ਜ਼ਿੰਦਗੀ ਵੱਲ ਜਾਂਦੀਆਂ ਪਗਡੰਡੀਆਂ : ਡਾ ਅਮਰਜੀਤ ਟਾਂਡਾ

ਸੁਹੱਪਣਤਾ ਦੀ ਹੀ ਮੂਰਤ ਹੈ ਔਰਤ-ਡਾ ਅਮਰਜੀਤ ਟਾਂਡਾ

ਸੁਹੱਪਣਤਾ ਦਾ ਚੰਨ
ਮਹਿਕਾਂ ਦੀ ਪੌਣ ਔਰਤ -

ਪਰਿਵਾਰ, ਸਮਾਜ
ਦੇਸ਼ ਕਲਪਨਾ
ਮਨੁੱਖ ਦੀ ਵਿਅਕਤੀਤਵ ਚੇਤਨਾ

ਸੰਸਕਾਰਾਂ ਦਾ ਨਿਰਮਾਣ
ਤਿਆਗ ਪੂਰਨ ਬਲੀਦਾਨ
ਜੀਵਨ ਜਿਊਣ ਸਹਿਣਸ਼ੀਲਤਾ

ਸੱਭਿਅਤਾ ਅਤੇ ਸੱਭਿਆਚਾਰ
ਵਿਸ਼ਵਾਸ, ਆਤਮ-ਨਿਰਭਰਤਾ
ਆਤਮ-ਰੱਖਿਆ
ਜਲ, ਥਲ ਅਤੇ ਆਕਾਸ਼
ਸਿਨੇਮਾ, ਖੇਡ ਜਗਤ
ਚੰਦ ਹੁਸਨ ਨੂੰ ਛੂਹਣ ਦਾ ਸੁਪਨਾ-

ਅਗਿਆਨਤਾ ਅੰਧਕਾਰ ਤੋਂ ਦੂਰ
ਗਿਆਨ ਪ੍ਰਕਾਸ਼
ਦਹੇਜ, ਬਲਾਤਕਾਰ, ਭਰੂਣ-ਹੱਤਿਆ,
ਸਵੈ ਬਲੀਦਾਨ ਘਰੇਲੂ ਹਿੰਸਾ

ਗੀਤਾਂ, ਫ਼ਿਲਮਾਂ
ਅਤੇ ਸਾਹਿਤ ਚ
ਚਿੰਤਨ ਨਿਰਮਾਣਤਾ ਲਈ ਉਮੀਦ
ਘਿਨਾਉਂਣੀਆਂ ਵਾਰਦਾਤਾਂ ਤਸ਼ੱਦਦ ਦੀ ਸ਼ਾਮ-

ਪੀੜਤ, ਕਮਜ਼ੋਰ ਵਰਗ
ਬੇਸਹਾਰਾ, ਅਸੁਰਖਿਅਤ,
ਸਹਾਇਤਾ ਦਾ ਸੰਕਲਪ ਸਮਾਨਤਾ, ਸੰਤੁਲਨ

ਇਕਸੁਰਤਾ ਦੀ ਕਿਤਾਬ-
ਪਿਆਰ ਗੁਲਾਬੀ ਫੁੱਲ

ਵਿਹੜੇ ਚ ਤੁਰਿਆ ਫਿਰਦਾ ਗੀਤ
ਅੰਬਰ ਵਰਗਾ ਸੁਰਮਈ ਨਗ਼ਮਾ

ਝਨਾਂ ਦੀਆਂ ਲਹਿਰਾਂ 'ਤੇ ਤਰਦੀ ਮੁਹੱਬਤ
ਕੈਨਵਸ ਦੀ ਜ਼ਿੰਦ ਜਾਨ ਰੰਗਾਂ ਦੀ ਰੂਹ

ਰਾਤਾਂ ਦੀ ਗਾਉਂਦੀ ਬੰਸਰੀ ਦਾ ਸੁਫਨਾ
ਗੱਭਰੂਆਂ ਦੀ ਭੁੱਖ ਪਿਆਸ ਤੇ ਹਾਉਕਾ

ਅਰਸ਼ ਦੀ ਅੰਗੜਾਈ
ਨਜ਼ਰਾਂ ਦਾ ਜਾਦੂ
ਨਖਰਿਆਂ ਦਾ ਆਲਮ
ਸੁਰਮਈ ਬੱਦਲੀ ਦਾ ਪਰਛਾਵਾਂ

ਸਮੁੱਚਤਾ ਵਿਚ ਹੀ ਵਸੀ ਹੁੰਦੀ ਹੈ ਸੁਹੱਪਣਤਾ-1-ਅਮਰਜੀਤ ਟਾਂਡਾ

ਹਰ ਚੀਜ਼ ਹੀ ਸੁੰਦਰ ਹੁੰਦੀ ਹੈ। ਪਰ ਹਰ ਇਕ ਕੋਲ ਉਸ ਨੂੰ ਦੇਖਣ ਵਾਲੀ ਅੱਖ ਨਹੀਂ ਹੁੰਦੀ।

ਨੀਅਤਾਂ ਡੁੱਲ੍ਹ ਜਾਂਦੀਆਂ ਹਨ। ਵੈਰ ਪੈ ਜਾਂਦੇ ਹਨ। ਇਹ ਜਾਦੂ ਇਸ਼ਕ ਦੀਆਂ ਗਲੀਆਂ ਵਿਚ ਹੀ ਵਿਚਰਦਾ ਹੈ। ਹੋਰ ਕਿਤੇ ਨਹੀਂ।

ਸੁਹਾਵਣੇ ਪਲ ਲੱਭਣੇ ਹੋਣ ਤਾਂ ਝਨਾਂ ਨੂੰ ਤਰਨਾ ਪੈਂਦਾ ਹੈ। ਡੁੱਬ ਡੁੱਬ ਮਰਨਾ ਪੈਂਦਾ ਹੈ।

ਇਸ਼ਕ ਦੀਆਂ ਕਹਾਣੀਆਂ। ਲਿਖਣੀਆਂ ਪੈਂਦੀਆਂ ਹਨ। ਪਾਣੀਆਂ ਦੀ ਹਿੱਕ ਤੇ।

ਔਰਤ ਦੀ ਸੁੰਦਰਤਾ। ਉਸਦੇ ਚਿਹਰੇ ਦੇ ਰੂਪ ਨਕਸ਼ਾਂ ਵਿੱਚ ਹੀ ਨਹੀਂ ਹੁੰਦੀ। ਔਰਤ ਦੀ ਅਸਲ ਸੁੰਦਰਤਾ ਉਸਦੀ ਆਤਮਾ ਵਿੱਚ ਪ੍ਰਤੀਬਿੰਬਤ ਹੁੰਦੀ ਹੈ।

ਸੁਹੱਪਣਤਾ ਕੁੱਦਰਤ ਦੀ ਮੁਸਕਾਨ ਹੁੰਦੀ ਹੈ। ਜਿਸਦੀ ਸ਼ਰੀਕ ਵੈਰੀ ਸੌਕਣਾਂ ਵੀ ਸਿਫ਼ਤ ਕੀਤੇ ਬਗੈਰ ਨਹੀਂ ਰਹਿ ਸਕਦੀਆਂ।

ਸਾਦਗੀ ਦਾ ਸੁਹਾਗ। ਸੁਹੱਪਣਤਾ ਦਾ ਰਾਜ ਹਰ ਦਿਲ ਤੇ ਰਹਿੰਦਾ ਹੈ। ਸਜਾਵਟ ਮੇਕਅਪ ਸ਼ਿੰਗਾਰ ਕੁਝ ਕੁ ਘੰਟਿਆਂ ਲਈ ਹੀ ਹੁੰਦਾ ਹੈ।

ਅੱਖਾਂ ਬੁਲ੍ਹਾਂ ਦੰਦ ਖੂਬਸੂਰਤ ਨਹੀਂ ਹੁੰਦੇ। ਖੂਬਸੂਰਤ ਇਹਨਾ ਸਭ ਵਿਚ। ਅਤਿਅੰਤ ਉੱਤਮ ਦਰਜੇ ਦਾ ਹੈ ਇਕ ਦੂਜੇ ਦਾ ਰਿਸ਼ਤਾ।

ਲੈਲਾ ਬਾਰੇ ਪੁੱਛਣਾ ਹੋਇਆ ਤਾਂ। ਮੰਜਨੂ ਦੀਆਂ ਨਜ਼ਰਾਂ ਵਿੱਚ ਦੀ ਦੇਖਿਓ।

ਪੁੰਨੂ ਨੂੰ ਲੱਭਣਾ ਹੋਇਆ ਤਾਂ। ਸੱਸੀ ਦੀਆਂ ਪੁਕਾਰਾਂ ਕੋਲ ਜਾਇਓ। ਉਹਦੀਆਂ ਵਿਲਕਦੀਆਂ ਟਾਹਰਾਂ ਨੂੰ ਕਦੇ ਸੁਣਿਓ।

ਇਹ ਸਾਰੇ ਨੈਣ ਨਕਸ਼ ਦੂਜੇ ਨੂੰ ਫਾਇਦਾ ਦਿੰਦੇ ਹਨ। ਸੂਰਜ ਦੇ ਕਰਕੇ ਚੰਦਰਮਾ ਸੋਹਣਾ ਤੇ ਖੂਬਸੂਰਤ ਹੈ।

ਜੇ ਚੰਨ ਨੂੰ ਰੌਸ਼ਨੀ ਨਾ ਮਿਲੇ ਸੂਰਜ ਤੋਂ ਤਾਂ ਚੰਨ ਇਕ ਦਾਗ਼ ਧੱਬੇ ਜਿਹਾ ਦਿਸੇਗਾ। ਇਸੇ ਤਰ੍ਹਾਂ ਸਿਤਾਰੇ ਹਨ। ਰਾਤ ਜੇ ਪਿੱਛੇ ਨਾ ਹੁੰਦੀ। ਤਾਂ ਤਾਰੇ ਵੀ ਸੋਹਣੇ ਨਹੀ ਸਨ ਲੱਗਣੇ ।

ਸੋ ਸੂਰਜ ਚੰਨ ਕਰਕੇ ਤੇ ਤਾਰੇ ਵੀ ਰਾਤ ਕਰਕੇ ਸ਼ਾਇਰਾਂ ਦੀ ਸ਼ਾਇਰੀ ਵਿਚ ਮੂਹਰੇ ਹਨ। ਜਿਵੇਂ ਫੁੱਲਕਾਰੀ ਚਾਦਰ ਫੁੱਲਾਂ ਨੂੰ। ਡੀਜਾਇਨ ਨੂੰ ਸਜਾਉਂਦੀ ਹੈ।

ਤੇ ਹਾਂ ਸੱਚ ਫੁੱਲ ਬੂਟੀਆਂ ਕੋਈ ਹੱਥ ਧਾਗੇ ਨਹੀਂ ਕਸ਼ੀਦਦੇ ਹੁੰਦੇ। ਰੂਹਾਂ ਵਿੱਚ ਵਸੇ ਰਾਗ। ਗੀਤ। ਕੱਢਦੇ ਨੇ ਕਿਸੇ ਦੀ ਯਾਦ ਦੇ ਸੁਪਨੇ।

ਇਵੇਂ ਹੀ ਕਿਸੇ ਸੁੰਦਰੀ ਦੇ ਚਿਹਰੇ ਉਤੇ ਤਿਲ ਬਿੰਦੀ ਇਸ ਕਰਕੇ ਸੁੰਦਰ ਲੱਗਦੀ ਹੈ ਕਿਉਂਕਿ ਤਿਲ ਦੇ ਪਿੱਛੇ ਗੋਲ਼ੀ ਗੱਲ੍ਹ। ਸੋਹਣਾ ਮੱਥਾ ਬਿੰਦੀ ਦੀ ਬੈਕਗ੍ਰਾਉਂਡ ਵਿਚ ਸ਼ੋਭਦਾ ਹੈ।

ਸਮੁੱਚਤਾ ਵਿਚ ਹੁੰਦੀ ਹੀ ਵਸੀ ਹੁੰਦੀ ਹੈ ਸੁਹੱਪਣਤਾ। ਸਮੁੱਚੇ ਗੁਣ, ਪੂਰਨਤਾ। ਭਰਪੂਰਤਾ। ਅੰਸ਼ਾਂ ਵਿਚ ਨਹੀਂ ਹੁੰਦੀ ਖੂਬਸੂਰਤੀ। ਅਨੁਪਾਤਹੀਣਤਾ ਨੂੰ ਕੋਹਜਾਪਣ ਤੇ ਅਨੁਪਾਤ-ਸ਼ੀਲਤਾ ਨੂੰ ਖੂਬਸੂਰਤੀ ਸੁੰਦਰਤਾ ਕਹਿੰਦੇ ਹਨ।

ਜੇ ਫੁੱਲਾਂ, ਹਰਿਆਲੀ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਿਆ ਬਾਗ਼ ਪਹਾੜ ਦੇਖਣ ਨੂੰ ਮਿਲ ਜਾਵੇ। ਤਾਂ ਤੁਹਾਡੀ ਰੂਹ ਮਨ ਖੁਸ਼ੀ ਨਾਲ ਭਰ ਜਾਵੇਗਾ। ਤੁਸੀਂ ਨੱਚਣ ਲੱਗ ਜਾਵੋਗੇ। ਖੂਬਸੂਰਤ ਥਾਵਾਂ ਅਪਣੀ ਖੂਬਸੂਰਤੀ ਅਤੇ ਕੁਦਰਤੀ ਨਜ਼ਾਰਿਆਂ ਦੇ ਲਈ ਦੁਨੀਆਂਭਰ ਵਿਚ ਚ ਮਸ਼ਹੂਰ ਹਨ।

ਮਰਦਾਂ ਨੂੰ ਔਰਤਾਂ ਦੀ ਖੂਬਸੂਰਤੀ ਖਿੱਚ ਪਾਉਂਦੀ ਹੈ। ਮਰਦਾਂ ਨੂੰ ਹਮੇਸ਼ਾ ਖੂਬਸੂਰਤ ਤੇ ਹੁਸ਼ਿਆਰ ਔਰਤਾਂ ਪਸੰਦ ਆਉਂਦੀਆਂ ਹਨ।

ਆਸ਼ਕ ਕਹਿੰਦਾ ਹੈ। ਦਿਲ ਇੱਕ ਹੀ ਸੀ। ਉਹ ਤੈਨੂੰ ਦੇ ਦਿੱਤਾ ਹੈ। ਜੇ ਹਜ਼ਾਰ ਵੀ ਹੁੰਦੇ। ਉਹ ਸਾਰੇ ਵੀ ਤੈਨੂੰ ਹੀ ਦੇ ਦਿੰਦਾ।

ਔਰਤ ਨੂੰ ਅਜਿਹਾ ਬਣਾਇਆ ਹੈ ਕੁਦਰਤ ਨੇ ਕਿ ਉਸ ਦਾ ਸੁਭਾਅ ਮਰਦ ਨਾਲੋਂ ਕਾਫੀ ਵੱਖਰਾ ਹੁੰਦਾ ਹੈ। ਔਰਤਾਂ ਦੇ ਸਾਫਟ ਤੇ ਲਵਿੰਗ ਸੁਭਾਅ ਨੂੰ ਮਰਦਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ।

ਜਾਣਦਾ ਬੁੱਝਦਾ ਤਾਂ ਹਾਂ। ਸਭ ਕੁਝ ਮੈਂ। ਪਰ ਖਾਮੋਸ਼ ਰਹਿਣਾ ਮੇਰਾ ਵੀ ਸੁਭਾਅ ਹੈ।

ਜੇ ਕੋਈ ਹੇਮਾਮਾਲਿਨੀ ਵਰਗੀ ਸੋਹਣੀ ਦਿਸ ਰਹੀ ਹੈ। ਸਾਰੇ ਜਣੇ ਓਸੇ ਦੇ ਆਲੇ ਦੁਆਲੇ ਹੋ ਜਾਂਦੇ ਹਨ। ਮੈਂ ਇਹ ਸੱਭ ਦੇਖ ਕੇ ਹੱਸਦਾ ਹਾਂ।

ਖੂਬਸੂਰਤੀ ਨੂੰ ਇੰਝ ਪਸੰਦ ਕਰਨਾ। ਜਿਵੇਂ ਆਪਣੇ ਖਾਣੇ ਨੂੰ। ਖੁਰਾਕੀ ਤੱਤਾਂ ਦੀ ਬਜਾਏ ਰੰਗ ਸਵਾਦ ਦੇ ਅਧਾਰ 'ਤੇ ਚੁਣਨਾ ਹੋਵੇ ।

