Punjabi Poetry : Amritpal Singh Kamalu

ਪੰਜਾਬੀ ਕਵਿਤਾਵਾਂ : ਅੰਮ੍ਰਿਤਪਾਲ ਸਿੰਘ ਕਮਾਲੂਮਾਂ ਬੋਲੀ ਤੇ ਮੈਂ ਕੀ ਬੋਲਾਂ

ਮਾਂ ਬੋਲੀ ਤੇ ਮੈਂ ਕੀ ਬੋਲਾਂ ਗੁਰੂਆਂ ਪੀਰਾਂ ਦੀ ਇਹ ਬੋਲੀ, ਮਾਂ ਦੀ ਮਮਤਾ ਰੂਪੀ ਜਾਪੇ, ਦੁੱਧ ਵਿੱਚ ਮਿਸ਼ਰੀ ਘੋਲੀ। ਇਸ ਬੋਲੀ ਵਿੱਚ ਸਾਡੇ ਗੁਰੂਆਂ, ਰਚੀ ਹੋਈ ਗੁਰਬਾਣੀ, ਧਰਤੀ ਨੂੰ ਇਹ ਮਾਤਾ ਮੰਨਦੀ, ਪਿਤਾ ਮੰਨਦੀ ਏ ਪਾਣੀਂ। ਅੱਜਕਲ੍ਹ ਕੁਝ ਬੇਅਕਲੇ ਲੋਕੀਂ, ਮਾਂ ਬੋਲੀ ਜਾਂਣ ਭੁਲਾਈ, ਇਹ ਕੋਈ ਚੰਗੀ ਰੀਤ ਨਹੀਂ ਹੈ, ਜੋ ਹੁਣ ਲੋਕਾਂ ਅਪਣਾਈ। ਅੱਜਕਲ੍ਹ ਸਾਡੇ ਵਿੱਚ ਸਕੂਲਾਂ, ਪੰਜਾਬੀ ਬੋਲਣ ਤੇ ਜ਼ੁਰਮਾਨਾ ਏ, ਖੌਰੇ ਮੇਰੀ ਮਾਂ ਬੋਲੀ ਦੱਸ ਕਿਉਂ, ਭੁਗਤੇ ਹਰਜ਼ਾਨਾ ਏ। ਕਹੇ ਕਮਾਲੂ ਆਲਾ ਅੰਮ੍ਰਿਤ, ਪੰਜਾਬੀ ਨੂੰ ਨਾਂ ਵਿਸਾਰੋ ਜੀ, ਇਹ ਥੋਡੀ ਹੈ ਮਾਂ ਦੀ ਬੋਲੀ, ਇਹਨੂੰ ਦਿਲੋਂ ਤੁਸੀਂ ਸਤਿਕਾਰੋ ਜੀ, ਇਹਨੂੰ ਦਿਲੋਂ ਤੁਸੀਂ ਸਤਿਕਾਰੋ ਜੀ।

ਪੁੱਤਰਾ ਮਾਂ ਮੈਂ ਬੋਲ ਰਹੀ ਆਂ

ਦੱਸ ਪੁੱਤਾ ਕਿੱਧਰ ਨੂੰ ਤੁਰਿਆ, ਹੁਣ ਵੀ ਵੇਲਾ ਘਰ ਨੂੰ ਮੁੜਿਆ, ਰੋ ਰੋ ਅੱਖਾਂ ਸੁੱਜੀਆਂ ਪਈਆਂ, ਖੂਨ ਦੇ ਹੰਝੂ ਡੋਲ ਰਹੀ ਆਂ, ਮਿੰਨਤਾਂ ਤਰਲੇ ਕਰਦੀ ਜਿਹੜੀ, ਪੁੱਤਰਾ ਮਾਂ ਮੈਂ ਬੋਲ ਰਹੀ ਆਂ। ਕੈਸੀ ਦੱਸ ਹਨੇਰੀ ਆਈ, ਨਸ਼ਿਆਂ ਦਾ ਤੂੰ ਫੜਿਆ ਪੱਲਾ, ਤੇਰੀਆਂ ਫਿਕਰਾਂ ਦੇ ਵਿੱਚ ਪੁੱਤਰਾ, ਡੁੱਬਿਆ ਰਹਿੰਦਾ ਬਾਪੂ ਕੱਲਾ, ਕਿਉਂ ਨਾਂ ਤੇਰਾ ਸੀਨਾਂ ਪਿਘਲੇ, ਜਿੰਦਗੀ ਵੇ ਮੈਂ ਰੋਲ ਰਹੀ ਆਂ, ਮਿੰਨਤਾਂ ਤਰਲੇ ਕਰਦੀ ਜਿਹੜੀ, ਪੁੱਤਰਾ ਮਾਂ ਮੈਂ ਬੋਲ ਰਹੀ ਆਂ। ਰੱਬ ਨੇਂ ਦਿੱਤੀ ਸੋਹਣੀ ਜ਼ਿੰਦਗੀ, ਕਾਹਤੋਂ ਦੱਸ ਤੂੰ ਰੋਲੀ ਜਾਨੈਂ, ਪੱਲਾ ਫੜਲੈ ਗੁਰ ਨਾਨਕ ਦਾ, ਐਵੇਂ ਕਾਹਤੋਂ ਡੋਲੀ ਜਾਨੈਂ, ਲਿਖਦਾ ਬੋਲ ਕਮਾਲੂ ਆਲਾ, ਮੈਂ ਲਫ਼ਜ਼ਾਂ ਨੂੰ ਬੱਸ ਖੋਲ ਰਹੀ ਆਂ, ਮਿੰਨਤਾਂ ਤਰਲੇ ਕਰਦੀ ਜਿਹੜੀ, ਪੁੱਤਰਾ ਮਾਂ ਮੈਂ ਬੋਲ ਰਹੀ ਆਂ।

ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ

1.ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ, ਬੋਲਣਾਂ ਵੀ ਬਹੁਤਾ ਮਾੜਾ ਏ, ਖਾਂਦੇ ਸਭ ਖੱਟੀ ਮਿਹਨਤ ਦੀ, ਫੇਰ ਤੂੰ ਕਿਉਂ ਕਰਦਾ ਸਾੜਾ ਏਂ, ਲੋਕਾਂ ਵਿੱਚ ਕਮੀਆਂ ਲੱਭਦਾ ਫਿਰਦੈਂ, ਤੇਰੇ ਅੰਦਰ ਕੂੜ ਕਬਾੜਾ ਏ, ਬਹੁਤੀ ਚੁੱਪ ਵੀ------------। ਕਿਉਂ ਆਕੜ ਚੱਕੀ ਫਿਰਦਾ ਏੰ, ਇਹਨੂੰ ਕਿੱਥੇ ਲੈ ਕੇ ਜਾਏਂਗਾ, ਜਿੰਦਗੀ ਨੂੰ ਹੱਸ ਕੇ ਜਿਉਂ ਲੈ ਸੱਜਣਾਂ, ਫੇਰ ਵੇਲੇ ਨੂੰ ਪਛਤਾਏਂਗਾ, ਤੂੰ ਪਹਿਲਾਂ ਈ ਕਰ ਮਿਹਨਤ ਨੂੰ, ਨਾਂ ਕੱਢਣਾਂ ਪੈਣਾਂ ਹਾੜਾ ਏ, ਬਹੁਤੀ ਚੁੱਪ ਵੀ-------------। ਛੱਡ ਵੈਰ ਵਿਰੋਧ ਤੇ ਸਾੜੇ ਨੂੰ, ਨਾਂ ਨਫ਼ਰਤ ਕਰ ਤੂੰ ਮਾੜੇ ਨੂੰ, ਸਦਾ ਹੱਕ ਦੀ ਕਰ ਕੇ ਖਾਇਆ ਕਰ, ਤੂੰ ਰੱਬ ਦਾ ਸ਼ੁਕਰ ਮਨਾਇਆ ਕਰ, ਤੂੰ ਖੁਸ਼ੀਆਂ ਨੂੰ ਸਦਾ ਟੋਲਿਆ ਕਰ, ਸੰਸਾਰ ਦੁੱਖਾਂ ਦਾ ਵਾੜਾ ਏ, ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ, ਬੋਲਣਾਂ ਵੀ ਬਹੁਤਾ ਮਾੜਾ ਏ।

ਮੇਰੀ ਕਲਮ ਬੋਲਦੀ ਐ

1.ਜਦ ਦਿਲ ਵਿੱਚ ਕੋਈ ਖਿਆਲ ਆਵੇ, ਮੈਂ ਲਫ਼ਜ਼ਾਂ ਵਿੱਚ ਬਿਆਨ ਕਰਾਂ, ਕੁਝ ਲਿਖਦਾਂ ਭਖਦੇ ਮੁੱਦਿਆਂ ਤੇ, ਵਿੱਚ ਸੋਚਾਂ ਦੇ ਮੈਂ ਧਿਆਨ ਧਰਾਂ, ਹੈ ਜੋ ਕੁਝ ਵੀ ਸਭ ਸੱਚ ਲਿਖੇ, ਨਾਂ ਭੋਰਾ ਡੋਲਦੀ ਐ, ਖੁਦ ਬੋਲਣ ਦੀ ਲੋੜ ਨੀਂ ਮੈਨੂੰ, ਮੇਰੀ ਕਲਮ ਬੋਲਦੀ ਐ। ਹਰ ਮੋੜ ਤੇ ਮੇਰਾ ਸਹਾਰਾ ਬਣਦੀ, ਹਰ ਰਮਜ਼ ਹੀ ਮੇਰੀ ਪਛਾਣਦੀ ਐ, ਮੈਨੂੰ ਕਦੇ ਕਦੇ ਤਾਂ ਇੰਝ ਲੱਗਦੈ, ਬੱਸ ਇਹੀ ਮੈਨੂੰ ਜਾਣਦੀ ਐ, ਹਰ ਮੁਸ਼ਕਿਲ ਦੇ ਵਿੱਚ ਸਾਥ ਦੇਵੇ, ਮੇਰੇ ਦੁੱਖ ਫਰੋਲਦੀ ਐ, ਖੁਦ ਬੋਲਣ ਦੀ ਲੋੜ-----------। ਇਹਨੂੰ ਚੁੱਕ ਬੜੇ ਜ਼ਜ਼ਬਾਤ ਲਿਖੇ, ਹੈ ਜੋ ਕੁਝ ਬੀਤਿਆ ਨਾਲ ਮੇਰੇ, ਬੜੇ ਚੰਗੇ ਮਾੜੇ ਹਾਲਾਤ ਲਿਖੇ, ਕਦੇ ਕੱਲਾ ਮੈਨੂੰ ਨਾਂ ਹੋਣ ਦੇਵੇ, ਮੇਰੀ ਰੂਹ ਨੂੰ ਟੋਲਦੀ ਐ, ਖੁਦ ਬੋਲਣ ਦੀ ਲੋੜ ਨੀਂ ਮੈਨੂੰ, ਮੇਰੀ ਕਲਮ ਬੋਲਦੀ ਐ।

ਕੁਝ ਦਰਦ

ਬੜੇ ਚਿਰਾਂ ਤੋਂ ਘਾਟ ਜੀ ਪਈ ਰੜਕੇ, ਚਾਹਤ ਦਿਲ ਦੀ ਇੱਕ ਅਧੂਰੀ ਐ, ਕੁਝ ਦਰਦ ਐ ਮੇਰੇ ਫਰੋਲਣੇਂ ਮੈਂ, ਸੱਜਣਾਂ ਤੇਰਾ ਮਿਲਣਾਂ ਜ਼ਰੂਰੀ ਐ। ਟੁੱਟੇ ਪਏ ਆਂ ਸੱਜਣਾਂ ਧੁਰੋਂ ਅੰਦਰ, ਜਿਵੇਂ ਰੁੱਖਾਂ ਤੋਂ ਪੱਤੇ ਕੋਈ ਟੁੱਟਦੇ ਨੇਂ, ਤੇਰੀ ਯਾਦ ਆਵੇ ਦਿਲ ਨੂੰ ਖੋਹ ਪਾਵੇ, ਜ਼ਜ਼ਬਾਤ ਜੇ ਅੰਦਰੋਂ ਫੁੱਟਦੇ ਨੇਂ, ਤੈਨੂੰ ਤਾਂਘ ਨੀਂ ਮੇਰੇ ਸਾਂਹਵੇ ਆਉਂਣ ਲਈ, ਤੇ ਜਾਂ ਫਿਰ ਕੋਈ ਮਜਬੂਰੀ ਐ, ਕੁਝ ਦਰਦ ਐ ਮੇਰੇ ਫਰੋਲਣੇਂ ਮੈਂ, ਸੱਜਣਾਂ ਤੇਰਾ ਮਿਲਣਾਂ ਜ਼ਰੂਰੀ ਐ। ਪੱਤਝੜਾਂ ਤੇ ਵੀ ਕਦੇ ਬਹਾਰ ਆਊ, ਲਾਈ ਬੈਠੇ ਆਂ ਡੂੰਘੀ ਜੀ ਆਸ ਕੋਈ, ਪਿਆਸੇ ਕੋਲ ਜੇ ਚੱਲ ਕੇ ਖੂਹ ਆਵੇ, ਮਿਟ ਜਾਵੇ ਜੋ ਚਿਰਾਂ ਦੀ ਪਿਆਸ ਕੋਈ, ਦੇਖ ਤੇਰੇ ਲਈ ਲਿਖਤੇ ਮੈਂ ਗੀਤ ਕਿੰਨੇ, ਨਾਂ ਕਿਸੇ ਹੋਰ ਲਈ ਇਹ ਮਸ਼ਹੂਰੀ ਐ, ਕੁਝ ਦਰਦ ਐ ਮੇਰੇ ਫਰੋਲਣੇਂ ਮੈਂ, ਸੱਜਣਾਂ ਤੇਰਾ ਮਿਲਣਾਂ ਜ਼ਰੂਰੀ ਐ।

ਵਕਤ ਕੀਮਤੀ ਬੰਦਿਆ ਤੇਰਾ

ਤੁਰ ਜਾਣਾਂ ਸਭ ਛੱਡ ਕੇ ਇੱਕ ਦਿਨ, ਝੂਠੀ ਕਰੀ ਕਮਾਈ ਜਾਨੈਂ, ਜਿੰਦਗੀ ਬੜੀ ਅਮੋਲਕ ਤੇਰੀ, ਐਵੇਂ ਦੱਸ ਗਵਾਈ ਜਾਨੈਂ, ਸਕੂਨ ਵੀ ਲੱਭ ਲੈ ਜ਼ਿੰਦਗੀ ਵਿੱਚੋਂ, ਝਗੜ ਝਮੇਲਾ ਪਿਆ ਬਥੇਰਾ, "ਵਕਤ ਕੀਮਤੀ ਬੰਦਿਆ ਤੇਰਾ।" ਝੂਠੀ ਨਫ਼ਰਤ ਦੇ ਵਿੱਚ ਸੜਦੈਂ, ਵੈਰ ਵਿਰੋਧ ਦੀ ਵਿੱਦਿਆ ਪੜਦੈਂ, ਗਿਆਂਨ ਦੇ ਕੋਲੋਂ ਸੱਖਣਾਂ ਹੋ ਕੇ, ਫ਼ੋਕਾ ਐਵੇਂ ਰਹਿੰਦਾ ਲੜਦੈਂ, ਕਦੇ ਦੂਜਿਆਂ ਦੇ ਲਈ ਜੀ ਲਿਆ ਕਰ, ਕਿਉਂ ਕਰਦਾ ਫਿਰਦੈਂ ਮੇਰਾ ਮੇਰਾ, ਵਕਤ ਕੀਮਤੀ ਬੰਦਿਆ ਤੇਰਾ। ਰਾਵਣ ਵਰਗੇ ਤੁਰ ਗੇ ਇੱਥੋਂ, ਕਾਹਦੇ ਦੱਸ ਤੂੰ ਹੱਕ ਜਤਾਉਨੈਂ, ਸਭ ਮਤਲਬ ਦੇ ਰਿਸ਼ਤੇ ਨਾਤੇ, ਝੂਠੇ ਕਾਹਤੋਂ ਬੰਧਨ ਪਾਉਨੈਂ, ਵਿੱਚ ਹਨੇਰੇ ਮਾਰੇਂ ਟੱਕਰਾਂ, ਚਾਰੇ ਪਾਸੇ ਦਿਸੇ ਸਵੇਰਾ, ਵਕਤ ਕੀਮਤੀ ਬੰਦਿਆ ਤੇਰਾ।

ਦੇਖੋ ਲੋਕਾਂ ਅੱਜ ਕੀ ਪਖੰਡ ਫੜੇ ਨੇਂ

ਦੇਖੋ ਅਗਿਆਨਵਾਦ ਹੋਇਆ ਜ਼ੋਰਾਂ ਤੇ, ਸੱਚ ਦੀ ਖਾਮੋਸ਼ੀ ਝੂਠ ਦਿਆਂ ਸ਼ੋਰਾਂ ਤੇ, ਸੱਚ ਬੋਲਣ ਤੇ ਲੱਗਦੇ ਆ ਤਾਲੇ ਜੀ, ਚੋਰ ਕੁੱਤੀ ਰਲ ਹੁੰਦੇ ਘਾਲੇ ਮਾਲੇ ਜੀ, ਸੱਚ ਦੇ ਪੁਜਾਰੀ ਹੋ ਕੇ ਮੌਨ ਖੜੇ ਨੇਂ, ਦੇਖੋ ਲੋਕਾਂ ਅੱਜ ਕੀ ਪਖੰਡ ਫੜੇ ਨੇਂ। ਥਾਂ ਥਾਂ ਬੈਠੇ ਲੋਟੂ ਬਾਬਿਆਂ ਦੇ ਬੱਗ ਨੇਂ, ਕੁਝ ਕੁ ਹੀ ਚੰਗੇ ਬਾਕੀ ਸਾਰੇ ਠੱਗ ਨੇਂ, ਝੂਠ ਤੇ ਪਖੰਡੀਆਂ ਦੇ ਡੂੰਘੇ ਤਣੇਂ ਨੇਂ, ਇੱਥੇ ਜਣੇਂ ਖਣੇਂ ਉੱਠ ਉੱਠ ਸੰਤ ਬਣੇਂ ਨੇਂ, ਇਹਨਾਂ ਲੋਕਾਂ ਦੇ ਦਿਮਾਗਾਂ ਵਿੱਚ ਵਹਿਮ ਜੜੇ ਨੇਂ, ਦੇਖੋ ਲੋਕਾਂ ਅੱਜ ਕੀ ਪਖੰਡ ਫੜੇ ਨੇਂ...। ਲੀਡਰ ਨੇਂ ਇਹਨਾਂ ਅੱਗੇ ਗੋਡੇ ਟੇਕਦੇ, ਵੇਚ ਆਪਣੀਂ ਜ਼ਮੀਰ ਵੋਟਾਂ ਰਹਿੰਦੇ ਸੇਕਦੇ, ਸਭ ਹੁੰਦੇ ਇਹ ਇੱਕ ਦੱਸ ਕਦੋਂ ਲੜੇ ਨੇਂ, ਇਹ ਤਾਂ ਬੂਝੜ ਜੇ ਲੋਕਾਂ ਨੇਂ ਬਣਾਏ ਧੜੇ ਨੇਂ, ਜਿਹੜੇ ਲਿਖਤੇ ਮੈਂ ਬੋਲ ਪੜ ਕਿੰਨੇ ਸੜੇ ਨੇਂ, ਦੇਖੋ ਲੋਕਾਂ ਅੱਜ ਕੀ ਪਖੰਡ ਫੜੇ ਨੇਂ.......।

