Bhagat Kabir Ji ਭਗਤ ਕਬੀਰ ਜੀ
ਭਗਤ ਕਬੀਰ ਜੀ (੧੩੯੮-੧੫੧੮) ਸੰਤ ਕਬੀਰ ਦੇ ਨਾਂ ਨਾਲ ਵੀ ਮਸ਼ਹੂਰ ਹਨ ।ਉਹ ਰਹੱਸਵਾਦੀ ਕਵੀ ਸਨ ਤੇ ਉਨ੍ਹਾਂ ਦਾ ਭਗਤੀ ਅੰਦੋਲਨ ਤੇ ਡੂੰਘਾ ਅਸਰ ਪਿਆ ।ਉਨ੍ਹਾਂ ਦੀ ਬਾਣੀ ਸਿੱਖਾਂ ਦੇ ਧਾਰਮਿਕ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਵਿੱਚ ਵੀ ਦਰਜ ਕੀਤੀ ਗਈ ਹੈ ।ਉਨ੍ਹਾਂ ਦੇ ਪੈਰੋਕਾਰਾਂ ਨੂੰ ਕਬੀਰ ਪੰਥੀ ਵਜੋਂ ਜਾਣਿਆ ਜਾਂਦਾ ਹੈ ।ਉਨ੍ਹਾਂ ਦੀਆਂ ਪਰਮੁੱਖ ਰਚਨਾਵਾਂ ਬੀਜਕ, ਸਾਖੀ ਗ੍ਰੰਥ, ਕਬੀਰ ਗ੍ਰੰਥਾਵਲੀ ਅਤੇ ਅਨੁਰਾਗ ਸਾਗਰ ਹਨ । ਉਹ ਨਿਧੜਕ ਅਤੇ ਬਹਾਦੁਰ ਸਮਾਜ ਸੁਧਾਰਕ ਸਨ ।ਉਨ੍ਹਾਂ ਨੇ ਆਪਣੀ ਰਚਨਾ ਆਮ ਲੋਕਾਂ ਦੀ ਬੋਲੀ ਵਿੱਚ ਰਚੀ ।