ਕਿਸੇ ਨਜ਼ਾਰੇ ਔਰਤ ਕੁੜੀ ਦਾ ਖੂਬਸੂਰਤ ਸੋਹਣੀ ਹੋਣਾ ਸਾਡੀਆਂ ਨਜ਼ਰਾਂ ਦਸਦੀਆਂ ਹਨ। ਕਿਸੇ ਦੀ ਖੂਬਸੂਰਤੀ ਦਾ ਪਹਿਲਾ। ਅਤੇ ਅੰਤਮ ਫੈਸਲਾ ਸਾਡੀਆਂ ਅੱਖਾਂ ਦਿੰਦੀਆਂ ਹਨ।

ਜਿਹੜਾ ਦ੍ਰਿਸ਼। ਬੰਦਾ। ਔਰਤ।ਸਾਡੀਆਂ ਨਜ਼ਰਾਂ ਨੂੰ ਨਹੀਂ ਜਚਦੀ। ਉਸ ਨਾਲ ਇਸ਼ਕ ਮੁਹੱਬਤ ਕਰਨ ਦੀ ਸੰਭਾਵਨਾ ਵੀ ‌ਘੱਟ ਹੀ ਹੁੰਦੀ ਹੈ। ਬਹੁਤਾ ਓਧਰ ਦੇਖਿਆ ਵੀ ਨਹੀਂ ਜਾਂਦਾ। ਕਿਉਂਕਿ ਕਿ ਅੱਖਾਂ ਨੂੰ ਉਹ ਚੰਗੀ ਨਹੀਂ ਲੱਗੀ।

ਨਜ਼ਰਾਂ ਤੋਂ ਬਾਅਦ ਸੁੰਦਰ ਵਸਤਾਂ ਸਾਡੇ ਕੰਨਾਂ ਨੂੰ ਭਾਉਂਦੀਆਂ ਹਨ। ਕਿਉਂਕਿ ਉਸ ਨੇ ਬੋਲਾਂ ਨਾਲ ਮੋਹ ਲਿਆ ਹੈ।

ਸੂਰਦਾਸ ਗਾ ਕੇ ਸੁਰੀਲੀ ਆਵਾਜ਼ ਨਾਲ ਮੋਹ ਲੈਂਦਾ ਹੈ। ਉਸ ਦੀਆਂ ਅੱਖਾਂ ਵਿੱਚੋਂ ਖੂਬਸੂਰਤੀ ਗੁਆਚ ਗਈ ਹੈ ਕਦੇ। ਪਰ ਓਹਦੇ ਬੋਲਾਂ ਆਵਾਜ਼ ਵਿੱਚ ਜਾਦੂ ਤਾਂ ਹੈ।

ਜਿਹੜਾ ਕਿ ਅਜੇ ਕੰਨਾਂ ਨੇ ਸੁਣਿਆ ਨਹੀਂ ਸੀ। ਹੁਣ ਬੰਦਾ ਉਸ ਦੀ ਸੁੰਦਰਤਾ ਆਵਾਜ਼ ਵਿੱਚ ਲੱਭ ਬਹਿੰਦਾ ਹੈ। ਤੇ ਉਸ ਦਾ ਕਾਇਲ ਹੋ ਜਾਂਦਾ ਹੈ।

ਇਹ ਦੋ ਮੁਢਲੇ ਫੈਕਟਰ ਗੁਣ ਹੁੰਦੇ ਹਨ। ਸਰੀਰਿਕ ਸੁਹੱਪਣਤਾ ਅਤੇ ਆਵਾਜ਼ ਦੀ ਖੂਬਸੂਰਤੀ। ਕਿਸੇ ਤੇ ਮਰ ਮਿਟਣ ਦੀ ਖਿੱਚ। ਆਕਰਸ਼ਣ। ਗਰੂਤਾ। ਮਿਕਨਾਤੀਸੀ ਕਸ਼ਿਸ਼। ਸ਼ਾਇਰ ਕਵੀ ਦੇ ਰਚਨਾਤਮਿਕ ਸੰਦਰਭਾਂ ਦਾ ਪ੍ਰਵਚਨ। ਸਤਰਾਂ ਲਫ਼ਜ਼ਾਂ ਦਾ ਸ਼ਿੰਗਾਰ।

ਇਹ ਦੋਵੇਂ ਪੱਖ ਇਕ ਦੂਜੇ ਦੀ ਕਮੀ ਘਾਟ ਭੱਦੇਪਣ ਨੂੰ ਲੁਕਾ ਛੁਪਾ ਲੈਂਦੇ ਹਨ। ਪਰਦਾ ਪਾ ਦਿੰਦੇ ਹਨ।

ਸਵਾਦ ਖਾਣੇ ਨਾਲ ਖੂਬਸੂਰਤ ਮੁਸਕਾਨ ਸਾਰੀ ਥਕਾਵਟ ਦੂਰ ਕਰ ਦਿੰਦੀ ਹੈ।

ਖੂਬਸੂਰਤੀ ਦੇ ਨਾਲ ਨਾਲ ਅੱਧੀ ਰਾਤ ਨੂੰ ਔਰਤ ਜਾਂ ਲੜਕੀ ਅਚਾਨਕ ਫੋਨ ਕਰੇ ਤੇ ਆਈ ਲਵ ਯੂ, ਆਈ ਮਿਸ ਯੂ ਵਾਲੇ ਪਿਆਰੇ ਸ਼ਬਦ ਕਹੇ। ਤਾਂ ਨੌਜਵਾਨਾਂ ਮਰਦਾਂ ਦਾ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ। ਖਿੜ੍ਹ ਉੱਠਦਾ ਹੈ।

ਖੂਬਸੂਰਤੀ ਗੱਲਾਂ ਨੂੰ ਧਿਆਨ ਨਾਲ ਸੁਣਨ ਵਿਚ ਵੀ ਹੁੰਦੀ ਹੈ। ਤੇ ਵਧੀਆ ਗੱਲਾਂਬਾਤਾਂ ਕਰਨ ਵਿਚ ਵੀ ਹੁੰਦੀ ਹੈ। ਰਿਸ਼ਤੇ ਨੂੰ ਮਜ਼ਬੂਤ ਕਰ ਸਕਦੀ ਹੈ। ਤੇ ਆਪਸੀ ਪਿਆਰ ਬਣਿਆ ਰਹਿੰਦਾ ਹੈ।

ਨਾਚ ਝੂਮਰ ਸਮੀ ਤਾਂ ਖੂਬਸੂਰਤ ਪਲਾਂ ਦਾ ਓਹਲਾ ਹੀ ਹੁੰਦਾ ਹੈ।
ਨੱਚਦੇ ਪੈਰ ਨਹੀਂ ਹੁੰਦੇ। ਅੱਗ ਭਾਂਬੜ ਤਾਂ ਆਹਾਂ ਬਾਂਹਾਂ ਵੀਣੀਆਂ ਤੇ ਵੰਗਾਂ ਨੂੰ ਲੱਗੀ ਹੁੰਦੀ ਹੈ।
ਮਹਿੰਦੀ ਨੂੰ ਲੋਹੜਾ ਆਇਆ ਹੁੰਦਾ ਹੈ।
ਵਟਣੇ ਮਲੇ ਅੰਗਾਂ ਨੂੰ ਸੌਣ ਨਹੀਂ ਦਿੰਦੇ।

ਰਾਤਾਂ ਉਠ ਉਠ। ਜਾਗ ਜਾਗ ਅੰਗੜਾਈਆਂ ਲੈ ਕਿਹਨੂੰ ਦੱਸਣ।

ਉਹ ਵੇਲਾ ਹੁੰਦਾ ਹੈ। ਜਦੋਂ ਪੌਣ ਭਰੀ ਹੋਈ ਸੁਗੰਧੀਆਂ ਦੀ ਕਿਸੇ ਦਾ ਬੂਹੇ ਜਾ ਖੜਕਾਉਂਦੀ ਹੈ। ਅੱਧੀ ਅੱਧੀ ਰਾਤੇ।

ਸੁਹੱਪਣਤਾ ਸੋਹਣੀ ਕੁੜੀ ਦਾ ਨਾਂ ਰੱਖ ਦਿਓ-2-ਅਮਰਜੀਤ ਟਾਂਡਾ

ਸੁਹੱਪਣਤਾ ਨੂੰ ਤੱਕ ਕੇ। ਦੁਨੀਆਂ ਸੋਹਣੀ ਕੁੜੀ ਕੁਵਾਰੀ ਵਰਗੀ ਜਾਪਣ ਲਗਦੀ ਹੈ। ਸੋ ਸੁਹੱਪਣਤਾ ਸੋਹਣੀ ਕੁੜੀ ਦਾ ਨਾਂ ਰੱਖੋ।

ਦਿਨ ਬਣ ਜਾਂਦਾ ਹੈ। ਮੁਸਕਰਾਹਟਾਂ ਆ ਵਸਦੀਆਂ ਨੇ ਸਿੱਕਰੀ ਵਾਲੇ ਬੁੱਲਾਂ ਤੇ।

ਮੁਰਝਾਏ ਫੁੱਲ ਵੀ ਖਿੜ੍ਹ ਪੈਂਦੇ ਹਨ।

ਅਗਰ ਕੋਈ ਕੁੜੀ ਲੜਕੇ ਦਾ। ਔਰਤ ਮਰਦ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਆਪਣੇ ਹੱਥਾਂ ਨਾਲ ਪਿਆਰ ਕਰਦੀ। ਦਬਾਉਂਦੀ ਹੈ। ਤਾਂ ਦੱਸੋ ਇੰਝ ਕਿਹੜਾ ਇਸ਼ਕ ਮਰ ਜਾਵੇਗਾ।

ਮਰੀਆਂ ਆਹਾਂ ਬਾਂਹਾਂ ਵੀ ਉੱਠ ਕੇ ਬੈਠ ਜਾਣਗੀਆਂ।

ਮਦਦ ਦੀ ਚਾਹਤ ਵੀ ਖੂਬਸੂਰਤੀ ਵਿਚ ਹੀ ਹੁੰਦੀ ਹੈ। ਜਦੋਂ ਕਿਸੇ ਦੀ ਜ਼ਰੂਰਤ ਪਵੇ ਤਾਂ ਕੋਈ ਓਹਦਾ ਸੋਹਣਾ ਹਾਜ਼ਿਰ ਹੋ ਜਾਵੇ। ਤਾਂ ਉਸ ਦੀ ਦੁਨੀਆਂ ਵਸ ਜਾਂਦੀ ਹੈ।

ਜਦੋਂ ਕੋਈ ਲੜਕਾ ਜਾਂ ਮਰਦ ਬਹੁਤ ਜ਼ਿਆਦਾ ਪ੍ਰੇਸ਼ਾਨ ਹੋਵੇ। ਆਪਣੀ ਗੱਲ ਖੁੱਲ੍ਹ ਕੇ ਨਾ ਕਰ ਸਕਦਾ ਹੋਵੇ ਤਾਂ। ਉਸ ਸਮੇਂ ਮਹਿਬੂਬ ਜਾਂ ਔਰਤ ਦਾ ਪਿਆਰ ਨਾਲ ਗਲੇ ਲਗਾਉਣਾ ਬਹੁਤ ਵਧੀਆ ਲਗੇਗਾ।

ਇੰਝ ਦਿਲਾਂ ਨੂੰ ਰਾਹਤ ਮਿਲਦੀ ਹੈ। ਸਹਾਰਾ ਪਹੁੰਚਦਾ ਹੈ। ਔਰਤਾਂ ਕੁੜੀਆਂ ਇਸ ਗੱਲ ਨੂੰ ਬਹੁਤ ਚੰਗਾ ਸਮਝਦੀਆਂ ਹਨ।

ਜੇ ਵਕਤ ਦੀਆਂ ਪੈੜਾਂ ਤੇ ਸੰਭਲ ਸੰਭਲ ਕਦਮ ਰੱਖਾਂਗੇ ਤਾਂ ਉਲਝਣਾਂ ਵਿਚ ਨਹੀਂ ਫ਼ਸਾਂਗੇ।

ਪ੍ਰੇਮ ਪਿਆਰ ਮੁਹੱਬਤ ਹੋਰ ਖਿੜੇਗੀ। ਜੇ ਮਨ ਸੋਚ ਦਾ ਤਵਾਜ਼ਨ ਨਹੀਂ ਵਿਗੜਨ ਦਿਓਗੇ ਤਾਂ।

ਕਨੇਰਾਂ ਹੋਰ ਫੁੱਲਣਗੀਆਂ। ਫੁੱਲਾਂ ਨਾਲ ਭਰਦੇ ਨੇ ਫਿਰ ਗੁਲਾਬੀ ਦਿਨ। ਤੇ ਉਮਰਾਂ।

ਮੇਰੀਆਂ ਸਤਰਾਂ ਭਾਵੇਂ ਤੁਹਾਡੀ ਸਮਝ ਤੋਂ ਨੀਵੀਂਆਂ ਹੋਣਗੀਆਂ। ਪਰ ਕਿਸੇ ਇੱਕ ਦੋ ਤਾਂ ਮੇਚ ਆ ਹੀ ਜਾਣਗੀਆਂ।

ਉਦਾਸੀ ਦਰਾਂ ਤੋਂ ਦੂਰ ਹੀ ਰਹੇਗੀ। ਜੇ ਵੈਸੇ ਵੀ ਸ਼ਰੀਂਹ ਅੰਬ ਦੇ ਪੱਤੇ ਲਿਆ ਬੂਹਿਆਂ ਤੇ ਟੰਗ ਸਜ਼ਾ ਦਿਓਂਗੇ ਤਾਂ।

ਕੋਈ ਜੇ ਅੰਬ ਦੇ ਪੱਤਿਆਂ ਦਾ ਕਾਰਨ ਪੁੱਛੇ ਤਾਂ ਕੋਈ ਚੰਗੀ ਖਬਰ ਜੋੜ ਕੇ ਦੱਸ ਦਿਓ।

ਉਹ ਕਿਹੜਾ ਈਡੀ ਘੱਲ ਦੇਵੇਗਾ ਘਰ। ਇੰਝ ਖੁਸ਼ੀਆਂ ਦੇ ਪਲ ਭਾਲਦੇ। ਕੋਣੇ ਸ਼ੈਲਫਾਂ ਸਜਾਉਂਦੇ ਹੀ ਰਿਹਾ ਕਰੋ। ਹੋਰ ਆਂਢ ਗਵਾਂਢ ਕਦੇ ਖੁਸ਼ੀਆਂ ਨਹੀਂ ਵੰਡਣ ਆਉਂਦੇ ਘਰੀਂ।

ਆਂਢ ਗੁਆਂਢ ਸੱਸਾਂ ਨੂੰਹਾਂ ਸ਼ਰੀਕਾਂ ਵਿਚ ਜੇ ਬਣਨ ਲੱਗ ਪਈ ਤਾਂ ਸੁਨਹਿਰੀ ਜਜ਼ਬਾਤਾਂ ਭਰੇ ਗੀਤਾਂ ਨੇ ਘਰ ਘਰ ਆ ਕੇ ਵੱਜਣ ਲੱਗ ਜਾਣਾ ਹੈ।

ਏਸੇ ਉਮਰ ਨੂੰ ਹੀ। ਜਵਾਨੀ ਦਾ ਨਿੱਘ ਚਾਹੀਦਾ ਹੁੰਦਾ ਹੈ। ਜਿਸਮਾਂ ਦੇਹਾਂ ਬੁੱਕਲਾਂ ਦਾ ਸੇਕ ਮਾਨਣਾ ਵਧੀਆ ਮਹਿਸੂਸ ਹੁੰਦਾ ਹੈ। ਸਰੂਰ ਚੜ੍ਹਦਾ ਹੈ ਆਸਾਂ ਉਮੀਦਾਂ ਨੂੰ। ਇਹਨਾਂ ਹੀ ਘੜੀਆਂ ਨੂੰ ਪ੍ਰਸੰਨਤਾ ਖੇੜਿਆਂ ਦੇ ਜਾਗ ਲੱਗਦੇ ਹਨ।

ਚੜਦੀ ਜਵਾਨੀ ਦੇ ਨੀਰ ਨੂੰ ਅੱਗ ਲੱਗਦੀ ਹੈ। ਰੂਹਾਂ ਭਰਦੀਆਂ ਹਨ ਨਵੇਂ ਨਵੇਂ ਖ਼ਾਬਾਂ ਨਾਲ।

ਹਿੱਕਾਂ ਵਿਚ ਗਲਵੱਕੜੀਆਂ ਲਈ ਮੋਹ ਜਾਗਦੇ ਹਨ। ਸੱਖਣੇ ਪਿਆਲੇ ਮੁਹੱਬਤ ਨਾਲ ਭਰ ਜਾਂਦੇ ਹਨ।

ਉੱਗਦੇ ਰੁੱਖਾਂ ਨੂੰ ਰੁੱਤਾਂ ਲੋਰੀਆਂ ਦਿੰਦੀਆਂ ਹਨ। ਉੱਚੇ ਉਡਦੇ ਪਰਿੰਦਿਆਂ ਨੂੰ ਪਰਵਾਜ਼ਾਂ ਦੀ ਪ੍ਰਵਾਨਗੀ ਮਿਲਦੀ ਹੈ।

