Makar Chanani Raat : Ahsaan Bajwa

ਮਕਰ ਚਾਨਣੀ ਰਾਤ : ਅਹਿਸਾਨ ਬਾਜਵਾ



1. ਤਰਲਾ

ਸੋਚ ਫ਼ਿਕਰ ਦੇ ਖੰਭ ਨਾ ਕਟੋ ਨਾ ਸੱਧਰਾਂ ਨੂੰ ਰੱਸੇ ਪਾਓ ਆਉਣ ਸਮੇਂ ਦੀਆਂ ਲੋੜਾਂ ਦੇ ਲਈ ਰਾਹਵਾਂ ਔਖੀਆਂ ਨਾ ਬਣਾਓ ਦਰਿਆਵਾਂ ਦੇ ਵਹਿਣ ਨਾ ਬਦਲੋ ਨਾ ਈ ਲਾਂਭੀਂ ਬੰਨ੍ਹ ਬਣਾਓ ਬੰਦਿਆਂ ਦਾ ਦਿਲ ਵੱਡਾ ਕਾਅਬਾ ਇਹਨੂੰ ਸੱਟਾਂ ਨਾਲ਼ ਨਾ ਢਾਓ ਸੱਚ ਨੂੰ ਪਰਖਣ ਦੇ ਵੱਲ ਆਓ ਸੱਚ ਨੂੰ ਪਰਖਣ ਵੱਲ ਆਓ ਹਰ ਦਿਲ ਅੰਦਰ ਰਾਂਝਾ ਵਸਦਾ ਹੋਰਾਂ ਮਗਰ ਨਾ ਕੈਦੋ ਲਾਓ ਵਗਦੇ ਵਹਿਣ ਕਦੀ ਨਾ ਡੱਕੋ ਨਾ ਹੜ੍ਹ ਮੋੜ ਲਿਆਓ ਜਿਹੜੇ ਰਾਹ ਕੋਈ ਚੜ੍ਹਦਾ ਨਾਹੀਂ ਡੰਡੇ ਨਾਲ਼ ਨਾ ਰਾਹੇ ਪਾਓ ਆਪਣੇ ਮਹਿਲ ਉਸਾਰਨ ਦੇ ਲਈ ਮਾੜਿਆਂ ਦੇ ਨਾ ਢਾਓ ਜੇਕਰ ਦਾਰੂ ਦੇ ਨਹੀਂ ਸਕਦੇ ਮਾੜਿਆਂ ਦਾ ਦਿਲ ਵੀ ਨਾ ਤੋੜੋ ਜਬਰ ਧਰੂ ਦੇ ਨਾਲ਼ ਕਦੀ ਨਾ ਵਾਗਾਂ ਕਿਸੇ ਦੀਆਂ ਵੀ ਮੋੜੋ ਆਪਣੇ ਕੰਮ ਸਵਾਰਨ ਦੇ ਲਈ ਨਾ ਲੋਕਾਂ ਨੂੰ ਖੇਡ ਖਿਡਾਓ ਨਾ ਸੋਚਾਂ ਨੂੰ ਜਿੰਦਰੇ ਲਾਓ ਨਾ ਸੋਚਾਂ ਜਿੰਦਰੇ ਲਾਓ ਜੋ ਕਾਨੂੰਨ ਨਾ ਮੰਨਣ ਲੋਕੀ ਧੱਕੇ ਨਾਲ਼ ਨਾ ਮੂਲ ਮਨਾਓ ਵੇਲੇ ਦੀ ਰਫ਼ਤਾਰ ਨੂੰ ਵੇਖੋ ਵੇਲੇ ਨਾਲ਼ ਹੀ ਕਦਮ ਵਧਾਓ ਸਾਡੀ ਮੰਜ਼ਿਲ ਅੱਗੇ ਵੱਲ ਹੈ ਸਾਨੂੰ ਪਿੱਛੇ ਨਾ ਪਰਤਾਓ ਸਾਡੀ ਮੰਜ਼ਿਲ ਅੱਗੇ ਵੱਲ ਹੈ ਸਾਨੂੰ ਪਿੱਛੇ ਨਾ ਪਰਤਾਓ

2. ਖਾੜੀ ਦਾ ਯੁੱਧ

ਖਾੜੀ ਦੇ ਵਿਚ ਜਿਹੜਾ ਅੱਜ ਕੱਲ੍ਹ ਝੇੜਾ ਏ ਠਾਹ ਠਾਹ ਦੇ ਨਾਲ਼ ਹੁੰਦਾ ਰੋਜ਼ ਸਵੇਰਾ ਏ ਰੱਬ ਦੇ ਬੰਦੇ ਦੋਂਹ ਵੱਲੀਂ ਪਏ ਮਰਦੇ ਨੇ ਪਤਾ ਨਹੀਂ ਲਗਦਾ ਹੱਕ ਤੇ ਵਿਚੋਂ ਕਿਹੜਾ ਏ ਪੂਰੇ ਜੱਗ ਨੂੰ ਨਵੀਂ ਮੁਸੀਬਤ ਪੈ ਗਈ ਏ ਇੰਨਾਂ ਚਾਨਣ ਹੁੰਦਿਆਂ ਘੁੱਪ ਹਨੇਰਾ ਏ ਤੇਲ ਦੀ ਹੀਰ ਵਿਆਹੁਣ ਲਈ ਸਭ ਲੜਦੇ ਨੇ ਸਾਦਾਮ ਏ ਜੇਕਰ ਰਾਂਝਾ ਤੇ ਬੁਸ਼ ਖੇੜਾ ਏ

3. ਓਲ੍ਹੇ

ਉੱਚੇ ਮਹਿਲ ਮੁਨਾਰੇ ਬਣ ਕੇ ਦਿਲ ਦੀਆਂ ਕਲੀਆਂ ਢਾਂਦੇ ਲੰਮੀਆਂ ਕਾਰਾਂ ਕੋਠੀਆਂ ਬੰਗਲੇ ਬੰਦੇ ਨੂੰ ਘੁਣ ਲਾਂਦੇ ਵੱਡੇ ਮਹਿਲੀਂ ਵਸਣ ਵਾਲੇ ਕਿਉਂ ਅੱਖੋ ਉਣੀਂਦੇ ਢਿੱਡ ਦੀ ਅੱਗ ਬਝਾਵਨ ਖ਼ਾਤਿਰ ਮਾੜੇ ਸੀਸ ਨਵਾਂਦੇ ਉਹੋ ਭੈੜਾ ਬਣ ਜਾਂਦਾ ਏ ਜਿਹੜਾ ਪਹਿਲੋਂ ਬੋਲੇ ਇਸੇ ਕਾਰਨ ਡਰਦੇ ਲੋਕੀ ਰੱਖ ਲੈਂਦੇ ਨੇ ਓਲ੍ਹੇ

