Amandeep Singh Aman ਅਮਨਦੀਪ ਸਿੰਘ ਅਮਨ

ਅਮਨਦੀਪ ਸਿੰਘ ਅਮਨ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਘੁੜਕਾ ਵਿਚ 1974 ਦੇ ਮਈ ਮਹੀਨੇ ਹੋਇਆ । ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕਰਨ ਉਪਰੰਤ 1990 ਵਿੱਚ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ (ਮੰਜਕੀ) ਵਿੱਚ ਦਾਖਲ ਹੋ ਗਿਆ । +2 ਕਰਦੇ ਕਰਦੇ ਹੀ ਉਸ ਵਕਤ ਦੇ ਹਲਾਤ ਨੇ ਕਾਲਜ ਤੇ ਘਰ ਦੋਨੋਂ ਛੱਡਣ ਲਈ ਮਜ਼ਬੂਰ ਕਰ ਦਿੱਤਾ। ਪਿਛਲੇ ਤੀਹ ਸਾਲ ਤੋਂ ਸਕੌਟਲੈਂਡ ਵਿਖੇ ਆਪਣੇ ਪਰਿਵਾਰ ਸਮੇਤ ਵੱਸ ਰਿਹਾ ਏ।

ਹੁਣ ਤੱਕ ਅਮਨ ਦੀਆਂ ਚਾਰ ਕਿਤਾਬਾਂ ਆ ਚੁੱਕੀਆਂ ਨੇ :- 'ਜੰਗ ਜਾਰੀ ਰਹੇਗੀ' ਨਾਵਲ 2010, ਸਫ਼ਰ ਕਾਵਿ ਸੰਗ੍ਰਹਿ 2015, ਪੌਣ ਦਾ ਸਿਮਰਨ ਗ਼ਜ਼ਲ ਸੰਗ੍ਰਹਿ 2018, ਕੁਦਰਤ ਗ਼ਜ਼ਲ ਸੰਗ੍ਰਹਿ 2019, ਪੰਜਵੀਂ ਕਿਤਾਬ ਛਪਾਈ ਅਧੀਨ ਹੈ। - ਸ਼ਮੀ ਜਲੰਧਰੀ

Punjabi Poetry : Amandeep Singh Aman

ਪੰਜਾਬੀ ਗ਼ਜ਼ਲਾਂ : ਅਮਨਦੀਪ ਸਿੰਘ ਅਮਨ