Persian Poetry of Sultan Bahu in Punjabi
Translator :Maulvi Muhammad Shah-ud-Din Qadri Sarwari
ਫਾਰਸੀ ਕਵਿਤਾ ਪੰਜਾਬੀ ਵਿਚ : ਹਜ਼ਰਤ ਸੁਲਤਾਨ ਬਾਹੂ
1
ਆਪ ਦਿਖਾਵੇਂ ਆਪਣੇ ਤਾਈਂ, ਮੈਂ ਤਾਂ ਸੂਫ਼ੀ ਭਾਰਾ ।
ਮੇਰੇ ਜੇਹਾ ਆਬਦ ਜ਼ਾਹਦ, ਕਿਧਰੇ ਨਾਹੀਂ ਯਾਰਾ ।
ਕਦ ਤਕ ਦੁਨੀਆਂ ਅੰਦਰ ਆਪਣੀ, ਖੁਦਬੀਨੀ ਦਿਖਲਾਵੇਂ ।
ਏਸ ਦਿਖਾਵਟ ਦਰਵੇਸ਼ੀ ਥੀਂ, ਕਦੋਂ ਖਲਾਸੀ ਪਾਵੇਂ ।
ਵਾਕਫ਼ ਹੈਂ ਜੇ ਰਾਜ਼ ਖ਼ੁਦੀ ਦਾ, ਤੈਹ ਕਰ ਮੰਜ਼ਲ ਭਾਰੀ ।
ਅਪਣਾ ਆਪ ਦਿਖਾਵੇਂ ਨਾਹੀਂ, ਤਾਂ ਤੂੰ ਦੂਜੀ ਵਾਰੀ ।
ਕਿਉਂ ਤੂੰ ਆਪਣਾ ਆਪ ਬਣਾਵੇਂ, ਆਪਣਾ ਨਾਮ ਜਤਾਵੇਂ ।
ਕਤਰੇ ਇਕ ਮਣੀ ਆਪਣੀ, ਪੈਦਾਇਸ਼ ਜਦ ਪਾਵੇਂ ।
ਆਪਣਾ ਆਪ ਜਤਾਣਾ, ਤੇਰੇ ਤਾਈਂ ਲਾਇਕ ਨਾਹੀਂ ।
ਕੀ ਹੋਇਆ ਇਬਲੀਸ ਜਤਾਇਆ, ਜਿਸ ਦਮ ਆਪਣੇ ਤਾਈਂ ?
ਇਬਲੀਸ=ਸ਼ੈਤਾਨ)
2
ਆ ਐ ਅੱਗ ਇਸ਼ਕੇ ਦੀ, ਸਾੜਾਂ ਤਾਂ ਸੇ ਆਪਣੇ ਤਾਈਂ ।
ਜੇ ਨਾ ਸਾੜੇਂ ਤਾਂ ਮੈਂ ਆਪੇ, ਸੜ ਜਾਵਾਂ ਭਰ ਆਹੀਂ ।
ਜੋਸ਼ ਕਰੇਂ ਜਦ ਆਪਣੇ ਅੰਦਰ, ਕੰਢੇ, ਕੱਖ ਜਲਾਵੇਂ ।
ਕਿਉਂ ਨਾ ਸਾੜਾਂ ਆਪਣੇ ਤਾਈਂ, ਕੋਲ ਮੇਰੇ ਜਦ ਆਵੇਂ ।
ਲਾਮਕਾਨ ਮਕਾਨ ਅਸਾਡਾ, ਦੁਨੀਆਂ ਕੀ ਗ਼ਮ ਖਾਵਾਂ ।
ਝੁਕਿਆ ਖਾਸ ਤੇਰੇ ਵੱਲ ਤਾਂ ਹੀ, ਆਪਣਾ ਆਪ ਜਲਾਵਾਂ ।
ਮਰਦਾਂ ਵਾਂਗਣ ਹੋ ਮਰਦਾਨਾ, ਢੂੰਡਾਂ ਯਾਰ ਯਗਾਨਾ ।
ਆ ਤਾਂ ਸੜ ਜਾਵਾਂ, ਤੇ ਪਾਵਾਂ, ਉਹ ਦਰਸ਼ਨ ਮਸਤਾਨਾ ।
ਹਸਤੀ ਆਪਣੀ ਥੀਂ ਹੱਥ ਧੋ ਕੇ, ਸੰਗ ਮਾਹੀ ਦਾ ਕੀਤਾ ।
ਆ ਹੁਣ ਸੜ ਜਾਵਾਂ ਜਦ, ਮਸਤਾਂ ਵਾਂਗ ਪਿਆਲਾ ਪੀਤਾ ।
3
ਅਹਿਦ ਵਫਾਈ ਕਰ ਦਿਖਲਾਈਂ, ਸਾਦਕਾਂ ਆਪਣਿਆਂ ਤਾਈਂ ।
ਮਜ਼ਲੂਮਾਂ ਦੀਆਂ ਸੁਣ ਫ਼ਰਿਆਦਾਂ, ਮਕਸਦ ਤੇ ਲੈ ਜਾਈਂ ।
ਕੁਰਬ ਆਪਣੇ ਦਾ ਰਾਹ ਦਿਖਾਈਂ, ਝਲਿਆਂ ਕਮਲਿਆਂ ਲੋਕਾਂ ।
ਗ਼ਮਖ਼ਾਰਾਂ ਦੀ ਕਰੀਂ ਤਸੱਲੀ, ਕਰੀਂ ਨਾ ਨੋਕਾਂ, ਟੋਕਾਂ ।
ਭਾਵੇਂ ਸਭ ਜੱਗ ਨਾਲ ਤਬੀਬਾਂ, ਭਰਿਆ ਹੋਇਆ ਆਇਆ ।
ਆਪਣੇ ਬੀਮਾਰਾਂ ਦਾ ਆਪੇ, ਕਰੀਂ ਇਲਾਜ ਖ਼ੁਦਾਇਆ ।
ਦਰਦ ਤੇਰੇ ਥੀਂ ਆਹੀਂ ਮਾਰਾਂ, ਜ਼ੌਕ ਤੇਰੇ ਵਿਚ ਵੜ ਕੇ ।
ਰਹਿਮ ਕਮਾ ਮੁਸ਼ਤਾਕਾਂ ਉਤੇ, ਨਜ਼ਰ ਕਰਮ ਦੀ ਕਰਕੇ ।
ਇਹ ਦੀਵਾਨਾ ਤੇਰਾ, ਤੇਰੇ ਦਰ ਤੇ ਰਾਤ ਗੁਜ਼ਾਰੇ ।
ਇਤਨੀ ਸਖ਼ਤੀ ਵਾਜਬ ਨਾਹੀਂ, ਦਰਵੇਸ਼ਾਂ ਤੇ ਪਿਆਰੇ ।
ਮਕਸਦ=ਉਦੇਸ਼, ਕੁਰਬ=ਨੇੜਤਾ, ਤਬੀਬ=ਵੈਦ, ਜ਼ੌਕ=ਇਸ਼ਕ
ਦੀ ਤਾਂਘ, ਮੁਸ਼ਤਾਕ=ਚਾਹਵਾਨ)
4
ਐ ਦਿਲਬਰ ਇਸ ਬੇਦਿਲ ਉੱਤੇ, ਨਜ਼ਰ ਕਰਮ ਦੀ ਪਾਈਂ ।
ਤੇਰੇ ਬਾਝੋਂ ਦਰਦ ਮੇਰੇ ਦਾ, ਵਾਕਫ ਕੋਈ ਨਾਹੀਂ ।
ਕੁਠਾ ਹੋਇਆ ਇਸ਼ਕ ਤੇਰੇ ਦਾ, ਗਲੀ ਤੇਰੀ ਵਿਚ ਆਇਆ ।
ਤੂੰ ਹੈਂ ਵਾਕਫ ਨਬਜ਼ ਮੇਰੀ ਦਾ, ਕਰੀਂ ਇਲਾਜ ਖੁਦਾਇਆ ।
ਤੇਰੇ ਜਿਹਾ ਤਬੀਬ ਨਾ ਕੋਈ, ਡਿਠਾ ਵਿਚ ਜ਼ਮਾਨੇ ।
ਦਰਦ ਮੇਰੇ ਦਾ ਤੂੰ ਹੈਂ ਵਾਕਫ਼, ਸਾਰੇ ਹੋਰ ਇਆਣੇ ।
ਦਰਦ ਦਿਲੇ ਥੀਂ ਤੇਰੇ ਬਾਝੋਂ, ਕਿਹੜਾ ਵਾਕਫ਼ ਭਾਈ ।
ਮੈਂ ਜਿਹੇ ਨਿਮਾਣੇ ਦੀ ਤਾਂ, ਹੋਰ ਨਾ ਕਿਧਰੇ ਜਾਈ ।
ਦਰਦਮੰਦਾਂ ਦਾ ਹਾਲ ਤੇਰੇ ਬਿਨ, ਹੋਰ ਨਾ ਕੋਈ ਜਾਣੇ ।
ਤੂੰ ਹੀ ਹਾਲ ਗਰੀਬਾਂ ਲੋਕਾਂ, ਨਾਲ ਯਕੀਨ ਪਛਾਣੇ ।
5
ਬਾਝ ਵਸਾਲੋਂ ਨਾਲ ਸਜਣ ਦੇ, ਹੋਰ ਕਿਹੜੀ ਗੱਲ ਭਾਵੇ ।
ਲਗਵ ਬਿਆਨ ਹੈ ਖ਼ਾਲ ਜ਼ੁਲਫ਼ ਦਾ, ਉਹ ਬੇਮਿਸਾਲ ਕਹਾਵੇ ।
ਬੇਮੁਹਤਾਜ ਨਿਆਰਾ ਉਸ ਨੇ, ਆਪਣਾ ਨਾਮ ਰਖਾਇਆ ।
ਖ਼ਾਮ ਖਿਆਲੀ ਹੈ, ਜਿਸ ਉਸ ਨੂੰ ਵਿਚ ਤਸਬੀਹ ਬਿਠਾਇਆ ।
ਜਾਤਾ ਹੋਵਗ ਹਾਸਲ ਹੁੰਦਾ, ਏਹਨੂੰ ਵਸਲ ਸਜਣ ਦਾ ।
ਗ਼ਫਲਤ ਅੰਦਰ ਕਦੇ ਨਾ ਹੋਇਆ, ਕੋਈ ਕਾਮਲ ਮਰਦਾ ।
ਉਹ ਮਹਿਬੂਬ ਪਿਆਰਾ ਸਭ ਦੇ, ਮਕਸਦ ਦੇਵਣ ਵਾਲਾ ।
ਬਾਝ ਜਲਾਲ ਜਮਾਲੋਂ ਕੇਹੜਾ ਜਿਸਦਾ ਐਡ ਉਜਾਲਾ ।
ਜੇ ਤੂੰ ਤਾਲਬ ਹੈਂ ਤਾਂ ਦਿਲਬਰ ਆਪਣਾ ਲਭ ਸ਼ਤਾਬੀ ।
ਆਪਣੇ ਬਾਝ ਨਹੀਂ ਕੋਈ ਦੂਜਾ, ਸੋਹਣਾ ਰੰਗ ਗੁਲਾਬੀ ।
ਮਾਲਾ)
6
ਐ ਦਿਲਬਰ ਕਿਉਂ ਆਪਣੇ ਕੋਲੋਂ, ਸਾਨੂੰ ਦੂਰ ਹਟਾਇਆ ।
ਬਿਨ ਤੇਰੇ ਨਾ ਦਰਦੀ ਕੋਈ, ਖਵੇਸ਼ ਇਕਾਰਬ ਪਾਇਆ ।
ਇਸ ਘੜੀ ਫ਼ਨਾਹ ਦਾ ਕੋਈ, ਰਾਜ਼ ਨਾ ਹਰਗਿਜ਼ ਜਾਨੇ ।
ਖੁਦੀ ਗਵਾਵੇਂ ਤਾਂ ਤੂੰ ਪਾਵੇਂ, ਕਾਮਲ ਰਾਜ਼ ਨਿਹਾਨੇ ।
ਦਿਲਬਰ ਬੇਪਰਵਾਹ ਮੇਰੇ ਥੀਂ, ਭੀ ਤਦਬੀਰ ਬਣਾਵਾਂ ।
ਹਰਗਿਜ਼ ਵਾਕਫ ਬਣਦਾ ਨਾਹੀਂ, ਕਿਸ ਨੂੰ ਹਾਲ ਸੁਣਾਵਾਂ ।
ਵਾਕਫ਼ ਹਾਲ ਮੇਰੇ ਦਾ ਮਾਹੀ, ਗ਼ਜ਼ਲ ਪੜ੍ਹੇ ਖ਼ੁਦ ਸਾਰੀ ।
ਐਪਰ ਦਰ ਥੀਂ ਦੂਰ ਹਟਾਵੇ, ਜਾਵੇ ਮਾਰ ਉਡਾਰੀ ।
7
ਆ ਐ ਆਕਲ ਯਾਰ ਸਿਆਣੇ, ਚਲੀਏ ਰਲ ਮੈਖ਼ਾਨੇ ।
ਮਰਦਾਂ ਵਾਂਗਨ ਮਸਤੀ ਕਰਕੇ, ਪੀਏ ਭਰ ਪੈਮਾਨੇ ।
ਗਿਰਵੀ ਰਖ ਮੁਸੱਲੇ ਤਾਈਂ ਪਕੜ ਪਿਆਲਾ ਨੂਰੀ ।
ਕਰਕੇ ਸਾਫ ਦਿਲ ਨੂੰ ਬਣ ਜਾ, ਕਾਮਲ ਮਰਦ ਹਜ਼ੂਰੀ ।
ਇਸ਼ਕੇ ਬਾਝੋਂ ਗੋਦੜੀ ਪਾ ਕੇ, ਦਸੇਂ ਫ਼ਕਰ ਫ਼ਕੀਰੀ ।
ਐਸੇ ਮਕਰ ਫਰੇਬੇ ਨਾਹੀਂ, ਮਿਲਸੀ ਬਣ ਦਿਲਗੀਰੀ ।
ਅੱਧਾ ਜੌਂ ਨਹੀਂ ਮੁੱਲ ਤੇਰਾ, ਇਸ ਹਸਤੀ ਦੇ ਵਿਚ ਯਾਰਾ ।
ਤਾਂ ਮਰਦਾਂ ਵਿਚ ਰਲਸੇਂ ਜੇਕਰ, ਇਸ਼ਕ ਕਮਾਸੇਂ ਪਿਆਰਾ ।
ਚਲ ਮੈਖ਼ਾਨੇ ਛੱਡ ਜ਼ੁਹਦ ਨੂੰ, ਬਣ ਦੀਵਾਨਾ ਆ ਕੇ ।