4. ਬਖੇੜਾ

ਤੇਰਾ ਵੀ ਏ ਮੇਰਾ ਵੀ ਏ ਰੱਬ ਏ ਸਭ ਲੋਕਾਂ ਦਾ ਸਾਂਝਾ ਇਕੋ ਰੱਬ ਮਨਾਉਣ ਦੇ ਲਈ ਕੋਈ ਮਸੀਤਾਂ ਪਿਆ ਬਣਾਂਦਾ ਕੋਈ ਗਿਰਜੇ ਜਾ ਟਲ਼ ਖੜਕਾਂਦਾ ਲੋਕਾਂ ਤਾਈਂ ਪਿਆ ਵਿਖਾਂਦਾ ਗੁਰੂਦੁਆਰੇ ਵੜਿਆ ਕੋਈ ਕੋਈ ਮੰਦਰ ਵਿਚ ਸੀਸ ਨਿਵਾਂਦਾ ਕੋਈ ਸੂਰਜ ਨੂੰ ਮੱਥੇ ਟੇਕੇ ਕੋਈ ਪਾਣੀ ਤੋਂ ਪਿਆ ਘਬਰਾਂਦਾ ਹਰ ਕੋਈ ਵੱਖਰਾ ਰੱਬ ਬਣਾ ਕੇ ਦੂਜਿਆਂ ਨਾਲ਼ ਹੈ ਝਗੜੀ ਜਾਂਦਾ ਦੂਜਿਆਂ ਦੀ ਹੈ ਜਾਨ ਗਵਾਂਦਾ ਦੂਜਿਆਂ ਦੀ ਹੈ ਜਾਨ ਗਵਾਂਦਾ ਰੁੱਸਿਆ ਰੱਬ ਮਨਾਉਣ ਦੇ ਲਈ ਦੂਜਿਆਂ ਦੀ ਰੱਤ ਅੰਦਰ ਨਹਾਂਦਾ ਆਪਣੇ ਹਟ ਪਿਆ ਚਮਕਾਂਦਾ ਆਪਣੇ ਹਟ ਪਿਆ ਚਮਕਾਂਦਾ ਆਪਣੀਆਂ ਲੋੜਾਂ ਆਪਣੀਆਂ ਥੁੜ੍ਹਾਂ ਪੂਰਨ ਦੇ ਲਈ ਰੱਬ ਨੂੰ ਫੜ ਕੇ ਅੱਗੇ ਲਾਂਦਾ ਮਨ ਦੀਆਂ ਗੁੰਝਲਾਂ ਖੋਲ੍ਹਣ ਦੀ ਥਾਂ ਹੋਰ ਭੁਲੇਖੇ ਖਾਈ ਜਾਂਦਾ ਮੇਰਿਓ ਵੀਰੋ ਅਸੀਂ ਹਾਂ ਸਾਰੇ ਇਕੋ ਮਾਂ ਪਿਓ ਜਾਏ ਇੱਕ ਧਰਤੀ ਦੇ ਪੁੱਤ ਹਾਂ ਸਾਰੇ ਇਸ ਧਰਤੀ ਦੀਆਂ ਠੰਢੀਆਂ ਛਾਂਵਾਂ ਇਸ ਧਰਤੀ ਦੇ ਸੋਹਣੇ ਮੁਖੜੇ ਨੇ ਸਾਡੇ ਸਭ ਕਾਜ ਸਵਾਰੇ ਮੁੜ ਕਿਉਂ ਕੋਈ ਕਿਸੇ ਨੂੰ ਮਾਰੇ ਇਕੋ ਜੰਮ ਦੇ ਸਾਰੇ ਮਰਕੇ ਇਕੋ ਪਾਸੇ ਜਾਣਾ ਮੁੜ ਆਪਣੇ ਵਿਚ ਵੈਰ ਕਿਉਂ ਪਾਈਏ ਧਰਤੀ ਦਾ ਕਿਉਂ ਸੁਖ ਗਵਾਈਏ ਇਕੋ ਟੱਬਰ ਜੀਆਂ ਵਿੱਚ ਇਹ ਸੋਚੋ ਕਿਸ ਪਾਇਆ ਝੇੜਾ ਕਿਸ ਨੇ ਕੀਤਾ ਐਡ ਬਖੇੜਾ