ਫਕੀਰ ਹੋ ਜਾਵਾਂ

ਛੱਡ ਦਿਆਂ ਕਾਮ ਕ੍ਰੋਧ ਚਤੁਰਾਈ, ਬੁਰੇ ਕੰਮਾਂ ਤੇ ਧੰਦਿਆਂ ਨੂੰ, ਸਭ ਨੂੰ ਇੱਕ ਸਮਾਨ ਮੈਂ ਦੇਖਾਂ, ਓਸ ਖੁਦਾ ਦੇ ਬੰਦਿਆਂ ਨੂੰ, ਜੋ ਲਿਖ ਦੇ ਦਰਦ ਗਰੀਬਾਂ ਦਾ, ਮੇਰੀ ਕਲਮ ਨੂੰ ਮੈਂ ਸ਼ਮਸ਼ੀਰ ਬਣਾਵਾਂ, ਮੇਰਾ ਦਿਲ ਕਰਦਾ ਮੈਂ ਫ਼ਕੀਰ ਹੋ ਜਾਵਾਂ। ਆਪਣੇਂ ਲਈ ਤਾਂ ਬੜਾ ਜੀ ਲਿਆ, ਹੋਰਾਂ ਲਈ ਵੀ ਜਿਉਂ ਕੇ ਦੇਖਾਂ, ਜਖ਼ਮ ਤਾਂ ਦਿੱਤੇ ਬਹੁਤਿਆਂ ਨੂੰ ਨੇਂ, ਹੁਣ ਜ਼ਖਮਾਂ ਨੂੰ ਮੈਂ ਸਿਉਂ ਕੇ ਦੇਖਾਂ, ਦੁਨੀਆਂ ਦਾ ਨਾਂ ਅਸਰ ਪਵੇ, ਮੈਂ ਪੱਥਰ ਉੱਤੇ ਲਕੀਰ ਹੋ ਜਾਵਾਂ, ਮੇਰਾ ਦਿਲ ਕਰਦਾ ਮੈਂ ਫ਼ਕੀਰ ਹੋ ਜਾਵਾਂ। ਕਰਮ ਜੋ ਕਰਨੇਂ ਦੁਨੀਆਂ ਉੱਤੇ, ਕਹਿੰਦੇ ਲੇਖਾ ਪੈਣਾਂ ਦੇਣਾਂ, ਦਿਲ ਤੋੜਿਆਂ ਵੀ ਪਾਪ ਏ ਹੁੰਦਾ, ਐਵੇਂ ਕਿਉਂ ਮੈਂ ਮਾਰਾਂ ਮਿਹਣਾਂ, ਹੋਰ ਬੜਾ ਕੁਝ ਪਾ ਲਿਆ ਏ ਮੈਂ, ਇੱਕ ਰੱਬ ਹੀ ਬੱਸ ਅਖੀਰ ਜੋ ਪਾਵਾਂ, ਮੇਰਾ ਦਿਲ ਕਰਦਾ ਮੈਂ ਫ਼ਕੀਰ ਹੋ ਜਾਵਾਂ।