ਨਸ਼ਾ ਨਹੀਂ ਬਦ ਬਾਦੇ ਨੂਰੀ, ਕੀ ਲੈਣਾ ਪਛਤਾ ਕੇ ।
ਠੱਗੀ ਤੇ ਠੱਗ ਬਾਜੀ ਕੋਲੋਂ, ਆਪਣਾ ਆਪ ਛੁਪਾਈਂ ।
ਮਸਤਾਂ, ਮਰਦਾਂ ਬਾਝੋਂ ਇਹ ਰਾਹ, ਹਰਗਿਜ਼ ਚਲਦਾ ਨਾਹੀਂ ।
ਬਾਹੂ ਹਰਦਮ ਨਫੀ ਪੁਕਾਰੇਂ, ਹੂ ਨਾ ਯਾਦ ਲਿਆਵੇਂ ।
ਹੋ ਮਸਤਾਨਾ ਬਹਿ ਵਿਚ ਹੂ ਦੇ, ਕੀ ਗ਼ੈਰਾਂ ਵਲ ਜਾਵੇਂ ।
ਆ ਇਕੱਲਾ ਇਸ ਜੰਗਲ ਵਿਚ ਵਾਹਿਦ ਇਕੋ ਹਾਦੀ ।
ਹੋ ਜਾ ਮਸਤ ਮਿਲੇਗੀ ਸ਼ਾਦੀ ਨਾਲ ਮੁਬਾਰਕ ਬਾਦੀ ।
ਮਸਤਾਂ ਵਾਂਗਨ ਪੀ ਪਿਆਲਾ, ਦੂਰ ਤਕੱਬਰ ਕਰਕੇ ।
ਬਾਹੂ ਢੂੰਡ ਸੱਜਣ ਦੇ ਤਾਈਂ, ਵਿਚ ਮੈਖ਼ਾਨੇ ਵੜ ਕੇ ।
ਹੈ, ਹੂ=ਰੱਬ, ਵਾਹਿਦ=ਇਕੋ, ਹਾਦੀ=ਗੁਰੂ,ਪੀਰ,
ਤਕੱਬਰ=ਹੰਕਾਰ)
8
ਬੇਪਰਵਾਹੀ ਮਾਹੀ ਕੋਲੋਂ, ਮੇਰੀ ਕੂਕ ਦੁਹਾਈ ।
ਉਸ ਬਿਨ ਹੋਰ ਨਾ ਮੇਰਾ ਕੋਈ, ਉਸ ਨੂੰ ਖ਼ਬਰ ਨਾ ਕਾਈ ।
ਸਾਜ਼ ਤੇ ਸੋਜ਼ ਖਰੋਸ਼ ਸਜਣ ਵਿਚ, ਇਹ ਦਿਲ ਲਾਟਾਂ ਮਾਰੇ ।
ਉਮਰ ਹੋਈ ਬਰਬਾਦ ਤਮਾਮੀ, ਯਾਰ ਨਾ ਨਜ਼ਰ ਉਲਾਰੇ ।
ਲੋਕਾਂ ਬਾਣੇਂ ਹਾਂ ਦੀਵਾਨਾ, ਪਰ ਮੈਂ ਸੁਘੜ ਸਿਆਣਾ ।
ਰੱਖ ਕੇ ਜਾਨ ਤਲੀ ਤੇ ਬੈਠਾ, ਐਪਰ ਯਾਰ ਬਿਗਾਨਾ ।
ਕਿੱਸੇ ਦਰਦ ਫਰਾਕਾਂ ਵਾਲੇ, ਤੇ ਇਸ਼ਕੇ ਦੇ ਝੇੜੇ ।
ਪੜ੍ਹ ਪੜ੍ਹ ਕੇ ਨਿੱਤ ਫੋਲਾਂ ਐਪਰ ਯਾਰ ਨਾ ਆਵੇ ਨੇੜੇ ।
ਰਾਤ ਦਿਨੇ ਨਿੱਤ ਅਪਨੇ ਤਾਈਂ ਜ਼ਾਹਰ ਬਾਹਰ ਕਰਦਾ ।
ਤੇ ਕੁਰਬਾਨ ਕਰਾਂ ਨਿੱਤ ਸਿਰ ਨੂੰ, ਯਾਰ ਨਾ ਵਾਕਫ਼ ਬਣਦਾ ।
'ਜੇਹਾ ਯਾਰ ਨਹੀਂ ਹੈ ਯਾਰੋ, ਦਿਲ ਆਪਣਾ ਬਦਲਾਵਾਂ ।
ਖ਼ੂਨ ਜਿਗਰ ਨਿੱਤ ਪੀਵਾਂ ਭਾਵੇਂ, ਯਾਰ ਤਾਈਂ ਨਾ ਪਾਵਾਂ ।
9
ਆਇਆ ਅੱਜ ਖਿਆਲ ਦਿਲੇ ਵਿਚ, ਖ਼ਰਕਾ ਆਪਣਾ ਪਾੜਾਂ ।
ਕਰ ਵੀਰਾਨ ਮੁਸੱਲਾ ਤਸਬੀ, ਦਿਲ ਸੋਹਣੇ ਵਲ ਲਾਵਾਂ ।
ਅਪਨੀਅਤ ਥੀਂ ਫਾਰਗ ਹੋਵਾਂ, ਜੰਗਲ ਦੇ ਵਿਚ ਜਾ ਕੇ ।
ਮਾਰਾਂ ਨਫਸ ਇਹ ਸਰਕਸ਼ ਅਪਨਾ, ਖ਼ੂਨ ਖੁਰਾਕ ਬਣਾ ਕੇ ।
ਫ਼ੂਕ ਮੁਵਾਤਾ ਜਿਸ ਦਮ ਸਾੜਾਂ, ਗੋਦੜੀ ਇਜ਼ਤ ਵਾਲੀ ।
ਪਰ ਵੀਰਾਨ ਹੋਸੀ ਤੇ ਹੋਸਾਂ, ਤਾਂ ਮੈਂ ਖੁਦੀਓਂ ਖਾਲੀ ।
ਮੈਖਾਨੇ ਥੀਂ ਜਾਮ ਲੈ ਜਾ ਕੇ, ਪੀਵਾਂ ਹੋ ਮਸਤਾਨਾ ।
ਜ਼ੁਹਦ ਰਿਆਜ਼ਤ ਥੀਂ ਹੋ ਫਾਰਗ, ਸਾੜਾਂ ਦੁਨੀਆਂ ਖਾਨਾ ।
ਮਜਨੂੰ ਵਾਂਗ ਦੀਵਾਨਾ ਹੋਵਾਂ, ਆਪਣੇ ਨਾਲ ਸਜਣ ਦੇ ।
ਇਕ ਇਕੱਲਾ ਜੰਗਲ ਜਾ ਕੇ, ਬੋਲਾਂ ਬੋਲ ਅਮਨ ਦੇ ।
ਬੇਤਮਸੀਲ ਸਜਣ ਨੂੰ ਮਿਲ ਕੇ, ਦਿਲਬੀਰੀ ਖਿੱਲਤ ਪਾਵਾਂ ।
ਐ ਸਾਕੀ ਦੇ ਬਾਦਾ ਤਾਂ ਹੁਣ ਦਮਦਮ ਪੀਂਦਾ ਜਾਵਾਂ ।
ਅਪਨੀਅਤ ਦਾ ਅਪਣੇ ਅੰਦਰ, ਭਾਰ ਨਹੀਂ ਚੁਕ ਸਕਦਾ ।
ਹੁਣ ਬੀਮਾਰ ਹੋਸਾਂ ਜਾਂ ਮਰਸਾਂ, ਹੋਰ ਨਾ ਕੁਝ ਕਰ ਸਕਦਾ ।
ਬਾਗੀ, ਜ਼ੁਹਦ ਰਿਆਜ਼ਤ=ਤਪੱਸਿਆ ਤੇ ਅਭਿਆਸ, ਬੇਤਮਸੀਲ=
ਬੇਮਿਸਾਲ, ਖਿੱਲਤ=ਕੀਮਤੀ ਲਿਬਾਸ)
10
ਬਹੁਤੀ ਵਾਰੀ ਦਿਲ ਆਪਣੇ ਨੂੰ, ਕਹਿਆ ਆਜਜ਼ ਹੋ ਕੇ ।
'ਜੇਹਿਆਂ ਮੁਸ਼ਕਲ ਕੰਮਾਂ ਪਿੱਛੇ, ਕੀ ਲੈਣਾ ਤੂੰ ਭੌਂ ਕੇ ।
ਮਹਬੂਬਾਂ ਦੇ ਦਰਦੋਂ ਐ ਦਿਲ, ਕੌਣ ਕੋਈ ਵਾਕਫ਼ ਨਾਹੀਂ ।
ਮੁਸ਼ਕਲ ਅਜਿਹਾ ਕੰਮ ਇਸ਼ਕੇ ਦਾ, ਜਿਸ ਦਾ ਓੜਕ ਨਾਹੀਂ ।
ਸਾਹਿਬ ਹਿਰਸ ਹਵਾ ਦਾ ਜੇਕਰ, ਮਾਹੀ ਦੇ ਵੱਲ ਜਾਵੇ ।
ਨੰਗੀਂ ਪੈਰੀਂ ਕੰਡੇ ਖਾ ਕੇ, ਰੋਂਦਾ ਘਰ ਨੂੰ ਆਵੇ ।
ਜਗ੍ਹਾ ਅਮਨ ਅਸਾਇਸ਼ ਵਾਲੀ ਐ ਦਿਲ ਏਥੇ ਨਾਹੀਂ ।
ਨਾਲ ਯਕੀਨੇ ਭਾਂਬੜ ਅੱਗ ਦੇ, ਬਲਦੇ ਲਭਦੇ ਰਾਹੀਂ ।
ਦਮ ਮਾਰਨ ਦੀ ਜਗ੍ਹਾ ਨਹੀਂ ਇਸ਼ਕੇ ਅੰਦਰ ਆ ਕੇ ।
ਜੇ ਤੂੰ ਪਾਰਾ ਪਾਰਾ ਹੋਵੇਂ, ਪਹੁੰਚੇਂ ਸ਼ਾਇਦ ਜਾ ਕੇ ।
ਬਿਖੜਾ ਪੈਂਡਾ ਇਸ਼ਕੇ ਵਾਲਾ, ਮੁਸ਼ਕਲ ਜੇਹਾ ਜਾਪੇ ।
ਜੇ ਤੂੰ ਚਾਹੇਂ ਰਾਜ਼ ਸਜਣ ਦਾ, ਰੋ ਰੋ ਕਰੇਂ ਸਿਆਪੇ ।
ਜਦ ਤਕ ਕੰਡੇ ਕਖ ਜ਼ਮੀਨੋਂ, ਸਾਫ ਨਾ ਕੀਤੇ ਜਾਵਣ ।
ਨਾ ਉਥੇ ਫੁਲ ਬੂਟੇ ਉਗਦੇ, ਨਾ ਕੋਈ ਫਲ ਪਾਵਣ ।
ਕਾਬੂ ਰਿਹਾ ਨਾ ਜਿਊੜਾ ਮੇਰਾ, ਜਾਨ ਪਾਈ ਬਰਬਾਦੀ ।
ਬਹੁਤੀ ਵਾਰੀ ਜਦ ਮੈਂ ਡਿਠੀ ਉਸਦੀ ਜ਼ੁਲਫ਼ ਫਸਾਦੀ ।
ਖ਼ਵਾਹਸ਼ ਮੁਤਾਬਕ ਮਤਲਬ ਆਪਨਾ ਪੂਰਾ ਹੁੰਦਾ ਨਾਹੀਂ ।
ਕੀ ਬਣ ਜਾਵੇ ਆਸ਼ਕ ਲੋਕਾਂ, ਰੋ ਰੋ ਮਾਰਨ ਆਹੀਂ ।
ਕਰ ਤੂੰ ਜਾਨ ਫਿਦਾ ਜੇ ਲੋੜੇਂ, ਉਹ ਮਹਿਬੂਬ ਪਿਆਰਾ ।
ਬਾਝੋਂ ਜਾਨ ਦੇਵਣ ਦੇ ਉਥੇ, ਹੋਰ ਨਾ ਕੋਈ ਚਾਰਾ ।
ਮੁਸ਼ਕਲ ਆਨ ਹੋਏ ਕੰਮ ਸਾਰੇ, ਕੀ ਸੂਰਤ ਬਨ ਆਵੇ ।
ਮੁਸ਼ਕਲ ਪਾਵਣ ਰਾਜ਼ ਇਲਾਹੀ, ਕੀਕਣ ਪਾਇਆ ਜਾਵੇ ।
ਜ਼ਾਹਰ ਬਾਤਨ ਹੁਸਨ ਉਸੇ ਦਾ ਦੇਖ ਜ਼ਰਾ ਦਿਲ ਚਾ ਕੇ ।
ਹਰ ਜ਼ੱਰੇ ਵਿਚ ਨੂਰ ਉਸ ਦੇ ਨੇ, ਰਿਸ਼ਮਾਂ ਛੱਡੀਆਂ ਆ ਕੇ ।
ਸਿਫਤਾਂ ਅੰਦਰ ਸਿਫਤਾਂ ਰੱਖੀਆਂ ਦਿਲਬਰ ਓਝਲ ਪਾ ਕੇ ।
ਦਿਲ ਨੂੰ ਨਾਲ ਤਜੱਲੀਆਂ ਕੀਤਾ ਟੋਟੇ ਟੋਟੇ ਆ ਕੇ ।
ਪੱਕਾ ਰੱਖ ਯਕੀਨ ਦਿਲੇ ਵਿਚ, ਇਹ ਗੱਲ ਦਿਲ ਵਿਚ ਪਾਈ ।
ਕੀ ਜੇ ਦੁਨੀਆਂ ਅੰਦਰ ਕੰਮੀਂ ਕਾਜ਼ੀਂ ਉਮਰ ਲੰਘਾਈ ।
ਨਾ ਦੇਹ ਮਹਬੂਬਾਂ ਨੂੰ ਹਰਗਿਜ਼ ਦਿਲ ਆਪਣਾ ਐ ਯਾਰਾ ।
ਮੇਰੇ ਵਾਂਗਰ ਹੋਸੇਂ ਨਹੀਂ ਤਾਂ ਗ਼ਮਖ਼ਵਾਰ ਬੇਚਾਰਾ ।
11
ਐ ਬੇ ਖ਼ਬਰਾ ਤੂਰ ਸੀਨਾ ਦੀ, ਤੈਨੂੰ ਖ਼ਬਰ ਨਾ ਕਾਈ ।
ਸੀਨੇ ਤੇਰੇ ਉਤੇ ਉਸ ਦੀ, ਖ਼ਾਸ ਬਗਾਵਤ ਆਈ ।
ਮੂਸਾ ਵਾਂਗਣ ਤੂਰ ਆਪਣੇ ਤੇ, ਹੋ ਕੇ ਮਸਤ ਪਿਆਰੇ ।
ਬੋਲੀ ਮਾਹੀ ਵਾਲੀ ਬੋਲੇਂ, ਓਥੇ ਹੋਣ ਨਜ਼ਾਰੇ ।
ਤੇਰੇ ਅੰਦਰ ਜਦ ਇਹ ਆਤਿਸ਼, ਇਸ਼ਕ ਮੁਹੱਬਤ ਨਾਹੀਂ ।
ਮੰਜ਼ਲ ਰਾਜ਼ ਇਲਾਹੀ ਅੰਦਰ, ਕੀਕਣ ਚਲਸੈਂ ਸਾਈਂ ।
ਉਹ ਕੋਈ ਨੂਰ ਖੁਦਾਵੰਦ ਵਾਲਾ, ਪੜਦਿਓਂ ਬਾਹਰ ਪਾਵੇ ।
ਮੂਸਾ ਵਾਂਗਣ ਸਿਫ਼ਤਾਂ ਅੰਦਰ, ਗੂਹੜਾ ਰਲ ਮਿਲ ਜਾਵੇ ।
ਵਾਂਗਣ ਮੂਸਾ ਤਾਂ ਤੂੰ ਪਾਵੇਂ, ਨੂਰੋ ਨੂਰ ਉਜਾਲਾ ।
ਮਸਤਾਂ ਵਾਂਗਣ ਝੂਮ ਕੇ ਪੀਵੇਂ, ਆਬ-ਹਯਾਤ ਪਿਆਲਾ ।
12
ਦਿਲਬਰ ਅੱਗੇ ਜੇ ਮਰ ਜਾਵਾਂ, ਲਾਇਕ ਮੇਰੇ ਤਾਈਂ ।
ਇਕ ਦਿਲਬਰ ਦੇ ਜਾਨ ਵੰਜਾਣੀ, ਰਾਹ ਮੁਹੱਬਤ ਨਾਹੀਂ ।
ਆਸ਼ਕਾਂ ਤਾਈਂ ਲਾਇਕ ਡੋਲ੍ਹਣ, ਖ਼ੂਨ ਅੱਗੇ ਦਿਲਬਰ ਦੇ ।
ਤਾਂ ਮਹਿਬੂਬ ਦੇਖੇ ਤੇ ਆਖੇ, ਯਾਰ ਮੇਰੇ ਕੀ ਕਰਦੇ ।
ਹੁਣ ਜੰਞੂ ਗਲੇ ਵਿਚ ਪਾ ਕੇ, ਦਿਲਬਰ ਦੇ ਵਲ ਜਾਵਾਂ ।
ਕਾਫਰ ਹੋ ਕੇ ਨਾਲ ਸਜਣ ਦੇ, ਆਪਣਾ ਆਪ ਰਲਾਵਾਂ ।
13
ਖੇਡੀ ਖੇਡ ਇਸ਼ਕੇ ਦੀ ਮੈਂ ਹੁਣ, ਜਾਨ ਫ਼ਿਦਾ ਕਰ ਮਰਸਾਂ ।
ਹੁਣ ਮਨਸੂਰ ਮੁਆਫਕ ਹੋਇਆ, ਸੂਲੀ ਉਤੇ ਚੜ੍ਹਸਾਂ ।
ਕੀ ਮੁਸ਼ਕਲ ਜੇ ਮੈਂ ਇਹ ਬਾਜ਼ੀ, ਇਸ਼ਕੇ ਖੇਤ ਮਨਾਵਾਂ ।
ਤਾਂ ਬੇਖੌਫ ਹੋਵਣ ਸਭ ਸਾਥੀ, ਜਦ ਕੁਰਬਾਨ ਹੋ ਜਾਵਾਂ ।
ਜ਼ੁਲਫ਼ਾਂ ਦੇ ਪੇਚਾਂ ਵਿਚ ਅੜ ਕੇ, ਮਸਤੀ ਐਸੀ ਪਾਈ ।
ਦੋ ਜੱਗ ਨਜ਼ਰ ਨਾ ਆਏ ਤਾਂ ਹੁਣ, ਸਿਰ ਦੀ ਬਾਜ਼ੀ ਲਾਈ ।
ਦਰਦ ਦਿਲੇ ਥੀਂ ਖਸਤਾ ਹੋ ਕੇ, ਜਾਨੋਂ ਹੱਥ ਉਠਾਇਆ ।
ਰੋ ਰੋ ਕੇ ਹੁਣ ਤਾਂ ਦਿਲ ਆਜਿਜ਼, ਕੁਰਬਾਨੀ ਤੇ ਆਇਆ ।
ਦਿਤੀ ਜਾਨ ਅੱਗੇ ਹੁਣ ਦੇਸਾਂ, ਸਿਰ ਬਦਲੇ ਦਿਲਦਾਰੀ ।
ਕਿਆ ਹੋਵੇਗੀ ਨੇਕੋਕਾਰੀ, ਜਾਨ ਗਈ ਜਦ ਸਾਰੀ ।
ਨੇਕ ਤੇ ਚੰਗੇ ਕੰਮ)
14
ਖੇਡੀ ਖੇਡ ਇਸ਼ਕ ਦੀ ਜਦ ਹੁਣ, ਵੱਜ ਵਜਾ ਸਿਰ ਦੇਸਾਂ ।
ਵਿਚ ਬਜ਼ਾਰ ਇਸ਼ਕ ਦੇ ਮਰ ਕੇ, ਰਸਤਾ ਸਾਫ ਕਰੇਸਾਂ ।
ਵਾਕਫ ਹੈਂ ਤੂੰ ਜੋ ਹੁਣ, ਘੋੜਾ ਵਿਚ ਮੈਦਾਨ ਦੁੜਾਵਾਂ ।
'ਜੇਹੀ ਖੇਡ ਖੇਡਾਂ ਸਿਰ ਆਪਣਾ, ਵਿਚ ਬਜ਼ਾਰ ਲੁਟਾਵਾਂ ।
ਜਾਮ ਇਸ਼ਕ ਵਿਚ ਪੀ ਕੇ ਬਾਦਾ, ਹਸਤੀ ਥੀਂ ਹੱਥ ਧੋਤਾ ।
ਖੇਨੂੰ ਸਬਕਤ ਲਿਆ ਜਹਾਨੋਂ, ਤਾਂ ਸਿਰ ਦੇਣ ਖਲੋਤਾ ।
ਦੋਹੀਂ ਜਹਾਨੀ ਵੇਹਲਾ ਹੋਇਆ, ਮਸਤ ਸਜਣ ਥੀਂ ਹੋ ਕੇ ।
ਹੁਣ ਮੈਂ ਬਾਜ਼ੀ ਸਿਰ ਦੀ ਖੇਡਾਂ, ਪਰ ਮਰਦਾਨਾ ਹੋ ਕੇ ।
ਇਸ਼ਕ ਮਾਹੀ ਦੀ ਮਸਤੀ ਅੰਦਰ, ਹੱਥ ਜਹਾਨੋਂ ਧੋਤਾ ।
ਇਸ਼ਰਤ ਵਸਲ ਸੱਜਣ ਦੀ ਪਾਈ, ਤਾਂ ਸਿਰ ਪਕੜ ਖਲੋਤਾ ।
ਸੋਜ਼,ਸਵਾਦ, ਵਸਲ=ਮੇਲ)
15
ਵਾਹਵਾ ਵਕਤ ਸ਼ਬਮ ਤੇ ਸਾਕੀ, ਹੋਰ ਸ਼ਰਾਬ ਪਿਆਲਾ ।
ਵਿਚ ਉਡੀਕਾਂ ਬੈਠੇ ਹੋਏ, ਵਾਹਵਾ ਵਕਤ ਨਿਰਾਲਾ ।
ਮੇਰੇ ਜੇਹਾ ਇਸ਼ਕ ਤੇਰੇ ਵਿਚ, ਕੈਦ ਨਾ ਹੋਇਆ ਕੋਈ ।
ਦੁਖ ਮੁਸੀਬਤ ਬਹੁਤ ਉਠਾਈ, ਵਾਹਵਾ ਬਰਕਤ ਹੋਈ ।
ਤਾਂਘ ਵਸਲ ਵਿਚ ਰਾਹ ਮੱਲ ਤੇਰਾ, ਇਹ ਦਿਲ ਬੈਠਾ ਮੇਰਾ ।
ਦਿਨ ਤੇ ਰਾਤ ਕਰਾਰ ਨਾ ਕੋਈ, ਵਾਹਵਾ ਮੁਖੜਾ ਤੇਰਾ ।
ਦੂਰੀ ਅੰਦਰ ਜਾਨ ਪਿਆਰੀ, ਦਰਦ ਭਰੀ ਕੁਰਲਾਵੇ ।
ਮੈਂ ਸਦਕੇ ਮੈਂ ਵਾਰੀ ਯਾਰਾ, ਵਾਹ ਵਾਹ ਜੋ ਤੁਧ ਭਾਵੇ ।
ਕੋਈ ਨਹੀਂ ਜੋ ਇਸ਼ਕੇ ਵਾਲੇ, ਬਾਦੇ ਨੂੰ ਮੂੰਹ ਲਾਵੇ ।
ਦੇ ਤੂੰ ਬਾਦਾ ਸਾਡੇ ਤਾਈਂ, ਬਰਕਤ ਵਿਚ ਸਮਾਵੇ ।
ਚੈਨ, ਬਾਦਾ=ਸ਼ਰਾਬ)
16
ਮਾਹੀ ਵਲੋਂ ਖ਼ਬਰਾਂ ਆਈਆਂ, ਵਾਹਵਾ ਆਜਜ਼ ਤਾਈਂ ।
ਜੇ ਕਰ ਮੇਰਾ ਆਸ਼ਕ ਹੋਇਓਂ, ਗ਼ੈਰਾਂ ਵਲ ਨਾ ਜਾਈਂ ।
ਮੈਂ ਹਾਂ ਵਡੀ ਅਜ਼ਮਤ ਵਾਲਾ, ਫਾਰਗ ਮਿਸਲ ਮਿਸਾਲੋਂ ।
ਬੇਖੁਦ ਹੋ ਕੇ ਢੂੰਡ ਅਸਾਂ ਨੂੰ, ਮਿਲੇ ਅਤਾ ਜਮਾਲੋਂ ।
ਜ਼ਾਤ ਮੇਰੀ ਹੈ ਕਾਮਲ ਅਕਮਲ, ਸਭ ਤਰਫਾਂ ਥੀਂ ਖ਼ਾਲੀ ।
ਹੋ ਗ਼ਮਖੁਆਰ ਮੇਰਾ ਮੈਂ ਮਿਲਸਾਂ, ਮੈਂ ਹਾਂ ਗ਼ਮ ਥੀਂ ਖਾਲੀ ।
ਤੇਰੇ ਨਾਲ ਮੁਹੱਬਤ ਮੇਰੀ, ਸ਼ੌਕ ਤੇਰਾ ਨਿਤ ਰਖਦਾ ।
ਕੁਰਬ ਤੇਰੇ ਬਿਨ ਲਜ਼ਤ ਦੂਜੀ, ਗ਼ੈਰਾਂ ਕੋਲ ਨਾ ਚਖਦਾ ।
ਜੇ ਕਰ ਸ਼ੌਕ ਅਸਾਡਾ ਰਖੇਂ, ਪਰਤ ਅਸਾਂ ਵਲ ਆਵੀਂ ।
ਗ਼ੈਰਾਂ ਤਾਈਂ ਕਰਕੇ ਫਾਨੀ, ਯਾਰ ਅਸਾਂ ਬਨ ਜਾਵੀਂ ।
ਆਪਾ ਭੁੱਲ ਕੇ, ਕਾਮਲ ਅਕਮਲ=ਹਰ ਤਰ੍ਹਾਂ ਪੂਰਨ)
17
ਕੋਈ ਵਾਕਫ ਨਾਹੀਂ ਜੇਹੜਾ, ਦਿਲਬਰ ਦੇ ਵੱਲ ਜਾਵੇ ।
ਹਾਲ ਹਕੀਕਤ ਮੇਰੀ ਉਸ ਦੇ, ਅੱਗੇ ਫੋਲ ਸੁਣਾਵੇ ।
ਐਡਾ ਜ਼ੁਲਮ ਨਾ ਕਰ ਐ ਜ਼ਾਲਮ, ਜਾਨ ਮੇਰੀ ਤੇ ਆ ਕੇ ।
ਆਜਿਜ਼ ਬੇ ਗੁਨਾਹ ਮੁਸਾਫ਼ਰ, ਨਾ ਕਰ ਕਤਲ ਰਲਾ ਕੇ ।
ਮਸਕੀਨ ਤੇ ਕਹਰ ਕਮਾਵੇਂ, ਨਾਲ ਲੁਕਾਈ ਯਾਰੀ ।
ਲਾਹ ਬੁਰਕਾ ਦੱਸ ਮੁਖੜਾ ਨੂਰੀ, ਨਾ ਹੋ ਜ਼ਾਲਮ ਭਾਰੀ ।
ਜ਼ਖ਼ਮਾਂ ਦਰਦਾਂ ਕਾਰਨ ਤੇਜ਼ੀ, ਲਬ ਵਿਚ ਅਸਰ ਸ਼ਫ਼ਾਈਂ ।
ਕਰੀਂ ਇਲਾਜ ਤਬੀਬਾ ਆ ਹੁਣ, ਦੇਖ ਬੀਮਾਰਾਂ ਤਾਈਂ ।
ਮੈਂ ਮਸਕੀਨ ਗ਼ਰੀਬ ਮੁਸਾਫਰ ਮੰਗਾਂ ਤੇਰੀ ਯਾਰੀ ।
ਅੱਲਾ ਕਾਰਨ ਪਰਦੇਸੀ ਦੀ, ਆਨ ਕਰੀਂ ਗਮਖ਼ਵਾਰੀ ।
18
ਇਸ਼ਕ ਇਲਾਹੀ ਇਕੋ ਜੇਹਾ, ਜ਼ਾਹਰ ਬਾਤਨ ਭਾਈ ।
ਮੇਰੇ ਵਾਂਗਰ ਜਗ ਦੇ ਅੰਦਰ, ਖ਼ੁਆਰ ਤੇ ਜ਼ਾਰ ਨਾ ਕਾਈ ।
ਜੇਹੀ ਬੇਕਰਾਰੀ ਹੋਈ, ਸੌ ਸੌ ਆਹੀਂ ਮਾਰਾਂ ।
ਦਰਦ ਮੇਰੇ ਦਾ ਦਾਰੂ ਨਾਹੀਂ, ਕੀਕਨ ਵਕਤ ਗੁਜ਼ਾਰਾਂ ।
ਐ ਅਫਸੋਸ ਜੋ ਏਸ ਖਿਆਲੋਂ, ਛੁਟੇ ਜਿੰਦੜੀ ਮੇਰੀ ।
ਇਹ ਭੀ ਵਸ ਨਹੀਂ ਹੁਣ ਮੇਰੇ, ਜ਼ਾਤ ਹੋਈ ਸਭ ਤੇਰੀ ।
ਦਿਲ ਮੇਰੇ ਤੇ ਵਾਂਗਰ ਲਾਲੇ, ਉਗਿਆ ਦਾਗ਼ ਹਿਜਰ ਦਾ ।
ਕੀਕਨ ਦੇਖ ਸਕਾਂ ਹੁਣ ਤੈਨੂੰ ਕੈਦੀ ਜ਼ਿਕਰ ਫਿਕਰ ਦਾ ।
ਤੇਰੇ ਵਲੋਂ ਦਿਲਬਰ ਕਦੱਈਂ ਚਿੱਤ ਨਾ ਹਰਗਿਜ਼ ਚਾਵੇ ।
ਤੇਰੇ ਜਿਹਾ ਉਸ ਦੇ ਤਾਈਂ, ਕੋਈ ਨਜ਼ਰ ਨਾ ਆਵੇ ।
19
ਕਾਅਬਾ ਖ਼ਾਸ ਹਕੀਕਤ ਜਿਸ ਦਮ, ਜ਼ਾਹਿਰ ਹੋਇਆ ਆ ਕੇ ।
ਸਭ ਤਰਫਾਂ ਥੀਂ ਮੋੜ ਦਿਲੇ ਨੂੰ ਬੈਠਾ ਸੀਸ ਨਿਵਾ ਕੇ ।
ਕਾਮਲ ਮੋਮਨ ਦਾ ਦਿਲ ਜਿਹੜਾ, ਕਿਬਲਾ ਹੈ ਉਹ ਮੇਰਾ ।
ਉਸ ਰਸਤੇ ਬਿਨ ਹੋਰ ਨਾ ਕੋਈ, ਦਿਲ ਵਿਚ ਸ਼ੌਕ ਵਧੇਰਾ ।
ਸ਼ਰ੍ਹਾ ਰਸੂਲੀ ਵਿਚੋਂ ਬਾਹਰ ਕਦਮ ਨਾ ਰੱਖੇ ਭੋਰਾ ।
ਵਾਕਫ਼ ਰਾਜ਼ ਇਲਾਹੀ ਜੇਕਰ, ਹੋਇਓਂ ਆਰਫ਼ ਪੂਰਾ ।
ਹਰ ਕੋਈ ਕਦਰ ਆਪਨੇ ਦੇ ਮੂਜਬ ਕਿਬਲਾ ਅਪਨਾ ਜਾਨੇ ।
ਕਿਬਲਾ ਖਾਸ ਹਕੀਕਤ ਜਿਹੜਾ, ਮੇਰਾ ਕਦਰ ਪਛਾਨੇ ।
ਬਾਹੂ ਹਰਦਮ ਜ਼ਿਕਰ ਮੁਹੱਬਤ, ਹੂ ਦਾ ਸ਼ੁਗਲ ਬਨਾਈਂ ।
ਹੂ ਹੂ ਕਰਕੇ ਹੂ ਦੇ ਅੰਦਰ ਵਤਨ ਹਕੀਕੀ ਪਾਈਂ ।
20
ਹਰ ਇਕ ਦੁਨੀਆਂ ਫਾਨੀ ਪਿੱਛੇ ਮਰ ਮਰ ਉਮਰ ਗਵਾਵੇ ।
ਜੋ ਨਾ ਦੁਨੀਆਂ ਫਾਨੀ ਜਾਨੇ, ਖ਼ਾਲੀ ਹੱਥ ਮਰ ਜਾਵੇ ।
ਦੁਨੀਆਂ ਨਾਲ ਮੁਹੱਬਤ ਕੂੜੀ, ਦਮ ਦਾ ਕੂੜ ਪਸਾਰਾ ।
ਜਿਸ ਦਿਲ ਦੁਨੀਆਂ ਅੰਦਰ ਲਾਇਆ ਹੋਸੀ ਪਾਰਾ ਪਾਰਾ ।
ਜਿਸ ਦੀ ਜੜ੍ਹ ਬੁਨਿਆਦ ਨਾ ਹੋਵੇ, ਕਦ ਹੱਥ ਅੰਦਰ ਰਹਿਸੀ ।
ਏਸ ਵਪਾਰੋਂ ਪੱਲੇ ਤੇਰੇ ਅਕਸਰ ਘਾਟਾ ਪੈਸੀ ।
ਬੇਸਮਝੀ ਥੀਂ ਜੇ ਕੋਈ ਆਖੇ, ਦੁਨੀਆਂ ਬਖਸ਼ ਇਲਾਹੀ ।
ਖ਼ਾਸ ਅਲਖ਼ਾਸ ਗੁਨਾਹ ਕਬੀਰਾ, ਤੇ ਵਡੀ ਗੁਮਰਾਹੀ ।
ਦੁਨੀਆਂ ਨਾਲ ਪ੍ਰੀਤ ਨਾ ਲਾਵੀਂ, ਹੈ ਕੋਈ ਦਮ ਦਾ ਵਾਸਾ ।
ਕਦੇ ਅਤਾ ਨਾ ਮਿਲਸੀ ਐਪਰ ਐਬ ਗੁਨਾਹ ਹੈ ਖਾਸਾ ।
21
ਲਖਾਂ ਕਿਬਰ ਤਕੱਬਰ ਮੈਂ ਵਿਚ, ਸੌ ਅਫਸੋਸ ਪੁਕਾਰਾਂ ।
ਇਸ ਅਫਸੋਸੋਂ ਹਰਦਮ ਰੋ ਰੋ, ਲਖ ਲਖ ਆਹੀਂ ਮਾਰਾਂ ।
ਜੇ ਮੈਂ ਜਾਣਾ ਕਢ ਵਜਾਂਦਾ, ਸੌ ਅਫਸੋਸ ਦੁਹਾਈ ।
ਹੋਸੀ ਕਦੋਂ ਖ਼ਲਾਸੀ ਉਸ ਥੀਂ, ਮੈਨੂੰ ਸਮਝ ਨਾ ਆਈ ।
ਰਾਹ ਤਰੀਕਤ ਹੱਥ ਨਾ ਆਇਆ, ਸੌ ਅਫਸੋਸ ਖੁਦਾਇਆ ।
ਗਈ ਸ਼ਰੀਅਤ ਰਾਹ ਹਕੀਕਤ, ਅਗੋਂ ਨਾਹੀਂ ਪਾਇਆ ।
ਡਿੱਠਾ ਜੋ ਕੁਝ ਡਿੱਠਾ ਖਾਧਾ, ਜੋ ਮੈਂ ਕਿਸਮਤ ਪਾਈ ।
ਸੌ ਅਫਸੋਸ ਇਸ ਸੀਨੇ ਉਤੇ, ਰਹਿਆ ਦਾਗ ਜੁਦਾਈ ।
ਕਿਥੇ ਦਿਲਬਰ ਯਾਰ ਅਸਾਡਾ, ਤੇ ਗ਼ਮ ਖਵਾਰ ਪੁਰਾਨਾ ।
ਕਰ ਅਫਸੋਸ ਪੁਕਾਰ ਦੁਹਾਈ, ਸ਼ਾਇਦ ਮਿਲੇ ਯਗਾਨਾ ।
ਦੱਸਿਆ ਰਾਹ, ਯਗਾਨਾ=ਬੇਮਿਸਾਲ)
22
ਰਾਹੀ ਹੋਇਆ ਰਾਹ ਸਜਣ ਵਿਚ, ਮੁੱਦਤ ਗੁਜ਼ਰ ਵਿਹਾਈ ।
ਖਾਸੁਲ-ਖ਼ਾਸ ਨਾ ਨਜ਼ਰੀਂ ਆਇਆ, ਬਹੁਤ ਹੈਰਾਨੀ ਪਾਈ ।
ਲਬ ਤੇਰੇ ਥੀਂ ਮਿਲੇ ਮੁਬਾਰਕ, ਕਦ ਇਹ ਹੋਗ ਖੁਦਾਇਆ ।
ਏਸੇ ਮਤਲਬ ਕਾਰਨ ਅੱਗੇ, ਰੋ ਰੋ ਵਕਤ ਲੰਘਾਇਆ ।
ਤੇਰੇ ਨਾਲ ਕਲਾਮ ਕਰਾਂ ਜੇ, ਇਹ ਭੀ ਤਾਕਤ ਨਾਹੀਂ ।
ਐਪਰ ਬਹੁਤ ਹੋਇਆ ਹਾਂ ਆਜਜ਼, ਰੋ ਰੋ ਮਾਰਾਂ ਆਹੀਂ ।
ਮੇਹਣੇ ਵੱਟੇ ਬਹੁਤੇ ਲੱਗੇ, ਦਿਲਬਰ ਨਜ਼ਰ ਨਾ ਆਇਆ ।
ਮਜਨੂੰ ਵਾਂਗ ਹੋਇਆ ਦੀਵਾਨਾ, ਮਾਹੀ ਕਦਮ ਨਾ ਪਾਇਆ ।
ਜ਼ੁਲਫ਼ ਸਜਣ ਦਿਆਂ ਪੈਰਾਂ ਅੰਦਰ, ਇਹ ਦਿਲ ਜਾਨ ਵੰਜਾ ਕੇ ।
ਵਾਜਬ ਨਾਹੀਂ ਯਾਰੀ ਕਰਨੀ, ਸ਼ੋਰ ਪੁਕਾਰ ਉਠਾ ਕੇ ।
23
ਫਿਤਨੇ ਬਾਝੋਂ ਮਾਲ ਉਲਾਦੋਂ, ਹਾਸਲ ਹੋਰ ਨਾ ਕਾਈ ।
ਖ਼ੌਫ਼ ਕਰੋ ਤਾਂ ਨੇਕੀ ਪਾਓ, ਸੁਣੋ ਕਲਾਮ ਇਲਾਹੀ ।
ਦੋਜ਼ਖ ਅੰਦਰ ਬੰਦੇ ਤਾਈਂ, ਮਾਲ ਉਲਾਦ ਲੈ ਜਾਵੇ ।
ਮੁਸ਼ਕਲ; ਏਸ ਮੁਹੱਬਤ ਅੰਦਰ ਕੋਈ ਖ਼ਲਾਸੀ ਪਾਵੇ ।
ਖਾਸੁਲ-ਖ਼ਾਸ ਮੁਹੱਬਤ ਵਾਲਾ, ਰਖੇ ਸ਼ੌਕ ਨਾ ਕੋਈ ।
ਖ਼ਾਸ ਹਰਾਮ ਮੁਹੱਬਤ ਗ਼ੈਰਾਂ, ਇਨਸਾਨਾਂ ਨੂੰ ਹੋਈ ।
ਇਕ ਇਕੱਲਾ ਹੋਏ ਬਾਝੋਂ, ਕੌਣ ਹਜ਼ੂਰੀ ਹੋਵੇ ।
ਮਾਲ ਉਲਾਦ ਛਡੇ ਜੇ ਉਹ, ਨੇੜੇ ਆਣ ਖਲੋਵੇ ।
ਨਾਲ ਮੁਹੱਬਤ ਮਾਲ ਉਲਾਦੇ, ਦਿਲਬਰ ਨਾਹੀਂ ਮਿਲਦਾ ।
ਆਜਜ਼ ਤੇ ਨਾਚੀਜ਼ ਹੋਵੇ ਜੋ, ਸੰਗ ਸੱਜਣ ਦੇ ਰਲਦਾ ।
24
ਦਿਲ ਨੇ ਦੂਰੀ ਅੰਦਰ ਬੇਹੱਦ, ਬੇਕਰਾਰੀ ਪਾਈ ।
ਜੇ ਆਰਾਮ ਨਾ ਮਿਲਿਆ ਮੇਰੀ, ਸੌ ਫ਼ਰਿਆਦ ਦੁਹਾਈ ।
ਵਾਕਫ ਕੋਈ ਦਿਲ ਦਾ ਨਾਹੀਂ, ਕਿਸ ਨੂੰ ਹਾਲ ਸੁਨਾਵਾਂ ।
ਕਰ ਕਰ ਗਿਰੀਆ-ਜ਼ਾਰੀ ਹੋਇਆ, ਬੇਅਰਾਮ ਨਿਥਾਵਾਂ ।
ਲੱਖ ਹਜ਼ਾਰ ਖਿਆਲ ਦਿਲੇ ਵਿਚ, ਦਰਦ ਮਾਹੀ ਦਾ ਲਿਆਵੇ ।
ਆਤਿਸ਼ ਫ਼ੁਰਕਤ ਸਾੜ ਜਲਾਇਆ, ਦਿਲਬਰ ਰਹਿਮ ਨਾ ਖਾਵੇ ।
ਕਿਸ ਨੂੰ ਆਖਾਂ ਦਰਦ ਹਜ਼ਾਰਾਂ, ਦਿਲ ਵਿਚ ਬਾਝ ਬਿਆਨੋਂ ।
ਕਿਸ ਨੂੰ ਫੋਲ ਦਸਾਂ ਕੀ ਲਭਸੀ, ਏਸ ਬਿਆਨ ਜ਼ਬਾਨੋਂ ।
ਤਾਂਘਾਂ ਹੋਰ ਨਾ ਰਹੀਆਂ ਤੇ ਦਿਲ ਸੜਨ ਕੁੜ੍ਹਨ ਵਿਚ ਖਪਿਆ ।
ਦਿਨ ਤੇ ਰਾਤ ਕਰਾਰ ਨਾ ਪਾਵੇ, ਇਹ ਦਿਲ ਮੇਰਾ ਦੁਖਿਆ ।
25
ਦਿਲਬਰ ਦਾ ਕੁਝ ਪਤਾ ਨਿਸ਼ਾਨੀ, ਮੈਨੂੰ ਦਸਿਓ ਯਾਰੋ ।
ਜਿਸ ਨੇ ਬੇਦਿਲ ਕੀਤਾ ਉਸਦੀ, ਮੰਜ਼ਿਲ ਵਿਚ ਉਤਾਰੋ ।
ਲਿੱਲਾ ਰਹਿਮ ਕਰੋ ਆਜਜ਼ ਤੇ, ਰਿੰਦ ਕਲੰਦਰ ਰਲ ਕੇ ।
ਮੰਜ਼ਿਲ ਦਿਲਬਰ ਬਾਝ ਤੁਸਾਡੇ, ਕਿਸ ਥੀਂ ਪੁੱਛਾਂ ਚਲ ਕੇ ।
ਹਾਜ਼ਰ ਵਿਚ ਦਰਬਾਰ ਸਜਣ ਦੇ, ਜਿਹੜਾ ਹੋਵੇ ਭਾਈ ।
ਮੇਰੀ ਅਰਜ਼ ਕਰੇ ਜੋ ਉਸ ਦੀ, ਜਾਨ ਲਬਾਂ ਤੇ ਆਈ ।
ਕਿਸ ਥੀਂ ਪੁਛੇਂ, ਮੇਰੇ ਕੋਲੋਂ, ਕਿਹੜਾ ਦਿਲਬਰ ਮੇਰਾ ?
