Biography : Harpreet Singh Swaich

ਜੀਵਨੀ ਤੇ ਰਚਨਾਵਾਂ : ਹਰਪ੍ਰੀਤ ਸਿੰਘ ਸਵੈਚ

ਹਰਪ੍ਰੀਤ ਸਿੰਘ ਸਵੈਚ ਪੰਜਾਬੀ ਅਦਬ ਦਾ ਸਰਬਾਂਗੀ ਲੇਖਕ ਹੈ। ਉਹ ਇੱਕੋ ਵੇਲੇ ਕਵਿਤਾ, ਕਹਾਣੀ, ਲੇਖ/ਨਿਬੰਧ, ਸਫ਼ਰਨਾਮੇ ਤੇ ਯਾਦਾਂ (ਸਿਮਰਤੀਆਂ) ਆਦਿ ਦੀ ਰਚਨਾ ਕਰ ਰਿਹਾ ਹੈ। ਪਿੰਡ ਚਾਓਮਾਜਰਾ, ਜ਼ਿਲ੍ਹਾ ਮੋਹਾਲੀ ਵਿਖੇ ਸਰਦਾਰ ਗੁਰਨਾਮ ਸਿੰਘ ਦੇ ਘਰ ਮਾਤਾ ਕ੍ਰਿਪਾਲ ਕੌਰ ਦੀ ਕੁੱਖੋਂ 02 ਅਕਤੂਬਰ, 1984 ਨੂੰ ਜਨਮਿਆ। ਹਰਪ੍ਰੀਤ ਸਿੰਘ ਸਵੈਚ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਣਾਈ ਹੋਈ ਸ਼ਖ਼ਸੀਅਤ ਹੈ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਫ਼ੈਸਰ ਗੁਰਭਜਨ ਸਿੰਘ ਗਿੱਲ ਦੇ ਸ਼ਬਦਾਂ ਵਿੱਚ “ਹਰਪ੍ਰੀਤ ਸਿੰਘ ਸਵੈਚ ਦੀ ਸ਼ਾਇਰੀ ਦਾ ਮੁੱਖ ਧੁਰਾ ਮੁਹੱਬਤ ਹੈ ਤੇ ਇਹੀ ਮੁਹੱਬਤ ਸਿਰਜਣਾ ਵਿੱਚ ਢਲ ਕੇ ਸਮਾਜ ਲਈ ਸਾਰਥਕ ਸੇਧ ਬਣ ਸਕਦੀ ਹੈ। ਅਸੀਂ ਸਾਹਿਤ ਸਿਰਜਣਾ ਦੀ ਮਸ਼ਾਲ ਨੌਜੁਆਨ ਲੇਖਕਾਂ ਦੇ ਹੱਥ ਸੌਂਪਣੀ ਹੈ ਅਤੇ ਹਰਪ੍ਰੀਤ ਸਿੰਘ ਸਵੈਚ ਵਰਗੇ ਨੌਜੁਆਨ ਸਾਹਿਤਕਾਰਾਂ ਨੂੰ ਵੇਖ ਕੇ ਮਹਿਸੂਸ ਹੁੰਦਾ ਹੈ ਕਿ ਇਹ ਮਸ਼ਾਲ ਸਹੀ ਹੱਥਾਂ ਵਿੱਚ ਜਾਵੇਗੀ।” ਇਸੇ ਤਰ੍ਹਾਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਵੀ ਪ੍ਰੋ. ਰਵਿੰਦਰ ਸਿੰਘ ਭੱਠਲ ਦੇ ਵਿਚਾਰ ਅਨੁਸਾਰ “ਹਰਪ੍ਰੀਤ ਸਿੰਘ ਸਵੈਚ ਦੀ ਕਵਿਤਾ ਇਨਸਾਨੀ ਕਦਰਾਂ ਕੀਮਤਾਂ ਨਾਲ ਲਬਰੇਜ਼ ਹੈ।” ਖ਼ਿਆਲਾਂ ਦੀ ਖਾਰੀ, ਤਰਕ ਦੀ ਲੋਅ ਅਤੇ ਪੀੜਾਂ ਤੇ ਪੈੜਾ ਜਿਹੀਆਂ ਚਰਚਿਤ ਕਿਤਾਬਾਂ ਦੀ ਰਚੇਤਾ ਅਤੇ ਪ੍ਰਸਿੱਧ ਸਮਾਜ ਸੇਵੀ ਸ਼ਖ਼ਸੀਅਤ ਰਵਨੀਤ ਕੌਰ (ਰਿਆਜ਼) ਦੇ ਕਹਿਣ ਮੂਜਬ “ਹਰਪ੍ਰੀਤ ਸਿੰਘ ਸਵੈਚ ਦੀਆਂ ਕਈ ਕਵਿਤਾਵਾਂ ਰਵਾਇਤੀ ਵਿਸ਼ੇ ਅਤੇ ਢੰਗ ਤਰੀਕੇ ਨਾਲ਼ ਲਿਖੀਆਂ ਗਈਆਂ ਹਨ। ਪੰਜਾਬੀ ਸ਼ਬਦਾਂ ਦੇ ਸ਼ਬਦ ਭੰਡਾਰ ਵਿੱਚ ਕੁੱਝ ਨਵੇਂ ਤਜ਼ਰਬੇ ਕਰਨ ਦਾ ਯਤਨ ਵੀ ਕੀਤਾ ਗਿਆ ਹੈ। ਉਸ ਦੀ ਕਵਿਤਾ ਵਿਚ ਵਨ ਸੁਵੰਨਤਾ ਨਜ਼ਰ ਆਉਂਦੀ ਹੈ।” ਪ੍ਰਸਿੱਧ ਪੰਜਾਬੀ ਨਾਟਕਕਾਰ ਅਤੇ ਫਿਲਮਸਾਜ਼ ਪਾਲੀ ਭੁਪਿੰਦਰ ਸਿੰਘ ਦੇ ਵਿਚਾਰ ਹਨ ਕਿ “ਪੰਜਾਬੀ ਵਿੱਚ ਅੱਜ ਵਾਰਤਕ ਲਿਖਣ ਦਾ ਰੁਝਾਨ ਬਹੁਤ ਘੱਟ ਹੈ। ਖ਼ਾਸ ਕਰਕੇ ਜੀਵਨੀ-ਮੂਲਕ ਵਾਰਤਾ ਦਾ ਪਰ ਹਰਪ੍ਰੀਤ ਸਿੰਘ ਸਵੈਚ ਦੀ ਪੁਸਤਕ “ਰਤੇ ਇਸਕ ਖੁਦਾਇ” ਇਸ ਕਮੀ ਨੂੰ ਪੂਰਾ ਕਰਨ ਦਾ ਨਿੱਘਰ ਉਪਰਾਲਾ ਕਰਦੀ ਹੈ। ਕਵਿਤਾ ਅਤੇ ਗਲਪ ਦੇ ਜ਼ਮਾਨੇ ਵਿੱਚ ਵਾਰਤਕ ਦੀ ਇਹ ਕੋਸ਼ਿਸ਼ ਬਹੁਤ ਮਹੱਤਵਪੂਰਨ ਹੈ।” ਪ੍ਰੋਫ਼ੈਸਰ ਪੰਡਿਤ ਰਾਓ ਧਰੇਨਵਰ ਹਰਪ੍ਰੀਤ ਸਿੰਘ ਸਵੈਚ ਦੀ ਸਾਹਿਤ ਸਿਰਜਣਾ ਬਾਰੇ ਆਖਦੇ ਹਨ ਕਿ “ਪੰਜਾਬ ਦੇ ਇਤਿਹਾਸ, ਪੰਜਾਬੀ ਸਾਹਿਤ ਤੇ ਪੰਜਾਬੀ ਭਾਸ਼ਾ ਨਾਲ਼ ਨੌਜੁਆਨਾਂ ਨੂੰ ਜੋੜਨ ਲਈ ਜਿਹੜਾ ਕਾਰਜ ਸਾਨੂੰ (ਪ੍ਰੋਫੈਸਰਾਂ ਨੂੰ) ਕਰਨਾ ਚਾਹੀਦਾ ਹੈ, ਉਹ ਹਰਪ੍ਰੀਤ ਸਿੰਘ ਸਵੈਚ ਕਰ ਰਿਹਾ ਹੈ।” ਲਫ਼ਜ਼ਾਂ ਦੀ ਦੁਨੀਆ ਸੰਸਥਾ ਦੇ ਬਾਨੀ ਤੇ ਪੰਜਾਬੀ ਕਵੀ ਤੇ ਸੰਪਾਦਕ ਜਸਵੀਰ ਸਿੰਘ “ਸ਼ਾਇਰ” ਹਰਪ੍ਰੀਤ ਸਿੰਘ ਸਵੈਚ ਦੀ ਕਾਵਿ-ਰਚਨਾ ਬਾਰੇ ਲਿਖਦੇ ਹਨ ਕਿ “ਉਸ ਨੂੰ ਪੰਜਾਬੀ ਮਾਂ ਬੋਲੀ ਨਾਲ ਡਾਢਾ ਪਿਆਰ ਹੈ, ਇਸੇ ਲਈ ਉਹ ਅਨੇਕਾਂ ਹੰਭਲੇ ਮਾਰ ਕੇ ਪੰਜਾਬੀ ਤੋਂ ਟੁੱਟ ਰਹਿਆਂ ਨੂੰ ਮੁੜ (ਆਪਣੀ ਮਾਂ ਬੋਲੀ ਨਾਲ਼) ਜੋੜਨ ਲਈ ਘਾਲਣਾ ਘਾਲ ਰਿਹਾ ਹੈ। ਸਵੈਚ ਆਪਣੀ ਕਵਿਤਾ ਰਾਹੀਂ ਆਪਣੇ ਰਹਿਬਰ ਦੇ ਪਿਆਰ ਦੀ ਅਜਿਹੀ ਇਬਾਦਤ ਕਰਦਾ ਹੈ ਕਿ ਉਸ ਦੀਆਂ ਲਿਖੀਆਂ ਕਵਿਤਾਵਾਂ ਦੀ ਪੋਥੀ ਹੀ “ਇਬਾਦਤਗਾਹ” ਬਣ ਜਾਂਦੀ ਹੈ। ਉਸਦੀ ਕਵਿਤਾ ਉਮਰ ਪੜ੍ਹਾਅ ਅਧੀਨ ਉਗਮਦੀ ਲੋਚਾ ਰੱਖਣ ਦੀ ਸਾਖੀ ਭਰਦੀ ਹੈ।” ਇਸੇ ਤਰ੍ਹਾਂ “ਰਤੇ ਇਸਕ ਖੁਦਾਇ” ਪੁਸਤਕ ਦੀ ਭੂਮਿਕਾ ਵਿੱਚ ਉਨ੍ਹਾਂ ਕਿਹਾ ਕਿ “ਹਰਪ੍ਰੀਤ ਸਿੰਘ ਸਵੈਚ ਦੀ ਵਾਰਤਕ ਰਚਨਾ ਦਾ ਅਜਿਹਾ ਰੰਗ ਪ੍ਰਸਤੁਤ ਹੋਇਆ ਹੈ, ਜਿਸ ਨੂੰ ਪੜ੍ਹ ਕੇ ਪਾਠਕਾਂ ਵਿੱਚ ਜਾਨਣ, ਮਾਨਣ ਤੇ ਅਪਣਾਉਣ ਜਿਹੇ ਮੀਰੀ ਗੁਣਾਂ ਦਾ ਵਾਧਾ ਹੋਣਾ ਸੁਭਾਵਿਕ ਜਾਪਦਾ ਹੈ।”

ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰਪ੍ਰੀਤ ਸਿੰਘ ਸਵੈਚ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਪੈਰਾਗੌਨ ਸੀਨੀਅਰ ਸੈਕੰਡਰੀ ਸਕੂਲ, ਫੇਜ਼ 10, ਮੋਹਾਲੀ ਤੋਂ ਹਾਸਲ ਕੀਤੀ।ਇਸ ਉਪਰੰਤ ਬਾਰਵੀਂ ਜਮਾਤ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3 ਬੀ 2, ਮੋਹਾਲੀ ਤੋਂ ਪ੍ਰਾਪਤ ਕੀਤੀ, ਜਦੋਂ ਕਿ ਗੈਰੈਜੁਏਸ਼ਨ ਦੀ ਪੜ੍ਹਾਈ ਸਰਕਾਰੀ ਕਾਲਜ, ਸੈਕਟਰ 11, ਚੰਡੀਗੜ੍ਹ ਤੋਂ ਕੀਤੀ। ਇਸ ਉਪਰੰਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਈਵਨਿੰਗ ਵਿਭਾਗ ਤੋਂ ਐੱਮ.ਏ. ਰਾਜਨੀਤੀ ਸ਼ਾਸਤਰ ਅਤੇ ਐੱਮ.ਏ. ਪੰਜਾਬੀ ਦੀ ਵਿੱਦਿਆ ਹਾਸਲ ਕੀਤੀ। ਇਸੇ ਦੌਰਾਨ ਉਸ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਦੀ ਸਟੈਨੋਗ੍ਰਾਫੀ ਦੀ ਉੱਚ ਪੱਧਰੀ ਸਿੱਖਿਆ ਵੀ ਹਾਸਲ ਕੀਤੀ। ਉਚੇਰੀ ਸਿੱਖਿਆ ਹਾਸਲ ਕਰਨ ਉਪਰੰਤ ਉਸਨੇ ਕੁੱਝ ਸਾਲ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ, ਲਾਂਡਰਾ (ਮੋਹਾਲੀ) ਵਿਖੇ ਨੌਕਰੀ ਕੀਤੀ। ਇਸ ਉਪਰੰਤ ਉਹ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਪੰਜਾਬੀ ਸਟੈਨੋਗ੍ਰਾਫਰ ਭਰਤੀ ਹੋਇਆ ਅਤੇ ਮੌਜੂਦਾ ਸਮੇਂ, ਉਹ ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ ਵਿਖੇ ਬਤੌਰ ਸੀਨੀਅਰ ਰਿਪੋਰਟਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਹਰਪ੍ਰੀਤ ਸਿੰਘ ਸਵੈਚ ਸਾਲ 2019 ਵਿਚ ਪਿੰਡ ਜਨੇਤਪੁਰ, ਜ਼ਿਲ੍ਹਾ ਮੋਹਾਲੀ ਦੇ ਸਰਦਾਰ ਅਮਰੀਕ ਸਿੰਘ ਅਤੇ ਸਰਦਾਰਨੀ ਸ਼ਮਸ਼ੇਰ ਕੌਰ ਦੀ ਪੁੱਤਰੀ ਬੀਬਾ ਗੁਰਸਿਮਰਤ ਕੌਰ ਨਾਲ ਵਿਆਹ ਬੰਧਨ ਵਿੱਚ ਬੱਝਿਆ ਅਤੇ ਉਸ ਦੇ ਘਰ ਗੁਰਮਿਹਰ ਕੌਰ ਨਾਂ ਦਾ ਫੁੱਲ ਖਿੜਿਆ।

ਹਰਪ੍ਰੀਤ ਸਿੰਘ ਸਵੈਚ ਆਰ.ਟੀ.ਆਈ. ਕਾਰਕੁਨ, ਖ਼ਪਤਕਾਰ ਮਾਮਲਿਆਂ ਦੇ ਮਾਹਰ ਅਤੇ ਸਮਾਜ ਸੇਵੀ ਸ. ਹਰਮਿੰਦਰ ਸਿੰਘ ਦੀ ਸੰਸਥਾ “ਸਰਘੀ ਵੈਲਫ਼ੇਅਰ ਸੁਸਾਇਟੀ” ਦਾ ਸਰਗਰਮ ਸਾਥੀ ਹੈ ਅਤੇ ਮਰਹੂਮ ਡਾ. ਸੁਰਜੀਤ ਪਾਤਰ ਦੇ ਸਹਿਯੋਗ ਨਾਲ਼ “ਪੰਜਾਬੀ ਜ਼ੁਬਾਨ ਸਾਡੀ ਪਛਾਣ” ਨਾਮ ਦੀ ਦਸਤਾਵੇਜ਼ੀ ਫਿਲਮ ਬਣਾ ਚੁੱਕਾ ਹੈ। ਇਸ ਤੋਂ ਇਲਾਵਾ ਉਹ ਸਮਾਜਿਕ ਵਿਸ਼ਿਆਂ ਤੇ ਕੁੱਝ ਲਘੂ ਫ਼ਿਲਮਾਂ ਦਾ ਨਿਰਮਾਣ ਵੀ ਕਰ ਚੁੱਕਾ ਹੈ। ਉਸ ਦੇ ਲਿਖੇ ਲੇਖ ਦੇਸ਼ ਵਿਦੇਸ਼ ਦੇ ਪੰਜਾਬੀ ਅਖ਼ਬਾਰਾਂ ਅਤੇ ਸਾਹਿਤਕ ਰਸਾਲਿਆਂ ਵਿੱਚ ਛਪਦੇ ਰਹੇ ਹਨ।

ਹਰਪ੍ਰੀਤ ਸਿੰਘ ਸਵੈਚ ਦੀਆਂ ਪ੍ਰਕਾਸ਼ਿਤ ਪੁਸਤਕਾਂ :-