ਇਹ ਸਟੇਜ ਕਿਤੇ ਨਜ਼ਰਾਂ ਦੀ ਪਿਆਸ ਮਿਟਾਉਣ ਵਾਲੀ ਹੁੰਦੀ ਹੈ।

ਜਦੋਂ ਭੁੱਖਾਂ ਰੱਜ ਜਾਂਦੀਆਂ ਹਨ ਮਹਿਬੂਬ ਦੀ ਇਕ ਹੀ ਤੱਕਣੀ ਨਾਲ ।

ਭਰ ਜਾਂਦੀਆਂ ਹਨ ਰੂਹਾਂ ਨੱਕੋ ਨੱਕ। ਮੁਰਝਾਏ ਬਾਗ਼ ਵੀ ਖਿੜ੍ਹ ਪੈਂਦੇ ਹਨ।

ਹਿੱਕਾਂ ਨੂੰ ਖੋਹ ਜੇਹੀ ਪੈਣੀ ਸ਼ੁਰੂ ਹੋ ਜਾਂਦੀ ਹੈ ਕਿਤੇ ਨਦੀ ਕਿਨਾਰੇ ਜਾਂ ਪਾਰਕ ਕੰਟੀਨ ਵਿੱਚ ਮਿਲਣ ਦੀ।

ਇਸ ਵਿਚ ਜ਼ਮਾਨਾ ਕਿਉਂ ਇਤਰਾਜ਼ ਕਰੇ। ਮੈਂ ਇਹੋ ਜਿਹਾ ਸਮਾਜ਼ ਸਿਰਜਣਾ ਚਾਹਾਂਗਾ। ਜਿਥੇ ਮਨਾਂ ਵਿਚ ਪਿਆਰ ਹੀ ਪਿਆਰ ਹੋਵੇ। ਨਫ਼ਰਤਾਂ ਕਿਤੇ ਦਿਸਣ ਹੀ ਨਾ।

ਬੁੱਢਿਆਂ ਨੂੰ ਵੀ ਜਵਾਨ ਰੁੱਤ ਦਾ ਮਿਹਣਾ ਵੱਜਦਾ ਹੈ। ਮੁੜ ਮੁੜ ਆ ਕੇ। ਪਰਤ ਆਉਂਦੀਆਂ ਹਨ ਯਾਦਾਂ ਚੇਤਿਆਂ ਵਿਚ।

ਚੂਰੀਆਂ ਖਾਧੀਆਂ ਮੁੜ ਸਤਾਉਂਦੀਆਂ ਹਨ। ਚਿੱਟੇ ਹੋਏ ਧੁੱਪ ਚ ਲਿਸ਼ਕਦੇ ਵਾਲਾਂ ਤੇ ਚਿਹਰਿਆਂ ਨੂੰ।

ਦੁਨੀਆਂ ਸੋਹਣੀ ਕੁੜੀ ਕੁਵਾਰੀ ਵਰਗੀ ਜਾਪਣ ਲੱਗਦੀ ਹੈ।

ਸਾਰਾ ਆਲਮ ਗਾਉਣ ਲੱਗਦਾ ਹੈ। ਦਰ ਘਰ ਖੇੜਿਆਂ ਨਾਲ ਭਰਪੂਰ ਨੱਚਣ ਲੱਗਦੇ ਹਨ। ਗਲੀ ਬਜ਼ਾਰ ਖੁਸ਼ੀਆਂ ਨਾਲ ਭਰ। ਸੋਹਣੇ ਰਮਣੀਕ ਲੱਗਣ ਲੱਗ ਜਾਂਦੇ ਹਨ।

ਜਦੋਂ ਵੀ ਤੁਸੀਂ ਕੋਈ ਵਧੀਆ ਸੁੰਦਰ ਨਜ਼ਾਰਾ ਦੇਖਦੇ ਹੋ। ਸੁੰਦਰ ਸ਼ੈਅ ਤੱਕਦੇ ਹੋ। ਅਤੇ ਕਿਸੇ ਨੇ ਤੁਹਾਨੂੰ ਧਿਆਨ ਨਾ ਦਿੱਤਾ ਹੋਵੇ।
ਓਦੋਂ ਰਗਾਂ ਵਿਚ। ਸਰੀਰ ਵਿੱਚ ਵੀ ਤਨਾਅ ਰਹਿਤ। ਖੁਸ਼ੀਆਂ ਵਾਲੇ ਰਸ ਇਨਜਾਈਮ ਪੈਦਾ ਹੁੰਦੇ ਹਨ।
ਤੁਸੀਂ ਦੱਸੋ ਅਜਿਹਾ ਬੰਦਾ ਸਮਾਜ ਬਾਰੇ ਕੀ ਗ਼ਲਤ ਸੋਚੇਗਾ।

ਜੇ ਇਹੀ ਸੋਚਣੀ ਦੇਸ਼ਾਂ ਵਿਦੇਸ਼ਾਂ ਵਿੱਚ ਉਗਾਈ ਜਾਵੇ। ਤਾਂ ਮੈਂ ਦੁਨੀਆਂ ਭਰ ਦੇ ਸਾਰੇ ਜੰਗ ਯੁੱਧ ਲੜਾਈਆਂ ਖਤਮ ਕਰ ਸਕਦਾ ਹਾਂ।
ਗੱਲ ਹੁੰਦੀ ਹੈ ਦੋਨਾਂ ਧਿਰਾਂ ਦੇ ਬੈਠ ਕੇ ਦਲੀਲ ਨਾਲ ਝਗੜੇ ਨੂੰ ਸੁਲਝਾਉਣ ਦੀ।

ਫਿਰ ਕੋਈ ਕਾਇਨਾਤ ਵੀ ਕਦੇ ਨਹੀਂ ਉਦਾਸ ਹੋਵੇਗੀ। ਸਾਰੇ ਦੇਸ਼ ਤਰੱਕੀਆਂ ਵਿਕਾਸ ਕਰਨਗੇ।

ਤੁਸੀਂ ਕਦੇ ਵੀ ਉਦਾਸ ਰਾਹ ਤੇ ਨਾ ਟੁਰਨਾ। ਹੋਰ ਮੌਕੇ ਵੀ ਆਉਣਗੇ। ਨੱਚਣ ਵਾਲੇ। ਭੰਗੜੇ ਪਾਉਣ ਵਾਲੇ। ਨਜ਼ਾਰੇ ਕਦੇ ਖਤਮ ਨਹੀਂ ਹੁੰਦੇ ਸੰਸਾਰ ਵਿੱਚੋਂ। ਤੇ ਨਾ ਹੀ ਤੱਕਣ ਵਾਲੀਆਂ ਰੀਝਾਂ ਤੇ ਰੂਹਾਂ।
ਕੋਈ ਦਿਨ ਉਦਾਸ ਨਹੀਂ ਹੁੰਦਾ।
ਤੁਸੀਂ ਉਦਾਸ ਕਰਦੇ ਹੋ, ਦਿਨ ਨੂੰ। ਕਿਸੇ ਵਹਿਮ ਹੇਠ ਆ ਕੇ।
ਉੱਠੋ ਨੱਚੋ ਟੱਪੋ। ਉਦਾਸੀ ਕਿਤੇ ਨਹੀਂ ਦਿਸੇਗੀ

ਸਰਘੀ ਸੂਰਜ ਲਈ ਹਰ ਸਵੇਰ ਦੀ ਰਿਸ਼ਮ ਨਵੀਂ ਦੁਨੀਆਂ ਵਾਂਗ ਹੁੰਦੀ ਹੈ। ਇੱਕ ਸੋਹਣਾ ਸੁੰਦਰ ਨਾਟਕ ਤਮਾਸ਼ਾ ਰਚਦਾ ਹੈ।

ਮੇਰੇ ਲਈ, ਸੁੰਦਰਤਾ ਦੀ ਕਹਾਣੀ ਤੁਹਾਡੀ ਆਪਣੀ ਰੂਹ ਸਾਹਾਂ ਵਿੱਚ ਅਨੰਦਿਤ ਹੋਣਾ ਹੈ। ਆਪਣੇ ਆਪ ਨੂੰ ਜਾਣ। ਸਵੀਕਾਰ ਕਰਕੇ। ਖੁਸ਼ੀ ਵਿੱਚ ਗਾਉਣਾ ਝੂਮਰ ਪਾਉਣਾ ਹੀ ਹੁੰਦਾ ਹੈ ਤਰੰਗਿਤ ਜੀਵਨ। ਨਿੱਤ ਨਵੀਂ ਪੈੜ੍ਹ ਪਾਉਣ ਵਾਲਾ ਨਗ਼ਮਾ ਜਿਸ ਤਰ੍ਹਾਂ ਸੁਰ ਤਾਲ ਵਿਚ ਗਾਈਦਾ ਹੈ ਸੁਰੀਲਾ ਨਗ਼ਮਾ।

ਐਨ ਰੋਇਫੇ ਮੁਤਾਬਕ ਇੱਕ ਔਰਤ ਜਿਸਦੀ ਮੁਸਕਰਾਹਟ ਖੁੱਲ੍ਹੀ ਹੈ ਅਤੇ ਜਿਸਦਾ ਪ੍ਰਗਟਾਵਾ ਖੁਸ਼ ਹੈ। ਉਸਦੀ ਇੱਕ ਕਿਸਮ ਦੀ ਸੁੰਦਰਤਾ ਹੈ, ਭਾਵੇਂ ਉਹ ਜੋ ਵੀ ਪਹਿਨਦੀ ਹੈ।

ਸੁਹੱਪਣਤਾ ਖੂਬਸੂਰਤੀ ਉਹ ਨਹੀਂ ਜਿਸ ਦੇ ਸਾਹਮਣੇ ਅਸੀਂ ਹੀਣੇ ਨੀਵੇਂ ਮਹਿਸੂਸ ਅਨੁਭਵ ਕਰਦੇ ਹਾਂ। ਸੁੰਦਰਤਾ ਉਹ ਕਾਇਨਾਤ ਹੈ। ਜਿਸ ਦੇ ਮਿਲਣ ਨਾਲ। ਸਾਨੂੰ ਆਪਣਾ ਆਪ ਵੀ ਸੁੰਦਰ ਸੋਹਣਾ ਜਾਪੇ। ਦੁਨੀਆਂ ਵਸ ਜਾਵੇ ਤੁਹਾਡੀ ਵੀ।

ਖਲੀਲ ਜਿਬਰਾਨ ਕਹਿੰਦਾ ਹੈ ਕਿ ਸੁੰਦਰਤਾ ਚਿਹਰੇ ਵਿੱਚ ਨਹੀਂ ਹੈ। ਸੁੰਦਰਤਾ ਦਿਲ ਵਿੱਚ ਇੱਕ ਰੌਸ਼ਨੀ ਹੈ।

ਹਾਂ ਮੈਂ ਵੀ ਖਲੀਲ ਜਿਬਰਾਨ ਨਾਲ ਸਹਿਮਤ ਹਾਂ।

ਮੈਂ ਤਾਂ ਕਹਾਂਗਾ ਰੂਹਾਂ ਦਾ ਚਾਨਣ ਲੋਅ ਹੀ ਸੁਹੱਪਣਤਾ ਹੁੰਦੀ ਹੈ। ਸੂਰਜ ਵਰਗਾ ਸਿਰਨਾਵਾਂ। ਚਾਦਰ ਰਿਸ਼ਮਾਂ ਦੀ। ਅੰਬਰ ਤਾਰਿਆਂ ਭਰਿਆ।

ਰਾਲਫ਼ ਵਾਲਡੋ ਐਮਰਸਨ ਕਹਿੰਦਾ ਹੈ ਕਿ ਕੁਝ ਵੀ ਸੁੰਦਰ ਦੇਖਣ ਦਾ ਮੌਕਾ ਕਦੇ ਨਾ ਗੁਆਓ। ਕਿਉਂਕਿ ਸੁੰਦਰਤਾ ਰੱਬ ਦੀ ਲਿਖਤ ਹੈ।

ਮੈਂ ਖੂਬਸੂਰਤ ਨਜ਼ਾਰੇ ਨੂੰ ਕੁੱਦਰਤ ਦੀ ਲਿਖਤ ਮੰਨਦਾ ਹਾਂ। ਕੁਦਰਤ ਦਾ ਸਾਜਿਆ ਦ੍ਰਿਸ਼। ਸਜਾਵਟ। ਹਾਰ ਸ਼ਿੰਗਾਰ ਸੱਭ ਮੌਸਮ ਰੁੱਤਾਂ ਕਾਲੀਆਂ ਘਟਾਵਾਂ।
ਕਾਲ ਕਲੀਟੀਆਂ ਹੀ ਵਿਯੋਗੀ ਰਾਤਾਂ ਵੀ ਲਿਖਦੀਆਂ ਹਨ।
ਬਦਲ ਛਾ ਜਾਣ। ਕਾਲੀਆਂ ਘਟਾਵਾਂ ਆ ਜਾਣ। ਸੂਰਜ ਨੂੰ ਵੀ ਪਲਾਂ ਵਿਚ ਬੁਝਾ ਦਿੰਦੀਆਂ ਹਨ। ਓਥੇ ਕੋਈ ਧਰਮ ਵਹਿਮ ਵੀ ਕੁਝ ਨਹੀਂ ਕਰ ਸਕਦਾ।

ਸੁੰਦਰਤਾ ਜਾਂ ਖੂਬਸੂਰਤੀ ਉਹ ਹੈ ਕਿ ਜਿਸ ਦੀ ਸੇਵਾ ਵਿਚ ਮਨੁੱਖ ਤਨ, ਮਨ, ਧਨ ਵੀ ਲਗਾ ਸਕਦਾ ਹੈ। ਅਸੀਂ ਸੋਚ ਵਿਚਾਰ ਉਪਰੰਤ ਹੀ ਜ਼ਿੰਦਗੀ ਦੇ ਬਹੁਤੇ ਫੈਸਲੇ ਕਰਦੇ ਹਾਂ। ਖੂਬਸੂਰਤੀ ਦੇ ਪ੍ਰਭਾਵ ਅਧੀਨ ਕੀਤਾ ਫੈਸਲਾ ਸੋਚ ਵਿਚਾਰ ਉਤੇ ਨਹੀਂ ਨਿਰਭਰ ਕਰ ਸਕਦਾ। ਸਗੋਂ ਮਹਿਸੂਸ ਕਰਨ ਦੀ ਸਮਝ। ਸੋਚ ਯੋਗਤਾ ਲਿਆਕਤ ਉਤੇ ਨਿਰਭਰ ਕਰਦੇ ਹਨ।

ਸੁੰਦਰਤਾ ਜਾਂ ਖੂਬਸੂਰਤੀ ਆਪਣੇ ਆਪ ਵਿਚ ਇਕ ਸਿਫਾਰਸ਼ ਹੈ। ਕੋਈ ਵੀ ਕੰਮ ਕਰਵਾਉਣਾ ਹੋਵੇ। ਇਸ ਨੂੰ ਕਿਸੇ ਵੀ ਸਹਿਯੋਗ ਦੀ ਲੋੜ ਨਹੀਂ ਪਵੇਗੀ।

ਤੁਹਾਡੇ ਸੁੰਦਰ ਵਿਚਾਰ। ਦਲੀਲਾਂ ਹੀ ਅਗਲੇ ਨੂੰ ਕੰਮ ਕਰਨ ਲਈ ਮਨਾਂ ਲੈਣਗੀਆਂ।

ਬਾਬੇ ਨਾਨਕ ਕੋਲ ਸ਼ਬਦ ਦਲੀਲ ਹੀ ਤਾਂ ਸੀ।
ਅਸੀਂ ਵੀ ਉਸ ਕੋਲੋਂ ਇਹ ਸ਼ਬਦ ਦਲੀਲਾਂ ਸਿੱਖੀਏ।
ਜ਼ਿੰਦਗੀ ਦੀਆਂ ਜੇਬਾਂ ਵਿਚ ਜਦੋਂ ਇਨਸਾਨੀਅਤ ਦੀ ਕਦਰ ਦੌਲਤ ਆ ਗਈ ਤਾਂ ਚਾਰ ਚੁਫੇਰਾ ਸੁੰਦਰ ਖੂਬਸੂਰਤ ਹੋ ਜਾਵੇਗਾ।
ਦਿਲ ਵਿੱਚ ਇੱਕ ਹੀ ਗੱਲ ਸੋਚੋ। ਕਿ ਭਲਾ ਹੀ ਕਰਨਾ ਹੈ ਸਮਾਜ ਦਾ। ਨਫ਼ਰਤਾਂ ਦੱਬਣੀਆਂ ਨੇ ਡੂੰਘੀਆਂ ਕਿਤੇ ਦੂਰ।

ਜਦੋਂ ਇਹ ਮਨੁੱਖ ਦੀ ਸੋਚ ਹੋ ਗਈ ਤਾਂ ਕਿਸੇ ਵੀ ਸਵੇਰੇ ਦਾ ਸੂਰਜ ਉਦਾਸ ਨਹੀਂ ਚੜ੍ਹੇਗਾ।
ਘਰ ਘਰ ਦੇ ਬੂਹੇ ਫਿਰ ਖੁੱਲ੍ਹ ਜਾਣਗੇ।

ਪਿੰਡ ਗਲੀਆਂ ਸ਼ਹਿਰ ਮੁਹੱਲੇ ਫਿਰ ਬੈਠ ਜਾਣਗੇ ਰਲਮਿਲ।
ਦੁੱਖ ਸੁੱਖ ਫਿਰ ਸਾਂਝੇ ਹੋ। ਉਂਗਲੀਆਂ ਫੜ੍ਹ ਕੇ ਟੁਰਨਗੇ।
ਫਿਰ ਦੱਸਿਓ ਕਿਧਰ ਨਹੀਂ ਦਿਸੇਗੀ ਖੁਸ਼ੀ?

