Punjabi Poetry : Amarjit Singh Sabhra
ਪੰਜਾਬੀ ਕਵਿਤਾ : ਅਮਰਜੀਤ ਸਿੰਘ ਸਭਰਾ (ਸ਼ਰੋਮਣੀ ਕਵੀਸ਼ਰ)
ਨਸੀਅਤ
ਨਾ ਖੁਰਚ ਭੋਅਲਿਆ ਸੱਜਣਾ ਤੂੰ ਜਖਮਾਂ ਤੇ ਸਿਕਰ ਆ ਲੈਣ ਦੇ ਸਾਨੂੰ ਵੀ ਟਿਕ ਕੇ ਬਹਿ ਲੈਣ ਦੇ ਓਹਨਾਂ ਨੂੰ ਮੌਜ ਮਨਾਂ ਲੈਣ ਦੇ ਤੂੰ ਠੂੰਗ ਠੂੰਗ ਕੇ ਚੁੰਝਾਂ ਨਾਂ ਨਾਂ ਛੇੜ ਪੰਛੀਆਂ ਨਾਗਾ ਨੂੰ ਹਾਲੇ ਅਣਸੁਣਿਆ ਕੀਤਾ ਹੈ ਅਸਾ ਬੀਨਾਂ ਦੇ ਕੁੱਲ ਰਾਗਾ ਨੂੰ ਬਿਨ ਵਹਜਾ ਅਸਾ ਸਿਰ ਚੁੱਕਣਾ ਨਹੀਂ ਬੇ ਫ਼ਿਕਰੇ ਵਕਤ ਗੁਜਾਰਾਂਗੇ ਸਾਡੇ ਜਹਿਰ ਚ ਬੜੀਆਂ ਚੀਸਾ ਨੇ ਜੇ ਛੇੜੇਂਗਾ ਡੰਗ ਮਾਰਾਗੇ ਬੰਬਾ ਦੇ ਖੜਕੇ ਵਿਚੋ ਨਾਂ ਤੂੰ ਭਾਲ ਸਕੂਨ ਭਰਾਵਾ ਓਏ ਤੂੰ ਦੂਰ ਰੱਖੀ ਚੰਗਿਆੜੀ ਨੂੰ ਫਟ ਜਾਣਾ ਨਹੀਂ ਤੇ ਲਾਅਵਾ ਓਏ ਤੂੰ ਸਮਝ ਦੇਵਤੇ ਦੇਆਂ ਨੂੰ ਵਿਚ ਭਰਮ ਸੁਵਾਲ ਉਠਾ ਰਿਹਾ ਏ ਘੱਟਾ ਖੇਹ ਮਿੱਟੀ ਉਸ ਪਾਸੇ ਜਿਸ ਰਾਹ ਵਲ ਕਦਮ ਉਠਾ ਰਿਹਾ ਏ ਤੈਨੂੰ ਅੰਤ ਜੋਦੜੀ ਕਰਦਾ ਹਾ ਗੱਲ ਇਸ ਤੋਂ ਅੱਗੇ ਤੋਰੀ ਨਾ ਚੁੱਪ ਸਾਡੀ ਵਿਚ ਤੂਫਾਨ ਲੁਕੇ ਕਿਤੇ ਸਮਝ ਲਵੀਂ ਕਮਜੋਰੀ ਨਾ ਕਹਿ ਅਮਰਜੀਤ ਸਿੰਘ ਬਣਨਾਂ ਨਹੀਂ ਰਾਹ ਰੋੜਾ ਕਿਸੇ ਬੇਗਾਨੇ ਦੇ ਚੁੱਪਚਾਪ ਗੁਜਰ ਕੇ ਸਮਝ ਰਹੇ ਅਸੀ ਕੈਸੇ ਨੇ ਤੌਰ ਜਮਾਨੇ ਦੇ ਬੇ ਫਿਕਰੇ ਹਾਂ ਬੇ ਸ਼ੁਕਰੇ ਨਹੀਂ ਬੇ ਸ਼ੁਕਰਿਆਂ ਨਾਂ ਵਾਹ ਪਾਉਣਾਂ ਨਹੀਂ ਖੁਸ਼ ਰਹਿ ਕੇ ਜੀਵਨ ਮਾਣਾ ਗੇ ਉਲਝਣ ਵਿਚ ਵਕਤ ਗਵਾਉਣਾ ਨਹੀਂ
ਚੰਦਰੀ ਸਿਆਸਤ
ਹੱਥ ਪਹਿਲਾਂ ਰਖਕੇ ਮੂੰਹ ਤੇ ਜਾਲਮ ਫਿਰ ਗਰਦਨ ਚੀਰ ਦੇ ਨੈਣਾਂ ਚੋਂ ਹੰਝੂ ਛਲਕ ਪਏ ਅੱਜ ਫਿਰ ਵਾਰਿਸ ਦੀ ਹੀਰ ਦੇ ਮਾਰੀ ਹੈ ਮਾਰ ਸਿਆਸਤਾਂ ਇਹ ਸੌਦੇ ਨਹੀਂ ਤਕਦੀਰ ਦੇ ਹੱਕ ਉਤੇ ਡਾਕਾ ਪੈ ਗਿਆ ਅੱਜ ਚਿੱਟੇ ਦਿਨ ਕਸ਼ਮੀਰ ਦੇ
ਕਸ਼ਮੀਰੀ ਭਰਾਵਾ ਦੇ ਨਾਂ
ਵੇਖੋ ਬੰਬ ਬੰਦੂਕਾ ਦੇ ਸਾਏ ਥੱਲੇ ਕਿਵੇ ਗੁਜਰਨੀ ਈਦ ਕਸ਼ਮੀਰੀਆਂ ਦੀ ਸਿਰਤੋੜ ਹਕੂਮਤਾ ਯਤਨ ਕਰਨੇ ਤੋੜਨ ਲਈ ਉਮੀਦ ਕਸ਼ਮੀਰੀਆਂ ਦੀ ਸ਼ਹਮਾਦਾਨ ਅਜਾਦੀ ਦਾ ਬਲੂ ਇੱਕ ਦਿਨ ਚਰਬੀ ਨਾਲ ਸ਼ਹੀਦ ਕਸ਼ਮੀਰੀਆਂ ਦੀ ਲਾਕੇ ਸਰ ਇਕਬਾਲ ਬੁਲੰਦ ਰੱਖਣਾ "ਅਮਰ" ਮਹਿੰਗੀ ਖਰੀਦ ਕਸ਼ਮੀਰੀਆਂ ਦੀ
ਮੈਨੂੰ ਮਾਣ ਪੰਜਾਬੀ ਹੋਣ ਤੇ
