Bhupinder Dulay ਭੁਪਿੰਦਰ ਦੁਲੇਅ

ਪੰਜਾਬੀ ਗ਼ਜ਼ਲ ਦਾ ਪਰਪੱਕ ਸ਼ਾਇਰ ਭੁਪਿੰਦਰ ਦੁਲੇਅ ਟੋਰੰਟੋ (ਕੈਨੇਡਾ) ਪਰਿਵਾਰ ਸਮੇਤ ਵੱਸਦਾ ਹੈ।
ਭੁਪਿੰਦਰ ਬਾਰੇ ਜੇ ਇਹ ਕਹੀਏ ਕਿ ਸ਼ਾਇਰੀ ਉਸ ਨੂੰ ਵਿਰਸੇ ਚ ਮਿਲੀ ਹੈ ਤਾਂ ਕੋਈ ਅਤਿਕਥਨੀ ਨਹੀਂ। ਉਸ ਦੇ ਸਤਿਕਾਰਯੋਗ ਪਿਤਾ ਜੀ ਡਾਃ ਰਣਧੀਰ ਸਿੰਘ ਚੰਦ ਪੰਜਾਬੀ ਦੇ ਪ੍ਰਮੁੱਖ ਸ਼ਾਇਰ ਸਨ ਜੋ 26 ਮਾਰਚ 1992 ਚ ਪੰਜਾਹ ਸਾਲ ਤੋਂ ਵੀ ਘੱਟ ਉਮਰ ਗੁਜ਼ਾਰ ਕੇ ਸੰਸਾਰ ਛੱਡ ਗਏ। ਉਨ੍ਹਾਂ ਦੀ ਚੋਣਵੀਂ ਸ਼ਾਇਰੀ ਇੱਕ ਸੂਰਜ ਮੇਰਾ ਵੀ ਮਾਰਚ 2022 ਚ ਪ੍ਰਕਾਸ਼ਿਤ ਹੋਈ ਹੈ। ਭੁਪਿੰਦਰ ਦੁਲੇਅ ਦੇ ਸਤਿਕਾਰਤ ਮਾਤਾ ਜੀ ਤਰਨਜੀਤ ਕੌਰ ਸੁਰਤਾਲ ਤ੍ਰੈਮਾਸਿਕ ਪੱਤਰ ਦੇ ਸੰਪਾਦਕ ਰਹੇ ਹਨ।
ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜ ਸਾਲ 2000 ਚ ਛਪਿਆ ਅਤੇ ਦੂਸਰਾ ਗ਼ਜ਼ਲ ਸੰਗ੍ਰਹਿ 2014 ਵਿਚ। ਸਾਲ 2022 ਵਿੱਚ ਬੰਦ ਬੰਦ ਦਾ ਦੂਜਾ ਸੰਸਕਰਨ ਛਪਿਆ ਹੈ। ਇਸ ਦੇ ਪ੍ਰਕਾਸ਼ਕ ਸਪਰੈੱਡ ਪਬਲੀਕੇਸ਼ਨ ਪਟਿਆਲਾ ਹਨ।
ਅਜਾਇਬ ਚਿਤਰਕਾਰ, ਡਾਃ ਜਗਤਾਰ ਤੇ ਡਾਃ ਸੁਰਜੀਤ ਪਾਤਰ ਜੀ ਨੇ ਉਸ ਦੀ ਗ਼ਜ਼ਲ ਬਾਰੇ ਬੇਹੱਦ ਮੁਲਵਾਨ ਟਿਪਣੀਆਂ ਕੀਤੀਆਂ ਹਨ। ਸਿਰਫ਼ ਵੰਨਗੀ ਮਾਤਰ ਡਾਃ ਜਗਤਾਰ ਦੀ ਟਿਪਣੀ ਹੀ ਪੜ੍ਹੋ।
ਆਪਣੇ ਪਿਤਾ ਡਾਃ ਰਣਧੀਰ ਸਿੰਘ ਚੰਦ ਵਾਂਗ ਭੁਪਿੰਦਰ ਦੁਲੇਅ ਦੀਆਂ ਗ਼ਜ਼ਲਾਂ ਵਿੱਚ ਬੜੀ ਪੁਖ਼ਤਗੀ ਹੈ। ਉਹ ਕਈ ਸ਼ਿਅਰਾਂ ਵਿੱਚ ਤਾਂ ਪੰਜਾਬੀ ਦੇ ਉਸਤਾਦ ਸ਼ਾਇਰਾਂ ਨੂੰ ਮਾਤ ਪਾ ਰਿਹਾ ਵਿਖਾਈ ਦੇਂਦਾ ਹੈ।
ਉਸ ਦਾ ਅੰਦਾਜ਼ੇ ਬਿਆਨ ਸ਼ਬਦਾਂ ਦਾ ਰੱਖ ਰਖਾਉ , ਸ਼ਿਅਰਾਂ ਵਿਚਲੀ ਗਹਿਰਾਈ ਕਮਾਲ ਦੀ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਸ਼ੋਰ ਨਹੀਂ, ਚੁੱਪ ਸਿਰਜਦੀ ਸਹਿਜਤਾ ਹੈ। ਇਨ੍ਹਾਂ ਗ਼ਜ਼ਲਾਂ ਦਾ ਸਵਾਗਤ ਨਾ ਕਰਨਾ ਇੱਕ ਸਾਜ਼ਿਸ਼ ਪ੍ਰਤੀਤ ਹੋਵੇਗੀ। - ਗੁਰਭਜਨ ਗਿੱਲ

Band Band : Bhupinder Dulay

ਬੰਦ ਬੰਦ : ਭੁਪਿੰਦਰ ਦੁਲੇਅ