Ivan Bunin ਇਵਾਨ ਬੂਨਿਨ
ਇਵਾਨ ਅਲੈਕਸੀਏਵਿੱਚ ਬੂਨਿਨ (੨੨ ਅਕਤੂਬਰ ੧੮੭੦–੮ ਨਵੰਬਰ ੧੯੫੩) ਦਾ ਜਨਮ ਵੋਰੋਨੇਜ਼ (ਰੂਸੀ ਸਲਤਨਤ) ਵਿੱਚ ਹੋਇਆ । ਉਨ੍ਹਾਂ ਦਾ ਦੇਹਾਂਤ ਪੈਰਿਸ (ਫ਼ਰਾਂਸ)ਹੋਇਆ । ਸਾਹਿਤ ਦਾ ਨੋਬਲ ਇਨਾਮ (੧੯੩੩) ਲੈਣ ਵਾਲੇ ਉਹ ਪਹਿਲੇ ਰੂਸੀ ਲੇਖਕ ਸਨ। ਉਨ੍ਹਾਂ ਨੇ ਗਲਪ, ਕਵਿਤਾ, ਯਾਦਾਂ, ਆਲੋਚਨਾ ਅਤੇ ਅਨੁਵਾਦ ਲਿਖੇ ।