1. “ਇਬਾਦਤਗਾਹ” (ਕਾਵਿ-ਸੰਗ੍ਰਹਿ), ਸਾਲ 2023 (ਇਸ ਵਿੱਚ ਲੈਅ-ਬੱਧ ਅਤੇ ਖੁੱਲ੍ਹੀਆਂ ਕਵਿਤਾਵਾਂ, ਮਾਹੀਏ, ਟੱਪਿਆਂ ਤੋਂ ਇਲਾਵਾ ਰੁਬਾਈਆਂ ਸ਼ਾਮਲ ਹਨ। ਉਸਦੀ ਕਵਿਤਾ ਵਿੱਚ ਜਿੱਥੇ ਲੋਕ ਰੰਗ ਤੇ ਮੁਹੱਬਤੀ ਵਿਸ਼ੇ ਉਭਰੇ ਹਨ, ਉੱਥੇ ਲੇਖਕ ਨੇ ਲੋਕ ਦਿਖਾਵੇ, ਧਾਰਮਿਕ ਪਾਖੰਡਾਂ ਤੇ ਗਰੀਬਾਂ ਦੀ ਲੁੱਟ ਨੂੰ ਖੁੱਲ ਕੇ ਭੰਡਿਆ ਹੈ।)

2. “ਰਤੇ ਇਸਕ ਖੁਦਾਇ” (ਵਾਰਤਕ) ਸਾਲ 2024 (ਇਸ ਵਿੱਚ ਉਸਨੇ ਮਹਾਨ ਸਿੱਖ ਜਰਨੈਲਾਂ, ਅਜ਼ਾਦੀ ਸੰਗਰਾਮੀਏ, ਸ਼ਬਦਾਂ ਦੇ ਵਣਜਾਰਿਆਂ ਵਰਗੇ ਸਾਹਿਤਕਾਰਾਂ, ਹਨੇਰਿਆਂ ਨੂੰ ਰੁਸ਼ਨਾਉਂਦੇ ਦੀਵਿਆਂ ਵਰਗੇ ਅਧਿਆਪਕਾਂ ਸਮੇਤ ਕੁੱਝ ਉਨ੍ਹਾਂ ਆਮ ਸ਼ਖ਼ਸੀਅਤਾਂ ਦੇ ਸ਼ਬਦ-ਚਿੱਤਰ ਸ਼ਾਮਲ ਕੀਤੇ ਹਨ, ਜਿਨ੍ਹਾਂ ਦੀ ਜ਼ਿੰਦਗੀ ਦਾ ਸੰਘਰਸ਼ ਸਾਨੂੰ ਕਦੇ ਵੀ ਹਿੰਤਮ ਨਾ ਹਾਰਨ ਦੀ ਪ੍ਰੇਰਣਾ ਦਿੰਦਾ ਹੈ।)

ਵੱਖ-ਵੱਖ ਅਖ਼ਬਾਰਾਂ ਅਤੇ ਸਾਹਿਤਕ ਰਸਾਲਿਆਂ ਵਿੱਚ ਛਪੇ ਲੇਖਾਂ ਦਾ ਵੇਰਵਾ:-

1. ਹਾਸ਼ੀਆਗਤ ਹੋ ਚੁੱਕੀ ਪੁਆਧੀ (ਮਿਤੀ 24.06.2018, ਪੰਜਾਬੀ ਟ੍ਰਿਬਿਊਨ)
2. ਸਾਂਝੇ ਪੰਜਾਬ ਦੇ ਵਿਸਰੇ ਹੋਏ ਲੋਕ ਨਾਚ (ਮਿਤੀ 28.7.2018, ਪੰਜਾਬੀ ਟ੍ਰਿਬਿਊਨ)
3. ਸੱਸੀ ਦੇ ਹਾਸ਼ਮ ਦਾ ਸੂਫੀ ਕਲਾਮ (ਮਿਤੀ 20.8.2018, ਚੜ੍ਹਦੀ ਕਲਾ)
4. ਬੇਰੁਖੀ ਦਾ ਸ਼ਿਕਾਰ ਙ ਅਤੇ ਞ (ਮਿਤੀ 16.09.2018, ਪੰਜਾਬੀ ਟ੍ਰਿਬਿਊਨ)
5. ਹੱਸਣ ਦੀ ਆਦਤ ਪਾ ਸੱਜਣਾ (ਮਿਤੀ 20.10.2018, ਪੰਜਾਬੀ ਟ੍ਰਿਬਿਊਨ)
6. ਬਾਜ਼ਾਰ ਨੇ ਮੱਲੇ ਸਾਡੇ ਤਿਓਹਾਰ (ਮਿਤੀ 01.12.2018, ਪੰਜਾਬੀ ਟ੍ਰਿਬਿਊਨ)
7. ਕਾਲੇਪਾਣੀਆਂ ਦੇ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ (ਮਿਤੀ 14.01.2019, ਪੰਜਾਬੀ ਟ੍ਰਿਬਿਊਨ)