ਉਹੋ ਪੁਛਿਆ ਯਾਰ ਪਿਆਰਾ, ਜਿਸ ਦਾ ਹਰ ਥਾਂ ਡੇਰਾ ।
ਅੱਲਾ ਵਸਲ ਪਿਆਰੇ ਵਾਲਾ, ਕੋਈ ਇਲਾਜ ਬਣਾਓ ।
ਰੋਜ਼ ਅਜ਼ਲ ਦਾ ਇਹੋ ਮੇਰਾ, ਲਿਖਿਆ, ਰਹਿਮ ਕਮਾਓ ।
26
ਇਸ਼ਕੇ ਵਾਲਾ ਬਿਖੜਾ ਰਸਤਾ, ਓੜਕ ਉਸ ਦਾ ਨਾਹੀਂ ।
ਛਡ ਛਡਾ ਕੇ ਕੰਮ ਤਮਾਮੀ, ਇਕੀ ਦੇ ਵਲ ਜਾਈਂ ।
ਆਪਣਾ ਆਪ ਫਨਾਹ ਕਰ ਅੰਦਰ, ਰਾਹ ਪਿਆਰੇ ਵਾਲੇ ।
ਕਿਸ ਕੰਮ ਆਸੀ ਦੌਲਤ ਦੁਨੀਆਂ, ਐ ਦਿਲਬਰ ਮਤਵਾਲੇ ।
ਰਾਹ ਸਜਣ ਵਿਚ ਜੇਕਰ ਇਕ ਵਲ, ਹੋਵੇਂ ਨਾਹੀਂ ਯਾਰਾ ।
ਦੁਨੀਆਂ ਅੰਦਰ ਨਜ਼ਰ ਨਾ ਆਸੀ, ਸੋਹਣਾ ਮੁਖੜਾ ਪਿਆਰਾ ।
ਦੋਈਂ ਜਹਾਨੀ ਤਦੇ ਲਭਸੀ, ਉਹ ਸੂਰਤ ਨੂਰਾਨੀ ।
ਹੋ ਸਦਕੜੇ ਵਾਲ ਜ਼ੁਲਫ਼ ਤੋਂ, ਕਰ ਸਿਰ ਨੂੰ ਕੁਰਬਾਨੀ ।
ਕਿਉਂ ਤੂੰ ਜਾਨ ਬਚਾਵੇਂ ਦਮ ਦਮ, ਦਹਿਸ਼ਤ ਖਾ ਕੇ ਯਾਰਾ ।
ਹੋ ਮਰਦਾਨਾ ਸੌਂਪ ਸਜਣ ਨੂੰ, ਤਨ ਮਨ ਆਪਣਾ ਸਾਰਾ ।
27
ਦੁਨੀਆਂ ਹੈ ਮੁਰਦਾਰ, ਜੋ ਤਾਲਿਬ ਇਸ ਦੇ, ਕੁਤੇ ਜਾਣੀ ।
ਹਜ਼ਰਤ ਸਾਹਿਬ ਦਾ ਫੁਰਮਾਇਆ, ਨਾਲ ਯਕੀਨ ਪਛਾਣੀ ।
'ਜੇਹੀ ਪਲੀਤੀ ਭਾਰੀ ਕਾਰਨ, ਤੂੰ ਕਿਉਂ ਰੰਜ ਉਠਾਵੇਂ ।
ਰਖ ਤਵੱਕਲ ਅੱਲਾ ਉਤੇ, ਸਭ ਕੁਝ ਹਾਜ਼ਰ ਪਾਵੇਂ ।
ਬਾਝ ਮੁਸ਼ੱਕਤ ਅੱਲਾ ਕੋਲੋਂ, ਜਦ ਤੂੰ ਰੋਜ਼ੀ ਪਾਵੇਂ ।
ਕਿਉਂ ਫਿਰ ਉਸ ਮੁਰਦਾਰੇ ਪਿਛੇ, ਕੁਤਿਆਂ ਵਾਂਗਨ ਜਾਵੇਂ ।
ਕੁਤੇ ਵਾਂਗਨ ਮੁਰਦਾਰੇ ਦਾ, ਕੀ ਕੰਮ ਮਰਦਾਂ ਤਾਈਂ ।
ਇਸ਼ਕ ਹੈ ਪੈਦਾਇਸ਼ ਤੇਰੀ, ਆਸ਼ਿਕ ਹੋ ਸ਼ੈ ਪਾਈਂ ।
28
ਨਾਲ ਯਕੀਨ ਕਮਾਲ ਮੁਕੰਮਲ, ਇਹ ਗੱਲ ਸਾਬਤ ਹੋਈ ।
ਦੁਹੀਂ ਜਹਾਨੀਂ ਹਾਜ਼ਰ ਨਾਜ਼ਰ, ਅੱਲਾ ਬਾਝ ਨਾ ਕੋਈ ।
ਫੜ ਤਲਵਾਰ ਫਨਾਹ ਦੀ ਹੱਥ ਵਿਚ, ਆ ਜਾ ਬੇ ਗ਼ਮ ਹੋ ਕੇ ।
ਇਸ ਬਿਨ ਮੰਗ ਨਾ ਯਾਰੀ, ਨਾ ਜਾਗੀਰਾਂ ਦੇ ਵਲ ਭੌਂ ਕੇ ।
ਫ਼ਾਨੀ ਤਾਈਂ ਫ਼ਾਨੀ ਕਰਕੇ, ਬੋਲੀ ਬੋਲੇਂ ਮਾਹੀ ।
ਵਹਿਦਤ ਦੇ ਦਰਿਆ ਵਿਚ ਵੜਕੇ ਵੇਲੇ ਜ਼ਾਤ ਇਲਾਹੀ ।
ਉਹੋ ਅੱਵਲ ਉਹੋ ਆਖਰ, ਜ਼ਾਹਿਰ ਓਸ ਤਜੱਲਾ ।
ਦੋਹੀਂ ਜਹਾਨੀਂ ਨੂਰ ਅਪਨੇ ਥੀਂ, ਆਪੇ ਹਾਜ਼ਰ ਅੱਲਾ ।
ਉਹੀ ਕਿਊਮ ਕਦੀਮ ਉਹੋ ਹੈ, ਉਸ ਬਿਨ ਹੋਰ ਨਾ ਕੋਈ ।
ਉਹੋ ਖ਼ਾਲਕ ਉਹੋ ਰਾਜ਼ਕ, ਆਲਮ ਫਾਜ਼ਿਲ ਸੋਈ ।
ਐ ਦਿਲ ਚੁਪ ਕਰ ਹੋ ਕੇ ਫਾਨੀ, ਨਾ ਪੜ੍ਹ ਸਾਲਸ ਸਾਨੀ ।
ਇੱਕੋ ਉਹ ਮਕਸੂਦ ਦਿਲਾਂ ਦਾ ਹਾਜ਼ਰ ਨਾਜ਼ਰ ਜਾਨੀ ।
ਉਹੋ ਇਕੋ ਦਿਲ ਵਿਚ ਬੀਜਾਂ, ਇੱਕੋ ਸੱਦ ਬੁਲਾਵਾਂ ।
ਉਹੋ ਵਿਚ ਦਲੀਲ ਦੁੜਾਵਾਂ, ਉਹੋ ਢੂੰਡਣ ਜਾਵਾਂ ।
ਕੀਤਾ ਮੈਂ ਪਸੰਦ ਇਕੀ ਨੂੰ, ਗਿਰਦ ਜਹਾਨਾਂ ਫਿਰਕੇ ।
ਇਕੋ ਪੜ੍ਹਿਆ ਇਕੋ ਡਿੱਠਾ, ਜਦ ਡਿੱਠਾ ਮੁੜ ਮੁੜ ਕੇ ।
ਮੈਂ ਆਪੇ ਗ਼ਮ-ਖ਼ਵਾਰ ਉਹੋ ਹਾਂ, ਹੂ ਦੇ ਨਾਲ ਯਾਰਾਨਾ ।
ਦਿਲ ਤੇ ਜਾਨ ਬਾਹੂ ਸੰਗ ਬਝ ਕੇ ਹੋ ਬੈਠਾ ਮਸਤਾਨਾ ।
ਵੱਡਾ ਤੇ ਸਦਾ ਰਹਿਣ ਵਾਲਾ, ਫਾਜ਼ਿਲ=ਵਿਦਵਾਨ)
29
ਵਸਲੋਂ ਭੁੱਖ ਲਗੇ ਜੇ ਤੈਨੂੰ, ਹੋਵੇਂ ਇਕ ਇਕੱਲਾ ।
ਏਸ ਸ਼ਹਿਦ ਦਾ ਜ਼ੌਕ ਨਿਰਾਲਾ, ਕਰਦਾ ਖੂਬ ਤਸੱਲਾ ।
ਬਾਝ ਖੁਦਾ ਦਿਆਂ ਲੋਕਾਂ ਇਹ ਭੁਖ, ਨਾ ਇਹ ਸ਼ਹਿਦ ਹੱਥ ਆਵੇ ।
ਕਿਉਂ ਤੂੰ ਮੁੜ ਮੁੜ ਪੁਛੇਂ ਇਹ ਗੱਲ, ਲਾ ਯਹਿਤਾਜ ਬਣਾਵੇ ।
ਤੂੰ ਜੇ ਰਾਹ ਵਫ਼ਾਈ ਵਾਲਾ, ਢੂੰਡੇਂ ਨਾਲ ਸਫ਼ਾਈ ।
ਰਾਹ ਨਬੀਆਂ ਮੁਰਸ਼ਦਾਂ ਬਾਝੋਂ, ਹੋਰ ਨਹੀਂ ਰਾਹ ਕਾਈ ।
ਤੂੰ ਜੇ ਇਕ ਇਕੱਲਾ ਨਾਹੀਂ, ਕੈਦੀ ਹਿਰਸ ਹਵਸ ਦਾ ।
ਉਸ ਬੇਮਿਸਾਲ ਹਕੀਕੀ ਵਾਲਾ, ਵਸਲ ਨਹੀਓਂ ਹੱਥ ਲਗਦਾ ।
ਹਸਤੀ ਥੀਂ ਅਪਨੀ ਹੱਥ ਧੋ ਕੇ, ਇਕ ਇਕੱਲਾ ਹੋਵੇ ।
ਇਹੋ ਵਸਲ ਕਮਾਲ ਸਜਣ ਦਾ, ਗ਼ੈਰਾਂ ਥੀਂ ਹੱਥ ਧੋਵੇ ।
30
ਛੱਡ ਦੁਨੀਆਂ ਜੇ ਛੱਡਣਾ ਉਸ ਦਾ, ਹੈ ਇਬਾਦਤ ਵੱਡੀ ।
ਜਿਸ ਨੇ ਉਸ ਦੀ ਸੰਗਤ ਕੀਤੀ, ਜੜ੍ਹ ਓਸ ਦੀ ਵਢ ਛੱਡੀ ।
ਕੁਤੇ ਵਾਂਗਣ ਦੁਨੀਆਂ ਪਿੱਛੇ, ਨਾ ਫਿਰ ਹੋ ਮਰਦਾਨਾ ।
ਖ਼ਾਸ-ਉਲਖ਼ਾਸ ਇਬਾਦਤ ਜਾਣੇ, ਛੱਡ ਨਾ ਦੁਨੀਆਂ ਖਾਨਾ ।
ਬੇਸ਼ਕ ਹੈ ਇਬਾਦਤ ਐਪਰ, ਨਾਲ ਅਤਾ ਇਲਾਹੀ ।
ਛੱਡ ਗਏ ਜੋ ਇਸ ਨੂੰ ਉਨ੍ਹਾਂ, ਪਾਇਆ ਫ਼ਜ਼ਲ ਇਲਾਹੀ ।
ਜਿਸ ਨੇ ਕਿੱਲਾ ਹਿੰਮਤ ਵਾਲਾ, ਇਸ ਮੰਜ਼ਲ ਤੇ ਲਾਇਆ ।
ਆਰਫ ਹੈ ਉਹ ਨਾਲ ਇਨਾਇਤ, ਫ਼ਜ਼ਲ ਇਲਾਹੀ ਪਾਇਆ ।
ਕਾਮਲ ਮਰਦ ਇਸ ਦੁਨੀਆਂ ਪਿੱਛੇ, ਹਰਗਿਜ਼ ਫਿਰਦਾ ਨਾਹੀਂ ।
ਨਿਰੀ ਸਆਦਤ ਕੱਚੀ ਕੀਤੀ, ਉਸ ਵਿਚ ਉਸ ਦੇ ਸਾਈਂ ।
31
ਮੰਗ ਹਮੇਸ਼ਾ ਹਾਜਤ ਆਪਣੀ, ਆਪਣੇ ਮੌਲਾ ਕੋਲੋਂ ।
ਉਹੋ ਕੰਮ ਚਲਾਂਦਾ ਹਰ ਦੇ, ਪੂਰੇ ਪੂਰੇ ਤੋਲੋਂ ।
ਕੇਹੜਾ ਜੇਹੜਾ ਸੋਜ਼ ਦਿਲੇ ਦਾ, ਉਸ ਦੇ ਬਾਝੋਂ ਜਾਣੇ ।
ਉਹੋ ਵਾਕਫ਼ ਰਾਜ਼ ਨਿਆਜ਼ਾਂ, ਉਸ ਨੂੰ ਆਖ ਸਿਆਣੇ ।
ਹਰ ਥਾਂ ਹਾਜ਼ਰ ਨਾਜ਼ਰ, ਕਾਇਮ ਦਾਇਮ ਜ਼ਾਤ ਇਲਾਹੀ ।
ਉਸ ਬਿਨ ਨਾ ਪੁੱਛ ਗ਼ੈਰਾਂ ਕੋਲੋਂ, ਮਤ ਹੋਵੇ ਗੁਮਰਾਹੀ ।
ਰਸਤੇ ਇਸ਼ਕ ਮੁਹੱਬਤ ਅੰਦਰ, ਕਹਿੰਦੇ ਆਰਫ ਕਾਮਿਲ ।
ਦੂਈ ਕਰਕੇ ਦੂਰ ਸਬਰ ਕਰ, ਹੋਸੇਂ ਮਰਦਾਂ ਸ਼ਾਮਿਲ ।
ਐ ਦਿਲ, ਇਸ ਦਿਲ ਫਾਨੀ ਕੋਲੋਂ, ਲੰਘ ਸਲਾਮਤ ਜਾਵੇ ।
ਇਹ ਮਕਾਰ ਜ਼ਮਾਨਾ ਛੱਡ ਕੇ, ਫੇਰ ਬਕਾ ਨੂੰ ਪਾਵੇ ।
32
ਰਾਹ ਇਸਲਾਮ ਮੁਸਲਮਾਨੀ ਦਾ, ਮੈਨੂੰ ਆਵੇ ਨਾਹੀਂ ।
ਏਸ ਸਬੱਬੋਂ ਗਰਦਨ ਅੰਦਰ, ਪਾਵਾਂ ਜੰਞੂ ਤਾਈਂ ।
'ਜੇਹੇ ਸਾਦਕ ਈਮਾਨ ਆਪਣੇ ਥੀਂ, ਮੇਹਣਾ ਮੇਹਣੀ ਆਵੇ ।
ਹੁਣ ਮੈਂ ਪੂਰਾ ਕਾਫ਼ਰ ਹੋਸਾਂ, ਕੇਡ ਕੋਈ ਕੁਰਲਾਵੇ ।
ਪਾ ਜੰਞੂ ਹੋਇਆ ਹੁਣ ਕਾਫ਼ਰ, ਕੁਫ਼ਰ ਕਰੇਸਾਂ ਭਾਰਾ ।
ਦਮ ਦਮ ਅੰਦਰ ਮੋਮਨਾਂ ਤਾਈਂ, ਕਾਫ਼ਰ ਕਰਸਾਂ ਯਾਰਾ ।
ਕਾਫ਼ਰ ਹੋਇਆ ਯਾਰ ਅਸਾਡਾ, ਮੁਫਤ ਈਮਾਨ ਵੰਞਾ ਕੇ ।
ਐ ਅਫਸੋਸ ਕਦੋਂ ਗਲ ਪਾਸਾਂ, ਮੈਂ ਜਨੇਊ ਆ ਕੇ ।
33
ਇਸ਼ਕ ਮਾਹੀ ਦੇ ਬੇਦਿਲ ਕੀਤਾ, ਰਸਤਾ ਸਬਰ ਬਤਾਇਓ ।
ਮੈਂ ਬੀਮਾਰ ਨਿਮਾਣੇ ਤਾਈਂ, ਦਾਰੂ ਵਸਲ ਪਿਲਾਇਓ ।
ਵਿਚ ਵਿਛੋੜੇ ਖ਼ੂਨ ਜਿਗਰ ਦਾ, ਅਖੀਓਂ ਨਿੱਤ ਬਰਸਾਵਾਂ ।
ਕਿੱਥੇ ਉਹ ਗ਼ਮਖੁਆਰ ਪੁਰਾਣਾ, ਕਿੱਤ ਵਲ ਢੂੰਡਣ ਜਾਵਾਂ ।
ਮੁਖੜਾ ਸੋਹਣਾ ਵੇਖਣ ਕਾਰਨ, ਦਿਲ ਵਿਚ ਸ਼ੌਕ ਸਮਾਇਆ ।
ਕਿੱਥੇ ਉਹ ਖੁਰਸ਼ੀਦ ਫ਼ਲਕ ਦਾ, ਜਿਸ ਨੇ ਫੂਕ ਗਲਾਇਆ ।
ਹਦੋਂ ਸ਼ੌਕ ਗਿਆ ਲੰਘ ਅਗੇ, ਦਿਲਬਰ ਦੇ ਵਲ ਜਾ ਕੇ ।
ਕਿਥੇ ਉਹ ਮਹਿਬੂਬ ਲੜਖੜਾ, ਹਿਜਰ ਸਤਾਇਆ ਆ ਕੇ ।
ਮਾਹੀ ਬਾਝੋਂ ਦਿਲ ਦੇ ਅੰਦਰ, ਹੋਰ ਖ਼ਿਆਲ ਨਾ ਪਾਇਆ ।
ਕਿਥੇ ਉਹ ਮਾਹਤਾਬ ਮੁਨੱਵਰ, ਜੋ ਮੇਰੇ ਮਨ ਭਾਇਆ ।
ਗਿਰਦ ਬਗਿਰਦੇ ਕੂਚੇ ਦਿਲਬਰ, ਪੱਕਾ ਡੇਰਾ ਲਾਇਆ ।
ਕਿਥੇ ਆਬ-ਹਯਾਤ ਵਸਲ ਦਾ, ਵਕਤ ਨਜ਼ਾਹ ਹੁਣ ਆਇਆ ।
ਪਿਆਰਾ ਸੱਜਣ, ਮਾਹਤਾਬ ਮੁਨੱਵਰ=ਚਾਨਣ ਭਰਿਆ ਚੰਨ,
ਆਬ-ਹਯਾਤ=ਅੰਮ੍ਰਿਤ, ਨਜ਼ਾਹ=ਆਖਰੀ ਸਮਾਂ)
34
ਝਬ ਅਸਾਨੂੰ ਦਸੀਂ ਦਿਲਬਰ, ਮੁਖੜਾ ਅਪਨਾ ਨੂਰੀ ।
ਬੇਦਿਲ ਹੋਣਾ ਇਸ ਫਨਾਅ ਵਿਚ, ਮੁਸ਼ਕਲ ਬਾਝ ਸਬੂਰੀ ।
ਹਿਜਰ ਤੇਰੇ ਵਿਚ ਮੇਰੇ ਜੇਹਾ, ਬੇਦਿਲ ਹੋਗ ਨਾ ਕੋਈ ।
ਫ਼ਾਨੀ ਹੋ ਕੇ ਗ਼ਮ ਵਿਚ ਦਾਖਲ, ਜੋ ਹੈ ਮੈਂ ਹਾਂ ਸੋਈ ।
ਦਿਲਬਰ ਹੋਇਆ ਹਾਂ ਮੈਂ ਆਜਿਜ਼, ਨਾ ਕਰ ਜ਼ੋਰ ਜ਼ਫਾਈਂ ।
ਕਿੱਸਾ ਛੋਟਾ ਸਮਝ ਨਾ ਮੇਰਾ, ਹਿਜਰੋਂ ਦੂਰ ਹਟਾਈਂ ।
ਕੋਈ ਨਹੀਂ ਜੋ ਸੋਜ਼ ਦਿਲੇ ਦਾ, ਮੇਰਾ ਦੂਰ ਹਟਾਵੇ ।
ਆਜਿਜ਼ ਤੇ ਮਹਿਜੂਰ ਨਿਮਾਣਾ, ਬਿਨ ਦਿਲਬਰ ਕੁਰਲਾਵੇ ।
ਵਿਚ ਵਿਛੋੜੇ ਤੇਰੇ ਰੋ ਰੋ, ਮੁੱਦਤ ਗੁਜ਼ਰ ਵਿਹਾਈ ।
ਯਾਰ ਹੈਰਾਨ ਪਰੇਸ਼ਾਨ ਤੇ, ਦੀਵਾਨਾ ਹੋਇਆ ਭਾਈ ।
35
ਜਿਸ ਵੇਲੇ ਉਹ ਸੋਹਣੀ ਸੂਰਤ, ਨਜ਼ਰੀਂ ਮੇਰੀ ਆਈ ।
ਸਭ ਖਿਆਲ ਵੰਞਾਏ ਦਿਲ ਥੀਂ, ਸਾਰੀ ਅਕਲ ਗੁਆਈ ।
ਖਿਚਿਆ ਗਿਆ ਮੁਨੱਵਰ ਨਕਸ਼, ਦਿਲ ਤੇ ਦਿਲਬਰ ਵਾਲਾ ।
ਰਗ ਰਗ ਜਾਨ ਜ਼ਬਾਨ ਮੇਰੀ ਵਿਚ ਕੀਤਾ ਉਸ ਉਜਾਲਾ ।
ਨਾਲੋਂ ਲਾਲ ਲਬਾਂ ਰੁਖ਼ਸਾਰੇ, ਲੁਟ ਲਿਜਾਵਣ ਵਾਲੇ ।
ਜਿਸ ਦੀ ਮਿਸਾਲ ਮਸ਼ਾਲ ਨਾ ਕੋਈ, ਦੁਨੀਆਂ ਵਿਚ ਮਤਵਾਲੇ ।
ਕਿਸੇ ਨਾ ਡਿਠਾ ਹੋਸੀ, ਮੇਰੇ ਵਾਂਗਨ ਵਿਚ ਜਹਾਨਾਂ ।
ਸੋਹਣਾ ਸੋਹਣੀਆਂ ਸ਼ਾਨਾਂ ਵਾਲਾ, ਸਾਮ੍ਹਣੇ ਨਾਲ ਨਿਸ਼ਾਨਾਂ ।
ਜਿਸ ਦਿਨ ਦਾ ਮੈਂ ਮੁਖੜਾ ਸੋਹਣਾ ਨਾਲ ਯਕੀਨੇ ਪਾਇਆ ।
ਉਸ ਦਿਨ ਵਿਚ ਖ਼ਿਆਲ ਮੇਰੇ ਦੇ ਹੋਰ ਨਾ ਕੋਈ ਆਇਆ ।
ਐ ਦਿਲ ਦੇਖ ਹਮੇਸ਼ਾਂ ਸੋਹਣੀ, ਸੂਰਤ ਖ਼ੂਬੀਆਂ ਵਾਲੀ ।
ਦੁਨੀਆਂ ਅੰਦਰ ਤਾਂਹੀਂ ਰਹਿਸੀ, ਹਰਦਮ ਦੀ ਖੁਸ਼ਹਾਲੀ ।
ਵਿਚ ਉਮੀਦ ਵਸਲ ਸੱਜਣ ਦੇ, ਦਿਲ ਨੂੰ ਤਾਜ਼ਾ ਰਖੀਂ ।
ਇਨਸ਼ਾਅੱਲਾ ਕਿਸੇ ਜ਼ਮਾਨੇ, ਦੇਖ ਲਵੇਂਗਾ ਅਖੀਂ ।
ਸਾਬਤ ਰਖੋ ਕਦਮ ਆਪਣੇ ਨੂੰ ਸਾਲਕ ਲੋਕੋ ਆ ਕੇ ।
ਰਾਤ ਮੁਲਾਮਤ ਢੂੰਡੋ, ਐ ਸਦੀਕੋ ਕਦਮ ਉਠਾ ਕੇ ।
ਦੁਨੀਆਂਦਾਰ, ਇਨਸ਼ਾਅੱਲਾ=ਜੇ ਰੱਬ ਨੇ ਚਾਹਿਆ,ਮੁਲਾਮਤ=
ਜਾਣ ਬੁਝ ਕੇ ਬੁਰਾਈ ਕਰਨਾ)
36
ਫੇਰਾ ਪਾ ਐ ਰਾਤ ਮੁਅੱਜ਼ਜ਼, ਵਸਲ ਮੁਰਾਦਾਂ ਵਾਲੀ ।
ਲੈਣ ਮੁਲਾਮਤ ਆਸ਼ਕ ਇਸ ਥੀਂ, ਦਰਜੇ ਪਾਵਨ ਆਲੀ ।
ਸਦੀਕਾਂ ਬਿਨ ਕੋਈ ਨਾ ਜਾਏ, ਰਾਹ ਮੁਹੱਬਤ ਵਾਲੇ ।
ਆਸ਼ਕ ਉਸ ਰਾਹ ਜਾਨ ਗਵਾ ਕੇ, ਭਰ ਭਰ ਪੀਣ ਪਿਆਲੇ ।
ਮੁਫਲਸਾਂ ਦੀ ਗੁਜ਼ਰਾਨ ਭੀ ਮੁਫਲਸ, ਰਹਿਣ ਹਮੇਸ਼ਾਂ ਰਾਜ਼ੀ ।
ਨਾਲ ਗਰੀਬਾਂ ਲਾਇਕ ਤੈਨੂੰ, ਰਹਿਣਾ ਰਾਜ਼ੀ ਬਾਜ਼ੀ ।
ਦੁਨੀਆਂ ਅੰਦਰ ਸਾੜ ਵੰਞਾਈ, ਜ਼ਾਹਦਾਂ ਉਮਰ ਪਿਆਰੀ ।
ਆਰਫਾਂ ਲਈ ਹਯਾਤੀ ਅਬਦੀ, ਮਾਰ ਬੁਲੰਦ ਉਡਾਰੀ ।
ਵਿਚ ਹਕੀਕਤ ਆਰਫ ਕਾਮਲ, ਵਾਹਵਾ ਹਿੰਮਤ ਪਾਵੇ ।
ਅਣਡਿਠੇ ਦੇ ਇਸ਼ਕੇ ਅੰਦਰ, ਟੁਰਦਾ ਮਰ ਖਪ ਜਾਵੇ ।
ਜਾਹ ਨਾ ਲਾਵੀਂ ਸਿਰ ਦੀ ਬਾਜ਼ੀ, ਇਸ਼ਕੇ ਅੰਦਰ ਆ ਕੇ ।
ਆਸ਼ਕ ਦੀ ਹੈ ਖੇਡ, ਲੈਣਾ ਕੀ, ਤੂੰ ਸਿਰ ਕਤਲ ਕਰਾ ਕੇ ।
ਸੱਚੇ ਲੋਕ, ਮੁਫਲਸਾਂ=ਗਰੀਬਾਂ, ਬੁਲੰਦ=ਉੱਚੀ)
37
ਸੁਬਹਾਨ ਅੱਲਾ ਵਾਹਵਾ ਮੁਖੜਾ, ਦਿਲਬਰ ਨਜ਼ਰੀ ਆਇਆ ।
ਅੰਦਰ ਬਾਹਰ ਖਿੜੀ ਫੁਲਵਾੜੀ, ਜਦ ਉਸ ਫੇਰਾ ਪਾਇਆ ।
ਸੂਰਜ ਵਾਂਗਣ ਜਾਨ ਮੇਰੀ ਨੇ, ਰਿਸ਼ਮਾਂ ਛਡੀਆਂ ਬਾਹਰ ।
ਰਾਜ਼ ਪੋਸ਼ੀਦਾ ਹਰ ਦੋ ਆਲਮ, ਮੈਨੂੰ ਹੋਏ ਜ਼ਾਹਰ ।
ਜਲਵਾ ਨੂਰ ਉਸ ਦੇ ਦਾ ਜਿਸਦਮ, ਦਿਲ ਮੇਰੇ ਤੇ ਆਇਆ ।
ਰਹਮਤ ਅਜ਼ਮਤ ਇਜ਼ਤ ਪਾਈ, ਪਲ ਮਿਲ ਨਾਲ ਸਮਾਇਆ ।
ਕਿਉਂ ਜੋ ਦੋਹੀਂ ਜਹਾਨੀ ਸਾਨੂੰ, ਮਕਸਦ ਦੇਵਣ ਹਾਰਾ ।
ਉਹੋ ਇਕੋ ਹਾਜ਼ਰ ਨਾਜ਼ਰ, ਨਾ ਕਰ ਸ਼ੋਰ ਕੱਕਾਰਾ ।
ਕੀਨਾ ਕਿਬਰ ਹਵਾ ਥੀਂ ਕੋਈ, ਬਾਕੀ ਰਹੀ ਨਾ ਕਾਈ ।
ਆਪੀ ਆਪੀ ਰਹਿ ਗਿਆ ਹਰ ਵਲ, ਬਣ ਗਿਆ ਰੰਗ ਇਲਾਹੀ ।
ਹੁਣ ਇਹ ਆਪਣੀ ਸੂਰਤ ਮੈਨੂੰ, ਏਵੇਂ ਨਜ਼ਰੀਂ ਆਵੇ ।
ਜਿਉਂ ਕਰ ਆਪੀਂ ਆ ਕੇ ਮਾਹੀ, ਮੇਰੇ ਵਿਚ ਸਮਾਵੇ ।
ਕਰ ਸਿਜਦਾ ਤੂੰ ਦਿਲਬਰ ਅੱਗੇ, ਅਜਜ਼ ਨਿਆਜ਼ ਕਮਾ ਕੇ ।
ਹੋ ਗਮਖਵਾਰ ਹਮੇਸ਼ਾਂ ਬਾਹੂ, ਦਿਲ ਤੇ ਜਾਨ ਨਿਵਾ ਕੇ ।
ਅਜਜ਼ ਨਿਆਜ਼=ਨਿਰਮਲ ਪਿਆਰ ਪਰਗਟਾਣਾ)
38
ਜਿਥੇ ਕਿਥੇ ਨਾਲ ਤੁਸਾਡੇ ਹਰ ਥਾਂ ਆਪ ਸਮਾਇਆ ।
ਪੜ੍ਹ ਕੁਰਾਨ ਅੰਦਰ ਜਾਹ, ਜੇਕਰ ਤੁਧ ਯਕੀਨ ਨਾ ਆਇਆ ।
ਮਾਹੀ ਨਾਲ ਯਕੀਨ ਮੁਕੰਮਲ, ਨੇੜੇ ਤੇਰੇ ਰਹਿੰਦਾ ।
ਇਉਂ ਜਾਪੇ ਤੈਨੂੰ ਜੋ ਉਹ ਦੂਰ ਦੁਰਾਡਾ ਬਹਿੰਦਾ ।
ਕੁਰਬ ਖ਼ੁਦਾ ਦੇ ਰਾਜ਼ ਨਿਆਜ਼ੋਂ ਜੇ ਤੂੰ ਵਾਕਫ ਹੁੰਦੋਂ ।
ਕਾਹਨੂੰ ਦੁਨੀਆਂ ਅੰਦਰ ਦਰ ਦਰ ਧੱਕੇ ਖਾਂਦਾ ਭੌਂਦੋਂ ।
ਮੰਜ਼ਲ ਦੂਰ ਦੁਰਾਡੀ ਨਾਹੀਂ, ਹਰਗਿਜ਼ ਸੋਹਣੇ ਵਾਲੀ ।
