Azeem Shekhar
ਅਜ਼ੀਮ ਸ਼ੇਖ਼ਰ

ਪਿਤਾ ਸ੍ਰੀ ਬਲਦੇਵ ਰਾਮ ਤੇ ਮਾਤਾ ਸ੍ਰੀ ਮਤੀ ਮਾਇਆ ਦੇਵੀ ਦੇ ਘਰ ਜਨਮਿਆ ਪੰਜਾਬੀ ਸ਼ਾਇਰ ਅਜ਼ੀਮ ਸ਼ੇਖ਼ਰ ਰਾਜਦੀਪ ਦਾ ਜੀਵਨ ਸਾਥੀ ਹੈ। ਤਿੰਨ ਧੀਆਂ ਸਿਮਰਨ, ਸੁਮੀਤ ਤੇ ਰੂਪਕੰਵਲ ਦਾ ਬਾਬਲ। ਉਸ ਦਾ ਜੱਦੀ ਪਿੰਡ ਨਥਾਣਾ ਹੈ ਜ਼ਿਲ੍ਹਾ ਬਠਿੰਡਾ ਵਿੱਚ। ਐੱਮ ਏ (ਪੰਜਾਬੀ), ਐੱਲ ਐੱਲ ਬੀ ਕਰਕੇ ਉਹ ਆਸਟਰੀਆ ਚਲਾ ਗਿਆ ਸੀ 1994 ਵਿੱਚ। 2003ਤੀਕ ਏਥੇ ਰਹਿ ਕੇ ਹੁਣ 2003 ਤੋਂ ਇੰਗਲੈਂਡ ਵਿੱਚ ਵੱਸਦਾ ਹੈ।

ਅਜ਼ੀਮ ਸ਼ੇਖ਼ਰ ਦੇ ਸੁੱਕੀ ਨਦੀ ਦੀ ਰੇਤ, ਮੁੰਦਰਾਂ ਤੇ ਹਵਾ ਨਾਲ਼ ਖੁੱਲ੍ਹਦੇ ਬੂਹੇ ਨਾਮੀ ਤਿੰਨ ਗ਼ਜ਼ਲ ਸੰਗ੍ਰਹਿ ਹਨ। ਵਰਤਮਾਨ ਦੇ ਆਰ-ਪਾਰ” ਕਾਵਿ ਸੰਗ੍ਰਹਿ ਦਾ ਉਹ ਸਹਿ-ਸੰਪਾਦਕ ਹੈ। “ਦਾ ਬਲੱਡ ਸਟ੍ਰੀਟ”, “ਲੰਡਨ ਦੀ ਹੀਰ”, “ਸ਼ਿਫ਼ਟਾਂ” (ਲਘੂ ਫਿਲਮ ), "ਦਰਿਆ ਦਿਲ" (ਲਘੂ ਫਿਲਮ) ਫਿਲਮਾਂ ਲਈ ਉਸ ਗੀਤ ਵੀ ਲਿਖੇ ਹਨ । ਹੁਣ ਤੀਕ ਮਿਲੇ ਸਨਮਾਨ ਪੰਜਾਬੀ ਗ਼ਜ਼ਲ ਮੰਚ ਯੂ ਕੇ, ਪੰਜਾਬੀ ਸਾਹਿਤ ਸਭਾ ਕਾਵੈਂਟਰੀ, ਸਾਹਿਤ ਸਭਾ ਨੌਟਿੰਗਮ , ਰਚਨਾ ਵਿਚਾਰ ਮੰਚ ਨਾਭਾ ਅਤੇ ਕਈ ਹੋਰ ਸੰਸਥਾਵਾਂ ।