8. ਗਦਰੀ ਮਾਸਟਰ ਊਧਮ ਸਿੰਘ ਕਸੇਲ (ਮਿਤੀ 13.03.2019, ਪੰਜਾਬੀ ਟ੍ਰਿਬਿਊਨ)
9. ਗਦਰੀ ਬਾਬਾ ਜਵਾਲਾ ਸਿੰਘ ਠੱਠੀਆਂ (ਮਿਤੀ 08.05.2019, ਪੰਜਾਬੀ ਟ੍ਰਿਬਿਊਨ)
10. ਲੋਪ ਹੋ ਰਹੀਆਂ ਪੁਰਾਤਨ ਖੇਡਾਂ (ਮਿਤੀ 24.08.2019, ਪੰਜਾਬੀ ਟ੍ਰਿਬਿਊਨ)
11. ਹੁਣ ਤਾਂ ਛੱਜ ਵੀ ਨਹੀਂ ਬੋਲਦਾ (ਮਿਤੀ 23.11.2019, ਪੰਜਾਬੀ ਟ੍ਰਿਬਿਊਨ)
12. ਪੱਕਾ ਘਰ ਟੋਲੀਂ ਬਾਬਲਾ (ਮਿਤੀ 15.02.2020, ਪੰਜਾਬੀ ਟ੍ਰਿਬਿਊਨ)
13. ਕਿਤੇ ਬੋਲ ਵੇ ਚੰਦਰਿਆ ਕਾਵਾਂ (ਮਿਤੀ 12.09.2020, ਪੰਜਾਬੀ ਟ੍ਰਿਬਿਊਨ)
14. ਕਿਸਾਨੀ ਸੰਘਰਸ਼ ਅਤੇ ਪੰਜਾਬ ਦੀ ਨੌਜੁਆਨੀ (ਮਿਤੀ 10.01.2021, ਪਹਿਰੇਦਾਰ)
15. ਸਾਡੀ ਬੋਲਚਾਲ ਵਿਚੋਂ ਮਨਫ਼ੀ ਹੋ ਰਹੇ ਅਖਾਣ (ਮਿਤੀ 03.09.2021, ਪਰਦੇਸ ਨਿਊਜ਼ ਯੂ.ਐਸ.ਏ.)
16. ਸ਼੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਦੀ ਯਾਤਰਾ (ਮਿਤੀ 20.02.2022, ਦਾ ਟਾਈਮਜ਼ ਆਫ਼ ਪੰਜਾਬ)
17. ਜਹੱਨੁਮ ਤੋਂ ਜੰਨਤ ਬਣੇ ਕਾਲੇਪਾਣੀਆਂ ਦੇ ਟਾਪੂਆਂ ਦਾ ਸਫ਼ਰ (ਮਿਤੀ 27.2.2022, ਪੰਜਾਬ ਟਾਈਮਜ਼)
18. ਸਿੱਖ ਜਰਨੈਲ ਹਰੀ ਸਿੰਘ ਨਲੂਆ (ਮਿਤੀ 27.4.2022, ਪੰਜਾਬੀ ਟ੍ਰਿਬਿਊਨ)
19. ਇਮਾਨਦਾਰੀ ਦਾ ਮਾਣ (ਕਹਾਣੀ) (ਜੁਲਾਈ, 2022, ਪੰਜ ਦਰਿਆ ਰਸਾਲਾ)
20. ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ (ਮਿਤੀ 01.8.2022, ਦਾ ਟਾਈਮਜ਼ ਆਫ਼ ਪੰਜਾਬ)
21. ਸਾਡਾ ਸਭ ਤੋਂ ਵੱਡਾ ਦੁਸ਼ਮਣ ਗੁੱਸਾ (ਮਿਤੀ 01.10.2022, ਪੰਜਾਬੀ ਟ੍ਰਿਬਿਊਨ)
22. ਨਿਆਮਤ ਤੋਂ ਘੱਟ ਨਹੀਂ ਸੱਚੀ ਦੋਸਤੀ (ਮਿਤੀ 19.11.2022, ਪੰਜਾਬੀ ਟ੍ਰਿਬਿਊਨ)
