Tasadaq Bhatti ਤਸੱਦਕ ਭੱਟੀ
ਤਸੱਦਕ ਭੱਟੀ ਲਹਿੰਦੇ ਪੰਜਾਬ ਦੇ ਪੰਜਾਬੀ ਸ਼ਾਇਰ ਹਨ ।
ਪੰਜਾਬੀ ਸ਼ਾਇਰੀ : ਤਸੱਦਕ ਭੱਟੀ
Punjabi Poetry : Tasadaq Bhatti
ਅੱਖ ਜੁ ਥਾਂ-ਥਾਂ ਲੱਗੀ ਏ
ਅੱਖ ਜੁ ਥਾਂ-ਥਾਂ ਲੱਗੀ ਏ ਭੁੱਖ ਵੀ ਤਾਂ-ਤਾਂ ਲੱਗੀ ਏ ਮਾਂ ਵੀ ਖਵਰੇ ਰੱਬ ਈ ਏ ਤਾਂ ਤੇ ਮਾਂ-ਮਾਂ ਲੱਗੀ ਏ ਲੱਗਦਾ ਏ ਓਹਨੇ ਆਉਣਾ ਏ ਅੰਦਰ ਕਾਂ-ਕਾਂ ਲੱਗੀ ਏ ਬਿਨ ਤੇਰੇ ਨਾ ਧੁੱਧ ਏ ਧੁੱਪ ਨਾ ਈ ਛਾਂ ਛਾਂ ਲੱਗੀ ਏ ਹਿਜਰ ਵੀ ਕਸਮ ਏ ਗੋਲੀ ਏ ਸੀਨੇ ਤਾਂ-ਤਾਂ ਲੱਗੀ ਏ ਇਸ਼ਕ ਦੀ ਅੱਗ 'ਤਸੱਦਕ' ਦੇ ਅੰਦਰ ਥਾਂ-ਥਾਂ ਲੱਗੀ ਏ
ਨਾਲੋ ਨਾਲ ਨਕਾਰਾ ਹੁੰਦਾ ਜਾਂਦਾ ਏ
ਨਾਲੋ ਨਾਲ ਨਕਾਰਾ ਹੁੰਦਾ ਜਾਂਦਾ ਏ ਸਾਹ ਜੋ ਬੇ-ਇਤਬਾਰਾ ਹੁੰਦਾ ਜਾਂਦਾ ਏ ਡਿੱਗ ਮੋਇਆ ਤੇ ਮੈਨੂੰ ਭੈੜਾ ਨਾ ਕਹਿਣਾ ਅੱਥਰੂ ਪਲਕੋਂ ਭਾਰਾ ਹੋਇਆ ਜਾਂਦਾ ਏ ਮੇਰੇ ਮੇਰੀ ਸੱਦ ਨੂੰ ਵੀ ਹੁਣ ਤਰਸਣਗੇ ਮੈਨੂੰ ਰੋਗ ਸਹਾਰਾ ਹੁੰਦਾ ਜਾਂਦਾ ਏ ਸਿਰ ਦਾ ਲਹੂ ਬੁੱਲ੍ਹਾਂ ਤੱਕ ਆਇਆ ਤੇ ਚੱਖਿਆ ਲੜ ਕੇ ਖੂਨ ਕਰਾਰਾ ਹੁੰਦਾ ਜਾਂਦਾ ਏ ਉਂਗਲ ਫੜ੍ਹ ਕੇ ਟੁਰਦਾ ਸੀ ਜੋ ਕੱਲ੍ਹ ਤੀਕਰ ਪੁੱਤਰ ਅੱਜ ਸਹਾਰਾ ਹੁੰਦਾ ਜਾਂਦਾ ਏ ਯਾਰ 'ਤਸੱਦਕ' ਮੈਨੂੰ ਜਾਨੋਂ ਪਿਆਰਾ ਸੀ ਉੱਤੋਂ ਹੋਰ ਪਿਆਰਾ ਹੁੰਦਾ ਜਾਂਦਾ ਏ