ਸੁੰਦਰ ਔਰਤਾਂ ਗਹਿਣਿਆਂ ਨੂੰ ਵੀ ਚਾਰ ਚੰਨ ਲਾ ਦਿੰਦੀਆਂ ਹਨ-3-ਅਮਰਜੀਤ ਟਾਂਡਾ

ਸੰਸਾਰ ਦੇ ਸਾਰੇ ਫੁੱਲਾਂ ਦੇ ਰੰਗਾਂ, ਕਲੀਆਂ ਦੀ ਖ਼ੁਸ਼ਬੂ ਜੇ ਮੈਂ ਸਰਘੀ ਦੀਆਂ ਰਿਸ਼ਮਾਂ ਵਿੱਚ ਮਿਲਾ ਦੇਵਾਂ। ਤਾਂ ਸੋਹਣੀ ਔਰਤ ਸਿਰਜੀ ਜਾ ਸਕਦੀ ਹੈ।

ਦੁਨੀਆਂ ਦੇ ਮਹਿੰਗੇ ਮਹਿੰਗੇ ਇਤਰ। ਪ੍ਰਫਿਊਮ। ਲਗਦਾ ਹੈ ਸੁਨੱਖੀਆਂ ਔਰਤਾਂ ਦੇ ਸੂਹੇ ਸੂਹੇ ਅੰਗਾਂ ਦੀਆਂ ਸੁਗੰਧੀਆਂ ਤੋਂ ਹੀ ਬਣਾਏ ਜਾਂਦੇ ਹਨ।
ਆਲਮ ਦਾ ਕੋਈ ਵੀ ਪ੍ਰਫਿਊਮ ਦਾ ਕੈਮੀਕਲ ਕੁਆਰੀ ਕੁੜੀ ਜਾਂ ਔਰਤ ਦੀਆਂ ਖੁਸ਼ਬੂਆਂ ਬਗੈਰ ਬਣ ਹੀ ਨਹੀਂ ਸਕਦਾ। ਸੱਭ ਸੁਗੰਧਤ ਰਸਾਇਣ ਫੇਲ ਹੋ ਜਾਣਗੇ ਉਸ ਦੇ ਜਿਸਮ ਦੀਆਂ ਮਹਿਕਾਂ ਸਾਹਮਣੇ।

ਸੋਹਣੀਆਂ ਔਰਤਾਂ ਨੂੰ ਗਹਿਣਿਆਂ ਦੀ ਵੀ ਲੋੜ ਨਹੀਂ’ ਹੁੰਦੀ। ਸੁੰਦਰ ਔਰਤਾਂ ਗਹਿਣਿਆਂ ਨੂੰ ਵੀ ਚਾਰ ਚੰਨ ਲਾ ਦਿੰਦੀਆਂ ਹਨ। ਗਹਿਣਿਆਂ ਦੀ ਹੀ ਸੋ਼ਅ ਸੁਹੱਪਣਤਾ ਵਧਦੀ ਹੈ। ਜਦੋਂ ਗਹਿਣੇ ਸੋਹਣੀ ਦੇ ਕੰਨ ਨੱਕ ਵੀਣੀਆਂ ਹੱਥਾਂ ਪੈਰਾਂ ਉਤੇ ‌ਪਹਿਨੇ ਜਾਂਦੇ ਹਨ।

ਪਿੰਡ ਚ ਤੂਫ਼ਾਨ ਆ ਜਾਂਦਾ ਹੈ। ਗੱਭਰੂਆਂ ਦੀਆਂ ਨੀਂਦਾਂ ਗੁਆਚ ਜਾਂਦੀਆਂ ਹਨ। ਓਦੋਂ ਕਾਰਾਂ ਟਰੈਕਟਰ ਰੁਕਦੇ ਨੇ। ਹਾਲੀ ਜੇ ਹੋਣ ਉਹ ਵੀ ਹਰ ਛੱਡ ਦੇਣ।

ਗਹਿਣੇ ਆਪਣੇ ਆਪ ਵਿੱਚ ਸੋਹਣੇ ਨਹੀ ਹੁੰਦੇ। ਸੋਹਣੀਆਂ ਸੂਰਤਾਂ ਹੀ ਉਹਨਾਂ ਕਾਂਟਿਆਂ ਵਾਲੀਆਂ ਕੋਕਿਆਂ ਨੱਥਾਂ ਹਾਰ ਸ਼ਿੰਗਾਰ ਨੂੰ ਸੁਹੱਪਣਤਾ ਬਖਸ਼ਦੀਆਂ ਹਨ।

ਗਹਿਣਿਆਂ ਨੂੰ ਛਣਕਾਰਾਂ ਵੀ ਅੰਗਾਂ ਦੀ ਛੁਹ ਹੀ ਦਿੰਦੀਆਂ ਹਨ। ਜੇ ਗੋਰੀਆਂ ਗੋਲ ਕਲਾਈਆਂ ਨਾ ਹੋਈਆਂ ਤਾਂ ਵੰਗਾਂ ਚੂੜੀਆਂ ਦੀ ਛਣਕਾਰ ਕਿਤੇ ਗੁਆਚ ਜਾਵੇਗੀ।
ਮਿਹਣਾ ਵੱਜ ਜਾਵੇਗਾ ਹੁਸਨ ਨੂੰ। ਤਿੱਖੜ ਦੁਪਹਿਰਾਂ ਦਾ। ਕਾਲੀਆਂ ਰਾਤਾਂ ਦਾ।
ਅਜਿਹਾ ਹੋਇਆ ਤਾਂ ਮਟਕਦੀ ਚਾਲ ਤੇ ਸੱਜਰੇ ਨਖਰਿਆਂ ਨੇ ਪਿੰਡ ਨਹੀਂ ਵੜ੍ਹਨਾ। ਰਾਹਾਂ ਮੇਲਿਆਂ ਚੋਂ ਰੌਣਕਾਂ ਮਰ ਜਾਣਗੀਆਂ।

ਚਿੱਟੇ ਬੱਗੇ ਮਹਿੰਦੀ ਲੱਗੇ ਪੈਰ ਨਾ ਹੋਏ ਤਾਂ ਪੰਜੇਬਾਂ ਨੂੰ ਛਣਕਣਾ ਭੁੱਲ ਜਾਵੇਗਾ।
ਵਿਹੜਿਆਂ ਰਾਹਾਂ ਗਲੀਆਂ ਨੂੰ ਕਦੇ ਨੱਚਣਾ ਨਹੀਂ ਆਉਣਾ।

ਸਾਦਗੀ ਗਹਿਣਿਆਂ ਨਾਲੋਂ ਕਿਤੇ ਵੱਧ ਪ੍ਰਭਾਵਿਤ ਕਰਦੀ ਹੈ। ਜੇ ਔਰਤ ਬਾਕੀ ਗੁਣਾਂ ਕਾਰਨ ਗੁਣਕਾਰੀ ਹੋਵੇ। ਤਿੱਖੇ ਨੈਣ-ਨਕਸ਼, ਗੋਰਾ ਰੰਗ, ਸੁਹੱਪਣਤਾ ਦਾ ਜ਼ਰੂਰ ਪ੍ਰਤੀਕ ਹਨ।

ਪਰ ਅੱਛੀ ਸ਼ਖਸੀਅਤ ਦਾ ਪ੍ਰਭਾਵ ਅੰਦਰੂਨੀ ਗੁਣਾਂ ਕਰਕੇ ਹੀ ਪੈਂਦਾ ਹੈ। ਨੈਣ-ਨਕਸ਼ ਤੇ ਰੰਗ-ਰੂਪ ਜੋ ਕੁਦਰਤ ਨੇ ਦਿੱਤੇ ਹਨ। ਉਨ੍ਹਾਂ ਨੂੰ ਹੀ ਸਵੀਕਾਰ ਕਰਨਾ ਚਾਹੀਦਾ ਹੈ ਨਾ ਕਿ ਬਿਊਟੀ ਪਾਰਲਰਾਂ ਵਿਚ ਜਾ ਕੇ ਉਨ੍ਹਾਂ ਵਿਚ ਤਬਦੀਲੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਸ ਤਰ੍ਹਾਂ ਕਰਨ ਨਾਲ ਬਾਅਦ ਵਿਚ ਸਮਾਂ ਬੀਤਣ ਨਾਲ ਚਿਹਰੇ ਦੀ ਚਮੜੀ ਹੋਰ ਵੀ ਖਰਾਬ ਹੋ ਸਕਦੀ ਹੈ। ਇਹੋ ਜਿਹੀਆਂ ਆਦਤਾਂ ਪਾਉਣਾ ਜ਼ਿੰਦਗੀ ਨੂੰ ਨੀਰਸ ਬਣਾਉਣ ਤੋਂ ਸਿਵਾਏ ਹੋਰ ਕੁਝ ਪੱਲੇ ਨਹੀਂ ਪਾ ਸਕਦੀਆਂ।

ਸਾਦਗੀ ਵਿਚ ਰਹਿ ਰਹੀਆਂ ਔਰਤਾਂ ਮਾਨਸਿਕ ਸ਼ਾਂਤੀ ਦਾ ਆਨੰਦਮਈ ਜੀਵਨ ਬਤੀਤ ਕਰਦੀਆਂ ਹਨ। ਸਾਦਗੀ ਸਰਲਤਾ ਸਾਦਾਪਣ, ਭੋਲਾਪਣ। ਸਿੱਧਾਪਣ, ਭੋਲੇ ਭਾ ਰਹਿਣ ਦਾ ਜਾਂ ਮਧੁਰ ਗੀਤ ਗਾਉਣ ਦਾ ਸ਼ੌਕ ਹੁੰਦਾ ਹੈ।

ਪਹਿਰਾਵਾ, ਗੱਲਬਾਤ ਦਾ ਸਲੀਕਾ ਢੰਗ, ਸੁਭਾਅ ਅਤੇ ਕਿੱਤਾ ਆਦਿ ਸ਼ਖਸੀਅਤ ਨੂੰ ਚੰਗਾ ਬਣਾਉਣ ਲਈ ਸਹਾਈ ਹੁੰਦੇ ਹਨ ਨਾ ਕਿ ਗਹਿਣੇ।

ਜੇ ਨਖ਼ਰਾ।‌ ਮਟਕ। ਹੁਲਾਰਾ ਓਹਦਾ ਵੱਖਰਾ ਹੋਇਆ। ਤਾਂ ਸਾਰੀਆਂ ਨਜ਼ਰਾਂ ਉਸ ਵੱਲ ਘੁੰਮ ਕੇ ਪਰਤ ਆਉਣਗੀਆਂ।

ਸੁੰਦਰਤਾ ਔਰਤ ਦੀ ਉਹ ਚੀਜ਼ ਹੈ। ਖ਼ਜ਼ਾਨਾ ਹੈ। ਜਿਸ ਦੀ ਇਕ ਝਲਕ ਲਈ ਬੰਦਿਆਂ ਵਿਚ ਚੁਪ-ਚੁਪੀਤੀ ਜੰਗ ਵੀ ਛਿੜ ਸਕਦੀ ਹੈ। ਹੁੰਦੀਆਂ ਵੀ ਰਹੀਆਂ ਹਨ ਲੜਾਈਆਂ ਜ਼ਨਾਨੀਆਂ ਬਦਲੇ। ਸੋਹਣੀਆਂ ਕੁੜੀਆਂ ਔਰਤਾਂ ਬਦਲੇ। ਅੱਜਕਲ੍ਹ ਵੀ ਹੋ ਰਹੀਆਂ ਹਨ।

ਪੈਰ ਥਾਂ ਤੇ ਹੀ ਮਰ ਜਾਂਦੇ ਨੇ ਰਾਜੇ ਮਹਾਰਾਜੇ ਮੋਰਾਂ ਵਰਗੀਆਂ ਨੂੰ ਤੱਕ ਕੇ।

ਉਹਦੀ ਇੱਕ ਮੁਸਕਾਨ ਮੁਸਕੁਰਾਹਟ ਨਖ਼ਰੇ ਲਈ ਬੰਦਾ ਬੁੱਤ ਵੀ ਬਣ ਸਕਦਾ ਹੈ। ਯਾਰਾਂ ਨੂੰ ਵੀ ਵਿਸਾਰ ਸਕਦਾ ਹੈ।

ਸੋਹਣੀਆਂ ਔਰਤਾਂ ਕੁੜੀਆਂ ਨੂੰ ਆਪਣੇ ਨਾਲ ਪੈਸੇ ਪਰਸ ਚੁੱਕਣ ਦੀ ਜ਼ਰੂਰਤ ਨਹੀਂ ਹੁੰਦੀ। ਉਹਨਾਂ ਦੀ ਪੇਮਿੰਟ ਕਰਨ, ਕਰਾਇਆ ਲਾਉਣ ਵਾਲੇ, ਘਰ ਦਫ਼ਤਰ ਛੱਡਣ ਨੂੰ ਕਈ ਤਿਆਰ ਹੋ ਜਾਣਗੇ।

ਸੋਹਣੀ ਕੁੜੀ ਔਰਤ ਡਿਗ ਪਵੇ ਤਾਂ ਸਹੀ। ਕਈ ਚੁੱਕਣ ਨੂੰ ਝੱਟ ਆ ਜਾਣਗੇ। ਬੰਦਾ ਬਜ਼ੁਰਗ ਡਿਗ ਪਵੇ ਕੋਈ ਨਹੀਂ ਨੇੜੇ ਆਉਂਦਾ ਛੇਤੀ ਉਸ ਨੂੰ ਉਠਾਉਣ ਲਈ।

ਖੂਬਸੂਰਤੀ ਸੁਹੱਪਣਤਾ ਹਰ ਜਗ੍ਹਾ ਹਰ ਹਾਲਤ ਵਿਚ ਜਾਦੂ ਕਰਦੀ ਹੈ। ਸਭਨਾਂ ਨੂੰ ਪ੍ਰਭਾਵਤ ਕਰਦੀ ਹੈ। ਸੁੰਦਰਤਾ। ਸਰੂਪ। ਕਿਸੇ ਰੂਪ ਦਾ ਕੋਈ ਕਾਰਨ ਜਾਂ ਵਜਾਹ ਨਹੀਂ ਹੁੰਦੀ।

ਸੋਹਣੀ ਕੁੜੀ ਔਰਤ ਕਿਸੇ ਵੀ ਮੁੰਡੇ ਬੰਦੇ ਦੀ ਨੀਂਦ ਗੁਆ ਸਕਦੀ ਹੈ। ਖ਼ਾਬ ਬਣ ਸਕਦੀ ਹੈ।

ਸਾਰੇ ਫੁੱਲ ਪੱਤੀਆਂ ਦੇ ਰੰਗ। ਕੱਚੀਆਂ ਕਲੀਆਂ ਦੀਆਂ ਮਹਿਕਾਂ। ਤੇ ਸੂਹੇ ਹੋਠਾਂ ਦੇ ਚੁੰਮਣਾਂ ਦੀ ਪਿਆਸ ਚੰਨ ਚਾਨਣੀ ਵਿੱਚ ਨਵਾ ਕੇ ਨਜ਼ਮ ਦੀਆਂ ਸਤਰਾਂ ਗੁੰਦਣੀਆਂ ਚਾਹੀਦੀਆਂ। ਫਿਰ ਓਹੀ ਨਜ਼ਮ ਦੀਆਂ ਅਗਲੀਆਂ ਸੁੰਦਰ ਸਤਰਾਂ ਪੰਛੀਆਂ ਦੀਆਂ ਚੁੰਝਾਂ ਵਿਚ ਖਿਲਾਰਨ ਨੂੰ ਦੇ ਦੇਣੀਆਂ ਚਾਹੀਦੀਆਂ ਹਨ।