23. ਹਮਸਫ਼ਰ ਮਹਿਕਾਏ ਜ਼ਿੰਦਗੀ ਦਾ ਸਫ਼ਰ (ਮਿਤੀ 14.1.2023, ਪੰਜਾਬੀ ਟ੍ਰਿਬਿਊਨ)
24. ਦੂਜਾ ਮੌਕਾ (ਮਿੰਨੀ ਕਹਾਣੀ) (ਮਿਤੀ 26.2.2023, ਪੰਜਾਬੀ ਟ੍ਰਿਬਿਊਨ)
25. ਮਿਜ਼ੋ ਲੋਕਾਂ ਦੀ ਧਰਤੀ ਮਿਜ਼ੋਰਮ (ਮਿਤੀ 12.03.2023, ਪੰਜਾਬੀ ਟ੍ਰਿਬਿਊਨ)
26. ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸੇ ਪੀਵੇ  (ਜਨਵਰੀ-ਮਾਰਚ, 2023, ਸ਼ਮਾਦਾਨ ਰਸਾਲਾ)
27. ਖੂਬਸੂਰਤ ਤੇ ਨਿੱਘਾ ਅਹਿਸਾਸ ਮੁਹੱਬਤ (ਮਿਤੀ 13.05.2023, ਪੰਜਾਬੀ ਟ੍ਰਿਬਿਊਨ)
28. ਹਿਮਾਚਲ ਦੀ ਬਸਪਾ ਘਾਟੀ ਚ ਦੇਸ਼ ਦੇ ਆਖਰੀ ਪਿੰਡ ਦਾ ਸਫ਼ਰ (ਮਿਤੀ 14.06.2023, ਪੰਜਾਬ ਟਾਈਮਜ਼)
29. ਪਿਆਰ ਤੇ ਮੁਹੱਬਤ ਦਾ ਪ੍ਰਤੀਕ ਚੰਨ (ਮਿਤੀ 08.7.2023, ਪੰਜਾਬੀ ਟ੍ਰਿਬਿਊਨ)
30. ਜਿਨ੍ਹਾਂ ਹਿੰਮਤ ਯਾਰ ਬਣਾਈ (ਮਿਤੀ 21.09.2023, ਪੰਜਾਬ ਟਾਈਮਜ਼)
31. ਜਿਊਣਾ ਮਿਸਾਲ ਬਣਕੇ, ਜਗਣਾ ਮਸ਼ਾਲ ਬਣਕੇ (ਮਿਤੀ 14.10.2023, ਪੰਜਾਬ ਟਾਈਮਜ਼)
32. ਸਿੱਖ ਰਾਜ ਦਾ ਤੀਜਾ ਮਹਾਰਾਜਾ ਕੰਵਰ ਨੌਨਿਹਾਲ ਸਿੰਘ (ਮਿਤੀ 06.11.2023, ਪੰਜਾਬ ਟਾਈਮਜ਼)
33. ਅਧਿਐਨ ਤੇ ਅਧਿਆਪਨ ਨੂੰ ਸਮਰਪਿਤ ਰਵਨੀਤ ਕੌਰ (ਮਿਤੀ 08.11.2023, ਚੜ੍ਹਦੀ ਕਲਾ)
34. ਹਨੇਰਿਆਂ ਚ ਜਗਦਾ ਦੀਵਾ (ਮਿਤੀ 25.11.2023, ਪੰਜਾਬ ਟਾਈਮਜ਼)
35. ਕੋਹਿਨੂਰ (ਦਸੰਬਰ, 2023, ਸ਼ਮਾਦਾਨ ਰਸਾਲਾ)
36. ਬੈਂਗਲੂਰ, ਮੈਸੂਰ ਅਤੇ ਊਟੀ ਦਾ ਸਫ਼ਰਨਾਮਾ (ਦਸੰਬਰ, 2023, ਸ਼ਮਾਦਾਨ ਰਸਾਲਾ)
37. “ਵਖਤੁ ਵੀਚਾਰੇ ਸੁ ਬੰਦਾ ਹੋਇ” ਦਾ ਧਾਰਨੀ (ਜਨਵਰੀ, 2024, ਪੰਜਾਬ ਮੇਲ ਯੂ.ਐਸ.ਏ.)