ਤੱਕ ਤੱਕ ਕੇ ਖੁਸ਼ੀਆਂ ਸਾਡੀਆਂ ਆਏ ਤਰਸ ਉਹਨਾਂ ਦੇ ਰੋਣ ਤੇ ਮੈ ਪੁੱਤ ਪੰਜਾਬਣ ਮਾਂ ਦਾ ਮੈਨੂੰ ਮਾਣ ਪੰਜਾਬੀ ਹੋਣ ਤੇ ਗੁਰੂਆਂ ਨੇ ਬਖਸ਼ੀ ਗੁਰਮੁੱਖੀ ਜੁੱਗਾਂ ਤੱਕ ਰਹਿਣੀ ਅਮਰ ਹੈ ਲੱਖ ਚਾਹੁਣ ਵਿਰੋਧੀ ਤਾਕਤਾਂ ਨਾ ਟੁੱਟਣੀ ਇਸ ਦੀ ਕਮਰ ਹੈ ਇਹ ਡੋਬਿਆਂ ਕਦੇ ਨਹੀਂ ਡੁੱਬਣੀ ਉਹ ਤੁੱਲ ਜਾਣ ਲੱਖ ਡਬੋਣ ਤੇ ਮੈ ਪੁੱਤ ਪੰਜਾਬਣ ਮਾਂ ਦਾ ਮੈਨੂੰ ਮਾਣ ਪੰਜਾਬੀ ਹੋਣ ਤੇ ਮੇਰਾ ਰੂਪ ਪੰਜਾਬੀ ਬੱਲਿਆ ਮੇਰੀ ਰੂਹ ਪੰਜਾਬੀ ਬੱਲਿਆ ਮੇਰੀ ਹੋਂਦ ਪੰਜਾਬੀ ਬੱਲਿਆ ਮੇਰੀ ਜੂਹ ਪੰਜਾਬੀ ਬੱਲਿਆ ਬੱਸ ਛਿਕਵਾ ਕੁਰਸੀ ਵਾਲਿਆ ਦੇ ਵੱਟ ਕੇ ਚੁੱਪ ਖਲੋਣ ਤੇ ਮੈ ਪੁੱਤ ਪੰਜਾਬਣ ਮਾਂ ਦਾ ਮੈਨੂੰ ਮਾਣ ਪੰਜਾਬੀ ਹੋਣ ਤੇ ਮੈ ਜੀਆਂ ਪੰਜਾਬੀ ਹੋ ਕੇ ਮੈ ਮਰਾਂ ਪੰਜਾਬੀ ਹੋ ਕੇ ਮੈ ਖਿਦਮਤ ਅਪਣੀ ਮਾਂ ਦੀ ਬੱਸ ਕਰਾਂ ਪੰਜਾਬੀ ਹੋ ਕੇ ਇਹ ਰਾਣੀ ਦੇਸ਼ ਪੰਜਾਬ ਦੀ ਜਿਓਂ ਸੁੱਚੀ ਮਹਿਕ ਗੁਲਾਬ ਦੀ ਨਹੀਂ ਲੁਕਣੀ ਅਮਰ ਲਕੋਣ ਤੇ ਮੈ ਪੁੱਤ ਪੰਜਾਬੀ ਮਾਂ ਦਾ ਮੈਨੂੰ ਮਾਣ ਪੰਜਾਬੀ ਹੋਣ ਤੇ
ਬੁਰੇ ਦਾ ਭਲਾ ਕਰ
ਬੁਰਿਆਂ ਦੀ ਬੁਰਿਆਈ ਸੱਜਣਾ ਪਿਆਰ ਤੇਰੇ ਬਖਸ਼ਾਈ ਸੱਜਣਾ ਬੇ ਅਸੂਲੀਆਂ ਗੱਲਾਂ ਕਰਕੇ ਜਿੰਨ੍ਹਾਂ ਜਿੰਦ ਸਤਾਈ ਸੱਜਣਾ ਓਹਨਾਂ ਝੋਲੀ ਪਾ ਜਿੰਦਗੀ ਦੀ ਦਿੱਤੀ ਅਸਾਂ ਕਮਾਈ ਸੱਜਣਾ ਕੀ ਨਹੀਂ ਸੁਣਿਆ ਕੀ ਨਹੀਂ ਜਰਿਆ ਗੱਲ ਨਾ ਦਿਲ ਤੇ ਲਾਈ ਸੱਜਣਾ ਸੱਚੇ ਪਿਆਰ ਤੇਰੇ ਦੇ ਅੱਗੇ ਖੜੇ ਆਂ ਸੀਸ ਝੁਕਾਈ ਸੱਜਣਾ ਹਰ ਵੇਲੇ ਹਰ ਪਾਸਿਓ ਹਰ ਪਲ ਵਰਤਾਂਗੇ ਨਰਮਾਈ ਸੱਜਣਾ ਕਦੇ ਭਰੋਸੇ ਯੋਗ ਨਹੀਂ ਹੁੰਦੇ ਭਾਵੇਂ ਬੰਦੇ ਦਾਈ ਸੱਜਣਾ ਭਲਿਆਂ ਦੇ ਹਿੱਸੇ ਹੀ ਆਉਂਦੀ ਆਖਰ ਨੂੰ ਭਲਿਆਈ ਸੱਜਣਾ ਹਸ ਖੇਡ ਕੇ "ਅਮਰ" ਲੰਘਾਉਣੇ ਜਿੰਦਗੀ ਦੇ ਦਿਨ ਢਾਈ ਸੱਜਣਾ
ਸੱਚਾ ਮਾਲਿਕ
ਜੇ ਕੋਈ ਰੱਖੇ ਸਿਦਕ ਨਾਲ ਵੱਲ ਸਾਹਿਬ ਦੇ ਮੁੱਖ ਸੱਚਾ ਮਾਲਿਕ ਬਖਸ਼ਦਾ ਹੱਦੋਂ ਬਾਹਲੇ ਸੁੱਖ ਦੇਵੇ ਖੂਬ ਨਿਆਮਤਾਂ ਦੂਰ ਕਰੇ ਹਰ ਭੁੱਖ ਦਾਤਾ ਹੋਇ ਦਿਆਲ ਜੇ ਔਣ ਨਾ ਦੇਵੇ ਦੁੱਖ ਅਮਰਜੀਤ ਦਰ ਸੱਚੜੇ ਜਿਹੜਾ ਜਾਵੇ ਝੁੱਕ ਗੇੜੇ ਜੱਮਣ ਮਰਨ ਦੇ ਉਹਦੇ ਜਾਵਣ ਮੁੱਕ
ਸਬਰ
ਰੱਖ ਹੌਸਲਾ ਪਰਬਤ ਵਰਗਾ ਨਾ ਤੂੰ ਡੋਲ ਤੁਫਾਨ ਤਕਾ ਕੇ ਭੈਅ ਕਰਤੇ ਦਾ ਹਰਦਮ ਬੇਲੀ ਰੱਖੀ ਦਿਲ ਦੇ ਵਿੱਚ ਵਸਾ ਕੇ ਜੇ ਵੇਖਣਾ ਜਲਵਾ ਉਸਦਾ ਓਟ ਤਕਾ ਲੈ ਆਪ ਗਵਾ ਕੇ ਅਮਰ ਸਿਹਾਂ ਲਾਜ ਪਾਲਦਾ ਸਬਰ ਵਾਲਿਆਂ ਦੀ ਉਹ ਆ ਕੇ
ਸੱਚ ਦਾ ਮਾਰਗ
