Ahmed Faraz ਅਹਮਦ ਫ਼ਰਾਜ਼
ਅਹਮਦ ਫ਼ਰਾਜ਼ (੧੨ ਜਨਵਰੀ, ੧੯੩੧-ਅਗਸਤ ੨੫, ੨੦੦੮) ਦਾ ਬਚਪਨ ਦਾ ਨਾਂ ਸੱਯਦ ਅਹਮਦ ਸ਼ਾਹ ਸੀ । ਉਹ ਪ੍ਰਸਿੱਧ ਪਾਕਿਸਤਾਨੀ ਉਰਦੂ ਕਵੀ ਸਨ । ਉਨ੍ਹਾਂ ਨੂੰ ਵੀਹਵੀਂ ਸਦੀ ਦੇ ਮਹਾਨ ਉਰਦੂ ਕਵੀਆਂ ਵਿੱਚ ਗਿਣਿਆ ਜਾਂਦਾ ਹੈ ।ਫ਼ਰਾਜ਼ ਉਨ੍ਹਾਂ ਦਾ ਤਖੱਲੁਸ ਸੀ । ਉਨ੍ਹਾਂ ਨੇ ਪੇਸ਼ਾਵਰ ਯੂਨੀਵਰਸਿਟੀ ਤੋਂ ਫਾਰਸੀ ਅਤੇ ਉਰਦੂ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਉੱਥੇ ਹੀ ਲੈਕਚਰਰ ਲੱਗ ਗਏ । ਜਦੋਂ ਸੈਨਿਕ ਹਾਕਮਾਂ ਨੇ ਉਨ੍ਹਾਂ ਨੂੰ ਸਰਕਾਰ ਖ਼ਿਲਾਫ ਬੋਲਣ ਤੇ ਗ੍ਰਿਫ਼ਤਾਰ ਕੀਤਾ, ਤਾਂ ਉਹ ਛੇ ਸਾਲ ਜਲਾਵਤਨ ਰਹੇ । ਉਨ੍ਹਾਂ ਨੇ ਹਮੇਸ਼ਾ ਹੀ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਈ ।
