Bibi Surjit Kaur Sacramento
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ

ਸਤਿਕਾਰ ਯੋਗ ਪਿਤਾ ਜੀ ਭਾਈ ਸਾਹਿਬ ਭਾਈ ਦਰਗਾਹ ਸਿੰਘ ਜੀ ਅਤੇ ਮਾਤਾ ਵੀਰ ਕੌਰ ਜੀ ਦੇ ਘਰ ਬੀਬੀ ਸੁਰਜੀਤ ਕੌਰ ਦਾ ਜਨਮ ਹੋਇਆ, ਉਨ੍ਹਾਂ ਦੇ ਪਿਤਾ ਜੀ 50 ਸਾਲ ਗੁਰੂ ਘਰ ਦੀ ਸੇਵਾ ਵਿੱਚ ਸਮਰਪਿਤ ਰਹੇ। ਬੀਬੀ ਜੀ ਦਾ ਜਨਮ ਅਤੇ ਪਰਵਰਿਸ਼, ਵੀ ਗੁਰੂ ਘਰ ਵਿੱਚ ਹੀ ਪਰਵਾਨ ਚੜ੍ਹੇ। ਪਿੰਡ ਦੇ ਖਾਲਸਾ ਸਕੂਲ ਅਤੇ ਕਾਲਜ ਤੋਂ ਸਿੱਖਿਆ ਗ੍ਰਹਿਣ ਕੀਤੀ, ਬਚਪਨ ਤੋਂ ਹੀ ਗੁਰੂ ਮਿਹਰ ਸਦਕਾ ਪਿਤਾ ਜੀ ਨੇ ਗੁਰਬਾਣੀ ਦੇ ਸ਼ੁਧ ਜਾਪ ਅਤੇ ਕੀਰਤਨ ਨਾਲ ਐਸਾ ਜੋੜਿਆ ਕਿ ਸ਼ਬਦ ਗੁਰੂ ਨਾਲ ਡਾਢੀ ਪ੍ਰੀਤ ਪੈ ਗਈ ਜੋ ਨਿਰੰਤਰ ਚੱਲ ਰਹੀ ਹੈ। 1978 ਵਿੱਚ ਇੰਗਲੈਂਡ ਤੋਂ ਸੱਦੇ ਤੇ 6 ਮਹੀਨੇ ਵੱਖ ਵੱਖ ਗੁਰੂ ਘਰਾਂ ਵਿੱਚ ਕੀਰਤਨ ਸੇਵਾ ਕੀਤੀ ਅਤੇ 1980 ਵਿੱਚ ਇੰਗਲੈਂਡ ਅਤੇ ਅਮਰੀਕਾ ਕੈਲੇਫੋਰਨੀਆ ਤੋਂ ਕੀਰਤਨ ਲਈ ਸੱਦੇ ਮਿਲੇ ਤਾਂ ਇੰਗਲੈਂਡ ਰਾਹੀਂ 1981 ਵਿੱਚ ਕੈਲੇਫੋਰਨੀਆ ਆ ਗਏ, ਵੱਖ ਵੱਖ ਗੁਰੂ ਘਰਾਂ ਵਿੱਚ ਕੀਰਤਨ ਸੇਵਾ ਕੀਤੀ,ਉਪਰੰਤ ਗੁਰੂ ਮਿਹਰ ਸਦਕਾ ਗੁਰਦੁਆਰਾ ਸਾਹਿਬ ਐੱਲ ਸਵਰਾਂਟੇ ਦੀ ਮੈਨੇਜਮੈਂਟ ਅਤੇ ਸੰਗਤਾਂ ਨੇ ਗੁਰੂ ਘਰ ਦੇ ਹੈੱਡ ਗ੍ਰੰਥੀ ਅਤੇ ਕੀਰਤਨ ਦੀ ਸੇਵਾ ਝੋਲੀ ਵਿੱਚ ਪਾ ਦਿੱਤੀ, ਜਿਸ ਨਾਲ ਮੈਨੂੰ ਸਿੱਖ ਧਰਮ, ਅਤੇ ਸਿੱਖ ਕੌਮ ਦੀ ਪਹਿਲੀ ਔਰਤ ਗ੍ਰੰਥੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ।

ਬੀਬੀ ਸੁਰਜੀਤ ਕੌਰ ਅਮਰੀਕਾ ਦੇ ਤਿੰਨ ਥਾਂਵਾਂ ਤੋਂ ਛਪਣ ਵਾਲੇ ਪੰਜਾਬੀ ਅਖਬਾਰ, ਪੰਜਾਬ ਟਾਈਮਜ਼ ਯੂ, ਐਸ, ਏ,ਲਈ ਮੈਂ ਤਕਰੀਬਨ 15 ਸਾਲ ਤੋ ਗੁਰਬਾਣੀ ਸ਼ਬਦ ਵਿਆਖਿਆ,ਆਰਟੀਕਲ, ਗੀਤ, ਗ਼ਜ਼ਲਾਂ,ਰੁਬਾਈਆਂ,ਅਤੇ ਨਜ਼ਮਾਂ ਲਿਖ ਰਹੀ ਹੈ। ਕਾਵਿ ਪੁਸਤਕ ਪੰਜ ਆਬਾਂ ਦੀ ਜਾਈ ਬਾਰੇ ਪੰਜਾਬੀ ਕਵੀ ਗੁਰਭਜਨ ਗਿੱਲ ਦਾ ਕਥਨ ਹੈ ਕਿ ਇਸ ਵਿੱਚ ਧਰਤੀ ਧਰਮ ਸ਼ੁੱਧ ਸਰੂਪ ਵਿੱਚ ਬੋਲਦਾ ਹੈ। ਪਰਦੇਸ ਵਾਸ ਨੇ ਉਸ ਨੂੰ ਵਿਸ਼ਵ ਦ੍ਰਿਸ਼ਟੀ ਤੋਂ ਆਪਣੀ ਵਿਰਾਸਤ ਪਛਾਨਣ ਦੀ ਵਿਸ਼ਲੇਸ਼ਣੀ ਜੋਤ ਦਿੱਤੀ ਹੈ। ਸੈਕਰਾਮੈਂਟੋ ਕੈਲੇਫੋਰਨੀਆ (ਅਮਰੀਕਾ)ਵਿੱਚ ਸਮੇਤ ਪਰਿਵਾਰ ਨਿਵਾਸ ਕਰ ਰਹੀ ਬੀਬੀ ਸੁਰਜੀਤ ਕੌਰ ਨੂੰ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਸਨਮਾਨਿਤ ਕੀਤਾ ਜਾ ਚੁਕਾ ਹੈ।