ਸਿੱਦਕ ਵਾਲੇ ਹੀ ਪਰਖ ਦੀ ਸ਼ਮ੍ਹਾ ਉੱਤੇ ਹੱਸ ਹੱਸ ਪਤੰਗਿਆਂ ਵਾਂਗ ਸੜਦੇ ਸੜਦੀ ਤਵੀ ਤੇ ਖੇਡ ਆਨੰਦ ਵਾਲੀ ਖੇਡ ਲੈਂਦੇ ਨੇ ਦੇਗ ਦੇ ਵਿੱਚ ਕੜ੍ਹਦੇ ਨਾਲ ਆਰਿਆਂ ਹੋ ਦੋਫਾੜ ਜਾਂਦੇ ਜਿਗਰੇ ਵਾਲੇ ਹੀ ਤੇਗ ਦੇ ਹੇਠ ਖੜ੍ਹਦੇ 'ਅਮਰਜੀਤ ਸਿਹਾਂ' ਤਲੀ ਤੇ ਸੀਸ ਧਰਕੇ ਗਲੀ ਯਾਰ ਮਹਿਬੂਬ ਦੀ ਜਾਅ ਵੜਦੇ ਵਿਰਲੇ ਵਿਰਲੇ ਹੀ ਤਾਣ ਦੇ ਉਦੋਂ ਸੀਨਾ ਜਦੋਂ ਰਣ ਵਿੱਚ ਸ਼ੂਕਦੇ ਤੀਰ ਹੁੰਦੇ ਜਦੋਂ ਧਰਮ ਕੁਰਬਾਨੀਆਂ ਮੰਗਦਾ ਹੈ ਗੈਰਤ ਵਾਲੇ ਹੀ ਪਾਰ ਲਕੀਰ ਹੁੰਦੇ ਉਹ ਪੂਰੀਆਂ ਪੌਣ ਨਾ ਰਣ ਅੰਦਰ ਪਿਆਰੇ ਜਿਨ੍ਹਾਂ ਦੇ ਤਾਂਈਂ ਸਰੀਰ ਹੁੰਦੇ 'ਅਮਰਜੀਤ ਸਿਹਾਂ' ਕਹੇ ਜੁਬਾਨ ਵਿੱਚੋਂ ਬੋਲ ਸਿਰਾਂ ਨਾਲ ਪਾਲਦੇ ਬੀਰ ਹੁੰਦੇ ਭਾਂਵੇ ਉਮਰਾਂ ਮਸੂਮ ਮਲੂਕ ਹੋਵਨ ਜਿੱਥੇ ਦੀਨ ਦੀ ਗੱਲ ਫਿਰ ਡੱਟ ਜਾਂਦੇ ਸਿਖਰ ਛੋਂਹਦੀਆਂ ਜੁਲਮੀ ਅਟਾਰੀਆਂ ਨੂੰ ਮਾਰ ਸਿੱਦਕ ਵਾਲੇ ਭਾਰੀ ਸੱਟ ਜਾਂਦੇ ਫਿਰ ਵੈਰੀ ਦੀ ਤੇਗ ਦਾ ਡਰ ਕਾਹਦਾ ਪੁਰਜਾ ਪੁਰਜਾ ਹਿੱਤ ਧਰਮ ਦੇ ਕੱਟ ਜਾਂਦੇ 'ਅਮਰਜੀਤ ਸਿਹਾਂ' ਆਪਾ ਕੁਰਬਾਨ ਕਰਕੇ ਟਿੱਕਾ ਜੱਸ ਦਾ ਜੱਗ 'ਚੋਂ ਖੱਟ ਜਾਂਦੇ
ਹਕੂਮਤਾਂ
ਜਾਂਦਾ ਸਿਰਜਿਆ ਫੇਰ ਮਹੌਲ ਕੈਸਾ ਜਦੋਂ ਚੱਲ ਦਾ ਦਾਅ ਹਕੂਮਤਾਂ ਦਾ ਹੱਥਾਂ ਸਾਡਿਆ ਵਿੱਚ ਹਥਿਆਰ ਦਿੱਤੇ ਹੋਇਆ ਪੱਧਰਾ ਰਾਹ ਹਕੂਮਤਾਂ ਦਾ ਗੈਰਤ ਵਾਲਿਆ ਨੂੰ ਹੀ ਮਾਰ ਵੱਜਦੀ ਜਿਹੜੇ ਸੂਤਦੇ ਸਾਹ ਹਕੂਮਤਾਂ ਦਾ ਵਿੱਚ ਸੰਨ ਸੰਨਤਾਲੀ ਚੌਰਾਸੀਆ ਦੇ ਝੱਲਿਆ ਬੜਾ ਹੀ ਤਾਅ ਹਕੂਮਤਾਂ ਦਾ ਕਦੇ ਵੰਡ ਪੰਜਾਬ ਨੂੰ ਕਹਿਰ ਕੀਤਾ ਉਹ ਵੀ ਖੇਡੀ ਸੀ ਖੇਡ ਹਕੂਮਤਾਂ ਨੇ ਕਦੇ ਤਖਤ ਅਕਾਲ ਤੇ ਫਾਇਰ ਕੀਤਾ ਉਹ ਵੀ ਖੇਡੀ ਸੀ ਖੇਡ ਹਕੂਮਤਾਂ ਨੇ ਕਦੇ ਕਤਲ ਸਾਡਾ ਪਾ ਕੇ ਟਾਇਰ ਕੀਤਾ ਉਹ ਵੀ ਖੇਡੀ ਸੀ ਖੇਡ ਹਕੂਮਤਾਂ ਨੇ ਘੱਲੂਘਾਰਿਆਂ ਦਾ ਇਨਸਾਫ ਕੈਸਾ ਦਿੱਤਾ ਕਰਕੇ ਝੇਡ ਹਕੂਮਤਾਂ ਨੇ ਦਾਸਤਾਨ ਉਹ ਸਦਾ ਅਮਿੱਟ ਰਹਿਣੀ ਮੱਥਾ ਲਾਇਆ ਜਦ ਨਾਲ ਹਕੂਮਤਾਂ ਦੇ ਸਾਡੇ ਚੌਹੀਂ ਪਾਸੀਂ ਸੰਘਣੇਂ ਤਣੇਂ ਹੋਏ ਪੈਰ ਪੈਰ ਤੇ ਜਾਲ ਹਕੂਮਤਾਂ ਦੇ ਸਾਡੇ ਵਿੱਚ ਨੇ ਭਾਵੇਂ ਘੁਸਪੈਠ ਕਰਗੇ ਸਾਡੇ ਰੂਪ ਵਿੱਚ ਭਿਆਲ ਹਕੂਮਤਾਂ ਦੇ ਗੋਦਾਂ ਗੁੰਦਦੇ ਨੇ ਸਾਨੂੰ ਖਤਮ ਕਰਨਾ ਦਿਨੇ ਰਾਤ ਖਿਆਲ ਹਕੂਮਤਾਂ ਦੇ ਸਮਝੀਂ ਗੱਲ ਇੱਕ ਪੰਥ ਪਿਆਰਿਆ ਉਏ ਗੰਗੂ ਸਾਡੇ ਵਿੱਚ ਵਾੜੇ ਹਕੂਮਤਾਂ ਨੇ ਸਾਡੇ ਤਖਤ ਤੇ ਸਾਡੇ ਗ੍ਰੰਥ ਵੰਡੇ ਪਾ ਦਿੱਤੇ ਪੁਵਾੜੇ ਹਕੂਮਤਾਂ ਨੇ ਲੜਨ ਚੌਧਰਾਂ ਤੇ ਜਥੇਦਾਰੀਆਂ ਲਈ ਵਲ ਦਿੱਤੇ ਅਖਾੜੇ ਹਕੂਮਤਾਂ ਨੇ ਆਗੂ ਧਰਮ ਦੇ ਬਹੁਤੇ ਖਰੀਦ ਲਏ ਨੇ ਪਾਅ ਪਾਅ ਕੇ ਭਾੜੇ ਹਕੂਮਤਾਂ ਨੇ ਜਥੇਬੰਦੀਆਂ ਧੜਿਆ 'ਚ ਵੰਡ ਸਾਨੂੰ ਕਰ ਦਿੱਤਾ ਵੈਰਾਨ ਹਕੂਮਤਾਂ ਨੇ ਸਾਡੇ ਆਪਣੇ ਹੀ ਸਾਨੂੰ ਜਹਿਰ ਦਿੰਦੇ ਚਾਲ ਚੱਲੀ ਸ਼ੈਤਾਨ ਹਕੂਮਤਾਂ ਨੇ ਘੂਕ ਸੁੱਤਿਆਂ ਸ਼ੇਰਾਂ ਦੇ ਵੱਢ ਗਾਟੇ ਬਣ ਜਾਣਾਂ ਬਲਵਾਨ ਹਕੂਮਤਾਂ ਨੇ ਅਮਰਜੀਤ ਸਿਹਾਂ ਮੂਲ ਪਹਿਚਾਨ ਆਪਣਾ ਕਰ ਦੇਣਾਂ ਈ ਘਾਣ ਹਕੂਮਤਾਂ ਨੇ
