Amandeep Kaur Joga
ਅਮਨਦੀਪ ਕੌਰ ਜੋਗਾ
ਅਮਨਦੀਪ ਕੌਰ ਜੋਗਾ ਮਾਨਸਾ ਜ਼ਿਲ੍ਹੇ ਦੀ ਜੰਮਪਲ ਹਨ ਅਤੇ ਜ਼ਿਲ੍ਹਾ ਬਠਿੰਡਾ ਵਿਖੇ ਬਤੌਰ ਅਧਿਆਪਕਾ
ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅਧਿਆਪਨ ਦੇ ਨਾਲ ਨਾਲ ਇਨ੍ਹਾਂ ਨੂੰ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਰੁਚੀ ਹੈ। ਇਹ ਆਪਣਾ ਸਮਾਂ ਨਾ
ਸਿਰਫ ਸਮਾਜਿਕ ਭਲਾਈ ਵਾਲੇ ਕੰਮਾਂ ਤੇ ਲਗਾਉਂਦੇ ਹਨ ਬਲਕਿ ਸਾਹਿਤ ਸਿਰਜਨਾ ਵਿਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦੀਆਂ
ਰਚਨਾਵਾਂ ਸਾਂਝੇ ਕਾਵਿ-ਸੰਗ੍ਰਹਿ 'ਚ ਛਪ ਚੁੱਕੀਆਂ ਹਨ।ਇਹ ਆਪਣਾ ਪਲੇਠਾ ਕਾਵਿ-ਸੰਗ੍ਰਹਿ 'ਏਦਾਂ ਨਾ ਉਦਾਸ ਹੋ' ਲੈ ਕੇ ਪਾਠਕਾਂ ਦੀ ਕਚਹਿਰੀ
ਵਿੱਚ ਪੇਸ਼ ਹੋਏ ਹਨ ਅਤੇ ਸਾਹਿਤ ਜਗਤ ਵਿਚ ਨਵੀਆਂ ਪੁਲਾਂਘਾਂ ਭਰ ਰਹੇ ਹਨ।