5. ਮਾਇਆ

ਮਾਇਆ ਤੈਨੂੰ ਸੱਤ ਸਲਾਮਾਂ ਜਿਹੜੇ ਘਰ ਵੀ ਜਾਨੀ ਐਂ ਪੁੱਤਰਾਂ ਕੋਲੋਂ ਪਿਓ ਮਰਵਾਂਦੀ ਭਰਾ ਤੋਂ ਭਰਾ ਕੋਹਾਨੀ ਐਂ ਨਾ ਤੇਰਾ ਕੋਈ ਦੀਨ ਮਜ਼ਹਬ ਏ ਨਾ ਹੀ ਤੇਰਾ ਧਰਮ ਹੈ ਕੋਈ ਤੈਨੂੰ ਵੇਖ ਕੇ ਧੱਕੇ ਮਾਰੇ ਆਪਣੀਆਂ ਨਗਦੀਆਂ ਨੂੰ ਹਰ ਕੋਈ ਤੂੰ ਹੀ ਸਭ ਤੋਂ ਵੱਡਾ ਰੱਬ ਹੈਂ ਤੂੰ ਹੀ ਦੇਵਤਾ ਸਭ ਤੋਂ ਚੰਗਾ ਜਿਸਦੇ ਹੱਥ ਵਿਚ ਤੇਰਾ ਡੰਡਾ ਉਹੋ ਕਿਸੇ ਤੋਂ ਮੂਲ ਨਾ ਡਰਦਾ ਤੈਨੂੰ ਸਾਂਭਣ ਦੇ ਲਈ ਲੋਕੀ ਨਵੀਆਂ ਸ਼ਕਲਾਂ ਨਿੱਤ ਵਟਾਂਦੇ ਧਰਮਾਂ ਦੀ ਛਤਰੀ ਦੇ ਥੱਲੇ ਲੋਕਾਂ ਦਾ ਹੱਕ ਖਾਈ ਜਾਂਦੇ ਤੂੰ ਈ ਸਭ ਤੋਂ ਵੱਡਾ ਸੱਪ ਹੈਂ ਜੋ ਭੁੱਖਿਆਂ ਨੂੰ ਲੜਦਾ ਜਾਂਦਾ ਤੈਨੂੰ ਵੇਖ ਕੇ ਬੰਦਿਆਂ ਵਿਚੋਂ ਪਿਆਰ ਮੁਹੱਬਤ ਮਰਦਾ ਜਾਂਦਾ ਮਾਇਆ ਤੈਨੂੰ ਸੱਤ ਸਲਾਮਾਂ ਜਿਹੜੇ ਘਰ ਤੂੰ ਜਾਨੀ ਐਂ ਪੁੱਤਰਾਂ ਕੋਲੋਂ ਪਿਓ ਮਰਵਾਂਦੀ ਭਰਾ ਤੋਂ ਭਰਾ ਕੋਹਾਨੀ ਐਂ

6. ਮੇਰਾ ਕੱਲ੍ਹ

ਤੁਹਾਡੇ ਸੋਹਣੇ ਅੱਜ ਦੇ ਨਾਲੋਂ ਮੇਰਾ ਕੋਹਜਾ ਕੱਲ੍ਹ ਹੈ ਚੰਗਾ ਸਾਰੇ ਚਾਚੇ ਬਾਬੇ ਰਲ਼ ਕੇ ਸਾਰੇ ਪਿਓ ਪੁੱਤਰਾਂ ਕੋਲ਼ ਬਹਿਕੇ ਇੱਕ ਚੰਗੇਰ ਤੋਂ ਰੋਟੀ ਖਾਂਦੇ ਕੱਠੇ ਰਲ਼ ਕਮਾਈ ਕਰਦੇ ਆਪੋ ਧਾਪੀ ਕਦੀ ਨਾ ਕਰਦੇ ਮੇਰੇ ਕੱਲ੍ਹ ਵਿਚ ਸ਼ੈ ਸਾਂਝੀ ਨਾ ਕੋਈ ਤੇਰੀ ਮੇਰੀ ਹੈਸੀ ਨਾ ਕਦੀ ਕੋਈ ਪਿਆ ਪੁਆੜਾ ਨਾ ਕਦੀ ਕੋਈ ਵਹੁਟੀ ਰੁਸਦੀ ਨਾ ਕਦੀ ਕੋਈ ਲਾੜ ਉਇ ਮੇਰਾ ਕੱਲ੍ਹ ਕਿੰਨਾਂ ਚੰਗਾ ਸੀ ਕੱਚੀਆਂ ਕੰਧਾਂ ਕੱਚੇ ਕੋਠੇ ਪਿਆਰ ਨੂੰ ਪੱਕਾ ਕਰ ਦੇਂਦੇ ਸਨ ਇੱਕ ਦੂਜੇ ਦੇ ਦੁੱਖੜੇ ਲੋਕੀ ਆਪੋ ਦੇ ਵਿਚ ਵੰਡ ਲੈਂਦੇ ਸਨ ਤੁਹਾਡੇ ਅੱਜ ਵਿਚ ਸ਼ੈ ਵਖਰੀ ਪੁੱਤਰ ਪਿਓ ਦੇ ਕੋਲ਼ ਨਾ ਬਹਿੰਦਾ ਭਰਾ ਭਰਾ ਤੋਂ ਮੁਖੜਾ ਮੋੜੇ ਆ ਸ਼ੈ ਮੇਰੀ ਆ ਸ਼ੈ ਮੇਰੀ ਹਰ ਕੋਈ ਇੱਕ ਨੂੰ ਕਹਿੰਦਾ ਰੋਟੀ ਤੋਂ ਪਏ ਹੂਰੇ ਮਾਰਨ ਡੰਗਰਾਂ ਵਾਂਗੂੰ ਖੋਹ ਖੂਹ ਖਾਵਣ ਇੱਕ ਦੂਜੇ ਨੂੰ ਪਏ ਲਤਾੜਨ ਤੁਹਾਡੇ ਸੋਹਣੇ ਅੱਜ ਦੇ ਨਾਲੋਂ ਮੇਰਾ ਕੋਹਜਾ ਕੱਲ੍ਹ ਚੰਗਾ ਸੀ ਮੇਰਾ ਕੋਹਜਾ ਕੱਲ੍ਹ ਚੰਗਾ ਸੀ ਮੈਨੂੰ ਜੇ ਕੁਝ ਦੇ ਸਕਦੇ ਓ ਮੇਰਾ ਕੱਲ੍ਹ ਪਰਤਾ ਦਿਓ ਮੈਨੂੰ ਮੈਨੂੰ ਜੇ ਕੁਝ ਦੇ ਸਕਦੇ ਓ ਮੇਰਾ ਕੱਲ੍ਹ ਪਰਤਾ ਦਿਓ ਮੈਨੂੰ

