Beeba Balwant ਬੀਬਾ ਬਲਵੰਤ

(30 ਜੁਲਾਈ 1945)

ਆਪ ਦਾ ਜਨਮ 30 ਜੁਲਾਈ 1945 ਨੂੰ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਰੁੜਕਾ ਵਿਖੇ ਹੋਇਆ, ਏਸੇ ਜ਼ਿਲ੍ਹੇ ਦਾ ਸ਼ਹਿਰ ਜਗਰਾਉਂ ਆਪ ਦਾ ਜੱਦੀ ਸ਼ਹਿਰ ਹੈ।

ਉਹ ਇੱਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ। ਇਕੋ ਵੇਲੇ, ਚਿੱਤਰਕਾਰ, ਨਾਟਕਕਾਰ, ਅਭਿਨੇਤਾ, ਸਾਧਕ, ਚਿੰਤਕ, ਤਿਆਗੀ, ਉਪਰਾਮਤਾ ਵਿੱਚ ਏਕਤਾ, ਸਾਦਗੀ, ਤੇ ਇਕਾਂਤ ਪਸੰਦ, ਘੁੰਮਕੜ, ਕੁਦਰਤ ਨਾਲ ਨਜ਼ਦੀਕੀ ਸਾਂਝ ਰੱਖਣ ਵਾਲੇ ਅਨੁਭਵੀ, ਅਤੇ ਬਹੁਤ ਹੀ ਮਿਲਣਸਾਰ, ਕੋਮਲ ਅਤੇ ਨੇਕ ਦਿਲ ਇਨਸਾਨ ਹੋਣ ਦੇ ਨਾਲ-ਨਾਲ ਨਵੇਕਲੀ ਕਿਸਮ ਦੇ ਸ਼ਾਇਰ ਵੀ ਹਨ।

ਉਨ੍ਹਾਂ ਨੂੰ ਮਿਲੇ ਸਮੇਂ-ਸਮੇਂ ਸਿਰ ਮਾਨ-ਸਨਮਾਨਾਂ, ਯੋਗਤਾਵਾਂ ਤੇ ਪ੍ਰਾਪਤੀਆਂ ਦੀ ਸੂਚੀ ਬੜੀ ਲੰਮੀ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਸਾਹਿਤਕਾਰ ਮਿੱਤਰਾਂ ਦਾ ਘੇਰਾ ਵੀ ਬਹੁਤ ਲੰਮਾ-ਚੌੜਾ ਹੈ। ਉਨ੍ਹਾਂ ਬਾਰੇ ਇਹ ਸਭ ਕੁਝ ਤੇ ਹੋਰ ਵੀ ਬਹੁਤ ਕੁਝ ਉਨ੍ਹਾਂ ਦੇ ਰੈਣ ਬਸੇਰਾ ਕਰਮ ਭੂਮੀ 108, ਆਰ.ਆਰ. ਕਲੋਨੀ, ਓਸ਼ੋ ਮਾਰਗ, ਗੁਰਦਾਸਪੁਰ (ਪੰਜਾਬ) ਵਿਖੇ ਵੇਖਿਆ ਜਾ ਸਕਦਾ ਹੈ। ਉਹ “ਮੇਲਾ ਕਲਮਾਂ ਦਾ” ਨਾਂ ਦੀ ਸਾਹਿਤ ਸਭਾ ਗੁਰਦਾਸਪੁਰ ਦੇ ਬਾਨੀ ਵੀ ਹਨ।

ਉਨ੍ਹਾਂ ਦੇ ਛਪੇ ਕਾਵਿ ਸੰਗ੍ਰਹਿ—ਤੇਰੀਆਂ ਗੱਲਾਂ ਤੇਰੇ ਨਾਂ, ਫੁੱਲਾਂ ਦੇ ਰੰਗ ਕਾਲੇ, ਤੀਜੇ ਪਹਿਰ ਦੀ ਧੁੱਪ, ਕਥਾ ਸਰਾਪੇ ਬਿਰਖ ਦੀ, ਅਥਰੂ ਗੁਲਾਬ ਹੋਏ, ਮਨ ਨਾਹੀਂ ਦਸ ਬੀਸ, ਪੰਛੀ ਫਿਰ ਨਾ ਪਰਤਿਆ, ਮਨ ਨਾਹੀਂ ਵਿਸਰਾਮ, ਟੇਲ ਆਫ ਦੀ ਕਰਸਡ ਟ੍ਰੀ (ਅੰਗ੍ਰੇਜ਼ੀ ਅਨੁਵਾਦ), ਪਲ਼ ਪਲ਼ ਬਦਲਤੇ ਰੰਗ (ਹਿੰਦੀ ਵਿੱਚ ਅਨੁਵਾਦ), ਅਤੇ ਅਨੰਦੁ ਭਇਆ (ਰਵੇਲ ਸਿੰਘ ਇਟਲੀ, ਹੁਣ ਪੰਜਾਬ) ਹਨ।

ਬੀਬਾ ਬਲਵੰਤ ਪੰਜਾਬੀ ਕਵੀ

ਬੀਬਾ ਬਲਵੰਤ : ਪੁਸਤਕਾਂ ਅਤੇ ਸੰਗ੍ਰਹਿ

Beeba Balwant : Books & Sections