ਮਿੱਟੀ ਕਬਰਸਥਾਨ ਦੀ
ਮਿੱਟੀ ਕਬਰਸਥਾਨ ਦੀ ਉੱਚੀ ਰਹੀ ਪੁਕਾਰ ਮੈ ਚਸ਼ਮਦੀਦ ਗੁਵਾਹ ਹਾਂ ਏਸ ਗੱਲ ਦੀ ਯਾਰ ਕਈਆਂ ਜੋਰਾਵਰਾਂ ਦਾ ਏਥੇ ਆ ਟੁੱਟਦਾ ਹੰਕਾਰ ਕਿੰਨ੍ਹੇ ਏਥੇ ਖੱਪ ਗਏ ਲਹੂ ਪੀਣੇਂ ਸ਼ਾਹੂਕਾਰ ਕਈ ਕੱਲਮ ਕੱਲ੍ਹੇ ਹੋ ਗਏ ਕਈ ਤੁਰਗੇ ਸਣ ਪ੍ਰਵਾਰ ਲਹਿ ਜਾਂਦੇ ਸਾਹਲੂ ਰੱਤੜੇ ਜਦ ਤੁਰ ਜਾਂਦੇ ਦਿਲਦਾਰ ਕਿਤੇ ਮਾਂਵਾਂ ਤੱਕੀਆ ਤੁਰਦੀਆਂ ਛੱਡ ਰੋਂਦੇ ਬਰਖੁਰਦਾਰ ਕਿਤੇ ਤੁਰਗੇ ਪੁੱਤਰ ਗੱਭਰੂ ਪਿਉ ਫੂਕੇ ਧਾਹਾ ਮਾਰ ਕਿਤੇ ਮਾਰ ਦੁਹੱਥੜਾ ਪਿੱਟ ਦੀ ਰੁੱਤ ਜੋਬਨ ਤੇ ਮੁਟਿਆਰ ਕੱਲ ਲੰਘਿਆ ਦਿਨ ਸੁਹਾਗ ਦਾ ਅੱਜ ਤੁਰ ਗਿਆ ਛੱਡ ਭਤਾਰ ਸੱਚ ਜਾਣੀ ਖਾਜਾ ਮੌਤ ਦਾ ਇਹ ਹੈ ਸਾਰਾ ਸੰਸਾਰ ਹੋਏ ਲੱਖਾਂ ਏਥੇ ਰਾਖ ਨੇ ਭਾਈ ਜਿੰਦ ਦੀ ਬਾਜੀ ਹਾਰ ਜਾਏ ਵਕਤ ਅਮਰ ਕਹੇ ਬੀਤਦਾ ਕੁਝ ਹੱਥ ਅਕਲ ਨੂੰ ਮਾਰ ਜੇ ਚਾਹਵੇਂ ਮਰ ਕੇ ਜੀਵਨਾਂ ਫਿਰ ਰੱਜ ਰੱਜ ਵੰਡ ਪਿਆਰ....
ਹੱਕ
ਜ੍ਹਿਨੂੰ ਸ਼ੌਕ ਪ੍ਰੇਮ ਦੀਆਂ ਬਾਜੀਆਂ ਦਾ, ਰੱਖਣਾਂ ਤਲੀ ਤੇ ਸੀਸ ਪ੍ਰਵਾਨ ਕਰਦੇ। ਮੌਤੋਂ ਹੋ ਕੇ ਬੇਪ੍ਰਵਾਹ ਉਹੋ, ਗਲੀ ਯਾਰ ਦੀ ਵਿੱਚ ਜਾ ਪੈਰ ਧਰਦੇ। ਅੜਦੇ ਕਦੇ ਹੰਮਾਯੂ ਦੀ ਤੇਗ ਅੱਗੇ, ਬਲਦੀ ਅੱਗ ਤੇ ਕਦੇ ਉਹ ਬਹਿ ਜਾਂਦੇ। ਹੱਥ ਜੋੜਿਆਂ ਕਦੇ ਨਹੀ ਹੱਕ ਮਿਲਦੇ, ਹੱਕ ਹਿੱਕ ਦੇ ਜੋਰ ਨਾਲ ਲਏ ਜਾਂਦੇ। ਕਾਇਰਾਂ ਵਾਂਗ ਜਿਉਣ ਦੀ ਸਧਰ ਕੋਈ ਨਹੀ, ਮਰਦਾਂ ਵਾਂਗਰਾਂ ਮੌਤ ਪ੍ਰਨਾਉਣ ਜਿਹੜੇ। ਉਹੋ ਦੀਵਾ ਅਜਾਦੀ ਦਾ ਬਾਲਦੇ ਨੇ, ਖੂਨ ਤੇਲ ਦੀ ਥਾਂ ਤੇ ਪਾਉਣ ਜਿਹੜੇ। ਉਹੋ ਰੌਸ਼ਨ ਜਹਾਨ ਤੇ ਹੋ ਜਾਂਦੇ, ਜਿਹੜੇ ਨਾਲ ਮੁਸੀਬਤਾਂ ਖਹਿ ਜਾਂਦੇ। ਹੱਥ ਜੋੜਿਆਂ ਕਦੇ ਨਹੀ ਹੱਕ ਮਿਲਦੇ, ਹੱਕ ਹਿੱਕ ਦੇ ਜੋਰ ਨਾਲ ਲਏ ਜਾਂਦੇ। ਜਿਹੜੀ ਮੌਤ ਤੋਂ ਡਰੇ ਜਹਾਨ ਬੇਲੀ, ਧਰਮੀ ਚਾਅ ਨਾਲ ਉਸ ਨੂੰ ਗਲ ਲਾਉਂਦੇ। ਪ੍ਰਮਗਤੀ ਨੂੰ ਪਾਉਣ ਦੀ ਭਾਵਨਾਂ ਲੈ, ਆਰੇ ਹੇਠ ਬਹਿਕੇ ਸੋਹਿਲੇ ਉਹ ਗਾਂਉਦੇ। ਧੁਜਾ ਧਰਮ ਦੀ ਗੱਡ ਪਤਾਲ ਜਾਵਣ, ਜ੍ਹੜ ਜੁਲਮ ਦੀ ਕਰ ਉਹ ਤਹਿ ਜਾਂਦੇ । ਹੱਥ ਜੋੜਿਆਂ ਕਦੇ ਨਹੀ ਹੱਕ ਮਿਲਦੇ, ਹੱਕ ਹਿੱਕ ਦੇ ਜੋਰ ਨਾਲ ਲਏ ਜਾਂਦੇ। ਜਿਹੜੇ ਸਬਰ ਨਾਲ ਚੱਕੀਆਂ ਗੇੜਦੇ ਨੇ, ਉਹੋ ਗਾਤਰੇ ਤੇਗ ਸੰਭਾਲਦੇ ਨੇਂ। ਆਖਿਰ ਜੁਲਮ ਖਿਲਾਫ ਉਹ ਉੱਠਦੇ ਨੇ, ਲਾਜ ਧਰਮ ਦੀ ਸੀਸ ਲਾਅ ਪਾਲਦੇ ਨੇ। ਜਿਹੜੇ ਝੁਕ ਦੇ ਨੇ ਉਹੋ ਮੁੱਕ ਦੇ ਨੇ, ਸਾਬਤ ਸਿਦਕ ਨਾਂ ਜਿਹਨਾਂ ਦੇ ਰਹਿ ਜਾਂਦੇ। ਹੱਥ ਜੋੜਿਆਂ ਕਦੇ ਨਹੀ ਹੱਕ ਮਿਲਦੇ, ਹੱਕ ਹਿੱਕ ਦੇ ਜੋਰ ਨਾਲ ਲਏ ਜਾਂਦੇ। ਹਸ਼ਰ ਤੀਕਰਾਂ ਜਾਣੋਂ ਜਹਾਨ ਉੱਤੇ, ਝੰਡਾ ਪੰਥ ਦਾ ਸਦਾ ਬੁਲੰਦ ਰਹਿਣਾ। ਬਾਣੀ ਬਾਣੇਂ ਦੇ ਧਾਰਨੀ ਹੋਇ ਕੇ ਤੇ, ਧਰਮ ਨਿਯਮ ਦੇ ਸਦਾ ਪਾਬੰਦ ਰਹਿਣਾ। ਅਮਰਜੀਤ ਸਿਹਾਂ ਬਾਜੀਆਂ ਜਿੱਤ ਦੇ ਨਾਂ, ਸਰਫੇ ਸਿਰਾਂ ਦੇ ਕਰਨ ਜੋ ਢਹਿ ਜਾਂਦੇ । ਹੱਥ ਜੋੜਿਆਂ ਕਦੇ ਨਹੀ ਹੱਕ ਮਿਲਦੇ, ਹੱਕ ਹਿੱਕ ਦੇ ਜੋਰ ਨਾਲ ਲਏ ਜਾਂਦੇ।
ਅੱਜ ਕੱਲ੍ਹ
ਸੁੱਟ ਚੁਵਾਤੀ ਪਾਓ ਪੁਵਾੜੇ ਅੱਜ ਕੱਲ੍ਹ ਇੱਕ ਮਜਾਜ ਹੋ ਗਿਆ ਫੇਰ ਸਹਿਜ ਨਾਲ ਮੁਆਫੀ ਮੰਗ ਲਓ ਅੱਜ ਕੱਲ੍ਹ ਇੱਕ ਰਵਾਜ ਹੋ ਗਿਆ ਕੁੱਤਾ ਖੁਦ ਨੂੰ ਸ਼ੇਰ ਸਮਝਦੈ ਕਾਂ ਪਹਾੜੀ ਬਾਜ ਹੋ ਗਿਆ ਮੈਂ ਸੱਚਾ ਤੇ ਸਭ ਜੱਗ ਝੂਠਾ ਐਵੇਂ ਫੋਕਾ ਨਾਜ ਹੋ ਗਿਆ ਵੇਖ ਕੁਫਰ ਦੀ ਪੂੰਜੀ ਦਾ ਵੀ ਸੌ ਸੌ ਗੁਣਾ ਵਿਆਜ ਹੋ ਗਿਆ ਹੁਣ ਤਾਂ ਬਾਹਲਾ ਜਿਆਦਾ ਕੱਠਾ ਕੂੜ ਕੁਫਰ ਦਾ ਦਾਜ ਗਿਆ ਅਗਲੇ ਘਰ ਵੀ ਕਦਰ ਨਹੀ ਹੋਣੀ ਹੁਣ ਤਾਂ ਨੰਗਾ ਪਾਜ ਹੋ ਗਿਆ ਪਿਓ ਦਾਦੇ ਵਿੱਚ ਕਮੀਆਂ ਕੱਢੇ ਕਿੰਨਾ ਬੇਲਿਹਾਜ ਹੋ ਗਿਆ ਫੇਮਸ ਜਹੇ ਬੰਦਿਆਂ ਦਾ ਅੱਜ ਕੱਲ੍ਹ ਬਹੁਤਾ ਘਟੀਆ ਕਾਜ ਹੋ ਗਿਆ
ਕੋਈ ਸਾਂਭ ਲੈਂਦਾ
ਕੋਈ ਸਾਂਭ ਲੈਂਦਾ, ਕੋਈ ਨਹੀ ਸਾਂਭ ਸਕਦਾ ਦੌਲਤ ਪਿਆਰ ਬੜੀ ਮਲੂਕ ਬੇਲੀ ਪਹੁੰਚ ਜਾਂਦੀ ਹੈ ਕਹਿੰਦੇ ਦਰਗਾਹ ਤੀਕਰ, ਟੁੱਟਿਆਂ ਦਿਲਾਂ ਦੀ ਪਲਾਂ ਵਿਚ ਕੂਕ ਬੇਲੀ ਭੈੜੀ ਬੰਦੇਂ ਨੂੰ ਬੰਦਾਂ ਨਾਂ ਰਹਿਣ ਦੇਂਦੀ, ਬੁਰੀ ਹੁੰਦੀਂ ਜਮਾਨੇ ਦੀ ਫੂਕ ਬੇਲੀ ਅਮਰਜੀਤ ਸਿਹਾਂ ਦੂਰ ਨਾ ਕਦੇ ਹੋਸਨ, ਸੱਜਣ ਮਿੱਤਰ ਤੇ ਆਸ਼ਕ ਮਸ਼ੂਕ ਬੇਲੀ
ਰੱਬ ਜਾਣੇ ਬਣੂੰ ਕੀ ਪੰਜਾਬ ਦੇਸ਼ ਦਾ
ਲੀਡਰ ਪੁਲੀਸ ਕਰਦੀ ਬਲੈਕ ਹੈ ਪਿੰਡਾਂ ਵਿੱਚ ਤਾਹੀਂਉਂ ਵਿਕਦੀ ਸਮੈਕ ਹੈ ਗਾਲਤੀ ਜਵਾਨੀ ਕੀ ਬਣੂੰਗਾ ਏਸ ਦਾ ਰੱਬ ਜਾਣੇ ਬਣੂੰ ਕੀ ਪੰਜਾਬ ਦੇਸ਼ ਦਾ ਜਿੱਥੇ ਰਹੀ ਟਰੱਕਾਂ ਦੇ ਟਰੱਕ ਲੱਥ ਜੀ ਉਹਨਾਂ ਪਿੱਛੇ ਪੂਰਾ ਹੈ ਸਿਆਸੀ ਹੱਥ ਜੀ ਚੋਣਾਂ ਵਿੱਚ ਦੇਂਦੇ ਲੀਡਰਾਂ ਨੂੰ ਫੰਡ ਉਹ ਪੁਲਸ ਨਾ' ਥੋੜ੍ਹਾ ਥੋੜ੍ਹਾ ਖਾਂਦੇ ਵੰਡ ਉਹ ਪੰਜ ਸਾਲ ਮਾਣਦੇ ਆਨੰਦ ਫੇਰ ਨੇ ਲੌਕਡੌਨ ਵਿੱਚ ਵੀ ਉਹ ਬਣੇਂ ਸ਼ੇਰ ਨੇ ਚੁੱਕੀ ਉਹ ਨਜਾਇਜ ਹਥਿਆਰ ਫਿਰਦੇ ਨੰਬਰੋਂ ਬਗੈਰ ਲਈ ਕਾਰ ਫਿਰਦੇ ਵੱਡਾ ਅਪਰਾਧੀ ਵੱਡੀ ਐਸ਼ ਕਰਦਾ ਹਰ ਪਾਸੇ ਆਮ ਇਨਸਾਨ ਮਰਦਾ ਅਮਲੀ ਤੋਂ ਡੰਗ ਜੋਗੀ ਲੈਂਦੇ ਫੜ ਜੀ ਫੋਟੋਆਂ ਖਿਚਾਉਣ ਫਿਰ ਖੜ੍ਹ ਖੜ੍ਹ ਜੀ ਭੇਜਦੇ ਖਬਰ ਫਿਰ ਅਖਬਾਰ ਨੂੰ ਕਰਕੇ ਜਲੀਲ ਉਹਦੇ ਪਰਵਾਰ ਨੂੰ ਵੱਡੇ ਬਦਮਾਸ਼ ਮਾਣਦੇ ਬਹਾਰਾਂ ਨੇ ਜਿਨ੍ਹਾਂ ਕੋਲ ਨੇਤਾ ਲੋਕਾਂ ਦੀਆਂ ਠਾਰ੍ਹਾਂ ਨੇ ਰਲ ਗਏ ਦੋਵੇਂ ਚੋਰ ਅਤੇ ਕੁੱਤੀ ਜੀ ਮਾੜਿਆਂ ਨੂੰ ਵਰ੍ਹੇ ਚਿੱਟੇ ਦਿਨ ਜੁੱਤੀ ਜੀ ਜੀਣਾਂ ਕੀ 'ਅਮਰ' ਬੰਦੇ ਦਰਵੇਸ਼ ਦਾ ਰੱਬ ਜਾਣੇਂ ਬਣੂੰ ਕੀ ਪੰਜਾਬ ਦੇਸ਼ ਦਾ
ਬਦਲਾ ਲੈਂਦੇ ਦੁਸ਼ਮਣ ਸੱਜਣਾਂ
ਬਦਲਾ ਲੈਂਦੇ ਦੁਸ਼ਮਣ ਸੱਜਣਾਂ, ਸਾਡਾ ਉਲਟ ਅਸੂਲ ਹੋਵੇਗਾ ਮੁਆਫੀ ਦੇ ਅਸੀਂ ਦਿਲ ਚੋਂ ਕੱਢਦੇ, ਫਿਰ ਨਾ ਉਹ ਕਬੂਲ ਹੋਵੇਗਾ ਫੁੱਲਾਂ ਦੇ ਵਣਜਾਰੇ ਵੀ ਆਂ, ਕੰਡਿਆਂ ਨਾਲ ਵੀ ਖਹਿ ਜਾਂਦੇ ਆਂ ਪਿੱਠ ਪਿੱਛੇ ਅਸੀਂ ਨਹੀਂ ਬੋਲਦੇ ਮੂੰਹ ਤੇ ਸਭ ਕੁਝ ਕਹਿ ਜਾਂਦੇ ਆਂ ਜਿਕਰ ਕੋਈ ਨਹੀਂ, ਫਿਕਰ ਕੋਈ ਨਹੀਂ, ਨਹੀਂ ਤੇਰੀ ਪਰਵਾਹ ਸਮਝਦੈ ਤੂੰ ਕੀ ਕਰਦੈਂ, ਤੇ ਕਿਉਂ ਕਰਦੈਂ, 'ਅਮਰਜੀਤ ਸਭਰਾਅ' ਸਮਝਦੈ
ਇੱਕ ਹੋਵੋ ਏਕਤਾ ਚ ਬਲ ਬੇਲੀਓ
ਇੱਕ ਹੋਵੋ ਏਕਤਾ ਚ ਬਲ ਬੇਲੀਓ ਏਕੇ ਬਿਨਾ ਬਣਨੀ ਨਹੀ ਗੱਲ ਬੇਲੀਓ ਆਫਤਾ ਦੇ ਸਾਹਮਣੇ ਅਮਨ ਰੱਖ ਕੇ ਪਾ ਦਿਓ ਜਬਰ ਤਾਈ ਠੱਲ ਬੇਲੀਓ ਇਸ ਤੋਂ ਵੀ ਪਹਿਲਾ ਕਈ ਵਾਰ ਬੀਤਿਆ ਬੀਤਿਆ ਜੋ ਸਾਡੇ ਨਾਲ ਕੱਲ ਬੇਲੀਓ ਲੁੱਟ ਲੈਣੇ ਚੋਰਾਂ ਘਰ ਬਾਰ ਅਸਾ ਦੇ ਕੁੱਤੀ ਗਈ ਹੈ ਚੋਰਾਂ ਨਾਲ ਰਲ ਬੇਲੀਓ ਇੱਕ ਵਾਰ ਜੰਮੇ ਇੱਕੇ ਵਾਰ ਮਰਨਾ ਮੌਤ ਹੁੰਦੀ ਅਮਰ ਅਟੱਲ ਬੇਲੀਓ ਪਲ ਪਲ ਸਹਿਮ ਕੇ ਜਿਉਣ ਕਾਸ ਦਾ ਮਰਨਾ ਨਹੀ ਅਸੀ ਪਲ ਪਲ ਬੇਲੀਓ ਸਾਡਿਆ ਖੇਤਾ ਚ ਮਜਦੂਰ ਬਣ ਕੇ ਜਾਣੇ ਨਹੀ ਗੁਜਾਰੇ ਸਾਥੋ ਪਲ ਬੇਲੀਓ ਘੱਤ ਕੇ ਵਹੀਰਾ ਦਿੱਲੀ ਵੱਲ ਨਿਕਲੋ ਵੀਰ ਸਾਡੇ ਦੁੱਖੜੇ ਰਹੇ ਝੱਲ ਬੇਲੀਓ ਹੱਕ ਲੈਣੇ ਸ਼ਕਤੀ ਦਿਖਾਈਦੇ ਆਪਣੀ ਬਾਜੂਆਂ ਦੇ ਵਿੱਚ ਕਿੰਨਾ ਬਲ ਬੇਲੀਓ ਚੁੱਲੇ ਅੱਗੇ ਬੈਠ ਭਲਵਾਨ ਹੋਈਏ ਨਾਂ ਬੁੱਕਦੇ ਮੈਦਾਨ ਵਿੱਚ ਮੱਲ ਬੇਲਿਓ ਹਾਲੇ ਇਹ ਤਾਂ ਖੇਡ ਬੜੀ ਲੰਮੀ ਚੱਲਣੀ ਘੱਤ ਦਿਓ ਵਹੀਰਾ ਦਿੱਲੀ ਵੱਲ ਬੇਲੀਓ
ਇਹ ਦੇਸ਼ ਮੇਰੇ ਦਾ ਅੰਨਦਾਤਾ
ਇਹ ਦੇਸ਼ ਮੇਰੇ ਦਾ ਅੰਨਦਾਤਾ ਪਹਿਲੀ ਵਾਰ ਇਕੱਤਰ ਹੋਇਆ ਹੈ ਇਹ ਦਿਲ ਦੀ ਖੋਟੀ ਦਿੱਲੀ ਨੂੰ ਲਲਕਾਰ ਇਕੱਤਰ ਹੋਇਆ ਹੈ ਥਾਂ ਮੱਲੇ ਬੇਸ਼ੱਕ ਵੱਖਰੇ ਨੇ ਪਰਵਾਰ ਇਕੱਤਰ ਹੋਇਆ ਹੈ ਕੋਈ ਦੇਸ਼ਧਰੋਈ ਅੱਤਵਾਦੀ ਕਹਿ ਅਮਰ ਜੋ ਜਿਸ ਨੇ ਕਹਿਣਾ ਏ ਇਹ ਟੋਲਾ ਅਮਨ ਪੁਜਾਰੀਆ ਦਾ ਖਾਅ ਖਾਰ ਇਕੱਤਰ ਹੋਇਆ ਹੈ
