Amarjit Singh Sabhra ਅਮਰਜੀਤ ਸਿੰਘ ਸਭਰਾ

ਅਮਰਜੀਤ ਸਿੰਘ ਸਭਰਾ (੨ ਜੂਨ ੧੯੭੮-) ਦਾ ਜਨਮ ਪਿੰਡ ਸਭਰਾ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ (ਪੰਜਾਬ) ਵਿਖੇ ਪਿਤਾ ਸ਼੍ਰੋਮਣੀ ਕਵੀਸ਼ਰ ਗਿਆਨੀ ਜਰਨੈਲ ਸਿੰਘ ਸਭਰਾ ਦੇ ਘਰ ਮਾਤਾ ਸਰਦਾਰਨੀ ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਇਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਸਭਰਾ ਤੋਂ ਕੀਤੀ। ਇਨ੍ਹਾਂ ਨੂੰ ਕਵੀਸ਼ਰੀ ਕਲਾ ਵਿਰਸੇ ਵਿੱਚ ਮਿਲੀ। ਇਨ੍ਹਾਂ ਨੂੰ ਤਿੰਨ ਵਾਰ ਗੋਲਡਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੀਆ ਕਿਤਾਬਾਂ 'ਅਮਰ ਉੁਡਾਰੀਆਂ', 'ਅਮਰ ਜਰਨੈਲ', 'ਧਰਮੀ ਜਰਨੈਲ', 'ਭਿੰਡਰਾਵਾਲਿਆਂ ਦੀ ਚੜ੍ਹਤ', 'ਅਮਰ ਇੱਛਾਵਾਂ', ਪਟਨੇ ਤੋਂ ਨੰਦੇੜ ਤੱਕ ਭਾਗ-੧, ਭਾਗ-੨ ਅਤੇ ੬੫ ਤੋ ਵੱਧ ਆਡਿਓ ਵੀਡਿਓ ਕੈਸਟਾਂ ਵੀ ਮਾਰਕੀਟ ਵਿੱਚ ਮੌਜੂਦ ਹਨ।

Amarjit Singh Sabhra Image