Sundar Das Aasi ਸੁੰਦਰ ਦਾਸ ਆਸੀ

ਲਾਲਾ ਸੁੰਦਰ ਦਾਸ ਆਸੀ ਨੂੰ ਆਸੀ ਲਾਇਲਪੁਰੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । ਉਹ ਕਵੀ ਦੇ ਨਾਲ ਨਾਲ ਸੰਪਾਦਕ ਵੀ ਸਨ । ਉਨ੍ਹਾਂ ਦਾ ਵੀਹਵੀਂ ਸਦੀ ਦੇ ਪਹਿਲੇ ਅੱਧ ਦੇ ਪੰਜਾਬੀ ਦੇ ਉਸਤਾਦ ਕਵੀਆਂ ਵਿੱਚ ਖ਼ਾਸ ਥਾਂ ਹੈ । ਉਨ੍ਹਾਂ ਦੇ ਬਹੁਤ ਸ਼ਾਗਿਰਦ ਹੋਏ, ਜਿਨ੍ਹਾਂ ਵਿੱਚੋਂ ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਵੀ ਸਨ । ਅਸੀਂ ਉਨ੍ਹਾਂ ਦੀ ਰਚਨਾ 'ਪਰਲੇ ਪਾਰ' ਦੀਆਂ ਕੁਝ ਰਚਨਾਵਾਂ ਪੇਸ਼ ਕਰ ਰਹੇ ਹਾਂ ।