ਚਿੱਕੜ ਵਿੱਚ ਨਾਂ ਪੱਥਰ ਮਾਰਨ
ਚਿੱਕੜ ਵਿੱਚ ਨਾਂ ਪੱਥਰ ਮਾਰਨ ਮਾਨਸ ਸੋਝੀ ਵਾਲੇ ਅਕਸਰ ਘਾਟਾ ਖਾਅ ਜਾਂਦੇ ਨੇ ਜਿਹੜੇ ਪੈਂਦੇ ਕਾਹਲੇ ਸਮਝਾਂ ਵਾਲੇ ਸਮਝ ਜਾਂਵਦੇ ਜੋ ਜੋ ਵਰਤਣ ਖੇਡਾ ਜਾਣਬੁੱਝ ਕੇ ਪਾਸਾ ਵੱਟ ਕੇ ਕਰਨ ਸਿਆਣੇ ਟਾਲੇ ਅੱਗੇ ਲੰਘਣ ਨੀਵੀ ਪਾ ਕੇ ਸਿਰ ਨਾਂ ਚੁੱਕਣ ਉੱਚਾ ਮੰਜਿਲ ਮਿਲਦੀ ਭੁੱਖਾਂ ਧੁੱਪਾਂ ਕੱਟ ਸਬਰ ਨਾਲ ਪਾਲੇ ਦੱਸਣ ਨੂੰ ਤਾਂ ਦਿਲ ਕਰਦਾ ਹੈ ਅੰਤਰ ਤੇਰਾ ਮੇਰਾ ਸਾਨੂੰ ਨਹੀ ਭੋਰਾ ਵੀ ਕਾਹਲੀ ਰੁੱਤ ਆਉਣ ਦੇ ਹਾਲੇ
ਸਾਹਾਂ ਦੀ ਇਸ ਅਸਲੋਂ ਕੱਚੀ ਰੱਸੀ ਤੇ
ਸਾਹਾਂ ਦੀ ਇਸ ਅਸਲੋਂ ਕੱਚੀ ਰੱਸੀ ਤੇ ਪੀਘ ਝੂਟਦੀ ਜਿੰਦਗੀ ਕਿੰਨਾ ਹੱਸਦੀ ਹੈ ਕਰੇ ਮਖੌਲਾਂ ਬਣਕੇ ਬੇਪ੍ਰਵਾਹ ਬੈਠੀ ਰੱਬ ਭੁਲਾਇਆ, ਖੁਦ ਨੂੰ ਹੀ ਰੱਬ ਦੱਸਦੀ ਹੈ ਪੇਕੇ ਛੱਡ ਕੇ ਜਾਣਾ ਇੱਕ ਦਿਨ ਸੌਹਰਿਆਂ ਨੂੰ ਅਗਲੇ ਘਰ ਵਿੱਚ ਤਾਂ ਨਿਗਰਾਨੀ ਸੱਸ ਦੀ ਹੈ ਕਿੱਧਰ ਗਈ ਸੀ, ਕਿੱਥੋ ਆਈ, ਪੁੱਛੂ ਉਹ ਕੱਲੀ ਕੱਲੀ ਗੱਲ ਦਾ ਲੇਖਾ ਰੱਖਦੀ ਹੈ ਓਥੇ ਜਾਅ ਕੇ ਸਾਰੇ ਪਰਦੇ ਖੁੱਲਣਗੇ ਜੋ ਪੇਕੇ ਬੈਠੀ ਅਮਰਜੀਤ ਸਿੰਹਾ ਢੱਕਦੀ ਹੈ
ਰੁਬਾਈ
ਕੁੱਝ ਨਹੀ ਲੱਭਾ, ਖਹਿੜਾ ਛੱਡਦੇ ਫੱਕਰਾਂ ਦੀ ਦਰਗਾਹ ਦਾ ਅੱਜ ਤੋਂ ਮਿੱਟੀ ਚੁੰਮ ਚੁੰਮ ਖਿਦਮਤਗਾਰਾ ਬਣ ਸੱਜਣਾ ਦੇ ਰਾਹ ਦਾ ਅੱਜ ਤੋਂ ਕਾਅਬੇ ਤੋਂ ਵੀ ਥਾਂ ਪਵਿੱਤਰ ਜਿੱਥੇ ਵੱਸੇ ਯਾਰ ਪਿਆਰਾ ਉਹਦੇ ਰਾਹ ਵਿੱਚ ਕੁੱਲੀ ਪਾ ਲੈ ਛੱਡ ਕਰਨੇ ਹੱਜ ਬਾਅਦਾ ਅੱਜ ਤੋਂ
ਦੁਨੀਆ ਕੀ ਕਹਿੰਦੀ
ਦੁਨੀਆ ਕੀ ਕਹਿੰਦੀ ਇਹਦਾ ਫਿਰਕ ਕੋਈ ਨਹੀ ਅਸੀ ਆਪਣੀ ਚਾਲ ਨਹੀ ਬਦਲ ਸਕਦੇ ਲੱਖ ਵਾਰ ਭਾਂਵੇ ਹਵਾ ਰੌਂਅ ਬਦਲੇ ਅਸੀ ਆਪਣੇ ਖਿਆਲ ਨਹੀ ਬਦਲ ਸਕਦੇ ਪਊ ਬਦਲਣਾ ਕਿਸੇ ਨੂੰ ਨਾਲ ਸਾਡੇ ਅਸੀ ਕਿਸੇ ਦੇ ਨਾਲ ਨਹੀ ਬਦਲ ਸਕਦੇ ਜਿੱਥੇ ਖੜ੍ਹਾਗੇ ਅੜਾਗੇ ਹਸ਼ਰ ਤੀਕਰ ਵਾਂਗ ਵਿਕੇ ਹੋਏ ਮਾਲ ਨਹੀ ਬਦਲ ਸਕਦੇ
ਕੱਲ ਈਦ ਗੁਜਰ ਗਈ ਸੱਜਣਾ ਵੇ
ਕੱਲ ਈਦ ਗੁਜਰ ਗਈ ਸੱਜਣਾ ਵੇ ਅੱਜ ਹੋਰ ਦਿਹਾੜਾ ਆਊਗਾ ਥਿੱਤ ਵਾਰ ਬੇਸ਼ੱਕ ਤੂੰ ਮੰਨੇ ਨਾਂ ਕੋਈ ਨਾਂ ਕੋਈ ਖੁਸ਼ੀ ਮਨਾਊਗਾ ਜਾਂ ਮੁੱਲਾਂ ਸਿੱਖ ਈਸਾਈ ਕੋਈ ਜਾਂ ਬੋਧੀ ਨੱਚੂ ਗਾਊਗਾ ਮਜ੍ਹਬਾ ਦੀਆਂ ਪਈਆਂ ਵੰਡੀਆਂ ਨੂੰ ਕੋਈ ਤਾਂ ਮੇਟਣਾ ਚਾਊਗਾ ਜਾਤਾ ਦੇ ਸ਼ੋਰ ਸ਼ਰਾਬੇ ਤੋੰ ਇਨਸਾਨੀ ਪਦਵੀ ਉੱਚੀ ਹੈ ਦਰ ਤੇ ਦਰਗਾਹੀ ਬਾਬੁਲ ਦੇ ਇਨਸਾਨ ਸਲਾਹਿਆ ਜਾਊਗਾ ਉੱਠ ਉੱਚਾ ਹੋ ਜਾਹ ਨਸਲਾ ਤੋਂ ਸ਼ੁਭ ਅਮਰਜੀਤ ਸਿੰਆਂ ਕਰਮ ਕਰੀ ਇਹ ਜਿੰਦਗੀ ਬਾਹਲੀ ਲੰਮੀ ਨਹੀ ਤੇਰਾ ਕਰਮ ਹੀ ਉਮਰ ਹੰਡਾਊਗਾ