ਔਰਤ ਦੀ ਸੁਹੱਪਣਤਾ ਉਹਦੇ ਸੋਹਣੇ ਰੰਗ ਰੂਪ ਦੀ ਨਹੀ ਹੁੰਦੀ। ਉਹਦੇ ਨੈਣ ਨਕਸ਼ ਉਹਦੀ ਸੂਰਤ ਨੂੰ ਸੋਹਣੀ ਬਣਾਉਂਦੇ ਹਨ।

ਮਜਬੂਤ ਸਰੀਰ, ਫਿਟਨਸ ਬੋਲ ਚਾਲ ਹੀ ਮੁੰਡੇ ਬੰਦੇ ਨੂੰ ਸੋਹਣਾ ਬਣਾਉਂਦੇ ਹਨ।‌

ਗਠੀਲੇ ਭਰਵੇਂ ਸਰੀਰ ਉਭਰਵੀਆਂ ਹਿੱਕਾਂ ਤਿਰਛੀਆਂ ਨਜ਼ਰਾਂ ਹੀ ਸਦਾ ਜ਼ਮਾਨੇ ਨੂੰ ਦਿਵਾਨੇ ਕਰਦੀਆਂ ਆਈਆਂ ਹਨ।

ਖੂਬਸੂਰਤ ਦਿਸਣ ਲਈ ਔਰਤਾਂ ਕੀ ਕੁਝ ਨਹੀਂ ਕਰਦੀਆਂ। ਪਾਰਟੀ, ਤਿਉਹਾਰ ਜਾਂ ਵਿਆਹ 'ਚ ਜਾਣਾ ਹੋਵੇ ਤਾਂ ਉਨ੍ਹਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਉਹ ਸਭ ਤੋਂ ਵੱਖਰੀਆਂ ਦਿਸਣ। ਸਭ ਤੋਂ ਪਹਿਲਾਂ ਪਸੰਦੀਦਾ ਡਰੈੱਸ ਚੁਣਨਗੀਆਂ।

ਡਰੈੱਸ ਨਾਲ ਮੇਲ ਖਾਂਦਾ ਮੇਕਅਪ ਵੀ ਬਹੁਤ ਜ਼ਰੂਰੀ ਹੁੰਦਾ ਹੈ। ਹਾਲਾਂਕਿ ਮੇਕਅਪ ਤਾਂ ਸਭ ਔਰਤਾਂ ਕਰ ਲੈਂਦੀਆਂ ਹਨ ਪਰ ਇਕ ਸਹੀ ਮੇਕਅਪ ਹੀ ਤੁਹਾਡੇ ਆਊਟਲੁੱਕ ਨੂੰ ਨਿਖਾਰ ਸਕਦਾ ਹੈ। ਜੇਕਰ ਤੁਸੀਂ ਕੁਝ ਹਟ ਕੇ ਦਿਸਣ ਦੀ ਚਾਹਤ ਰੱਖਦੀਆਂ ਹੋ ਤਾਂ ਤੁਸੀਂ ਸਾਧਾਰਨ ਟਿਪਸ ਅਪਣਾ ਕੇ ਫੰਕਸ਼ਨ 'ਚ ਆਕਰਸ਼ਤ ਬਣ ਸਕਦੀਆਂ ਹੋ।

ਸੁੰਦਰਤਾ ਔਰਤਾਂ ਦੇ ਅਵਿਸ਼ਵਾਸ ਨੂੰ ਵਧਾਉਂਦੀ ਹੈ। ਇਸ ਲਈ ਹਰ ਔਰਤ ਆਪਣੀ ਸਕਿਨ ਅਤੇ ਵਾਲਾਂ ਦਾ ਵਿਸ਼ੇਸ਼ ਧਿਆਨ ਰੱਖਦੀ ਹੈ। ਖ਼ਾਸ ਕਰਕੇ ਚਿਹਰਾ ਚੰਗਾ ਲੱਗੇ ਇਸ ਲਈ ਔਰਤਾਂ ਬਹੁਤ ਸਾਰੇ ਘਰੇਲੂ ਉਪਾਅ ਅਪਣਾਉਣ ਦੇ ਨਾਲ-ਨਾਲ ਮਹਿੰਗੇ ਸੁੰਦਰਤਾ ਦੇ ਪ੍ਰੋਡਕਟਸ ਦੀ ਵੀ ਵਰਤੋਂ ਕਰਦੀਆਂ ਹਨ।

ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਥੋੜ੍ਹਾ ਜਿਹਾ ਮੇਕਅਪ ਇਸਤੇਮਾਲ ਕਰਕੇ ਵੀ ਵਧਾ ਸਕਦੇ ਹੋ। ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਮੇਕਅਪ ਕਰਨ ਦਾ ਸਹੀ ਤਰੀਕਾ ਪਤਾ ਹੋਵੇ। ਆਮ ਤੌਰ 'ਤੇ ਮੇਕਅਪ ਕਰਨ ਤੋਂ ਪਹਿਲਾਂ ਇਹ ਤੈਅ ਹੀ ਨਹੀਂ ਕਰ ਪਾਉਂਦੀਆਂ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਮੇਕਅਪ ਕਰਨਾ ਹੈ।
ਅਤੇ ਕਿਸ ਤਰ੍ਹਾਂ ਦਾ ਮੇਕਅਪ ਉਨ੍ਹਾਂ ਦੇ ਉੱਪਰ ਚੰਗਾ ਲੱਗੇਗਾ। ਜਦਕਿ ਇਕ ਚੰਗਾ ਮੇਕਅਪ ਤੁਹਾਡੇ ਪੂਰੇ ਵਿਅਕਤੀਤੱਵ ਨੂੰ ਨਿਖਾਰ ਦਿੰਦਾ ਹੈ।

ਸੁੰਦਰਤਾ ਉਹ ਹੈ ਜਿਹੜੀ ਸਾਨੂੰ ਚੰਗੇਰੇ ਜੀਵਨ ਲਈ ਪ੍ਰੇਰਿਤ ਕਰੇ। ਤੇ ਸਾਨੂੰ ਤਰੱਕੀ ਕਰਨ, ਚੰਗੇਰੇ ਜੀਵਨ ਲਈ ਵਧੀਆ ਬਣਨਾ ਆਸਾਨ ਕਰ ਦੇਵੇ।

ਸਿਆਣੀ ਸੋਹਣੀ ਔਰਤ ਹੀ ਘਰ ਨੂੰ ਮਕਾਨ ਬਣਨ ਤੋਂ ਬਚਾਉਂਦੀ ਹੈ-4-ਅਮਰਜੀਤ ਟਾਂਡਾ

ਸੋਹਣੀ ਸਿਆਣੀ ਔਰਤ ਨਾ ਹੁੰਦੀ ਤਾਂ ਹਰ ਘਰ ਮਕਾਨ ਹੀ ਬਣਿਆ ਰਹਿ ਜਾਣਾ ਸੀ। ਇਹਨਾਂ ਸੁੰਦਰ ਚਿਹਰਿਆਂ ਨੇ ਹੀ ਇਹ ਆਲਮ ਸਜਾਇਆ ਵਸਾਇਆ ਹਸਾਇਆ ਹੈ। ਸੋਹਣੀ ਔਰਤ ਹੀ ਘਰ ਨੂੰ ਮਕਾਨ ਬਣਨ ਤੋਂ ਬਚਾਉਂਦੀ ਹੈ।

ਔਰਤਾਂ ਜੈਵਿਕ ਤੌਰ 'ਤੇ ਉੱਚੀਆਂ ਆਵਾਜ਼ਾਂ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਹਨ। ਉਹ ਆਪਣੀ ਔਲਾਦ ਨੂੰ ਉਦੋਂ ਵੀ ਸੁਣ ਸਕਦੀਆਂ ਹਨ ਜਦੋਂ ਉਹ ਸੁੱਤੇ ਹੋਣ।
ਔਰਤਾਂ ਵਿੱਚ ਮਰਦਾਂ ਨਾਲੋਂ ਸੁੰਘਣ ਸ਼ਕਤੀ ਵੀ ਬਿਹਤਰ ਹੁੰਦੀ ਹੈ। ਉਹ ਮਰਦਾਂ ਨਾਲੋਂ ਵਧੇਰੇ ਤਰਕਸ਼ੀਲ ਹੁੰਦੀਆਂ ਹਨ ਕਿਉਂਕਿ ਮਰਦਾਂ ਨਾਲੋਂ ਮੋਟੇ ਸੇਰੇਬ੍ਰਲ ਕਾਰਟੈਕਸ ਹੁੰਦੇ ਹਨ।

ਔਰਤਾਂ ਬਹੁਤ ਵਾਰ ਸਹੀ ਵੀ ਹੁੰਦੀਆਂ ਹਨ।

ਸੁੰਦਰ ਔਰਤਾਂ ਆਪਣੇ ਸਾਥੀਆਂ ਨਾਲੋਂ ਇੱਕ ਘੰਟੇ ਵਿੱਚ ਲਗਭਗ 5% ਵੱਧ ਕਮਾਉਂਦੀਆਂ ਹਨ।

ਅਧਿਐਨ ਵਿੱਚ ਪਾਇਆ ਗਿਆ ਕਿ ਪਤਲੀਆਂ, ਲੰਬੀਆਂ ਅਤੇ ਸੋਹਣੀਆਂ ਆਪਣੇ ਸਹਿ-ਕਰਮਚਾਰੀਆਂ ਨਾਲੋਂ ਵੱਧ ਕਮਾਉਂਦੀਆਂ ਹਨ।

ਸੁੰਦਰ ਔਰਤਾਂ ਦਫਤਰ ਵਿੱਚ ਉਤਪਾਦਕਤਾ ਨੂੰ ਵੀ ਵਧਾ ਸਕਦੀਆਂ ਹਨ। ਤਾਂਹੀ ਬਹੁਤੀਆਂ ਰੀਸੈਪਸ਼ਨਿਸਟ ਸੋਹਣੀਆਂ ਕੁੜੀਆਂ ਰੱਖੀਆਂ ਜਾਂਦੀਆਂ ਹਨ।

ਸੁੰਦਰਤਾ ਵਰਗੀ ਕੋਈ ਚੀਜ਼ ਨਹੀਂ ਹੈ।

ਕਈ ਬਹੁਤ ਹੰਕਾਰੀ ਹੁੰਦੀਆਂ ਹਨ। ਕਿਉਂਕਿ ਉਹ ਸੋਚਦੀਆਂ ਹਨ ਕਿ ਉਨ੍ਹਾਂ ਦੀ ਸੁੰਦਰਤਾ ਹੀ ਸਭ ਕੁਝ ਹੈ।

ਵਿਗਿਆਨ ਦੇ ਅਨੁਸਾਰ, ਪੁਰਸ਼ਾਂ ਨੂੰ ਉਹ ਔਰਤਾਂ ਵਧੇਰੇ ਆਕਰਸ਼ਕ ਲੱਗਦੀਆਂ ਹਨ ਜੋ ਚੁਸਤ, ਬੁੱਧੀਮਾਨ, ਦੇਖਭਾਲ ਕਰਨ ਵਾਲੀਆਂ, ਆਤਮ-ਵਿਸ਼ਵਾਸੀ, ਮਜ਼ਾਕੀਆ, ਦਿਆਲੂ, ਸੁਤੰਤਰ ਅਤੇ ਸਹਾਇਕ ਹੁੰਦੀਆਂ ਹਨ। ਪਰ ਇਕ ਆਦਮੀ ਨੂੰ ਜੋ ਸਭ ਤੋਂ ਵੱਧ ਆਕਰਸ਼ਕ ਲੱਗ ਸਕਦਾ ਹੈ ਉਹ ਦੂਜੇ ਨਾਲੋਂ ਵੱਖਰਾ ਵੀ ਹੋ ਸਕਦਾ ਹੈ।

ਇਹ ਕੁੜੀਆਂ ਚਿੜੀਆਂ ਨਾ ਹੁੰਦੀਆਂ ਤਾਂ ਅੰਬਰ ਦੀਆਂ ਟਹਿਣੀਆਂ ਤੇ ਏਨੇ ਆਲ੍ਹਣੇ ਨਹੀਂ ਸੀ ਪੈਣੇ।
ਨਿੱਕੇ ਨਿੱਕੇ ਬੋਟਾਂ ਨੇ ਕਿਤੇ ਚੀਂ ਚੀਂ ਨਹੀਂ ਸੀ ਕਰਨੀ।
ਫੁੱਲਾਂ ਦੀਆਂ ਪੰਖੜੀਆਂ ਵਿਚੋਂ ਮਹਿਕਾਂ ਨਹੀਂ ਸੀ ਆਉਂਣੀਆਂ

ਇਹਨਾਂ ਪਰੀਆਂ ਦੇਵੀਆਂ ਸਦਕੇ ਹੀ ਸੁੰਨੇ ਵਿਹੜੇ ਨੱਚਦੇ ਰਹੇ ਹਨ । ਬੂਹਿਆਂ ਤੇ ਖੇੜੇ ਸਦਾ ਵਸਦੇ ਰਹੇ ਹਨ। ਖਿੜਦੇ ਰਹੇ ਹਨ ਹਾਸੇ। ਸੱਭ ਸੁਨੱਖੀਆਂ ਹਾਣਦੀਆਂ ਰੂਹਾਂ ਦਾ ਹੀ ਇਹ ਜਾਦੂ ਹੈ।

ਸੁੰਦਰ ਦੋ ਸੂਰਤਾਂ ਮਹਿਫ਼ਲ ਨੂੰ ਕਈ ਚੰਨ ਤਾਰੇ ਲਾ ਦਿੰਦੀਆਂ ਹਨ। ਨਾਨਕਾ ਮੇਲ ਵਿਚ ਇਕ ਦੋ ਕੁੜੀਆਂ ਔਰਤਾਂ ਹੀ ਸਾਰੇ ਘਰ ਦੀ ਰੋਣਕ ਬਣ ਜਾਂਦੀਆਂ ਹਨ। ਉਹ ਜਿੱਧਰ ਵੀ ਜਾਣਗੀਆਂ। ਸਾਰਿਆਂ ਦੀਆਂ ਨਜ਼ਰਾਂ ਓਧਰ ਹੀ ਘੁੰਮ ਘੁੰਮ ਜਾਣਗੀਆਂ।

ਔਰਤ ਨੂੰ ਸੁੰਦਰਤਾ ਕੁਦਰਤ ਵੱਲੋਂ ਮਿਲਿਆ ਇਕ ਬਹੁਤ ਵੱਡਾ ਤੋਹਫ਼ਾ ਹੈ। ਔਰਤ ਦੀ ਖੂਬਸੂਰਤੀ ਦੇ ਮੁਕਾਬਲੇ ਸ਼ਾਇਦ ਹੀ ਕਿਸੇ ਹੋਰ ਵਿਸ਼ੇ ਤੇ ਏਨੀਆਂ ਗਜ਼ਲ਼ਾਂ, ਨਜ਼ਮਾਂ ਕਵਿਤਾਵਾਂ ਉਣੀਆਂ ਗਈਆਂ ਹੋਣ।

ਕਵੀਆਂ ਤੇ ਚਿੱਤਰਕਾਰਾਂ ਨੇ ਔਰਤ ਦੇ ਅੰਗ ਅੰਗ ਦੀ ਖੂਬਸੂਰਤੀ ਨੂੰ ਕਈ ਕਈ ਤਰ੍ਹਾਂ ਦੇ ਸੁਚੱਜੇ ਢੰਗਾਂ ਨਾਲ ਸਿਰਜਿਆ ਸ਼ਿੰਗਾਰਿਆ ਹੈ।

ਔਰਤ ਹੀ ਮਹਾਂਰਾਣੀ ਪਦਮਣੀ, ਹੀਰ, ਸਾਹਿਬਾਂ, ਸੋਹਣੀ ਰਹੀ ਹੈ। ਇਤਿਹਾਸ ਤਾਰੀਖ਼ ਸੁੰਦਰ ਔਰਤ ਦਾ ਹੀ ਸਦਾ ਰਿਹਾ ਹੈ।

ਕੁੱਦਰਤ ਨੇ ਤਾਂ ਪੰਜਾਬਣਾਂ ਨੂੰ ਨੈਣਾਂ ਨਕਸ਼ਾਂ ਮਟਕਦੇ ਹੁਲਾਰਿਆਂ ਦੇ ਪੱਖੋਂ ਜੀਅ ਭਰ ਕੇ ਖੁਲ੍ਹੇ ਖ਼ਜ਼ਾਨੇ ਤੋਹਫੇ ਬਖਸ਼ੇ ਹੋਏ ਹਨ।

