ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਉੱਤਮਵੀਰ ਸਿੰਘ ਦਾਊਂ ਦਾ ਜਨਮ 06 ਫਰਵਰੀ, 1973 ਨੂੰ
ਆਪਣੇ ਨਾਨਕੇ ਕਸਬਾ ਸਮਰਾਲਾ (ਲੁਧਿਆਣਾ) ਵਿਖੇ ਹੋਇਆ। ਉਸ ਦਾ ਜੱਦੀ ਪਿੰਡ ਦਾਊਂ, ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ)
ਵਿਚ ਪੈਂਦਾ ਹੈ। ਉਸ ਨੇ ਐਮ.ਏ. ਪੰਜਾਬੀ ਅਤੇ ਜਰਨਲਿਜ਼ਮ ਦੀ ਪੜ੍ਹਾਈ ਕੀਤੀ ਹੈ। ਉਸ ਦੇ ਦੋ ਗੀਤ-ਸੰਗ੍ਰਹਿ ਛਪਕ ਚੁੱਕੇ ਹਨ।
ਪਹਿਲਾ ਗੀਤ-ਸੰਗ੍ਰਹਿ ‘ਹਰਫ਼ ਬਣੇ ਗੀਤ’(2016) ਅਤੇ ਦੂਜਾ ‘ਮੁਹੱਬਤ ਦੀ ਜਲਧਾਰਾ’(2020) ਪਾਠਕਾਂ ਦੇ ਸਨਮੁਖ ਹਨ।
ਉਹ ਕਰੀਬ 22 ਸਾਲਾਂ ਤੋਂ ਪੱਤਰਕਾਰੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ। ਆਪਣੇ ਸ਼ਾਇਰ ਪਿਤਾ ਮਨਮੋਹਨ ਸਿੰਘ ਦਾਊਂ ਤੇ ਮਾਤਾ
ਦਲਜੀਤ ਕੌਰ ਦੀ ਪ੍ਰੇਰਨਾ ਨਾਲ ਸਾਹਿੱਤ ਜਗਤ ਚ ਸਿਰਜਣਸ਼ੀਲ ਹੈ।