ਸਾਹਿਬ-ਨਜ਼ਰ ਹੋਵੇ ਤਾਂ ਦੇਖੇਂ, ਉਹ ਸੂਰਤ ਮਤਵਾਲੀ ।
ਹਾਜ਼ਰ ਨਾਲ ਯਕੀਨ ਪਛਾਣੀ ਜ਼ਾਤ ਖ਼ੁਦਾਵੰਦ ਤਾਈਂ ।
ਦੂਰ ਦੁਰਾਡੇ ਸਜਣ ਨਾਹੀਂ, ਖ਼ੂਨ ਜਿਗਰ ਨਾ ਖਾਈਂ ।
ਸ਼ਾਹ ਰਗ ਨੇੜੇ ਰੱਬ ਆਪਨੀ, ਜਗਾਹ ਆਪ ਬਣਾਈ ।
ਸਾਏ ਉਸ ਦੇ ਨੂੰ ਤੂੰ ਤਕ ਤਕ, ਆਪਣੀ ਜਾਨ ਵੰਞਾਈ ।
39
ਜਦ ਇਹ ਪਰਦਾ ਦੂਈ ਵਾਲਾ, ਦਿਲ ਦੇ ਵਿਚ ਸਮਾਇਆ ।
ਏਸ ਸਬੱਬੋਂ ਜੰਗਲ ਬੇਲਾ, ਅੱਗੇ ਨਜ਼ਰੀਂ ਆਇਆ ।
ਲੰਘ ਕੇ ਜੰਗਲ ਬੇਲਾ, ਅਗੇ ਦੇਖ ਜ਼ਰਾ ਦਿਲ ਲਾ ਕੇ ।
ਜਾਨ ਤੇਰੀ ਦੇ ਅੰਦਰ ਬੈਠਾ, ਸੋਹਣਾ ਵੱਜ ਵਜਾ ਕੇ ।
ਆਪਣੇ ਨਾਲੋਂ ਨੇੜੇ ਜਾਣੀ ਐ ਦਿਲ ਦਿਲਬਰ ਤਾਈਂ ।
ਕੁਰਬ ਮਈਅਤ ਵਾਲਾ ਤਾਂ ਰਾਹ, ਤੈਨੂੰ ਭੁਲੇ ਨਾਹੀਂ ।
ਮੋਮਨ ਕਰਨ ਦਿਲ ਮੋਮਨ ਦਾ, ਖ਼ਾਸ ਆਈਨਾ ਨੂਰੀ ।
ਉਸ ਬਿਨ ਦੇਖ ਨਾ ਉਸ ਵਿਚ ਹਰਗਿਜ਼, ਹੋ ਜਾਵੇ ਮਤ ਦੂਰੀ ।
ਉਸ ਬਿਨ ਨਜ਼ਰ ਜੇ ਆਵੇ ਕੋਈ, ਉਸ ਨੂੰ ਮਾਰ ਉਡਾਈਂ ।
ਨਾਲ ਯਕੀਨ ਮਿਲੇ ਤਦ ਤੈਨੂੰ, ਦਿਲਬਰ ਥਾਈਂ ਥਾਈਂ ।
ਜੇ ਤੂੰ ਦਿਲ ਵਿਚ ਬਾਝੋਂ ਦਿਲਬਰ, ਦੇਖੇਂ ਹੋਰ ਕਿਸੇ ਨੂੰ ।
ਨਾਲ ਯਕੀਨ ਮੁਕੰਮਲ ਪਾਵੇਂ ਜ਼ੰਗ ਆਲੂਦ ਦੇਹ ਨੂੰ ।
ਕਰ ਤਸਫੀਹਾਂ ਦਿਲ ਦਾ ਜੇਕਰ ਦਰਸ਼ਨ ਚਾਹੇਂ ਮਾਹੀ ।
ਤਾਂ ਤੂੰ ਦੇਖੇਂ ਅੰਦਰ ਆਪਣੇ ਖਾਸ ਜਮਾਲ ਇਲਾਹੀ ।
ਕਾਮਲ ਸਿਦਕ ਯਕੀਨੋਂ ਦੇਖੀਂ ਮਾਹੀ ਤਾਈਂ ਆ ਕੇ ।
ਬਾਝੋਂ ਦਰਸ਼ਨ ਦਿਲਬਰ ਨਾਹੀਂ, ਦੇਖੀਂ ਨਜ਼ਰ ਉਠਾ ਕੇ ।
ਹੂ ਹੂ ਦਮਦਮ ਨਾਲ ਪੁਕਾਰੇਂ, ਐ ਬਾਹੂ ਮਤਵਾਲੇ ।
ਥਾਈਂ ਥਾਈਂ ਤਾਂ ਤੂੰ ਦੇਖੇਂ ਨਾਲ ਯਕੀਨ ਉਜਾਲੇ ।
ਜੰਗਾਲ ਲੱਗੀ ਹੋਈ, ਤਸਫੀਹਾਂ=ਸਫਾਈ, ਜਮਾਲ=
ਹੁਸਨ)
40
ਸੂਫ਼ੀ ਜਦ ਤਕ ਤੇਰੇ ਦਿਲ ਵਿਚ, ਗੈਰਾਂ ਤੰਬੂ ਤਾਣੇ ।
ਰਸਤੇ ਇਸ਼ਕ ਮੁਹੱਬਤ ਅੰਦਰ, ਹਰਗਿਜ਼ ਐਸ਼ ਨਾ ਮਾਣੇ ।
ਕਿਬਰ ਗਰੂਰ ਰਹੇ ਨਾ ਕਾਈ, ਇਹ ਮਕਸੂਦ ਸਫ਼ਾਈ ।
ਬਾਝੋਂ ਕਿਬਰ ਗਰੂਰ ਛਡਣ ਦੇ, ਕਿਥੇ ਰਾਹ ਸਫਾਈ ।
ਗੋਦੜੀ ਫ਼ਕਰ ਫ਼ਕੀਰਾਂ ਵਾਲੀ, ਕੀ ਹੋਇਆ ਜੇ ਪਾਸੇਂ ।
ਜਦ ਖ਼ੂ ਦਰਵੇਸ਼ੀ ਦੀ ਨਾਹੀਂ, ਫ਼ਕਰ ਕੀਕਣ ਬਣ ਜਾਸੇਂ ।
ਬਣਤਰ ਇਹ ਫ਼ਕੀਰਾਂ ਵਾਲੀ, ਖੁਦ ਬੀਨੀ ਹੈ ਸਾਰੀ ।
ਜਿਥੇ ਖ਼ੁਦੀ, ਖ਼ੁਦਾਈ ਉਥੇ ਨਜ਼ਰ ਨਾ ਆਵੇ ਪਿਆਰੀ ।
ਆਪਨਾ ਆਪ ਦਿਖਾਵੇਂ ਐ ਦਿਲ, ਟੋਪੀ ਗੋਦੜੀ ਪਾ ਕੇ ।
ਬਾਝ ਹਰਾਨੀ ਕੀ ਹੱਥ ਆਸੀ, ਜਾਵੇਂ ਧੱਕੇ ਖਾ ਕੇ ।
ਸਿਦਕ ਯਕੀਨ ਮੁਹੱਬਤ ਦਿਲ ਥੀਂ, ਹੂ ਦਾ ਜ਼ਿਕਰ ਪਕਾਈਂ ।
ਸੋਜ਼ ਤੇ ਸਾਜ਼ ਮੁਹੱਬਤ ਹੂ ਵਿਚ, ਬਾਹੂ ਰਲ ਮਿਲ ਜਾਈਂ ।
41
ਪਹਿਲਾ ਹੀ ਤੂੰ ਕੁਫ਼ਰ ਨਾ ਜਾਣੇ, ਕੀ ਬਣ ਆਵੇ ਯਾਰਾ ।
ਦੂਜਾ ਕੁਫ਼ਰ ਪਛਾਨੇ ਕੀਕਣ, ਕੀ ਹੈ ਉਹ ਵੱਲ-ਦਾਰਾ ।
ਹੈ ਨਜ਼ਦੀਕ ਮੌਲਾ ਯਾ ਪਹਿਲਾਂ, ਕੁਫ਼ਰ ਏਹੋ ਮਤਵਾਲਾ ।
ਜੋ ਕੁਝ ਵਾਜ਼ਿਆ ਹੋਇਆ ਤੈਨੂੰ, ਖ਼ੁਦ ਬੀਨੀ ਦਾ ਚਾਲਾ ।
ਜੇ ਤੂੰ ਨਾਲ ਯਕੀਨੇ ਜਾਣੇ, ਦੂਜਾ ਕੁਫ਼ਰ ਪਿਆਰਾ ।
ਤਾਂ ਨਾ ਪੁੱਛੇਂ ਦੂਜੀ ਵਾਰੀ, ਕੁਫ਼ਰੇ ਦੀ ਗੱਲ ਯਾਰਾ ।
ਲਾ-ਯਹਤਾਜ ਅਲੇ ਅੱਲਾ, ਕਰਦਾ ਕੁਫ਼ਰ ਤੀਜਾ ਭਾਈ ।
ਬਾਝੋਂ ਖ਼ਾਸ-ਉਲ-ਖ਼ਾਸ ਕਿਸੇ ਨੂੰ, ਸਮਝ ਨਾ ਉਸ ਦੀ ਆਈ ।
ਅਜ ਕਲ ਮੇਰੀ ਨਗਰੀ ਏਥੇ, ਕਾਫ਼ਰ ਵਾਫਰ ਆਵਣ ।
ਐ ਦਿਲ ਤੂੰ ਭੀ ਹੋ ਜਾ ਕਾਫ਼ਰ, ਈਮਾਂ ਆਵਣ ਜਾਵਣ ।
42
ਪਹਿਲਾ ਕੁਫ਼ਰ ਪਛਾਣੇ ਹਰ ਕੋਈ, ਜਾਨਣ ਉਸ ਨੂੰ ਸਾਰੇ ।
ਐਪਰ ਦੂਜਾ ਕੁਫ਼ਰ ਨਾ ਜਾਣੇ, ਕੋਈ ਯਾਰ ਪਿਆਰੇ ।
ਕਾਮਲ ਮਰਦਾਂ ਬਾਝ ਨਾ ਜਾਣੇ, ਕੋਈ ਉਸ ਨੂੰ ਭਾਈ ।
ਇਨਸਾਨਾਂ ਨੇ ਇਸ ਮੰਜ਼ਲ ਵਿਚ, ਬਹੁਤ ਹਰਾਨੀ ਪਾਈ ।
ਏਸ ਈਮਾਨ ਅਸਾਡੇ ਕੋਲੋਂ, ਅਛਾ ਕੁਫ਼ਰ ਬਤਾਵਣ ।
ਮੈਂ ਨਾ ਕਹਿਆ ਆਰਫ ਅਗਲੇ, ਸਾਰੇ ਕਹਿੰਦੇ ਜਾਵਣ ।
ਦੇਖ ਹੋਇਆ ਉਹ ਆਰਫ਼ ਕਾਮਲ, ਕੁਫ਼ਰ ਤੀਜਾ ਪਾ ਕੇ ।
ਕੁਫ਼ਰ ਤੀਜਾ ਮੋਮਨ ਕਰਦਾ, ਜ਼ਾਹਰ ਬਾਤਨ ਆ ਕੇ ।
ਖ਼ਾਸਾਂ ਦਾ ਈਮਾਨ ਮੁਕੰਮਲ, ਕੁਫ਼ਰ ਕੀਜਾ ਆਇਆ ।
ਬਾਝੋਂ ਖ਼ਾਸ-ਉਲ-ਖ਼ਾਸ ਕਿਸੇ ਨੇ, ਭੇਤ ਨਾ ਉਸ ਦਾ ਪਾਇਆ ।
43
ਵਾਹ ਵਾਹ ਮੁਖ਼ਬਰ ਦਿਲਬਰ ਲਾਲਾ, ਨੂਰ ਨੂਰ ਉਜਾਲਾ ।
ਜਿਸ ਦੇ ਜੇਹਾ ਕੋਈ ਨਾਹੀਂ, ਜੱਗ ਵਿਚ ਖ਼ੂਬੀਆਂ ਵਾਲਾ ।
ਮੈਨੂੰ ਖ਼ਬਰ ਨਾ ਆਹੀ ਕਾਈ, ਸੋਹਣੇ ਵਾਲੀ ਕੋਈ ।
ਲੁਟਿਆ ਜਦ ਉਸ ਦਿਲ ਮੇਰੇ ਨੂੰ, ਪਕੜ ਦਿਲੇ ਨੂੰ ਹੋਈ ।
ਕੋਈ ਕਰਾਰ ਨਾ ਦਿਲ ਵਿਚ ਆਵੇ, ਹਿਜਰ ਫ਼ਰਾਕ ਸਤਾਇਆ ।
ਓਹੋ ਜਾਣੇ ਜੋ ਕੁਝ ਮੇਰੇ, ਦਿਲ ਦੇ ਵਿਚ ਸਮਾਇਆ ।
ਸੜ ਬਲਿਆਂ ਵਿਚ ਦਰਦ ਫ਼ਰਾਕਾਂ, ਕੋਈ ਆਰਾਮ ਨਾ ਪਾਵਾਂ ।
ਦੋਜ਼ਖ਼ੀਆਂ ਦੇ ਵਾਂਗਣ ਹੋਇਆ, ਬੇ ਆਰਾਮ ਨਿਥਾਵਾਂ ।
ਇਸ਼ਕ ਤੇਰੇ ਦੇ ਗ਼ਮ ਵਿਚ ਦਿਲਬਰ, ਰੋ ਰੋ ਜਾਨ ਵੰਞਾਈ ।
ਏਡੀ ਸਖ਼ਤੀ ਲਾਇਕ ਨਾਹੀਂ, ਯਾਰਾਂ ਉਤੇ ਭਾਈ ।
44
ਤੂਰ ਪਹਾੜ ਉਤੇ ਜਾ ਮੂਸਾ, ਮਿਲਦਾ ਆਪਣੇ ਜਾਨੀ ।
ਪੜਦੇ ਬਾਝੋਂ ਜਾ ਕੇ ਓਥੇ, ਸੁਣਦਾ ਰਾਜ਼ ਨਿਹਾਨੀ ।
ਤੂਰ ਅਲੱਸਤ ਅਜ਼ਲ ਥੀਂ ਮਿਲਿਆ, ਆਸ਼ਕ ਸਾਦਕ ਤਾਈਂ ।
ਦਮਦਮ ਲੱਖ ਲੱਖ ਅੱਲਾ ਕੋਲੋਂ, ਮਿਲਦੀਆਂ ਰਹਿਣ ਦੁਆਈਂ ।
ਮੋਮਨ ਦਾ ਦਿਲ ਅਰਸ਼ ਇਲਾਹੀ, ਨਾਲ ਯਕੀਨ ਪਛਾਣੀ ।
ਸਰਵਰ ਆਲਮ ਨੇ ਫੁਰਮਾਇਆ, ਖ਼ਾਸ-ਉਲ-ਖ਼ਾਸ ਜ਼ਬਾਨੀ ।
ਬੈਜ਼ਾ ਹੈ ਨਾਸੂਤੀ ਇਹ ਦਿਲ, ਕਾਮਲ ਮਰਦਾਂ ਵਾਲਾ ।
ਜਿਸ ਦੇ ਅੰਦਰ ਸਰ ਲਾਹੂਤੀ, ਰੱਖੇ ਨਿੱਤ ਉਜਾਲਾ ।
ਖ਼ਾਸ-ਉਲ-ਖ਼ਾਸ ਪਛਾਣੇ ਬੰਦਾ, ਐਨ ਅਸਰਾਰ ਇਲਾਹੀ ।
ਜੋ ਕੁਝ ਹੈ ਸੋ ਏਹੋ ਹੈ, ਪਰ ਪੜਦੇ ਅੰਦਰ ਭਾਈ ।
ਏਸ ਵਜੂਦ ਇਨਸਾਨੀ ਵਿਚੋਂ, ਨਿਕਲੇ ਨੂਰ ਸਜਣ ਦਾ ।