ਲੰਮ ਸਲੰਮੇ ਕੱਦ, ਦਿਲ ਖਿਚਵੇਂ ਨਕਸ਼, ਗਠੀਲੇ ਭਰਵੇਂ ਸਰੀਰ, ਹਿੱਕਾਂ, ਸੋਹਣੇ ਬੋਲ ਤੇ ਖਿੱਚ ਪਾਉਂਦਾ ਹੁਸਨ। ਪੰਜਾਬਣਾਂ ਦੇ ਹੀ ਖ਼ਬਰੇ ਪੱਲੇ ਪਿਆ ਸੀ।

ਸ਼ਰਮ ਤੇ ਸਾਦਗੀ ਚ ਰਹਿਣਾ। ਹਲੀਮੀ ਨਾਲ ਗੱਲ ਕਰਨੀ ਵੀ ਪੰਜਾਬਣਾਂ ਦੇ ਹੀ ਗਹਿਣੇ ਹਨ।

ਗਿੱਧਿਆਂ ਦੀ ਰਾਣੀ ਬਣ। ਉਹ ਪੰਜਾਬ ਦੀ ਮੁਟਿਆਰ ਪੈਲ਼ਾਂ ਪਾਉਂਦੀ ਹੈ। ਹਾਣਦੀਆਂ ਨਾਲ ਬੋਲੀਆਂ ਪਾਉਂਦੀ। ਵਿਹੜੇ ਪੁੱਟਦੀ। ਅੰਬਰਾਂ ਤੱਕ ਰੌਣਕਾਂ ਲਾਉਂਦੀ ਹੈ।

ਉਹਦੀ ਮੋਰਨੀ ਵਰਗੀ ਟੋਰ। ਖਿੜ ਖਿੜਾਉਂਦੇ ਹਾਸੇ। ਲਿਸ਼ਕਦੇ ਚਿਹਰੇ, ਕਾਲੇ ਲੰਮੇ ਵਾਲ਼ ਕਿਸੇ ਵੀ ਵਡਿਆਈ ਸਨਮਾਨ ਖ਼ਿਤਾਬ ਦੇ ਮੁਹਤਾਜ਼ ਨਹੀਂ ਹਨ।

ਤਪੀਸਰ ਵੀ ਤਪ ਛੱਡ ਦਿੰਦੇ ਹਨ ਸੋਹਣੀ ਔਰਤ ਨੂੰ ਤੱਕਦਿਆਂ- 5-ਅਮਰਜੀਤ ਟਾਂਡਾ

ਮਾਪਿਆਂ ਦਾ ਮਾਣ ਸਨਮਾਨ। ਭਵਿੱਖ ਦਾ ਨਿਰਮਾਣ। ਦਿਲ ਖਿਚਵੀਂ ਸੂਰਤ ਵਾਲੀ। ਸਿਰ ਕੱਢਵੀਂ ਸੀਰਤ ਵਾਲੀ ਇਹ ਪੰਜਾਬਣ ਕੁੜੀ ਪੰਜਾਬ ਦਾ ਨਾਂ ਦੁਨੀਆਂ ਦੇ ਬਨ੍ਹੇਰੇ ਤੇ ਉੱਚਾ ਰੱਖ ਰਹੀ ਹੈ। ਗੱਭਰੂਆਂ ਨੂੰ ਵੀ ਮਾਣ ਹੈ ਇਹਦੇ ਖੂਬਸੂਰਤ ਹੁਸਨ ਮਿਜ਼ਾਜ ਤੇ ਜੀਵਨ ਸਾਥ ਤੇ।

ਖੂਬਸੂਰਤੀ ਦਾ ਅਜੇ ਕਿਸੇ ਨੇ ਹੋਰ ਕੋਈ ਨਾਂ ਨਹੀਂ ਰੱਖਿਆ। ਇਹ ਇੱਕ ਅਨੋਖੀ ਜੇਹੀ ਸੁਗੰਧੀ। ਖੁਸ਼ਬੂ ਹੈ। ਮਹਿਕ ਹੈ।

ਸੋਹਣੀ ਕੁੜੀ। ਸੁਨੱਖੀ ਔਰਤ ਦੇਖ ਲੋਕ ਝੱਟ ਚੁੱਪ ਹੋ ਜਾਣਗੇ। ਸੁੰਦਰ ਚਿਹਰਾ ਲੜਾਈ ਵੀ ਬੰਦ ਕਰਵਾ ਸਕਦਾ ਹੈ। ਸੋਹਣੀ ਔਰਤ ਦੇ ਪ੍ਰੋਗਰਾਮ ਵਿੱਚ ਦਾਖ਼ਲੇ ਨਾਲ ਸਾਰਿਆਂ ਦੀਆਂ ਧੌਣਾਂ ਨੂੰ ਮਰੋੜੇ ਆ ਜਾਂਦੇ ਹਨ। ਐਂਕਰ ਵੀ ਸ਼ਾਂਤ ਹੋ ਜਾਂਦਾ ਹੈ ਪਰ ਭਰ ਲਈ। ਏਸੇ ਕਰਕੇ ਸੁੰਦਰ ਸੋਹਣੀਆਂ ਫੰਕਸ਼ਨਾਂ ਵਿਚ ਲੇਟ ਹੀ ਆਉਂਦੀਆਂ ਹਨ ਸਦਾ।

ਸ਼ੋਰ ਬੰਦ ਹੋ ਜਾਵੇਗਾ। ਸੋਹਣੀ ਖੂਬਸੂਰਤ ਸੂਰਤ ਦੇ ਪ੍ਰਗਟ ਹੋਣ ਨਾਲ। ਕੀ ਕੀ ਨਹੀਂ ਹੋ ਸਕਦਾ। ਸੁੰਦਰਤਾ ਵਿਚ ਹੜ੍ਹ ਦੇ ਪਾਣੀਆਂ ਨੂੰ ਰੋਕਣ ਦੀ। ਦਰਿਆ ਦੇ ਕਿਨਾਰਿਆਂ ਵਿਚ ਲਿਆਉਣ ਦੀ ਵੀ ਸ਼ਕਤੀ। ਸਮਰਥਾ ਹੁੰਦੀ ਹੈ।

ਕੋਈ ਵੀ ਸਥਿਤੀ ਨੂੰ ਬਦਲਣ ਦੀ ਸ਼ਕਤੀ। ਸੁੰਦਰ ਚਿਹਰਿਆਂ ਵਿਚ ਉਚੇਰੀ ਅਥਾਹ ਤੇ ਬੇਅੰਤ ਹੁੰਦੀ ਹੈ।

ਸ਼ਾਂਤ ਲੋਕ ਜਜ਼ਬੇ ਭਰੇ ਕੰਮਾਂ ਵਿਚ ਖੂਬਸੂਰਤੀ ਦੇਖ ਨੱਚਣ ਟੱਪਣ ਲੱਗਦੇ ਹਨ। ਸੋਹਣੀ ਸੂਰਤ ਵਾਲੀ ਕੁੜੀ ਔਰਤ ਨੂੰ ਤੱਕ ਭੜਕੀ ਹੋਈ ਭੀੜ ਵੀ ਚੁੱਪ ਸ਼ਾਂਤ ਹੋ ਠਰ ਜਾਵੇਗੀ।

ਸੁੰਦਰ ਸੂਰਤਾਂ ਵਿਚ ਪਾਗਲ ਨੂੰ ਸਿਆਣਾ। ਸਿਆਣੇ ਬੰਦੇ ਨੂੰ ਆਸ਼ਕ ਤੇ ਦੀਵਾਨਾ ਬਣਾਉਣ ਦੀ ਵੱਧ ਸਮਰੱਥਾ ਹੁੰਦੀ ਹੈ। ਸੋਹਣੀ ਜਨਾਨੀ ਝੱਟ ਬੁੱਧੂ ਬਣਾ ਦੇਵੇਗੀ ਚੰਗੇ ਭਲੇ ਬੰਦੇ ਨੂੰ।

ਵਿਆਹਾਂ ਬਾਅਦ ਤਾਂ ਬਹੁਤਿਆਂ ਨਾਲ ਹੋ ਚੁੱਕਾ ਹੈ। ਪਰ ਮੰਨੇਗਾ ਕੋਈ ਨਹੀਂ। ਸਚਾਈ ਬਹੁਤੀ ਵਾਰ ਚੰਗੀ ਨਹੀਂ ਲੱਗਦੀ ਹੁੰਦੀ ਕਿਸੇ ਨੂੰ।

ਨਿਰਜੋਤ ਅੰਨ੍ਹੀਆਂ ਅੱਖਾਂ ਨਜ਼ਰਾਂ ਵੀ ਸੁੰਦਰ ਸੂਰਤਾਂ ਮੂਰਤਾਂ ਨੂੰ। ਵੇਖਕੇ। ਖੁੱਲ੍ਹ ਜਾਂਦੀਆਂ ਹਨ। ਜਗਣ ਲੱਗਦੀਆਂ ਹਨ। ਜਿਨ੍ਹਾਂ ਬਾਰੇ ਕੁੱਝ ਪਤਾ ਵੀ ਨਹੀਂ ਹੁੰਦਾ। ਬੋਲੇ ਕੰਨਾਂ ਨੂੰ ਵੀ ਉਹ ਆਵਾਜ਼ਾਂ ਸੁਣਨ ਲੱਗ ਜਾਂਦੀਆਂ ਹਨ। ਨੇੜੇ ਹੋ ਹੋ ਬਹਿੰਦੇ ਨੇ ਸਾਰੇ। ਸੋਹਣੀ ਜਨਾਨੀ। ਕੁੜੀ ਬੁਲਾ ਲਵੇਂ ਸਹੀ। ਹੱਥ ਹੀ ਨਹੀਂ ਛੱਡਣਗੇ। ਤਾਰੀਫਾਂ ਦੇ ਪੁੱਲ ਬੰਨ੍ਹਦੇ ਹੀ ਨਹੀਂ ਹਟਣਗੇ।

ਸੁੰਦਰਤਾ ਉਹ ਚੀਜ਼ ਹੈ। ਜਿਸ ਨੂੰ ਤੱਕ ਕੇ ਸੁਹਲ , ਕੋਮਲ , ਸੁੰਦਰ , ਨਾਜ਼ਕ, ਬਾਂਕੇ ਵੀ ਸਾਧ ਹੋ ਜਾਂਦੇ ਹਨ।
ਨਾਥ ਬਣ ਜਾਣ ਹੀਰਾਂ ਤੱਕ ਕੇ। ਕੰਨ ਪੜਵਾ ਲੈਣ ਆਸ਼ਕ।

ਜੋਗੀ ਪਹਾੜੋਂ ਵੀ ਉਤਰ ਆਉਂਦੇ ਹਨ।ਜੇ ਕਿਸੇ ਸੋਹਣੀ ਦੇ ਚਰਖੇ ਦੀ ਘੂਕ ਸੁਣਾਈ ਦੇ ਦੇਵੇ ਤਾਂ ਕਿਤਿਉਂ।

ਘਰ ਦਰ ਵੀ ਛੱਡ ਆਉਣ। ਦਿਵਾਨੇ ਹੋ ਜਾਣ ਮੁਹੱਬਤ ਉਤੇ।
ਕਿਸੇ ਜ਼ਿੰਦਗੀ ਨੂੰ ਜਿਉਣ ਯੋਗ ਬਣਾਉਣ ਲਈ। ਖੂਬਸੂਰਤੀ ਦੀ ਵੀ ਜ਼ਰੂਰਤ ਹੈ। ਖੂਬਸੂਰਤੀ ਦੀ ਵੀ ਏਹੀ ਮਹੱਤਤਾ ਹੈ। ਲਾਭ ਹੈ। ਜੋ ਕਿਸੇ ਵੀ ਲਾਭਦਾਇਕ ਚੰਗੀ ਫਾਇਦੇਮੰਦ ਚੀਜ਼ ਵਸਤੂ ਦੀ ਹੋ ਸਕਦੀ ਹੈ।

ਸੁਹੱਪਣਤਾ ਦੀ ਸੁਗੰਧ ਚੰਨਣ ਵਰਗੀ ਹੁੰਦੀ ਹੈ-6-ਅਮਰਜੀਤ ਟਾਂਡਾ

ਜ਼ਿੰਦਗੀ ਦਾ ਜਜ਼ਬਾ, ਜੀਵਨ ਦੀ ਲਟਕ। ਜਿਉਣ ਦਾ ਚਾਅ। ਲਚਕ। ਮੌਜ। ਤਰੰਗ ਲਹਿਰ। ਨਖ਼ਰਾ ਸੁੰਦਰਤਾ ਦੇ ਪ੍ਰਮੁੱਖ ਸੋਮੇ ਹਨ।

ਖੁਦਕੁਸ਼ੀਆਂ ਕਰਨ ਵਾਲੇ ਲੋਕ ਕਰੂਪੇ ਹੁੰਦੇ ਹਨ। ਸੋਹਣੀਆਂ ਸੂਰਤਾਂ ਨੂੰ ਤਾਂ ਆਪਣੀਆਂ ਤਸਵੀਰਾਂ ਖਿਚਵਾਉਣ ਤੋਂ ਹੀ ਨਹੀਂ ਵਿਹਲ ਮਿਲਦੀ ਹੁੰਦੀ।

ਜਿਹੜੀ ਜ਼ਰਾ ਸੋਹਣੀ ਹੋਵੇਗੀ ਜਾਂ ਜਿਸ ਨੂੰ ਵਹਿਮ ਹੋਵੇਗਾ ਸੁਹੱਪਣਤਾ ਦਾ । ਉਹੀ ਥਾਂ ਥਾਂ ਫ਼ੇਸਬੁੱਕ ਤੇ ਫ਼ੋਟੋਆਂ ਪਾਏਗੀ। ਵੱਖਰੇ ਵੱਖਰੇ ਪੋਜ਼ ਬਣਾ ਬਣਾ।
ਅਸਲ ਵਿੱਚ ਦਿਵਾਨੇ ਬਣਾਉਣਾ ਹੁੰਦਾ ਹੈ। ਸ਼ਰੀਫ ਸਾਧੂ ਸੁਭਾਅ ਦਿਲਾਂ ਨੂੰ।

ਖੂਬਸੂਰਤੀ ਵਿਚ ਉਚੇਚ ਨਹੀਂ ਹੁੰਦਾ। ਇਸ ਵਿਚ ਕਾਹਲ ਨਹੀਂ ਹੁੰਦੀ।
ਨਾ ਹੀ ਕਿਸੇ ਸ਼ਿੰਗਾਰ ਸਜਾਵਟ ਦੀ ਲੋੜ ਹੁੰਦੀ ਹੈ।

ਸੁਹੱਪਣਤਾ ਵਿਚ ਦੂਜਿਆਂ ਦਾ ਧਿਆਨ ਖਿੱਚਣ ਦੀ ਕੋਈ ਲਾਲਸਾ ਨਹੀਂ ਹੁੰਦੀ। ਇਸ ਵਿਚ ਸਾੜਾ ਜਾਂ ਈਰਖਾ ਨਹੀਂ ਹੁੰਦੀ। ਅਗਲੇ ਆਪੇ ਹੀ ਇਕ ਦੂਜੇ ਮੂਹਰੇ ਹੋ ਕੇ ਸਿਰ ਭੇਟ ਕਰਦੇ ਹਨ। ਮਰ ਮਿਟਣ ਲਈ ਕਾਹਲੇ ਹੋ ਜਾਣਗੇ ਕਈ ਤਾਂ।

ਸੁਹੱਪਣਤਾ ਦੀ ਸੁਗੰਧ ਚੰਨਣ ਵਰਗੀ ਹੁੰਦੀ ਹੈ। ਉਸ ਦੀ ਮਹਿਕ ਦੀਆਂ ਲਾਟਾਂ ਅਗਰਬੱਤੀ ਦੇ ਧੂੰਏਂ ਵਿੱਚੋਂ ਅੰਗੜਾਈਆਂ ਲੈਂਦੀਆਂ ਨਜ਼ਰ ਆਉਣਗੀਆਂ। ਜਿਵੇਂ ਗ਼ਜ਼ਲ ਨਜ਼ਮ ਦੀਆਂ ਅਗਲੀਆਂ ਸੁੰਦਰ ਸਤਰਾਂ ਹੋਣ।

