ਉਸਨੇ ਹੁਣ ਤੱਕ ਤਿੰਨ ਕਾਵਿ-ਸੰਗ੍ਰਹਿਆਂ- ਸ਼ਿਕਸਤ ਰੰਗ, ਹੇ ਸਖੀ, ਵਿਸਮਾਦ ਅਤੇ ਇਕ ਕਹਾਣੀ ਸੰਗ੍ਰਹਿ - ਪਾਰਲੇ ਪੁਲ਼ ਦੀ ਰਚਨਾ ਕੀਤੀ ਹੈ। ਕੂੰਜਾਂ – ਕੈਨੇਡਾ ਦਾ ਨਾਰੀ ਕਾਵਿ ਪੁਸਤਕ ਦੀ ਉਹ ਸਹਿ-ਸੰਪਾਦਕ ਹੈ ਅਤੇ ਪਰਵਾਸੀ ਪੰਜਾਬੀ ਸਾਹਿਤ – ਸ਼ਬਦ ਅਤੇ ਸੰਵਾਦ ਉਸਦੀ ਆਲੋਚਨਾ ਦੀ ਪੁਸਤਕ ਹੈ। ਬਹੁਤ ਸਾਰੇ ਪੰਜਾਬੀ ਅਤੇ ਹਿੰਦੀ ਮੈਗ਼ਜ਼ੀਨਾਂ, ਅਖਬਾਰਾਂ ਅਤੇ ਕਵਿਤਾ/ਕਹਾਣੀ ਸੰਗ੍ਰਹਿਆਂ ਵਿਚ ਉਸਦੀਆਂ ਕਵਿਤਾਵਾਂ, ਆਰਟੀਕਲ, ਇੰਟਰਵਿਊ ਅਤੇ ਕਹਾਣੀਆਂ ਛਪਦੀਆਂ ਹਨ। ਮੇਘਲਾ ਮੈਗਜ਼ੀਨ ਨੇ ‘ਸੁਰਜੀਤ ਵਿਸ਼ੇਸ਼ ਅੰਕ’ ਛਾਪਿਆ, ਏਕਮ ਨੇ ਕਵੀ ਵਿਸ਼ੇਸ਼ ਵਜੋਂ ਮਾਨਤਾ ਦਿੱਤੀ। ਉਸਨੇ ਬਹੁਤ ਸਾਰੀ ਅੰਗ੍ਰੇਜ਼ੀ ਕਵਿਤਾ ਦਾ ਪੰਜਾਬੀ ਵਿਚ ਤਰਜਮਾ ਵੀ ਕੀਤਾ ਹੈ।