7. ਦਿਲ ਦੀ ਗੱਲ

ਲੱਖਾਂ ਮਹਿਲ ਦਿਲਾਂ ਦੇ ਅੰਦਰ ਰੋਜ਼ ਹੀ ਬਣਦੇ ਢਹਿੰਦੇ ਫ਼ਿਰ ਵੀ ਲੋਕੀ ਜੱਗ ਤੋਂ ਡਰਦੇ ਸੱਚੀਆਂ ਮੂਲ ਨਾ ਕਹਿੰਦੇ

8. ਮੱਤ

ਤੂੰ ਗ਼ਮ ਦੀ ਰਾਹੇ ਟੁਰਿਆ ਜਾ ਚਾਵਾਂ ਦੇ ਸ਼ਹਿਰ ਵਸਾਈ ਜਾ ਦੁਨੀਆ ਦੇ ਦੁੱਖੜੇ ਸਹਿੰਦਾ ਜਾ ਤੇ ਹਾਸੇ ਫ਼ਿਰ ਖਿੰਡਾਈ ਜਾ ਨੈਣਾਂ ਦੇ ਖੂਹੇ ਜੋਈ ਜਾ ਉਲਫ਼ਤ ਦੀ ਗਾਧੀ ਵਾਹੀ ਜਾ ਸੱਧਰਾਂ ਦੇ ਸੁੱਕ ਕਿਆਰੇ ਨੂੰ ਹੰਝੂਆਂ ਦਾ ਪਾਣੀ ਲਾਈ ਜਾ ਕੋਈ ਵਸਦੇ ਵਸੇ ਨਾ ਵਸੇ ਕੋਈ ਰੋਗ ਦਿਲੇ ਦਾ ਨਾ ਦੱਸੇ ਫ਼ਿਕਰਾਂ ਦੀਆਂ ਇੱਟਾਂ ਲਾ ਲਾ ਕੇ ਤੂੰ ਉਲਫ਼ਤ ਮਹਿਲ ਬਨਾਈ ਜਾ ਕੋਈ ਵੈਰ ਨੂੰ ਜੱਫਾ ਪਾਂਦਾ ਰਹੇ ਕੋਈ ਮੱਤ ਨੂੰ ਆਂਹਦਾ ਰਹੇ ਤੂੰ ਪਿਆਰ ਬਨੇਰੇ ਬਹਿ ਕੇ ਤੇ ਬੱਸ ਪਿਆਰ ਭੁਲੇਖੇ ਪਾਈ ਜਾ ਉਹ ਬੋਲੇ ਬੋਲੇ ਨਾ ਬੋਲੇ ਪੱਟ ਨੈਣਾਂ ਦੇ ਉਹ ਨਾ ਖੋਲੇ ਤੂੰ ਪ੍ਰੇਮ ਦੀ ਮਾਲ਼ਾ ਜਪਦਾ ਰਹੋ ਉਸ ਗਲੀਏ ਫੇਰੇ ਪਾਈ ਜਾ ਕੋਈ ਸੁਣਦਾ ਸੁਣਦਾ ਨਹੀਂ ਸੁਣਦਾ ਕੋਈ ਅਣਸੁਣਿਆ ਸੁਣ ਲੈਂਦਾ ਏ ਤੂੰ ਪਿਆਰ ਦੀ ਵੰਝਲੀ ਮੂੰਹ ਲਾ ਕੇ ਬੱਸ ਮਿਠੀ ਤਾਣ ਸੁਨਾਈ ਜਾ ਕੀ ਆਕੜ ਛਾਕੜ ਦੇਣਾ ਐਂ ਕੀ ਛੇਕੜ ਦੇਣਾ ਐਂਂ ਇਸ ਪ੍ਰੇਮ ਨਗਰ ਦਾ ਬਣ ਜੋਗੀ ਦੁਨੀਆ ਤੋਂ ਵੈਰ ਮੁਕਾਈ ਜਾ ਉਹ ਆਵੇ ਆਵੇ ਨਾ ਆਵੇ ਉਹ ਭੁੱਲ ਕੇ ਨਾ ਪਾਵੇ ਤੂੰ ਰਾਂਝਾ ਬਣ ਕੇ ਵੇਲੇ ਦਾ ਨਗਰੀ ਵਿਚ ਫੇਰਾ ਪਾਈ ਜਾ ਅਹਿਸਾਨ ਦਾ ਬੂਹਾ ਖੋਲ੍ਹੀ ਰੱਖ ਦੁੱਖ ਘਟਦਾ ਘਟਦਾ ਘਟ ਜਾਂਦਾ ਇਹ ਜਿੰਦੜੀ ਪਿਆਰ ਸੁਨੇਹੁੜਾ ਏ ਇਸ ਦੁਨੀਆ ਨੂੰ ਸਮਝਾਈ ਜਾ

