Tariq Gujjar
ਤਾਰਿਕ ਗੁੱਜਰ
ਤਾਰਿਕ ਗੁੱਜਰ (੧੨ ਮਾਰਚ ੧੯੬੯-) ਦਾ ਜਨਮ ਡਜਕੋਟ, ਫ਼ੈਸਲਾਬਾਦ (ਪਾਕਿਸਤਾਨ)
ਵਿੱਚ ਮੁਹੰਮਦ ਸਦੀਕ ਗੁੱਜਰ ਦੇ ਘਰ ਹੋਇਆ।ਉਨ੍ਹਾਂ ਦੇ ਪੁਰਖੇ ਚੜ੍ਹਦੇ ਪੰਜਾਬ ਦੇ ਜ਼ਿਲੇ ਹੁਸ਼ਿਆਰਪੁਰ
ਤੋਂ ੧੯੪੭ ਵਿਚ ਪਾਕਿਸਤਾਨੀ ਪੰਜਾਬ ਆਏ ਸਨ । ਉਹ ਪੰਜਾਬੀ ਦੇ ਲੈਕਚਰਾਰ ਅਤੇ ਲਿਖਾਰੀ ਹਨ ।
ਪੰਜਾਬੀ ਵਿੱਚ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਛਪ ਚੁੱਕੀਆਂ ਹਨ । ਉਨ੍ਹਾਂ ਨੇ ਪੱਛਮੀ ਪੰਜਾਬ ਵਿਚ ਪੰਜਾਬੀ
ਬਚਾਉ ਮੂਵਮੈਂਟ ਦੀ ਨਿਉਂ ਰੱਖੀ। 'ਰੱਤ ਰਲੇ ਪਾਣੀ' ਉਨ੍ਹਾਂ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ ਏ। ਇਨ੍ਹਾਂ
ਦੀਆਂ ਕਹਾਣੀਆਂ ਤੇ ਆਰਟੀਕਲ ਵੱਖਰੇ ਵੱਖਰੇ ਮੈਗਜ਼ੀਨਾਂ ਤੇ ਵੈਬਸਾਈਟਾਂ ਤੇ ਵੀ ਛਪੀਆਂ ਨੇ ।
ਤਾਰਿਕ ਗੁੱਜਰ ਦੀ ਕਵਿਤਾ/ਸ਼ਾਇਰੀ