ਇਹ ਨਜ਼ਾਰਾ ਆਪਾਂ ਮਾਣਦੇ ਤਾਂ ਸਾਰੇ ਹਾਂ। ਤੱਕਦੇ ਘੱਟ ਹਾਂ। ਧੂੰਏਂ ਦੀਆਂ ਬਣਦੀਆਂ ਅੰਗੜਾਈਆਂ ਕੋਈ ਸ਼ਾਇਰ ਦੀ ਅੱਖ ਹੀ ਦੇਖ ਸਕਦੀ ਹੈ। ਤੇ ਅਗਰਬੱਤੀ ਦੇ ਜਿਸਮ ਵਿਚੋਂ ਉਗਮਦੀ ਖੁਸ਼ਬੂ ਦੀ ਮਹਿਮਾ ਵੀ ਕਵੀ ਹੀ ਦੱਸ ਸਕਦਾ ਹੈ।
ਖੂਬਸੂਰਤੀ ਆਸ਼ਕ ਤੇ ਮਹਿਬੂਬਾ ਦੇ ਸਾਹਾਂ ਵਿਚ ਵੀ ਵਸਦੀ ਹੈ
ਕਿਸੇ ਜ਼ਿੰਦਗੀ ਨੂੰ ਜਿਉਣ ਯੋਗ ਬਣਾਉਣ ਲਈ। ਖੂਬਸੂਰਤੀ ਦੀ ਵੀ ਜ਼ਰੂਰਤ ਹੈ। ਖੂਬਸੂਰਤੀ ਦੀ ਵੀ ਏਹੀ ਮਹੱਤਤਾ ਹੈ। ਲਾਭ ਹੈ। ਜੋ ਕਿਸੇ ਵੀ ਲਾਭਦਾਇਕ ਚੰਗੀ ਫਾਇਦੇਮੰਦ ਚੀਜ਼ ਵਸਤੂ ਦੀ ਹੋ ਸਕਦੀ ਹੈ।

ਸੁਗੰਧੀਆਂ ਵਾਲੀ ਕਾਇਨਾਤ ਵੀ ਸਾਜ ਦਿੰਦੀ ਹੈ। ਪਾਗ਼ਲ ਕਰ ਦਿੰਦੀ ਹੈ ਹਵਾਵਾਂ ਦੇ ਚੰਗੇ ਭਲੇ ਵਗ ਰਹੇ ਬੁੱਲਿਆਂ ਨੂੰ। ਵਸਣ ਜੋਗੇ ਵੀ ਨਹੀਂ ਛੱਡਦੀ। ਫਿਰ ਅਗਲੇ ਸਾਰੀ ਸਾਰੀ ਉਮਰ ਦੀਆਂ ਠੋਕਰਾਂ ਖਾਂਦੇ ਰਹਿਣ ਜਾਂਦੇ ਹਨ।

ਮੇਕਅਪ ਬਾਅਦ ਲਾਏ ਸੈਂਟ ਵੀ ਗਸ਼ੀ ਪਾ ਕੇ ਲੰਘ ਜਾਂਦੇ ਨੇ ਕਈ ਵਾਰ ਕੋਲ ਦੀ। ਭਾਵੇਂ ਕਿ ਖੂਬਸੂਰਤੀ ਨੂੰ ਸੈਂਟ ਦੀ ਜ਼ਰੂਰਤ ਨਹੀਂ ਹੁੰਦੀ। ਫਿਰ ਵੀ ਵੱਧ ਖਿੱਚ ਪਾਉਣ ਲਈ। ਸੁੱਤੇ ਦਿਲਾਂ ਨੂੰ ਹੋਰ ਜਗਾਉਣ। ਅੱਗ ਲਾਉਣ ਲਈ ਇਹ ਸਭ ਹੋ ਰਿਹਾ ਹੈ। ਹੁੰਦਾ ਰਹੇਗਾ। ਸੈਂਟ ਲਾਉਣ ਛਿੜਕਣ ਵਿਚ ਘੱਟ ਮੁੰਡੇ ਵੀ ਨਹੀਂ ਹਨ।

ਸੋਹਣੀ ਸੱਸੀ ਦੀ ਇਕ ਝਲਕ ਨਾਲ ਸਭ ਦੀ। ਧੁਰ ਆਤਮਾ ਤਕ ਸ਼ਾਂਤੀ ਬੇਚੈਨ ਹੋ ਜਾਂਦੀ ਹੈ। ਹਿੱਲ ਜਾਂਦੇ ਨੇ ਸਾਰੀਆਂ ਉਮਰਾਂ ਵਾਲੇ। ਵਾਰ ਵਾਰ ਐਨਕਾਂ ਦੇ ਫਰੇਮਾਂ ਦੀ ਅਡਜਸਟਮੈਂਟ ਫੋਕਸ ਠੀਕ ਕੀਤੀ ਜਾਂਦੀ ਹੈ।

ਬਸ ਫਿਰ ਗਾਉਣ ਵਾਲੇ ਗਾਇਕ ਨੂੰ ਕਿਹੜਾ ਦੇਖਦਾ ਹੈ। ਨਾ ਨੱਚਣ ਵਾਲੇ ਵੱਲ ਖਿਆਲ ਜਾਂਦਾ ਹੈ।
ਨਜ਼ਰ ਤਾਂ ਵਾਰ ਵਾਰ ਬਹਾਨੇ ਕਰਦੀ ਓਥੇ ਹੀ ਆ ਕੇ ਟਿਕਦੀ ਹੈ। ਜਿੱਥੇ ਸੋਹਣੀ ਸੂਰਤ ਆ ਕੇ ਬੈਠੀ ਹੋਵੇ।

ਖੂਬਸੂਰਤੀ ਨੂੰ ਅਸੀਂ ਮੱਥੇ ਦੀਆਂ ਅੱਖਾਂ ਨਾਲ ਨਹੀਂ, ਰੂਹ ਦੀਆਂ ਅੱਖਾਂ ਨਾਲ ਵੇਖਦੇ। ਨਿਹਾਰਦੇ ਹਾਂ। ਤੱਕਦੇ ਹਾਂ। ਮਨ ਚ ਵਸਾਉਂਦੇ ਹਾਂ।

ਇਸ ਨਜ਼ਾਰੇ ਵਿੱਚ ਖੁਸ਼ੀ ਸੰਤੁਲਨ ਬਣਾਈ ਰੱਖਣ ਵਾਲੇ ਰਸਾਇਣ ਵੀ ਪੈਦਾ ਹੁੰਦੇ ਹਨ। ਖੁਸ਼ੀ ਵਿੱਚ ਪ੍ਰਾਇਮਰੀ ਸੰਕੇਤਕ ਰਸਾਇਣਾਂ ਵਿੱਚ ਸੇਰੋਟੋਨਿਨ। ਡੋਪਾਮਾਈਨ. ਐਂਡੋਰਫਿਨ ਸ਼ਾਮਲ ਹੁੰਦੇ ਹਨ।
ਸਰੀਰਾਂ ਵਿਚ ਮੌਲੀਕਿਊਲਰ ਲੈਵਲ ਤੱਕ ਤਬਦੀਲੀਆਂ ਆ ਜਾਂਦੀਆਂ ਹਨ। ਉਦਾਸ ਰੂਹਾਂ ਵੀ ਖਿੜ੍ਹ ਜਾਂਦੀਆਂ ਹਨ। ਪ੍ਰੋਗਰਾਮ ਵੀ ਪੂਰੇ ਮਾਣੇ ਜਾਂਦੇ ਹਨ।

ਅਜਿਹਾ ਹੀ ਮੇਲੇ ਵਿੱਚ ਮਹਿਬੂਬਾ ਦੇ ਮਿਲਣ ਵਸਲ ਮਿਲਾਪ ਨਾਲ ਹੁੰਦਾ ਹੈ।
ਜਦੋਂ ਨਵੀਆਂ ਚੜਾਈਆਂ ਚੂੜੀਆਂ ਵੰਗਾਂ ਛਣਕਣੋ ਨਹੀਂ ਹਟਦੀਆਂ।
ਪੈਰਾਂ ਚੋਂ ਪੰਜੇਬਾਂ ਦੀ ਛਣਕਾਰਾਂ ਨਹੀਂ ਚੈਨ ਲੈਣ ਦਿੰਦੀਆਂ। ਇਹੋ ਜਿਹੇ ਵੇਲੇ ਰੂਹਾਂ ਸਰੂਰ ਨਾਲ ਭਰ ਜਾਂਦੀਆਂ ਹਨ।
ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਅਸੀਂ ਕੀ ਲੁਕਾਉਂਦੇ ਹਾਂ?

ਡੋਪਾਮਾਈਨ, ਜੋ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਸੰਤੁਸ਼ਟ ਮਹਿਸੂਸ ਕਰਦੇ ਹਾਂ। ਨਤੀਜੇ ਵਜੋਂ ਖੁਸ਼, ਉਤਸ਼ਾਹਿਤ ਅਤੇ ਉਤੇਜਿਤ ਮਹਿਸੂਸ ਕਰਦੇ ਹਾਂ।

ਹਵਾਵਾਂ ਦੇ ਹੱਥੀਂ ਛੇਤੀ ਮਿਲਣ ਦੇ ਸੁਨੇਹੇ ਰਾਂਝਣ ਨੂੰ ਘੱਲਦੇ ਹਾਂ।

ਕਿਹੜੀ ਵਸਤੂ ਸੋਹਣੀ ਹੈ। ਖੂਬਸੂਰਤ ਹੈ?
ਬਿਆਨ ਕਰਨਾ ਮੁਸ਼ਕਲ ਹੈ।
ਇਹ ਸਟੇਟਮੈਂਟ ਬਿਆਨ ਸੋਚ ਦੇ ਬਸ ਹੈ।
ਸੁਹੱਪਣਤਾ ਖੂਬਸੂਰਤੀ ਦਾ ਨਜ਼ਾਰਾ ਦੇਖਿਆ ਮਹਿਸੂਸ ਕੀਤਾ ਜਾ ਸਕਦਾ ਹੈ। ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਕਾਰਜ ਕਰਨਾ ਸ਼ਾਇਰਾਂ ਕਵੀਆਂ ਦੇ ਹੀ ਪੱਲੇ ਜੇਬਾਂ ਵਿੱਚ ਹੁੰਦਾ ਹੈ। ਜੋ ਸ਼ਬਦਾਂ ਵਿਚ ਬਿਆਨ ਪੇਸ਼ ਕਰ ਕੇ ਵਾਹ ਵਾਹ ਖੱਟਦੇ ਹਨ।

ਦਿਮਾਗ ਦੇ ਵਿਗਿਆਨੀ ਜੋ ਅਜਿਹੇ "ਸੁੰਦਰਤਾ ਕੇਂਦਰ" ਦੇ ਵਿਚਾਰ ਦਾ ਸਮਰਥਨ ਕਰਦੇ ਹਨ। ਇਹ ਕਲਪਨਾ ਕੀਤੀ ਹੈ ਕਿ ਇਹ ਔਰਬਿਟਫ੍ਰੰਟਲ ਕਾਰਟੈਕਸ, ਵੈਂਟਰੋਮੀਡੀਅਲ ਪ੍ਰੀਫ੍ਰੰਟਲ ਕਾਰਟੈਕਸ ਜਾਂ ਇਨਸੁਲਾ ਵਿੱਚ ਰਹਿ ਸਕਦਾ ਹੈ। ਜੇ ਇਹ ਸਿਧਾਂਤ ਕਾਇਮ ਰਹਿੰਦਾ ਹੈ, ਤਾਂ ਸੁੰਦਰਤਾ ਅਸਲ ਵਿੱਚ ਦਿਮਾਗ ਦੇ ਇੱਕ ਖੇਤਰ ਵਿੱਚੋਂ ਲੱਭੀ ਜਾ ਸਕਦੀ ਹੈ। ਬਿਆਨ ਕੀਤੀ ਜਾ ਸਕਦੀ ਹੈ।

ਕੁਦਰਤ ਦੇ ਨੇਮਾਂ ਅਨੁਸਾਰ ਜਿਉਣਾ ਲੰਮੀ ਉਮਰ ਖੂਬਸੂਰਤ ਮਨ ਦੀ ਹੀ ਦੇਣ। ਨਿਸ਼ਾਨੀ ਹੈ। ਪ੍ਰਕ੍ਰਿਤੀ ਦੇ ਖੂਬਸੂਰਤ ਨਜ਼ਾਰਿਆਂ ਵਿਚ ਸਭ ਕੁਝ ਜੜਿਆ ਪਿਆ ਹੈ।

ਸਭ ਤੋਂ ਉਚੇਰੀ ਖੂਬਸੂਰਤੀ ਮਨ ਦੀ ਸੁੰਦਰਤਾ ਸੁਹਜ ਸੁਘੜਤਾ ਹੁੰਦੀ ਹੈ। ਭਾਵੇਂ ਕਿ ਲੋਕਾਂ ਦੇ ਚਿਹਰੇ ਜਾਂ ਸਰੀਰ ਸੋਹਣੇ ਲੱਗਦੇ ਹਨ।

ਮਨ ਦਿਲ ਦੀਆਂ ਪਰਤਾਂ ਦੀ ਖੂਬਸੂਰਤੀ ਵਿਚ। ਕੁਦਰਤ ਦੀ ਸੁੰਦਰਤਾ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ।

ਸੋਹਣੀ ਔਰਤ ਤੱਕ ਲਵੇ ਤਾਂ ਡੋਡੀਆਂ ਚੋਂ ਫੁੱਲ ਵੀ ਖਿੜ੍ਹਨ ਲੱਗ ਜਾਂਦੇ ਹਨ। ਖੁਸ਼ਬੂਆਂ ਨਾਲ ਭਰ ਜਾਂਦੀਆਂ ਹਨ ਰੰਗ ਬਿਰੰਗੀਆਂ ਪੱਤੀਆਂ। ਮੁਰਝਾਏ ਫੁੱਲ ਵੀ ਮੁੜ ਜਾਗ ਪੈਂਦੇ ਹਨ।

ਨਦੀਆਂ ਦਰਿਆ ਪਹਾੜ ਚਸ਼ਮੇ ਵਾਦੀਆਂ ਵੰਨ ਸੁਵੰਨੇ ਰੁੱਖ ਫੁੱਲ ਸੋਹਣੇ ਮਨਮੋਹਕ ਹੁੰਦੇ ਹਨ। ਤਾਂ ਹੀ ਕੁੱਦਰਤ ਸਜੀ ਸੋਹਣੀ ਲੱਗਦੀ ਹੈ।

ਸੂਰਜ ਦੇ ਚੜ੍ਹਨ ਤੇ ਅਸਤ ਹੋਣ ਵਾਲਾ ਦ੍ਰਿਸ਼ ਬਹੁਤ ਹੀ ਮਨਮੋਹਕ ਅਤੇ ਸੁੰਦਰ ਹੁੰਦਾ ਹੈ। ਚਾਰ ਚੁਫੇਰੇ ਜਿਵੇਂ ਰੰਗ ਬਿਰੰਗੀਆਂ ਚਾਨਣ ਦੀਆਂ ਕਿਨਾਰੀਆਂ ਜੜੀਆਂ ਹੋਣ। ਹਮੇਸ਼ਾ ਸੁਹੱਪਣਤਾ ਵਿਚ ਮਨ ਦਾ ਸਕੂਨ। ਆਨੰਦ। ਆਤਮਕ ਸ਼ਾਂਤੀ ਛੁਪੀ ਹੁੰਦੀ ਹੈ। ਵਾਸਾ ਹੁੰਦਾ ਹੈ ਸੁਰਗਾਂ ਦਾ।

ਸੋਹਣੀਆਂ ਔਰਤਾਂ ਕੁੜੀਆਂ ਭਾਵੇ ਕੋਈ ਵੀ ਸਾਦਾ ਪਹਿਰਾਵਾ ਪਹਿਨ ਲੈਣ। ਸਦਾ ਹੀ ਸੁੰਦਰ ਲੱਗਣਗੀਆਂ। ਭੱਦੇ ਨਕਸ਼ਾਂ ਵਾਲੇ ਭਾਵੇਂ ਰੇਸ਼ਮ ਪਹਿਨ ਲੈਣ। ਹਰ ਵੇਲੇ ਕਰੂਪੇ ਹੀ ਦਿਸਣਗੇ।

ਕੁਦਰਤ ਦੀ ਸ਼ਾਂਤੀ ਜਿਵੇਂ ਪਹਾੜਾਂ ਵਿਚ ਸਾਡੇ ਮਨ ਨੂੰ ਹੈਰਾਨ ਖੁਸ਼ ਕਰਦੀ ਸਾਡੇ ਸਾਹਾਂ ਵਿੱਚ ਵਸ ਜਾਂਦੀ ਹੈ। ਕਿਸੇ ਸੱਜਣ ਪਿਆਰੇ ਨੂੰ ਮਿਲਣ ਦੀ ਤਮੰਨਾ ਖਾਹਸ਼ ਜਾਗਦੀ ਹੈ ਮਨ ਵਿਚ।

ਖੂਬਸੂਰਤੀ ਹੀ ਤਾਂ ਕਿਸੇ ਨੂੰ ਖਿੱਚਦੀ ਹੈ।
ਖਾਮੋਸ਼ ਵਾਦੀਆਂ ਵਿਚ ਵੀ ਇਹੋ ਜਿਹੇ ਵਲਵਲੇ ਮਨ ਵਿਚ ਮੁਹੱਬਤ ਪੈਦਾ ਕਰਦੀ ਹੈ।