9. ਉਸਾਰੇ ਤੇ ਨਿਸਾਰੇ ਦਾ ਮੁੱਲ

ਮੈਂ ਸਾਂ ਕਣਕ ਦਾ ਕੱਲਾ ਦਾਣਾ ਕੱਲਾ ਪਿਆ ਘਬਰਾਂਦਾ ਸਾਂ ਪੁੜਾਂ ਦੇ ਥੱਲੇ ਤੱਕ ਦੂਜਿਆਂ ਨੂੰ ਨਿੱਤ ਮੈਂ ਨੀਰ ਵਹਾਂਦਾ ਸਾਂ ਦਾਣੇ ਬਹੁਤੇ ਕਰਨ ਦੀ ਖ਼ਾਤਿਰ ਪਰਤ ਭੜੋਲੇ ਦੀ ਖ਼ਾਤਰ ਇਨ੍ਹਾਂ ਮਿੱਟੀ ਵਿਚ ਦਬਾਇਆ ਮੇਰਾ ਸਾਰਾ ਰੂਪ ਗਵਾਇਆ ਧਰਤੀ ਮਾਂ ਦੇ ਨਿੱਘ ਨੇ ਮੇਰੇ ਸੀਨੇ ਅੰਦਰ ਪਾੜਾ ਸੀ ਪਾਇਆ ਮੇਰੀ ਹਸਤੀ ਮਰਨ ਤੋਂ ਪਿੱਛੋਂ ਮਿੱਟੀ ਅੰਦਰ ਰਲਣ ਤੋਂ ਪਿੱਛੋਂ ਮੇਰੇ ਏਸ ਸਰੀਰ ਦੇ ਅੰਦਰੋਂ ਇੱਕ ਸਲੋ ਨੇ ਜੋਤ ਜਗਾਈ ਦੁਨੀਆ ਅੰਦਰ ਆਉਣ ਦੇ ਲਈ ਉਸ ਉਤਾਂਹ ਨੂੰ ਜ਼ੋਰ ਸੀ ਲਾਇਆ ਲਿਫ਼ਦੇ ਲਿਫ਼ਦੇ ਹਿੱਲੀ ਹਿੱਲੀ ਉਸਨੇ ਰਾਹ ਬਨਾਇਆ ਜਦ ਸਲੋ ਦੁਨੀਆ ਤੇ ਆਇਆ ਸੂਰਜ ਨਾਲ਼ ਸੀ ਮੱਥਾ ਲਾਇਆ ਤ੍ਰੇਲ ਦੇ ਕੋਲੋਂ ਮੂੰਹ ਧੁਆਇਆ ਅਸਮਾਨਾਂ ਦਾ ਪਾਣੀ ਪੀ ਕੇ ਉਹਨੇ ਅਪਣਾ ਕੱਦ ਵਧਾਇਆ ਮੁੜਕੇ ਸਿੱਟਾ ਕੱਢ ਵਿਖਾਇਆ ਪੋਹ ਮਾਘ ਦੇ ਕੱਕਰ ਪਾਲੇ ਹੋਏ ਆਣ ਦਵਾਲੇ ਕਦੀ ਕਦਾਈਂ ਮੀਂਹ ਹਨੇਰੀ ਹੈ ਸੀ ਜਾਨ ਨਿਮਾਣੀ ਘੇਰੀ ਪਰ ਉਹ ਜਿਊਂਦਾ ਨਾਲ਼ ਦਲੇਰੀ ਉਹ ਭੁੱਲਿਆ ਸੀ ਮੇਰੀ ਤੇਰੀ ਮੁੜ ਵੇਲੇ ਦੇ ਸੋਹਣੇ ਹੱਥਾਂ ਉਹਦੇ ਸਿਰ ਤੇ ਪੱਗ ਸੀ ਬੱਧੀ ਤੇ ਉਸ ਪਤਲੀ ਜਿਹੀ ਨਾਲ਼ੀ ਨੂੰ ਦਾਣਿਆਂ ਦਾ ਸੀ ਭਾਰ ਚੁਕਾਇਆ ਦਾਣਾ ਡਰਦਾ ਡਰਦਾ ਕਹਿੰਦਾ ਔਖਾ ਵੇਲ਼ਾ ਹੈ ਆਇਆ ਇੱਕ ਦਿਨ ਉਹਨੂੰ ਤੱਕਣ ਵਾਲੇ ਦਾਤਰੀਆਂ ਹੱਥ ਫੜ ਕੇ ਆ ਗਏ ਪਰਤ ਮਸ਼ੀਨਾਂ ਅੰਦਰ ਪਾਕੇ ਉਸਦੇ ਸਾਰੇ ਲੀੜੇ ਲਾਹੇ ਸਾਰੇ ਦਾਣੇ ਕੱਠੇ ਕਰਕੇ ਮਾਲਿਕ ਆਪਣੇ ਘਰੇ ਲੈ ਆਏ ਆਪਣੀਆਂ ਲੋੜਾਂ ਪੂਰਨ ਖ਼ਾਤਿਰ ਦੂਜਿਆਂ ਅੱਗੇ ਵੇਚਿਆ ਉਨ੍ਹਾਂ ਢਿੱੱਡ ਦੀ ਅੱਗ ਬੁਝਾਵਨ ਕਿਤੇ ਆਪਣੇ ਘਰ ਵੀ ਰੱਖਿਆ ਮੈਨੂੰ ਮੁੜਕੇ ਚੱਕੀ ਅੰਦਰ ਪਾਇਆ ਮੈਨੂੰ ਜਿਸ ਨੇ ਰਗੜਾ ਲਾਇਆ ਮੇਰੇ ਪਾਸੇ ਫੇਹ ਫਹਾ ਕੇ ਮੈਨੂੰ ਘੱਟੇ ਵਾਂਗ ਬਣਾਇਆ ਜ਼ਾਲਮਾਂ ਤਾਈਂ ਤਰਸ ਨਾ ਆਇਆ ਮੁੜ ਪਾਣੀ ਵਿਚ ਪਾ ਕੇ ਮੈਨੂੰ ਤਪਦੇ ਤਵੇ ਦੇ ਉੱਤੇ ਪਾਇਆ ਸੇਕ ਨੇ ਮੇਰੇ ਪਾਸੇ ਸੇਕੇ ਅੱਗ ਨੇ ਮੈਨੂੰ ਖ਼ੂਬ ਪਕਾਇਆ ਮੁੜ ਇਨਸਾਨ ਨੇ ਬੁਰਕੀਆਂ ਕਰਕੇ ਆਪਣੇ ਢਿੱੱਡ ਵਿਚ ਬਾਲਣ ਪਾਇਆ ਆਪਣੀ ਭੁੱਖ ਮੁਕਾਵਣ ਦੇ ਲਈ ਇਹ ਸਾਰਾ ਅਸ਼ਟੰਡ ਬਣਾਇਆ ਜੱਗ ਤੋਂ ਮੇਰਾ ਖੋਜ ਮੁਕਾਇਆ ਇਸ ਮੰਜ਼ਿਲ ਨੂੰ ਵੇਖੋ ਚਾਖੋ ਲਗਦੀ ਕਿੰਨੀ ਭਾਰੀ ਏ ਦੁਨੀਆ ਅੰਦਰ ਆਉਣ ਦੀ ਮੈਂ ਕਿੰਨੀ ਕੀਮਤ ਤਾਰੀ ਏ