38. ਗਲਤੀ ਦਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੁੰਦਾ (ਮਿਤੀ 17.01.2024, ਪੰਜਾਬ ਟਾਈਮਜ਼)
39. ਜਦੋਂ ਅਣਚਾਹਿਆ ਮੋਬਾਹਿਲ ਵਰਤ ਰੱਖਿਆ ਗਿਆ (ਮਿਤੀ 14.02.2024, ਸਮਾਜ ਵੀਕਲੀ ਨਿਊਜ਼)
40. ਬਹੁਪੱਖੀ ਸਿਰਜਣਾਤਮਕ ਸ਼ਖਸੀਅਤ ਪ੍ਰਿੰਸੀਪਲ ਸਵਰਨ ਸਿੰਘ ਢੰਗਰਾਲੀ (ਮਿਤੀ 01.03.2024, ਚੜ੍ਹਦੀ ਕਲਾ)
41. “ਬੰਦੇ ਖੋਜੁ ਦਿਲ ਹਰ ਰੋਜ” ਦੇ ਧਾਰਨੀ (ਮਿਤੀ 12.03.2024, ਸਮਾਜ ਵੀਕਲੀ ਨਿਊਜ਼)
42. ਪਠਾਨਕੋਟ ਵਿਖੇ “ਮਿੰਨੀ ਗੋਆ” ਦਾ ਸਫ਼ਰ (ਮਿਤੀ 16.03.2024, ਪੰਜਾਬ ਟਾਈਮਜ਼ ਅਤੇ ਮਿਤੀ 07.04.2024, ਪੰਜਾਬੀ ਟ੍ਰਿਬਿਊਨ)
43. ਗੁਰਦੁਆਰਾ ਪੰਜਾ ਸਾਹਿਬ ਹਸਨਅਬਦਾਲ ਦੀ ਯਾਤਰਾ (ਮਿਤੀ 06.05.2024, ਪੰਜਾਬ ਟਾਈਮਜ਼)
44. ਗੁਰਦੁਆਰਾ ਨਨਕਾਣਾ ਸਾਹਿਬ ਦੀ ਯਾਤਰਾ (ਮਿਤੀ 20.06.2024, ਪੰਜਾਬ ਮੇਲ ਯੂ.ਐਸ.ਏ.)
45. ਭਰੋਸਾ ਜੋੜੇ, ਸ਼ੱਕ ਤੋੜੇ (ਮਿਤੀ 17.08.2024, ਪੰਜਾਬੀ ਟ੍ਰਿਬਿਊਨ)
46. ਪੁਆਧੀਆਂ ਦੀਆਂ ਪੌਂ ਬਾਰਾਂ (ਮਿਤੀ 22.09.2024, ਪੰਜਾਬੀ ਟ੍ਰਿਬਿਊਨ)
47. ਅੱਖੀਂ ਡਿੱਠਾ ਲਾਹੌਰ ਸ਼ਹਿਰ (ਮਿਤੀ 20.11.2024, ਪੰਜਾਬ ਮੇਲ ਯੂ.ਐਸ.ਏ.)

ਹਰਪ੍ਰੀਤ ਸਿੰਘ ਸਵੈਚ ਵੱਲੋਂ ਬਣਾਈਆਂ ਦਸਤਾਵੇਜ਼ੀ ਅਤੇ ਲਘੂ ਫ਼ਿਲਮਾਂ ਦਾ ਸੰਖੇਪ ਵੇਰਵਾ:-

1. ਕਾਲਾ ਧਨ (ਇਕ ਪੱਖ ਇਹ ਵੀ) (ਮਿਤੀ 17.11.2016, ਯੂਟਿਊਬ ਚੈਨਲ)
2. ਪੰਜਾਬੀ ਜ਼ੁਬਾਨ, ਸਾਡੀ ਪਛਾਣ (ਦਸਤਾਵੇਜ਼ੀ) (ਮਿਤੀ 10.03.2017, ਯੂਟਿਊਬ ਚੈਨਲ)
3. ਖ਼ਪਤਕਾਰਾਂ ਦੇ ਹੱਕ-1 (ਮਿਤੀ 21.10.2017, ਯੂਟਿਊਬ ਚੈਨਲ)
4. ਖ਼ਪਤਕਾਰਾਂ ਦੇ ਹੱਕ-2 (ਮਿਤੀ 02.07.2018, ਯੂਟਿਊਬ ਚੈਨਲ)
5. ਮੈਂ ਨੀਂ ਬਣਨਾ ਪਰੀ (ਮਿਤੀ 03.05.2018, ਯੂਟਿਊਬ ਚੈਨਲ)

  • ਮੁੱਖ ਪੰਨਾ : ਕਾਵਿ ਰਚਨਾਵਾਂ : ਹਰਪ੍ਰੀਤ ਸਿੰਘ ਸਵੈਚ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