ਕੁਰਬਾਨ

ਤੇਰੀ ਸੂਰਤ ਮਾਇਨੇ ਨਹੀਂ ਰੱਖਦੀ, ਤੇਰੀ ਸੀਰਤ ਦਾ ਹੀ ਜ਼ਿਕਰ ਕਰਾਂ, ਕਿਤੇ ਨਜ਼ਰ ਕਦੇ ਲੱਗ ਜਾਵੇ ਨਾਂ, ਇੱਕ ਇਹ ਵੀ ਤੇਰੀ ਫ਼ਿਕਰ ਕਰਾਂ, ਕੋਈ ਬਹੁਤਾ ਸਿਆਣਾਂ ਨਹੀਂ ਹੈਗਾ, ਤੇਰੇ ਨਾਲੋਂ ਬੜਾ ਨਾਦਾਨ ਆਂ ਮੈਂ, ਕਦੇ ਸੂਰਤ ਨੂੰ ਮੈਂ ਵੇਖਿਆ ਨਹੀਂ, ਤੇਰੀ ਸੀਰਤ ਤੋਂ ਕੁਰਬਾਨ ਆਂ ਮੈਂ। ਜਾਂ ਤਾਂ ਕੁਦਰਤ ਤੇਰੇ ਵਰਗੀ ਐ, ਜਾਂ ਕੁਦਰਤ ਦਾ ਈ ਸਰੂਪ ਐਂ ਤੂੰ, ਤੇਰੇ ਵਰਗਾ ਤਾਂ ਕੋਈ ਹੋਰ ਨਹੀਂ, ਸਭ ਨਾਲੋਂ ਵੱਖਰਾ ਰੂਪ ਐਂ ਤੂੰ, ਤੁਸੀਂ ਫੁੱਲ ਜਿਹੇ ਮੈਂ ਭੌਰ ਕੋਈ, ਤੈਨੂੰ ਪਾਉਣ ਤੋਂ ਲੱਗਾਂ ਨਕਾਮ ਆਂ ਮੈਂ, ਕਦੇ ਸੂਰਤ ਨੂੰ ਮੈਂ ਵੇਖਿਆ ਨਹੀਂ, ਤੇਰੀ ਸੀਰਤ ਤੋਂ ਕੁਰਬਾਨ ਆਂ ਮੈਂ। ਤੂੰ ਤਰਜ਼ ਕੋਈ ਮੈਂ ਗੀਤ ਜਿਹਾ, ਕੋਈ ਸਦੀਆਂ ਚੱਲੀ ਰੀਤ ਜਿਹਾ, ਬੱਸ ਪਾਗਲ ਜਾ ਕੋਈ ਸ਼ਾਇਰ ਆਂ ਮੈਂ, ਨਾਂ ਬਹੁਤਾ ਕੋਈ ਮਹਾਨ ਆਂ ਮੈਂ, ਤੇਰੀ ਸੂਰਤ ਨੂੰ ਕਦੇ ਵੇਖਿਆ ਨਹੀਂ, ਤੇਰੀ ਸੀਰਤ ਤੋਂ ਕੁਰਬਾਨ ਆਂ ਮੈਂ।

ਅਮੀਰ

ਦੇਖ ਪੈਸਿਆਂ ਨੂੰ ਬੰਦਿਆ, ਤੂੰ ਰੱਬ ਭੁੱਲ ਬੈਠਾ, ਛੱਡ ਸੱਚ ਦੀ ਦੁਕਾਨ, ਝੂਠ ਉੱਤੇ ਡੁੱਲ ਬੈਠਾ, ਬੜਾ ਕਰਦਾਂ ਏਂ ਮਾਂਣ, ਜੋੜੀ ਹੋਈ ਜਗੀਰ ਤੂੰ, ਇੱਥੇ ਸਦਾ ਨਹੀਂਓ ਰਹਿਣਾਂ, ਸੱਜਣਾਂ ਅਮੀਰ ਤੂੰ। ਜਦੋਂ ਆਇਆ ਮਾੜਾ ਟੈਮ, ਬਣੇਂ ਰਾਜੇ ਵੀ ਭਿਖਾਰੀ, ਸਭ ਪਲਾਂ ਵਿੱਚ ਗਈ, ਮਾਇਆ ਜੋੜੀ ਸੀ ਜੋ ਸਾਰੀ, ਕਦੇ ਟੱਪ ਨਾਂ ਉਏ ਜਾਈਂ, ਹਉਮੇਂ ਦੀ ਲਕੀਰ ਨੂੰ, ਇੱਥੇ ਸਦਾ ਨਹੀਂਓ ਰਹਿਣਾਂ, ਸੱਜਣਾਂ ਅਮੀਰ ਤੂੰ। ਬਿਨਾਂ ਪੈਸਿਆਂ ਤੋਂ ਖੜਨਾਂ, ਨੀਂ ਨਾਲ ਤੇਰੇ ਕੋਈ, ਸ਼ੁੱਭ ਅਮਲਾਂ ਦੇ ਬਾਝੋਂ, ਮਿਲਣੀਂ ਨੀਂ ਤੈਨੂੰ ਢੋਈ, ਕਦੇ ਬਣ ਕੇ ਤਾਂ ਦੇਖ, ਬੰਦਿਆ ਫ਼ਕੀਰ ਤੂੰ, ਇੱਥੇ ਸਦਾ ਨਹੀਂਓ ਰਹਿਣਾਂ, ਸੱਜਣਾਂ ਅਮੀਰ ਤੂੰ।

ਜ਼ਿੰਦਗੀ

ਇਹ ਜ਼ਿੰਦਗੀ ਐ ਸੱਜਣਾਂ, ਇੱਥੇ ਚੱਲਦੇ ਵਾਧੇ ਘਾਟੇ ਨੇਂ, ਕਈ ਪਾਉਂਦੇ ਰੇਸ਼ਮੀ ਵਸਤਰ ਨੇਂ, ਕਈਆਂ ਦੇ ਕੱਪੜੇ ਪਾਟੇ ਨੇਂ, ਇਹ ਜ਼ਿੰਦਗੀ ਐ ਸੱਜਣਾਂ, ਇੱਥੇ ਚੱਲਦੇ ਵਾਧੇ ਘਾਟੇ ਨੇਂ ਇੱਥੇ ਤਕੜਿਆਂ ਹੱਥੋਂ ਮਾੜਿਆਂ ਨੂੰ, ਦੇਖ ਨਿੱਤ ਹੀ ਕਿੰਝ ਸਤਾਇਆ ਜਾਂਦਾ, ਝੂਠ ਨੂੰ ਰੱਖ ਕੇ ਸਭ ਦੇ ਮੂਹਰੇ, ਸੱਚ ਨੂੰ ਕਿੰਝ ਦਬਾਇਆ ਜਾਂਦਾ, ਇੱਥੇ ਉੱਚਿਆਂ ਹੱਥੋਂ ਨੀਵਿਆਂ ਦੇ, ਮੈਂ ਵੇਖੇ ਲਹਿੰਦੇ ਗਾਟੇ ਨੇਂ, ਇਹ ਜ਼ਿੰਦਗੀ ਐ ਸੱਜਣਾਂ, ਇੱਥੇ ਚੱਲਦੇ ਵਾਧੇ ਘਾਟੇ ਨੇਂ। ਸੱਚ ਨਹੀਂ ਸਭ ਝੂਠ ਬੋਲਦੇ, ਖੋਟੀਆਂ ਨੀਤਾਂ ਕੁਫ਼ਰ ਤੋਲਦੇ, ਇੱਥੇ ਕੁੱਤੇ ਬਿਸਕੁਟ ਖਾਂਦੇ ਨੇਂ, ਤੇ ਗਰੀਬਾਂ ਘਰ ਨਾਂ ਆਟੇ ਨੇਂ, ਇਹ ਜ਼ਿੰਦਗੀ ਐ ਸੱਜਣਾਂ, ਇੱਥੇ ਚੱਲਦੇ ਵਾਧੇ ਘਾਟੇ ਨੇਂ।

ਮਿੱਠੇ ਬੋਲ

ਮਨ ਵਿੱਚ ਹੀ ਕਿਉਂ ਕਰੇ ਸਲਾਹਾਂ, ਕਦੇ ਦਿਲ ਆਪਣੇਂ ਨੂੰ ਖੋਲ ਤਾਂ ਸਹੀ, ਤੈਨੂੰ ਵੀ ਬੋਲ ਸਕੂਨ ਹੈ ਮਿਲਣਾਂ, ਮਿੱਠੇ ਬੋਲ ਦੋ ਪਿਆਰ ਦੇ ਬੋਲ ਤਾਂ ਸਹੀ। ਜ਼ਿੰਦਗੀ ਜਿੰਦਾ ਦਿਲ ਹੈ ਹੁੰਦੀ, ਕਾਹਤੋਂ ਐਵੇਂ ਮਰਦਾ ਫਿਰਦੈਂ, ਸਦਾ ਨੀਂ ਰਹਿਣਾਂ ਇੱਥੇ ਬੇਲੀ, ਮੇਰੀ ਮੇਰੀ ਕਰਦਾ ਫਿਰਦੈਂ, ਅਉਗੁਣ ਦੂਜਿਆਂ ਦੇ ਨੂੰ ਛੱਡ ਕੇ, ਕਦੇ ਆਪਣਿਆਂ ਨੂੰ ਤੂੰ ਟੋਲ ਤਾਂ ਸਹੀ, ਤੈਨੂੰ ਵੀ ਬੋਲ ਸਕੂਨ ਹੈ ਮਿਲਣਾਂ, ਮਿੱਠੇ ਬੋਲ ਦੋ ਪਿਆਰ ਦੇ ਬੋਲ ਤਾਂ ਸਹੀ। ਸੱਚ ਸਿਆਂਣੇ ਇਹੀ ਕਹਿੰਦੇ, ਘਾਟੇ ਵਾਧੇ ਚੱਲਦੇ ਰਹਿੰਦੇ, ਜ਼ਿੰਦਗੀ ਤੋਂ ਕਦੇ ਹਾਰਦੇ ਨੀਂ ਉਹ, ਮਰਦ ਦਲੇਰ ਨੇਂ ਹੱਸ ਕੇ ਸਹਿੰਦੇ, ਬਾਬਾ ਆਪੇ ਸਭ ਕੁਝ ਠੀਕ ਕਰੂ, ਤੂੰ ਫਿਕਰਾਂ ਨੂੰ ਬੱਸ ਰੋਲ ਤਾਂ ਸਹੀ, ਤੈਨੂੰ ਵੀ ਬੋਲ ਸਕੂਨ ਹੈ ਮਿਲਣਾਂ, ਮਿੱਠੇ ਬੋਲ ਦੋ ਪਿਆਰ ਦੇ ਬੋਲ ਤਾਂ ਸਹੀ।

