Chanan Gobindpuri ਚਾਨਣ ਗੋਬਿੰਦਪੁਰੀ

ਚਾਨਣ ਗੋਬਿੰਦਪੁਰੀ (5 ਫ਼ਰਵਰੀ 1924-29 ਜਨਵਰੀ 2006) ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਸਨ੍। ਉਨ੍ਹਾਂ ਦਾ ਪੂਰਾ ਨਾਂ ਚਾਨਣ ਰਾਮ ਕਲੇਰ ਸੀ੍। ਉਨ੍ਹਾਂ ਦਾ ਜਨਮ ਪਿੰਡ ਗੋਬਿੰਦਪੁਰਾ, ਜ਼ਿਲਾ ਜਲੰਧਰ ਵਿਚ ਹੋਇਆ੍। ਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਬਚਪਨ ਤੋਂ ਸੀ੍। ਚੌਦਾਂ ਸਾਲਾਂ ਦੀ ਉਮਰ ਵਿਚ ਪਹਿਲੀ ਰਚਨਾ ਲਿਖੀ੍। ਕਿੱਤੇ ਵਜੋਂ ਦਿੱਲੀ ਵਿਖੇ ਮਨਿਸਟਰੀ ਆਫ਼ ਕੈਮੀਕਲ ਫ਼ਰਟੇਲਾਈਜ਼ਰਜ਼ ਵਿਚ ਕੰਮ ਕਰਦੇ ਸਨ ਅਤੇ ਅੰਡਰ ਸੈਕਟਰੀ ਦੇ ਉੱਚ ਅਹੁਦੇ ਤੋਂ ਰਿਟਾਇਰ ਹੋਏ੍। ਉਹ ਗ਼ਜ਼ਲ ਦੀ ਤਕਨੀਕ ਦੇ ਉਸਤਾਦ ਸਨ੍। ਉਹ ਹਿੰਦੀ ਦੇ ਵੀ ਲੇਖਕ ਸਨ ਅਤੇ ਜੋਸ਼ ਮਲਸਿਆਨੀ ਦੇ ਸ਼ਾਗਿਰਦ ਸਨ੍। ਉਨ੍ਹਾ ਦਾ ਕਲਾਮ ਗਾਉਣ ਵਾਲੇ ਫ਼ਨਕਾਰਾਂ ਵਿਚ ਤੁਫ਼ੈਲ ਨਿਆਜ਼ੀ, ਸੁਰਿੰਦਰ ਕੌਰ, ਗੁਰਦਾਸ ਮਾਨ ਤੇ ਆਸਾ ਸਿੰਘ ਮਸਤਾਨਾ ਸ਼ਾਮਿਲ ਹਨ੍। ਉਨ੍ਹਾਂ ਦੀਆਂ ਰਚਨਾਵਾਂ ਹਨ: ਸਾਡਾ ਲੋਕ ਵਿਰਸਾ (2011), ਪੰਜਾਬੀ ਲੋਕ ਕਾਵਿ ਦੇ ਮੀਲ ਪੱਥਰ, ਪੰਜਾਬੀ ਗ਼ਜ਼ਲ, ਗ਼ਜ਼ਲ ਤੇ ਅਰੂਜ਼ (1994), ਗਜ਼ਲ ਦੀਪ, ਗੁਲਜਾਰ ਚਾਨਣ (1955), ਮਿਠੀਆਂ ਪੀੜਾਂ (1958), ਗੀਤ ਮੰਜਰੀ (ਹਿੰਦੀ ਗੀਤ, 1978), ਗਜ਼ਲ ਇੱਕ ਅਧਿਅਨ (1980) ਅਤੇ ਗਜ਼ਲ ਦੀ ਮਹਿਕ (2002)੍।

ਚਾਨਣ ਗੋਬਿੰਦਪੁਰੀ ਪੰਜਾਬੀ ਕਵੀ