Balkarnvir Singh ਬਲਕਰਨਵੀਰ ਸਿੰਘ

ਬਲਕਰਨਵੀਰ ਸਿੰਘ ਪਿੰਡ ਕੋਟ ਗੰਗੂ ਰਾਏ ਜਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ । ਉਸਦਾ ਜਨਮ ਮਿਤੀ 8 ਫਰਵਰੀ 1991 ਪਿੰਡ ਕੋਟ ਗੰਗੂ ਰਾਏ ਵਿਖੇ ਪਿਤਾ ਭੁਪਿੰਦਰ ਸਿੰਘ ਮਾਤਾ ਜਸਪਾਲ ਕੌਰ ਦੀ ਕੁੱਖੋਂ ਹੋਇਆ ।
ਉਸਨੂੰ ਕਿਤਾਬਾਂ ਪੜੵਨ ਦਾ ਤੇ ਕਵਿਤਾਵਾਂ ਅਤੇ ਕਹਾਣੀਆ ਲਿਖਣ ਦਾ ਸ਼ੌਕ ਹੈ। ਉਹ ਆਖਦਾ ਕਿ ਜਦੋਂ ਉਸਦੇ ਪੜਦਾਦਾ ਸ. ਸਰਵਣ ਸਿੰਘ ਜੀ ਬਚਪਨ 'ਚ ਵਾਰਿਸ ਸ਼ਾਹ ਦੀ ਹੀਰ ਗਾਕੇ ਸੁਣਾਉਂਦੇ ਤਾਂ ਉਹ ਕਿਧਰੇ ਸੋਚਾਂ ਦੇ ਸਮੁੰਦਰ 'ਚ ਗਵਾਚ ਜਾਂਦਾ ਤੇ ਸੋਚਦਾ ਇਹ ਕਿੱਸਾ ਵਾਰਿਸ਼ ਸ਼ਾਹ ਜੀ ਨੇ ਕਿੰਨੀ ਖੂਬਸੂਰਤੀ ਨਾਲ ਲਿਖਿਆ ਭਾਵੇਂ ਉਸ ਸਮੇਂ ਉਹਨਾਂ ਦੇ ਅਰਥ ਸਮਝ ਨਾ ਆਉਣੇ ਪਰ ਮਨ ਚ ਲਿਖਣ ਦਾ ਖਿਆਲ ਜਰੂਰ ਆਉਂਦਾ ।ਉਸਦੀ ਆਪਣੀ ਪਹਿਲੀ ਕਵਿਤਾ ਗੁਰੂ ਨਾਨਕ ਦੇਵ ਜੀ ਉੱਪਰ "ਐ ਨਾਨਕ ਮੇਰਿਆ ਸਾਈਂ" ਲਿਖੀ। ਉਹ ਹੁਣ ਤੱਕ ਕਈ ਸਾਝੇਂ ਕਾਵ ਸੰਗ੍ਰਿਹ ਜਿਵੇਂ ਜਰਖੇਜ਼ ਇਬਾਰਤਾਂ,ਹਿਜ਼ਰ ਕੁਵਾਰਾ ਆਦਿ ਵਿੱਚ ਆਪਣੀਆਂ ਕਵਿਤਾਵਾਂ ਛਪਵਾ ਚੁੱਕਿਆ ਹੈ ਤੇ ਬਲਕਰਨਵੀਰ ਦੀਆਂ ਕਵਿਤਾਵਾਂ ਤੇ ਕਹਾਣੀਆ ਪ੍ਰਤੀਲਿਪੀ ਆਨਲਾਇਨ ਪਲੇਟਫਾਰਮ ਤੇ ਕਈ ਇਨਾਮ ਹਾਸਿਲ ਕਰ ਚੁੱਕੀਆਂ ਹਨ।ਉਸਦੀ ਇੱਕ ਕਹਾਣੀ ਤੇ ਅਧਾਰਿਤ ਲਘੂ ਫਿਲਮ ਵੀ ਬਣ ਰਹੀ ਹੈ।
ਬਲਕਰਨਵੀਰ ਦੀ ਵਿਦਿਅਕ ਯੋਗਤਾ ਬੀ.ਕਾਮ ਐੱਮ.ਬੀ.ਏ ਹੈ ਤੇ ਉਹ ਮਿਲਕਫੈੱਡ ਵੇਰਕਾ ਵਿੱਚ ਬਤੌਰ ਕਲਰਕ ਦੀ ਨੌਕਰੀ ਕਰ ਰਿਹਾ ਹੈ। ਅੱਗੇ ਉਹ ਆਪਣਾ ਸਾਹਿਤਕ ਸਫ਼ਰ ਇੰਝ ਹੀ ਜਾਰੀ ਰੱਖੇਗਾ । - ਸਿਮਬਰਨ ਕੌਰ ਸਾਬਰੀ