Sri Har Krishan Prakash : Giani Kartar Singh Kalaswalia

ਸ੍ਰੀ ਹਰਿ ਕ੍ਰਿਸ਼ਨ ਪ੍ਰਕਾਸ਼ : ਗਿਆਨੀ ਕਰਤਾਰ ਸਿੰਘ ਕਲਾਸਵਾਲੀਆ


੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥ "ਸ੍ਰੀ ਹਰਿ ਕ੍ਰਿਸ਼ਨ ਪ੍ਰਕਾਸ਼" ਦੋਹਰਾ- ਗਾਵਤ ਗੀਤ ਸੁਨੀਤ ਹੀ ਹੋ ਰਹੁ ਚੀਤ ਨਿਸੰਗ। ਸਤਿਗੁਰ ਦਾਤਾ ਮੁਕਤ ਕਾ ਦੇਵੈ ਹਰਿ ਕਾ ਰੰਗੁ ॥ ੧ ॥ ਦੋਹਰਾ- ਪਾਰਬ੍ਰਹਮ ਪਰਮਾਤਮਾ ਪੂਰਨ ਪੁਰਖ ਅਪਾਰ। ਮਮ ਆਸ਼ਾ ਪੂਰਨ ਕਰੋ ਸਭ ਬਿਘਨਨ ਕੋ ਟਾਰ ॥ ੨ ॥ ਦੋਹਰਾ- ਗੁਰ ਨਾਨਕ ਗੋਬਿੰਦ ਸਿੰਘ ਦਸੋਂ ਏਕ ਹੀ ਰੂਪ। ਕਾਰਜ ਕੋ ਪੂਰਨ ਕਰੋ ਦਾਨ ਮਾਨ ਕੇ ਭੂਪ॥ ੩ ॥ ਦੋਹਰਾ- ਬਲ ਬਖਸ਼ੋ ਮੁਹਿ ਕਾਵ ਕਾ ਪੂਰਨ ਕਰੋਂ ਗ੍ਰੰਥ । ਗੁਰ ਘਰ ਕੇ ਇਤਿਹਾਸ ਕੋ ਪੜ੍ਹੈ ਖ਼ਾਲਸਾ ਪੰਥ ॥ ੪ ॥ ਦੋਹਰਾ- ਯਸ ਸ੍ਰੀ ਹਰਿ ਕ੍ਰਿਸ਼ਨ ਕੋ ਰਚੌਂ ਪ੍ਰੀਤ ਧਰ ਚੀਤ। ਬਿਨੌਂ ਕਰੈ ਕਰਤਾਰ ਸਿੰਘ ਬਲ ਬਖਸ਼ੋ ਭਲ ਰੀਤ ॥੫॥ ॥ ਬੇਨਤੀ ॥ ਦੀਨਾ ਨਾਥ ਅਨਾਥ ਕੇ ਨਾਥ ਕਰਤਾ ਹਰ ਥਾਂ ਹਰ ਸਮੇਂ ਰਖਵਾਲ ਤੂੰਹੋਂ ਤੇਰੀ ਸ਼ਰਨ ਆਯਾ ਕਾਰਨ ਕਰਨ ਦਾਤਾ ਕਰਨ ਹਾਰ ਮੇਰੀ ਪ੍ਰਤਿਪਾਲ ਤੂੰਹੋਂ ਤੇਰੀ ਆਸ ਰੱਖੀ ਖ਼ਾਸ ਦਿਲ ਅੰਦਰ ਘਰ ਬਾਰ ਸਦਾ ਮੇਰੇ ਨਾਲ ਤੂੰਹੋਂ ਜਿਹੜਾ ਸ਼ਰਨ ਆਵੇ ਪਾਵੇ ਸੁਖ ਸਾਰੇ ਦੁੱਖੀ ਦੁਸ਼ਟ ਭੈੜੇ ਵਿਘਨ ਟਾਲ ਤੂੰਹੋਂ ਬੂਹੇ ਖੋਲ੍ਹ ਕੇ ਗ਼ੈਬੀ ਖ਼ਜ਼ਾਨਯਾਂ ਦੇ ਮੋਤੀ ਸੁਖਨ ਅਜੀਬ ਦਿਖਾਲ ਤੂੰਹੋਂ ਹੋਣ ਸੁਖਨ ਅਕਸੀਰ ਤਾਸੀਰ ਵਾਲੇ ਬਖ਼ਸ਼ ਸ਼ਾਇਰੀ ਵਿਚ ਕਮਾਲ ਤੂੰਹੋਂ ਮੇਰੀ ਓਟ ਤੂੰਹੋਂ ਕਿਲੇ ਕੋਟ ਤੂੰਹੋਂ ਰਖਵਾਲ ਮੇਰਾ ਬੇ ਮਸਾਲ ਤੂੰਹੋਂ ਪੂਰੀ ਹੋਵੇ ਮੁਰਾਦ ਕਰਤਾਰ ਸਿੰਘ ਦੀ ਸ਼ਰਮ ਰੱਖਨੇ ਹਾਰ ਗੁਪਾਲ ਤੂੰਹੋਂ ॥ ਤਥਾ ॥ ਕਰਾਂ ਬੇਨਤੀ ਆਪਦੇ ਪਾਸ ਇਹ ਮੈਂ ਪੂਰੀ ਆਸ ਕਰੋ ਹਰੀ ਕ੍ਰਿਸ਼ਨ ਗੁਰ ਜੀ ਓਟ ਆਪਦੀ ਚੋਟ ਨ ਵਿਘਨ ਦੀ ਹੋਏ ਸਿਰ ਤੇ ਹੱਥ ਧਰੋ ਹਰੀ ਕ੍ਰਿਸ਼ਨ ਗੁਰ ਜੀ ਬਖ਼ਸ਼ ਬਰਕਤਾਂ ਕਰੋ ਨਿਹਾਲ ਮੈਨੂੰ ਤੇ ਭੰਡਾਰ ਭਰੋ ਹਰੀ ਕ੍ਰਿਸ਼ਨ ਗੁਰ ਜੀ ਲੜੀ ਪੂਰੀ ਹੋ ਜਾਇ ਕਰਤਾਰ ਸਿੰਘਾ ਸਾਰੇ ਵਿਘਨ ਹਰੋ ਹਰੀ ਕ੍ਰਿਸ਼ਨ ਗੁਰ ਜੀ ਅਵਤਾਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਇਹ ਗੁਰੂ ਸ੍ਰੀ ਹਰਿ ਰਾਇ ਜੀ ਦੇ ਘਰ ਕੀਰਤਪੁਰ ਅਵਿਤਾਰ ਹੋਏ ਨੌ ਸਾਉਨ ਸਤਾਰਾਂ ਸੌ ਤੇਰਾਂ ਹੈ ਸੀ ਕ੍ਰਿਸ਼ਨ ਕੌਰ ਤੋਂ ਪ੍ਰਗਟ ਸੰਸਾਰ ਹੋਏ ਸਰਬ ਗੁਣ ਨਿਧਾਨ ਸਰੂਪ ਸੋਹਣਾ ਤੇਜ਼ ਵੰਤ ਤੇ ਸ਼ਕਤ ਭੰਡਾਰ ਹੋਏ ਕੀਤੇ ਜਿਨ੍ਹਾਂ ਦੀਦਾਰ ਕਰਤਾਰ ਸਿੰਘਾ ਭਵ ਸਾਗਰੋਂ ਨਰ ਓਹ ਪਾਰ ਹੋਏ ਗੁਰ ਗੱਦੀ ਪੰਜ ਬਰਸ ਦੋ ਮਾਹ ਦੀ ਉਮਰ ਅੰਦਰ ਗੁਰ ਗੱਦੀ ਦੇ ਤਾਈਂ ਸੰਭਾਰ ਬੈਠੇ ਗੁਰ ਨਾਨਕ ਦੇਵ ਦੀ ਸ਼ਕਤੀ ਦੇ ਗੁਰ ਰੂਪ ਸੰਭਾਲ ਭੰਡਾਰ ਬੈਠੇ ਸੂਰਜ ਚੜ੍ਹਦੇ ਦੀ ਜਿਵੇਂ ਰੌਸ਼ਨੀ ਹੋਏ ਕਰ ਪੂਰਨ ਗਯਾਨ ਚਮਕਾਰ ਬੈਠੇ ਛੋਟੇ ਉਮਰੋਂ ਤਾਕਤੋਂ ਬਹੁਤ ਵੱਡੇ ਬਣ ਪੀਰਾਂ ਦੇ ਪੀਰ ਅਵਤਾਰ ਬੈਠੇ ਬੇੜੇ ਸਿੱਖੀ ਦੇ ਪਾਰ ਲੰਘਾਵਨੇ ਨੂੰ ਵੱਡੇ ਬਣ ਮਲਾਹ ਹੁਸ਼ਯਾਰ ਬੈਠੇ ਦਾਤਾਂ ਵੰਡਨੇ ਲਈ ਕਰਤਾਰ ਸਿੰਘਾ ਵਿਚ ਕੀਰਤਪੁਰੀ ਦਾਤਾਰ ਬੈਠੇ ਸੰਗਤਾਂ ਦੀ ਆਵਾਜਾਈ ਹੋਈਆਂ ਦੇਸ ਪਰਦੇਸ ਦੇ ਵਿੱਚ ਖਬਰਾਂ ਗੁਰ ਸੱਤਵੇਂ ਜੋਤ ਸਮਾ ਗਏ ਨੇ ਗੁਰ ਗੱਦੀ ਉੱਪਰ ਥਾਂ ਆਪਨੇ ਜੀ ਛੋਟੇ ਪੁੱਤ ਦੇ ਤਈਂ ਬੈਠਾ ਗਏ ਨੇ ਪੰਜ ਬਰਸ ਦੇ ਬਾਲਕ ਰੂਪ ਤਾਈਂ ਵੱਡੇ ਭਗਤ ਭੰਡਾਰ ਸੌਂਪਾ ਗਏ ਨੇ ਭਵ ਸਾਗਰੋਂ ਪਾਰ ਉਤਾਰਨੇ ਲਈ ਗੁਰ ਸਿੱਖਾਂ ਦੀ ਬਾਂਹ ਫੜਾ ਗਏ ਨੇ ਓਹਾ ਜੋਤ ਤੇ ਓਹਾ ਹੀ ਜੁਗਤ ਪੂਰੀ ਗੁਰ ਅੱਠਵੇਂ ਵਿੱਚ ਟਿਕਾ ਗਏ ਨੇ ਚੱਲੋ ਵੇਖੀਏ ਚੱਲ ਕਰਤਾਰ ਸਿੰਘਾ ਜੋਤ ਕੀਰਤ ਪੂਰੇ ਜਗਾ ਗਏ ਨੇ ਤਥਾ ਪੰਜ ਬਰਸ ਸਤਿਗੁਰਾਂ ਦੀ ਉਮਰ ਸਾਰੀ ਦੀਦਾਰ ਨੂੰ ਸੰਗਤਾਂ ਆਈਆਂ ਨੇ ਜੇਵਰ ਨਕਦੀ ਜ਼ਰ ਜਵਾਹਰ ਲੈ ਕੇ ਚਾਰੋਂ ਤਫਫ਼ ਤੋਂ ਹੁਮ ਹੁਮਾਈਆਂ ਨੇ ਸਿੱਖੀ ਦੇਸ ਪਰਦੇਸ ਦੇ ਵਿੱਚ ਫੁੱਲੀ ਮਰਦ ਬਾਲ ਤੇ ਬੁੱਢੀਆਂ ਮਾਈਆਂ ਨੇ ਆਣ ਕੀਰਤ ਪੂਰੇ ਅਕੱਠ ਹੋਯਾ ਹੋਈਆਂ ਖੁਸ਼ੀਆਂ ਦੂਣ ਸਵਾਈਆਂ ਨੇ ਸਤਿਗੁਰੂ ਜੀ ਲਾਇ ਦੀਵਾਨ ਬਹਿੰਦੇ ਉੱਪਰ ਚਿਹਰੇ ਦੇ ਬਰਕਤਾਂ ਛਾਈਆਂ ਨੇ ਸੂਰਜ ਚੜ੍ਹਦਾ ਜਿਵੇਂ ਪ੍ਰਕਾਸ਼ ਕਰਦਾ ਤਿਵੇਂ ਕੀਤੀਆਂ ਜੱਗ ਰੁਸ਼ਨਾਈਆਂ ਨੇ ਵੇਖ ਵੇਖ ਕੇ ਸਿੱਖ ਬਲਿਹਾਰ ਜਾਂਦੇ ਜ਼ਰ ਨਕਦੀਆਂ ਬਹੁਤ ਚੜ੍ਹਾਈਆਂ ਨੇ ਵਿਚ ਕੀਰਤਪੁਰੇ ਕਰਤਾਰ ਸਿੰਘਾ ਚੱਲ ਬਰਕਤਾਂ ਸਾਰੀਆਂ ਆਈਆਂ ਨੇ ਰਾਮ ਰਾਇ ਦੀ ਈਰਖਾ ਗੁਰ ਗੱਦੀ ਤੇ ਸ੍ਰੀ ਹਰਿ ਕ੍ਰਿਸ਼ਨ ਬੈਠੇ ਇਹ ਸੁਣ ਡਾਢਾ ਰਾਮ ਰਾਇ ਦੁਖਯਾ ਮੇਰੀ ਕੀਤੀ ਬੇਕਦਰੀ ਪਿਤਾ ਜੀ ਨੇ ਏਸ ਗੱਲ ਦਾ ਰੋਸ ਵਧਾਇ ਦੁਖਯਾ ਦਿੱਲੀ ਭੇਜ ਆਪੇ, ਪਿੱਛੋਂ ਦਗ਼ਾ ਕੀਤਾ ਕੀਹ ਵਗਾੜਯਾ ਮੈਂ ਪਛੁਤਾਇ ਦੁਖਯਾ ਮੈਨੂੰ ਬੇ ਕਸੂਰੇ ਨੂੰ ਧੱਕ ਦਿੱਤਾ ਪਿਤਾ ਜੀ ਕੀਤਾ ਅਨੱਯਾਇ ਦੁਖਯਾ ਛੋਟੇ ਵੀਰ ਦਾ ਤੇਜ਼ ਪ੍ਰਤਾਪ ਸੁਣ ਕੇ ਕਰ ਈਰਖਾ ਵੱਡਾ ਭਰਾਇ ਦੁਖਯਾ ਜਾਂਦੀ ਪੇਸ਼ ਨ ਕੁਝ ਕਰਤਾਰ ਸਿੰਘ ਰਾਮ ਰਾਇ ਵੇਲੇ ਨੂੰ ਗਵਾਇ ਦੁਖਯਾ ਤਥਾ ਦਿੱਲੀ ਵਿੱਚ ਬੈਠਾ ਰਾਮ ਰਾਇ ਕੁੜ੍ਹਦਾ ਕਹਿੰਦਾ ਸਾੱਥੀਆਂ ਤਈਂ ਸੁਨਾਇ ਦੇਖੋ ਕੀਤਾ ਪਿਤਾ ਜੀ ਨੇ ਦਗ਼ਾ ਨਾਲ ਮੇਰੇ ਦਿੱਲੀ ਭੇਜ ਦਿੱਤਾ ਵਰੁਚਾਇ ਦੇਖੋ ਆਪ ਡਰਦੇ ਆਇ ਨ ਵਿੱਚ ਦਿੱਲੀ ਵੱਡਾ ਸੁਣ ਜ਼ਿੱਦੀ ਬਾਦਸ਼ਾਹਿ ਦੇਖੋ ਕੀਤਾ ਪ੍ਰਣ ਨ ਤੁਰਕ ਦੇ ਲੱਗਨਾ ਮੂੰਹ ਗੱਲ ਬਾਤ ਕਰਨੀ ਨ ਕਦਾਇ ਦੇਖੋ ਏਧਰ ਬਾਦਸ਼ਾਹ ਨੇ ਆਖੇ ਕਿਸੇ ਦੇ ਲੱਗ ਸਤਿਗੁਰਾਂ ਨੂੰ ਲਿਆ ਬੁਲਾਇ ਦੇਖੋ ਜੇਕਰ ਮੈਂ ਨ ਆਉਂਦਾ ਆਪ ਆਉਂਦੇ ਲੈਂਦਾ ਬਾਦਸ਼ਾਹ ਵਲਗਨੇ ਪਾਇ ਦੇਖੋ ਨ ਆਉਂਦੇ ਚਾੜ੍ਹਦਾ ਫੇਰ ਫੌਜਾਂ ਗੁਰ ਛਿਪਦੇ ਕਿਸ ਥਾਂ ਜਾਇ ਦੇਖੋ ਆੱਖਾ ਮੰਨ ਕੇ ਮੈਂ ਚਲਾ ਆਯਾ ਓਦੋਂ ਕਰਾਮਾਤਾਂ ਬੇਅੰਤ ਦਿਖਾਇ ਦੇਖੋ ਬਾਦਸ਼ਾਹ ਨੂੰ ਆਪਣੇ ਵੱਸ ਕੀਤਾ ਦੱਬ ਗਏ ਕਾਫ਼ੀ ਉਮਰਾਇ ਦੇਖੋ ਵਿਚ ਦੇਸ ਪਰਦੇਸ ਪਰਤਾਪ ਵਧਯਾ ਵੈਰੀ ਰਹੇ ਸਾਰੇ ਗ਼ਮ ਖਾਇ ਦੇਖੋ ਐਵੇਂ ਰਤੀ ਜਿੱਨੀ ਮੈਥੋਂ ਭੁੱਲ ਹੋਈ ਝੱਟ ਲਿਆ ਬਹਾਨਾ ਬਨਾਇ ਦੇਖੋ ਮੇਰਾ ਮਾਰ ਕੇ ਹੱਕ ਕਰਤਾਰ ਸਿੰਘਾ ਦਿੱਤਾ ਛੋਟੇ ਨੂੰ ਗੱਦੀ ਬੈਠਾਇ ਦੇਖੋ ਬਹਿਲੋ ਕਾ ਗੁਰਦਾਸ ਭਾਈ ਬਹਿਲੋ ਕਾ ਪਾਸ ਗੁਰਦਾਸ ਬੈਠਾ ਕਹਿੰਦਾ ਕਾਸਨੂੰ ਹੌਂਸਲਾ ਢਾਹਯਾ ਹੋਯਾ ਕਿਹੜੀ ਗੱਲ ਦੀ ਕਮੀ ਹੈ ਤੁਸਾਂ ਤਾਈਂ ਸ਼ਾਨ ਵੱਡਾ ਕਰਤਾਰ ਵਧਾਯਾ ਹੋਯਾ ਬਾਦਸ਼ਾਹ ਦੇ ਨਾਲ ਹੈ ਬਣ ਆਈ ਓਸ ਕਦਮੀ ਸਿਰ ਝੁਕਾਯਾ ਹੋਯਾ ਕਈ ਲੱਖਾਂ ਰੁਪਯਾਂ ਦੇ, ਦੇ ਹੱਥੀਂ ਤੁਹਾਨੂੰ ਮੁਰਸ਼ਦ ਖ਼ਾਸ ਬੱਨਾਯਾ ਹੋਯਾ ਕਰਦਾ ਵਿੱਚ ਦਰਬਾਰ ਦੇ ਮਾਨ ਵੱਡਾ ਹੈ ਸਭ ਨਾਲੋਂ ਵਡਿਆਯਾ ਹੋਯਾ ਕਰਾਮਾਤ ਦੀ ਦਾਤ ਭੀ ਬਹੁਤ ਭਾਰੀ ਵੱਡਾ ਸ਼ਕਤ ਭੰਡਾਰ ਖੁਲ੍ਹਾਯਾ ਹੋਯਾ ਸਿੱਖੀ ਆਪਣੀ ਤੁਸੀਂ ਬਨਾ ਲੌ ਖਾਂ ਅੱਗੇ ਰੁਅਬ ਤਾਂ ਸਾਰੇ ਹੈ ਛਾਯਾ ਹੋਯਾ ਵੱਡੇ ਗੁਰਾਂ ਦੇ ਪੁੱਤ ਕਰਤਾਰ ਸਿੰਘਾ ਗੁਰੂ ਬਣੋਂ ਸਮਾ ਹੱਥ ਆਯਾ ਹੋਯਾ ਰਾਮ ਰਾਇ ਜੀ ਗੁਰ ਸ਼ਕਤੀ ਆਪਨੇ ਹੱਥ ਹੁੰਦੀ ਸ੍ਰੀ ਚੰਦ ਹੋਰੀ ਰਹਿ ਜਾਵੰਦੇ ਕਿਉਂ ਅਮਰ ਦਾਸ ਜੀ ਦੇ ਸੰਗ ਈਰਖਾ ਕਰ ਦਾਤੂ ਹੋਰੀ ਕਲੰਕ ਲਵਾਵੰਦੇ ਕਿਉਂ ਮੋਹਣ ਪ੍ਰਿਥੀ ਚੰਦ ਬਣਦੇ ਕਿਉਂ ਵੈਰੀ ਘਰ ਵਿਚ ਕੁਪੱਤ ਉਠਾਵੰਦੇ ਕਿਉਂ ਬਾਦਸ਼ਾਹਾਂ ਤੱਕ ਪੁਜਦੀਆਂ ਨੌਬਤਾਂ ਨ ਗੁਰਪੁੱਤ ਹੋ, ਢੀਠ ਅਖਵਾਵੰਦੇ ਕਿਉਂ ਧੀਰ ਮੱਲ ਜਹੇ ਕੁਲ ਦੇ ਬਣ ਵੈਰੀ ਭੇਦ ਘਰ ਦੇ ਬਾਹਰ ਖੁਲਾਵੰਦੇ ਕਿਉਂ ਗੁਰੂ ਬਣਨਾ ਆਪਨੇ ਵੱਸ ਹੁੰਦਾ ਅੱਗੇ ਤੁਰਕਾਂ ਸਿਰ ਝੁਕਾਵੰਦੇ ਕਿਉਂ ਇਹੋ ਗੱਲ ਗੁਰਦਾਸ ਜੀ ਬੜੀ ਔਖੀ, ਸੌਖੀ ਹੁੰਦੀ ਸਾਰੇ ਪੱਛੋਤਾਵੰਦੇ ਕਿਉਂ ਇਉਂ ਸਰੇ ਜੇ ਕੰਮ ਕਰਤਾਰ ਸਿੰਘਾ ਭਲਾ ਦੱਸ ਝੋਰਾ ਅਸੀਂ ਲਾਵੰਦੇ ਕਿਉਂ ਤਥਾ ਪ੍ਰਿਥੀ ਚੰਦ ਅਤੇ ਧੀਰ ਮੱਲ ਦੋਵੇਂ ਗੁਰੂ ਬਣਨ ਲਈ ਜ਼ੋਰ ਲਗਾ ਥੱਕੇ ਕਿਸੇ ਮੰਨਯਾ ਉਨ੍ਹਾਂ ਨੂੰ ਗੁਰੂ ਨ ਸੀ ਬੜੇ ਡਿੰਭ ਪਾਖੰਡ ਖਿੰਡਾ ਥੱਕੇ ਮਿਲੀ ਜ਼ੋਰ ਦੇ ਨਾਲ ਨ ਗੁਰ ਗੱਦੀ ਬਹੁਤ ਧਨ ਭੀ ਖ਼ਰਚ ਖ਼ਰਚਾ ਥੱਕੇ ਗੁਰੂ ਘਰ ਅੰਦਰ ਫੁੱਟ ਪਾ ਭਾਰੀ ਸਿੱਖਾਂ ਤਾਈਂ ਬਹੁਤੇ ਵਰਗਲਾ ਥੱਕੇ ਬਰ ਆਈ ਮੁਰਾਦ ਨ ਉਮਰ ਸਾਰੀ ਕਈ ਵੰਝ ਚੱਪੇ ਉਹ ਭੀ ਲਾ ਥੱਕੇ ਸੁਣੀ ਕਿਸੇ ਨ ਕੂਕ ਕਰਤਾਰ ਸਿੰਘਾ ਫੋੱਕੇ ਸੰਖ ਦੀਪੇ ਜਿਉਂ ਵਜਾ ਥੱਕੇ ਗੁਰਦਾਸ ਪਾਸ ਉਨ੍ਹਾਂ ਦੇ ਗੁਰੂ ਜੀ ਧਨ ਨ ਸੀ ਤੁਹਾਡੇ ਪਾਸ ਤਾਂ ਦੌਲਤਾਂ ਭਾਰੀਆਂ ਨੇ ਧਨ ਖ਼ਰਚ ਕੇ ਜੋ ਚਾਹੁ ਕਰ ਸੱਕੋ ਤੁਹਾਡੇ ਵਿਚ ਕਰਾਮਾਤਾਂ ਜ਼ਾਹਰੀਆਂ ਨੇ ਤੁਹਾਡਾ ਬੜਾ ਅਕਬਾਲ ਜਹਾਨ ਅੰਦਰ ਵੇਖ ਝੁਕਦੀਆਂ ਖ਼ਲਕਤਾਂ ਸਾਰੀਆਂ ਨੇ ਜੋ ਚਾਹੁ ਸੋ ਕਰੋ ਕਰਤਾਰ ਸਿੰਘਾ ਕਾਸ ਲਈ ਉੱਦਾਸੀਆਂ ਧਾਰੀਆਂ ਨੇ ਰਾਮ ਰਾਇ ਹੋਰਾਂ ਨੇ ਹੀੱਲਾ ਕਰਨਾ ਰਲ ਮਿਲਕੇ ਸਾਰਯਾਂ ਸਾੱਥੀਆਂ ਨੇ ਕਹਯਾ ਇਹ ਸਲਾਹ ਠਹਿਰਾਉ ਸਾਰੇ ਜਿੱਥੇ ਦੇਸ ਪਰਦੇਸ ਵਿਚ ਹੈ ਸਿੱਖੀ ਓਥੇ ਆਪਨੇ ਦਾਸ ਪੁਚਾਉ ਸਾਰੇ ਧਨ ਦੇਇ ਮਸੰਦਾਂ ਨੂੰ ਵੱਸ ਕਰੀਏ ਲੋਭ ਪਾ, ਪਾ ਕੇ ਅਪਨਾਉ ਸਾਰੇ ਜੋਤੀ ਜੋਤ ਸਤਿਗੁਰੁ ਸਮਾ ਗਏ ਨੇ ਏਸ ਗੱਲ ਦੇ ਤਾਈਂ ਧਮਾਉ ਸਾਰੇ ਵੱਡੇ ਪੁੱਤ ਨੂੰ ਗੱਦੀ ਬੈਠਾਲ ਗਏ ਇਹ ਅਸਰ ਸਿੱਖਾਂ ਉਤੇ ਪਾਉ ਸਾਰੇ ਗੁਰੂ ਅੱਠਵਾਂ ਹੈ ਰਾਮ ਰਾਇ ਬਣਯਾਂ ਜਿਧਾ ਸ਼ਾਹੀ ਦੇ ਵਿਚ ਦਬਾਉ ਸਾਰੇ ਜਿਥੇ ਕਦਮਾਂ ਦੇ ਉੱਤੇ ਝੁਕ ਰਹੇ ਬਾਦਸ਼ਾਹ ਸਣੇ ਉਮਰਾਉ ਸਾਰੇ ਹੈ ਏਸ ਵੇਲੇ ਦਿੱਲੀ ਵਿਚ ਰਹਿੰਦਾ ਚੱਲ ਦਰਸ਼ਨਾਂ ਦੇ ਲਈ ਆਉ ਸਾਰੇ ਏਸ ਤਰਾਂ ਕੁਝ ਸਿੱਖ ਤਯਾਰ ਕੀਤੇ ਕਹਯਾ ਵਿੱਚ ਦੇਸਾਂ ਤੁਸੀਂ ਜਾਉ ਸਾਰੇ ਝੁਕਨ ਸੰਗਤਾਂ ਜਿਵੇਂ ਕਰਤਾਰ ਸਿੰਘਾ ਰਲ ਮਿਲਕੇ ਕਰੋ ਉਪਾਉ ਸਾਰੇ ਸੰਗਤਾਂ ਵਿਚ ਰੌਲਾ ਬਹੁਤੇ ਆਦਮੀ ਦੇਸ ਪਰਦੇਸ ਭੇਜੇ ਓਹ ਮਸੰਦਾਂ ਨੂੰ ਜਾ ਅਪਨਾਨ ਲੱਗੇ ਰਾਮ ਰਾਇ ਵੱਲੋਂ ਸਿਰੋਪਾਉ ਦੇ ਕੇ ਸਾਰੇ ਆਪਨੇ ਵੱਲ ਕਰਾਨ ਲੱਗੇ ਕੁਝ ਸਿਦਕੀ ਰਹੇ ਮਸੰਦ ਸਾਬਤ ਬਾਕੀ ਲੋਭੀ ਹੋ ਸਿਦਕ ਗਵਾਨ ਲੱਗੇ ਆਪ ਵਿਗੜੇ ਮੂਰਖ ਗੁਰੂ ਘਰ ਤੋਂ ਫਿਰ ਸੰਗਤਾਂ ਨੂੰ ਵਰਗਲਾਨ ਲੱਗੇ ਰਾਮ ਰਾਇ ਦੀਆਂ ਦੱਸ ਕਰਾਮਾਤਾਂ ਓਧਰ ਸੰਗਤਾਂ ਖੜ ਝੁਕਾਨ ਲੱਗੇ ਕਾਰ ਭੇੱਟਾ ਉਗਰਾਹ ਕਰਤਾਰ ਸਿੰਘਾ ਕੁਝ ਖਾਂਦੇ ਤੇ ਕੁਝ ਪੁਚਾਨ ਲੱਗੇ ਵਾਕ ਕਵੀ ਓਧਰ ਸਤਿਗੁਰਾਂ ਦੀ ਉਮਰ ਬਹੁਤ ਛੋਟੀ ਬਾਹਰ ਕਰਨ ਮੁਕਾਬਲਾ ਜਾਇ ਕਿਹੜਾ ਫਿਰ ਦੂਰ ਨੇੜੇ ਵਿਚ ਸੰਗਤਾਂ ਦੇ ਭੋਲੇ ਸਿੱਖਾਂ ਤਾਈਂ ਸਮਝਾਇ ਕਿਹੜਾ ਕਾਰ ਏਧਰ ਆਈ ਮਸੰਦਾਂ ਦੇ ਹੱਥ ਪ੍ਰਬੰਧ ਸੰਭਾਲ ਨਭਾਇ ਕਿਹੜਾ ਓਧਰ ਰਾਮ ਰਾਇ ਕਾਜ ਵਿਗਾੜ ਰਿਹਾ ਸੱਚੀ ਰੌਸ਼ਨੀ ਬਾਹਰ ਜਾ ਪਾਇ ਕਿਹੜਾ ਏਧਰ ਕਾਰ ਢਿੱਲੀ ਓਧਰ ਚਾਲਬਾਜ਼ੀ ਸਿੱਖੀ ਵਿਗੜਦੀ ਤਈਂ ਬਚਾਇ ਕਿਹੜਾ ਭਾਣਾ ਵਰਤਿਆ ਆਣ ਕਰਤਾਰ ਸਿੰਘ ਬੇੜੇ ਫਟੇ ਨੂੰ ਪਾਰ ਲੰਘਾਇ ਕਿਹੜਾ ਏਸ ਫੁਟ ਦਾ ਅਸਰ ਗੁਰੂ ਘਰ ਅੰਦਰ ਫੁੱਟ ਬਹੁਤ ਪੈ ਗਈ ਮਾਯਾ ਚੰਦਰੀ ਪੈਰ ਫੈਲਾਇ ਬਹੁਤੇ ਪ੍ਰਿਥੀ ਚੰਦ ਨੇ ਬੀਜਯਾ ਬੀਜ ਭੈੜਾ ਓਸ ਵਧ ਵਿਸਥਾਰ ਦਿਖਾਇ ਬਹੁਤੇ ਪ੍ਰਿਥੀ ਚੰਦ ਦੇ ਥਾਂ ਧੀਰ ਮੱਲ ਹੋਯਾ ਦਿਨੋ ਦਿਨ ਵਿਰੋਧ ਵਧਾਇ ਬਹੁਤੇ ਹੁਣ ਰਾਮ ਰਾਇ ਝੰਡਾ ਗੱਡ ਬੈਠਾ ਦੋਹਾਂ ਰਲ ਕੁਪੱਤ ਹਿਲਾਇ ਬਹੁਤੇ ਆਪੋ ਆਪਨੀ ਸਿੱਖੀ ਬਨਾਉਨ ਖ਼ਾਤਰ ਭੂਇ ਕਰ ਮਸੰਦ ਮਛਰਾਇ ਬਹੁਤੇ ਚਾਲ ਵਿਗੜ ਗਈ ਸਾਰੀ ਕਰਤਾਰ ਸਿੰਘਾ ਸਿਰ ਚੁੱਕ ਮਸੰਦ ਚੜ੍ਹਾਇ ਬਹੁਤੇ ਮਸੰਦਾਂ ਦੀਆਂ ਬੁਰਿਆਈਆਂ ਪਹੁੰਚਾ ਲਾਭ ਮਸੰਦਾਂ ਨੂੰ ਏਸ ਫੁੱਟੋਂ ਗੁਰ ਗੱਦੀ ਦਾ ਡਰ ਗਵਾ ਬੈਠੇ ਥਾਂ ਥਾਂ ਹੋ ਖ਼ੁਦ ਮੁਖ਼ਤਾਰ ਗਏ ਸਿੱਖੀ ਭਾਵ ਦੇ ਤਈਂ ਉਡਾ ਬੈਠੇ ਜਿਨ੍ਹੂੰ ਚਾਹੀਏ ਗੁਰੂ ਬਨਾ ਲਈਏ ਪੱਕਾ ਨਿਸਚਾ ਦਿਲੀਂ ਜਮਾ ਬੈਠੇ ਸਾਡੇ ਹੱਥ ਹੀ ਗੁਰੂ ਬਨਾਵਨਾ ਹੈ ਹੰਕਾਰ ਦੇ ਬੁਰਜ ਉਸਰਾ ਬੈਠੇ ਕੋਈ ਧੀਰਮੱਲੀਆ ਕੋਈ ਰਾਮਰਾਈਆ ਵੱਖੋ ਵੱਖ ਦੁਕਾਨਾਂ ਖੁਲ੍ਹਾ ਬੈਠੇ ਬਨੇ ਟਕੇ ਦੇ ਮਿੱਤ ਕਰਤਾਰ ਸਿੰਘਾ ਸਾਰੇ ਸਿਦਕ ਭਰੋਸੇ ਵੰਜਾ ਬੈਠੇ ਤਥਾ ਥੋੜੀ ਬਹੁਤੀ ਲੈ ਕਾਰ ਪੁਚਾ ਛੱਡਦੇ ਬਾਕੀ ਬੈਠ ਥਾਉਂ ਥਾਈਂ ਖਾਨ ਲੱਗੇ ਮਾਯਾਧਾਰੀ ਬਣਕੇ ਅੰਨ੍ਹੇ ਬੋਲੇ ਹੋਏ ਆਣ ਵਿਸ਼ੇ ਵਿਕਾਰ ਕਮਾਨ ਲੱਗੇ ਜਪ ਤਪ ਗਏ ਜਤ ਸਤ ਗਏ ਹੋ ਅਮੀਰ ਤੇ ਮੌਜਾਂ ਉਡਾਨ ਲੱਗੇ ਖੱਟੀ ਸਿੱਖਾਂ ਦੀ ਦਿਲ ਬੇ ਰਹਿਮ ਹੋ ਕੇ ਭਾੜੇ ਭੰਗ ਦੇ ਮੂੜ੍ਹ ਗਵਾਨ ਲੱਗੇ ਰੰਡੀ ਬਾਜ਼ੀ ਤੇ ਵਿੱਚ ਸ਼ਰਾਬ ਖ਼ੋਰੀ ਪੈ ਨਾਮ ਬਦਨਾਮ ਕਰਾਨ ਲੱਗੇ ਸੱਤਾਂ ਪੀੜ੍ਹੀਆਂ ਦੀ ਕਰਤਾਰ ਸਿੰਘ ਨੇਕੀ ਖੱਟੀ ਦੇ ਤਈਂ ਰੁੜ੍ਹਾਨ ਲੱਗੇ ਵਾਕ ਕਵੀ ਦਿਨੋ ਦਿਨ ਵਿਗਾੜ ਇਹ ਗਿਆ ਵਧਦਾ ਉਲਝੇ ਕੰਮ ਔਖੇ ਸੁਲਝਾਨੇ ਪਏ ਦਸਵੇਂ ਪਾਤਸ਼ਾਹ ਨੂੰ ਏਸੇ ਵਾਸਤੇ ਜੀ ਡਾਢੇ ਸਖ਼ਤੇ ਬੀੜੇ ਉਠਾਨੇ ਪਏ ਓਦੋਂ ਤਕ ਮਸੰਦ ਸਨ ਚੌੜ ਹੋ ਗਏ ਪਾਪੀ ਫੜ ਕੇ ਅੰਤ ਜਲਾਨੇ ਪਏ ਇਹਨਾਂ ਦੋਹਾਂ੧ ਦੇ ਰਾਹ ਖ਼ਰਾਬ ਕੀਤੇ ਨਵੇਂ ਸਿਰੇ ਮੁੜ ਫੇਰ ਬਨਾਨੇ ਪਏ ਸਿੱਖੀ ਤਈਂ ਮਸੰਦ ਸਨ ਰੋਗ ਲੱਗੇ ਚੀਰ ਫਾੜ ਕੇ ਸਾਫ਼ ਕਰਾਨੇ ਪਏ ਰਾਮ ਰਾਇ ਹੋਰਾਂ ਦੇ ਖਲਾਰੇ ਕੰਡੇ ਰਾਹ ਸਿੱਖੀ ਦੇ ਵਿੱਚੋਂ ਚੁਗਾਨੇ ਪਏ ਸਿੱਖੀ ਚੰਦ ਦੇ ਤਈਂ ਕਲੰਕ ਲੱਗੇ ਪਾ ਤੇਲ ਕੜਾਹਯਾਂ ਧਵਾਨੇ ਪਏ ਖੋਟ ਕੱਢਨੇ ਲਈ ਕਰਤਾਰ ਸਿੰਘਾ ਤਾਉ ਕਰੜੇ ਦੇ ਕੇ ਤਾਨੇ ਪਏ ੧ ਧੀਰਮੱਲ ਤੇ ਰਾਮ ਰਾਇ। ਤਥਾ ਧੀਰ ਮੱਲ ਅਤੇ ਰਾਮ ਰਾਇ ਦੋਹਾਂ ਮੌਕਾ ਤਾੜ ਕੇ ਜਾਲ ਫੈਲਾ ਲਏ ਸਨ ਓਹਨਾਂ ਵੱਲ ਮਸੰਦ ਹੋ ਗਏ ਬਹੁਤੇ ਵਿਚੋਂ ਥੋੜ੍ਹਯਾਂ ਸਿਦਕ ਨਭਾ ਲਏ ਸਨ ਬੇੜਾ ਸਿੱਖੀ ਦਾ ਸੀ ਡਾਵਾਂ ਡੋਲ ਹੋਯਾ ਵਾੜਾਂ ਭੈੜੀਆਂ ਨੇ ਖੇਤ ਖਾ ਲਏ ਸਨ ਸਿਆਣੇ ਸਿੱਖ ਕੁਝ ਬਚੇ ਕਰਤਾਰ ਸਿੰਘਾ ਬਾਕੀ ਸਭ ਅੰਞਾਨ ਫਸਾ ਲਏ ਸਨ ਰਾਮ ਰਾਇ ਦੀ ਹੋਰ ਚਾਲ ਏਥੋਂ ਤੱਕ ਭੀ ਕਰ ਨ ਸਬਰ ਕੀਤਾ ਰਾਮ ਰਾਇ ਵਿਉਂਤਾਂ ਬਨਾਨ ਲੱਗਾ ਜਿਵੇਂ ਪਕੜ ਮੰਗਾਇ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਬਾਦਸ਼ਾਹ ਸੋਚਾਂ, ਸੁਚਾਨ ਲੱਗਾ ਗੁਰੂ ਘਰ ਬਰਬਾਦ ਹੋ ਜਾਇ ਉੱਕਾ ਭੈੜੇ ਚੰਦਰੇ ਜਤਨ ਕਰਾਨ ਲੱਗਾ ਸੋੱਚੀ ਓਸ ਇਹ ਚਾਲ ਕਰਤਾਰ ਸਿੰਘਾ ਵਿੱਚ ਲਾਲਚ ਪਾਪ ਕਮਾਨ ਲੱਗਾ ਤਥਾ ਮੇਰਾ ਹੱਕ ਤਾਂ ਮਾਰਿਆ ਗਿਆ ਉੱਕਾ ਸੁਖੀ ਬੈਠ ਸ਼ਰੀਕ ਹੁਣ ਖਾਇ ਕਾਹਨੂੰ ਗੁਰ ਗੱਦੀ ਤੋਂ ਵਾਂਜਯਾ ਰੱਖ ਮੈਨੂੰ ਓਹ ਬਾਲਕ ਗੁਰੂ ਅਖਵਾਇ ਕਾਹਨੂੰ ਕੀਰਤਪੁਰੀ ਮੇਰੇ ਪਾਸੋਂ ਛੁੱਟ ਗਈ ਮਾਲਕ ਥਾਵਾਂ ਦਾ ਓਹ ਸਦਵਾਇ ਕਾਹਨੂੰ ਮੈਂ ਵੱਡਾ ਸਾਂ, ਓਹ ਹੱਕ ਮਾਰ ਮੇਰੇ ਹੁਣ ਲੋੱਕਾਂ ਤੋਂ ਪੈਰ ਪੁਜਵਾਇ ਕਾਹਨੂੰ ਮੇਰੇ ਨਾਲ ਤਾਂ ਪਿਤਾ ਜੀ ਵੈਰ ਕੀਤਾ ਓਹ ਸੁਖਦਾ ਝੱਟ ਲੰਘਾਇ ਕਾਹਨੂੰ ਏੱਡਾ ਮੇਰਾ ਅਕਬਾਲ ਕਰਤਾਰ ਸਿੰਘਾ ਫੇਰ ਮੌਕਾ ਮੇਰੇ ਹੱਥੋਂ ਜਾਇ ਕਾਹਨੂੰ ਤਥਾ ਬਾਦਸ਼ਾਹ ਤਾਈਂ ਚੁੱਕਾਂ ਦੇਵੰਦਾ ਹਾਂ ਹਰਿ ਕ੍ਰਿਸ਼ਨ ਨੂੰ ਦਿੱਲੀ ਮੰਗਵਾਇਗਾ ਓਹ ਜੇ ਕਰ ਪਿਤਾ ਵਾਂਗੂੰ ਹਠ ਕਰ ਬੈਠਾ ਨਹੀਂ ਸੱਦਯਾ ਸ਼ਾਹ ਦਾ ਆਇਗਾ ਓਹ ਫੇਰ ਲੂਤੀਆਂ ਲਾ ਭੜਕਾ ਦਿਆਂਗਾ ਫੜਨ ਵਾਸਤੇ ਫੌਜ ਚੜ੍ਹਾਇਗਾ ਓਹ ਜੇਕਰ ਆਵਨਾ ਹੋਊ ਤਾਂ ਆ ਜਾਊ ਨਹੀਂ ਛੱਡ ਪੁਰੀ ਕਿਤੇ ਜਾਇਗਾ ਓਹ ਕੀਰਤ ਪੁਰੀ ਦੇ ਵਿੱਚ ਨ ਵੱਸ ਸੱਕੂ ਜੰਗਲ ਦੇਸ਼ ਜਾ ਸਿਰ ਛਪਾਇਗਾ ਓਹ ਮੇਰੇ ਮਗਰ ਸਾਰੀ ਸਿੱਖੀ ਲੱਗ ਜਾਊ ਦੇਸ ਛੱਡ ਜਾਂ,ਲਾਂਭ ਸਿਧਾਇਗਾ ਓਹ ਦਿੱਲੀ ਆ ਭੀ ਗਿਆ ਤਾਂ ਗੁਰਾਂ ਵਾਂਗੂੰ ਕਰਾਮਾਤ ਦੇ ਤਾਈਂ ਛਪਾਇਗਾ ਓਹ ਬਾਦਸ਼ਾਹ ਤੋਂ ਹੌਲਾ ਕਰਵਾ ਕੱਢੂੰ ਫੇਰ ਮਾਨ ਨ ਕਿਧਰੇ ਪਾਇਗਾ ਓਹ ਮੇਰਾ ਸਿੱਖੀ ਤੇ ਦਬਦਬਾ ਪੈ ਜਾਊ ਬੈਠ ਫੋੱਕਾ ਹੀ ਗੁਰੂ ਅਖਵਾਇਗਾ ਓਹ ਚੰਦ ਹੇਠ ਕੁਨਾਲੀ ਕਰਤਾਰ ਸਿੰਘਾ ਢਕ ਲੈ, ਨ ਢੱਕਯਾ ਜਾਇਗਾ ਓਹ ਗੁਰਦਾਸ ਇਹ ਮਤਾ ਗੁਰਦਾਸ ਦੇ ਨਾਲ ਕੀਤਾ ਓਸ ਕਹਯਾ ਨੁਕਸਾਨ ਉਠਾ ਬਹੁਗੇ ਬਾਦਸ਼ਾਹ ਬੈਠਾ ਸੱਕਾ ਕਦੋਂ ਦਾ ਏ ਐਵੇਂ ਆਪਣਾ ਸ਼ਾਨ ਗਵਾ ਬਹੁਗੇ ਮੈਂ ਤਾਂ ਡਰਦਾ, ਸਿੱਟਾ ਨ ਬੁਰਾ ਨਿਕਲੇ ਗੁਰ ਗੱਦੀ ਨੂੰ ਘਰੋਂ ਖੁਹਾ ਬਹੁਗੇ ਮਿਲੇ ਆਪ ਨੂੰ ਨ ਰਹੇ ਓਥੇ ਭੀ ਨ ਬਾਂਹ ਆਪਣੀ ਆਪ ਤੁੜਾ ਬਹੁਗੇ ਧੀਰ ਮੱਲ ਜਿਹਾ ਜੱਫਾ ਪਾ ਬੈਠੂ ਘਰ ਦੀ ਬਰਕਤ ਘਰੋਂ ਵੰਜਾ ਬਹੁਗੇ ਸਬਰ ਕਰ ਬਹਿ ਜਾਉ ਕਰਤਾਰ ਸਿੰਘਾ ਵਿਚ ਲਾਲਚ ਬਾਂਹ ਫਸਾ ਬਹੁਗੇ ਰਾਮ ਰਾਇ ਨੇ ਬਾਦਸ਼ਾਹ ਨੂੰ ਭੜਕਾਨਾ ਮੰਨੀ ਇੱਕ ਨ ਰਾਮ ਰਾਇ, ਸਮਾ ਪਾ ਕੇ ਕਹਿੰਦਾ ਸਿੱਖ ਕੀਰਤਪੁਰੋਂ ਆਏ ਸ਼ਾਹਾ ਜੋਤੀ ਜੋਤ ਸਮਾ ਗਏ ਪਿਤਾ ਮੇਰੇ ਥੋੜ੍ਹੇ ਦਿਨ ਹੋਇ, ਖ਼ਬਰ ਲਿਆਇ ਸ਼ਾਹਾ ਮੇਰੇ ਨਾਲ ਨ ਉਨ੍ਹਾਂ ਇਨਸਾਫ਼ ਕੀਤਾ ਮੇਰੇ ਹੱਕਾਂ ਨੂੰ ਗਏ ਗਵਾਇ ਸ਼ਾਹਾ ਏਥੇ ਰਹਿਨ ਕਰਕੇ ਮੈਨੂੰ ਰਹਿਨ ਦਿੱਤਾ ਗਏ ਛੋਟੇ ਨੂੰ ਗੱਦੀ ਬੈਠਾਇ ਸ਼ਾਹਾ ਓਹ ਪੰਜ ਕੁ ਬਰਸ ਦਾ ਬਾਲ ਨਿੱਕਾ ਗਏ ਸਭ ਕੁਝ ਓਹਨੂੰ ਸੌਂਪਾਇ ਸ਼ਾਹਾ ਮੇਰੇ ਨਾਲ ਹੋਈ ਬੁਰੀ ਕਰਤਾਰ ਸਿੰਘਾ ਬੈਠਾ ਹੱਕ ਹਕੂਕ ਖੁਹਾਇ ਸ਼ਾਹਾ ਬਾਦਸ਼ਾਹ ਤੁਹਾਡੇ ਉਤੇ ਪਿਤਾ ਕਿਉਂ ਨਰਾਜ਼ ਹੋਇ ਕੀਹ ਉਨ੍ਹਾਂ ਦਾ ਹੈਸੀ ਗਵਾਯਾ ਤੁਸਾਂ ਦਿੱਲੀ ਆ ਕੇ ਮੇਰੀਆਂ ਖੁਸ਼ੀਆਂ ਪਾ ਬੜਾ ਭਾਰਾ ਅਕਬਾਲ ਵਧਾਯਾ ਤੁਸਾਂ ਹੱਥੀਂ ਲੱਖਾਂ ਰੁਪਏ ਮੈਂ ਆਪ ਦਿੱਤੇ ਸ਼ਾਨ ਵਿੱਚ ਜਹਾਨ ਦੇ ਪਾਯਾ ਤੁਸਾਂ ਮੇਰੇ ਵਿੱਚ ਦਰਬਾਰ ਕਰਤਾਰ ਸਿੰਘਾ ਹੈ ਜ਼ਾਹਿਰ ਪੀਰ ਅਖਵਾਯਾ ਤੁਸਾਂ ਰਾਮ ਰਾਇ ਇਹੋ ਗੱਲ ਤਾਂ ਬਾਦਸ਼ਾਹ ਹੋਈ ਮਾੜੀ ਕਰਾਮਾਤਾਂ ਮੈਂ ਏਥੇ ਦਿਖਾਂਦਾ ਰਿਹਾ ਜੋ ਕੁੱਝ ਹਜ਼ੂਰ ਨੇ ਕਦੇ ਕਹਯਾ ਝਟਾ ਪਟ ਮੈਂ ਹਾਜ਼ਰ ਕਰਵਾਂਦਾ ਰਿਹਾ ਇਹ ਸੁਣ ਗੱਲਾਂ ਓਹ ਨਾਰਾਜ਼ ਹੋ ਗਏ ਕੋਈ ਮੇਰੇ ਖਿਲਾਫ਼ ਭੜਕਾਂਦਾ ਰਿਹਾ ਗੱਦੀ ਲੈ ਗਿਆ ਛੋਟਾ ਕਰਤਾਰ ਸਿੰਘਾ ਮੇਰਾ ਹੱਕ ਹੈਸੀ ਮੈਥੋਂ ਜਾਂਦਾ ਰਿਹਾ ਬਾਦਸ਼ਾਹ ਗੱਦੀ ਹੈ ਤਾਂ ਤੁਹਾਡੇ ਹੀ ਘਰਦੇ ਵਿੱਚ ਤੁਸੀਂ ਸਬਰ ਕਰ ਝੱਟ ਲੰਘਾਉ ਏਥੇ ਕਿਹੜੀ ਗੱਲ ਦੀ ਹੈ ਪਰਵਾਹ ਦੱਸੋ ਪੀਰ ਬਣੇ ਰਹੁ ਪੈਰ ਪੂਜਵਾਉ ਏਥੇ ਜਿੱਨੀ ਕਹੁ ਜਾਗੀਰ ਮੈਂ ਹੋਰ ਦੇਵਾਂ ਜੀ ਕਰੇ ਸੋ ਖਾਉ ਹੰਡਾਉ ਏਥੇ ਓਹ ਓਸ ਪਾਸੇ ਰਹਿਨ ਗੁਰੂ ਬਨੇ ਤੁਸੀਂ ਆਪਣੇ ਸ਼ਾਨ ਵਧਾਊ ਏਥੇ ਕੀਹ ਲੋੜ ਹੈ ਈਰਖਾ ਕਰਨ ਦੀ ਹੁਣ ਬੈਠੇ ਦਿਲ ਨੂੰ ਨ ਕਲਪਾਉ ਏਥੇ ਓਹ ਭੀ ਤੁਹਾਡਾ ਭਿਰਾ ਕਰਤਾਰ ਸਿੰਘ ਸੁੱਖ ਓਸਦੀ ਤੁਸੀਂ ਮਨਾਉ ਏਥੇ ਰਾਮ ਰਾਇ ਜੋ ਕਹੁ ਸੋ ਬਾਦਸ਼ਾਹ ਠੀਕ ਇਹੋ ਡੂੰਘੀ ਕਰਕੇ ਜ਼ਰਾ ਵਿਚਾਰ ਦੇਖੋ ਗੁਰ ਗੱਦੀ ਜਿਨੂੰ ਹੱਥੀਂ ਦੇ ਗਏ ਨੇ ਗੁਰੂ ਓਹੋ ਸਦਵਾਇ ਸੰਸਾਰ ਦੇਖੋ ਮੇਰਾ ਏਦੂੰ ਅਕਬਾਲ ਹੋ ਜਾਇ ਦੂਣਾ ਪਰ ਸਿੱਖ ਨ ਕਰਨ ਇਤਬਾਰ ਦੇਖੋ ਰੱਬੀ ਬਰਕਤਾਂ ਸਾਰੀਆਂ ਲੈ ਗਿਆ ਓਹ ਖਾੱਲੀ ਰਹਿ ਗਿਆ ਮੈਂ ਕਰ ਸਾਰ ਦੇਖੋ ਮੇਰਾ ਮਾਨ ਨ ਸਿੱਖੀ ਵਿੱਚ ਕਰੂ ਕੋਈ ਏਸ ਧਨ ਦਾ ਕੀਹ ਇਤਬਾਰ ਦੇਖੋ ਹੱਥੋਂ ਛੁੱਟਯਾ ਤੀਰ ਕਰਤਾਰ ਸਿੰਘਾ ਵੇਲਾ ਛਲ ਗਿਆ ਛਲਨਹਾਰ ਦੇਖੋ ਤਥਾ ਜੇਕਰ ਹੋਰ ਨਹੀਂ ਇਹ ਤਾਂ ਕਰ ਸੱਕੋ ਏਥੇ ਸ੍ਰੀ ਹਰਿ ਕ੍ਰਿਸ਼ਨ ਮੰਗਵਾਇ ਸ਼ਾਹਾ ਜਿਵੇਂ ਮੇਰੀਆਂ ਵੇਖੀਆਂ ਕਰਾਮਾਤਾਂ ਦੇਖੋ ਓਸ ਨੂੰ ਭੀ ਅਜ਼ਮਾਇ ਸ਼ਾਹਾ ਕੁਝ ਬਰਕਤਾਂ ਹੈਨ ਯਾਂ ਹੈ ਖ਼ਾਲੀ ਰਿਹਾ ਝੂਠੇ ਹੀ ਪੈਰ ਪੁਜਵਾਇ ਸ਼ਾਹਾ ਇਉਂ ਕਰ ਅਜ਼ਮਾਇਸ਼ ਕਰਤਾਰ ਸਿੰਘਾ ਬਾਲਕ ਗੁਰੂ ਨੂੰ ਦੇਖ ਦਿਖਾਇ ਸ਼ਾਹਾ ਵਾਕ ਕਵੀ ਭਾਵੇਂ ਬਦਸ਼ਾਹ ਇਉਂ ਨਹੀਂ ਚਾਹੁੰਦਾ ਸੀ ਰਾਮ ਰਾਇ ਨੂੰ ਖੁਸ਼ੀ ਰਖਾਉਨ ਦੇ ਲਈ ਹੋ ਗਿਆ ਰਜ਼ਾ ਮੰਦ ਓਸ ਵੇਲੇ ਸਤਿਗੁਰਾਂ ਦੇ ਤਈਂ ਬੁਲਾਉਨ ਦੇ ਲਈ ਜੈ ਸਿੰਘ੧ ਰਾਜੇ ਤਾਈਂ ਹੁਕਮ ਕੀਤਾ ਹਰਿ ਕ੍ਰਿਸ਼ਨ ਜੀ ਤਈਂ ਲਿਆਉਨ ਦੇ ਲਈ ਤੋਹਫ਼ੇ ਨਕਦੀ ਦੇਇ ਕਰਤਾਰਸਿੰਘਾ ਕਹਯਾ ਰਾਜੇ ਨੂੰ ਗੱਲ ਅਜ਼ਮਾਉਨ ਦੇ ਲਈ ੧ ਇਹ ਰਾਜਾ ਜੈ ਸਿੰਘ ਸਵਾਈ ਦਾ ਬਾਬਾ ਸੀ ਤੇ ਏਸ ਦਾ ਖ਼ਤਾਬ ਮਿਰਜ਼ਾ ਰਾਜਾ ਸੀ, ਏਸ ਦੀ ਰਾਜਧਾਨੀ ਅੰਬਰ ਸ਼ਹਿਰ ਸੀ । ਰਾਜੇ ਨੇ ਪਰਸਰਾਮ ਦੀਵਾਨ ਨੂੰ ਕੀਰਤ ਪੁਰ ਭੇਜਨਾ ਰਾਜੇ ਸੱਦ ਦੀਵਾਨ ਨੂੰ ਹੁਕਮ ਕੀਤਾ ਤਯਾਰੀ ਵੱਲ ਪੰਜਾਬ ਬੁਲਾਉ ਜਲਦੀ ਘੋੜੇ ਪਾਲਕੀ ਰਥ ਸਜਾਉ ਚੰਗੇ ਘੋੜ ਚੜ੍ਹੇ ਪੰਜਾਹ ਰਲਾਉ ਜਲਦੀ ਜਿਗਾ ਕਲਗ਼ੀ ਹਾਰ ਲੌ ਮੋਤੀਆਂ ਦਾ ਜ਼ੇਵਰ ਬਸਤਰ ਸੋਹਣੇ ਮਲਾਉ ਜਲਦੀ ਬਾਦਸ਼ਾਹ ਵੱਲੋਂ ਆਹ ਸ਼ੌਕ ਨਾੱਮਾ ਸਤਿਗੁਰਾਂ ਦੇ ਪਾਸ ਪੁਚਾਉ ਜਲਦੀ ਮੇਰੇ ਵੱਲੋਂ ਭੀ ਬੇਨਤੀ ਬਹੁਤ ਕਰਨੀ ਸ਼ਾਹ ਸੱਦਦਾ ਭੇਦ ਸਮਝਾਉ ਜਲਦੀ ਕਰ ਅਦਬ ਪਿਆਰ ਕਰਤਾਰ ਸਿੰਘਾ ਸਤਿਗੁਰਾਂ ਨੂੰ ਨਾਲ ਲੈ ਆਉ ਜਲਦੀ ਦੀਵਾਨ ਨੇ ਸਤਿਗੁਰਾਂ ਦੇ ਹਜ਼ੂਰ ਪਹੁੰਚਣਾ ਕੱਟ ਮਨਜ਼ਲਾਂ ਦੂਰ ਦਰਾਜ਼ ਦੀਆਂ ਡੇਰੇ ਕੀਰਤ ਪੁਰੀ ਆ ਲਾਵੰਦੇ ਨੇ ਜੈ ਸਿੰਘ ਰਾਜੇ ਦਾ ਦੀਵਾਨ ਆਯਾ ਨੌਕਰ ਗੁਰਾਂ ਨੂੰ ਖ਼ਬਰ ਪੁਚਾਵੰਦੇ ਨੇ ਸਭ ਰਸਦ ਪੱਠਾ ਪੁਚਵਾਉ ਜਲਦੀ ਗੁਰ ਕਾਰਦਾਰਾਂ ਤਈਂ ਸੁਨਾਵੰਦੇ ਨੇ ਪੰਜਾਬ ਤੇ ਹੋਰ ਮਸੰਦ ਮਿਲਕੇ ਆੱਦਰ ਨਾਲ ਡੇਰਾ ਕਰਵਾਵੰਦੇ ਨੇ ਗੁਰੂ ਘਰ ਵੱਲੋਂ ਵੱਡੀ ਹੋਈ ਖ਼ਾਤਰ ਬੰਦੇ ਰਾਜੇ ਦੇ ਖੁਸ਼ ਹੋ ਜਾਵੰਦੇ ਨੇ ਥੱਕੇ ਮਨਜ਼ਲਾਂ ਵਿੱਚ ਕਰਤਾਰ ਸਿੰਘਾ ਰਾਤ ਨਾਲ ਆਰਾਮ ਲੰਘਾਵੰਦੇ ਨੇ ਸਤਿਗੁਰਾਂ ਦਾ ਦੀਵਾਨ ਦਿਨ ਚੜ੍ਹਯਾ ਸੌਚ ਅਸ਼ਨਾਨ ਕਰ ਕੇ ਸਭ ਸਾਜ਼ ਦੀਵਾਨ ਸਜਾਯਾ ਜੀ ਇੱਕ ਓਸ ਦਾ ਆਦਮੀ ਅਰਜ਼ ਕਰਨੇ ਚੱਲ ਗੁਰੂ ਜੀ ਦੇ ਪਾਸ ਆਯਾ ਜੀ ਚਾਹੁੰਦੇ ਹੈਨ ਦੀਦਾਰ ਦੀਵਾਨ ਸਾਹਿਬ ਸਤਿਗੁਰਾਂ ਅੱਗੋਂ ਫ਼ੁਰਮਾਯਾ ਜੀ ਥੱਕੇ ਆਇ ਹਨ ਕਰਨ ਆਰਾਮ ਅਜੇ ਪਹਿਰ ਪਿਛਲੇ ਆਉਨ ਸੁਨਾਯਾ ਜੀ ਬੀਤ ਗਈ ਦੁਪਹਿਰ ਤੇ ਪਹਿਰ ਤੀਜੇ ਸਤਿਗੁਰਾਂ ਦੀਵਾਨ ਸਜਾਯਾ ਜੀ ਲੱਗ ਗਏ ਚੁਫੇਰ ਕਨਾਤ ਤੰਬੂ ਵਿੱਚ ਸੁੰਦਰ ਤਖ਼ਤ, ਡਿਸਾਯਾ ਜੀ ਕੱਠੇ ਹੋਇ ਮਸੰਦ ਤੇ ਸਿੱਖ ਸਾਰੇ ਆਇ ਯੋਧਯਾਂ ਸ਼ਾਨ ਵਧਾਯਾ ਜੀ ਬਾਲ ਗੁਰੂ ਜੀ ਪਹਿਨ ਲਬਾਸ ਸ਼ਾਹੀ ਬੈਠੇ ਤਖ਼ਤ ਤੇ ਤੇਜ਼ ਸਵਾਯਾ ਜੀ ਸੋਹਣਾ ਵੇਖ ਪਰਤਾਪ ਤੇ ਸ਼ਾਨ ਵੱਡਾ ਰਾਜਾ ਇੰਦਰ ਭੀ ਸ਼ਰਮਾਯਾ ਜੀ ਸਜ ਗਿਆ ਦਰਬਾਰ ਕਰਤਾਰ ਸਿੰਘਾ ਦੀਵਾਨ ਨੂੰ ਫੇਰ ਬੁਲਾਯਾ ਜੀ ਦੀਵਾਨ ਨੇ ਦਰਬਾਰ ਵਿੱਚ ਹਾਜ਼ਰ ਹੋਣਾ ਸਜ ਧਜ ਦੇ ਨਾਲ ਦੀਵਾਨ ਆਯਾ ਨਾਲ ਅਦਬ ਦੇ ਸਿਰ ਝੁਕਾਇ ਬੈਠਾ ਸਾਥੀ ਓਸਦੇ ਸਾਰੇ ਹੀ ਬੈਠ ਗਏ ਤੋਹਫੇ ਨਾਲ ਤਰਤੀਬ ਰਖਾਇ ਬੈਠਾ ਸਤਿਗੁਰਾਂ ਦਾ ਵੇਖ ਸਰੂਪ ਸੋਹਣਾ ਕੁੰਡੀ, ਪ੍ਰੇਮ ਦੀ ਚਿਤ ਫਸਾਇ ਬੈਠਾ ਵੇਖ ਵੇਖ ਦਰਬਾਰ ਦਾ ਸ਼ਾਨ ਵੱਡਾ ਮਾਨ ਆਪਨਾ ਸਾਰਾ ਗਵਾਇ ਬੈਠਾ ਭੁੱਲ ਗਏ ਸਭ ਰਾਜ ਦਰਬਾਰ ਓਹਨੂੰ ਮਾਨੋ ਸ੍ਵਰਗ ਦੇ ਵਿਚ ਓਹ ਆਇ ਬੈਠਾ ਓਸ ਸਮਝਯਾ ਧਰਤ ਤੇ ਪਾਪ ਮੇਟਨ ਰੂਪ ਵਿਸ਼ਨ ਮਹਾਰਾਜ ਵਟਾਇ ਬੈਠਾ ਰਾਮਚੰਦ ਅਜੁੱਧਯਾ ਵਿੱਚ ਬੈਠਾ ਇਹ ਕ੍ਰਿਸ਼ਨ ਮਹਾਰਾਜ ਪਲਟਾਇ ਬੈਠਾ ਧਰਮ ਮੂਰਤੀ ਯਾਂ ਇਹ ਗ੍ਯਾਨ ਪੂਰਨ ਸੋਹਣਾ ਬਾਲਕ ਰੂਪ ਬਨਾਇ ਬੈਠਾ ਯਾਂ ਪੂਰਨਮਾਸ਼ੀ ਦਾ ਚੰਦ੍ਰਮਾ ਹੈ ਯਾਂ ਸੂਰਜ ਤੇਜ ਪ੍ਰਗਟਾਇ ਬੈਠਾ ਗੁਰੂ ਨਾਨਕ ਆਪ ਕਰਤਾਰ ਸਿੰਘਾ ਜਾੱਮਾ ਅੱਠਵਾਂ ਹੈ ਬਦਲਾਇ ਬੈਠਾ ਦੀਵਾਨ ਨੇ ਰਾਜੇ ਵੱਲੋਂ ਬੇਨਤੀ ਕਰਨੀ ਅਦਬ ਨਾਲ ਦੀਵਾਨ ਨੇ ਅਰਜ਼ ਕੀਤੀ ਜੈ ਸਿੰਘ ਨੇ ਬਿਨੈ ਪੁਚਾਈ ਹੈ ਜੀ ਦਿੱਲੀ ਪਤ ਔਰੰਗ ਦੀ ਸਭਾ ਅੰਦਰ ਵੱਡੀ ਜਿਸ ਨੇ ਸ਼ਾਨ ਵਧਾਈ ਹੈ ਜੀ ਮਹਾਂਬਲੀ ਯੋਧਾ ਪ੍ਰਤਾਪ ਭਾਰਾ ਕੰਬੇ ਜਿਸ ਪਾਸੋਂ ਬਾਦਸ਼ਾਹੀ ਹੈ ਜੀ ਮੈਨੂੰ ਭੇਜਯਾ ਆਪ ਦੇ ਪਾਸ ਉਸ ਨੇ ਹੱਥ ਬੰਨ੍ਹ ਕੇ ਅਰਜ਼ ਸੁਨਾਈ ਹੈ ਜੀ ਦਿਹੋ ਦਰਸ ਦੀਦਾਰ ਆ ਵਿਚ ਦਿੱਲੀ ਰਿਦੇ ਵਿਚ ਪ੍ਰੀਤ ਸਮਾਈ ਹੈ ਜੀ ਦੂਜੀ ਗੱਲ ਹੈ ਆਪ ਦੇ ਬੜੇ ਭਾਈ ਅੱਗ ਈਰਖਾ ਦੀ ਭੜਕਾਈ ਹੈ ਜੀ ਬਾਦਸ਼ਾਹ ਨੂੰ ਨਿੱਤ ਸਿਖਾਵੰਦਾ ਓਹ ਜ਼ੋਰ ਨਾਲ ਚਾਹੁੰਦਾ ਗੁਰਿਆਈ ਹੈ ਜੀ ਅੱਗੇ ਸ਼ਾਹ ਤਅੱਸਬੀ ਬੜਾ ਜ਼ਿੱਦੀ ਤੇਗ਼ ਸ਼ਰ੍ਹਾ ਦੀ ਜਿਸ ਉਠਾਈ ਹੈ ਜੀ ਓਹ ਨ ਪੀਰ ਫ਼ਕੀਰ ਪਛਾਨਦਾ ਹੈ ਜ਼ਾਲਮ ਜ਼ੁਲਮ ਦੀ ਧੁੰਮ ਮਚਾਈ ਹੈ ਜੀ ਰਾਮ ਰਾਇ ਕਰ ਪਾਪ ਕਰਤਾਰ ਸਿੰਘਾ ਘਰ ਆਪਨੇ ਦੁਬਿਧਾ ਪਾਈ ਹੈ ਜੀ ਤਥਾ ਆਪ ਤਈਂ ਜੀ ਬਾਲ ਅੰਞਾਨ ਕਹਿ ਕੇ ਬਾਦਸ਼ਾਹ ਨੂੰ ਨਿੱਤ ਭੜਕਾਵੰਦਾ ਓਹ ਕਹੇ ਬੱਚਾ ਗੁਰਿਆਈ ਦੇ ਲਾਇਕ ਨਾਹੀਂ ਲਾਇਕ ਅਪਨੇ ਤਈਂ ਜਤਾਵੰਦਾ ਓਹ ਮੇਰੇ ਵਿੱਚ ਕਰਾਮਾਤਾਂ ਗੁਰੂ ਹਾਂ ਮੈਂ ਗੱਦੀ ਆਪ ਪਾਸੋਂ ਖੋਹੀ ਚਾਹਵੰਦਾ ਓਹ ਬਾਦਸ਼ਾਹ ਅਧੀਨ ਹੋ ਰਿਹਾ ਓਹਦੇ ਬੈਠਾ ਨਿੱਤ ਹੀ ਲੂਤੀਆਂ ਲਾਵੰਦਾ ਓਹ ਬਾਦਸ਼ਾਹ ਜ਼ਿੱਦੀ, ਰਾਮ ਰਾਇ ਲੋਭੀ ਬੁਰਾ ਵੀਰ ਦਾ, ਵੀਰ ਤਕਾਵੰਦਾ ਓਹ । ਮਾਲੂਮ ਹੁੰਦਾ ਕਰਤਾਰ ਸਿੰਘਾ ਕਿਸੇ ਦਿਨ ਫ਼ਤੂਰ ਉਠਾਵੰਦਾ ਓਹ ਤਥਾ ਆਹ ਸ਼ੌਕਨਾੱਮਾ ਬਾਦਸ਼ਾਹ ਲਿਖਯਾ ਓਸ ਤਾਈਂ ਦੀਦਾਰ ਦਿਖਾਉ ਚੱਲਕੇ ਅੱਗ ਬਾਲ ਰਿਹਾ ਰਾਮਰਾਇ ਜਿਹੜੀ ਆਪ ਸ਼ਕਤੀ ਨਾਲ ਬੁਝਾਉ ਚੱਲਕੇ ਭਰਮ ਪਾ ਦਿੱਤੇ ਦਿਲ ਬਾਦਸ਼ਾਹ ਦੇ ਇਕ ਦਮ ਓਹ ਦੂਰ ਕਰਾਓ ਚੱਲਕੇ ਨਾਲੇ ਏਸ ਬਹਾਨੇ ਕਰਤਾਰ ਸਿੰਘਾ ਸਿੱਖਾਂ ਸੇਵਕਾਂ ਪਾਰ ਲੰਘਾਓ ਚੱਲਕੇ ਵਾਕ ਕਵੀ ਗੱਲਾਂ ਸਾਰੀਆਂ ਸੁਣੀਆਂ ਗੁਰੂ ਜੀ ਨੇ ਕਹਯਾ ਦੱਸਾਂਗੇ ਕੱਲ੍ਹ ਵਚਾਰ ਗੱਲਾਂ ਸਤਿਗੁਰੂ ਜੀ ਘਰ ਨੂੰ ਚਲੇ ਗਏ ਜਾ ਪਹੁੰਚੀਆਂ ਵਿਚ ਪਰਿਵਾਰ ਗੱਲਾਂ ਬਾਦਸ਼ਾਹ ਨੇ ਸੱਦਯਾ ਗੁਰੂ ਜੀ ਨੂੰ ਸਾਰੇ ਟੁਰ ਪਈਆਂ ਘਰ ਬਾਰ ਗੱਲਾਂ ਰਲ ਸਿੱਖ ਮਸੰਦ ਕਰਤਾਰ ਸਿੰਘਾ ਬੈਠ ਕਰਨ ਲੱਗੇ ਸਮਝਦਾਰ ਗੱਲਾਂ ਮਾਤਾ ਕ੍ਰਿਸ਼ਨ ਕੌਰ ਮਾਤਾ ਜੀ ਨੂੰ ਸੁਣਦਯਾਂ ਸੋਚ ਪੈ ਗਈ ਕਾਰਦਾਰ ਮਸੰਦ ਬੁਲਾਇ ਸਾਰੇ ਕੁਝ ਮਾਤਾ ਜੀ ਦੇ ਸੱਦੇ ਆਨ ਪਹੁੰਚੇ ਬਾਕੀ ਆਪਨੇ ਆਪ ਹੀ ਆਇ ਸਾਰੇ ਮਾਤਾ ਇੱਕ ਪਾੱਸੇ ਆਇ ਬੈਠ ਗਈ ਦੂਜੀ ਤਰਫ਼ ਮਸੰਦ ਬੈਠਾਇ ਸਾਰੇ ਸੁਣਯਾਂ ਦਿੱਲੀਓਂ ਇੱਕ ਦੀਵਾਨ ਆਯਾ ਓਸ ਆਇ ਸੁਨੇਹੇ ਪੁਚਾਇ ਸਾਰੇ ਰਾਜੇ ਜੈ ਸਿੰਘ ਦੀ ਰਾਹੀਂ ਗੁਰੂ ਜੀ ਨੂੰ ਬਾਦਸ਼ਾਹ ਸੱਦੇ, ਬਿਸਮਾਇ ਸਾਰੇ ਕਰਨਾ ਚਾਹੀਦਾ ਕੀਹ ਕਰਤਾਰ ਸਿੰਘਾ ਸੋਚ ਸਮਝ ਤੁਸੀਂ ਦੇਵੋ ਰਾਇ ਸਾਰੇ ਕਾਰਦਾਰ ਮਸੰਦ ਕਾਰਦਾਰਾਂ ਮਸੰਦਾਂ ਨੇ ਅਰਜ਼ ਕੀਤੀ ਅਸਾਂ ਭੇਦ ਲਿਆ ਸਾਰਾ ਪਾਇ ਮਾਤਾ ਬਾਦਸ਼ਾਹ ਨੂੰ ਲੋੜ ਕੀਹ ਸੱਦਨੇ ਦੀ ਕੀਤੀ ਸਾਜ਼ਸ਼ ਹੈ ਰਾਮ ਰਾਇ ਮਾਤਾ ਓਹ ਵੱਡਾ ਸੀ ਗੱਦੀ ਨ ਮਿਲੀ ਓਹਨੂੰ ਏਸ ਗੱਲੋਂ ਰਿਹਾ ਖ਼ੁਨਸਾਇ ਮਾਤਾ ਓਸ ਕਰ ਕੇ ਚੁਗ਼ਲੀਆਂ ਬਾਦਸ਼ਾਹ ਨੂੰ ਲਿਆ ਏਸ ਬੰਨੇ ਢਾਲ ਲਾਇ ਮਾਤਾ ਸੱਦੋ ਸ੍ਰੀ ਹਰਿ ਕ੍ਰਿਸ਼ਨ ਨੂੰ ਵਿੱਚ ਦਿੱਲੀ ਕਰਾਮਾਤ ਕੁਝ ਆਇ ਦਿਖਾਇ ਮਾਤਾ ਰਾਮ ਰਾਇ ਚੱਲੀ ਬੜੀ ਚਾਲ ਟੇਢੀ ਡਾਢਾ ਆਪਨਾ ਦਾਉ ਤਕਾਇ ਮਾਤਾ ਜੇ ਆਉਨਗੇ ਦਿੱਲੀ ਤਾਂ ਬਾਦਸ਼ਾਹ ਤੋਂ ਗੱਲੀਂ ਦਿਆਂਗਾ ਹੌਲੇ ਕਰਾਇ ਮਾਤਾ ਏਥੋਂ ਕੱਢਾਂਗਾ ਗੁਰਾਂ ਨੂੰ ਠਿੱਠ ਕਰ ਕੇ ਕਦਰ ਆਪਣਾ ਲਊਂ ਵਧਾਇ ਮਾਤਾ ਜੇ ਨ ਆਉਣਗੇ ਬੇ ਪ੍ਰਵਾਹੀ ਕਰ ਕੇ ਦੇਵਾਂ ਸ਼ਾਹ ਤਾਈਂ ਭੜਕਾਇ ਮਾਤਾ ਬਾਦਸ਼ਾਹ ਦੀ ਚੜ੍ਹੇਗੀ ਫੌਜ ਏਥੋਂ ਫੇਰ ਖ਼ੌਫ਼ ਓਹਦੇ ਪਾਸੋਂ ਖਾਇ ਮਾਤਾ ਛੱਡ ਕੀਰਤ ਪੁਰੇ ਨੂੰ ਨੱਠ ਜਾਵਨ ਦੇਸ ਜੰਗਲ ਬੈਠਨ ਜਾਇ ਮਾਤਾ ਮੈਂ ਬਣ ਜਾਂ ਗੁਰੂ ਕਰਤਾਰ ਸਿੰਘ ਰਾਮ ਰਾਇ ਦੀ ਇਹ ਸਲਾਹਿ ਮਾਤਾ ਤਥਾ ਸਾਡੀ ਸਾਰਿਆਂ ਦੀ ਰਾਇ ਇਹੋ ਹੈ ਜੀ ਦਿੱਲੀ ਗੁਰਾਂ ਨੂੰ ਜਾਵਣਾ ਚਾਹੀਦਾ ਏ ਵਿੱਚ ਸ਼ਾਹੀ ਕਚਹਿਰੀ ਦੇ ਪਹੁੰਚ ਕਰਕੇ ਪਰਤਾਪ ਦਿਖਾਵਣਾ ਚਾਹੀਦਾ ਏ ਰਾਮ ਰਾਇ ਨੇ ਅੱਗ ਜੋ ਬਾਲ ਰੱਖੀ ਓਸ ਤਾਈਂ ਬੁਝਾਵਣਾ ਚਾਹੀਦਾ ਏ ਓਹਦਾ ਬੜਾ ਹੰਕਾਰ ਤੇ ਮਾਨ ਵਧਯਾ ਵਿਚ ਸਭਾ ਘਟਾਵਣਾ ਚਾਹੀਦਾ ਏ ਜ਼ਿੱਦੀ ਬਾਦਸ਼ਾਹ ਧਰਮ ਦਾ ਬੜਾ ਵੈਰੀ ਓਹਨੂੰ ਨਹੀਂ ਰੁਸਾਵਣਾ ਚਾਹੀਦਾ ਏ ਰਾਜਨੀਤ ਕਹਿੰਦੀ ਕਰਤਾਰ ਸਿੰਘਾ ਸਮਾਂ ਸੋਚ ਲੰਘਾਵਣਾ ਚਾਹੀਦਾ ਏ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਏਨੇ ਚਿਰ ਨੂੰ ਗੁਰੂ ਜੀ ਆਇ ਪਹੁੰਚੇ ਉੱਠ ਸਾਰਿਆਂ ਨੇ ਸਤਿਕਾਰ ਕੀਤਾ ਮਾਤਾ ਸਾਹਿਬ ਗੋਦ ਦੇ ਵਿੱਚ ਲੈਕੇ ਚੁੰਮ ਮੁੱਖੜਾ ਬੜਾ ਪ੍ਯਾਰ ਕੀਤਾ ਦਿੱਲੀ ਜਾਣ ਦੀ ਕੀਹ ਸਲਾਹ ਠਹਿਰੀ ਕੀਹ ਦੀਵਾਨ ਦੇ ਨਾਲ ਇੱਕਰਾਰ ਕੀਤਾ ਗੁਰਾਂ ਸਹਿਜ ਸੁਭਾਵ ਕਰਤਾਰ ਸਿੰਘਾ ਭੇਦ ਆਪਣੇ ਦਿਲ ਦਾ ਜ਼ਾਹਰ ਕੀਤਾ ਤਥਾ ਸਾਡੇ ਪਿਤਾ ਜੀ ਦਾ ਜਿਹੜਾ ਪ੍ਰਣ ਹੈਸੀ ਅਸਾਂ ਓਸਦੇ ਤਈਂ ਭੁਲਾਵਣਾ ਨਹੀਂ ਤੁਰਕ ਬਾਦਸ਼ਾਹ ਦੇ ਮੱਥੇ ਲੱਗਣਾ ਨਹੀਂ ਦਿੱਲੀ ਏਸੇ ਲਈ ਅਸਾਂ ਜਾਵਣਾ ਨਹੀਂ ਹੈ ਬਾਦਸ਼ਾਹ ਦੇ ਪਾਸੋਂ ਮੰਗਣਾ ਕੀਹ ਮੇਲ ਓਸਦੇ ਨਾਲ ਬਣਾਵਣਾ ਨਹੀਂ ਸੱਚੇ ਤਖ਼ਤ ਦੇ ਮਾਲਕ ਹੋਇ ਕਰਕੇ ਝੂਠੇ ਤਖ਼ਤ ਨੂੰ ਸਿਰ ਝੁਕਾਵਣਾ ਨਹੀਂ ਕਰਾਮਾਤ ਦਿਖਾਵਣੀ ਨਹੀਂ ਚਾਹੁੰਦੇ ਕੋਈ ਲਾਲਚ ਅਸਾਂ ਰਖਾਵਣਾ ਨਹੀਂ ਮਾਲਕ ਮੌਜ ਦੇ ਗੁਰ ਕਰਤਾਰਸਿੰਘਾ ਕਹੇ ਕਿਸੇ ਦੇ ਆਵਣਾ ਜਾਵਣਾ ਨਹੀਂ ਮਾਤਾ ਜੀ ਤੇ ਮਸੰਦਾਂ ਦੀ ਬੇਨਤੀ ਇਹ ਗੱਲ ਸੁਣਕੇ ਸਾਰੇ ਡਰ ਗਏ ਕਹਿੰਦੇ ਰਾਮ ਰਾਇ ਲਾਭ ਉਠਾਇਗਾ ਜੀ ਜੇਕਰ ਤੁਸਾਂ ਦਿੱਲੀ ਜਾਣੋ ਨਾਂਹ ਕੀਤੀ ਬਾਦਸ਼ਾਹ ਫਿਰ ਫੌਜ ਚੜ੍ਹਾਇਗਾ ਜੀ ਬਣ ਜਾਊ ਦੁਹੀਂ ਪਾਸੀਂ ਬੜੀ ਔਖੀ ਬਣਯਾਂ ਰੰਗ ਸਾਰਾ ਵਿਗੜ ਜਾਇਗਾ ਜੀ ਕੀਰਤਪੁਰ ਨ ਛੱਡਣਾ ਪਵੇ ਮੁੜਕੇ ਨਹੀਂ ਗਿਆ ਵੇਲਾ ਹੱਥ ਆਇਗਾ ਜੀ ਹੁਣ ਤਾਂ ਜੈ ਸਿੰਘ ਦੇ ਸਿਰ ਗੱਲ ਸਾਰੀ ਜ਼ੁੰਮੇਵਾਰੀ ਦੇ ਤਈਂ ਨਬਾਹਿਗਾ ਜੀ ਕਰੋ ਫੈਸਲਾ ਸੋਚ ਕਰਤਾਰ ਸਿੰਘਾ ਪਰਿਵਾਰ ਸਾਰਾ ਸੁਖ ਪਾਇਗਾ ਜੀ ਸ੍ਰੀ ਗੁਰੂ ਜੀ ਕਹਿੰਦੇ ਸਤਿਗੁਰੂ ਮਾਤਾ ਜੀ ਘਾਬਰੋ ਨ ਹੋਣੀ ਓਹੋ ਜੋ ਨੇਤ ਕਰਤਾਰ ਦੀ ਏ ਸੋਚ ਆਪਣੀ ਕੰਮ ਨ ਮੂਲ ਕਰਦੀ ਰਾਜ਼ੀ ਜਿਵੇਂ ਰਜ਼ਾ ਦਾਤਾਰ ਦੀ ਏ ਕੀਤਾ ਕਿਸੇ ਦਾ ਕੁਝ ਨ ਹੋਣ ਲੱਗਾ ਭਾਣਾ ਤਾਕਤ ਕੋਈ ਨ ਟਾਰਦੀ ਏ ਵੇਖੋ ਰੱਬ ਦੇ ਰੰਗ ਕਰਤਾਰ ਸਿੰਘਾ ਪੇਸ਼ ਜਾਂਵਦੀ ਨਹੀਂ ਵਚਾਰ ਦੀ ਏ ਰਾਜੇ ਦੇ ਦੀਵਾਨ ਨਾਲ ਗੱਲ ਬਾਤ ਸਤਿਗੁਰਾਂ ਦਾ ਦਿਨੇ ਦੀਵਾਨ ਲੱਗਾ ਰਾਜ ਮੰਤ੍ਰੀ ਚੱਲ ਕੇ ਆਵੰਦਾ ਏ ਸੱਚੇ ਪਾਤਸ਼ਾਹ ਕੀਹ ਸਲਾਹ ਠਹਿਰੀ ਹੱਥ ਜੋੜ ਕੇ ਅਰਜ਼ ਸੁਨਾਵੰਦਾ ਏ ਗੁਰਾਂ ਕਹਯਾ ਦੀਵਾਨ ਜੀ ਗੱਲ ਔਖੀ ਦਿੱਲੀ ਜਾਵਨਾ ਮੂਲ ਨ ਭਾਵੰਦਾ ਏ ਪ੍ਰਣ ਸਾਡਾ ਅਤੇ ਸਾਡੇ ਪਿਤਾ ਜੀ ਦਾ ਸਾਨੂੰ ਜਾਣ ਵੱਲੋਂ ਰੋਕ ਪਾਵੰਦਾ ਏ ਤੁਰਕ ਬਾਦਸ਼ਾਹ ਦੇ ਮੱਥੇ ਲੱਗਨਾ ਨਹੀਂ ਓਹ ਕਾਸਨੂੰ ਸਾਨੂੰ ਬੁਲਾਵੰਦਾ ਏ ਮੈਂ ਤਾਂ ਭੇਦ ਸਾਰੇ ਗੁਰ ਜੀ ਖੋਲ੍ਹ ਦੱਸੇ ਨਿੱਤ ਰਾਮਰਾਇ ਲੂਤੀਆਂ ਲਾਵੰਦਾ ਏ ਤੁਸੀਂ ਚੱਲੋ ਤੇ ਖੁੱਲ੍ਹ ਜਾਇ ਭੇਦ ਸਾਰਾ ਇਹੋ ਮਹਾਰਾਜਾ ਸਾਡਾ ਚਾਹਵੰਦਾ ਏ ਪਵੇ ਵਿਘਨ ਨ ਕੋਈ ਕਰਤਾਰ ਸਿੰਘਾ ਜੁੰਮੇਵਾਰੀ ਓਹ ਸਾਰੀ ਉਠਾਵੰਦਾ ਏ ਸ੍ਰੀ ਗੁਰੂ ਜੀ ਗੁਰਾਂ ਆਖਯਾ ਭੇਜ ਕੇ ਦੂਤ ਕੋਈ ਪਹਿਲਾਂ ਰਾਜਾ ਨੂੰ ਗੱਲ ਸਮਝਾਉ ਸਾਰੀ ਦਿੱਲੀ ਵਿੱਚ ਅਸੀਂ ਤਦ ਆਵੰਦੇ ਹਾਂ ਜੁੰਮੇਵਾਰੀ ਜੇ ਤੁਸੀਂ ਉਠਾਉ ਸਾਰੀ ਕਿਸੇ ਗੱਲੋਂ ਨ ਸਾਨੂੰ ਮਜਬੂਰ ਕਰਨਾ ਸਾਡੀ ਮੌਜ ਤੇ ਗੱਲ ਰਖਾਉ ਸਾਰੀ ਅਸੀਂ ਮਿਲੀਏ ਨ ਮਿਲੀਏ ਸ਼ਾਹ ਤਾਈਂ ਇਹ ਸਾਡੇ ਜ਼ਿਮਮੇਂ ਗੱਲ ਪਾਉ ਸਾਰੀ ਤੁਹਾਡੇ ਪਾਸ ਅਸੀਂ ਤਦ ਆ ਜਾਂਦੇ ਸਾਡੀ ਸ਼ਰਤ ਜੇ ਤੁਸੀਂ ਨਭਾਉ ਸਾਰੀ ਭੇਜੋ ਅੱਜ ਹੀ ਦੂਤ ਕਰਤਾਰ ਸਿੰਘਾ ਝੱਟ ਪੱਟ ਇਹ ਖ਼ਬਰ ਮੰਗਾਉ ਸਾਰੀ ਦੂਤ ਨੇ ਦਿੱਲੀ ਜਾਕੇ ਖਬਰ ਲਿਆਉਨੀ ਦੂਤ ਭੇੱਜਯਾ ਖ਼ਾਸ ਦੀਵਾਨ ਸਾਹਿਬ ਜਾ ਗੱਲ ਸਭ ਪਾਸ ਪੁਚਾਈ ਰਾਜੇ ਸੁਣ ਆੱਖਯਾ ਹੋਵੇਗੀ ਏਸੇ ਤਰ੍ਹਾਂ ਜੁੰਮੇਵਾਰੀ ਇਹ ਖ਼ਾਸ ਉਠਾਈ ਰਾਜੇ ਗੁਰ ਆ ਜਾਵਨ ਮੌਜ ਕਰਨ ਅਪਨੀ ਮੈਂ ਨ ਕਰਾਂ ਮਜਬੂਰ ਜਤਾਈ ਰਾਜੇ ਬਾਦਸ਼ਾਹ ਜੇਕਰ ਕਰੇ ਜ਼ੋਰ ਧੱਕਾ ਮੈਂ ਝੱਲਾਂਗਾ ਸਭ ਲਖਾਈ ਰਾਜੇ ਮੈਂ ਮੁੱਢ ਤੋਂ ਸੇਵਕ ਗੁਰੂ ਘਰ ਦਾ ਇੱਕ ਪੱਤ੍ਰਕਾ ਲਿਖ ਫੜਾਈ ਰਾਜੇ ਜਿਹੜਾ ਗਿਆ ਸੀ ਦੂਤ ਕਰਤਾਰ ਸਿੰਘਾ ਓਹਨੂੰ ਮੋੜਯਾ ਕਰ ਚਤੁਰਾਈ ਰਾਜੇ ਸਤਿਗੁਰਾਂ ਦੀ ਦਿੱਲੀ ਵੱਲ ਤਯਾਰੀ ਦੂਤ ਚੱਲਕੇ ਦਿੱਲੀਓਂ ਆਣ ਪਹੁੰਚਾ ਸਤਿਗੁਰਾਂ ਨੂੰ ਭੇਦ ਸੁਨਾਯਾ ਗਿਆ ਓਸੇ ਵਕਤ ਤੱਯਾਰੀ ਦਾ ਹੁਕਮ ਕੀਤਾ ਸਭ ਸਾਜ ਸਮਾਨ ਬਨਾਯਾ ਗਿਆ ਮਾਤਾ ਸਾਹਿਬ ਭੀ ਨਾਲ ਤੱਯਾਰ ਹੋਏ ਬੰਦੋਬਸਤ ਘਰ ਦਾ ਕਰਵਾਯਾ ਗਿਆ ਕਾਰਦਾਰ ਯੋਧੇ ਕੁਝ ਛੱਡ ਪਿੱਛੇ ਬਾਕੀ ਸਭ ਨੂੰ ਤੱਯਾਰ ਕਰਵਾਯਾ ਗਿਆ ਕੀਰਤ ਪੁਰ ਦੇ ਲੋਕ ਉਦਾਸ ਹੋਏ ਓਹਨਾਂ ਤਾਈਂ ਧਰਵਾਸ ਦਵਾਯਾ ਗਿਆ ਕੁਝ ਦਿਨ ਰਹਿ ਹੋਰ ਕਰਤਾਰ ਸਿੰਘ ਅੱਨ ਜਲ ਦਾ ਲੇੱਖਾ ਮੁਕਾਯਾ ਗਿਆ ਕੀਰਤ ਪੁਰ ਤੋਂ ਕੂਚ ਰਥ, ਬਹਿਲਾਂ ਘੋੜੇ ਅਤੇ ਪਾਲਕੀਆਂ ਬਹੁਤ ਤੰਬੂ ਕਨਾਤ ਬਨਾਇ ਜਲਦੀ ਡੋਲਾ ਮਾਤਾ ਜੀ ਲਈ ਤੱਯਾਰ ਹੋਯਾ ਸੋਹਣੇ ਸੁੰਦਰ ਉਛਾੜ ਉਢਾਇ ਜਲਦੀ ਸਿੱਖ ਸੇਵਕ ਨਾਲ ਤੱਯਾਰ ਹੋਏ ਦਾਸ ਦਾਸੀਆਂ ਤਯਾਰੇ ਸਜਾਇ ਜਲਦੀ ਸ਼ਸਤ੍ਰ ਬਸਤ੍ਰਾਂ ਦੇ ਨਾਲ ਸਜੇ ਯੋਧੇ ਲੋੜਵੰਦੇ ਸਾਮਾਨ ਬਣਾਇ ਜਲਦੀ ਆਵਾ ਜਾਈ ਰਹੀ ਬਹੁਤ ਸੰਗਤਾਂ ਦੀ ਸਿੱਖ ਸੁਣਸੁਣ ਹੁੱਮ ਹਮਾਇ ਜਲਦੀ ਕਈ ਦਿਨ ਏਸੇ ਤਰ੍ਹਾਂ ਬੀਤ ਗਏ ਦੀਵਾਨ ਭਾਵੇਂ ਜਾਣਾ ਚਾਹਿ ਜਲਦੀ ਰੱਖ ਲੈਂਦੀਆਂ ਸੰਗਤਾਂ ਬੇਨਤੀ ਕਰ ਅੰਤ ਕੂਚਦਾ ਹੁਕਮ ਸੁਣਾਇ ਜਲਦੀ ਧੌਂਸੇ ਵੱਜੇ ਨਗਾਰੇ ਕਰਤਾਰ ਸਿੰਘਾ ਫੱਰਰੇ ਛੱਡ ਨਸ਼ਾਨ ਝੁਲਾਇ ਜਲਦੀ ਵਾਕ ਕਵੀ ਸਤਾਰਾਂ ਸੌ ਦਾ ਇੱਕੀਆਂ ਸਾਲ ਜਾਂਦਾ ਮਾਹ ਫੱਗਣ ਖ਼ਾਸ ਵਚਾਰ ਭਾਈ ਕੀਰਤ ਪੁਰ ਤੋਂ ਗੁਰਾਂ ਨੇ ਕੂਚ ਕੀਤਾ ਸਿੱਖਾਂ ਸੇਵਕਾਂ, ਸਣੇ ਪਰਿਵਾਰ ਭਾਈ ਰੁਖ਼ ਕਰ ਦਿੱਲੀ ਵੱਲ ਟੁਰ ਪਏ ਅੰਨ ਜਲ ਨੇ ਚੁੱਕੀ ਮੁਹਾਰ ਭਾਈ ਐਸੀ ਘੜੀ ਟੁਰੇ ਆਇ ਪਰਤਕੇ ਨ ਡਿੱਠੇ ਥਾਂ ਨ ਓਹ ਦੂਜੀ ਵਾਰ ਭਾਈ ਸੱਕੇ ਵੀਰ ਨੇ ਖ਼ਾਸ ਵਿਰੋਧ ਕਰਕੇ ਸੁੰਞੇ ਕਰ ਦਿੱਤੇ ਘਰ ਬਾਰ ਭਾਈ ਕੀਹ ਕਿਸੇ ਦੇ ਵੱਸ ਕਰਤਾਰ ਸਿੰਘ ਭਾਣਾ ਇਹੋ ਸੀ ਗੁਰ ਕਰਤਾਰ ਭਾਈ ਸੰਗਤਾਂ ਹੌਲੀ ਹੌਲੀ ਸਤਿਗੁਰੂ ਜੀ ਕੂਚ ਕਰਦੇ ਪਿੱਛੋਂ ਸੰਗਤਾਂ ਚੱਲ ਅਟਕਾਉਨ ਆ ਆ ਜਿਉਂ ਖ਼ਬਰ ਹੁੰਦੀ ਦੇਸ ਵਿੱਚ ਸਾਰੇ ਜਾਂਦੀ ਵਾਰ ਦੀਦਾਰਾਂ ਨੂੰ ਪਾਉਨ ਆ ਆ ਦੂਰ ਦੇਸਾਂ ਤੋਂ ਚੱਲੀਆਂ ਸੰਗਤਾਂ ਜੋ ਲੰਮੇ ਪੰਧ ਕਰ ਭੇਟਾ ਚੜ੍ਹਾਉਨ ਆ ਆ ਹਰ ਮਨਜਲ ਉੱਪਰ ਕਰਤਾਰ ਸਿੰਘਾ ਸੰਗਤ ਆ ਰਹੀ ਸਿੱਖ ਠਹਿਰਾਉਨ ਆ ਆ ਸਤਗੁਰਾਂ ਦਾ ਡੇਰਾ ਪੰਜੋਖਰੇ ਏਸੇ ਤਰਾਂ ਅੰਬਾਲੇ ਦੇ ਪਰਗਨੇ ਜਾ ਡੇਰਾ ਪਿੰਡ ਪੰਜੋਖਰੇ੧ ਲਾਵੰਦੇ ਨੇ ਚੱਲ ਸੰਗਤਾਂ ਓਥੇ ਹੀ ਪਹੁੰਚ ਗਈਆਂ ਸਿੱਖ ਸੇਵਕ ਦਰਸ਼ਨ ਪਾਵੰਦੇ ਨੇ ਦੋਨੋਂ ਸਮੇਂ ਦੀਵਾਨ ਸਜਾਨ ਗੁਰ ਜੀ ਰਾਗੀ ਕੀਰਤਨ ਕਰ ਸੁਨਾਵੰਦੇ ਨੇ ਚੱਲ ਦਿੱਲੀਓਂ ਆਦਮੀ ਫੇਰ ਆਯਾ ਰਾਜਾ ਸਾਹਿਬ ਬੜੇ ਘਬਰਾਵੰਦੇ ਨੇ ਵਿਚ ਰਾਹ ਦੇ ਲੱਗ ਰਹੇ ਦਿਨ ਬਹੁਤੇ ਪਏ ਦਰਸ਼ਨਾਂ ਨੂੰ ਅਕੁਲਾਂਵਦੇ ਨੇ ਏਧਰ ਸਿੱਖਾਂ ਦੇ ਪ੍ਰੇਮ ਕਰਤਾਰ ਸਿੰਘਾ ਪਿੰਡ ਪਿੰਡ ਆ ਪਹੁੰਚ ਅਟਕਾਵੰਦੇ ਨੇ ੧ ਪੰਜੋਖਰਾ ਅੰਬਾਲੇ ਤੋਂ ਦੋ ਤਿੰਨ ਮੀਲ ਦੀ ਵਿੱਥ ਤੇ ਇਕ ਪਿੰਡ ਹੈ। ਸੰਗਤਾਂ ਵਾਸਤੇ ਹੱਦ ਕਰ ਦੇਣੀ ਬਹੁਤੀ ਸੰਗਤਾਂ ਨੂੰ ਤਕਲੀਫ਼ ਹੋ ਰਹੀ ਪਿੱਛੇ ਆਉਨ ਗੁਰ ਖ਼ਯਾਲ ਦੁੜਾਉਨ ਲੱਗੇ ਦਿੱਲੀ ਤੱਕ ਪਿਛੇ ਰਹਿਨ ਸਿੱਖ ਆਉਂਦੇ ਏਸ ਗੱਲ ਤੋਂ ਸੋਚ ਸੁਚਾਉਨ ਲੱਗੇ ਡੇਰੇ ਪਾਸ ਸੀ ਰੇਤ ਦਾ ਇੱਕ ਟਿੱਬਾ ਬੈਠ ਓਸ ਤੇ ਖੇਲ ਰਚਾਉਨ ਲੱਗੇ ਨਰਮ ਕਵਲ ਫੁੱਲਾਂ ਵਰਗੇ ਹੱਥ ਸੋਹਣੇ ਕੱਠੀ ਰੇਤ ਇੱਕ ਥਾਂ ਕਰਾਉਨ ਲੱਗੇ ਓਹਦੇ ਵਿੱਚ ਨਸ਼ਾਨ ਇੱਕ ਖੜਾ ਕਰ ਕੇ ਫੇਰ ਸਿੱਖਾਂ ਦੇ ਤਈਂ ਸੁਣਾਉਨ ਲੱਗੇ ਸਿੱਖ ਵੇਖਦੇ ਪਾਸ ਕਰਤਾਰ ਸਿੰਘਾ ਗੁਰ ਬੋਲ ਕੇ ਇਉਂ ਸਮਝਾਉਨ ਲੱਗੇ ਤਥਾ ਇਹ ਹੱਦ ਕੀਤੀ ਅਸਾਂ ਸੰਗਤਾਂ ਲਈ ਏਦੂੰ ਅੱਗੇ ਨਾਹੀਂ ਪੈਰ ਪਾਇ ਕੋਈ ਸਾਡੇ ਥਾਂ ਇਸ ਥਾਂ ਦਾ ਕਰ ਦਰਸ਼ਨ ਏਦੂੰ ਅਗਾਂ ਨ ਜਾਵਨਾ ਚਾਇ ਕੋਈ ਏਥੋਂ ਸਭ ਦੀ ਹੋਇ ਮੁਰਾਦ ਹਾਸਲ ਪੂਜਾ ਅਦਬ ਕਰੇ ਸਿੱਖ ਆਇ ਕੋਈ ਅਗ੍ਹਾਂ ਦਿੱਲੀ ਦੇ ਵੱਲ ਕਰਤਾਰ ਸਿੰਘਾ ਹੁਕਮ ਮੋੜ ਨ ਕਦਮ ਉਠਾਇ ਕੋਈ ਵਾਕ ਕਵੀ ਓਸ ਦਿਨ ਭੀ ਓਸ ਥਾਂ ਪਹੁੰਚ ਗਈ ਦੂਰ ਦੇਸ ਤੋਂ ਸੰਗਤ ਆਈ ਬਹੁਤੀ ਕਰ ਦਰਸ ਦੀਦਾਰ ਨਿਹਾਲ ਹੋਏ ਸਿੱਖਾਂ ਕਾਰ ਭੇਟਾ ਸੀ ਚੜ੍ਹਾਈ ਬਹੁਤੀ ਦਿਨ ਅਗਲਾ ਭੀ ਗੁਰ ਰਹੇ ਓਥੇ ਸਿੱਖੀ ਆਇ ਕਰ ਕੇ ਵਰੋਸਾਈ ਬਹੁਤੀ ਓਥੇ ਛੱਡ ਕੁਝ ਸਿੱਖ ਕਰਤਾਰ ਸਿੰਘਾ ਮਹਿਮਾ ਜੰਗਲ ਵਿੱਚ ਵਧਾਈ ਬਹੁਤੀ ਪੰਜੋਖਰੇ ਤੋਂ ਕੂਚ ਡੇਰਾ ਕਰਕੇ ਕੂਚ ਪੰਜੋਖਰੇ ਤੋਂ ਹੌਲੀ ਹੌਲੀ ਗੁਰ ਪੰਧ ਮੁਕਾਂਦੇ ਜਾਂਦੇ ਵਿਚ ਰਾਹਾਂ ਦੇ ਦੀਨ ਦਯਾਲ ਗੁਰ ਜੀ ਸੈ ਜੀਆਂ ਦੇ ਤਈਂ ਤਰਾਂਦੇ ਜਾਂਦੇ ਧੌਂਸੇ ਨੌਬਤਾਂ ਵੱਜਦੇ ਜਾਣ ਅੱਗੇ ਉੱਚੇ ਸੋਹਣੇ ਨਸ਼ਾਨ ਝੁਲਾਂਦੇ ਜਾਂਦੇ ਚੰਗੇ ਜਿਨ੍ਹਾਂ ਦੇ ਭਾਗ ਕਰਤਾਰ ਸਿੰਘਾ ਸਤਿਗੁਰੂ ਜੀ ਤੋਂ ਵਰੋਸਾਂਦੇ ਜਾਂਦੇ ਵਾਕ ਕਵੀ ਕਰ ਗਏ ਪੰਜੋਖਰੇ ਹੱਦ ਗੁਰ ਜੀ ਸਿੱਖ ਛੱਡ ਗਏ ਕੁਝ ਪਛਾਨ ਓਥੇ ਸਤਿਗੁਰਾਂ ਦਾ ਆਸਰਾ ਰੱਖ ਬੈਠੇ ਝਾੜੂ ਦੀਵੇ ਦੀ ਸੇਵਾ ਕਮਾਨ ਓਥੇ ਜੋ ਸੰਗਤਾਂ ਆਉਨ ਦੀਦਾਰਯਾਂ ਨੂੰ ਓਹ ਸਭ ਤਾਈਂ ਅਟਕਾਨ ਓਥੇ ਅੱਗੇ ਜਾਣ ਦਾ ਗੁਰਾਂ ਦਾ ਹੁਕਮ ਨਾਹੀਂ ਮੰਨ ਆਗ੍ਯਾ ਸਿੱਖ ਰਹਿ ਜਾਨ ਓਥੇ ਕਾਰ ਭੇਟਾ ਜੋ ਹੋਵੰਦੀ ਅਰਪ ਦੇਂਦੇ ਗੁਰਾਂ ਗੱਡਯਾ ਜਿਹੜਾ ਨਸ਼ਾਨ ਓਥੇ ਮੁੜ ਜਾਵੰਦੇ ਪਿਛ੍ਹਾਂ ਕਰਤਾਰ ਸਿੰਘਾ ਇਉਂ ਬਨਯਾਂ ਗੁਰ ਅਸਥਾਨ ਓਥੇ ਕੁਰਖੇਤਰ ਵਿੱਚ ਦੀਦਾਰੇ ਸਤਿਗੁਰ ਕੁਰਖੇਤਰ ਜਾਇ ਪਹੁੰਚੇ ਡੇਰਾ ਲਾਇਆ ਵੇਖ ਮੈਦਾਨ ਵੱਡਾ ਘੋੜੇ, ਪਾਲਕੀ, ਪੀਨਸਾਂ ਨਾਲ ਜਿਨ੍ਹਾਂ ਯੋਧੇ ਸਿੱਖ ਜਾ ਉੱਤਰੇ ਸ਼ਾਨ ਵੱਡਾ ਨਾਲ ਡੇਰੇ ਦੇ ਰੌਣਕਾਂ ਬਹੁਤੀਆਂ ਸਨ ਜਿਵੇਂ ਮਹਾਂਰਾਜਾ ਲੱਥਾ ਆਨ ਵੱਡਾ ਓਥੇ ਇੱਕ ਬ੍ਰਹਿਮਨ ਆਇ ਗਿਆ ਜ਼ਾਤ, ਵਿੱਦ੍ਯਾ ਦਾ ਅਭਿਮਾਨ ਵੱਡਾ ਇੱਕ ਸਿੱਖ ਨੂੰ ਪੁੱਛਦਾ ਕੌਣ ਏਥੇ ਲੱਥਾ ਆਣ ਹੈ ਨਾਲ ਸਾਮਾਨ ਵੱਡਾ ਓਸ ਆੱਖ੍ਯਾ ਗੁਰੂ ਹਰਿਕ੍ਰਿਸ਼ਨ ਸਾਹਿਬ ਸ਼ਾਨ ਜਿਨ੍ਹਾਂ ਦਾ ਵਿੱਚ ਜਹਾਨ ਵੱਡਾ ਗੁਰੂ ਨਾਨਕ ਸਾਹਿਬ ਦੀ ਗੁਰ ਗੱਦੀ ਉੱਤੇ ਅੱਠਵਾਂ ਰੂਪ ਪਛਾਨ ਵੱਡਾ ਦਿੱਲੀ ਵੱਲ ਜਾ ਰਹੇ ਕਰਤਾਰ ਸਿੰਘਾ ਹੈ ਦੀਦਾਰ ਚਾਹੁੰਦਾ ਸੁਲਤਾਨ ਵੱਡਾ ਬ੍ਰਹਿਮਨ ਦੀ ਈਰਖਾ ਇਹ ਸੁਣ ਬ੍ਰਹਿਮਨ ਸੜ ਗਿਆ ਅੱਨ੍ਹਾ ਹੋਯਾ ਸੀ ਜਾਤ ਅਭਿਮਾਨ ਦੇ ਵਿੱਚ ਕਹਿੰਦਾ ਕ੍ਰਿਸ਼ਨ ਮਹਾਂਰਾਜ ਅਵਿਤਾਰ ਹੋਏ ਵੱਡੇ ਪੂਰਨ ਪੁਰਖ ਗ੍ਯਾਨ ਦੇ ਵਿੱਚ ਇਨ੍ਹਾਂ ਉਨ੍ਹਾਂ ਤੋਂ ਨਾਮ ਰਖਾਯਾ ਵੱਡਾ ਕੀਹ ਸ਼ਕਤੀ ਬਾਲ ਅੰਞਾਨ ਦੇ ਵਿੱਚ ਗੀਤਾ ਰਚੀ ਹੈ ਕ੍ਰਿਸ਼ਨ ਮਹਾਂਰਾਜ ਜੀ ਨੇ ਵੱਡ ਮਾਨ ਹੈ ਜਿਹਦਾ ਜਹਾਨ ਦੇ ਵਿੱਚ ਗੀਤਾ ਰਚਨੀ ਤਾਂ ਰਹੀ ਇਕ ਪਾਸੇ ਕਰ ਦੱਸਣ ਅਰਥ, ਦੀਵਾਨ ਦੇ ਵਿਚ ਨਹੀਂ ਤਾਂ ਨਾਮ ਵਟਾਨ ਕਰਤਾਰ ਸਿੰਘਾ ਭਰਯਾ ਬੋਲਯਾ ਭੈੜਾ ਗੁਮਾਨ ਦੇ ਵਿੱਚ ਤਥਾ ਵੱਡਾ ਨਾਮ ਰਖਾਯਾ ਕ੍ਰਿਸ਼ਨ ਜੀ ਤੋਂ ਕਰ ਗੀਤਾ ਦੇ ਅਰਥ ਸੁਣਾਨ ਆੱਖੋ ਜੇਕਰ ਅਰਥ ਨ ਕਰ ਸੁਣਾ ਸੱਕਨ ਫੇਰ ਆਪਣਾ ਨਾਮ ਵਟਾਨ ਆੱਖੋ ਕਲਯੁਗ ਦੇ ਹੈਨ ਅਵਿਤਾਰ ਜੇ ਕਰ ਕੁਝ ਸ਼ਕਤੀ ਫੇਰ ਸੁਣਾਨ ਆੱਖੋ ਮੈਂ ਖੜਾ ਹਾਂ ਏਥੇ ਕਰਤਾਰ ਸਿੰਘਾ ਕਰ ਦੇਣ ਸ਼ੰਕਾ ਸਮਾਧਾਨ ਆੱਖੋ ਸਿੱਖ ਨੇ ਸਤਿਗੁਰਾਂ ਪਾਸ ਜਾ ਦੱਸਣਾ ਸਿੱਖ ਜਾਇ ਸਿਤਗੁਰਾਂ ਦੇ ਪਾਸ ਕਹਯਾ ਇਕ ਬ੍ਰਹਿਮਣ ਇਉਂ ਉਚਾਰਦਾ ਏ ਅਵਿਤਾਰ ਨੇ ਤਾਂ ਅਰਥ ਕਰਨ ਗੀਤਾ ਮੂੜ੍ਹ ਭਰਯਾ ਜ਼ਾਤ ਹੰਕਾਰ ਦਾ ਏ ਗੁਰ ਘਰ ਉੱਪਰ ਸ਼ਰਧਾ ਰੱਖਦਾ ਨਹੀਂ ਓਹ ਉਪਾਸ਼ਕ ਕ੍ਰਿਸ਼ਨ ਮੁਰਾਰ ਦਾ ਏ ਔਹ ਸਾਮ੍ਹਣੇ ਖੜਾ ਕਰਤਾਰ ਸਿੰਘਾ ਵੱਧ ਘੱਟ ਪਿਆ ਗੱਪਾਂ ਮਾਰਦਾ ਏ ਸਤਿਗੁਰੂ ਜੀ ਹੱਸ ਆੱਖਯਾ ਗੁਰਾਂ ਨੇ ਲੈ ਆਵੋ ਓਹ ਬ੍ਰਹਿਮਨ ਹੈ ਬੀਮਾਰ ਭਾਈ ਓਹਦੇ ਅੰਦਰ ਸੂਲ ਅਸ੍ਰਧਾ ਦੀ ਓਹਨੂੰ ਚੁੱਭ ਕਰ ਰਹੀ ਲਾਚਾਰ ਭਾਈ ਅੱਖਾਂ ਅੱਨ੍ਹੀਆਂ ਓਹਦੀਆਂ ਦਿੱਸਦਾ ਨਹੀਂ ਹੋਯਾ ਮੋਤੀਆ ਬਿੰਦ ਹੰਕਾਰ ਭਾਈ ਇਹਨੂੰ ਜ਼ਾਤ ਅਭਿਮਾਨ ਦਾ ਤਾਪ ਚੜ੍ਹਯਾ ਦੱਹੀਏ ਔਖਧੀ ਖ਼ਾਸ ਵਿਚਾਰ ਭਾਈ ਡਿੱਗ ਮਰੇਗਾ ਬੁਰਜ ਹੰਕਾਰ ਉੱਤੋਂ ਪੌੜੀ ਸਰਨ ਦੀ ਲਈਏ ਉਤਾਰ ਭਾਈ ਲੱਦੀ ਚੰਦਨ ਗਧੇ ਤੇ ਸਾਰ ਕੋਈ ਨ ਚੁੱਕੀ ਪੋਥੀਆਂ ਦੇ ਫਿਰੇ ਭਾਰ ਭਾਈ ਪਾੱਨਾ ਵਾੜੀ ਅੰਦਰ ਬੱਧਾ ਪੈਖੜਾਂ ਥੀਂ ਖਰ ਜਾਣੇ ਨ ਪਾੱਨਾ ਦੀ ਸਾਰ ਭਾਈ ਪੂਰਾ ਵੈਦ ਸਤਿਗੁਰੂ ਕਰਤਾਰ ਸਿੰਘ ਰਾਜੀ ਹੋਵੇ, ਆਵੇ ਸਰਧਾ ਧਾਰ ਭਾਈ ਬ੍ਰਹਿਮਨ ਨੇ ਸਤਿਗੁਰਾਂ ਦੇ ਹਜੂਰ ਆਉਨਾ ਸਿੱਖ ਸੱਦ ਬ੍ਰਹਿਮਨ ਲੈ ਆਯਾ ਗੁਰਾਂ ਆਖਯਾ ਦਿਜਵਰ ਆਈਏ ਜੀ ਬੈਠ ਗਿਆ ਹੰਕਾਰ ਦੇ ਨਾਲ ਭਰਯਾ ਅਦਬ ਨਾਲ ਨ ਧੌਣ ਝੁਕਾਈਏ ਜੀ ਗੁਰਾਂ ਆਖਯਾ ਕਹੁ ਕੀਹ ਹੈ ਸ਼ੰਕਾ ਬਿਨਾ ਡਰਦੇ ਸਾਨੂੰ ਜਤਾਈਏ ਜੀ ਕਹਿੰਦਾ ਕ੍ਰਿਸ਼ਨ ਮਹਾਂਰਾਜ ਜੀ ਹੋਇ ਅੱਗੇ ਗੀਤਾ ਗਯਾਨ ਮੈਂ ਜਿਨ੍ਹਾਂ ਬਨਾਈਏ ਜੀ ਤੁਸਾਂ ਉਨਾਂ ਤੋਂ ਨਾਮ ਧਰਾਯਾ ਵੱਡਾ ਨਾਲੇ ਜਗਤ ਦੇ ਗੁਰੂ ਸਦਾਈਏ ਜੀ ਕੁਝ ਓਸ ਵਿੱਚੋਂ ਪ੍ਰਸ਼ਨ ਹਾਂ ਕਰਦਾ ਉੱਤਰ ਉਨ੍ਹਾਂ ਦੇ ਮੈਨੂੰ ਸੁਨਾਈਏ ਜੀ ਜੇ ਸੁਨਾ ਦਿਹੁ ਤਾਂ ਹੈ ਨਾਮ ਸਫ਼ਲਾ ਨਹੀਂ ਫਿਰ ਆਪਨਾ ਨਾਮ ਵਟਾਈਏ ਜੀ ਇਉਂ ਕੁਟੀਚਰ ਦਿਜ ਕਰਤਾਰ ਸਿੰਘਾ ਕਰ ਢੀਠਤਾ ਬੜੀ ਦਿਖਾਈਏ ਜੀ ਸ੍ਰੀ ਸਤਿਗੁਰੂ ਜੀ ਗੁਰਾਂ ਸਮਝਯਾ ਏਸਦੇ ਦਿਲ ਅੰਦਰ ਬੜੇ ਜ਼ਾਤ ਹੰਕਾਰ ਸਮਾਇ ਹੋਇ ਨੇ ਇਹਨੂੰ ਵਿਦ੍ਯਾ ਦਾ ਹੰਕਾਰ ਵੱਡਾ ਗਧੇ ਚੰਦਨ ਭਾਰ ਉਠਾਇ ਹੋਇ ਨੇ ਬੋਲੇ ਪੰਡਿਤਾ ਅਰਥ ਜੇ ਅਸੀਂ ਕਰੀਏ ਤੂੰ ਕਹੇਂਗਾ ਕਿਸੇ ਸਿਖਾਇ ਹੋਇ ਨੇ ਛੋਟੇ ਹੁੰਦ੍ਯਾਂ ਹੀ ਵਿੱਦਵਾਨ ਕਿਸੇ ਕਰ ਮਿਹਨਤ ਖੂਬ ਪੜ੍ਹਾਇ ਹੋਇ ਨੇ ਤੇਰੇ ਨੱਗਰ ਹੈ ਜਿਹੜਾ ਬੜਾ ਮੁਰਖ ਪਸ਼ੂ ਵਾਂਗ ਜਿਸ ਦਿਨ ਲੰਘਾਇ ਹੋਇ ਨੇ ਓਹਨੂੰ ਲੈ ਆ ਤੂੰ ਕਰਤਾਰ ਸਿੰਘ ਜਿਸ ਅਕਲ ਤੇ ਹੋਸ਼ ਗਵਾਇ ਹੋਇ ਨੇ ਪੰਡਿਤ ਨੇ ਇੱਕ ਮਹਾਂ ਮੂਰਖ ਝੀਊਰ ਨੂੰ ਲੈ ਆਉਣਾ ਗਿਆ ਪੰਡਿਤ ਖੋਜਯਾ ਇੱਕ ਝੀਵਰ ਅਨਪੜ੍ਹ ਤੇ ਮੂੜ੍ਹ ਗਵਾਰ ਅਸਲੋਂ ਬਦਸ਼ਕਲ, ਕਾਲਾ, ਕੋੱਝਾ, ਢੋਰ ਉੱਕਾ ਬੇਵਕੂਫ਼ੀ ਦਾ ਖ਼ਾਸ ਅਵਿਤਾਰ ਅਸਲੋਂ ਪੜ੍ਹਨਾ ਕੀਹ ਸੀ ਪੜ੍ਹਯਾਂ ਪਾਸ ਕਦੇ ਨ ਸੀ ਭੁੱਲ ਬੈਠਾ ਪਲ ਚਾਰ ਅਸਲੋਂ ਓਹਨੂੰ ਲੈ ਆਇਆ ਕਰਤਾਰ ਸਿੰਘਾ ਢੂੰਡ ਭਾਲ ਕਰਕੇ ਬੇ ਵਚਾਰ ਅਸਲੋਂ ਸਤਿਗੁਰਾਂ ਨੇ ਅਨਪੜ੍ਹ ਝੀਊਰ ਤੋਂ ਗੀਤਾ ਦੇ ਅਰਥ ਕਰਵਾਨੇ ਆ ਬੈਠਾਲਯਾ ਗੁਰਾਂ ਦੇ ਪਾਸ ਓਹਨੂੰ ਗੁਰਾਂ ਆਖਯਾ ਸੁਣ ਦਾਨਾਇ ਛੱਜੂ ਇਹ ਪੰਡਿਤ ਨਾਲ ਹੰਕਾਰ ਅੰਧਾ ਰਹੀ ਵਿੱਦ੍ਯਾ ਇਹਨੂੰ ਸਤਾਇ ਛੱਜੂ ਸੁਣਲੈ ਪ੍ਰਸ਼ਨ ਸੁਨਾਉਂਦਾ ਜੋ ਹੈ ਇਹ ਦਿਹ ਉਨ੍ਹਾਂ ਦੇ ਅਰਥ ਸੁਨਾਇ ਛੱਜੂ ਛਟੀ ਧਰੀ ਸਤਿਗੁਰਾਂ ਨੇ ਸਿਰ ਓਹਦੇ ਰੰਗ ਹੋਰ ਦਾ ਹੋਰ ਬਦਲਾਇ ਛੱਜੂ ਚਾਰ ਵੇਦ ਦਾ ਵਕਤਾ ਬਣ ਗਿਆ ਸਰਬ ਵਿੱਦ੍ਯਾ ਦੇ ਭੋਗ ਪਾਇ ਛੱਜੂ ਓਹਦੇ ਖੁੱਲ੍ਹੇ ਕਪਾਟ ਕਰਤਾਰ ਸਿੰਘਾ ਮੱਥਾ ਟੇਕਦਾ ਸਿਰ ਝੁਕਾਇ ਛੱਜੂ ਤਥਾ ਇੱਕ ਪ੍ਰਸ਼ਨ ਤੇ ਵੀਹ ਜਵਾਬ ਓਹਦੇ ਝੱਟ ਪੱਟ ਓਹ ਛੱਜੂ ਸੁਨਾਨ ਲੱਗਾ ਓਸ ਪੰਡਿਤ ਦੀ ਬੁੱਧ ਗਈ ਮਾਰੀ ਵੇਖ ਸ਼ਕਤੀ ਹੋਣ ਹੈਰਾਨ ਲੱਗਾ ਓਹਦੇ ਪਿੰਡ ਦਾ ਝੀਊਰ ਅਨਪੜ੍ਹ ਉੱਕਾ ਗੀਤਾ ਵਾਚਨ ਨੇਕ ਜੁਬਾਨ ਲੱਗਾ ਫੜੇ ਬ੍ਰਾਹਮਨ ਚਰਨ ਕਰਤਾਰ ਸਿੰਘਾ ਕੀਤੀ ਭੁੱਲ ਤਾਈਂ ਬਖਸ਼ਾਨ ਲੱਗਾ ਬ੍ਰਾਹਮਣ ਨੇ ਸਿੱਖ ਬਣ ਜਾਣਾ ਕਰਾਮਾਤ ਪ੍ਰਤੱਖ ਇਹ ਵੇਖ ਭਾਰੀ ਓਹ ਬ੍ਰਹਮਨ ਆ ਸ਼ਰਮਸਾਰ ਹੋਯਾ ਦੋਵੇਂ ਜੋੜ ਕੇ ਹੱਥ ਡੰਡੌਤ ਕਰਦਾ ਰਿਹਾ ਕੰਬਯਾ ਬਿਨਾ ਹੰਕਾਰ ਹੋਯਾ ਕਹਿੰਦਾ ਆਗਿਆ ਨਿਸਚਾ ਕਲੂ ਅੰਦਰ ਖ਼ਾਸ ਕ੍ਰਿਸ਼ਨ ਮੁਰਾਰ ਅਵਿਤਾਰ ਹੋਯਾ ਕੀਤੀ ਮੂਰਖ ਬਣ ਬਰਾਬ੍ਰੀ ਮੈਂ ਪੜ੍ਹਯਾ, ਮੂਰਖਾਂ ਵਿੱਚ ਸ਼ੁਮਾਰ ਹੋਯਾ ਕਰੋ ਮਿਹਰ ਮੈਨੂੰ ਨਾਮ ਦਾਨ ਬਖਸ਼ੋ ਰੱਖ ਜ਼ਾਤ ਅਭਿਮਾਨ ਖਵਾਰ ਹੋਯਾ ਚਰਨ ਪਾਹੁਲ ਲੈ ਛਕ ਕਰਤਾਰ ਸਿੰਘਾ ਸਿੱਖ ਬਣ ਗਿਆ ਬੇੜਾ ਪਾਰ ਹੋਯਾ ਵਾਕ ਕਵੀ ਦਿਨੇ ਚੱਲਦੇ ਰਾਤ ਬਿਸਰਾਮ ਕਰਦੇ ਕਿਤੇ ਇਕ, ਦੋ ਦਿਨ ਗੁਜ਼ਾਰ ਭਾਈ ਭਾੱਗਾਂ ਵਾਲੀਂ ਰਾਹੀਂ ਲੰਘ ਰਹੇ ਗੁਰ ਜੀ ਜਾਂਦੇ ਜੀਆਂ ਦੇ ਕਰਦੇ ਉਧਾਰ ਭਾਈ ਧੌਂਸੇ ਵੱਜਦੇ ਅੱਗੇ ਨਸ਼ਾਨ ਝੁੱਲਦੇ ਡੇਰਾ ਜਾਇ ਰਿਹਾ ਸ਼ਾਨਦਾਰ ਭਾਈ ਕਲਗ਼ੀ ਤੋੜਯਾਂ ਦੇ ਨਾਲ ਸਜੇ ਹੋਏ ਬਾਲ ਰੂਪ ਸਤਿਗੁਰੂ ਉਦਾਰ ਭਾਈ ਲੋਕ ਰਾਹਾਂ ਦੇ ਦੇਖ ਕੁਰਬਾਨ ਜਾਂਦੇ ਗੱਲਾਂ ਕਰਨ ਮਿਲਕੇ ਨਰ ਨਾਰ ਭਾਈ ਕਿਸੇ ਦੇਸ ਦਾ ਖ਼ਾਸ ਇਹ ਰਾਜ ਪੁੱਤਰ ਜਾਇ ਰਿਹਾ ਦਿੱਲੀ ਦਰਬਾਰ ਭਾਈ ਸਿਆਣੇ ਆਖਦੇ ਇਹ ਤਾਂ ਸਤਿਗੁਰੂ ਹੈ ਕਲੂਕਾਲ ਦਾ ਖ਼ਾਸ ਅਵਿਤਾਰ ਭਾਈ ਸਾਡੇ ਭਾਗ ਚੰਗੇ ਏਸ ਦੇਸ ਅੰਦਰ ਸਾਨੂੰ ਬਖ਼ਸ਼ਯਾ ਆਇ ਦੀਦਾਰ ਭਾਈ ਬੜੀਆਂ ਬਰਕਤਾਂ ਚਿਹਰੇ ਤੇ ਦਮਕ ਰਹੀਆਂ ਕਰਾਮਾਤ ਦੇ ਭਰੇ ਭੰਡਾਰ ਭਾਈ ਦਿੱਲੀ ਆ ਗਈ ਨੇੜੇ ਕਰਤਾਰ ਸਿੰਘਾ ਰਹੀਆਂ ਮਨਜ਼ਲਾਂ ਦੋ ਵਿਚਾਰ ਭਾਈ ਸਤਿਗੁਰਾਂ ਨੇ ਰਾਜੇ ਦੇ ਦੀਵਾਨ ਨੂੰ ਸਮਝਾਨਾ ਪਾਸ ਸੱਦ ਦੀਵਾਨ ਨੂੰ ਗੁਰਾਂ ਕਹਯਾ ਲਿਖੋ ਰਾਜੇ ਨੂੰ ਗੱਲਾਂ ਭੁਲਾਇ ਨਾਹੀਂ ਜਦੋਂ ਦਿੱਲੀ ਅੰਦਰ ਅਸੀਂ ਪਹੁੰਚ ਜਾਈਏ ਕਿਸੇ ਗੱਲ ਤੇ ਹਠ ਵਧਾਇ ਨਾਹੀਂ ਸਾਨੂੰ ਕਰੇ ਮਜਬੂਰ ਨ ਵਿੱਚ ਆਕੇ ਸ਼ਾਹ ਨਾਲ ਮਿਲਾਵਣਾ ਚਾਹਿ ਨਾਹੀਂ ਮਰਜ਼ੀ ਹੋਇਗੀ ਤਾਂ ਅਸੀਂ ਮਿਲ ਲਾਂਗੇ ਰਾਜਾ ਆਣ ਸਫਾਰਸ਼ ਪਾਇ ਨਾਹੀਂ ਨਹੀਂ ਉਤਾਰਨਾ ਤੁਰਕ ਦੇ ਪਾਸ ਸਾਨੂੰ ਕਿਤੇ ਬੰਧਨਾਂ ਵਿੱਚ ਫਸਾਇ ਨਾਹੀਂ ਜੇ ਕਰੇਗਾ ਜ਼ਿਦ ਕਰਤਾਰ ਸਿੰਘਾ ਬੁਰਾ ਫਲ ਹੋਇ ਕੋਈ ਮਿਟਾਇ ਨਾਹੀਂ ਦੀਵਾਨ ਨੇ ਰਾਜਾ ਵਲ ਲਿਖਣਾ ਚਿੱਠੀ ਲਿਖੀ ਦੀਵਾਨ ਬਣਾਇ ਸੋਹਣੀ ਹੈ ਮੁਰਾਦ ਤੇਰੀ ਬਰ ਆਈ ਰਾਜਾ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਆ ਰਹਿਨੇ ਉੱਚੀ ਜਿਨ੍ਹਾਂ ਦੀ ਬਹੁਤ ਵਡਿਆਈ ਰਾਜਾ ਬੜੇ ਜਤਨਾਂ ਦੇ ਨਾਲ ਲੈ ਆਂਦੇ ਤੇਰੀ ਬੇਨਤੀ ਬਹੁਤ ਸੁਣਾਈ ਰਾਜਾ ਗੁਰ ਬੇ ਪਰਵਾਹ ਪਰਵਾਹ ਕੋਈ ਨ ਵੇਖ ਝੁਕਦੀ ਕੁੱਲ ਲੁਕਾਈ ਰਾਜਾ ਕੀਤੀ ਮਿਹਰ ਤੇਰਾ ਮਾਨ ਰੱਖ ਆਏ ਅੱਜ ਇਹ ਤਾਕੀਦ ਕਰਾਈ ਰਾਜਾ ਕਿਸੇ ਗੱਲ ਤੇ ਨਹੀਂ ਮਜਬੂਰ ਕਰਨੇ ਕਰ ਵਰਤਣਾ ਸਦਾ ਦਾਨਾਈ ਰਾਜਾ ਮੱਥੇ ਲੱਗਣਾ ਤੁਰਕ ਦੇ ਚਾਹੁੰਦੇ ਨਹੀਂ, ਸਤਿਗੁਰਾਂ ਨੇ ਹੈ ਫਰਮਾਈ ਰਾਜਾ ਸੋ ਮੌਜ ਜਿਵੇਂ ਤਿਵੇਂ ਕਰਨ ਗੁਰ ਜੀ ਤੁਸਾਂ ਵਰਤਨਾ ਨਾਲ ਸਫਾਈ ਰਾਜਾ ਉਲਟ ਕਰ ਨ ਕਿਤੇ ਸਰਾਪ ਲੈਣਾ ਰੱਖੋ ਹਾਂ ਨਾਲ ਹਾਂ ਮਿਲਾਈ ਰਾਜਾ ਅੱਗੋਂ ਵਾਲੀ ਆਉਣਾ ਲੈਣ ਨਾਲ ਆਦਰ ਸ਼ਾਨ ਸ਼ੌਕਤ ਕਰ ਸਵਾਈ ਰਾਜਾ ਦੇਣਾ ਸੰਗਤਾਂ ਵਿਚ ਸੁਣਾ ਸਾਰੇ ਕਰਨ ਦਰਸਨ ਆ ਮਾਈ ਭਾਈ ਰਾਜਾ ਵੱਡੀ ਪੂਰਨ ਜੋਤ ਕਰਤਾਰ ਸਿੰਘਾ ਗੁਰ ਨਾਨਕ ਦੀ ਗੁਰਿਆਈ ਰਾਜਾ ਸਤਿਗੁਰਾਂ ਨੇ ਦਿੱਲੀ ਪਹੁੰਚਣਾ ਪਹੁੰਚੀ ਰਾਜੇ ਨੂੰ ਖਬਰ ਇਹ ਜਿਸ ਵੇਲੇ ਪ੍ਰੇਮ ਦਿਲ ਅੰਦਰ ਠਾਠਾਂ ਮਾਰ ਆਯਾ ਵਿੱਚ ਸੰਗਤਾਂ ਖਬਰ ਪੁਚਾ ਦਿੱਤੀ ਹਰਿ ਕ੍ਰਿਸ਼ਨ ਸਤਿਗੁਰੂ ਅਵਿਤਾਰ ਆਯਾ ਦਿਣ ਦੂਸਰੇ ਨਾਲ ਕੁਝ ਫੌਜ ਲੈਕੇ ਰਾਜਾ ਅੱਗੋਂ ਵਾਲੀ ਹੋ ਤੱਯਾਰ ਆਯਾ ਦੋ ਤਿੰਨ ਕੋਹ ਤੇ ਅੱਗੇ ਆਇ ਮਿਲਯਾ ਨੇੜੇ ਨੰਗੀਂ ਪੈਰੀਂ ਸ਼ਰਧਾਧਾਰ ਆਯਾ ਗੁਰਾਂ ਪਾਲਕੀ ਆਪਣੀ ਥੰਮ੍ਹ ਲਈ ਰਾਜਾ ਕਰਨ ਅੱਗੇ ਨਮਸ਼ਕਾਰ ਆਯਾ ਬਹੁਤ ਆਦਰ ਮਾਨ ਪਯਾਰ ਕੀਤਾ ਰਾਜਾ ਤਈਂ ਅਨੰਦ ਅਪਾਰ ਆਯਾ ਸ਼ਾਨ ਸ਼ੌਕਤਾਂ ਦੇ ਨਾਲ ਹੋ ਅੱਗੇ ਰਾਜਾ ਨਾਲ ਲੈ ਗੁਰੂ ਦਾਤਾਰ ਆਯਾ ਵੜੇ ਦਿੱਲੀ ਦੇ ਵਿੱਚ ਕਰਤਾਰ ਸਿੰਘਾ ਸ਼ਹਿਰ ਹੁਮ ਹੁਮਾ ਇੱਕ ਵਾਰ ਆਯਾ ਵਾਕ ਕਵੀ ਆਈ ਸ਼ਹਿਰ ਦੀ ਸੰਗਤ ਹੋ ਕੱਠੀ ਸਿੱਖ ਨਾਲ ਸੁਰਾਂ ਸ਼ਬਦ ਗਾਉਂਦੇ ਜੀ ਜਿਨ੍ਹਾਂ ਰਾਹੀਂ ਅਸਵਾਰੀ ਦਾ ਗੁਜ਼ਰ ਹੋਯਾ ਹਿੰਦੂ ਮੁਸਲਮ ਸਿਰ ਝੁਕਾਉਂਦੇ ਜੀ ਵੇਖ ਸੁੰਦਰ ਰੂਪ ਅਨੂਪ ਸੋਹਣਾ ਫੁੱਲ ਖੁਸ਼ੀਆਂ ਵਿੱਚ ਬਰਸਾਉਂਦੇ ਜੀ ਗੁਰ ਨਾਨਕ ਦਾ ਰੂਪ ਅੱਠਵਾਂ ਇਹ ਵੇਖ ਜੈ ਜੈ ਕਾਰ ਅਲਾਉਂਦੇ ਜੀ ਛੋਟੀ ਉਮਰ ਤੇ ਤੇਜ਼ ਪ੍ਰਤਾਪ ਭਾਰਾ ਹਿੰਦੂ ਰਾਮ ਅਵਿਤਾਰ ਸੁਨਾਉਂਦੇ ਜੀ ਪਈ ਸ਼ਹਿਰ ਵਿਚ ਧੁੱਮ ਕਰਤਾਰ ਸਿੰਘਾ ਲੋਕ ਦਰਸ਼ਨਾਂ ਨੂੰ ਚਲੇ ਆਉਂਦੇ ਜੀ ਸਤਿਗੁਰਾਂ ਦਾ ਡੇਰਾ ਰਾਜਾ ਲੈ ਗਿਆ ਆਪਨੇ ਵਿੱਚ ਮਹਿਲਾਂ੧ ਸਤਿਗੁਰਾਂ ਦਾ ਆਦਰ ਮਾਨ ਕਰਕੇ ਦਿੱਤਾ ਸੁੰਦਰ ਥਾਨ ਲਵਾਇ ਡੇਰਾ ਹਾਜ਼ਰ ਲੋੜੀ ਦਾ ਸਭ ਸਾਮਾਨ ਕਰਕੇ ਸਾਥੀ ਯੋਧਯਾਂ ਨੂੰ ਚੰਗਾ ਥਾਂ ਦਿੱਤਾ ਕਾਰਦਾਰਾਂ ਮਸੰਦਾਂ ਨੂੰ ਧਯਾਨ ਕਰਕੇ ਅੰਤ ਪੈ ਗਈ ਰਾਤ ਕਰਤਾਰ ਸਿੰਘਾ ਸੁੱਤੇ ਥਾਉਂ ਥਾਈਂ ਖਾਨ ਮਾਨ ਕਰਕੇ ੧ ਅਜਮੇਰੀ ਦਰਵਾਜ਼ੇ ਤੋਂ ਬਾਹਿਰ ਰਾਜਾ ਜੈ ਸਿੰਘ ਦੀ ਬੇਨਤੀ ਦਿਨ ਦੂਸਰੇ ਰਾਜਾ ਤੱਯਾਰ ਹੋ ਕੇ ਸਤਿਗੁਰਾਂ ਤਾਈਂ ਮਿਲਨ ਆਵੰਦਾ ਏ ਸੋਹਣੇ ਕਈ ਤੋਹਫ਼ੇ ਨਾਲ ਲੈ ਆਯਾ ਕਰ ਅਦਬ ਤੇ ਸਿਰ ਝੁਕਾਵੰਦਾ ਏ ਮੈਂ ਖਾਸ ਕਚਹਿਰੀ ਵਿਚ ਚੱਲਯਾ ਹਾਂ ਦੱਸਨ ਆਪਦਾ ਆਉਨਾ ਸੁਨਾਵੰਦਾ ਏ ਜਿਵੇਂ ਹੁਕਮ ਹੋਇ ਹੁਣ ਕਰਤਾਰ ਸਿੰਘਾ ਗੱਲ ਬਾਤ ਕਰਾਂ ਮੈਂ ਜਤਾਵੰਦਾ ਏ ਸ੍ਰੀ ਗੁਰੂ ਜੀ ਤੇਰੇ ਖਿੱਚੇ ਪ੍ਰੇਮ ਦੇ ਚਲੇ ਆਏ ਤੂੰ ਭੇਜਯਾ ਖਾਸ ਦੀਵਾਨ ਰਾਜਾ ਤੂੰ ਵਿੱਚ ਕਚਹਿਰੀ ਦੇ ਪ੍ਰਨ ਕੀਤਾ ਤੇਰਾ ਰੱਖ ਦਿੱਤਾ ਅਸਾਂ ਮਾਨ ਰਾਜਾ ਦਿੱਲੀ ਆਇ ਪਹੁੰਚੇ ਅਨਜਲ ਹੈਸੀ ਇਹਨਾਂ ਗੱਲਾਂ ਦਾ ਰੱਖੀਂ ਧਯਾਨ ਰਾਜਾ ਦੇਣਾ ਲੈਣਾ ਦੀਦਾਰ ਨਾ ਤੁਰਕ ਦਾ ਏ ਨਹੀਂ ਮੇਲ ਕੋਈ ਨਾਲ ਸੁਲਤਾਨ ਰਾਜਾ ਜਿਵੇਂ ਰਸ ਰਹੇ ਪਏ ਵਿਗਾੜ ਨਾਹੀਂ ਗੱਲ ਕਰਨੀ ਸਮਾਂ ਪਛਾਨ ਰਾਜਾ ਸਾਡਾ ਸਮਝ ਆਸ਼ਾ ਕਰਤਾਰ ਸਿੰਘਾ ਚਾਲ ਚੱਲਨੀ ਤੂੰ ਬੁੱਧੀਵਾਨ ਰਾਜਾ ਰਾਜੇ ਨੇ ਬਾਦਸ਼ਾਹ ਪਾਸ ਹਾਜ਼ਰ ਹੋਣਾ ਤੇ ਗੱਲ ਬਾਤ ਜੈ ਸਿੰਘ ਜਾ ਮਿਲਯਾ ਬਾਦਸ਼ਾਹ ਨੂੰ ਗੁਰ ਆ ਗਏ ਕੱਲ੍ਹ ਵਿਚਾਰ ਸ਼ਾਹਾ ਮੇਰੇ ਮਹਿਲਾਂ ਦੇ ਵਿੱਚ ਆ ਉੱਤਰੇ ਨੇ ਸੁੰਦਰ ਰੂਪ ਅਨੂਪ ਅਪਾਰ ਸ਼ਾਹਾ ਗੱਲ ਬਾਤ ਕੀਤੀ ਅੱਜ ਬੈਠਕੇ ਮੈਂ ਆਸ਼ਾ ਉਨ੍ਹਾਂ ਦਾ ਹੈ ਇਸ ਢਾਰ ਸ਼ਾਹਾ ਬਾਲ ਉਮਰ ਤੇ ਮੌਜ ਦੇ ਹੈਨ ਮਾਲਕ ਆਉਨਾ ਚਾਹੁੰਦੇ ਨਹੀਂ ਦਰਬਾਰ ਸ਼ਾਹਾ ਮੈਂ ਪੁੱਛਯਾ ਤਾਂ ਓਹਨਾਂ ਇਉਂ ਕਹਯਾ ਬੜੀ ਧੀਰਜ ਨਾਲ ਸਵਾਰ ਸ਼ਾਹਾ ਸਾਡੇ ਭਾਈ ਵੱਡੇ ਰਾਮਰਾਇ ਸਾਹਿਬ ਦਿੱਲੀ ਆਇ ਹੋਇ ਨੇ ਕਰ ਸਾਰ ਸ਼ਾਹਾ ਗੁਰਾਂ ਬਖ਼ਸ਼ੀਆਂ ਬਖ਼ਸ਼ਸ਼ਾਂ ਉਨ੍ਹਾਂ ਤਾਈਂ ਕਰਾਮਾਤ ਦੇ ਦੇਇ ਭੰਡਾਰ ਸ਼ਾਹਾ ਜਿਵੇਂ ਚਾਹੁ ਉਨ੍ਹਾਂ ਪਾਸੋਂ ਦੇਖਦੇ ਰਹੋ ਰਾਮ ਰਾਇ ਦਿਖਾਇ ਹੁਸ਼ਯਾਰ ਸ਼ਾਹਾ ਓਹ ਵੀਰ ਸੱਕਾ ਸਾਥੋਂ ਹੈ ਵੱਡਾ ਪਰ ਪੈ ਗਿਆ ਵਿੱਚ ਵਗਾਰ ਸ਼ਾਹਾ ਦਿੱਤੀ ਗੁਰ ਗੱਦੀ ਸਾਨੂੰ ਪਿਤਾ ਜੀ ਨੇ ਰਾਮ ਰਾਇ ਜੀ ਨੂੰ ਇਹਦੀ ਖ਼ਾਰ ਸ਼ਾਹਾ ਕਰ ਚੁਗ਼ਲੀਆਂ ਸਾਨੂੰ ਬੁਲਾਯਾ ਏਥੇ ਵੈਰ ਭਾਵ ਓਹਦੇ ਦਿਲ ਭਾਰ ਸ਼ਾਹਾ ਕਰੇ ਜਿਵੇਂ ਓਹਦੀ ਮੌਜ ਦਿਲ ਦੀ ਏ ਅਸੀਂ ਲਵਾਂਗੇ ਸਭ ਸਹਾਰ ਸ਼ਾਹਾ ਕੱਠੇ ਇੱਕ ਦਰਬਾਰ ਵਿੱਚ ਜਦੋਂ ਹੋਏ ਸਾਡਾ ਵੇਖ ਹੁੰਦਾ ਸਤਿਕਾਰ ਸ਼ਾਹਾ ਓਹ ਨ ਝੱਲ ਸੱਕੂ ਕਰੂ ਮੰਦ ਹੀਲੇ ਕਰੇ ਕੋਈ ਬੁਰਿਆਈ ਦੀ ਕਾਰ ਸ਼ਾਹਾ ਇਹੋ ਜਹੀਆਂ ਗੱਲਾਂ ਹੋਰ ਬਹੁਤ ਕਹੀਆਂ ਆਪ ਸਮਝ ਲਵੋ ਸਮਝਦਾਰ ਸ਼ਾਹਾ ਹੈਨ ਸੱਚੀਆਂ ਸਭ ਕਰਤਾਰ ਸਿੰਘਾ ਕਾਰੇ ਵੀਰਾਂ ਦੇ ਤੂੰ ਡਿੱਠੇ ਭਾਰ ਸ਼ਾਹਾ ਤਥਾ ਹਾਲਾਂ ਮੌਜ ਜਿਵੇਂ ਤਿਵੇਂ ਰਹਿਨ ਦੇਵੋ ਸਮਾ ਵੇਖ ਕੇ ਗੱਲ ਬਨਾਈ ਜਾਊ ਖ਼ੁਸ਼ੀ ਵਿੱਚ ਜਦ ਆਉਨਗੇ ਤਾੜ ਵੇਲਾ ਮੁਲਾਕਾਤ ਲਿਆਇ ਕਰਵਾਈ ਜਾਊ ਕਰਾਮਾਤ ਸਾਹਿਬ ਧਨੀ ਬਰਕਤਾਂ ਦੇ ਕਿਵੇਂ ਉਨ੍ਹਾਂ ਦੀ ਗੱਲ ਉਲਟਾਈ ਜਾਊ ਹਾੱਲਾਂ ਰਹਿਨ ਦੇਵੋ ਕਰਤਾਰ ਸਿੰਘਾ ਫੇਰ ਹੋਇ ਸੁ ਦੇਖੀ ਦਿਖਾਈ ਜਾਊ ਬਾਦਸ਼ਾਹ ਦੀ ਵਿਚਾਰ ਬਾਦਸ਼ਾਹ ਨੇ ਸੋਚਯਾ ਠੀਕ ਹੈ ਇਹ ਸਤਿਗੁਰੂ ਜੀ ਨੇ ਸ਼ਕਤੀਵਾਨ ਵੱਡੇ ਭਾਵੇਂ ਉਮਰ ਦੇ ਵਿੱਚ ਤਾਂ ਹੈਨ ਛੋਟੇ ਵਿੱਚ ਅਕਲ ਦੇ ਲਏ ਪਛਾਨ ਵੱਡੇ ਦੁਨੀਆਂ ਵਿੱਚ ਭਰਾਵਾਂ ਜਹੀ ਚੀਜ਼ ਕੋਈ ਨ ਵੈਰੀ, ਹਿਤੂ ਭਿਰਾ ਸਿਆਨ ਵੱਡੇ ਅਨਮੁੱਲਾ ਭਰਾਵਾਂ ਦਾ ਪਿਆਰ ਭੀ ਏ ਵੈਰੀ ਭਰਾ ਹੀ ਵਿੱਚ ਜਹਾਨ ਵੱਡੇ ਮੇਰੇ ਨਾਲ ਭਰਾਵਾਂ ਹੀ ਵੈਰ ਕਰ ਕੇ ਵੈਰੀ ਬਣ ਕੀਤੇ ਘਮਸਾਨ ਵੱਡੇ ਤਿਵੇਂ ਰਾਮ ਰਾਇ ਕਰੂ ਕਰਤਾਰ ਸਿੰਘਾ ਵੈਰ ਗੁਰਾਂ ਦੇ ਨਾਲ ਹੋ ਥਾਨ ਵੱਡੇ ਬਾਦਸ਼ਾਹ ਨੇ ਇੱਕ ਉਮਰਾ ਨੂੰ ਭੇਜਣਾ ਬਾਦਸ਼ਾਹ ਇਸ ਖ਼ਯਾਲ ਤੋਂ ਟਲ ਗਿਆ ਇੱਕ ਖ਼ਾਸ ਮੁਸਾਹਿਬ ਬੁਲਾਵੰਦਾ ਏ ਪਾਸ ਸਤਿਗੁਰਾਂ ਦੇ ਨਾਲ ਰਾਜਾ ਦੇ ਜਾਹ ਤੋਹਫ਼ੇ ਨਕਦੀ ਬਹੁਤ ਦਵਾਵੰਦਾ ਏ ਜਾਹ ਸ਼ਾਹੀ ਜ਼ਿਆਫ਼ਤ ਪੇਸ਼ ਕਰ ਤੂੰ ਰੱਖੀਂ ਅਦਬ ਅਦਾਬ ਸਿਖਾਵੰਦਾ ਏ ਰਾਜਾ ਨਾਲ ਉਮਰਾ ਨੂੰ ਲੈ ਆਯਾ ਸਤਿਗੁਰਾਂ ਨੂੰ ਖ਼ਬਰ ਪੁਚਾਵੰਦਾ ਏ ਓਸੇ ਵਕਤ ਕਨਾਤ ਤਨਾਈ ਗਈ ਰਾਜਾ ਨਾਲ ਉਮਰਾ ਲੈ ਆਵੰਦਾ ਏ ਜਮ੍ਹਾ ਸੰਗਤਾਂ ਬੜਾ ਦੀਵਾਨ ਭਰਯਾ ਦੰਗ ਵੇਖ ਕੇ ਸ਼ਾਨ ਹੋ ਜਾਵੰਦਾ ਏ ਇਕ ਤਰਫ਼ ਕਨਾਤ ਤੋਂ ਗੁਰੂ ਸਾਹਿਬ ਦੂਜੀ ਤਰਫ਼ ਉਮਰਾ ਬੈਠਾਵੰਦਾ ਏ ਬਾਦਸ਼ਾਹ ਦੇ ਵੱਲੋਂ ਕਰਤਾਰ ਸਿੰਘਾ ਉਮਰਾ ਸਲਾਮ ਬੁਲਾਵੰਦਾ ਏ ਸਤਿਗੁਰਾਂ ਨੇ ਸੁੱਖ ਸਾਂਦ ਪੁੱਛਣੀ ਬਾਦਸ਼ਾਹ ਦੇ ਵੱਲੋਂ ਸਲਾਮ ਕਰਕੇ ਤੋਹਫ਼ੇ ਨਕਦੀ ਅੱਗੇ ਰਖਾਇ ਸਾਰੇ ਗੁਰਾਂ ਪੁੱਛਯਾ ਬਾਦਸ਼ਾਹ ਹੈ ਰਾਜ਼ੀ ਅਹਿਲਕਾਰ ਪਰਵਾਰ ਉਮਰਾਇ ਸਾਰੇ ਬਾਦਸ਼ਾਹ ਨੂੰ ਸਾਡੀ ਅਸੀਸ ਕਹਿਣੀ ਰਾਸ ਕਾਰਜ ਕਰੇ ਖੁਦਾਇ ਸਾਰੇ ਨੇਕ ਨੀਯਤੀ ਰੱਖੇ ਕਰਤਾਰ ਸਿੰਘਾ ਫ਼ਰਜ਼ ਆਪਨੇ ਪੂਰੇ ਨਿਭਾਇ ਸਾਰੇ ਵਾਕ ਕਵੀ ਕੀਤੀ ਅਰਜ਼ ਓਹੋ ਉਮਰਾ ਨੇ ਭੀ ਸ਼ਾਹ ਆਪਦਾ ਖਾਸ ਦੀਦਾਰ ਚਾਹੇ ਗੁਰਾਂ ਅੱਖਯਾ ਹੋਵੇਗੀ ਬਾਤ ਓਹੋ ਜਿਹੜੀ ਆਪ ਸੱਚਾ ਕਰਤਾਰ ਚਾਹੇ ਚਲਾ ਗਿਆ ਉਮਰਾਵ ਸਲਾਮ ਕਰਕੇ ਤਾੜ, ਗੁਰ ਨ ਬਹੁਤ ਗੁਫ਼ਤਾਰ ਚਾਹੇ ਕੀਤੀ ਸਿਫ਼ਤ ਜਾ ਬਹੁਤ ਕਰਤਾਰ ਸਿੰਘਾ ਆਉਣਾ ਗੁਰ ਨ ਵਿਚ ਦਰਬਾਰ ਚਾਹੇ ਉਮਰਾਵਾਂ ਦੀਆਂ ਗੱਲਾਂ ਸੁਣ ਦੰਗ ਅਮੀਰ ਹੋ ਗਏ ਸਾਰੇ ਏੱਡਾ ਰੁਤਬਾ ਉੱਚਾ ਰਖਾਇ ਕਿਹੜਾ ਅੱਜ ਨਜ਼ਰ ਜਹਾਨ ਦੇ ਵਿੱਚ ਮਾਰੋ ਸ਼ਹਿਨਸ਼ਾਹ ਦਾ ਹੁਕਮ ਪਰਤਾਇ ਕਿਹੜਾ ਸੱਦੇ ਬਾਦਸ਼ਾਹ ਜਿਸਨੂੰ ਖੁਸ਼ ਹੋਕੇ ਚੰਗੇ ਜਾਣ ਨਸੀਬ ਨ ਆਇ ਕਿਹੜਾ ਪਾਸ ਬੈਠਯਾਂ ਜਿਸਦੇ ਸ਼ਾਨ ਵਧਦਾ ਓਹਦੇ ਪਾਸ ਨ ਬੈਠਨਾ ਚਾਹਿ ਕਿਹੜਾ ਜਿਧਾ ਹੱਥ ਪਾਰਸ ਮਿਲ ਕਰੇ ਸੋਨਾ ਓਹਦੇ ਨਾਲ ਨ ਹੱਥ ਮਿਲਾਇ ਕਿਹੜਾ ਗੁਰ ਬੇਪਰਵਾਹ ਕਰਤਾਰ ਸਿੰਘਾ ਏੱਡਾ ਉੱਚਾ ਦਿਮਾਗ਼ ਰਖਾਇ ਕਿਹੜਾ ਰਾਜਾ ਜੈ ਸਿੰਘ ਜਿਸ ਦਿਨ ਤੋਂ ਗੁਰੂ ਜੀ ਆਇ ਦਿੱਲੀ ਸੇਵਾ ਸ਼ਰਧਾ ਨਾਲ ਕਮਾਇ ਰਾਜਾ ਖਾਨ,ਪਾਨ,ਪਹਿਰਾਨ ਦੇ ਵਾਸਤੇ ਜੀ ਧਨ ਨਿੱਤ ਬੇਅੰਤ ਪੁਚਾਇ ਰਾਜਾ ਵਿਹਲਾ ਹੋ ਹਜ਼ੂਰੀ ਦੇ ਵਿੱਚ ਰਹਿੰਦਾ ਸੇਵਾ ਸੇਵਕਾਂ ਵਾਂਗ ਨਿਬਾਹਿ ਰਾਜਾ ਸਤਿਗੁਰਾਂ ਦਾ ਯੱਸ ਪ੍ਰਤਾਪ ਵੱਡਾ ਬੈਠ ਵਿੱਚ ਦਰਬਾਰ ਸੁਣਾਇ ਰਾਜਾ ਮਨੋਂ ਤਨੋਂ ਮੁਰੀਦ ਹੋ ਰਿਹਾ ਹੈ ਸੀ ਸਤਿਗੁਰਾਂ ਨੂੰ ਖ਼ੁਸ਼ੀ ਰਖਾਇ ਰਾਜਾ ਮਿਹਰ ਗੁਰਾਂ ਦੀ ਵੇਖ ਕਰਤਾਰ ਸਿੰਘਾ ਭਾਗ ਆਪਣੇ ਬੜੇ ਸਲਾਹਿ ਰਾਜਾ ਵਾਕ ਕਵੀ ਸਤਿਗੁਰਾਂ ਦੇ ਰੋਜ਼ ਦੀਵਾਨ ਲੱਗਨ ਮਾਈ ਭਾਈ ਦੀਦਾਰਨੂੰ ਪਾਨ ਆ ਆ ਰਾਗੀ ਕੀਰਤਨ ਕਰਨ ਸੁ ਰਾਗ ਸੋਹਣੇ ਭੇੱਟਾ ਸਿੱਖ ਬੇਅੰਤ ਚੜ੍ਹਾਨ ਆ ਆ ਸੋਹਣੇ ਸੁੰਦਰ ਰੂਪ ਦੇ ਦੇਖਨੇ ਨੂੰ ਲੋਕ ਸੈਂਕੜੇ ਸੀਸ ਝੁਕਾਨ ਆ ਆ ਨਿੱਤ ਰੌਣਕਾਂ ਬਹੁਤ ਕਰਤਾਰ ਸਿੰਘਾ ਨਵੇਂ ਸਿੱਖ ਉਪਦੇਸ਼ ਕਮਾਨ ਆ ਆ ਖੁੱਲ੍ਹੀਆਂ ਬਖ਼ਸ਼ਸ਼ਾਂ ਸਤਿਗੁਰਾਂ ਨੇ ਖੋਲ੍ਹ ਭੰਡਾਰ ਦਿੱਤੇ ਗੱਫੇ ਬਰਕਤਾਂ ਖੁੱਲ੍ਹੇ ਵਰਤਾਨ ਲੱਗੇ ਦਰਦਮੰਦ ਜੋ ਦੁਖੀਆ ਸ਼ਰਨ ਆਵੇ ਦੁੱਖ ਰੋਗ ਦਲਿੱਦ੍ਰ ਗਵਾਨ ਲੱਗੇ ਜਿਹੜੇ ਆਣ ਹਜ਼ੂਰ ਦੀਦਾਰ ਕਰਦੇ ਮਨ ਭਾਉਂਦੇ ਫਲ ਲੈ ਜਾਣ ਲੱਗੇ ਰਹਿੰਦਾ ਕਿਸੇ ਦਾ ਰੋਗ ਨ ਸਾਮ੍ਹਣੇ ਆ ਪੂਰਨ ਵੈਦ ਗੁਰ ਰੋਗ੧ ਮਟਾਨ ਲੱਗੇ ਹੌਲੀ ਹੌਲੀ ਸਾਰੇ ਸ਼ਹਿਰ ਗੱਲ ਧੁੱਮੀ ਇੱਕ ਦੂਸਰੇ ਤਈਂ ਸੁਣਨ ਲੱਗੇ ਜੇੜ੍ਹਾ ਸ੍ਰੀ ਹਰਿ ਕ੍ਰਿਸ਼ਨ ਦਾ ਦਰਸ ਕਰੇ ਕੋਈ ਨ ਦੁੱਖ ਰਹਿੰਦਾ ਇਹ ਧੁਮਾਨ ਲੱਗੇ ਨਿੱਤ ਸੈਂਕੜੇ ਲੋਕ ਆ ਦਰ ਉੱਤੇ ਝੋਲੀ ਖ਼ੈਰ ਸਫ਼ਾ ਪਵਾਨ ਲੱਗੇ ਯੱਸ ਫੈਲਯਾ ਸਾਰੇ ਕਰਤਾਰ ਸਿੰਘਾ ਮੁਸਲਮਾਨ ਹਿੰਦੂ ਵਰੋਸਾਨ ਲੱਗੇ ੧ ਓਹਨਾਂ ਦਿਨਾਂ ਵਿੱਚ ਦਿੱਲੀ ਡਾਂਕੀ ਦੀ ਬੀਮਾਰੀ ਪੈ ਗਈ। ਰਾਮਰਾਇ ਨੇ ਆਪਨੀ ਮਾਨਤਾ ਵਧਾਨ ਵਾਸਤੇ ਸ਼ਹਿਰ ਵਿਚ ਢੰਡੋਰਾ ਫਿਰਵਾ ਦਿੱਤਾ ਕਿ ਜਿਹੜਾ ਮੇਰਾ ਦੀਦਾਰ ਕਰੇਗਾ, ਓਹ ਰਾਜ਼ੀ ਹੋ ਜਾਵੇਗਾ। ਪਰ ਬੀਮਾਰਾਂ ਨੂੰ ਸਾਹਮਣੇ ਆਉਨਾ ਔਖਾ ਸੀ। ਏਧਰ ਸ੍ਰੀ ਗੁਰੂ ਜੀ ਨੇ ਇੱਕ ਚੁਬੱਚਾ ਭਰਵਾ ਕੇ ਵਿੱਚ ਚਰਨ ਪਾ ਛੱਡੇ ਤੇ ਹੁਕਮ ਦਿੱਤਾ ਕਿ ਜੋ ਕੋਈ ਸਾਡਾ ਚਰਨਾਮ੍ਰਿਤ ਪੀਏਗਾ ਓਹ ਨਹੀਂ ਮਰੇਗਾ। ਇਹ ਗੱਲ ਸੁਖੱਲੀ ਸੀ। ਸਾਰਾ ਸ਼ਹਿਰ ਏਧਰ ਉਲਟ ਪਿਆ। ਸਤਿਗੁਰਾਂ ਦੀ ਬੜੀ ਮਹਿਮਾ ਵਧੀ। ਚੁਬੱਚਾ ਸਾਹਿਬ ਗੁਰਦਵਾਰਾ ਮੌਜੂਦ ਹੈ । ਲੋਕਾਂ ਦੀਆਂ ਗੱਲਾਂ ਬੈਠ ਬੈਠ ਗੱਲਾਂ ਲੋਕ ਕਰਨ ਲੱਗੇ ਰਾਮਰਾਇ ਸੀ ਸ਼ਾਹਿ ਦਰਬਾਰ ਜੋੱਗਾ ਹੋਰ ਕਿਸੇ ਨੂੰ ਓਸਦੀ ਆਸ ਕੀਹ ਸੀ ਨਿਰਾ ਪੂਰਾ ਹੈ ਓਹ ਸਰਕਾਰ ਜੋੱਗਾ ਕਰਾਮਾਤਾਂ ਵਖਾਲੀਆਂ ਬਾਦਸ਼ਾਹ ਨੂੰ ਪੈਸਾ ਖੱਟਯਾ ਕਾਰ ਵਿਹਾਰ ਜੋੱਗਾ ਰਾਮਰਾਇ ਦਾ ਛੋਟਾ ਭਿਰਾਇ ਆਯਾ ਓਹਦਾ ਸਭ ਕੁਝ ਪਰ ਉਪਕਾਰ ਜੋੱਗਾ ਜੋ ਜਾਇ ਮਿਟਾਇ ਕਲੇਸ਼ ਸਾਰੇ ਰੱਬ ਭੇੱਜਯਾ ਸਾਰੇ ਸੰਸਾਰ ਜੋੱਗਾ ਵਲੀ ਅੱਲਾ ਔਤਾਰ ਕਰਤਾਰ ਸਿੰਘਾ ਕੌਣ ਅੜ ਕੇ ਕਰਨ ਤੱਕਰਾਰ ਜੋੱਗਾ ਰਾਮਰਾਇ ਦੀ ਈਰਖਾ ਰਾਮਰਾਇ ਭਿਰਾ ਦਾ ਜੱਸ ਸੁਣਦਾ ਸੀਨੇ ਵਿੱਚ ਪੈਂਦੇ ਭਾਰੀ ਸੱਲ ਓਹਨੂੰ ਅੰਦਰ ਈਰਖਾ ਦੀ ਅੱਗ ਬਲ ਪੈਂਦੀ ਜਦੋਂ ਦੱਸਦਾ ਜਾ ਕੋਈ ਗੱਲ ਓਹਨੂੰ ਬਾਦਸ਼ਾਹ ਭੀ ਕਰੇ ਵਡਿਆਈ ਬਹੁਤੀ ਰਾਮਰਾਇ ਨ ਸੱਕਦਾ ਝੱਲ ਓਹਨੂੰ ਡਾਢਾ ਸੜਦਾ ਦਿਲੋਂ ਕਰਤਾਰ ਸਿੰਘਾ ਆਉਂਦਾ ਚੈਨ ਨ ਸੀ ਇੱਕ ਪੱਲ ਓਹਨੂੰ ਤਥਾ ਇੱਕ ਦਿਨ ਕਚਹਿਰੀ ਦੇ ਵਿੱਚ ਗਿਆ ਦਰਬਾਰੀਆਂ ਗੱਲ ਚਲਾਈ ਓੱਥੇ ਹਰਿ ਕ੍ਰਿਸ਼ਨ ਜੀ ਦੀ ਗੱਲ ਗੱਲ ਉੱਪਰ ਬਾਦਸ਼ਾਹ ਭੀ ਕੀਤੀ ਵਡਿਆਈ ਓੱਥੇ ਵੇਖ ਜਰ ਨ ਸੱਕਯਾ ਸਭਾ ਅੰਦਰ ਛੋਟੇ ਵੀਰ ਦੀ ਜੋ ਪ੍ਰਭਤਾਈ ਓੱਥੇ ਆ ਈਰਖਾ ਵਿੱਚ ਕਰਤਾਰ ਸਿੰਘ ਰਾਮਰਾਇ ਨੇ ਆਖ ਸੁਨਾਈ ਓੱਥੇ ਰਾਮ ਰਾਇ ਨੇ ਸਰਾਪ੧ ਦੇਣਾ ਓਹ ਕੱਲ੍ਹ ਦਾ ਬਾਲ ਅੰਞਾਨ ਅਜੇ ਪਿਤਾ ਬਖ਼ਸ਼ ਗਿਆ ਭਾਵੇਂ ਦਾਤ ਓਹਨੂੰ ਕਰਾਮਾਤ ਦੀ ਸਾਰ ਨੂੰ ਜਾਣਦਾ ਕੀਹ ਅਜੇ ਆਵੰਦੀ ਨਹੀਂ ਕਰਨੀ ਬਾਤ ਓਹਨੂੰ ਤੁਸੀਂ ਲੋਕ ਐਵੇਂ ਵਡਿਆਈ ਕਰਦੇ ਮੌਤ ਤੱਕ ਰਹੀ ਲਾ ਕੇ ਘਾਤ ਓਹਨੂੰ ਚਾਰ ਦਿਨਾਂ ਦੀ ਖੇਡ ਕਰਤਾਰ ਸਿੰਘਾ ਖਾ ਜਾਇਗੀ ਸੀਤਲਾ ਮਾਤ ਓਹਨੂੰ ੧ ਰਾਮਰਾਇ ਨੂੰ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਵਰ ਸੀ ਕਿ ਤੂੰ ਜੋ ਦਿੱਲੀ ਵਿਚ ਮੂੰਹੋਂ ਵਾਕ ਕੱਢੇਂਗਾ, ਪੂਰਾ ਹੋ ਜਾਵੇਗਾ, ਹੋਰ ਰਾਮਰਾਇ ਦਾ ਸਰਾਪ ਕੀਹ ਲਗਨਾ ਸੀ। ਬਾਦਸ਼ਾਹ ਨੇ ਬੁਰਾ ਮਨਾਨਾ ਬਾਦਸ਼ਾਹ ਨ ਸੁਣਕੇ ਖੁਸ਼ ਹੋਯਾ ਕਹਿੰਦਾ ਰਾਮ ਰਾਇ ਜੀ ਓਹਨੂੰ ਵੀਰ ਸਮਝੋ ਕਿਉਂ ਓਸਦਾ ਤੱਕਦੇ ਬੁਰਾ ਤੁਸੀਂ ਪੀਤਾ ਇਕਸੇ ਮਾਤ ਦਾ ਸ਼ੀਰ ਸਮਝੋ ਓਹਨੂੰ ਬਾਪ ਵਡਿਆਈਆਂ ਦਿੱਤੀਆਂ ਜੇ ਫੇਰ ਓਸਦੀ ਕੀਹ ਤਕਸੀਰ ਸਮਝੋ ਤੁਹਾਡੇ ਵਿੱਚ ਘਾਟਾ ਕੋਈ ਨਜ਼ਰ ਆਯਾ ਤੁਹਾਡੀ ਆਪਨੀ ਭੈੜੀ ਤਕਦੀਰ ਸਮਝੋ ਦੁਨੀਆਂ ਦੌਲਤ ਤੁਸਾਂ ਭੀ ਜਮ੍ਹਾ ਕੀਤੀ ਬਣੇ ਬੈਠੇ ਹੋ ਬੜੇ ਅਮੀਰ ਸਮਝੋ ਓਹ ਗੱਦੀ ਦਾ ਮਾਲਕ ਬੜੇ ਥਾਂ ਹੈ ਵਡਿਆਯਾ ਰੱਬ ਕਬੀਰ ਸਮਝੋ ਆਪੇ ਜ਼ੋਰ ਦੇਇਕੇ ਸਦਵਾਯਾ ਜੇ ਸੌ ਕਰ ਕਰਾ ਤਦਬੀਰ ਸਮਝੋ ਆਪੇ ਬਣ ਵੈਰੀ ਦੇ ਸਰਾਪ ਰਹੇ ਮੰਦੀ ਚੰਗੀ ਕਰ ਰਹੇ ਤਕਰੀਰ ਸਮਝੋ ਆ ਕੇ ਕੁਝ ਤੁਹਾਡਾ ਵਿਗਾੜਯਾ ਨਹੀਂ ਮਾਲਕ ਮੌਜ ਦਾ ਅਸਲ ਫ਼ਕੀਰ ਸਮਝੋ ਮੇਰੀ ਚਾਹੁੰਦਾ ਓਹ ਮੁਲਾਕਾਤ ਨਾਹੀਂ ਬੱਧਾ ਨਹੀਂ ਵਿੱਚ ਹਿਰਸ ਜ਼ੰਜੀਰ ਸਮਝੋ ਤੁਸੀਂ ਹੋਛਪੁਣਾ ਦੱਸ ਰਹੇ ਭਾਰਾ ਓਹ ਧੀਰਜੀ ਗੁਣੀ ਗਹੀਰ ਸਮਝੋ ਬਣੋ ਬੜੇ ਜੇ ਆਪ ਕਰਤਾਰ ਸਿੰਘਾ ਰੱਖੋ ਸਬਰ ਇਹ ਗੱਲ ਅਕਸੀਰ ਸਮਝੋ ਰਾਮਰਾਇ ਮੇਰੇ ਹੱਕ ਸਾਰੇ ਮਾਰ ਪਿਤਾ ਜੀ ਨੇ ਹੈਨ ਦੇ ਦਿੱਤੇ ਇਹ ਸੰਭਾਲ ਬੈਠਾ ਬਾਈ ਸੌ ਘੋੜਾ ਹੱਥਯਾਰ ਸਾਰੇ ਸਾਂਭ ਲੱਖਾਂ ਰੁਪਯਾਂ ਦਾ ਮਾਲ ਬੈਠਾ ਰਥ ਪੀਨਸਾਂ ਕੀਮਤੀ ਸਾਜ਼ ਬਹੁਤੇ ਲੈ ਅਜੀਬ ਚੀਜ਼ਾਂ ਬੇਮਸਾਲ ਬੈਠਾ ਜ਼ਰੀ ਜ਼ੇਵਰ ਜਵਾਹਰ ਤੇ ਨਕਦੀ ਭੀ ਮਾਲਕ ਘਰ ਦਾ ਹੋ ਮਾਲਾ ਮਾਲ ਬੈਠਾ ਸਾਰੀ ਸੰਗਤ ਭੀ ਲੱਗੀ ਮਗਰ ਇਹਦੇ ਗੁਰੂ ਬਣ ਵੱਡੇ ਸ਼ਾਨ ਨਾਲ ਬੈਠਾ ਹੁਣ ਦਿੱਲੀ ਵਿਚ ਆ ਕਰਤਾਰ ਸਿੰਘ ਕਰਾਮਾਤ ਖਲਾਰ ਕੇ ਜਾਲ ਬੈਠਾ ਵਾਕ ਕਵੀ ਬਾਦਸ਼ਾਹ ਨ ਕੁਝ ਜਵਾਬ ਦਿੱਤਾ ਓਹਦੇ ਵੱਲੋਂ ਖਯਾਲ ਨੂੰ ਟਾਰ ਗਿਆ ਉੱਠ ਤਖ਼ਤ ਤੋਂ ਮਹਿਲਾਂ ਨੂੰ ਚਲਾ ਗਿਆ ਬਰਖ਼ਾਸਤ ਹੋ ਦਰਬਾਰ ਗਿਆ ਰਾਮਰਾਇ ਦੀਆਂ ਕਮਜ਼ੋਰੀਆਂ ਨੂੰ ਚੰਗੀ ਤਰ੍ਹਾਂ ਦਿਲ ਵਿਚ ਵਿਚਾਰ ਗਿਆ ਮੁੜ ਸੁਣੀ ਨ ਗੱਲ ਕਰਤਾਰ ਸਿੰਘਾ ਕਈ ਕਰ ਗੱਲਾਂ ਖੱਪ ਹਾਰ ਗਿਆ ਸਤਿਗੁਰਾਂ ਦਾ ਦਰਬਾਰ ਦਿਣ ਦੂਸਰੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜਦ ਸੁੰਦਰ ਲਾਇ ਦਰਬਾਰ ਬੈਠੇ ਸਿੱਖ ਸੰਗਤਾਂ ਆਈਆਂ ਸ਼ਹਿਰ ਦੀਆਂ ਹਿਤ ਦਰਸ਼ਨਾਂ ਦੇ ਨਰ ਨਾਰ ਬੈਠੇ ਕਲਗੀ ਜਿਗਾ ਮੋਤੀ ਹੀਰੇ ਚਮਕ ਰਹੇ ਧਰ ਵਿਸ਼ਨ ਮਹਾਂਰਾਜ ਅਵਿਤਾਰ ਬੈਠੇ ਚੰਦ ਚੌਧਵੀਂ ਰਾਤ ਦਾ ਸ਼ਾਂਤ ਭਰਯਾ ਤਾਰਾ ਗੁਣ ਸੇਵਕ ਪਰਿਵਾਰ ਬੈਠੇ ਇਰਦ ਗਿਰਦ ਸਭ ਦੇਵਤੇ ਆਣ ਬੈਠੇ ਦੇਵ ਗੁਰੂ ਵਿਚ ਕਰਨ ਪ੍ਰਚਾਰ ਬੈਠੇ ਇੰਦ੍ਰ ਦੇਵ ਤੋਂ ਵਧ ਕਰਤਾਰ ਸਿੰਘਾ ਵੱਡਾ ਤੇਜ਼ ਪ੍ਰਤਾਪ ਚਮਕਾਰ ਬੈਠੇ ਗੱਲ ਬਾਤ ਉੱਨੇ ਵਿਚ ਗੁਰਬਖ਼ਸ਼ ਮਸੰਦ ਆਯਾ ਗੱਲ ਆਉਂਦਯਾਂ ਓਸ ਚਲਾਈ ਸੀ ਜੀ ਕੱਲ੍ਹ ਸ਼ਾਹੀ ਦਰਬਾਰ ਦੇ ਵਿੱਚ ਬੈਠੇ ਰਾਮਰਾਇ ਕੀਤੀ ਬੁਰਿਆਈ ਸੀ ਜੀ ਸ਼ੋਭਾ ਆਪਦੀ ਜਰ ਨ ਸਕਦਾ ਓਹ ਵਿੱਚ ਸਭਾ ਦੇ ਇਉਂ ਸੁਨਾਈ ਸੀ ਜੀ ਗੁਰ ਸੀਤਲਾ ਦਾ ਖਾਜ ਹੋਇ ਜਾਵਨ ਸੁਣ ਗੱਲ ਨ ਕਿਸੇ ਨੂੰ ਭਾਈ ਸੀ ਜੀ ਐੱਨੇ ਚਿਰ ਨੂੰ ਜੈ ਸਿੰਘ ਆਇ ਗਿਆ ਆਣ ਓਸ ਭੀ ਏਵੇਂ ਦੁਹਰਾਈ ਸੀ ਜੀ ਗੁਰਾਂ ਸਹਿਜ ਸੁਭਾਵ ਕਰਤਾਰ ਸਿੰਘਾ ਚੋਟ ਤੀਰ ਤਕਦੀਰ ਦੀ ਲਾਈ ਸੀ ਜੀ ਰਾਮ ਰਾਇ ਨੂੰ ਸਰਾਪ ਰਾਮ ਰਾਇ ਨੂੰ ਬਦਲਾ ਮਿਲੇ ਜੇ ਨ ਲੋਕ ਹੋ ਬੇਨਿਸਚੇ ਜਾਨਗੇ ਜੀ ਗੁਰ ਗੱਦੀ ਅੰਦਰ ਰਹੀ ਸ਼ਕਤੀ ਨ ਬੇ ਸਿਦਕੇ ਹੋ ਸੁਨਾਨਗੇ ਜੀ ਵੇਖੋ ਵੇਖੀ ਹੋ ਚਾਲ ਖ਼ਰਾਬ ਜਾਊ ਨਹੀਂ ਅਦਬ ਅਦਾਬ ਰਖਾਨਗੇ ਜੀ ਚੁੱਪ ਰਹੇ ਜੇ ਅਸੀਂ ਕਰਤਾਰ ਸਿੰਘ ਸਿੱਖ ਸੇਵਕ ਦਿਲ ਡੁਲਾਨਗੇ ਜੀ ਤਥਾ ਰਾਮਰਾਇ ਵਿਚ ਈਰਖਾ ਸੜ ਰਿਹਾ ਸ਼ਾਂਤ ਕਦੇ ਨ ਏਸਨੂੰ ਆਵਨੀ ਏਂ ਤਨ ਮਨ ਰਹਿ ਏਸ ਦਾ ਸਦਾ ਸੜਦਾ ਅੱਗ ਹਿਰਸ ਨ ਕਿਸੇ ਬੁਝਾਵਨੀ ਏਂ ਦੂਜਾ ਏਸਨੂੰ ਫਿਕਰ ਔਲਾਦ ਦਾ ਏ ਇਹ ਮੁਰਾਦ ਨ ਏਸਨੇ ਪਾਵਨੀ ਏਂ ਭਾਵੇਂ ਕਿਤਨੇ ਕਰ ਵਿਆਹ ਲਵੇ ਨਹੀਂ ਅੰਨਸਾ ਗੋਦ ਖਡਾਵਨੀ ਏਂ ਜਿੰਨਾ ਚਿਰ ਜੀਵੇ ਰਹੇ ਝੂਰਦਾ ਹੀ ਇਹ ਕਮਾਈ ਸਾਰੀ ਐਵੇਂ ਜਾਵਨੀ ਏਂ ਮਰੇ ਅੰਤ ਅਬਗਤਾ ਕਰਤਾਰ ਸਿੰਘਾ ਰੇਖ ਲੇਖ ਨ ਕਿਸੇ ਮਿਟਾਵਨੀ ਏਂ ਵਾਕ ਕਵੀ ਦੋਹਾਂ ਪਾੱਸਲਾਂਯਾਂ ਤੋਂ ਤੀਰ ਛੁੱਟ ਗਏ ਕਿਸੇ ਉਨ੍ਹਾਂ ਦਾ ਫਲ ਮਿਟਾਯਾ ਨ ਸਤਿਗੁਰਾਂ ਨੂੰ ਸੀਤਲਾ ਨਿਕਲ ਆਈ ਭਾਣਾ ਵਰਤਯਾ ਸਮਾਂ ਖੁੰਝਾਯਾ ਨ ਰਾਮ ਰਾਇ ਦੇ ਸੜਨ ਸਰੀਰ ਪੈ ਗਈ ਇਕ ਪਲ ਆਰਾਮ ਉਸ ਪਾਯਾ ਨ ਕਰ ਚਾਰ ਵਿਆਹ ਨ ਸ਼ਾਂਤ ਆਈ ਲੈ ਕੇ ਬਾਲਕ ਗੋਦ ਖਡਾਯਾ ਨ ਅੰਤ ਜੀਉਂਦਾ ਮਸੰਦਾਂ ਨੇ ਸਾੜ ਦਿੱਤਾ ਤਕਦੀਰ ਨੇ ਤੀਰ ਉਕਾਯਾ ਨ ਏਸ ਦੁਬਿਧਾ ਵਿੱਚ ਕਰਤਾਰ ਸਿੰਘਾ ਸਮਾਂ ਸੁਖ ਦਾ ਮੂਲ ਲੰਘਾਯਾ ਨ ਤਥਾ ਗੱਲ ਸ਼ਾਹੀ ਕਚਹਿਰੀ ਦੇ ਵਿੱਚ ਪਹੁੰਚੀ ਸਾਰੇ ਡਰਦੇ ਬੜਾ ਨੁਕਸਾਨ ਹੋਸੀ ਦੋਹਾਂ ਧਿਰਾਂ ਅੰਦਰ ਕਰਾਮਾਤ ਭਾਰੀ ਝੂਠੀ ਦੋਹਾਂ ਦੀ ਨਹੀਂ ਜ਼ਬਾਨ ਹੋਸੀ ਗੱਲਾਂ ਸਾਰੀਆਂ ਸੁਣੀਆਂ ਸਿੱਖਾਂ ਨੇ ਭੀ ਕਹਿੰਦੇ ਅੰਤ ਕੀਹ ਹੇ ਭਗਵਾਨ ਹੋਸੀ ਗੁਰੂ ਘਰ ਅੰਦਰ ਵਧੀ ਈਰਖਾ ਆ ਸ਼ਾਨ ਮਾਨ ਤੇ ਤਾਨ ਵੈਰਾਨ ਹੋਸੀ ਸਿਆਣੇ ਆਖਦੇ ਸਿਰ ਤੇ ਗੁਰੂ ਨਾਨਕ ਗੁਰਗੱਦੀ ਦਾ ਮੱਦਦੀ ਆਨ ਹੋਸੀ ਧਰੀ ਅਬਚਲ ਨੀਂਹ ਕਰਤਾਰ ਸਿੰਘਾ ਕਰਤਾਰ ਆਪੇ ਨਿਗ੍ਹਾਬਾਨ ਹੋਸੀ ਬਾਦਸ਼ਾਹ ਨੇ ਸ਼ਾਹਜ਼ਾਦੇ ਨੂੰ ਸਤਿਗੁਰਾਂ ਪਾਸ ਭੇਜਣਾ ਬਾਦਸ਼ਾਹ ਲੋਚੇ ਗੁਰ ਦਰਸ਼ਨਾਂ ਨੂੰ ਕਰਾਮਾਤ ਚਾਹਿ ਦਰਬਾਰ ਦੇ ਵਿੱਚ ਗੁਰਾਂ ਪ੍ਰਣ ਕੀਤਾ ਮੱਥੇ ਲੱਗਨਾ ਨਹੀਂ ਨਹੀਂ ਫਸਨਾ ਲੋਭ ਦੀ ਧਾਰ ਦੇ ਵਿੱਚ ਜੈ ਸਿੰਘ ਦੇ ਨਾਲ ਕਰ ਰਿਹਾ ਗੱਲਾਂ ਆ ਗਿਆ ਸ਼ਾਹਜ਼ਾਦਾ ਗੁਫ਼ਤਾਰ ਦੇ ਵਿੱਚ ਬਾਦਸ਼ਾਹ ਨੇ ਪਾਸ ਬੈਠਾਇ ਲਿਆ ਗਲ ਲਾਯਾ ਆਣ ਪਯਾਰ ਦੇ ਵਿੱਚ ਫੇਰ ਕਹਯਾ ਬੇਟਾ ਹਿੰਦ ਪੀਰ ਆਯਾ ਤੁਸੀਂ ਇਕੋ ਜਹੇ ਉਮਰ ਹੁਨਾਰ ਦੇ ਵਿੱਚ ਜਾ ਕੇ ਕਰ ਸਲਾਮ ਕਰਤਾਰ ਸਿੰਘਾ ਲੈ ਖ਼ੁਸ਼ੀ, ਹੋਇ ਸੁਖ ਸੰਸਾਰ ਦੇ ਵਿੱਚ ਤਥਾ ਜਵਾਹਿਰਾਤ ਤੇ ਕੁਝ ਦੇ ਹੋਰ ਤੁਹਫੇ ਸ਼ਾਹਜ਼ਾਦੇ ਤਾਈਂ ਕਹਯਾ ਜਾਉ ਬੇਟਾ ਹੁਣੇ ਰਾਜਾ ਜੀ ਦੇ ਨਾਲ ਚਲੇ ਜਾਓ ਮੁਲਾਕਾਤ ਪਯਾਰ ਵਧਾਉ ਬੇਟਾ ਰਹਿਨਾ ਅਦਬ ਅਦਾਬ ਦੇ ਵਿਚ ਓੱਥੇ ਕਰ ਨਰਮ ਕਲਾਮ ਸੁਨਾਉ ਬੇਟਾ ਵਿਚ ਆਣ ਦਰਬਾਰ ਦੀਦਾਰ ਦੇਵਨ ਮੁਲਾਕਾਤ ਦਾ ਦਿਨ ਠਹਿਰਾਉ ਬੇਟਾ ਗੱਦੀ ਬਰਕਤਾਂ ਦੀ ਭਰੀ ਪੀਰ ਭਾਰੇ ਗੱਲ ਬਾਤ ਅੰਦਰ ਅਜ਼ਮਾਉ ਬੇਟਾ ਰਾਮ ਰਾਇ ਤੋਂ ਵਧ ਕਰਤਾਰ ਸਿੰਘ ਚੰਗੀ ਨੇਕ ਦੁਆ ਜਾ ਪਾਉ ਬੇਟਾ ਸ਼ਾਹਿਜ਼ਾਦੇ ਨੇ ਸਤਿਗੁਰਾਂ ਪਾਸ ਹਾਜ਼ਰ ਹੋਣਾ ਰਾਜੇ ਖ਼ਬਰ ਪੁਚਾਈ ਸਤਿਗੁਰੂ ਜੀ ਨੂੰ ਗੁਰ ਵਿਚ ਦਰਬਾਰ ਦੇ ਆਇ ਬੈਠੇ ਤੁਰਤ ਫੁਰਤ ਕਨਾਤ ਤਨਾਈ ਗਈ ਸਿੱਖ ਸੇਵਕ ਸਜ ਸਜਾਇ ਬੈਠੇ ਰਾਜਾ ਸਣੇ ਸ਼ਾਹਿਜ਼ਾਦਾ ਭੀ ਆਇ ਗਿਆ ਸਿਰ ਬਾਹਿਰ ਕਨਾਤ ਝੁਕਾਇ ਬੈਠੇ ਤੋਹਫ਼ੇ ਧਰ ਅੱਗੇ ਕਰਤਾਰ ਸਿੰਘ ਸ਼ਾਹਜ਼ਾਦੇ ਸਣੇ ਉਮਰਾਇ ਬੈਠੇ ਰਾਜੇ ਜੈ ਸਿੰਘ ਨੇ ਬੇਨਤੀ ਕਰਨੀ ਹੱਥ ਜੋੜ ਕੇ ਰਾਜੇ ਨੇ ਅਰਜ਼ ਕੀਤੀ ਸਰਬ ਸ਼ਕਤੀਵਾਨ ਦਾਤਾਰ ਗੁਰ ਜੀ ਸ਼ਾਹਿਨਸ਼ਾਹ ਸ਼ਾਹਜ਼ਾਦੇ ਨੂੰ ਭੇਜਯਾ ਏ ਕਦਮ ਬੋਸੀ੧ ਲਈ ਕਰਤਾਰ ਗੁਰ ਜੀ ਆਯਾ ਸ਼ਾਹਜ਼ਾਦਾ ਕਰਨ ਅਰਜ਼ ਏਹੋ ਸ਼ਾਹ ਆਪਦਾ ਚਾਹਿ ਦੀਦਾਰ ਗੁਰ ਜੀ ਸ਼ਾਹ ਸ਼ਰ੍ਹਾ ਦਾ ਹੈ ਪਾਬੰਦ ਭਾਰਾ ਨ ਪਾਖੰਡ ਦਾ ਏ ਰਵਾਦਾਰ ਗੁਰ ਜੀ ਨਹੀਂ ਕਿਸੇ ਦੀ ਕਦੇ ਪਰਵਾਹ ਕਰਦਾ ਪੱਕਾ ਮੋਮਨ ਹੈ ਦੀਨਦਾਰ ਗੁਰ ਜੀ ਗੁਰੂ ਘਰ ਦੀਆਂ ਵੇਖ ਕਰਾਮਾਤਾਂ ਕੁਝ ਕਰਦਾ ਦਿਲੋਂ ਪਯਾਰ ਗੁਰ ਜੀ ਜੇਕਰ ਚਾਹੁ ਤਾਂ ਦਿਹੋ ਦੀਦਾਰ ਉਸਨੂੰ ਖੁਸ਼ੀ ਨਾਲ, ਨ ਕਰੇ ਲਾਚਾਰ ਗੁਰੂ ਜੀ ਨਹੀਂ ਤਾਂ ਆਪਨੇ ਮੁਖੋਂ ਕਰਤਾਰ ਸਿੰਘਾ ਲਿਖ ਦਿਹੁ ਕੋਈ ਸ਼ਬਦ ਉਚਾਰ ਗੁਰ ਜੀ ੧ ਚਰਨ ਚੁੰਮਨ ਵਾਸਤੇ ਸ੍ਰੀ ਸਤਿਗੁਰੂ ਜੀ ਸੁਣੋ ਰਾਜਾ ਜੀ ਅਸੀਂ ਤਾਂ ਕਈ ਵਾਰੀ ਅੱਗੇ ਆਪਣਾ ਪ੍ਰਣ ਸੁਨਾ ਚੁੱਕੇ ਜੇ ਕਰੋ ਮਜਬੂਰ ਤਾਂ ਲਾਭ ਕੋਈ ਨ ਦੁੱਖ ਨਿਕਲੇ ਬਹੁਤ ਸਮਝਾ ਚੁੱਕੇ ਬਿਨਾ ਮਿਲਯਾਂ, ਭਰਾ ਉਪਾਧ ਕਰਦਾ ਤੁਸੀਂ ਸਾਮ੍ਹਣੇ ਦੇਖ ਦਿਖਾ ਚੁੱਕੇ ਕੱਠੇ ਹੋਈਏ ਤਾਂ ਪਤਾ ਨਹੀਂ ਕੀਹ ਬਣੇ ਤੁਸੀਂ ਆਪ ਸਾਰੇ ਅਜ਼ਮਾ ਚੁੱਕੇ ਹੁਕਮ ਪਿਤਾ ਜੀ ਦਾ ਮਿਲਨਾ ਤੁਰਕ ਨੂੰ ਨ ਸੋ ਨ ਮੋੜਨਾ ਬਹੁਤ ਦੁਹਰਾ ਚੁੱਕੇ ਜ਼ਿੱਦ ਕਰੋ ਨ ਤੁਸੀਂ ਕਰਤਾਰ ਸਿੰਘਾ ਵੇਖੋ ਰੰਗ ਕਰਤਾਰ, ਲਖਾ ਚੁੱਕੇ ਸਤਿਗੁਰਾਂ ਨੇ ਇਹ ਸ਼ਬਦ ਲਿਖਵਾ ਦੇਣਾ ਵਾਰ ਮਾਝ ਮਃ ੧ ਕਿਆ ਖਾਧੈ ਕਿਆ ਪੈਧੈ ਹੋਇ ॥ ਜਾ ਮਨਿ ਨਾਹੀ ਸਚਾ ਸੋਇ। ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ। ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ। ਕਿਆ ਲਸਕਰਿ ਕਿਆ ਨੇਬਖਵਾਸੀ ਆਵੈ ਮਹਲੀ ਵਾਸੁ। ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥ ਵਾਕ ਕਵੀ ਸਤਿਨਾਮੁ ਉਪਦੇਸ਼ ਦੇ ਬਿਨਾ ਖ਼ਾਲੀ ਵਿਚ ਸ਼ਬਦ ਵੈਰਾਗ ਜਤਾਯਾ ਜੀ ਸ਼ਾਹਜ਼ਾਦੇ ਦਾ ਕਰਕੇ ਬੜਾ ਅੱਦਰ ਸਿਰੇਪਾਉ ਬਹੁਮੁੱਲਾ ਦਵਾਯਾ ਜੀ ਕੀਤਾ ਰੁਖ਼ਸਤ ਮਾਨ ਦੇ ਨਾਲ ਓਹਨੂੰ ਜਾ ਸ਼ਾਹ ਨੂੰ ਭੇਦ ਸੁਨਾਯਾ ਜੀ ਰਾਮ ਰਾਇ ਬਿਨ ਮਿਲੇ ਬਹੁ ਵੈਰ ਕਰਦਾ ਮਿਲਯਾਂ ਕਰੇ ਕੀਹ ਇਉਂ ਲਿਖਾਯਾ ਜੀ ਗੁਰ ਨਹੀਂ ਦਰਬਾਰ ਦੇ ਵਿੱਚ ਆਉਂਦੇ ਵੱਡਾ ਇਹ ਸਬੱਬ ਹੈ ਪਾਯਾ ਜੀ ਸ਼ਾਹਜ਼ਾਦੇ ਨੇ ਬੜੀ ਤਾਰੀਫ਼ ਕੀਤੀ ਉਮਰਾਵਾਂ ਨੇ ਗੁਰ ਵਡਿਆਯਾ ਜੀ ਬਾਦਸ਼ਾਹ ਮੁੜ ਏਸ ਖ਼ਯਾਲ ਵੱਲੋਂ ਉੱਕਾ ਆਪਨਾ ਮਨ ਹਟਾਯਾ ਜੀ ਅੱਗੇ ਸੁਣੋਂ ਪ੍ਰਸੰਗ ਕਰਤਾਰ ਸਿੰਘ ਭਾਣਾ ਜਿਵੇਂ ਸਤਿਗੁਰੂ ਵਰਤਾਯਾ ਜੀ ਰਾਜੇ ਜੈ ਸਿੰਘ ਦੀ ਪਟਰਾਨੀ ਨੇ ਦਰਸ਼ਨ ਵਾਸਤੇ ਬੇਨਤੀ ਕਰਨੀ ਮਹਿਮਾ ਸਤਿਗੁਰਾਂ ਦੀ ਫੈਲੀ ਸ਼ਹਿਰ ਸਾਰੇ ਰੋਜ ਰੋਜ ਸੋਭਾ ਸੁਣ ਪਾਇ ਰਾਣੀ ਸਾਡੇ ਪਾਸ ਸਤਿਗੁਰੂ ਜੀ ਆਇ ਹੋਇ ਨੇ ਮੈਂ ਭੀ ਕਰਾਂ ਦੀਦਾਰ ਇਹ ਚਾਹਿ ਰਾਣੀ ਇਕ ਦਿਨ ਰਾਜਾ ਜਦ ਘਰ ਗਿਆ ਕਰ ਬੇਨਤੀ ਆਖ ਸੁਨਾਇ ਰਾਣੀ ਗੁਰ ਬਾਲ ਸਰੂਪ ਕਰਤਾਰ ਸਿੰਘਾ ਦਿਖਲਾਉ ਸਾਨੂੰ ਜਤਲਾਇ ਰਾਣੀ ਤਥਾ ਕਰ ਜਿਨ੍ਹਾਂ ਦੇ ਸੋਹਣੇ ਦੀਦਾਰ ਤਾਈਂ ਹੋਣ ਮੁਸ਼ਕਲਾਂ ਹੱਲ, ਦਿਖਾਉ ਸਾਨੂੰ ਰੋਗ ਮਿਟਦੇ ਦਰਸ਼ਨਾਂ ਨਾਲ ਸੁਨਯਾਂ ਓਹਨਾਂ ਗੁਰਾਂ ਦੀ ਚਰਨੀਂ ਲਾਉ ਸਾਨੂੰ ਵਿੱਚ ਰਾਜ ਮਹਿਲਾਂ ਸੱਦੋ ਗੁਰੂ ਜੀ ਨੂੰ ਸੋਹਣੇ ਅੰਮ੍ਰਿਤ ਬਚਨ ਸੁਨਵਾਉ ਸਾਨੂੰ ਹੋਵੇ ਸਫ਼ਲਾ ਜਨਮ ਕਰਤਾਰ ਸਿੰਘਾ ਸਤਿਗੁਰਾਂ ਦੇ ਦਰਸ ਕਰਵਾਉ ਸਾਨੂੰ ਤਥਾ ਰਾਜੇ ਵੇਖ ਕੇ ਰਾਣੀ ਦੀ ਖ਼ਾਹਿਸ਼ ਤਾਈਂ ਕਹਯਾ ਰਾਜ ਮਹਿਲਾਂ ਨੂੰ ਸਜਾਉ ਜਲਦੀ ਕੀਮ ਖ਼ਾਬ ਅਤੇ ਜਰੀ ਅਤਲਸਾਂ ਦੇ ਚਾਰੋਂ ਤਰਫ ਹੀ ਫਰਸ਼ ਕਰਵਾੳ ਜਲਦੀ ਮੱਤੀ ਝਾਲਰਾਂ ਝਾੜ ਫਾਨੂਸ ਸੋਹਣੇ ਥਾਂ ਥਾਂ ਉੱਤੇ ਲਟਕਾਉ ਜਲਦੀ ਲੈਕੇ ਅਤਰ ਅੰਬੀਰ ਗੁਲਾਬ ਕੇਉੜਾ ਅੰਦਰ ਬਾਹਰ ਸਾਰੇ ਛਿੜਕਾਉ ਜਲਦੀ ਹੀਰੇ ਮੋਤੀ ਸੋਹਣੇ ਜਵਾਹਰਾਤ ਕਈ ਭੇਟਾ ਵਾਸਤੇ ਕੱਢ ਰਖਾਉ ਜਲਦੀ ਚੀਜ਼ਾਂ ਚੰਗੀਆਂ ਹੋਰ ਕਰਤਾਰ ਸਿੰਘਾ ਬਸਤ੍ਰ ਸਸ਼ਤ੍ਰ ਸੋਹਣੇ ਮੰਗਵਾਉ ਜਲਦੀ ਰਾਜੇ ਨੇ ਸਤਿਗੁਰਾਂ ਪਾਸ ਬੇਨਤੀ ਕਰਨੀ ਘਰ ਵਿੱਚ ਤਯਾਰੀਆਂ ਕਰ ਸੱਭੇ ਰਾਜਾ ਸਿਤਗੁਰਾਂ ਦੇ ਪਾਸ ਆਵੰਦਾ ਏ ਮਹਿਲਾਂ ਵਿੱਚ ਮਹਾਰਾਣੀ ਦੀਦਾਰ ਮੰਗੇ ਕਰ ਬਹੁਤ ਅਰਜ਼ੋਈ ਸਨਾਵੰਦਾ ਏ ਚਰਨ ਪਾਉ ਪਵਿਤ੍ਰ ਕਰੋ ਘਰ ਨੂੰ ਬਹੁਤ ਸ਼ਰਧਾ ਪ੍ਰੇਮ ਦਿਖਾਵੰਦਾ ਏ ਮਹਿਲੀਂ ਚੱਲਨੇ ਲਈ ਕਰਤਾਰ ਸਿੰਘਾ ਸਤਿਗੁਰਾਂ ਦੇ ਤਈਂ ਮਨਾਵੰਦਾ ਏ ਸਤਿਗੁਰਾਂ ਨੇ ਰਾਜ ਮਹਿਲਾਂ ਵਿਚ ਜਾਣਾ ਰਾਜੇ ਜੈ ਸਿੰਘ ਦਾ ਮਾਨ ਰੱਖਨੇ ਲਈ ਕੱਲੇ ਨਾਲ ਓਹਦੇ ਚੱਲ ਜਾਨ ਗੁਰ ਜੀ ਕਾਮ ਦੇਵ ਧਰ ਕੇ ਰੂਪ ਜਾ ਰਿਹਾ ਏ ਸ਼ੋਭਾ ਬਹੁਤ ਹੀ ਸੁੰਦਰ ਪਾਨ ਗੁਰ ਜੀ ਜ਼ਰੀ ਜ਼ੇਵਰ ਅੰਗ ਸਜਾਇ ਸੋਹਣੇ ਛੜੀ ਫੁੱਲਾਂ ਦੀ ਫੜੀ ਸੋਹਾਨ ਗੁਰ ਜੀ ਪਹੁੰਚੇ ਰਾਜ ਮਹਿਲੀਂ ਕਰਤਾਰ ਸਿੰਘਾ ਚਾਰੋਂ ਤਰਫ਼ ਜਦ ਕਰਨ ਧਯਾਨ ਗੁਰ ਜੀ ਰਾਣੀ ਦੀ ਪਰਖ ਸ਼ੀਸ਼ ਮਹਿਲ ਸ੍ਵਰਗ ਦਾ ਰੂਪ ਬਣਯਾਂ ਭਰਯਾ ਖੂਬ ਅਪਛਰਾਂ ਨਾਲ ਸੀ ਜੀ ਸਭ ਇੱਕ ਤੋਂ ਇੱਕ ਚੜ੍ਹਦੀਆਂ ਸਨ ਖੇਡੀ ਮਹਾਂਰਾਣੀ ਵੱਡੀ ਚਾਲ ਸੀ ਜੀ ਸਤਿਗੁਰੂ ਜੀ ਦੀ ਸ਼ਕਤ ਪਰਖਨੇ ਲਈ ਖੇਡੀ ਖੇਡ ਉਸ ਵਕਤ ਕਮਾਲ ਸੀ ਜੀ ਪਹਿਨੇ ਗੋਲੀਆਂ ਸ਼ਾਹੀ ਲਬਾਸ ਭਾਰੇ ਖੂਬਸੂਰਤੀ ਦਾ ਵਿਛਯਾ ਜਾਲ ਸੀ ਜੀ ਓਨ੍ਹਾਂ ਵਿਚ ਮਿਲਕੇ ਬੈਠ ਰਹੀ ਰਾਣੀ ਕਰਨੀ ਓਹਦੀ ਪਛਾਨ ਮੁਹਾਲ ਸੀ ਜੀ ਗੁਰਾਂ ਸਮਝੀ ਚਾਲ ਕਰਤਾਰ ਸਿੰਘਾ ਮੁਸਕਰਾ ਪਏ ਦੀਨ ਦਯਾਲ ਸੀ ਜੀ ਤਥਾ ਹੱਥ ਫੜੀ ਛੜੀ ਅਗਾਂ ਲੰਘ ਗਏ ਛਟੀ ਸਭ ਦੇ ਸਿਰ ਤੇ ਮਾਰਦੇ ਜੀ ਇਹ ਭੀ ਨਹੀਂ ਰਾਣੀ ਇਹ ਭੀ ਨਹੀਂ ਰਾਣੀ ਸ੍ਰੀ ਮੁਖ ਤੋਂ ਜਾਣ ਉਚਾਰਦੇ ਜੀ ਏਸੇ ਤਰ੍ਹਾਂ ਕਰਦੇ ਵਿੱਚੋਂ ਲੰਘ ਰਹੇ ਜਾਂਦੇ ਸਭ ਦੇ ਸੀਨੇ ਨੂੰ ਠਾਰਦੇ ਜੀ ਬੈਠੀ ਰਾਣੀ ਸੀ ਪਿੱਛੇ ਕਰਤਾਰ ਸਿੰਘਾ ਓਹਦੇ ਪਾਸ ਜਾਕੇ ਓਹਨੂੰ ਤਾਰਦੇ ਜੀ ਤਥਾ ਪਾਸ ਜਾਕੇ ਰੱਖਦੇ ਛਟੀ ਸਿਰ ਤੇ ਕਹਿੰਦੇ ਸਾਰੀਆਂ ਦੀ ਸਰਦਾਰ ਰਾਣੀ ਝੱਟ ਓਸ ਦੀ ਗੋਦ ਵਿੱਚ ਬੈਠ ਗਏ ਵੇਖ ਸ਼ਕਤ ਗਈ ਬਲਿਹਾਰ ਰਾਣੀ ਚਰਨ ਚੁੰਮਦੀ ਛਾਤੀ ਦੇ ਨਾਲ ਲਾਂਦੀ ਧੰਨ ਧੰਨ ਕਹਿੰਦੀ ਬਾਰ ਬਾਰ ਰਾਣੀ ਹੋਈ ਬਹੁਤ ਹੀ ਖ਼ੁਸ਼ੀ ਕਰਤਾਰ ਸਿੰਘਾ ਸਤਿਗੁਰਾਂ ਦਾ ਕਰ ਦੀਦਾਰ ਰਾਣੀ ਉਲਟਾ ਫਲ ਏਸ ਪਰਖ ਤੋਂ ਗੁਰੂ ਜੀ ਕੋਪ ਹੋ ਗਏ ਓਸੇ ਵਕਤ ਹੀ ਇਉਂ ਸਨਾਇ ਕਹਿੰਦੇ ਸਾਡੇ ਪਰਖਨੇ ਦੇ ਲਈ ਛਲ ਕੀਤਾ ਉੱਕਾ ਸਿਦਕ ਭਰੋਸਾ ਗਵਾਇ ਕਹਿੰਦੇ ਗੁਰ ਪੀਰਾਂ ਦੇ ਨਾਲ ਜੇ ਛਲ ਕਰਨਾ ਚੰਗਾ ਫਲ ਨ ਮਿਲੇ ਦਾਨਾਇ ਕਹਿੰਦੇ ਰਾਣੀ ਬਿਨਾ ਮੁਰਾਦ ਦੇ ਰਹਿੰਗੀ ਤੂੰ ਹੋਵੇ ਸੁਖ ਨ ਸਹਿਜ ਸੁਭਾਇ ਕਹਿੰਦੇ ਕਰ ਰਹੇ ਸਾਡੀ ਅਜ਼ਮਾਇਸ਼ ਤੁਸੀਂ ਬਾਦਸ਼ਾਹ੧ ਦੇ ਹੋ ਸਿਖਲਾਇ ਕਹਿੰਦੇ ਏਸੇ ਵਾਸਤੇ ਸਾਨੂੰ ਕਰਤਾਰ ਸਿੰਘਾ ਰਾਜਾ ਦਿੱਲੀ ਦੇ ਵਿੱਚ ਲਿਆਇ ਕਹਿੰਦੇ ੧ ਸੂਰਜ ਪ੍ਰਕਾਸ਼ ਵਿੱਚ ਲਿਖਯਾ ਹੈ ਕਿ ਇਹ ਗੱਲ ਬਾਦਸ਼ਾਹ ਨੇ ਹੀ ਸਿਖਾਈ ਸੀ । ਰਾਣੀ ਨੇ ਡਰਕੇ ਹੱਥ ਜੋੜਨੇ ਰਾਣੀ ਸੁਣਦੇ ਸਾਰ ਹੀ ਕੰਬ ਗਈ ਹੱਥ ਜੋੜ ਕੇ ਸਿਰ ਝੁਕਾਇ ਅੱਗੇ ਸੋਹਣੇ ਸੋਹਣੇ ਗਹਿਣੇ ਤੇ ਖਡੌਣੇ ਸੋਹਣੇ ਸਤਗੁਰਾਂ ਦੇ ਲਿਆ ਰਖਾਇ ਅੱਗੇ ਕਹਿੰਦੀ ਮਿਹਰ ਕਰੋ ਭਲਾ ਵਾਕ ਉੱਚਰੋ ਬੁਰਾ ਫਲ ਨਾਹੀਂ ਮੇਰੇ ਆਇ ਅੱਗੇ ਤੁਸੀਂ ਬਖ਼ਸ਼ਨੇਹਾਰ ਕਰਤਾਰ ਸਿੰਘ ਰਾਣੀ ਖੜੀ ਪੱਲਾ ਗਲ ਪਾਇ ਅੱਗੇ ਰਾਜੇ ਦੀਆਂ ਬੇਨਤੀਆਂ ਗੁਰਾਂ ਕੁੱਝ ਨ ਫੇਰ ਜਵਾਬ ਦਿੱਤਾ ਰਾਜਾ ਸਮਝ ਕਹਿੰਦਾ ਬਖਸ਼ਨਹਾਰ ਗੁਰ ਜੀ ਆਓ ਆਸਨ ਤੇ ਬੈਠ ਮਿਹਰ ਕਰੋ ਮੈਨੂੰ ਆਪਨਾ ਦਾਸ ਵਿਚਾਰ ਗੁਰ ਜੀ ਮੰਦ ਮੱਤ ਵੱਡੇ ਮਹਿਮਾ ਜਾਣਦੇ ਨ ਖਿਨ ਖਿਨ ਅਸੀਂ ਭੁੱਲਨਹਾਰ ਗੁਰ ਜੀ ਤੁਸੀਂ ਬੜੇ, ਬੜੀ ਕਰਾਮਾਤ ਵਾਲੇ ਅਸੀਂ ਜੀਵ ਹਾਂ, ਤੁੱਛ ਗਵਾਰ ਗੁਰ ਜੀ ਤੁਹਾਡੇ ਵਾਕ ਸੱਚੇ ਕੋਈ ਨ ਮੋੜ ਸੱਕੇ ਵਰ ਸਰਾਪ ਜੋ ਕਹੁ ਉਚਾਰ ਗੁਰ ਜੀ ਰਾਣੀ ਭੁੱਲ ਗਈ ਓਹਨੂੰ ਬਖ਼ਸ਼ ਦੇਵੋ ਅਸੀਂ ਦੋਇ ਖੜੇ ਮਿੱਨਤਦਾਰ ਗੁਰ ਜੀ ਲਾਹ ਕੇ ਪੱਗ ਰਾਜੇ ਚਰਨੀ, ਧਰ ਦਿੱਤੀ ਸ਼ਰਧਾ ਵੇਖ ਢਲ ਗਏ ਦਾਤਾਰ ਗੁਰ ਜੀ ਮਾਰੀ ਰੇਖ ਵਿਚ ਮੇਖ ਕਰਤਾਰ ਸਿੰਘਾ ਬੇੜਾ ਡੋਬ, ਕੀਤਾ ਫੇਰ ਪਾਰ ਗੁਰ ਜੀ ਸਤਿਗੁਰਾਂ ਦੀ ਖੁਸ਼ੀ ਰਾਜਾ ਪਹਿਲਾਂ ਤੈਨੂੰ ਆਖ ਘੱਲਯਾ ਸੀ ਕਿਸੇ ਗੱਲ ਤੇ ਹਠ ਦਿਖਾਈਂ ਨਾਹੀਂ ਆਖੇ ਲੱਗ ਕੇ ਤੁਰਕ ਦੇ ਕਿਸੇ ਵੇਲੇ ਸਾਡੇ ਵਾਕ ਤਾਈਂ ਪਰਤਾਈਂ ਨਾਹੀਂ ਰੱਖੀਂ ਸਿਦਕ ਯਕੀਨ, ਨ ਕਦੇ ਡੋਲੀਂ ਕਰਾਮਾਤ ਤਾਈਂ ਅਜ਼ਮਾਈਂ ਨਾਹੀਂ ਸਾਡੀ ਮੌਜ ਦੇ ਵਿੱਚ ਕਰਤਾਰ ਸਿੰਘਾ ਕੋਈ ਹੁੱਜਤ ਹੋਰ ਉਠਾਈਂ ਨਾਹੀਂ ਤਥਾ ਹੁਣ ਫਲ ਤਾਂ ਹੋਣਾ ਸੀ ਬਹੁਤ ਬੁਰਾ ਪਰ ਸੇਵਾ ਤੂੰ ਬਹੁਤ ਕਮਾਈ ਰਾਜਾ ਤੇਰੀ ਵੇਖ ਵੱਡੀ ਨਿੰਮ੍ਰਤਾਈ ਤਾਈਂ ਤਕਦੀਰ ਅਸਾਂ ਉਲਟਾਈ ਰਾਜਾ ਤੇਰੀ ਵਧੇ ਸੰਤਾਨ ਪ੍ਰਤਾਪ ਵਧੇ ਗੁਰੂ ਘਰੋਂ ਮਿਲੀ ਵਡਿਆਈ ਰਾਜਾ ਰੰਨਾਂ ਰਾਜ ਵਿਚ ਖ਼ਾਸ ਮੁਖ਼ਤਾਰ ਰਹਿਸਨ ਕਰਨ ਮਨਭਾਉਂਦੀ ਕਾਰਵਾਈ ਰਾਜਾ ਸਾਡੀ ਸੇਵਾ ਕੀਤੀ ਬਿਰਥਾ ਜਾਇ ਨਾਹੀਂ ਗੁਰ ਅੰਗ ਸੰਗ ਰਹਿਨ ਸਹਾਈ ਰਾਜਾ ਤਖ਼ਤ ਤਾਜ ਰਹਿ ਕਾਇਮ ਕਰਤਾਰ ਸਿੰਘਾ ਵਧੇ ਫੁੱਲੇਗਾ ਬੰਸ ਸਦਾਈ ਰਾਜਾ ਵਾਕ ਕਵੀ ਰਾਜਾ ਸਿੱਖ ਬਨਯਾਂ ਚਰਨਾਮ੍ਰਤ ਲੈ ਨਾਲੇ ਰਾਣੀ ਨੂੰ ਚਰਨੀਂ ਲਾਯਾ ਜੀ ਅਗੋਂ ਸਾਂਝ ਸਿੱਖੀ ਵਾਲੀ ਬਣ ਗਈ ਫਲ ਜੈ ਪੁਰੀਆਂ ਚੰਗਾ ਪਾਯਾ ਜੀ ਜਦੋਂ ਸਿੰਘਾਂ ਨੇ ਪੂਰਬ ਸੋਧਯਾ ਜਾ ਜੈ ਪੁਰੀ ਨੂੰ ਸਾਫ਼ ਬਚਾਯਾ ਜੀ ਏਸ ਸੇਵਾ ਦਾ ਫਲ ਕਰਤਾਰ ਸਿੰਘਾ ਡਾੱਢੇ ਔਖੇ ਵੇਲੇ ਕੰਮ ਆਯਾ ਜੀ ਸ੍ਰੀ ਗੁਰੂ ਜੀ ਨੇ ਰਾਜ ਮਹਿਲਾਂ ਤੋਂ ਡੇਰੇ ਪਹੁੰਚਨਾ ਕੀਤਾ ਭੋਜਨ ਓਥੇ ਹੀ ਗੁਰੂ ਜੀ ਨੇ ਰਾਣੀ ਸਣੇ ਸੇਵਕ ਹਰਖਾਇ ਸਾਰੇ ਬਹੁਤ ਖੁਸ਼ੀ ਰਾਜੇ ਉੱਤੇ ਜ਼ਾਹਿਰ ਕੀਤੀ ਮਿਹਰ ਵੇਖ ਕੇ ਖ਼ੌਫ਼ ਉਠਾਇ ਸਾਰੇ ਵਿਦਾ ਹੋਇ ਕੇ ਗੁਰੂ ਜੀ ਚਲੇ ਆਏ ਸਿੱਖ ਮਿਲਦੇ ਸਿਰ ਝੁਕਾਇ ਸਾਰੇ ਰਾਜੇ ਨੌਕਰਾਂ ਹੱਥ ਕਰਤਾਰ ਸਿੰਘਾ ਤੋਹਫ਼ੇ ਨਕਦੀ ਡੇਰੇ ਪੁਚਾਇ ਸਾਰੇ ਸਤਿਗੁਰਾਂ ਨੂੰ ਤਾਪ ਚੜ੍ਹ ਜਾਣਾ ਦਿਨ ਦੂਸਰੇ ਉੱਠ ਅਸ਼ਨਾਨ ਕਰਕੇ ਬੈਠੇ ਆਇਕੇ ਵਿੱਚ ਦੀਵਾਨ ਗੁਰ ਜੀ ਰਾਗੀ ਆਸਾ ਦੀ ਵਾਰ ਲਗਾ ਰਹੇ ਸਨ ਬੈਠ ਸੁਣਨ ਲੱਗੇ ਭਗਵਾਨ ਗੁਰ ਜੀ ਓੱਥੇ ਬੈਠਯਾਂ ਆਇ ਬੁਖਾਰ ਚੜ੍ਹਯਾ ਬੈਠੇ ਰਹਿ ਹੋਕੇ ਸਵਾਧਾਨ ਗੁਰ ਜੀ ਓਧਰ ਭੋਗ ਪਿਆ ਤਾਪ ਜ਼ੋਰ ਫੜਯਾ ਡੇਰੇ ਆਇ ਅੰਦਰ ਲੇਟ ਜਾਨ ਗੁਰ ਜੀ ਚੁੱਪ ਚਾਪ ਨ ਕਿਸੇ ਦੇ ਨਾਲ ਬੋਲੇ ਲੇਟੇ ਪਲੰਘ ਤੇ ਚਾੱਦਰਾ ਤਾਨ ਗੁਰ ਜੀ ਹੋਇ ਸਭ ਹੈਰਾਨ ਕਰਤਾਰ ਸਿੰਘਾ ਕੋਈ ਭਾਣਾ ਲੱਗੇ ਵਰਤਾਨ ਗੁਰ ਜੀ ਮਾਤਾ ਜੀ ਦੇ ਫਿਕਰ ਡਿੱਠਾ ਤਪ ਦਾ ਜ਼ੋਰ ਸਰੀਰ ਉੱਪਰ ਮਾਤਾ ਸਾਹਿਬ ਜੀ ਥਰ ਥਰਾਨ ਲੱਗੇ ਕਹਿੰਦੇ ਭਾਗ ਜੀ ਇਹ ਕੀ ਬਣਨ ਲੱਗਾ ਦੱਸੋ ਕੀਹ ਭਾਣਾ ਵਰਤਾਨ ਲੱਗੇ ਰਾਮਰਾਇ ਦੇ ਕੱਢੇ ਕੁਬਚਨ ਮੂੰਹੋਂ ਕਰ ਸਫਲੇ ਤੁਸੀਂ ਦਿਖਾਨ ਲੱਗੇ ਤੁਹਾਡੇ ਦਰਸ਼ਨਾਂ ਤੋਂ ਮਿਟਨ ਰੋਗ ਸਾਰੇ ਤਾਪ ਚੰਦਰੇ ਕਿੱਥੋਂ ਇਹ ਆਨ ਲੱਗੇ ਮਿਹਰ ਕਰੋ ਤੇ ਸੁਰਤ ਸੰਭਾਲ ਉੱਠੋ ਫਿਕਰ ਜਿੰਦੜੀ ਮੇਰੀ ਮੁਕਾਨ ਲੱਗੇ ਸਿੱਖ ਸੇਵਕ ਸਭ ਕਰਤਾਰ ਸਿੰਘਾ ਵੇਖ ਵੇਖ ਦਿਲੋਂ ਗ਼ਮ ਖਾਨ ਲੱਗੇ ਸਤਿਗੁਰਾਂ ਨੇ ਡੇਰਾ ਬਾਹਰ ਲੈ ਜਾਣਾ ਦਿੱਤਾ ਮਾਤਾ ਜੀ ਤਈਂ ਜਵਾਬ ਕੁਝ ਨ ਕਹਿੰਦੇ ਡੇਰਾ ਏਥੋਂ ਬਦਲਾਵਨਾ ਜੀ ਸਾਡਾ ਏਸ ਥਾਂ ਚਿੱਤ ਪਰਸੰਨ ਨਾਹੀਂ ਹੋਰੀ ਥਾਂ ਚੱਲੋ ਸਾਡੀ ਭਾਵਨਾ ਜੀ ਸਾਡੀ ਪਾਲਕੀ ਤਈਂ ਮੰਗਵਾਉ ਜਲਦੀ ਕੋਈ ਦੇਖੀਏ ਥਾਨ ਸੁਹਾਵਨਾ ਜੀ ਸੇਵਕ ਲੈ ਆਇ ਕਰਤਾਰ ਸਿੰਘਾ ਹੈਸੀ ਕਿਸ ਨੇ ਹੁਕਮ ਪਰਤਾਵਨਾ ਜੀ ਤਥਾ ਨਾਲ ਚਾਦਰੇ ਢੱਕ ਸਰੀਰ ਸਾਰਾ ਆਪ, ਪਾਲਕੀ ਵਿਚ ਅਸਵਾਰ ਹੋਏ ਭਾਣਾ ਗੁਰੂ ਜੀ ਕੀਹ ਵਰਤਾਉਨ ਲੱਗੇ ਝੱਟ ਪੱਟ ਹੀ ਡੇਰਯੋਂ ਤਯਾਰ ਹੋਏ ਕਹਯਾ ਜਮਨਾ ਦੇ ਵੱਲ ਲੈ ਚੱਲੋ ਸਿੱਖ ਸੇਵਕ ਸੁਣ ਲਾਚਾਰ ਹੋਏ ਹੋਇ ਅਚਰਜੁ ਸਭ ਕਰਤਾਰ ਸਿੰਘ ਹਾਇ ਇਹ ਕੀਹ ਖੇਲ ਕਰਤਾਰ ਹੋਏ ਡੇਰਾ ਬਾਹਿਰ ਹੈ ਸੀ ਰਾਜੇ ਦਾ ਜਿਸ ਥਾਂ ਤੋਪਖ਼ਾਨਾ ਓਹ ਪਸੰਦ ਸਤਿਗੁਰਾਂ ਨੂੰ ਥਾਨ ਆਯਾ ਜਿਹਦੇ ਪਰੇ ਜਾ ਪਾਲਕੀ ਰੱਖ ਦਿਤੀ ਸੁਣ ਰਾਜੇ ਦਾ ਪਿੱਛੇ ਦੀਵਾਨ ਆਯਾ ਮਹਾਂਰਾਜ ਜੀ ਕਿਉਂ ਬਾਹਰ ਚਲੇ ਆਏ ਸਾਡੇ ਭਾ ਦਾ ਵੇਖ ਤੂਫ਼ਾਨ ਆਯਾ ਇਹ ਥਾਂ ਨਵੇਕਲਾ ਹੈ ਚੰਗਾ ਡੇਰਾ ਏਥੇ ਹੀ ਰਹੇ, ਫੁਰਮਾਨ ਆਯਾ ਏਵੇਂ ਮਰਜ਼ੀ ਵੇਖ ਕੇ ਸਤਿਗੁਰਾਂ ਦੀ ਝੱਟ ਪੱਟ ਸਭ ਸਾਜ਼ ਸਾਮਾਨ ਆਯਾ ਤੰਬੂ ਲੱਗ ਗਏ ਸਾਰੇ ਕਰਤਾਰ ਸਿੰਘਾ ਪਿੱਛੇ ਸਭ ਡੇਰਾ ਹੋ ਹੈਰਾਨ ਆਯਾ ਦੀਵਾਨ ਨੇ ਰਾਜਾ ਨੂੰ ਖ਼ਬਰ ਦੇਨੀ ਸਭ ਸਾਜ਼ ਸਾਮਾਨ ਪਹੁੰਚਾ ਓੱਥੇ ਦੀਵਾਨ ਪਿੱਛੋਂ ਪਰਤ ਆਵੰਦਾ ਏ ਝੱਟ ਪੱਟ ਹੋ ਰਾਜੇ ਦੇ ਪਾਸ ਹਾਜ਼ਰ ਸਾਰਾ ਬੀਤਯਾ ਹਾਲ ਸੁਨਾਵੰਦਾ ਏ ਸਤਿਗੁਰੂ ਜੀ ਛੱਡ ਗਏ ਇਹ ਡੇਰਾ ਪਤਾ ਨਹੀਂ ਕੀਹ ਉਨ੍ਹਾਂ ਨੂੰ ਭਾਵੰਦਾ ਏ ਬਾਹਰ ਤੋਪਖ਼ਾਨੇ ਪਾਸ ਜਾਇ ਲੱਥੇ ਰਾਜਾ ਸੁਣ ਹੈਰਾਨ ਹੋ ਜਾਵੰਦਾ ਏ ਸਾਡੇ ਪਾਸੋਂ ਅਵੱਗਯਾ ਕੀਹ ਹੋਈ ਜੈ ਸਿੰਘ ਬੜਾ ਘਬਰਾਵੰਦਾ ਏ ਰਾਤ ਪੈ ਗਈ ਹੈ ਸੀ ਕਰਤਾਰ ਸਿੰਘਾ ਮਸਾਂ ਮਸਾਂ ਓਹ ਸਮਾ ਲੰਘਾਵੰਦਾ ਏ ਰਾਜੇ ਜੈ ਸਿੰਘ ਨੇ ਸਤਿਗੁਰਾਂ ਪਾਸ ਹਾਜ਼ਰ ਹੋਣਾ ਦਿਨੇ ਉੱਠ ਕੇ ਰਾਜਾ ਤਯਾਰ ਹੋਯਾ ਜਾ ਸਤਿਗੁਰਾਂ ਦੇ ਤਈਂ ਆਪ ਡਿੱਠਾ ਉੱਪਰ ਪਲੰਘ ਦੇ ਆਪ ਬਿਰਾਜ ਰਹੇ ਚੜ੍ਹਯਾ ਤੇਜ਼ ਸਰੀਰ ਤੇ ਤਾਪ ਡਿੱਠਾ ਚੀਚਕ ਨਿਕਲੀ ਜ਼ੋਰ ਦੇ ਨਾਲ ਭਾਰੀ ਰਾਜਾ ਕੰਬਯਾ ਬੜਾ ਸੰਤਾਪ ਡਿੱਠਾ ਚਿਹਰਾ ਸੁਰਖ਼ ਹੋ ਰਿਹਾ ਕਰਤਾਰ ਸਿੰਘਾ ਮੱਥੇ ਚਮਕਦਾ ਬੜਾ ਪਰਤਾਪ ਡਿੱਠਾ ਰਾਜੇ ਦੀ ਬੇਨਤੀ ਹੱਥ ਜੋੜ ਕੇ ਰਾਜੇ ਨੇ ਅਰਜ਼ ਕੀਤੀ ਤੁਸੀਂ ਜਗਤ ਦੇ ਰੋਗ ਨਸਾਉਨ ਹਾਰੇ ਤੁਹਾਡੇ ਦਰਸ਼ਨੋਂ ਤਾਪ ਸਰਾਪ ਜਾਂਦੇ ਜਨਮ ਮਰਨ ਦੇ ਫੰਧ ਕਟਾਉਨ ਹਾਰੇ ਗੁਰੂ ਨਾਨਕ ਦੇ ਰੂਪ ਅਠਵੇਂ ਹੋ ਪਰਲੋ ਉਤਪਤੀ ਆਪ ਕਰਾਉਨ ਹਾਰੇ ਏਸ ਜਗਤ ਜਲੰਦੇ ਤੇ ਮਿਹਰ ਕਰਕੇ ਕਰ ਦ੍ਰਿਸ਼ਟੀ ਠੰਢ ਵਰਤਾਉਨ ਹਾਰੇ ਤੁਹਾਡੇ ਸੇਵਕਾਂ ਨੂੰ ਭੈ ਜਮ ਦਾ ਨਹੀਂ ਸਿੱਖਾਂ ਸੇਵਕਾਂ ਮੁਕਤ ਕਰਾਉਨ ਹਾਰੇ ਉੱਠੋ ਦਰਸ਼ਨ ਦਿਹੋ ਕਰਤਾਰ ਸਿੰਘ ਖੜੇ ਸੈਂਕੜੇ ਦਰਸ਼ਨ ਪਾਉਨ ਹਾਰੇ ਸਤਿਗੁਰਾਂ ਨੇ ਰਾਜੇ ਨੂੰ ਧੀਰਜ ਦੇਣੀ ਬੋਲੇ ਨਾਲ ਪਿਆਰ ਦੇ ਸਤਿਗੁਰੂ ਜੀ ਬੈਠੋ ਸੁਣੋਂ ਗੱਲ ਨਾਲ ਧਯਾਨ ਰਾਜਾ ਤੁਸੀਂ ਚਿੰਤਾ ਮੂਲ ਨ ਕਰੋ ਕੋਈ ਦੁੱਖ ਸੁੱਖ ਸਰੀਰਾਂ ਦੇ ਨਾਲ ਰਾਜਾ ਜਿਵੇਂ ਹੁਕਮ ਕਰਤਾਰ ਦਾ ਤਿਵੇਂ ਵਰਤੇ ਕੌਣ ਸੱਕਦਾ ਓਸ ਨੂੰ ਟਾਲ ਰਾਜਾ ਵੇਖੋ ਰਾਮ ਜੀ ਜਾਇ ਬਨਬਾਸ ਭੋਗਨ ਸੀਤਾ ਜਾਇ ਚੋਰੀ ਦੁੱਖ ਜਾਲ ਰਾਜਾ ਸ੍ਰੀ ਕ੍ਰਿਸ਼ਨ ਦਾ ਬੰਸ ਬਿਨਾਸ ਹੋਯਾ ਝੱਲੀ ਗਈ ਨ ਦੁੱਖ ਦੀ ਝਾਲ ਰਾਜਾ ਲੁੱਟੇ ਜੰਗਲ ਵਿੱਚ ਉਦਾਸ ਹੋ ਕੇ ਹੋਯਾ ਫ਼ਾਂਧਕੀ ਦੇ ਹੱਥੋਂ ਕਾਲ ਰਾਜਾ ਨਾਸ ਹੋ ਗਿਆ ਕੈਰਵਾਂ ਪਾਂਡਵਾਂ ਦਾ ਆਪ ਕ੍ਰਿਸ਼ਨ ਜਿਨ੍ਹਾਂ ਰਖਵਾਲ ਰਾਜਾ ਮੱਥੇ ਚੰਦ ਦੇ ਵੇਖ ਕਲੰਕ ਲੱਗਾ ਹੋਯਾ ਇੰਦਰ ਦਾ ਸੀ ਕੀਹ ਹਾਲ ਰਾਜਾ ਮੌਹਰਾ ਸ਼ਿਵਜੀ ਦੇ ਗਲ ਵਿੱਚ ਧਰਯਾ ਹੋਯਾ ਖਾਰਾ ਸਮੁੰਦ੍ਰ ਬਸਾਲ ਰਾਜਾ ਭਾਵੀ ਸਦਾ ਪਰਬਲ ਕਰਤਾਰ ਸਿੰਘਾ ਨਹੀਂ ਕਿਸੇ ਦੀ ਚੱਲਦੀ ਚਾਲ ਰਾਜਾ ਤਥਾ ਮਰਜ਼ੀ ਜਿਵੇਂ ਕਰਤਾਰ ਦੀ ਤਿਵੇਂ ਵਰਤੇ ਸੰਤ ਸਦਾ ਹੀ ਰਾਜ਼ੀ ਰਜ਼ਾ ਅੰਦਰ ਭਾਣੇ ਓਸਦੇ ਉੱਤੇ ਨ ਤਰਕ ਕਰਨੀ ਗੁਰੂ ਘਰ ਦੇ ਆੱਸ਼ਾ ਸਫ਼ਾ ਅੰਦਰ ਦੁੱਖ ਸੁਖ ਹਨ ਇੱਕ ਸਮਾਨ ਸਾਨੂੰ ਏਹੋ ਰੱਖਯਾ ਮਤਾ ਬਨਾ ਅੰਦਰ ਮੂੜ੍ਹ ਭਾਣੇ ਉੱਤੇ ਹੈਨ ਤਰਕ ਕਰਦੇ ਸੰਤ ਖ਼ੁਸ਼ ਹਨ ਹੁਕਮ ਖੁਦਾ ਅੰਦਰ ਵੇਖ ਜਿਵੇਂ ਕਰਤਾਰ ਦੀ ਹੋਇ ਮਰਜ਼ੀ ਨ ਹੁੱਜਤ ਕੋਈ ਉਠਾ ਅੰਦਰ ਇਹ ਮਕਾਨ ਫ਼ਨਾਹ ਕਰਤਾਰ ਸਿੰਘਾ ਅਸੀਂ ਵੱਸਦੇ ਮੁਲਕ ਬਕਾ ਅੰਦਰ ਸੀਤਲਾ ਦਾ ਜ਼ੋਰ ਹੋਯਾ ਚੀਚਕ ਦਾ ਜ਼ੋਰ ਜਿਸਮ ਉੱਪਰ ਓਹ ਫਲੂਹੇ ਜਹੇ ਬੇਸ਼ੁਮਾਰ ਨਿਕਲੇ ਕੋਈ ਥਾਂ ਖਾਲੀ ਰਿਹਾ ਜਿਸਮ ਤੇ ਨ ਮੂੰਹ ਕੰਨ ਅੱਖਾਂ ਅੰਦਰ ਬਾਹਰ ਨਿਕਲੇ ਗੁਰ ਮੰਜੇ ਉੱਤੇ ਅੰਦਰ ਲੇਟ ਰਹੇ ਫੇਰ ਮੁੜ ਨ ਬਾਹਰ ਦਾਤਾਰ ਨਿਕਲੇ ਤਾਪ ਬਹੁਤ ਹੀ ਸਖ਼ਤ ਕਰਤਾਰ ਸਿੰਘਾ ਚੜ੍ਹ ਇੱਕਦਮ ਬਾਹਰ ਬੁਖ਼ਾਰ ਨਿਕਲੇ ਸ੍ਰੀ ਮਾਤਾ ਜੀ ਦੀ ਚਿੰਤਾ ਮਾਤਾ ਪਾਸ ਬੈਠੀ ਵੇਖ ਦੁਖੀ ਹੋ ਰਹੀ ਭਾਣਾ ਵਰਤਯਾ ਕੀਹ ਕਰਤਾਰ ਦਾ ਏ ਹੇ ਸਪੁੱਤ੍ਰ ਹੋਸ਼ ਸੰਭਾਲ ਉੱਠੋ ਏਥੇ ਕੰਮ ਕੀਹ ਏਸ ਬੁਖ਼ਾਰ ਦਾ ਏ ਤੁਸੀਂ ਆਸਰਾ ਸਾਰੀ ਹੀ ਸਿੱਖੀ ਦਾ ਹੋ ਤੁਹਾਡਾ ਨਾਮ ਸੱਭੇ ਦੁੱਖ ਟਾਰਦਾ ਏ ਮੈਂ ਕੀਹ ਵੇਖਯਾ ਏਸ ਸੰਸਾਰ ਅੰਦਰ ਸੁੱਖ ਵੇੱਖਯਾ ਨਹੀਂ ਪਰਵਾਰ ਦਾ ਏ ਤੁਹਾਡੀ ਬਾਲ ਅਵੱਸਥਾ ਅਜੇ ਛੋਟੀ ਕੀਤਾ ਸੈਰ ਨ ਜਗਤ ਗੁਲਜ਼ਾਰ ਦਾ ਏ ਰਾਮ ਰਾਇ ਨਿਪੁੱਤਰਾ ਤੁਸਾਂ ਕਹਯਾ ਹੋਯਾ ਖਾਤਮਾ ਗ੍ਰਿਸਥ ਵਿਹਾਰ ਦਾ ਏ ਰੱਖੋ ਏਸ ਸਰੀਰ ਨੂੰ ਸੁੱਖ ਭੋਗੋ ਕੀਤੀ ਤੁਸਾਂ ਦੀ ਨੂੰ ਕੌਣ ਟਾਰਦਾ ਏ ਵੇਖੋ ਸੰਗਤਾਂ ਬਾਹਰ ਉਡੀਕ ਰਹੀਆਂ ਪਿਆਸਾ ਹਰਇੱਕ ਖੜਾ ਦੀਦਾਰ ਦਾ ਏ ਬਖ਼ਸ਼ੋ ਖੁਸ਼ੀਆਂ ਚਿੰਤਾ ਦੂਰ ਕਰੋ ਮੇਰਾ ਦਿਲ ਨ ਦੁੱਖ ਸਹਾਰਦਾ ਏ ਇੱਕ ਤੁਹਾਡੀ ਸੀ ਆਸ ਕਰਤਾਰ ਸਿੰਘਾ ਫਿਕਰ ਪਿਆ ਹਰਇੱਕ ਕਾਰ ਦਾ ਏ ਸਤਿਗੁਰਾਂ ਨੇ ਮਾਤਾ ਜੀ ਨੂੰ ਧੀਰਜ ਦੇਣੀ ਇਹ ਸੁਣਕੇ ਬਚਨ ਵਯੋਗ ਵਾਲੇ ਬੋਲੇ ਗੁਰੂ ਜੀ ਕਰੋ ਵਿਚਾਰ ਮਾਤਾ ਜਗਤ ਰਚਨਾ ਏਵੇਂ ਹੀ ਰਚੀ ਹੋਈ ਏ ਬਣਯਾਂ ਕਰਮ ਸੰਜੋਗ ਪਰਿਵਾਰ ਮਾਤਾ ਨਦੀ ਨਾਉਂ ਸੰਜੋਗ ਦਾ ਮੇਲ ਸਾਰਾ ਧੀਆਂ ਪੂਤ ਪਰਿਵਾਰ ਸੰਭਾਰ ਮਾਤਾ ਕੋਈ ਆਵੰਦਾ, ਜਾਵੰਦਾ ਕੋਈ ਚਲਯਾ ਗੇੜ ਲੱਗਾ ਏਸੇ ਪਰਕਾਰ ਮਾਤਾ ਜੋ ਜੰਮਯਾਂ ਓਸ ਨੇ ਅੰਤ ਮਰਨਾ ਨਾਸਵੰਤ ਹੈ ਜਗਤ ਅਸਾਰ ਮਾਤਾ ਕੱਚੀ ਪੱਕੀ ਵਢੇ ਜਿਵੇਂ ਦਿਲ ਚਾਹੇ ਕਿਰਸਾਨ ਦਾ ਹੈ ਅਖ਼ਤਯਾਰ ਮਾਤਾ ਜੋ ਦਿੱਸਦਾ ਸਗਲ ਬਿਨਾਸ ਹੋਵੇ ਰਚੀ ਰਚਨਾ ਅਜਬ ਕਰਤਾਰ ਮਾਤਾ ਸਦਾ ਰਿਹਾ ਨ ਕੋਈ ਭੀ ਜਗਤ ਅੰਦਰ ਚੱਲ ਗਏ ਵਲੀ ਅਵਿਤਾਰ ਮਾਤਾ ਕੋਈ ਅੱਜ ਜਾਵੇ ਕੋਈ ਕੱਲ ਜਾਵੇ ਏਥੋਂ ਆਪਨੀ ਆਪਨੀ ਵਾਰ ਮਾਤਾ ਤੈਨੂੰ ਇਸਤਰ੍ਹਾਂ ਦਾ ਮੋਹ ਚਾਹੀਦਾ ਨਹੀਂ ਤੂੰ ਹੈਂ ਮੇਰੀ ਸਮਝਦਾਰ ਮਾਤਾ ਜੋ ਕੁੱਝ ਭਾਣੇ ਵਿਚ ਹੋ ਰਿਹਾ ਵੇਖ ਖੁਸ਼ ਰਹੁ ਸ਼ੁਕਰਗੁਜ਼ਾਰ ਮਾਤਾ ਅੱਗੋਂ ਚੁੱਪ ਕਰ ਰਹੀ ਕਰਤਾਰ ਸਿੰਘਾ ਰੋਂਦੀ ਅੱਖੀਆਂ ਤੋਂ ਜ਼ਾਰੋ ਜ਼ਾਰ ਮਾਤਾ ਸੰਗਤਾਂ ਵਿਚ ਚਿੰਤਾ ਗੁਰ ਚੀਚਕ ਨਾਲ ਬੇਹੋਸ਼ ਪਏ ਵੇਖਨ ਆਉਣ ਤੇ ਸੁਣ ਪਛਤਾਉਨ ਸੰਗਤਾਂ ਭਾਣਾ ਵਰਤਯਾ ਇਹ ਕਰਤਾਰ ਦਾ ਕੀਹ ਆਪੋ ਵਿਚ ਮਿਲਮਿਲ ਸੁਨਾਉਨ ਸੰਗਤਾਂ ਗੁਰ ਬਾਲ ਅਵੱਸਥਾ ਵਿਚ ਅਜੇ ਬਣੂ ਗੱਦੀ ਦਾ ਕੀਹ ਜਤਾਉਨ ਸੰਗਤਾਂ ਕੀਤਾ ਰਾਮ ਰਾਇ ਨੇ ਅਪ੍ਰਾਧ ਭਾਰਾ ਏਸ ਗੱਲ ਉੱਤੇ ਖੁਨਸਾਉਨ ਸੰਗਤਾਂ ਦੇਖ ਮਾਤਾ ਜੀ ਤਾਈਂ ਉਦਾਸ ਡਾੱਢੇ ਬੈਠ ਬੈਠ ਕੇ ਧੀਰ ਧਰਾਉਨ ਸੰਗਤਾਂ ਦੂਰੋਂ ਨੇੜਯੋਂ ਸੁਣ ਕਰਤਾਰ ਸਿੰਘਾ ਹੋ ਹੋ ਕੇ ਕੱਠੀਆਂ ਆਉਨ ਸੰਗਤਾਂ ਬਾਦਸ਼ਾਹ ਬਾਦਸ਼ਾਹ ਨੂੰ ਜਾਂਦੀਆਂ ਰੋਜ਼ ਖ਼ਬਰਾਂ ਜੈ ਸਿੰਘ ਨੂੰ ਪੁੱਛ ਪੁਛਾਵੰਦਾ ਰਹੇ ਓਹ ਜੋ ਸੁਣ ਜਾਂਦਾ ਅੱਖੀਂ ਵੇਖ ਜਾਂਦਾ ਜਾ ਬਾਦਸ਼ਾਹ ਤਈਂ ਸੁਨਾਵੰਦਾ ਰਹੇ ਗੁਰ ਆਇ ਭੀ ਤੇ ਮੇਲ ਹੋਯਾ ਨ ਸ਼ਾਹ ਏਸ ਗੱਲੋਂ ਪਛੁਤਾਵੰਦਾ ਰਹੇ ਦਿਲੋਂ ਗਿਣਤੀਆਂ ਕਈ ਕਰਤਾਰ ਸਿੰਘਾ ਕਦੇ ਲਾਹੁੰਦਾ ਕਦੇ ਚੜ੍ਹਾਵੰਦਾ ਰਹੇ ਸਤਿਗੁਰਾਂ ਦਾ ਹੁਕਮ ਆਯਾ ਦਿਨ ਜਾਂ ਚੇਤ ਦੀ ਚੌਦਸੀ ਦਾ ਪਾੱਸਾ ਸਤਿਗੁਰਾਂ ਨੇ ਪਰਤਾਯਾ ਜੀ ਮਾਹਤਬਰ ਮਸੰਦ ਬੁਲਾਇ ਕਰਕੇ ਹੁਕਮ ਉਨ੍ਹਾਂ ਦੇ ਤਈਂ ਸੁਨਾਯਾ ਜੀ ਸਾਰੇ ਸ਼ਹਿਰ ਵਿਚ ਮੇਵੜੇ ਫੇਰ ਦੇਵੋ ਖੁੱਲ੍ਹਾ ਹੋਇ ਦਰਬਾਰ ਜਤਾਯਾ ਜੀ ਹੋਈ ਸ਼ਹਿਰ ਵਿਚ ਖ਼ਬਰ ਕਰਤਾਰ ਸਿੰਘ ਚਾਹੁੰਦੇ ਗੁਰ ਭਾਣਾ ਵਰਤਾਯਾ ਜੀ ਖੁੱਲ੍ਹਾ ਦਰਬਾਰ ਆਈਆਂ ਸੰਗਤਾਂ ਹੁਮ ਹੁਮਾਇ ਕਰਕੇ ਸਤਿਗੁਰਾਂ ਦਾ ਕਰਨ ਦੀਦਾਰ ਭਾਈ ਹੋਈ ਭੀੜ ਬਹੁਤੀ ਥੋੜ੍ਹੇ ਚਿਰ ਅੰਦਰ ਕੱਠੇ ਹੋਇ ਬਹੁਤੇ ਨਰ ਨਾਰ ਭਾਈ ਜੈ ਸਿੰਘ ਭੀ ਸੁਣ ਕੇ ਆਇ ਗਿਆ ਦਿਲੋਂ ਬੜਾ ਉਦਾਸ ਲਾਚਾਰ ਭਾਈ ਦਿੱਤੀ ਖ਼ਬਰ ਗੁਰਬਖ਼ਸ਼ ਨੇ ਗੁਰੂ ਜੀ ਨੂੰ ਕੀਤੀ ਅੱਗਯਾ ਮੁਖੋਂ ਉਚਾਰ ਭਾਈ ਕਰੋ ਫ਼ਰਸ਼ ਬੁਲਾ ਲੌ ਸੰਗਤਾਂ ਨੂੰ ਹੌਲੀ ਹੌਲੀ ਅੰਦਰ ਵਾਰੋ ਵਾਰ ਭਾਈ ਝੱਟ ਪੱਟ ਰਾਜੇ ਪਰਬੰਧ ਕੀਤਾ ਖੜੇ ਕਰ ਦਿੱਤੇ ਪਹਿਰੇਦਾਰ ਭਾਈ ਗੁਰ ਬੈਠ ਗਏ ਉਠ ਕੇ ਪਲੰਘ ਉੱਪਰ ਕਰਨ ਸੰਗਤਾਂ ਦੇ ਬੇੜੇ ਪਾਰ ਭਾਈ ਲੰਘ ਵਾਰੋ ਵਾਰੀ ਕਰਤਾਰ ਸਿੰਘਾ ਬੈਠੇ ਸਿੱਖ ਕਰ ਕਰ ਨਮਸ਼ਕਾਰ ਭਾਈ ਵਾਕ ਕਵੀ ਕੋਈ ਬੋਲਦਾ ਨ ਕੋਈ ਚਾਲਦਾ ਨ ਵੇਖ ਵੇਖ ਕੇ ਸਭ ਹੈਰਾਨ ਹੋ ਰਹੇ ਸੋਹਣੀ ਸੂਰਤ ਮੂਰਤ ਨੂਰ ਰੱਬੀ ਮਨੋ ਤਨੋ ਸਾਰੇ ਕੁਰਬਾਨ ਹੋ ਰਹੇ ਦਾਣੇ ਚੀਚਕ ਬੇਸ਼ੁਮਾਰ ਨਿਕਲੇ ਸੁੱਚੇ ਮੋਤੀਆਂ ਦੇ ਉਹ ਸਮਾਨ ਹੋ ਰਹੇ ਚੁੱਪ ਵਰਤ ਰਹੀ ਹੈ ਸੀ ਕਰਤਾਰ ਸਿੰਘਾ ਵਾਂਗ ਮੂਰਤਾਂ ਦੇ ਇਨਸਾਨ ਹੋ ਰਹੇ ਗੁਰਬਖ਼ਸ਼ ਨੇ ਅਰਜ਼ ਕਰਨੀ ਰਾਜੇ ਜੈ ਸਿੰਘ ਦਾ ਆਸ਼ਾ ਲਖ ਕਰਕੇ ਬਿਨਤੀ ਕਰੇ ਗੁਰਬਖ਼ਸ਼ ਦਾਤਾਰ ਗੁਰ ਜੀ ਸਰਬ ਸ਼ਕਤੀ ਵਾਨ ਸਰਬੱਗ ਪੂਰੇ ਗੁਰ ਨਾਨਕ ਰੂਪ ਅਪਾਰ ਗੁਰ ਜੀ ਅੱਗੇ ਆਪ ਦੇ ਜਾ ਨਹੀਂ ਬੋਲਨੇ ਦੀ ਆਪ ਪੂਰਨ ਹੋ ਕਰਤਾਰ ਗੁਰ ਜੀ ਦਿਹਾਂ ਧਾਰੀਆਂ ਸਤਿਗੁਰਾਂ ਸੱਤ ਪਹਿਲੇ ਕੀਤੇ ਖੇਲ ਅਚਰਜ ਸੰਸਾਰ ਗੁਰ ਜੀ ਭੋਗ ਉਮਰਾਂ ਕਰ ਸੰਤਾਨ ਪੈਦਾ ਸਿੱਖੀ ਧਰਮ ਦਾ ਕਰ ਪਰਚਾਰ ਗੁਰ ਜੀ ਫੇਰ ਦਾਸ ਯਾਂ ਪੁੱਤਾਂ ਨੂੰ ਪਰਖ ਕਰਕੇ ਗੁਰ ਗੱਦੀ ਤੇ ਕਿਸੇ ਬੈਠਾਰ ਗੁਰ ਜੀ ਸਿੱਖੀ ਸੇਵਕੀ ਸਾਰੀ ਸਪੁਰਦ ਕਰਕੇ ਗੁਰਿਆਈ ਦੀ ਸੌਂਪਕੇ ਕਾਰ ਗੁਰ ਜੀ ਖੁਸ਼ੀ ਨਾਲ ਪਰਲੋਕ ਨੂੰ ਗਮਨ ਕਰਦੇ ਸਿੱਖਾਂ ਸੇਵਕਾਂ ਦੇ ਬੇੜੇ ਤਾਰ ਗੁਰ ਜੀ ਆਪ ਮਿਹਰ ਕਰੋ ਰੱਖੋ ਦੇਹ ਤਾਈਂ ਖਿੜੀ ਰਹੇ ਸਿੱਖੀ ਗੁਲਜ਼ਾਰ ਗੁਰ ਜੀ ਮੋਇ ਹੋਏ ਕਈ ਗੁਰੂ ਘਰ ਹੋਇ ਜ਼ਿੰਦਾ ਦਿੱਤੇ ਦੁਖੀਆਂ ਦੇ ਦੁੱਖ ਟਾਰ ਗੁਰ ਜੀ ਜਿੱਥੇ ਲੱਖਾਂ ਦੇ ਰੋਗਾਂ ਨੂੰ ਟਾਰਦੇ ਰਹੇ ਕਿਉਂ ਨ ਆਪਨਾ ਸੱਕੋ ਨਿਵਾਰ ਗੁਰ ਜੀ ਤੁਹਾਡੇ ਦਰਸ਼ਨਾਂ ਤੋਂ ਰੋਗ ਮਿਟ ਜਾਂਦੇ ਦਿਹੋ ਆਪਨੇ ਰੋਗ ਨੂੰ ਟਾਰ ਗੁਰ ਜੀ ਸੱਭੇ ਸੰਗਤਾਂ ਬੇਨਤੀ ਕਰਨ ਏਹੋ ਸਵਾਧਾਣ ਹੋਵੋ ਕਰਨ ਹਾਰ ਗੁਰ ਜੀ ਤੁਹਾਡੇ ਹੱਥ ਸਭ ਕੁਝ ਕਰਤਾਰ ਸਿੰਘਾ ਬਿਨਤੀ ਕਰੋ ਸਾਡੀ ਅੰਗੀਕਾਰ ਗੁਰ ਜੀ ਸਤਿਗੁਰਾਂ ਨੇ ਉੱਤਰ ਦੇਣਾ ਇਹ ਬੇਨਤੀ ਸੁਣਕੇ ਸੰਗਤਾਂ ਦੀ ਬੋਲੇ ਗੁਰੂ ਜੀ ਧਰੋ ਧਯਾਨ ਸਾਰੇ ਏਸੇ ਤਰ੍ਹਾਂ ਹੀ ਹੁਕਮ ਕਰਤਾਰ ਦਾ ਏ ਭਾਣਾ ਮੰਨਨਾ ਲਿਹੁ ਪਛਾਨ ਸਾਰੇ ਕਈ ਕਾਰਨ ਤਨ ਤਯਾਗਨੇ ਦੇ ਕੱਠੇ ਹੋ ਰਹੇ ਨੇ ਹੁਣ ਆਨ ਸਾਰੇ ਪ੍ਰਗਟ ਕਰਨਾ ਉਨ੍ਹਾਂ ਦਾ ਠੀਕ ਨਾਹੀਂ ਪੁੱਛੋ ਤੁਸੀਂ ਨ, ਕਰੋ ਧਿਆਨ ਸਾਰੇ ਰਹੇ ਵਲੀ ਅਵਿਤਾਰ ਤੇ ਪੀਰ ਨਾਹੀਂ ਲੱਦ ਵਾਰੋ ਵਾਰੀ ਏਥੋਂ ਜਾਨ ਸਾਰੇ ਕੂੜਾ ਏਸ ਸਰੀਰ ਦਾ ਮੋਹ ਕਰਨਾ ਤਨ ਬਿਨਸਨੇ ਹਾਰ ਸੁਜਾਨ ਸਾਰੇ ਬਾਕੀ ਗੁਰ ਗੱਦੀ ਤਾਈਂ ਖ਼ਤਰਾ ਨਹੀਂ ਰੱਖੋ ਨਿਸਚਾ ਪੂਰਨ ਠਾਨ ਸਾਰੇ ਗੁਰ ਨਾਨਕ ਅਵਿਚਲ ਨੀਂਵ ਰੱਖੀ ਪਰਤਾਪ ਅਟੱਲ ਜਹਾਨ ਸਾਰੇ ਕਲਾ ਨਿੱਤ ਹੀ ਰਹੇ ਸਵਾਈ ਚੜ੍ਹਦੀ ਸ਼ਰਧਾਵਾਨ ਸੋਹਣੇ ਫਲ ਪਾਨ ਸਾਰੇ ਰਿਦਾ ਨਹੀਂ ਡੁਲਾਉ ਕਰਤਾਰ ਸਿੰਘਾ ਖੇਲ ਹੈਨ ਇਹ ਰਚੇ ਭਗਵਾਨ ਸਾਰੇ ਵਾਕ ਕਵੀ ਇਹੋ ਜਹੀਆਂ ਗੱਲਾਂ ਸੁਣ ਸਮਝ ਗਏ ਸਤਿਗੁਰ ਭਾਣਾ ਵਰਤਾਨਗੇ ਜੀ ਜੋਤੀ ਜੋਤ ਹੁਣ ਆਪ ਸਮਾ ਜਾਵਨ ਇਹ ਦੁਰਲਭ ਦਰਸ ਛਪਾਨਗੇ ਜੀ ਜ਼ਾਰੋ ਜ਼ਾਰ ਸੱਭੇ ਰੋਣ ਲੱਗ ਪਏ ਛੱਡ ਦਿਹ ਨੂੰ ਝਬ ਦੇ ਜਾਨਗੇ ਜੀ ਏਸ ਸੋਚਦੇ ਵਿੱਚ ਕਰਤਾਰ ਸਿੰਘਾ ਪਿੱਛੇ ਗੱਦੀ ਤੇ ਕਿੰਨੂੰ ਬੈਠਾਨਗੇ ਜੀ ਰਾਜਾ ਜੈ ਸਿੰਘ ਜੈ ਸਿੰਘ ਖੜਾ ਜ਼ਾਰੋ ਜ਼ਾਰ ਰੋਂਦਾ ਹੱਥ ਜੋੜ ਕੇ ਅਰਜ਼ ਸੁਨਾਵੰਦਾ ਏ ਬਾਦਸ਼ਾਹ ਘੜੀ ਘੜੀ ਪੁੱਛ ਕਰਦਾ ਪਿਆ ਦਰਸ਼ਨਾਂ ਨੂੰ ਲਲਚਾਵੰਦਾ ਏ ਹੁਣ ਜਾਵਾਂ ਤੇ ਓਸ ਨੂੰ ਕੀਹ ਅੱਖਾਂ ਕਰੋ ਹੁਕਮ ਜੋ ਚਿਤ ਨੂੰ ਭਾਵੰਦਾ ਏ ਮੈਂ ਕਾਹਨੂੰ ਮੰਗਵਾਇ ਕਰਤਾਰ ਸਿੰਘਾ ਰਾਜਾ ਦਿਲ ਅੰਦਰ ਪੱਛੋਤਾਵੰਦਾ ਏ ਸਤਿਗੁਰੂ ਜੀ ਗੁਰਾਂ ਆਖਯਾ ਰਾਜਾ ਜੀ ਕਈ ਵਾਰੀ ਅਸੀਂ ਆਪ ਤਾਈਂ ਸਮਝਾ ਚੁੱਕੇ ਤੁਰਕ ਬਾਦਸ਼ਾਹ ਦੇ ਮੱਥੇ ਲੱਗਨਾ ਨਹੀਂ ਵਿੱਚ ਕਈ ਕਾਰਨ ਜਤਲਾ ਚੁੱਕੇ ਸਾਡੇ ਨਾਲ ਕੁਝ ਓਸਦਾ ਪ੍ਰੇਮ ਨਾਹੀਂ ਬੜਾ ਜ਼ਿੱਦੀ ਹੈ ਤੁਸੀਂ ਅਜ਼ਮਾ ਚੁੱਕੇ ਕਰਾਮਾਤ ਸਾਥੋਂ ਚਾਹਿ ਦੇਖਨੀ ਓਹ ਰਾਮ ਰਾਇ ਜੀ ਬਹੁਤ ਦਿਖਾ ਚੁੱਕੇ ਹੁਣ ਸਾਡੇ ਪਾਸੋਂ ਕੀਹ ਚਾਹੁੰਦਾ ਏ ਜਹੀ ਕਰੇ ਤਹੀ ਭਰੇ ਸੁਨਾ ਚੁੱਕੇ ਇਹੋ ਕਹੋ ਜਾ ਤੁਸੀਂ ਕਰਤਾਰ ਸਿੰਘਾ ਅਸੀਂ ਪਹਿਲਾਂ ਹੀ ਝੇੜਾ ਮੁਕਾ ਚੁੱਕੇ ਬਾਦਸ਼ਾਹ ਨੂੰ ਖ਼ਬਰ ਦਿਨ ਦੂਸਰੇ ਵਿਚ ਕਚਹਿਰੀ ਦੇ ਜਾ ਜਿੱਥੇ ਬਾਦਸ਼ਾਹ ਤੇ ਅਹਿਲਕਾਰ ਬੈਠੇ ਸਾਰੀ ਗੱਲ ਸੁਨਾਇ ਕੇ ਅੰਤ, ਕਹਯਾ ਸਤਿਗੁਰੂ ਜੀ ਹੁਣ ਤਯਾਰ ਬੈਠੇ ਕੋਈ ਚਿੰਤਾ ਸੋਗ ਨ ਚਿਹਰੇ ਤੇ ਹੈ ਪਰਸੰਨ ਸੰਸਾਰ ਤੋਂ ਪਾਰ ਬੈਠੇ ਵਰਤੀ ਖੇਲ ਅਜੀਬ ਕਰਤਾਰ ਸਿੰਘਾ ਸਿੱਖ ਸੇਵਕ ਸਭ ਲਾਚਾਰ ਬੈਠੇ ਬਾਦਸ਼ਾਹ ਰੱਖੋ ਰਾਜਾ ਜੀ ਖ਼ਬਰ ਤਮਾਮ ਤੁਸੀਂ ਮੇਰੇ ਹੁਕਮ ਦੇ ਤਈਂ ਭੁਲਾਨਾ ਨਾਹੀਂ ਸਤਿਗੁਰ ਜਦ ਛੱਡ ਸਰੀਰ ਜਾਵਨ ਦੇਣੀ ਖ਼ਬਰ ਤੇ ਵਕਤ ਖੁੰਝਾਨਾ ਨਾਹੀਂ ਜਦ ਤੱਕ ਨ ਮੈਂ ਦੀਦਾਰ ਕਰ ਲਾਂ ਬਾਹਰ ਜਿਸਮ ਨੂੰ ਖੜ ਜਲਾਨਾ ਨਾਹੀਂ ਕਾਹਨੂੰ ਪਿਆ ਲਲਚਾਇੰ ਕਰਤਾਰ ਸਿੰਘਾ ਤੈਨੂੰ ਪਾਤਸ਼ਾਹ ਦਰਸ ਦਿਖਾਨਾ ਨਾਹੀਂ ਸਿੱਖਾਂ ਦੀ ਬੇਨਤੀ ਡਿੱਠਾ ਸਿੱਖਾਂ ਨੇ ਗੁਰੂ ਤਯਾਰ ਨੇ ਹੁਣ ਕੀਤੀ ਬੇਨਤੀ ਹੁਕਮ ਸੁਨਾ ਜਾਵੋ ਹੱਥੀਂ ਆਪਨੀ ਆਪਨੇ ਮੁਖ ਤੋਂ ਜੀ ਕਰ ਗੱਦੀ ਦੀ ਰਸਮ ਅਦਾ ਜਾਵੋ ਪਿੱਛੋਂ ਸਿੱਖੀ ਐਵੇਂ ਡਾਵਾਂ ਡੋਲ ਨ ਹੋਏ ਲੜ ਜਿਸਦੇ ਲਾਵਨੀ ਲਾ ਜਾਵੋ ਏਸ ਗੱਲ ਦਾ ਪੈ ਨ ਜਾਇ ਝਗੜਾ ਹੁੰਦੇ ਆਪਨੇ ਆਪ ਮੁਕਾ ਜਾਵੋ ਮੁੱਢੋਂ ਜਿਵੇਂ ਕਰਦੇ ਸਾਰੇ ਚਲੇ ਆਏ ਆਪ ਓਵੇਂ ਹੀ ਕਰ ਕਰਾ ਜਾਵੋ ਪੂਜੇ ਜਿਸ ਨੂੰ ਸਿੱਖੀ ਕਰਤਾਰ ਸਿੰਘਾ ਗੁਰ ਗੱਦੀ ਤੇ ਆਪ ਬੈਠਾ ਜਾਵੋ ਸਤਿਗੁਰਾਂ ਨੇ ਗੁਰ ਗੱਦੀ ਸੌਂਪਨੀ ਪੰਜ ਪੈਸੇ ਨਲਯੇਰ ਮੰਗਵਾ ਕਰਕੇ ਸਤਿਗੁਰਾਂ ਨੇ ਥਾਂ ਪੁਚਵਾਯਾ ਜੀ ਹੱਥੀਂ ਚਾਰ ਵਾਰੀ ਗਿਰਦੇ ਫੇਰ ਕਰ ਕੇ ਹੱਥ ਜੋੜ ਕੇ ਸੀਸ ਝੁਕਾਯਾ ਜੀ ਇੱਕ ਰਸ ਤੇ ਅੰਤ੍ਰ ਧਯਾਨ ਹੋਕੇ ਬਾਬਾ ਗੁਰੂ, ਬਕਾਲੇ ਸੁਨਾਯਾ ਜੀ ਲਿਆ ਨਾਮ੧ ਨ ਕੋਈ ਕਰਤਾਰ ਸਿੰਘਾ ਇਹ ਅਚਰਜ ਖੇਲ ਵਰਤਾਯਾ ਜੀ ੧ ਕਈ ਸੱਜਣ ਏਸ ਭੁਲੇਖੇ ਵਿੱਚ ਹਨ ਕਿ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਸਮੇਂ ਆਪਣੀ ਥਾਂ ਜਿਨ੍ਹਾਂ ਨੂੰ ਗੱਦੀ ਸੌਂਪੀ ਓਹਨਾਂ ਦਾ ਨਾਮ ਨ ਸੁਨਾ ਗਏ, ਨਿਰਾ ਬਾਬਾ ਬਕਾਲੇ ਆਖ ਗਏ । ਏਸ ਦੇ ਵਿਚ ਕੋਈ ਭੀ ਭੁਲੇਖਾ ਨਹੀਂ, ਓਸ ਵੇਲੇ ਕੋਈ ਸੋਢੀ ਬਾਬੇ ਬਕਾਲੇ ਨਹੀਂ ਸੀ ਵਸਦਾ, ਕੇਵਲ ਸ੍ਰੀ ਤੇਗ ਬਹਾਦਰ ਜੀ ਹੀ ਬਕਾਲੇ ਰਹਿੰਦੇ ਸਨ, ਜੋ ਸ੍ਰੀ ਗੁਰਦਿੱਤਾ ਜੀ ਦੇ ਛੋਟੇ ਭਰਾ ਹੋਣ ਕਰਕੇ ਸ੍ਰੀ ਹਰਿਕ੍ਰਿਸ਼ਨ ਜੀ ਦੇ ਬਾਬੇ ਲੱਗਦੇ ਸਨ। ਏਸੇ ਵਾਸਤੇ ਓਹਨਾਂ ਸਾਫ਼ ਫੈਸਲਾ ਕੀਤਾ ਕਿ ਹੁਣ ਗੱਦੀ ਦਾ ਮਾਲਕ ਬਾਬਾ ਬਕਾਲੇ ਰਹਿੰਦਾ ਹੈ। ਬਾਕੀ, ਰੌਲਾ ਤਾਂ ਧੀਰ ਮੱਲ ਜੈਸਿਆਂ ਨੇ ਲਾਲਚ ਦੇ ਵੱਸ ਹੋ ਕੇ ਪਾਯਾ ਸੀ । ਸੰਗਤ ਨੂੰ ਹੁਕਮ ਏਸੇ ਤਰ੍ਹਾਂ ਅੱਧੀ ਰਾਤ ਬੀਤ ਗਈ ਹੋਯਾ ਹੁਕਮ ਬੈਠੋ ਬਾਹਰਵਾਰ ਸਾਰੇ ਸਤਿਨਾਮ ਦਾ ਬੈਠ ਕੇ ਜਾਪ ਕਰੋ ਗੁਰਬਾਣੀ ਦਾ ਕਰੋ ਉਚਾਰ ਸਾਰੇ ਕਰੋ ਕੀਰਤਨ ਸੱਦੋ ਰਬਾਬੀਆਂ ਨੂੰ ਕਰੋ ਰਾਤ ਜਾਗ੍ਰਨ ਨਰ ਨਾਰ ਸਾਰੇ ਕਰ ਆਖ਼ਰੀ ਦਰਸ਼ਨ ਗੁਰੂ ਜੀ ਦਾ ਰੋਂਦੇ ਬਾਹਰ ਨਿਕਲੇ ਜ਼ਾਰੋ ਜ਼ਾਰ ਸਾਰੇ ਦਾਸ ਦਾਸੀਆਂ ਖਰੇ ਉਦਾਸ ਹੋ ਰਹੇ ਰੋਣ ਲੱਗ ਪਏ ਭੁੱਬਾਂ ਮਾਰ ਸਾਰੇ ਬੈਠੇ ਬਾਹਿਰ ਨਿਕਲ ਕਰਤਾਰ ਸਿੰਘਾ ਸਿੱਖ ਸੇਵਕ ਹੋ ਦੁਖਯਾਰ ਸਾਰੇ ਸ੍ਰੀ ਮਾਤਾ ਜੀ ਸਮਾ ਗਮਨ ਪ੍ਰਲੋਕ ਦਾ ਸਮਝ ਨੇੜੇ ਮਾਤਾ ਹੰਝੂਆਂ ਹਾਰ ਪਰੋ ਰਹੀ ਸੀ ਸੋਹਣੇ ਚਿਹਰੇ ਨੇ ਹੁਣੇ ਹੀ ਛਪ ਜਾਣਾ ਹਿਰਦਾ ਫਟ ਰਿਹਾ ਦੁਖੀ ਰੋ ਰਹੀ ਸੀ ਤੁਹਾਡੇ ਬਿਨਾ ਨਿਪੁੱਤ੍ਰੀ ਹੋ ਜਾਂ ਗੀ ਰੋ ਰੋ ਬੇਹੋਸ਼ ਜਹੀ ਹੋ ਰਹੀ ਸੀ ਖੂਨ ਜਿਗਰ ਦਾ ਅੱਖਾਂ ਰਾਹ ਵੱਗ ਟੁਰਯਾ ਧਾਰਾਂ ਪੈ ਰਹੀਆਂ ਛਾੱਤੀ ਧੋ ਰਹੀ ਸੀ ਫੱਸ ਨਾ ਉਮੈਦ ਦੀ ਵਿੱਚ ਜਿੱਲ੍ਹਨ ਗੱਡੀ ਆਸ ਦੀ ਅੰਤ ਖਲੋ ਰਹੀ ਸੀ ਭਾਵੀ ਰੱਬ ਦੀ ਵੇਖ ਕਰਤਾਰ ਸਿੰਘਾ ਚੌਹਾਂ ਪਾਸਯਾਂ ਤੋਂ ਚਿੰਤਾ ਢੋ ਰਹੀ ਸੀ ਤਥਾ ਮਾਤਾ ਰੋ ਰੋ ਆਖਦੀ ਸੁਣੋ ਬੇਟਾ ਮੇਰੀ ਆਸ ਦੇ ਰੱਸੇ ਨੂੰ ਤੋੜ ਚੱਲੇ ਬਾਲ ਉਮਰ ਰੰਡੇਪੇ ਦਾ ਦੁੱਖ ਸਿਰ ਤੇ ਤੁਹਾਡੀ ਆਸ ਸੀ ਤੁਸੀਂ ਭੀ ਛੋੜ ਚੱਲੇ ਕਿਸ ਆਸਰੇ ਕੱਟਾਂਗੀ ਦਿਨ ਬਾਕੀ ਡੂੰਘੇ ਸ਼ੌਹ ਅੰਦਰ ਮੈਨੂੰ ਬੋੜ ਚੱਲੇ ਪਿੱਛੇ ਦੁਖੀ ਹੋ ਮਰਾਂ ਕਰਤਾਰ ਸਿੰਘਾ ਚਿੰਤਾ ਰੋੜ੍ਹ ਦੇ ਵਿੱਚ ਹੋ ਰੋੜ੍ਹ ਚੱਲੇ ਸਤਿਗੁਰੂ ਜੀ ਚਿੰਤਾ ਮਾਤਾ ਜੀ ਕਰੋ ਨ ਮੂਲ ਕੋਈ ਜੋ ਆਯਾ ਹੈ ਓਸ ਨੇ ਜਾਵਨਾ ਏਂ ਨਦੀ ਨਾਉਂ ਸੰਜੋਗ ਦਾ ਮੇਲ ਬਨਯਾਂ ਵਿੱਛੜ ਆਪਨੀ ਰਾਹੀਂ ਸਿਧਾਵਨਾ ਏਂ ਰਹੀ ਤੁਹਾਡੀ ਭੀ ਉਮਰਾ ਬਹੁਤ ਥੋੜ੍ਹੀ ਸਾਡੇ ਪਿੱਛੋਂ ਤੁਸਾਂ ਝਬ ਆਵਨਾ ਏਂ ਰਹਿਨਾ ਹੋ ਨਿਰਮੋਹ ਕਰਤਾਰ ਸਿੰਘਾ ਗੁਰਪੁਰੀ ਜਾ ਮੇਲ ਮਿਲਾਵਨਾ ਏਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾ ਜਾਣਾ ਸ੍ਰੀ ਮਾਤਾ ਜੀ ਤਈਂ ਗਯਾਨ ਦੇ ਕੇ ਪੱਲਾ ਮੁੱਖ ਉਤੇ ਲੈਂਦੇ ਡਾਰ ਗੁਰ ਜੀ ਏਸ ਦਿਹ ਨੂੰ ਛੱਡ ਗੁਰਪੁਰੀ ਗਏ ਇੱਛਾ ਆਪਨੀ ਦੇ ਅਨੁਸਾਰ ਗੁਰ ਜੀ ਦਿਹ ਪਈ ਰਹੀ ਓਸੇ ਪਲੰਘ ਉੱਪਰ ਜੋਤੀ ਜੋਤ ਜਾ ਮਿਲੇ ਦਾਤਾਰ ਗੁਰ ਜੀ ਸੱਤ ਸਾਲ ਦੀ ਉਮਰ ਕਰਤਾਰ ਸਿੰਘਾ ਖੇਲ ਅਚਰਜ ਗਏ ਦਿਖਾਰ ਗੁਰ ਜੀ ਵਾਕ ਕਵੀ ਡਿੱਠਾ ਮਾਤਾ ਸਾਹਿਬ ਦਿਹ ਪਈ ਖ਼ਾਲੀ ਹਾਇ ਪੁਤ੍ਰ ਆਖ ਦੁਖਯਾਰ ਰੁੱਨੇ ਫੈਲ ਗਈ ਸਾਰੇ ਖ਼ਬਰ ਪਲਾਂ ਅੰਦਰ ਦਾਸ ਦਾਸੀਆਂ ਸਿੱਖ ਪ੍ਰਵਾਰ ਰੁੱਨੇ ਸਤਿਗੁਰਾਂ ਦੇ ਰੂਪ ਤੇ ਗੁਣਾਂ ਤਾਈਂ ਯਾਦ ਕਰ ਸਾਰੇ ਢਾਹੀਂ ਮਾਰ ਰੁੱਨੇ ਭਾਣਾ ਵਰਤਯਾ ਇਹ ਕਰਤਾਰ ਦਾ ਕੀਹ ਦਿਲਵਾਲੀਏ ਸਿੱਖ ਬਿਸਯਾਰ ਰੁੱਨੇ ਆਇ ਏਥੇ ਗੁਰੂ ਦਿਹ ਛੱਡਨੇ ਸਨ ! ਇਹ ਕੀਹ ਹੋਯਾ ਜ਼ਾਰੋ ਜ਼ਾਰ ਰੁੱਨੇ ਰੋਇ ਪਸ਼ੂ ਪੰਛੀ ਕਰਤਾਰ ਸਿੰਘਾ ਦੁਖੀ ਹੋਇ ਕੇ ਮਹਿਲ ਮੁਨਾਰ ਰੁੱਨੇ ਦਿੱਲੀ ਵਾਲੇ ਸਿੱਖ ਸਤਾਰਾਂ ਸੌ ਦਾ ਇੱਕੀਆਂ ਸਾਲ ਸਮਝੋ ਢਲੀ ਰਾਤ ਹੈਸੀ ਬੁੱਧਵਾਰ ਦੀ ਜੀ ਚੇਤ ਸੁਦੀ ਦੀ ਚੌਦਸ ਥਿੱਤ ਹੈ ਸੀ ਕੀਰਤ ਚਾਂਦਨੀ ਚੰਦ ਪਸਾਰਦੀ ਜੀ ਦਿੱਲੀ ਨਗਰ ਅੰਦਰ ਭਾਣਾ ਵਰਤਯਾ ਏਹ ਮਰਨਾ ਜੱਮਨਾ ਰੀਤ ਸੰਸਾਰ ਦੀ ਜੀ ਗੁਰ ਜੋਤ ਅਟੱਲ ਕਰਤਾਰ ਸਿੰਘਾ ਲੱਖਾਂ ਸੇਵਕਾਂ ਨੂੰ ਸਦਾ ਤਾਰਦੀ ਜੀ ਔਰੰਗਜ਼ੇਬ ਨੂੰ ਖ਼ਬਰ ਹੋਣੀ ਜਾ ਦੱਸਯਾ ਰਾਜੇ ਨੇ ਬਾਦਸ਼ਾਹ ਨੂੰ ਸਤਿਗੁਰੂ ਜੀ ਭਾਣਾ ਵਰਤਾ ਗਏ ਨੇ ਮੁਲਾਕਾਤ ਨਹੀਂ ਆਪ ਦੇ ਨਾਲ ਕੀਤੀ ਜੋਤ ਵਿਚ ਜਾ ਜੋਤ ਸਮਾ ਗਏ ਨੇ ਮੇਰੇ ਤੇਰੇ ਦੋਹਾਂ ਸਿਰ ਆਇ ਦਿੱਲੀ, ਬੜਾ ਭਾਰਾ ਉਲ੍ਹਾਮਾ ਚੜਾ ਗਏ ਨੇ ਹੁੰਦੀ ਖ਼ਬਰ ਤੇ ਮੂਲੋਂ ਬੁਲਾਵੰਦੇ ਨ ਪੱਛੋ ਤਾ ਮੇਰੇ ਚਿੱਤ ਲਾ ਗਏ ਨੇ ਛੋਟੀ ਉਮਰ ਤੇ ਤੇਜ਼ ਪਰਤਾਪ ਵੱਡਾ ਕੀਤੇ ਮੁੱਖ ਦੇ ਸੁਖਨ ਨਿਭਾ ਗਏ ਨੇ ਗੁਰ ਬਾਬਾ ਬਕਾਲੇ ਕਰਤਾਰ ਸਿੰਘਾ ਜਾਂਦੀ ਵਾਰ ਇਹ ਆਖ ਸੁਨਾ ਗਏ ਨੇ ਬਾਦਸ਼ਾਹ ਨੇ ਦੀਦਾਰ ਵਾਸਤੇ ਆਉਣਾ ਦਿਨ ਚੜ੍ਹਦਯਾਂ ਬਾਦਸ਼ਾਹ ਤੱਯਾਰ ਹੋਕੇ ਚੱਲ ਦਰਸ਼ਨਾਂ ਦੇ ਲਈ ਆਵੰਦਾ ਏ ਭੀੜ ਭਾੜ ਬਹੁਤੀ ਨਾਲ ਓਸਦੇ ਸੀ ਦਰਵਾਜ਼ਯੋਂ ਬਾਹਿਰ ਅਟਕਾਵੰਦਾ ਏ ਪੜਦੇ ਵਿੱਚ ਲਾਂਭੇ ਮਾਤਾ ਚਲੀ ਗਈ ਬਾਦਸ਼ਾਹ ਅੰਦਰ ਲੰਘ ਜਾਵੰਦਾ ਏ ਕੋਈ ਓਸ ਤਾਈਂ ਡੱਕ ਸੱਕਯਾ ਨ ਸੇਵਾਦਾਰਾਂ ਉਤੇ ਰੋਅਬ ਪਾਵੰਦਾ ਏ ਸਿੱਧਾ ਲੰਘ ਕੇ ਪਲੰਘ ਦੇ ਪਾਸ ਗਿਆ ਪੜਦਾ ਮੁੱਖ ਤੋਂ ਲਾਹੁ ਫਰਮਾਵੰਦਾ ਏ ਸੇਵਾਦਾਰ ਰੋ ਕੇ ਚੁੱਪ ਕਰ ਰਹੇ ਚਾਦਰ ਅੱਗੇ ਹੋ ਆਪ ਉਠਾਵੰਦਾ ਏ ਅੱਗੇ ਬੜੀ ਭਾਰੀ ਗ਼ਾਰ੧ ਨਜ਼ਰ ਆਈ ਹੋਰ ਕੁਝ ਭੀ ਨਹੀਂ ਦਿਸਾਵੰਦਾ ਏ ਪਤਾ ਨਹੀਂ ਕੀਹ ਹੋਰ ਉਸ ਭੈ ਡਿੱਠਾ ਡਰ ਗਿਆ ਤੇ ਥਰ ਥਰਾਵੰਦਾ ਏ ਬਾਹਰ ਨਿਕਲ ਆਯਾ ਝੱਟ ਚੁੱਪ ਕੀਤਾ ਬੋਲ ਸੱਕਯਾ ਨ ਘਬਰਾਵੰਦਾ ਏ ਚਲਾ ਘਰ ਨੂੰ ਗਿਆ ਕਰਤਾਰ ਸਿੰਘਾ ਗੱਲ ਕੋਈ ਨ ਫੇਰ ਚਲਾਵੰਦਾ ਏ ੧ ਧਰਤ ਪਾੱਟੀ ਹੋਈ ਦਿਹ ਦਾ ਸਸਕਾਰ ਦਿਨ ਚੜ੍ਹਯਾ ਤੇ ਸੰਗਤ ਹੋਈ ਕੱਠੀ ਸਿੱਖਾਂ ਮਿਲ ਮਿਲ ਸ਼ੋਕ ਅਪਾਰ ਕੀਤਾ ਅੰਤ ਜੈ ਸਿੰਘ ਨੇ ਬਹੁਤ ਧਨ ਲਾ ਕੇ ਬੜਾ ਭਾਰੀ ਬਿਬਾਨ ਤਯਾਰ ਕੀਤਾ ਦਿਹ ਤਈਂ ਨੁਲ੍ਹਾਇ ਧੁਲਾਇ ਕਰ ਕੇ ਬਿਬਾਨ ਦੇ ਵਿੱਚ ਅਸਵਾਰ ਕੀਤਾ ਚੁੱਕ ਜਮਨਾ ਦੇ ਵੱਲ ਲੈ ਗਏ ਜੀ, ਜਾ ਤਿਲੋਖਰੀ੧ ਵਿੱਚ ਸਸਕਾਰ ਕੀਤਾ ਹੋ ਸੰਗਤਾਂ ਬਹੁਤ ਹੈਰਾਨ ਰਹੀਆਂ ਹਾਇ ਇਹ ਕੀਹ ਭਾਣਾ ਕਰਤਾਰ ਕੀਤਾ ਜਿਸ ਸੁਣਯਾਂ ਓਸੇ ਕਰਤਾਰ ਸਿੰਘਾ ਹੈਰਾਨ ਹੋ ਕੇ ਹਾ ਹਾ ਕਾਰ ਕੀਤਾ ੧ ਤਿਲੋਖਰੀ ਪਿੰਡ ਦਾ ਨਾਮ ਹੈ। ਵਾਕ ਕਵੀ ਪੰਜ ਬਰਸ ਦੋ ਮਾਹ ਤੇ ਸੋਲਾਂ ਦਿਨ ਦੇ ਹੈ ਸਨ ਗੁਰ ਗੱਦੀ ਬਾਜਮਾਨ ਹੋਏ ਦੋ ਬਰਸ ਦੋ ਦਿਨ ਗੁਰਿਆਈ ਕੀਤੀ ਛੋਟੀ ਉਮਰ ਵੱਡੇ ਸ਼ਕਤੀਵਾਨ ਹੋਏ ਸੱਤ ਬਰਸ ਉਮਰ ਦੋ ਮਾਹ ਜਾਣੋ ਪੂਰੇ ਦਿਨ ਅਠਾਰਾਂ ਪਛਾਨ ਹੋਏ ਜੋਤੀ ਜੋਤ ਸਮਾ ਗਏ ਵਿੱਚ ਦਿੱਲੀ ਖੇਲ ਵਰਤਯਾ ਲੋਕ ਹੈਰਾਨ ਹੋਏ ਹੁਣ ਤੱਕ ਦਿੱਲੀ ਵਿੱਚ ਹੈਨ ਖੜੇ ਯਾਦਗਾਰ ਅਟੱਲ ਅਸਥਾਨ੧ ਹੋਏ ਗੁਰ ਸ੍ਰੀ ਹਰਿ ਕ੍ਰਿਸ਼ਨ ਕਰਤਾਰ ਸਿੰਘਾ ਵੱਡੇ ਤੇਜ਼ ਵਾਲੇ ਦਯਾਵਾਨ ਹੋਏ ੧ ਜਿੱਥੇ ਸਸਕਾਰ ਹੋਯਾ ਸੀ ਓਥੇ ਹੁਣ ਬਾਲਾ ਸਾਹਿਬ ਗੁਰਦਵਾਰਾ ਹੈ। ਤਥਾ ਦੂਰ ਦੂਰ ਤੋਂ ਸੰਗਤਾਂ ਜਾਣ ਦਿੱਲੀ ਰੱਖ ਰੱਖ ਕੇ ਆਸ ਦੀਦਾਰ ਦੀ ਜੀ ਭਾਣਾ ਵਰਤਯਾ ਸੁਣ ਹੈਰਾਨ ਹੋਵਨ ਸੋਗ ਕਰਨ ਜੋ ਚਾਲ ਸੰਸਾਰ ਦੀ ਜੀ ਦੇਣ ਧੀਰਜਾਂ ਮਾਤਾ ਦੀ ਲੱਗ ਚਰਨੀਂ ਚਿੰਤਾਵਾਨ ਹੋ ਦਿਨ ਗੁਜ਼ਾਰਦੀ ਜੀ ਮੇਟੇ ਓਸ ਨੂੰ ਕੌਣ ਕਰਤਾਰ ਸਿੰਘਾ ਜੋ ਮਰਜ਼ੀ ਗੁਰੂ ਕਰਤਾਰ ਦੀ ਜੀ ਮਾਤਾ ਜੀ ਨੇ ਕੀਰਤ ਪੁਰ ਵਾਪਸ ਜਾਣਾ ਹੱਥ ਬੱਧੀ ਰਾਜਾ ਭਾਵੇਂ ਖੜਾ ਹਾਜ਼ਰ ਪਰ ਮਾਤਾ ਜੀ ਬੜੇ ਉਦਾਸ ਰਹਿੰਦੇ ਆਇ ਕਿਸ ਤਰ੍ਹਾਂ ਤੇ ਹੁਣ ਹੋ ਗਿਆ ਕੀਹ ਰਹੀ ਆਸ ਨ ਹੋ ਬੇਆਸ ਰਹਿੰਦੇ ਕੁਝ ਦਿਨ ਰਹਿ ਦਿੱਲੀਓਂ ਚਲੇ ਆਏ ਵਿਚ ਕੀਰਤ ਪੁਰੇ ਨਿਰਾਸ ਰਹਿੰਦੇ ਕੱਟ ਉਮਰ ਦੇ ਦਿਨ ਕਰਤਾਰ ਸਿੰਘਾ ਗੁਰ ਪੁਰੀ ਜਾ ਗੁਰਾਂ ਦੇ ਪਾਸ ਰਹਿੰਦੇ ਗੁਰ ਗੱਦੀ ਦਾ ਰੌਲਾ ਇਹ ਖ਼ਬਰ ਹੋਈ ਜਦੋਂ ਦੇਸ ਅੰਦਰ ਜੋਤ ਸ੍ਰੀ ਹਰਿ ਕ੍ਰਿਸ਼ਨ ਸਮਾ ਗਏ ਜੀ ਗੁਰ ਗੱਦੀ ਨ ਕਿਸੇ ਨੂੰ ਸੌਂਪ ਗਏ ਸਿਰਫ਼ ਬਾਬਾ ਬਕਾਲੇ ਸੁਨਾ ਗਏ ਜੀ ਚੜ੍ਹ ਮੱਚੀ ਮਸੰਦਾਂ ਦੀ ਓਸ ਵੇਲੇ ਸਾਰੇ ਵੱਲ ਬਕਾਲੇ ਦੇ ਧਾ ਗਏ ਜੀ ਧੀਰ ਮੱਲ ਜੈਸੇ ਗੁਰੂ ਬਣਨ ਖ਼ਾਤਰ ਠਾਠ ਬਾਠ ਬਹੁ ਸੋਢੀ ਬਨਾ ਗਏ ਜੀ ਬਾਈ ਮੰਜੀਆਂ ਡਾਹ ਹੱਕਦਾਰ ਬਣੇ ਸਿੱਖ ਸਿੱਦਕੀ ਵੇਖ ਘਬਰਾ ਗਏ ਜੀ ਰੌਲਾ ਪਿਆ ਬਕਾਲੇ ਕਰਤਾਰ ਸਿੰਘਾ ਗੁਰੂ ਬਣਨ ਖ਼ਾਤਰ ਬਹੁਤੇ ਆ ਗਏ ਜੀ ਵਾਕ ਕਵੀ ਇਹ ਭੀ ਲੜੀ ਪੂਰੀ ਏਥੇ ਹੋਇ ਗਈ ਸਤਿਗੁਰੂ ਜੀ ਦੇ ਗੀਤ ਗਾਉ ਸਾਰੇ ਨਾਵੀਂ ਲੜੀ ਨੂੰ ਪੜ੍ਹ ਬਕਾਲੇ ਵਾਲੇ ਜਿਵੇਂ ਹੋਇ ਤਿਵੇਂ ਭੇਦ ਪਾਉ ਸਾਰੇ ਸ੍ਰੀ ਤੇਗ਼ ਬਹਾਦਰ ਪ੍ਰਗਟੇ ਜਿਉਂ ਚੱਲੋ ਵੇਖੋ ਉੱਧਰ ਚਿੱਤ ਲਾਉ ਸਾਰੇ ਹੈ ਨਿਰੰਜਨੀ ਜੋਤ ਕਰਤਾਰ ਸਿੰਘਾ ਨਾਵੀਂ ਲੜੀ ਨੂੰ ਯਾਦ ਰਖਾਉ ਸਾਰੇ ਸਮਾਪਤੀ ਕੀਤੀ ਮਿਹਰ ਇਸ ਦਾਸ ਤੇ ਸਤਿਗੁਰੂ ਜੀ ਕੀਰਤ ਆਪਨੀ ਆਪ ਕਰਵਾ ਲਈ ਜੇ ਮੇਰੇ ਵਿੱਚ ਨ ਹਿੱਮਤ ਸੁਖਨ ਦੀ ਏ ਜਿਵੇਂ ਚਾਹੀ ਤਿਵੇਂ ਲਿਖਵਾ ਲਈ ਜੇ ਵੱਸ ਕੀ ਹੈ ਕਾਠ ਦੀ ਪੁੱਤਲੀ ਦੇ ਕਾਰ ਆਪਨੀ ਆਪ ਨਿਭਾ ਲਈ ਜੇ ਭੁੱਲ ਬਖ਼ਸ਼ਨੀ ਮੇਰੀ ਕਰਤਾਰ ਸਿੰਘਾ ਭੁੱਲਨਹਾਰ ਹਾਂ ਇਹੋ ਸੁਨਾ ਲਈ ਜੇ

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