ਬਹੁਤਾ ਸੱਚ ਨਾਂ ਤੂੰ ਬੋਲ

ਬਹੁਤਾ ਸੱਚ ਨਾਂ ਤੂੰ ਬੋਲ, ਇੱਥੇ ਝੂਠਿਆਂ ਦਾ ਡੇਰਾ, ਕਾਹਤੋਂ ਆਪਣੇਂ ਬਣਾਉਣੈਂ, ਇੱਥੇ ਕੋਈ ਵੀ ਨੀਂ ਤੇਰਾ। ਝੂਠ ਨਿਰਾ ਝੂਠ ਕੱਲਾ ਝੂਠ ਤੋਲਦੇ, ਕੋਈ ਸੱਚ ਦੀ ਨੀਂ ਲੋੜ ਕੱਲਾ ਝੂਠ ਬੋਲਦੇ, ਇੱਥੇ ਝੂਠਿਆਂ ਦੀ ਰਾਤ, ਚੜ੍ਹੇ ਝੂਠ ਦਾ ਸਵੇਰਾ, ਬਹੁਤਾ ਸੱਚ ਨਾਂ ਤੂੰ ਬੋਲ, ਇੱਥੇ ਝੂਠਿਆਂ ਦਾ ਡੇਰਾ। ਸੱਚ ਨੂੰ ਐ ਕੈਦ, ਝੂਠ ਨੂੰ ਅਜ਼ਾਦੀ ਐ, ਸੱਚ ਬੋਲਣ ਵਾਲੇ ਨੂੰ ਕਹਿੰਦੇ, ਅੱਤਵਾਦੀ ਐ, ਛੁਪੇ ਸੱਚ ਦਾ ਸੂਰਜ, ਦਿਖੇ ਝੂਠ ਦਾ ਹਨੇਰਾ, ਬਹੁਤਾ ਸੱਚ ਨਾਂ ਤੂੰ ਬੋਲ, ਇੱਥੇ ਝੂਠਿਆਂ ਦਾ ਡੇਰਾ।

ਇਤਫ਼ਾਕ

ਤੇਰਾ ਆਉਣਾਂ, ਮੇਰਾ ਚਾਹੁੰਣਾ, ਇਤਫ਼ਾਕ ਥੋੜੀ ਐ, ਰੂਹਾਂ ਦਾ ਰੂਹਾਂ ਨਾਲ ਮੇਲ, ਜਿਵੇਂ ਖ਼ੁਦ ਰੱਬ ਦੀ ਬਣਾਈ ਜੋੜੀ ਐ। ਤੇਰਾ ਭੋਲਾ ਜਿਹਾ ਚਿਹਰਾ, ਤੱਕ ਚੜ੍ਹਦਾ ਸਰੂਰ, ਨਿੱਤ ਕਰਾਂ ਅਰਜ਼ੋਈ, ਨਾਂ ਕਦੇ ਹੋਈਂ ਮੈਥੋਂ ਦੂਰ, ਇਹ ਤਾਂ ਲੋਕਾਂ ਦੀਆਂ ਗੱਲਾਂ, ਕੋਈ ਮਜ਼ਾਕ ਥੋੜੀ ਐ, ਤੇਰਾ ਆਉਣਾ, ਮੇਰਾ ਚਾਹੁੰਣਾ, ਇਤਫ਼ਾਕ ਥੋੜੀ ਐ। ਬੱਸ ਦੇਖਦਾ ਮੈਂ ਰਹਾਂ, ਦਿਲ ਕਰੇ ਵਾਰ ਵਾਰ, ਕਦੇ ਟੁੱਟਣ ਨਾਂ ਦੇਈਂ, ਸਾਡੀ ਦਿਲਾਂ ਵਾਲੀ ਤਾਰ, ਦਿਲ ਭੁੱਲਦਾ ਨੀਂ ਤੈਨੂੰ, ਇਹ ਜਵਾਕ ਥੋੜੀ ਐ, ਤੇਰਾ ਆਉਣਾ, ਮੇਰਾ ਚਾਹੁੰਣਾ, ਇਤਫ਼ਾਕ ਥੋੜੀ ਐ।