Aman Chahal ਅਮਨ ਚਾਹਲ

ਅਮਨ ਚਾਹਲ ਦਾ ਜਨਮ (23ਫਰਵਰੀ 1984-) ਮਾਝੇ ਦੇ ਪਿੰਡ ਮਾਨੋਚਾਹਲ ਦਾ ਹੈ। ਉਹ ਇੱਕ ਕਵੀ, ਗਾਇਕ ਤੇ ਗੀਤਕਾਰ ਹਨ । ਅੱਜ ਕੱਲ ਤਰਨ ਤਾਰਨ ਸ਼ਹਿਰ ਵਿਖੇ ਰਹਿ ਰਹੇ ਹਨ ਅਤੇ ਪੇਸ਼ੇ ਵਜੋਂ ਸਿਹਤ ਵਿਭਾਗ ਦੀਆਂ ਸੇਵਾਵਾਂ ਆਪਣੇ ਹੀ ਪਿੰਡ ਵਿਖੇ ਨਿਭਾ ਰਹੇ ਹਨ। ਉਹਨਾਂ ਦੇ ਪਿਤਾ ਸ੍ਰ. ਜਸਵਿੰਦਰ ਸਿੰਘ ਮਾਨੋਚਾਹਲ ਵੀ ਪੰਜਾਬੀ ਦੇ ਉੱਘੇ ਕਹਾਣੀਕਾਰ ਹਨ । ਜਲਦੀ ਹੀ ਅਮਨ ਚਾਹਲ ਇੱਕ ਕਿਤਾਬ ਪਾਠਕਾਂ ਦੇ ਸਨਮੁੱਖ ਕਰਨਗੇ ।