ਬਿਸ਼ਨ ਸਿੰਘ ਉਪਾਸ਼ਕ - Bishan Singh Upashak

ਬਿਸ਼ਨ ਸਿੰਘ ਉਪਾਸ਼ਕ ਦਾ ਜਨਮ (੨੬ ਮਈ, ੧੯੧੯ - ੧ ਨਵੰਬਰ, ੧੯੬੮) ਨੂੰ ਲਾਂਬੜਾ, ਹੁਸ਼ਿਆਰਪੁਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਮਿਸਤਰੀ ਰਲਾ ਸਿੰਘ ਸੀ ਅਤੇ ਮਾਤਾ ਦਾ ਨਾਂ ਆਤੀ ਸੀ। ਘਰ ਦੀ ਆਰਥਿਕ ਤੰਗੀ ਕਾਰਨ ਉਹ ਸਕੂਲੀ ਪੜ੍ਹਾਈ ਨਹੀਂ ਕਰ ਸਕੇ। ਉਹ ਕਵੀ, ਕਹਾਣੀਕਾਰ, ਨਾਵਲਕਾਰ ਅਤੇ ਅਨੁਵਾਦਕ ਦੇ ਨਾਲ ਨਾਲ ਸੰਪਾਦਕ ਵੀ ਰਹੇ। ਇੱਕ ਸੜਕ ਦੁਰਘਟਨਾ ਵਿੱਚ ਉਨ੍ਹਾਂ ਦੇ ਸਾਈਕਲ ਦੀ ਟੱਕਰ ਕਾਰ ਨਾਲ ਹੋਣ ਕਾਰਨ ਦਿਮਾਗ਼ ਦੀ ਨੱਸ ਫੱਟਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਉਪਾਸ਼ਨਾ, ਖ਼ੂਨੀ ਦੀਵਾਰ, ਮਹੱਲ ਤੇ ਝੁੱਗੀਆਂ, ਸੂਹਾ ਸਾਲੂ, ਧਰਤੀ ਦੀ ਅੱਗ, ਮਜੀਠੀ ਚੋਲਾ, ਜਾਮ ਸੁਰਾਹੀਆਂ, ਸਰਦਲ, ਬਸੰਤ ਬਹਾਰ, ਰਤਨਦੀਪ, ਮਹਿਫ਼ਲ ਆਦਿ।

ਬਿਸ਼ਨ ਸਿੰਘ ਉਪਾਸ਼ਕ ਪੰਜਾਬੀ ਕਵੀ