Ahsaan Bajwa ਅਹਿਸਾਨ ਬਾਜਵਾ

ਅਹਿਸਾਨ ਬਾਜਵਾ ਲਹਿੰਦੇ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਦੇ ਕਵੀ, ਖੋਜੀ ਅਤੇ ਲੇਖਕ ਹਨ। ਉਨ੍ਹਾਂ ਦੀ ਤਾਲੀਮ ਐਮ.ਏ. (ਇਕਨਾਮਿਕਸ ਅਤੇ ਪੰਜਾਬੀ) ਹੈ। ਉਨ੍ਹਾਂ ਦੀਆਂ ਹੁਣ ਤੱਕ ਛਪੀਆਂ ਕਿਤਾਬਾਂ ਵਿੱਚ ਕੁਆਰ ਗੰਦਲ (ਸ਼ਾਇਰੀ), ਪੀਲੂ ਪੱਕੀਆਂ ਨੀਂ (ਸ਼ਾਇਰੀ), ਲਹੂ ਰੰਗੀ ਸਵੇਰ (ਨਾਵਲ), ਪੂਰਨ ਬਾਣੀ (ਕਿੱਸਾ ਪੂਰਨ ਭਗਤ), ਸੱਚ ਬਾਣੀ (ਕਿੱਸਾ ਹੀਰ-ਰਾਂਝਾ; ਸੱਯਦ ਤਾਲਿਬ ਹੁਸੈਨ ਬੁਖਾਰੀ ਦੀ ਖੋਜ ਮੁਤਾਬਿਕ), ਆਖਣ ਲੋਕ ਸਿਆਣੇ (ਪੰਜਾਬੀ ਅਖਾਣਾਂ ਦੀ ਪੰਜ ਜਿਲਦਾਂ ਵਿੱਚ ਛਪੀ ਕਿਤਾਬ), ਸੱਯਦ ਹਾਸ਼ਿਮ ਸ਼ਾਹ (ਮੁਕੰਮਲ ਪੰਜਾਬੀ ਕਲਾਮ), ਮਿਰਜ਼ਾ-ਸਾਹਿਬਾਂ (ਕਿੱਸਾ) ਅਤੇ ਮਕਰ ਚਾਨਣੀ ਰਾਤ (ਸ਼ਾਇਰੀ) ਸ਼ਾਮਿਲ ਹਨ।

Ahsaan Bajwa Image