Ali Haider Multani
ਅਲੀ ਹੈਦਰ ਮੁਲਤਾਨੀ
ਅਲੀ ਹੈਦਰ ਮੁਲਤਾਨੀ (੧੬੯੦-੧੭੮੫) ਦਾ ਜਨਮ ਮੁਲਤਾਨ ਜਿਲ੍ਹੇ ਦੇ ਪਿੰਡ ਕਾਜ਼ੀਆਂ ਵਿਖੇ ਹੋਇਆ ।ਕਿਹਾ ਜਾਂਦਾ ਹੈ ਕਿ
ਉਹਨਾਂ ਨੇ ਆਪਣਾ ਬਹੁਤਾ ਸਮਾਂ ਆਪਣੇ ਜੱਦੀ ਪਿੰਡ ਵਿੱਚ ਹੀ ਲੰਘਾਇਆ । ਉਨ੍ਹਾਂ ਦੀ ਜਿੰਦਗੀ ਦੇ ਹਾਲਾਤਾਂ ਬਾਰੇ
ਬਹੁਤੀ ਜਾਣਕਾਰੀ ਨਹੀਂ ਮਿਲਦੀ ।ਉਨ੍ਹਾਂ ਨੇ ਸੀਹਰਫ਼ੀਆਂ, ਦੀਵਾਨ ਅਤੇ ਕਿੱਸਾ ਹੀਰ-ਵਾ-ਰਾਂਝਾ ਦੀ ਰਚਨਾ ਕੀਤੀ ।
ਉਹ ਕਈ ਬੋਲੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਸਨ । ਉਹ ਸੂਫ਼ੀ ਕਵਿਤਾ ਨੂੰ ਕਈ ਕਦਮ ਅੱਗੇ ਲੈ ਕੇ ਗਏ । ਉਨ੍ਹਾਂ ਨੇ ਵੇਲੇ
ਦੇ ਹਾਕਮਾਂ ਨੂੰ ਇਸ ਲਈ ਭੰਡਿਆ ਕਿ ਉਹ ਨਾਦਿਰ ਸ਼ਾਹ ਦਾ ਬਹਾਦੁਰੀ ਨਾਲ ਸਾਹਮਣਾ ਨਹੀਂ ਕਰ ਸਕੇ ।