Afzal Sahir
ਅਫ਼ਜ਼ਲ ਸਾਹਿਰ
ਅਫ਼ਜ਼ਲ ਸਾਹਿਰ (੧੪ ਅਪਰੈਲ ੧੯੭੪-) ਲਹਿੰਦੇ ਪੰਜਾਬ ਦੇ ਕਵੀ, ਲੇਖਕ ਅਤੇ ਪੱਤਰਕਾਰ ਹਨ । ਉਨ੍ਹਾਂ ਦੀ ਕਵਿਤਾ ਲੋਕ-ਗਾਇਕੀ, ਕਿੱਸਾ-ਕਾਵਿ ਅਤੇ ਸੂਫੀ ਕਾਵਿ ਦੇ ਬਹੁਤ ਨੇੜੇ ਹੈ।
ਉਹ ਪਾਕਿਸਤਾਨ ਦੇ ਇੱਕ ਰੇਡੀਓ 'ਤੇ ਪ੍ਰੋਗਰਾਮ ਪ੍ਰੋਡਿਊਸਰ ਅਤੇ ਆਰ.ਜੇ. ਦੇ ਤੌਰ 'ਤੇ ਕੰਮ ਕਰਦੇ ਹਨ । ਉਹਨਾਂ ਦੀ ਕਾਵਿ ਰਚਨਾ 'ਨਾਲ ਸੱਜਣ ਦੇ ਰਹੀਏ ਵੋ' ਹੈ। ਪੰਜਾਬ ਦੀ ਵੰਡ ਵੇਲੇ ਉਸ ਦੇ ਮਾਪੇ ਪਿੰਡ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ
ਤੋਂ ਉਜੜ ਕੇ ਪਿੰਡ ਫਰਾਲਾ, ਜ਼ਿਲ੍ਹਾ ਲਾਇਲਪੁਰ ਚਲੇ ਗਏ ਸਨ। ਕਈ ਅਫ਼ਜ਼ਲ ਸਾਹਿਰ ਨੂੰ ਲਹਿੰਦੇ ਪੰਜਾਬ ਦਾ ਸ਼ਿਵ ਕਹਿੰਦੇ ਹਨ; ਪਰ ਸ਼ਿਵ 'ਸ਼ਿਵ' ਹੈ ਤੇ ਸਾਹਿਰ 'ਸਾਹਿਰ' । ਸਾਹਿਰ ਨੇ ਔਰਤ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਈ ਹੈ ।
ਉਸਦੀ ਕਵਿਤਾ ਅਨਿਆਂ ਨਾਲ ਜੂਝਦੀ ਨਾਅਰੇਬਾਜੀ ਨਹੀਂ ਬਣਦੀ, ਸਗੋਂ ਸੰਗੀਤ ਦਾ ਪੱਲਾ ਫੜੀ ਰਖਦੀ ਹੈ ।
ਨਾਲ਼ ਸੱਜਣ ਦੇ ਰਹੀਏ : ਅਫ਼ਜ਼ਲ ਸਾਹਿਰ
Naal Sajjan De Rahiye : Afzal Sahir
ਅਫ਼ਜ਼ਲ ਸਾਹਿਰ ਪੰਜਾਬੀ ਕਵਿਤਾ
Afzal Sahir Punjabi Poetry