ਬਦੀ ਡੋਬ ਦਿੰਦੀ ਨੇਕੀ ਤਾਰ ਦਿੰਦੀ
ਬਦੀ ਡੋਬ ਦਿੰਦੀ ਨੇਕੀ ਤਾਰ ਦਿੰਦੀ , ਦਿਲੋਂ ਇਹ ਸਚਾਈ ਨਾ ਭੁੱਲ ਜਾਵੇ । ਸਦਾ ਇਸ ਸੰਸਾਰ ਤੋਂ ਜਾਣ ਮਗਰੋਂ , ਦੁਨੀਆਂ ਬੰਦੇ ਦੇ ਕੰਮਾਂ ਦਾ ਮੁੱਲ ਪਾਵੇ । ਸੱਚੇ ਆਦਮੀ ਦੀ ਪੂਜਾ ਲੋਕ ਕਰਦੇ , ਬੁਰੇ ਆਦਮੀ ਨੂੰ ਫਿਟਕਾਰਦੇ ਨੇ । ਅਮਰਜੀਤ ਸਿੰਹਾਂ ਉਨ੍ਹਾਂ ਦੀ ਯਾਦ ਰਹਿੰਦੀ , ਜਿਹੜੇ ਨੇਕੀ ਦਾ ਬੀਜ ਖਿਲਾਰਦੇ ਨੇ ।
ਇਹ ਰੌਸ਼ਨੀਆਂ ਦਾ ਦੇਸ਼
ਇਹ ਰੌਸ਼ਨੀਆਂ ਦਾ ਦੇਸ਼, ਹਨੇਰਾ ਘਰ ਸਾਡੇ ਹੈ ਆਈ ਮੌਤ ਹਮੇਸ਼, ਸੱਚਮੁੱਚ ਵਰ ਸਾਡੇ ਅੱਜ ਘਰ ਸਾਡੇ ਵਿੱਚ ਬਾਲ, ਨਿਆਣੇ ਰੋਵਦੇ ਉਹ ਚੇਹਰੇ ਹੰਝੂਆਂ ਨਾਲ, ਹੋਣਗੇ ਧੋਵਦੇ ਕਿਤੇ ਅੰਮੜੀ ਦਾ ਵਿਰਲਾਪ, ਹੋਉੂ ਪੱਥਰ ਚੀਰਦਾ ਹੋਊ ਰੋਦਾਂ ਕਿਧਰੇ ਬਾਪ, ਕੋਹਿਆ ਤਕਦੀਰ ਦਾ ਅੱਜ ਕਿਤੇ ਵਿਚਾਰੀ ਭੈਣ, ਹੋਊ ਧਾਹਾ ਮਾਰਦੀ ਉਦੋ ਛਲਕ ਉੱਠਦੇ ਨੈਣ, ਜਾਂ ਕਿਸਮਤ ਹਾਰਦੀ ਹਾਏ ਲੱਥਾ ਅੱਜ ਸੁਹਾਗ, ਕਿਸੇ ਮੁਟਿਆਰ ਦਾ ਹਾਏ ਉੱਜੜ ਗਿਆ ਹੈ ਬਾਗ, ਕਿਸੇ ਦੇ ਪਿਆਰ ਦਾ ਕਿਤੇ ਰੋਦੀ ਹੋਣੀ ਧੀ, ਕੋਈ ਬਾਬਲ ਟੋਲਦੀ ਉਹ ਘੁੱਟ ਸਬਰਾਂ ਦਾ ਪੀ, ਰਤਾ ਨਹੀ ਬੋਲਦੀ "ਅਮਰ" ਕਰੇ ਕੀ ਬਿਆਨ, ਇਹ ਪੀੜਾਂ ਭਾਰੀਆਂ ਪੁੱਤ ਤੁਰਗੇ ਛੱਡ ਜਹਾਨ, ਕਿਸਮਤਾਂ ਹਾਰੀਆਂ
ਲੈ ਕੇ ਬੀਨ ਫਿਰਦੇ ਨੇ, ਸਪੇਰੇ
ਲੈ ਕੇ ਬੀਨ ਫਿਰਦੇ ਨੇ, ਸਪੇਰੇ ਫੜ੍ਹਨ ਲਈ ਤੈਨੂੰ ਪਟਾਰੀ ਪਾਉਣ ਲਈ ਤੈਨੂੰ, ਜਿੰਦਰੇ ਜੜਨ ਲਈ ਤੈਨੂੰ ਆਪਣੇ ਜਹਿਰ ਦਾ ਕਰਦਾ ਏ, ਇਸਤੇਮਾਲ ਜਿੰਨ੍ਹਾਂ ਤੇ ਫਿਰਦੇ ਭਾਲਦੇ ਮੌਕਾ ਨੇ , ਉਲਟਾ ਲੜਨ ਲਈ ਤੈਨੂੰ ਤੇਰੇ ਤੋੜਨਾਂ ਚਾਹੁੰਦੇ ਦੰਦਾਂ ਨੂੰ, ਬਿਨਾ ਦੇਰੀ ਉਹ ਹੋਏ ਉਤਾਵਲੇ ਫਿਰਦੇ ਨੇ, ਊਜਾਂ ਮੜ੍ਹਨ ਲਈ ਤੈਨੂੰ ਤੇਰਾ ਜਹਿਰ ਕੀ ਰੱਖਦਾ ਹੈ ਮਾਇਨੇ, ਬਾਜ ਦੰਦਾਂ ਦੇ ਉਹ ਰੱਖਣਾ ਕੈਦ ਚਾਹੁੰਦੇ ਨੇ, ਉਮਰ ਭਰ ਸੜਨ ਲਈ ਤੈਨੂੰ ਕਰ ਅਹਿਸਾਸ ਭਲਿਆ ਤੂੰ, ਕਿੰਨਾਂ ਬਲ ਮਿਲਿਆ ਹੈ ਸਦਾ ਬੁਰਿਆਈ ਦੇ ਸਾਹਵੇਂ, ਡੱਟ ਕੇ ਖੜ੍ਹਨ ਲਈ ਤੈਨੂੰ ਸੱਚਮੁੱਚ ਵਕਤ ਦਿੱਤਾ ਹੈ "ਅਮਰ ਸਿੰਹਾ" ਆਪ ਮੌਲਾ ਨੇ ਚੱਲਦੀ ਕਲਮ ਰੱਖਣ ਲਈ, ਤੇ ਕੁੱਝ ਪੜ੍ਹਨ ਲਈ ਤੈਨੂੰ ਚੁਣ ਲੈ ਰਾਹ ਬਗਾਵਤ ਦਾ, ਘੁੱਟ ਘੁੱਟ ਜੀਣ ਦੇ ਨਾਲੋ ਉਹਨੇ ਹਿੰਮਤ ਦਿੱਤੀ ਹੈ, ਪਰਬਤ ਚੜ੍ਹਨ ਲਈ ਤੈਨੂੰ