ਸਮੁੰਦਰ ਦੇ ਕਿਨਾਰੇ ਸਾਗਰ ਦੀਆਂ ਛੱਲਾਂ। ਨੀਲੀ ਕਾਲੀ ਵਿਸ਼ਾਲਤਾ। ਤੇ ਜੀਵਨ ਦੀਆਂ ਬਾਰੀਕੀਆਂ ਤੋਂ ਦੂਰ ਕੁੱਝ ਵੱਡਾ ਸੋਚਣ ਨੂੰ ਕਹਿੰਦੀ ਹੈ। ਜ਼ਿੰਦਗੀ ਛੱਲਾਂ ਵਾਂਗ ਹੁਲਾਰੇ ਲੈਣ ਲਈ ਮਜਬੂਰ ਕਰਦੀ ਹੈ। ਪ੍ਰੇਰਦੀ ਹੈ। ਅੰਬਰ ਨੂੰ ਛੂਹਣ ਨੂੰ ਕਹਿੰਦੀ ਹੈ। ਇੰਝ ਸੁੰਦਰਤਾ ਦੇ ਮਿਲਣ। ਸਨਮੁੱਖ ਹੋਣ ਨਾਲ ਜ਼ਿੰਦਗੀ ਦੇ ਝੋਰੇ। ਦੁੱਖ ਚਿੰਤਾਵਾਂ ਸੱਭ ਦੂਰ ਹੋ ਜਾਂਦੀਆਂ ਹਨ। ਪਤਝੜ ਰੁੱਤ ਵਿਚ ਜਿਵੇਂ ਪੀਲੇ ਪੱਤੇ ਆਪਣੇ ਆਪ ਝੜ੍ਹ ਜਾਂਦੇ ਹਨ।

ਖੂਬਸੂਰਤ ਲੱਗਣਾ। ਸੁੰਦਰ ਹੋਣਾ। ਦੋ ਵੱਖਰੀਆਂ ਵੱਖਰੀਆਂ ਜੇਹੀਆਂ ਸਥਿਤੀਆਂ ਹਨ।

ਧਨ ਦੌਲਤ ਸਿਰਫ਼ ਜਿਉਣ ਲਈ। ਢੰਗ ਤਰੀਕੇ ਸਾਧਨ ਹਨ। ਖੂਬਸੂਰਤ ਜ਼ਿੰਦਗੀ ਤੋਂ ਦੂਰ ਪਰੇ। ਬੈਂਕ ਬੈਲਿੰਸ ਖੂਬਸੂਰਤੀ ਨਹੀਂ ਸਿਰਜ ਸਕਦੀ। ਸਾੜੀਆਂ ਦਾ ਪ੍ਰਬੰਧ ਕਰਨ ਵਿਚ ਸਹਾਈ ਹੋ ਸਕਦੀ ਹੈ।

ਖੂਬਸੂਰਤ ਨੈਣ ਨਕਸ਼ ਉਭਾਰਨ ਲਈ। ਪਿਆਰ ਮਿਲਵਰਤਣ, ਸਨੇਹ। ਮੋਹ ਹਮਦਰਦੀ, ਤਿਆਗ ਅਤੇ ਰਲ ਕੇ ਜਿਉਣ ਲਈ ਭਾਵਨਾ ਵਾਲੀ ਗਲੀ ਜਾਣਾ ਹੀ ਪਵੇਗਾ।

ਪੂੰਜੀਵਾਦ ਖੂਬਸੂਰਤੀ ਨਹੀਂ ਪੈਂਦਾ ਕਰ ਸਕਦਾ। ਇਸ ਦੇ ਮੁਕਾਬਲੇ ਸਮਾਜਵਾਦੀ ਸੁੰਦਰਤਾ ਵਧੇਰੇ ਪਿਆਰ ਲੱਦੀ। ਪ੍ਰਭਾਵਸ਼ਾਲੀ। ਡੂੰਘੀ। ਵਿਸ਼ਾਲ ਅਤੇ ਵਧ ਲੰਮੇਰੀ ਉਮਰ ਦੀ ਹੋਵੇਗੀ।

ਜ਼ਿੰਦਗੀ ਦਾ ਹਰ ਪਲ ਹੀ ਖੂਬਸੂਰਤ ਹੁੰਦਾ ਹੈ-7-ਅਮਰਜੀਤ ਟਾਂਡਾ

ਸੁੰਦਰਤਾ ਮਨ ਦੀ ਹੀ ਅਵਸਥਾ ਹੁੰਦੀ ਹੈ। ਰੂਹ ਦਾ ਤਜ਼ਰਬਾ। ਮਨ ਦੀ ਟਰੇਨਿੰਗ ਹੁੰਦੀ ਹੈ ਖੂਬਸੂਰਤੀ।

ਜ਼ਿੰਦਗੀ ਵਿਚ ਖੂਬਸੂਰਤੀ ਬਿਨ ਦੂਰੀਆਂ ਬਣੀਆਂ ਰਹਿਣਗੀਆਂ। ਭੇਦਭਾਵ ਨਹੀਂ ਮਿਟਣਗੇ। ਕਸ਼ਿਸ਼ ਨਹੀਂ ਪੈਦਾ ਹੋਵੇਗੀ। ਕਿਉਂਕਿ ਸੁੰਦਰਤਾ ਦੀ ਜਗ੍ਹਾ ਨਫ਼ਰਤ ਆ ਵਸੀ ਹੈ ਸੋਚ ਵਿਚ।

ਅਮੀਰੀਅਤ ਵਿਚ ਇਹ ਆਮ ਦੇਖਿਆ ਗਿਆ ਹੈ। ਇਕ ਫੱਕਰ ਵਿਚਾਰੇ ਨੇ ਕਿਸੇ ਨਾਲ ਕੀ ਘਿਰਣਾ ਕਰਨੀ ਹੈ।

ਜ਼ਰੂਰਤ ਦੌਲਤ ਦੀ ਨਹੀਂ‌ ਹੁੰਦੀ। ਆਪਣੀ ਸੋਚ ਪੱਧਰ ਉਚੀ ਲਿਜਾਣ ਦੀ ਹੁੰਦੀ ਹੈ। ਪਸੰਦ ਉਚੀ ਕਰ ਲਵੋ ਤੁਹਾਨੂੰ ਆਪਣੀ ਪਸੰਦ ਤੇ ਪੱਧਰ ਅਨੁਸਾਰ ਚੀਜ਼ਾਂ ਮਿਲਦੀਆਂ ਰਹਿਣਗੀਆਂ।

ਕਿਸੇ ਸ਼ੌਕ ਨੂੰ ਪਾਲਣਾ ਹੁੰਦਾ ਹੈ। ਆਪਣੀ ਸੋਚ ਸਮਝ ਪੱਧਰ ਨੂੰ ਉਚੀ ਕਰਨ ਲਈ।

ਹਰ ਸ਼ੌਕ ਸਾਡੀ ਚਾਹਤ ਮਨ ਨੂੰ ਸਿਖਾਉਂਦਾ ਹੈ। ਇਸੇ ਹੀ ਮਾਰਗ ਚੋਂ ਉਸ ਪੱਧਰ ਉਸਦੀ ਅਨੁਪਾਤ। ਇਕਸੁਰਤਾ ਤੇ ਇਕਸਾਰਤਾ ਦਾ ਪਤਾ ਲਗਦਾ ਹੈ। ਉਸ ਬਾਰੇ ਗਿਆਨ ਹੁੰਦਾ ਹੈ।
ਹਰ ਸ਼ੌਕ ਹਰੇਕ ਦੀ ਜ਼ਹਿਨੀਅਤ ਸ਼ਖਸੀਅਤ ਵਿਚ ਠਹਿਰਾਓ। ਟਿਕਾਅ ਉਤਪੰਨ ਕਰਦਾ ਹੈ। ਰੂਹ ਵਿਚ ਅਮਨ ਸ਼ਾਂਤੀ ਸਕੂਨ ਉਗਮੇਗਾ। ਮਨ ਦੀ ਭਟਕਣ ਮਰੇਗੀ।
ਹੋਰ ਸਖ਼ਤ ਮਿਹਨਤ ਕਰਨ ਦੇ ਉਪਰਾਲੇ ਕਰੋਗੇ ਕਿਉਂਕਿ ਉਤਸ਼ਾਹ ਪੈਦਾ ਹੋ ਗਿਆ ਹੈ।
ਸਦਾ ਸ਼ੌਕ ਪਾਲਦੇ ਹੀ ਸੁੰਦਰ ਵਿਅਕਤੀ ਹਨ। ਉਹ ਬੰਦੇ ਸੋਹਣੇ ਨਹੀਂ ਹੁੰਦੇ ਜੋ ਸ਼ੌਕ ਪਾਲਣ ਜਾਂ ਸ਼ੌਂਕ ਰੱਖਣ ਮਨ ਵਿਚ ।
ਸੁੰਦਰ ਬੰਦਿਆਂ ਦਾ ਹੀ ਲੋਕ ਰਾਗ ਅਲਾਪੇ ਹਨ। ਉਹਨਾਂ ਦੀ ਹੀ ਹਰ ਸ਼ਾਮ ਸ਼ਹਿਨਾਈ ਵੱਜਦੀ ਹੈ। ਉਹਨਾਂ ਦੀ ਹੀ ਫਿਰ ਖੂਬਸੂਰਤੀ। ਸ਼ੌਕ ਬਹੁਤੇ ਲੋਕਾਂ ਵਿਚ ਖੜਕਦੇ ਹਨ।

ਦਿਨ ਦਿਹਾੜੇ ਵੀ ਤੁਹਾਨੂੰ ਹਨੇਰਾ ਜਾਪੇਗਾ। ਜਦ ਤਕ ਸਾਡੇ ਦਿਮਾਗ ਵਿਚ ਚਾਨਣ ਨਹੀਂ ਆਵੇਗਾ। ਸਦਾ ਅਮੀਰੀ। ਉੱਚੀ ਸੁੱਚੀ ਸੁਹਜ। ਲੋਅ ਨਾਲ ਆਉਂਦਾ ਹੈ। ਜੀਵਨ ਦੇ ਸੁਹਜ ਨਾਲ ਅਮੀਰੀ ਕਦੇ ਨਹੀਂ ਬੂਹੇ ਖੜਕਾਉਂਦੀ।

ਹਰ ਪਿਆਰੀ ਸੁੰਦਰ ਰੂਹ। ਆਪਣੀ ਅਮੀਰੀ ਦੇ ਜ਼ੋਰ ਨਾਲ ਵਧੇਰੇ ਖੂਬਸੂਰਤ ਲਗਦੀ ਹੈ। ਉਹਦੀ ਖੂਬਸੂਰਤੀ ਹੀ ਉਸ ਦਾ ਪੱਕਾ ਪ੍ਰਮਾਣ ਹੁੰਦੀ ਹੈ।

ਸਦਾ ਪ੍ਰਸਿੱਧ ਲੋਕ ਹੀ ਮਹਾਨ ਤੇ ਖੂਬਸੂਰਤ ਹੋਣਗੇ। ਕਦੇ ਇਕੱਲੀ ਖੂਬਸੂਰਤੀ ਮਹਾਨਤਾ ਚ ਨਹੀਂ ਪਛਾਣੀ ਜਾਵੇਗੀ।

ਤੇ ਹਾਂ ਬਹੁਤ ਸਾਰੇ ਬੰਦੇ ਸੁੰਦਰਤਾ ਨੂੰ ਹੀ ਲੱਭਦੇ ਲੱਭਦੇ ਟੁਰ ਜਾਂਦੇ ਹਨ।

ਝੂਠੀਆਂ ਖੂਬਸੂਰਤਾਂ ਬਾਰੇ ਅਫਵਾਹਾਂ ਤਾਂ ਫੈਲਦੀਆਂ ਹਨ। ਪਰ ਉਹਨਾਂ ਵਿੱਚ ਕਦੇ ਕੋਈ ਸਚਾਈ ਨਹੀਂ ਹੁੰਦੀ।

ਸੁੰਦਰ ਰੂਹਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਖੂਬਸੂਰਤ ਹਨ। ਉਹ ਸੋਹਣੀਆਂ ਸੂਰਤਾਂ ਤਾਂ ਆਪਣੇ ਆਪ ਵਿਚ ਹੀ ਮਗਨ ਰਹਿੰਦੀਆਂ ਹਨ।

ਆਮ ਹੀ ਦੇਖਿਆ ਗਿਆ ਹੈ ਕਿ ਸੋਹਣੀਆਂ ਕੁੜੀਆਂ ਔਰਤਾਂ ਨੂੰ ਆਪਣੀ ਸੁੰਦਰਤਾ ਨਾਲ ਹੀ ਮੋਹ ਪਿਆਰ ਹੁੰਦਾ ਹੈ। ਉਹ ਹੋਰ ਕਿਸੇ ਨੂੰ ਕਦੇ ਨਹੀਂ ਨਾ ਗਿਣਦੀਆਂ ਹਨ ਤੇ ਨਾ ਹੀ ਪਛਾਣਦੀਆਂ ਹਨ।

ਜ਼ਿੰਦਗੀ ਦਾ ਹਰ ਪਲ ਹੀ ਖੂਬਸੂਰਤ ਹੁੰਦਾ ਹੈ। ਰੁੱਤਾਂ ਤਾਂ ਮੌਸਮ ਮੁਤਾਬਿਕ ਬਦਲਦੀਆਂ ਵੀ ਹਨ। ਸੋ ਜ਼ਰਾ ਜਿੰਨੀ ਤਬਦੀਲੀ ਨਾਲ ਮਾਜੂਸ ਨਹੀਂ ਹੋ ਜਾਣਾ ਚਾਹੀਦਾ।

ਉਹੀ ਖੂਬਸੂਰਤ ਸੋਹਣਾ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਹਨ।ਜਿਹੜੇ ਬਦਲਦੀਆਂ ਰੁੱਤਾਂ ਮੌਸਮਾਂ ਵਿਚ ਆਪਣੇ ਮਾਨਵੀ ਮੁੱਲਾਂ, ਆਦਰਸ਼ਾਂ ਅਤੇ ਸਿਧਾਂਤਾਂ। ਵੱਡਮੁੱਲੀਆਂ ਪਸੰਦਗੀਆਂ ਤੇ ਪੱਧਰਾਂ ਨੂੰ ਉੱਚਿਆਂ ਲੈ ਕੇ ਜਾਂਦੇ ਹਨ। ਹਾਰਦੇ ਨਹੀਂ ਕਿਸੇ ਵੀ ਪੜਾਅ ਉੱਤੇ।

ਉਹ ਮਨੁੱਖ ਆਪਣੇ ਆਪ ਲਈ ਪਛਤਾਵੇ ਦਾ ਬੀਜ ਬੀਜਦੇ ਹਨ। ਜੋ ਮਾੜੀ ਮੋਟੀ ਗੱਲ ਤੇ ਬਹੁਤ ਬੇਚੈਨ ਹੋ ਜਾਂਦੇ ਹਨ। ਭਟਕਣ ਵਿੱਚ ਉਦਾਸ ਹੋ ਜਾਂਦੇ ਹਨ।

ਤੁਸੀਂ ਦੁਨੀਆਂ ਦੀ ਖੂਬਸੂਰਤੀ ਨੂੰ ਵਧਾਇਆ ਹੀ ਹੋਵੇਗਾ ਜੇਕਰ ਸਕਾਰਾਤਮਿਕ ਸੋਚ ਨਾਲ ਜ਼ਿੰਦਗੀ ਗੁਜ਼ਾਰੀ ਹੋਵੇਗੀ। ਠੱਗੀਆਂ ਠੋਰੀਆਂ ਤੋਂ ਦੂਰ ਰਹਿ ਕੇ। ਲੋੜਵੰਦ ਲੋਕਾਂ ਦੀ ਮੱਦਦ ਕਰਕੇ। ਇਹ ਅਸੀਂ ਆਪਣੇ ਆਪ ਲਿਖ ਦਸ ਸਕਦੇ ਹਾਂ। ਇਹੋ ਜੇਹੇ ਲੋਕ ਹੀ ਮਹਾਨ ਹੋਏ ਹਨ।

ਉਹਨਾਂ ਹੀ ਜੀਵਨ ਦੀਆਂ ਖੁਸ਼ੀਆਂ ਮਾਣੀਆਂ ਹੁੰਦੀਆਂ ਹਨ। ਉਹਨਾਂ ਦਾ ਨਾਂ ਹੀ ਮਨੁੱਖਤਾ ਦੀਆਂ ਲੀਹਾਂ ਪੈੜਾਂ ਤੇ ਉਕਰਿਆ ਲਿਖਿਆ ਖੁਣਿਆ ਜਾਂਦਾ ਹੈ। ਅਜਿਹੇ ਲੋਕ ਬਹੁਤੇ ਨਹੀਂ ਹੁੰਦੇ।