Principal Avtar Singh Sidhu ਪ੍ਰਿੰਸੀਪਲ ਅਵਤਾਰ ਸਿੰਘ ਸਿੱਧੂ

ਆਪ ਦਾ ਜਨਮ 18.2.46 ਨੂੰ, ਸ੍ਰੀ ਮਤੀ ਬੇਅੰਤ ਕੌਰ ਦੀ ਕੁੱਖੋਂ ਸ. ਹੁਸ਼ਨਾਕ ਸਿੰਘ ਦੇ ਗ੍ਰਿਹ ਵਿਖੇ ਹੋਇਆ।
ਆਪ ਦੀਆਂ ਯੋਗਤਾਵਾਂ, ਪ੍ਰਾਪਤੀਆਂ, ਤੇ ਮਾਨ ਸਨਮਾਨਾਂ ਦੀ ਸੂਚੀ ਬਹੁਤ ਲੰਮੀ ਹੈ।

ਆਪ ਬਹੁਤ ਸਾਰੀਆਂ ਸਾਹਿਤਕ, ਸਮਾਜਿਕ ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ। “ਮੇਲਾ ਕਲਮਾਂ ਦਾ” ਨਾਂ ਦੀ ਸਾਹਿਤ ਸਭਾ ਗੁਰਦਾਸ ਪੁਰ ਦੇ ਆਪ ਰੂਹੇ ਰਵਾਂ ਹਨ।
ਆਪ ਗੌਰਮੈਂਟ ਕਾਲਜ ਗੁਰਦਾਸ ਪੁਰ ਤੋਂ ਸੇਵਾ ਮੁਕਤ ਪ੍ਰਿੰਸੀਪਲ ਹਨ, ਹੁਣ ਜੇਲ੍ਹ ਰੋਡ ਗੁਰਦਾਸਪੁਰ ”THE HOME” ਵਿਖੇ ਬੜੇ ਖੁੱਲ੍ਹੇ ਡੁੱਲ੍ਹੇ ਸ਼ਾਨਦਾਰ ਘਰ ਵਿੱਚ ਰਹਿ ਰਹੇ ਹਨ। ਆਪ ਬਹੁਤ ਹੀ ਮਿਲਣਸਾਰ ਅਤੇ ਖੁਸ਼ ਦਿਲ ਇਨਸਾਨ ਹਨ।

ਆਪ ਦੇ ਦੋ ਕਾਵਿ ਸੰਗ੍ਰਿਹ ”ਕਾਲੀ ਧੁੱਪ, ਚਿੱਟੇ ਪਗਛਾਂਵੇਂ”, ਅਤੇ ”ਬੇ ਆਬਾਦ ਵਰਮੀਆਂ”, ਪੜ੍ਹਨਯੋਗ ਪੁਸਤਕਾਂ ਹਨ, ਜਿਨ੍ਹਾਂ ਦਾ ਤਰਜੁਮਾ ਉਰਦੂ ਭਾਸ਼ਾ ਵਿੱਚ ਵਿੱਚ ਵੀ ਹੋ ਚੁਕਾ ਹੈ।
ਪੁਸਤਕ “ਬੇਆਬਾਦ ਵਰਮੀਆਂ” ਵਿੱਚੋਂ ਕੁਝ ਵੰਨਗੀਆਂ ਪੇਸ਼ ਹਨ।-ਰਵੇਲ ਸਿੰਘ ਇਟਲੀ (ਹੁਣ ਪੰਜਾਬ)।