Amarpreet Singh Jhita ਅਮਰਪ੍ਰੀਤ ਸਿੰਘ ਝੀਤਾ

ਅਮਰਪ੍ਰੀਤ ਸਿੰਘ ਝੀਤਾ (੨੩-੦ਜੀ-੧੯੮੩-) ਦਾ ਜਨਮ ਪਿੰਡ ਨੰਗਲ ਅੰਬੀਆ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ, ਪੰਜਾਬ (ਭਾਰਤ) ਵਿੱਚ ਪਿਤਾ ਸ. ਦਰਸ਼ਨ ਸਿੰਘ ਝੀਤਾ ਅਤੇ ਮਾਤਾ ਸਰਦਾਰਨੀ ਗੁਰਵਿੰਦਰ ਕੌਰ ਝੀਤਾ ਦੇ ਘਰ ਹੋਇਆ। ਉਹ ਪੰਜਾਬੀ ਵਿੱਚ ਲੇਖ, ਮਿੰਨੀ ਕਹਾਣੀਆਂ, ਬਾਲ ਗੀਤ, ਕਵਿਤਾਵਾਂ ਆਦਿ ਲਿਖਦੇ ਹਨ। ਉਨ੍ਹਾਂ ਦੀ ਵਿਦਿਅਕ ਯੋਗਤਾ ਬੀ ਐਸ ਸੀ (ਇਕਨਾਮਿਕਸ), ਬੀ ਐਡ, ਅਤੇ ਐਮ ਏ (ਇਕਨਾਮਿਕਸ) ਹੈ। ਉਹ ਪੇਸ਼ੇ ਵਜੋਂ ਸਰਕਾਰੀ ਸਕੂਲ ਟੀਚਰ (ਮੈਥ ਮਾਸਟਰ) ਹਨ। ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ। ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ: ਬੀਬੇ ਰਾਣੇ, ਪੰਖੇਰੂ ਅਤੇ ਕਾਕਾ ਬੱਲੀ।

Amarpreet Singh Jhita Image

ਪੰਜਾਬੀ ਰਚਨਾਵਾਂ - ਅਮਰਪ੍ਰੀਤ ਸਿੰਘ ਝੀਤਾ

ਪੰਜਾਬੀ ਕਵਿਤਾ ਅਮਰਪ੍ਰੀਤ ਸਿੰਘ ਝੀਤਾ