10. ਅੱਜ ਦੀ ਟੋਟਕਾ ਛਪਾਕੀ

ਕੋਕਲਾ ਛਪਾਕੀ ਜੁਮਾਰਾਤ ਆਈ ਏ ਜਿਹੜਾ ਸੱਚੀ ਗੱਲ ਕਰੇ ਉਹਦੀ ਆਈ ਆਈ ਏ ਜਿਹੜਾ ਆਹੋ ਆਹੋ ਕਰੇ ਉਹਨੂੰ ਮਿਲੇ ਸ਼ਾਵਾ ਸ਼ੈ ਜਿਹੜਾ ਅਕਲ ਨੂੰ ਧਿਆਵੇ ਉਹਦੀ ਸ਼ਾਮਤ ਆਈ ਏ ਜਿਹੜਾ ਨੀਵੀਂ ਧੰਨੇ ਵਗੇ ਉਹਨੂੰ ਮਿਲੇ ਸ਼ਾਵਾ ਸ਼ੈ ਜਿਹੜਾ ਅੱਖ ਉੱਚੀ ਕਰੇ ਉਹਦੀ ਆਈ ਆਈ ਏ ਜਿਹੜਾ ਹਰ ਪਾਸੇ ਵਗਦਾ ਏ ਉਹਨੂੰ ਖ਼ੈਰ ਸੱਲਾ ਜਿਹੜਾ ਇਕੋ ਪਾਸਾ ਰੱਖੇ ਉਹਦੀ ਆਈ ਆਈ ਏ ਜਿਹੜਾ ਰੋਜ਼ ਵਿਕ ਜਾਵੇ ਉਹ ਏ ਵੱਡਾ ਸੂਰਮਾਂ ਜਿਹੜਾ ਵਿਕਣਾਂ ਨਾ ਜਾਣੇ ਉਹਦੀ ਆਈ ਆਈ ਏ

11. ਲੇਖ

ਇਕਲਾਪੇ ਵਿਚ ਜਿਧਰ ਜਾਵਾਂ ਕਾਲ਼ੀ ਰਾਤ ਡਰਾਵੇ ਜੋ ਆਫ਼ਤ ਅਸਮਾਨੋਂ ਲਹਿੰਦੀ ਮੇਰੇ ਈ ਘਰ ਆਵੇ (ਲਿਪੀਆਂਤਰਣ: ਕਰਮਜੀਤ ਸਿੰਘ ਗਠਵਾਲਾ) ਨੋਟ: ਇਸ ਰਚਨਾ ਤੇ ਕੰਮ ਜ਼ਾਰੀ ਹੈ