Amritpal Singh Kamalu ਅੰਮ੍ਰਿਤਪਾਲ ਸਿੰਘ ਕਮਾਲੂ

ਅੰਮ੍ਰਿਤਪਾਲ ਸਿੰਘ ਕਮਾਲੂ ਪੰਜਾਬੀ ਕਵੀ ਹੈ। ਇਹਨਾਂ ਦਾ ਜਨਮ 12 ਦਸੰਬਰ 1997 ਨੂੰ ਪੰਜਾਬ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਗੁਰਸਾ ਸਿੰਘ ਹੈ ਅਤੇ ਮਾਤਾ ਦਾ ਨਾਂ ਬਲਜੀਤ ਕੌਰ ਹੈ। ਇਹਨਾਂ ਦਾ ਪਿੰਡ ਕਮਾਲੂ ਸਵੈਚ, ਤਹਿਸੀਲ ਮੌੜ ਮੰਡੀ, ਜ਼ਿਲਾ ਬਠਿੰਡਾ ਹੈ। ਅੰਮ੍ਰਿਤਪਾਲ ਸਿੰਘ ਕਮਾਲੂ ਨੂੰ ਸਾਹਿਤ ਨਾਲ ਬਹੁਤ ਪਿਆਰ ਹੈ। ਇਹਨਾਂ ਨੂੰ ਕਿਤਾਬਾਂ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ। ਇਹਨਾਂ ਦੀ ਵਿੱਦਿਅਕ ਯੋਗਤਾ ਬੀ.ਏ,ਐਮ.ਏ ਪੋਲੀਟੀਕਲ ਸਾਇੰਸ ਹੈ। ਅੰਮ੍ਰਿਤਪਾਲ ਸਿੰਘ ਕਮਾਲੂ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਵੀ ਆਪਣੀਆਂ ਲਿਖਤਾਂ ਛਪਵਾ ਚੁੱਕੇ ਹਨ। ਅੰਮ੍ਰਿਤਪਾਲ ਸਿੰਘ ਕਮਾਲੂ ਨੂੰ ਕੀਰਤਨ ਅਤੇ ਗੁਰਬਾਣੀ ਨਾਲ ਬਹੁਤ ਪ੍ਰੇਮ ਹੈ। ਅੰਮ੍ਰਿਤਪਾਲ ਸਿੰਘ ਕਵੀ ਦਰਬਾਰਾਂ ਵਿੱਚ ਵੀ ਹਿੱਸਾ ਲੈਂਦੇ ਰਹਿੰਦੇ ਹਨ।-ਸਿਮਬਰਨ ਕੌਰ ਸਾਬਰੀ।