Baldev Singh Dardi ਬਲਦੇਵ ਸਿੰਘ ਦਰਦੀ

ਪੰਥ ਪ੍ਰਸਿੱਧ ਢਾਡੀ ਗਿਆਨੀ ਬਲਦੇਵ ਸਿੰਘ ਦਰਦੀ ਜੀ ਦਾ ਜਨਮ 1/12/1943 ਨੂੰ ਪਿਤਾ ਸਰਦਾਰ ਕੇਹਰ ਸਿੰਘ ਤੇ ਮਾਤਾ ਸਰਦਾਰਨੀ ਕਰਤਾਰ ਕੌਰ ਦੀ ਕੁੱਖੋਂ ਪਿੰਡ ਸੁੰਡਰਾਂ ਵਿਖੇ ਹੋਇਆ। ਸੰਨ 1963 ਵਿੱਚ ਦਸਵੀਂ ਪਾਸ ਕਰਨ ਉਪਰੰਤ ਦਰਦੀ ਜੀ ਸਿਹਤ ਵਿਭਾਗ ਵਿੱਚ ਨੌਕਰੀ ਲੱਗ ਗਏ, ਜਿਥੋਂ ਬਤੌਰ ਹੈਲਥ ਇੰਸਪੈਕਟਰ ਰਿਟਾਇਰ ਹੋਏ। ਸੰਨ 1974 ਵਿੱਚ ਦਰਦੀ ਜੀ ਨੇ ‌ਆਪਣੇ ਤਿੰਨੇ ਸਕੇ ਭਰਾਵਾਂ ਧਰਮ ਸਿੰਘ ਦਰਦੀ, ਕਰਮ ਸਿੰਘ ਦਰਦੀ ਤੇ ਸੰਪੂਰਨ ਸਿੰਘ ਸੇਵਕ ਨਾਲ ਢਾਡੀ ਜੱਥਾ ਬਣਾਇਆ । ਪਿਛਲੇ ਪੰਜਾਹ ਸਾਲਾਂ ਤੋਂ ਇਹ ਢਾਡੀ ਜੱਥਾ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਦਾ ਆ ਰਿਹਾ ਹੈ। ਦਰਦੀ ਜੀ ਨੂੰ 24ਵੇਂ ਯੂਨੀਵਰਸਲ ਵਿਰਾਸਤੀ ਅਖਾੜੇ ਵਿੱਚ ਪੁਆਧ ਢਾਡੀ ਕਲਾ ਦੀ ਯੂਨੀਵਰਸਿਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਅੰਤਰਰਾਸ਼ਟਰੀ ਸ਼੍ਰੋਮਣੀ ਢਾਡੀ ਸਭਾ ਬਾਬਾ ਨੱਥਾ ਜੀ ਬਾਬਾ ਅਬਦੁੱਲਾ ਜੀ ਵਲੋਂ ਦਰਦੀ ਜੀ ਨੂੰ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਰਦੀ ਸਾਹਿਬ ਦੀ ਕਲਮ ਤੋਂ ਬੈਂਤ ਛੰਦ ਵਿੱਚ ਪੈਂਤੀ ਅੱਖਰੀ ਤੇ ਹੋਰ ਅਨੇਕਾਂ ਇਤਿਹਾਸਕ ਪ੍ਰਸੰਗ ਵੱਖ-ਵੱਖ ਛੰਦਾਂ ਵਿੱਚ ਲਿਖੇ ਗਏ ਹਨ। ਦਰਦੀ ਜੀ ਆਪਣੇ ਜੱਥੇ ਨਾਲ ਰੇਡੀਓ ਅਤੇ ਚੰਡੀਗੜ੍ਹ ਦੂਰਦਰਸ਼ਨ ਤੇ ਵੀ ਢਾਡੀ ਪ੍ਰੋਗਰਾਮ ਪੇਸ਼ ਕਰ ਚੁੱਕੇ ਹਨ । ਢਾਡੀ ਕਲਾ ਖੇਤਰ ਵਿੱਚ ਉਨ੍ਹਾਂ ਦੇ ਅਨੇਕਾਂ ਹੀ ਸ਼ਗਿਰਦ ਹਨ ਜੋ ਢਾਡੀ ਕਲਾ ਰਾਹੀਂ ਸੰਗਤਾਂ ਦੀ ਸੇਵਾ ਕਰ ਰਹੇ ਹਨ । ਉਨ੍ਹਾਂ ਵਲੋਂ ਵਿਰਾਸਤ ਵਿੱਚ ਦਿੱਤੀ ਢਾਡੀ ਕਲਾ ਨੂੰ ਉਨ੍ਹਾਂ ਦੇ ਸਪੁੱਤਰ ਹਰਜੀਤ ਸਿੰਘ ਐਮ. ਏ. ਦੁਆਰਾ ਜਾਰੀ ਰੱਖਿਆ ਹੋਇਆ ਹੈ । - ਗੁਰਿੰਦਰ ਸਿੰਘ ਸੰਧੂਆਂ ।