈ।'
ਕਾਵਿ-ਸੰਗ੍ਰਹਿ : ਸੰਗੀ ਸਾਥੀ, ਉਲਟੇ ਰੁਖ਼ ਪਰਵਾਜ਼।