Ahmed Saleem
ਅਹਿਮਦ ਸਲੀਮ

ਅਹਿਮਦ ਸਲੀਮ (6 ਜਨਵਰੀ 1945 -10 ਦਿਸੰਬਰ 2023) ਉੱਘੇ ਪੰਜਾਬੀ ਤੇ ਉਰਦੂ ਕਵੀ, ਨਾਟਕਕਾਰ, ਖੋਜਾਰਥੀ ਅਤੇ ਅੰਗਰੇਜ਼ੀ ਤੇ ਉਰਦੂ ਦੀਆਂ 175 ਤੋਂ ਵੱਧ ਪੁਸਤਕਾਂ ਦੇ ਲੇਖਕ, ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ, ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ ਦੇ ਸਹਿ ਸੰਸਥਾਪਕ ਹਨ । ਉਨ੍ਹਾਂ ਦਾ ਮੁਢਲਾ ਨਾਂ ਮੁਹੰਮਦ ਸਲੀਮ ਖ਼ਵਾਜਾ ਸੀ । ਉਨ੍ਹਾਂ ਦਾ ਜਨਮ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਮੀਨਾ ਗੋਂਦਲ ਵਿੱਚ ਹੋਇਆ ਸੀ। ਸਲੀਮ ਸੱਤ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ। ਉਨ੍ਹਾਂ ਦੀ ਮੁਢਲੀ ਸਿੱਖਿਆ ਮੀਨਾ ਗੋਂਦਲ ਵਿੱਚ ਹੀ ਹੋਈ ਅਤੇ ਅੱਗੇ ਮੈਟ੍ਰਿਕ ਲਈ ਉਹ ਪਿਸ਼ਾਵਰ ਚਲੇ ਗਏ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ;
ਕਾਵਿ-ਸੰਗ੍ਰਹਿ : ਕੂੰਜਾਂ ਮੋਈਆਂ, ਘੜੀ ਦੀ ਟਿਕ ਟਿਕ, ਨੂਰ ਮੁਨਾਰੇ (1996), ਤਨ ਤੰਬੂਰ (1974), ਮੇਰੀਆਂ ਨਜ਼ਮਾਂ ਮੋੜ ਦੇ (2005), ਇੱਕ ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ (2006), ਲੋਕ ਵਾਰਾਂ (ਪੰਜਾਬੀ ਵਿੱਚ ਤਿੰਨ ਲੋਕ ਐਪਿਕ, ਇਸਲਾਮਾਬਾਦ, 1973) , ਲੋਕ ਵਾਰਾਂ (ਭਾਰਤੀ ਐਡੀਸ਼ਨ), ਨਵੀਂ ਦਿੱਲੀ, 1973;
ਨਾਵਲ : ਤਿਤਲੀਆਂ ਤੇ ਟੈਂਕ;
ਹੋਰ : ਝੋਕ ਰਾਂਝਣ ਦੀ (1983 ਦਾ ਪੰਜਾਬ ਦਾ ਸਫਰਨਾਮਾ - ਲਾਹੌਰ, 1990), ਤੱਤੇ ਲਹੂ ਦਾ ਚਾਨਣ (ਪੰਜਾਬੀ ਵਿੱਚ ਸਾਹਿਤਕ ਨਿਬੰਧ - ਲਾਹੌਰ, 1999)।