ਬਾਝੋਂ ਸਾਲਕ ਵਾਕਫ਼ ਨਾਹੀਂ, ਕੋਈ ਭੀ ਇਸ ਗੱਲ ਦਾ ।
ਮਾਲਕ, ਹਜ਼ਰਤ ਮੁਹੰਮਦ ਸਾਹਿਬ, ਬੈਜ਼ਾ=ਅੰਡੇ ਵਰਗਾ,
ਨਾਸੂਤੀ=ਸ਼ਰਹ ਅਨੁਸਾਰ ਚੱਲਣ ਵਾਲਾ, ਲਾਹੂਤੀ=ਰੱਬ ਦੇ
ਮੇਲ ਦੀ ਥਾਂ, ਅਸਰਾਰ=ਭੇਤ)
45
ਜੇ ਦਿਲਬਰ ਨਾ ਲਭੇ ਤੈਨੂੰ, ਬੇਉਮੀਦ ਨਾ ਹੋਵੀਂ ।
ਬੋਲੀ ਮਾਹੀ ਵਾਲੀ ਸੁਣ ਸੁਣ, ਅਗੇ ਅਗੇ ਹੋਵੀਂ ।
ਤੇਰੇ ਨਾਲ ਮੁਹੱਬਤ ਰਖਦਾ, ਹਰ ਦਮ ਖ਼ੂਬੀਆਂ ਵਾਲਾ ।
ਖ਼ੌਫ ਨਾ ਖਾਵੀਂ, ਨਾਜ਼ ਦੁਖਾਂ ਦਾ, ਝਿੜਕਾਂ ਵਿਚ ਮਤਵਾਲਾ ।
ਮਾਸ਼ੂਕਾਂ ਦੇ ਰਾਜ਼ ਨਾ ਜਾਣੇ, ਕੋਈ ਵਿਚ ਜ਼ਮਾਨੇ ।
ਵਾਕਫ਼ ਰਾਜ਼ ਹੋਸੇਂ ਨਾ ਮੋੜੇਂ, ਗਰਦਨ ਯਾਰ ਸਿਆਣੇ ।
ਮਹਿਬੂਬਾਂ ਦੇ ਰਾਜ਼ਾਂ ਦਾਓਂ, ਬੇਦਿਲ ਰਮਜ਼ਾਂ ਪਾਵਣ ।
ਝਿੜਕਾਂ ਖਾਵਣ ਤੇ ਖੁਸ਼ ਹੋਵਣ, ਨੇੜੇ ਨੇੜੇ ਜਾਵਣ ।
ਜੇ ਤੂੰ ਇਸ਼ਕੇ ਬਾਜ਼ੀ ਲਾਈ, ਚਸ਼ਮ ਉਘਾੜ ਸ਼ਤਾਬੀ ।
ਜਾ ਕੇ ਦੇਖ ਤਜੱਲਾ ਨੂਰੀ, ਚਮਕ ਦਮਕ ਮਾਹਤਾਬੀ ।
46
ਜ਼ੁਲਮ ਉਠਾਏ ਬਾਝੋਂ ਰਸਤਾ, ਇਸ਼ਕੇ ਹੱਥ ਨਾ ਆਵੇ ।
ਅਹਲ-ਵਫ਼ਾ ਬਣ ਉਸ ਰਾਹ ਅੰਦਰ, ਕੋਈ ਨਾਹੀਂ ਜਾਵੇ ।
ਜੇ ਤੂੰ ਚਾਹੇਂ ਰਾਹ ਸਫਾਈਂ, ਜ਼ੁਲਮੋਂ ਖ਼ੌਫ ਨਾ ਖਾਵੀਂ ।
ਰਾਹ-ਮੁਸਫਾ, ਜ਼ੁਲਮ ਉਠਾਏ, ਬਾਝੋਂ ਹੁੰਦਾ ਨਾਹੀਂ ।
ਐ ਦਿਲ ਇਸ਼ਕ ਮੁਹੱਬਤ ਅੰਦਰ, ਜੇ ਤੂੰ ਚਲਣਾ ਚਾਹੇਂ ।
ਇਸ ਮੰਜ਼ਲ ਵਿਚ ਰਾਹ ਮੁਸੱਫਾ, ਬਿਨ ਜ਼ੁਲਮੋਂ ਨਾ ਪਾਏਂ ।
ਕਰ ਕੇ ਸਾਫ ਦਿਲ ਤੂੰ ਪਹਿਲਾਂ, ਰਖੀਂ ਕਦਮ ਅਗੇਰੇ ।
ਬਾਝ ਸਫਾਈ ਦਿਲ ਦੇ ਇਹ ਰਾਹ, ਹੱਥ ਨਾ ਆਸੀ ਤੇਰੇ ।
ਜ਼ੁਲਮ ਉਠਾਏ ਬਾਝੋਂ ਇਹ ਰਾਹ, ਐ ਦਿਲ ਨਾਹੀਂ ਮਿਲਸੀ ।
ਬਿਖੜਾ ਰਸਤਾ ਜ਼ਾਲਮ ਬਾਝੋਂ, ਹੋਰ ਕੋਈ ਨਹੀਂ ਚਲਸੀ ।
47
ਸੌ ਹਜ਼ਾਰ ਸਜਣ ਦੇ ਆਸ਼ਕ, ਸਾਡਾ ਯਾਰ ਇਕੱਲਾ ।
ਕੋਈ ਨਹੀਂ ਗ਼ਮਖ਼ਵਾਰ ਕਿਸੇ ਦਾ, ਬਾਝੋਂ ਜ਼ਾਤ ਹੂ ਅੱਲਾ ।
ਮੌਲਾ ਬਾਝੋਂ ਨਾਲ ਕਿਸੇ ਦੇ, ਮੂਲ ਪਰੀਤ ਨਾ ਲਾਈਂ ।
ਮਾਹੀ ਵਿਚ ਮੁਹੱਬਤ ਦੇਖੀਂ, ਗੈਰਾਂ ਵਿਚ ਨਾ ਪਾਈਂ ।
ਜੇਹੜੇ ਰਿਸ਼ਤੇ ਨਾਤੇ ਆਹੇ, ਸਭਨਾ ਥੀਂ ਦਿਲ ਚੁਕਿਆ ।
ਅਹਲ ਵਫ਼ਾ ਨਾ ਡਿਠਾ ਕੋਈ, ਤਾਂ ਮਾਹੀ ਵਲ ਢੁਕਿਆ ।
ਯਾਰਾਂ ਸੰਗ ਯਾਰਾਨੇ ਲਾ ਕੇ, ਅਜ਼ਮਾਇਸ਼ ਵਿਚ ਪਾਇਆ ।
ਇਸ਼ਕ ਇਲਾਹੀ ਬਾਝੋਂ ਕੋਈ, ਮੁਸ਼ਕਿਲ ਨਜ਼ਰ ਨਾ ਆਇਆ ।
ਲਖ ਹਜ਼ਾਰਾਂ ਯਾਰਾਂ ਅੰਦਰ, ਇਕੋ ਕਾਫੀ ਆਇਆ ।
ਹੋਰ ਕੋਈ ਗ਼ਮਖ਼ਵਾਰ ਨਾ ਲੱਭਾ, ਤਾਂ ਇਕੋ ਗਲ ਲਾਇਆ ।
48
ਕਿਆ ਤੂੰ ਖੁਦਬੀਨੀ ਆਪਨੀ ਦਾ, ਵਾਕਫ਼ ਹਰਗਿਜ਼ ਨਾਹੀਂ ।
ਲੋਕਾਂ ਥੀਂ ਭੀ ਸੁਣਿਆ ਨਾਹੀਂ, ਜ਼ਿਕਰੋਂ ਹਰ ਹਰ ਜਾਈਂ ।
ਮੁੜ ਮੁੜ ਅਗੇ ਪਿਛੇ ਦੇਖੇਂ, ਆਪਣਾ ਆਪ ਸਲਾਹੇਂ ।
ਭੈੜੇ ਕੰਮ ਇਜੇਹੇ ਕਰ ਕੇ, ਦਰਦ ਸਿਰੇ ਵਿਚ ਪਾਏਂ ।
ਰਾਜ਼ ਖ਼ੁਦੀ ਦਾ ਤੇਰੇ ਤਾਈਂ, ਵਾਜ਼ਿਆ ਕਰ ਦਿਖਲਾਵਾਂ ।
ਸੁਣ ਮੇਰੇ ਥੀਂ ਨੇਕ ਖ਼ਸਾਇਲ, ਜੋ ਕੁਝ ਆਖ ਸੁਣਾਵਾਂ ।
ਹਰ ਇਕ ਕੰਮ ਤੇਰਾ ਖ਼ੁਦਬੀਨੀ, ਨਫ਼ਸ-ਪਰੱਸਤੀ ਸਾਰੀ ।
ਪਾ ਕੇ ਕਪੜੇ ਪਹਨ ਇਮਾਮੇ, ਜ਼ੀਨਤ ਦਸੇਂ ਭਾਰੀ ।
ਆਪਣਾ ਆਪ ਪੂਜਣ ਦੀ, ਐ ਬੇਖ਼ਬਰ ਖ਼ਬਰ ਨਾ ਕਾਈ ।
ਖ਼ਵਾਹਸ਼ ਆਪਣੀ ਆਪਣੇ ਕੋਲੋਂ, ਹਾਸਲ ਕਰ ਲੈ ਭਾਈ ।
ਪਾ ਪੋਸ਼ਾਕ ਸਜਾਵੇਂ ਤਨ ਨੂੰ, ਖ਼ਵਾਹਸ਼ ਨਫ਼ਸ ਮਨਾ ਕੇ ।
ਨੇਕ ਨਜ਼ਰ ਨਾ ਤਕਸੀ ਕੋਈ, ਤੇਰੇ ਵਲੋਂ ਜਾ ਕੇ ।
ਖ਼ੁਦਬੀਨੀ ਥੀਂ ਫ਼ਾਰਗ ਹੋ ਕੇ, ਤਕਵੇ ਦਾ ਕਰ ਪਰਦਾ ।
ਸ਼ਰਮ ਹਯਾ ਥੀਂ ਜ਼ੀਨਤ ਕਰ ਕੇ, ਮਾਲਕ ਹੋ ਜਾ ਘਰ ਦਾ ।
ਜੇ ਕਰ ਚਾਹੇਂ ਦੋਹੀਂ ਜਹਾਨੀ, ਇਸ਼ਰਤ ਐਸ਼ ਮੁਦਾਮੀ ।
ਠੱਗੀ ਤੇ ਠੱਗਬਾਜ਼ੀ ਛੱਡ ਕੇ, ਦੌਲਤ ਮਿਲਸੀ ਆਮੀ ।
ਜੋ ਮਜਹੂਲਾਂ ਵਾਲੇ ਕਪੜੇ, ਪਾਉਣੇ ਚਾਹੇਂ ਯਾਰਾ ।
ਸੂਫ਼ੀ ਹੋ ਕੇ ਸੂਫ਼ੀਆਂ ਵਾਲਾ, ਪਹਨ ਲਿਬਾਸਾ ਪਿਆਰਾ ।
ਇਹ ਬਾਰੀਕੀ ਜਾਨ ਆਪਣੀ ਤੇ, ਸਾਰੀ ਵਰਤ ਨਿਬਾਹੀਂ ।
ਖ਼ਾਸ ਮਾਹੀ ਦੀਆਂ ਸਾਰੀਆਂ ਗੱਲਾਂ, ਮੇਰੀ ਇਕ ਭੀ ਨਾਹੀਂ ।
ਇਮਾਮੇ=ਪਵਿਤਰ ਲਿਬਾਸ, ਮੁਦਾਮੀ=ਪੱਕੀ)
49
ਜਦ ਦਾ ਦਿਲਬਰ ਤੇਰੀ ਮੰਜ਼ਲ, ਅੰਦਰ ਕਦਮ ਉਠਾਇਆ ।
ਰੋ ਰੋ ਹਾਲ ਗਵਾਇਆ ਆਪਣਾ, ਫੇਰ ਤੁਧੇ ਨਾ ਪਾਇਆ ।
ਰੋ ਰੋ ਇਸ਼ਕੇ ਵਿਚ ਮਰ ਮੁਕਿਆ, ਖ਼ਬਰ ਕਿਸੇ ਨੂੰ ਨਾਹੀਂ ।
ਹੋ ਗ਼ਮਖ਼ਵਾਰ ਬੀਮਾਰ ਹੋਇਆ ਮੈਂ, ਕੋਈ ਪੁਛਦਾ ਨਾਹੀਂ ।
ਨਾ ਕੋਈ ਹਾਲ ਮੇਰੇ ਦਾ ਵਾਕਫ਼, ਨਾ ਕੋਈ ਜਾਣ ਪਛਾਣੇ ।
ਪੱਥਰ ਦਿਲ ਦਿਲਬਰ ਭੀ ਓਵੇਂ, ਸੌ ਅਫ਼ਸੋਸ ਨਾ ਮਾਣੇ ।
ਬੇਸ਼ਕ ਹੈ ਮੁਰਦਾਰ ਕਮੀਨਾ, ਸਾਰਾ ਦੁਨੀਆਂਖ਼ਾਨਾ ।
ਮੈਂ ਹੈਰਾਨ ਹੋਇਆ ਨਾ ਜਾਨੇ, ਇਹ ਮੁਰਦਾਰ ਜ਼ਮਾਨਾ ।
ਪਰ ਅਫ਼ਸੋਸ ਨਾ ਜਾਣੇ ਕੋਈ, ਨਾ ਮੈਨੂੰ ਦਿਸ ਆਵੇ ।
ਖ਼ੁਸ਼ਬੂ ਵਸਲ ਮਾਹੀ ਦੀ ਮੈਨੂੰ, ਐਸੇ ਰਾਹੋਂ ਆਵੇ ।
50
ਹਰ ਇਕ ਹਾਲਤ ਅੰਦਰ ਜਲਵਾ, ਮਾਹੀ ਵਾਲਾ ਚਾਹਵਾਂ ।
ਹਰ ਇਕ ਸੂਰਤ ਅੰਦਰ ਸੂਰਤ, ਮਾਹੀ ਦੀ ਬਿਠਲਾਵਾਂ ।
ਮੁਖੜੇ ਸੋਹਣੇ ਮਾਹੀ ਬਾਝੋਂ, ਦਿਲ ਵਿਚ ਸ਼ੌਕ ਨਾ ਕਾਈ ।
ਨੂਰ ਜਮਾਲ ਮਾਹੀ ਦਾ ਢੂੰਡਾਂ, ਦਿਲ ਵਿਚ ਸ਼ੌਕ ਏਹਾ ਈ ।
ਹਰ ਇਕ ਪਾਸੇ ਅੱਗੇ ਪਿੱਛੇ, ਮੈਨੂੰ ਖ਼ਬਰ ਨਾ ਕਾਈ ।
ਥਾਈਂ ਥਾਈਂ ਹਰ ਇਕ ਜਗਾਹ, ਆਵੇ ਨਜ਼ਰ ਉਹਾ ਈ ।
ਇਸ਼ਕ ਮੁਹੱਬਤ ਦਿਲਬਰ ਕੋਲੋਂ, ਭਾਵੇਂ ਮਸਤੀ ਪਾਈ ।
ਮਸਤੀ ਅੰਦਰ ਭੀ ਮੈਂ ਢੂੰਡਾਂ, ਖ਼ਾਲ ਜਮਾਲ ਇਲਾਹੀ ।
ਇਸ ਬਿਨ ਕੋਈ ਨਾਹੀਂ ਮੇਰਾ, ਰਸਤਾ ਇਸ਼ਕੇ ਵਾਲਾ ।
ਹਰ ਇਕ ਜ਼ੱਰੇ ਅੰਦਰ ਦੇਖਾਂ, ਉਹੋ ਖ਼ੂਬੀਆਂ ਵਾਲਾ ।
ਬਾਹੂ ਹੂ ਦੇ ਅੰਦਰ ਰਲ ਕੇ, ਤਨ ਮਨ ਘੋਲ ਘੁਮਾਇਆ ।
ਏਥੇ ਉਥੇ ਹਸਤੀ ਅੰਦਰ, ਬਾਹੂ ਨਜ਼ਰੀਂ ਆਇਆ ।