Simrat Sumera ਸਿਮਰਤ ਸੁਮੈਰਾ
ਡਾ. ਸਿਮਰਤ ਸੁਮੈਰਾ ਪੰਜਾਬੀ ਦੀ ਜਾਣੀ ਪਛਾਣੀ ਕਵਿੱਤਰੀ ਹੈ । ਉਨ੍ਹਾਂ ਨੇ ਅੰਗ੍ਰੇਜ਼ੀ, ਪੰਜਾਬੀ ਅਤੇ ਫ਼ਿਲਾਸਫ਼ੀ ਵਿੱਚ ਐਮ. ਏ. ਕੀਤੀ ਹੈ । ਉਨ੍ਹਾਂ ਨੇ ਪੀ.ਐਚ.ਡੀ ਵੀ ਕੀਤੀ ਹੈ ਅਤੇ ਹੁਣ ਅਧਿਆਪਨ ਖੇਤਰ ਵਿੱਚ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਤਕਰੀਬਨ ਹਰ ਵਿਸ਼ੇ ਤੇ ਗ਼ਜ਼ਲਾਂ, ਗੀਤ ਅਤੇ ਕਵਿਤਾਵਾਂ ਲਿਖੀਆਂ ਹਨ । ਉਨ੍ਹਾਂ ਨੇ ਬਾਲ ਸਾਹਿਤ ਦੀ ਰਚਨਾ ਵੀ ਕੀਤੀ ਹੈ । ਕਿੰਨੇ ਹੀ ਮਾਨ-ਸਨਮਾਨ ਉਨ੍ਹਾਂ ਨੂੰ ਮਿਲ ਚੁੱਕੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਪੁਖਰਾਜ, ਗੁਸਤਾਖ਼ ਹਵਾ, ਸੁਨਹਿਰੀ ਟਾਪੂ, ਨਦੀਆਂ ਸਿਰਜਣਹਾਰੀਆਂ, ਬਾਬੇ ਦਾ ਪਿੰਡ, ਰੁੱਤ ਬਸੰਤੀ, ਸੋਹਣੀਆਂ ਪਰੀਆਂ, ਚਾਰ ਚਿਰਾਗ,...।
