Shery Karia ਸ਼ੇਰੀ ਕਰੀਆ

ਸ਼ੇਰੀ ਕਰੀਆ (੧ ਫਰਵਰੀ ੨੦੦੦-) ਦਾ ਜਨਮ ਪਿਤਾ ਸ. ਗੁਰਮੀਤ ਸਿੰਘ ਅਤੇ ਮਾਤਾ ਸ਼੍ਰੀਮਤੀ ਕੁਲਵਿੰਦਰ ਕੌਰ ਦੇ ਘਰ ਪਿੰਡ ਕਰੀ ਕਲਾਂ ਜਿਲ੍ਹਾ ਫ਼ਿਰੋਜ਼ਪੁਰ ਵਿੱਚ ਹੋਇਆ । ਇਨ੍ਹਾਂ ਨੂੰ ਪੰਜਾਬੀ ਕਵਿਤਾਵਾਂ ਲਿਖਣ ਦਾ ਸ਼ੌਕ ਹੈ ।

ਪੰਜਾਬੀ ਕਵਿਤਾ ਸ਼ੇਰੀ ਕਰੀਆ1. ਪਿੰਡ ਦੀ ਯਾਦ

ਬਚਪਨ ਵਾਲੇ ਬੇਲੀ ਓਹ ਸਾਈਕਲ ਤੇ ਸੀ ਗੇੜੇ ਕਦੇ ਨਹਿਰ ਕਦੇ ਪਿੰਡ ਦਿਲ ਵਿਚ ਵੱਸਦੇ ਸੀ ਮੇਰੇ ਦਿਲ ਦੀ ਆਖ ਸੁਣਾਈ ਆ ਯਾਦ ਕਰੀਆ ਦੀ ਆਈ ਆ ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ ਮੈਨੂੰ ਯਾਦ ਪਿੰਡ ਦੀ ਆਈ ਆ ਗਰਮੀ ਦਾ ਓਹ ਸੀਜ਼ਨ ਬੇਰ ਲਾਹੁਣੇ ਬੇਰੀ ਤੋਂ ਏਥੇ ਸਾਹ ਵੀ ਆਵੇ ਨਾ ਪੁੱਛ ਨਾ ਸ਼ੇਰੀ ਤੋਂ ਜਾਨ ਸੂਲੀ ਅਟਕਾਈ ਆ ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ ਮੈਨੂੰ ਯਾਦ ਪਿੰਡ ਦੀ ਆਈ ਆ ਫਿਰਨੀ, ਮੋੜ, ਸੜਕ ਰਹਿੰਦੇ ਬੈਠੇ ਸੀ ਦੂਰੀਆਂ ਬਹੁਤ ਅੱਜ ਪਹਿਲਾਂ ਰਹਿੰਦੇ ਇਕੱਠੇ ਸੀ ਵਧ ਗਈ ਮਹਿੰਗਾਈ ਆ ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ ਮੈਨੂੰ ਯਾਦ ਪਿੰਡ ਦੀ ਆਈ ਆ ਦੁੱਧ, ਲੱਸੀ, ਟੋਕਾ ਪੱਕੇ ਬੇਲੀ ਸੀ ਫ਼ਲੈਟ, ਕੋਠੀ, ਗਰਾਜ ਨਾ ਕੁਲੀ ਹਵੇਲੀ ਸੀ ਦਿਨ ਓਹ ਮੁੜ ਆ ਜਾਣ ਰੱਬ ਮੂਹਰੇ ਦੁਹਾਈ ਆ ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ ਮੈਨੂੰ ਯਾਦ ਪਿੰਡ ਦੀ ਆਈ ਆ

2. ਸ਼ੇਖ਼ ਦੁਬੱਈ ਦਾ

ਕਿਆ ਹਸੀਨ ਜ਼ਿੰਦਗੀ ਹੁੰਦੀ ਨਾ ਕਰਨੀ ਬੰਦਗੀ ਹੁੰਦੀ ਬਹੁਤ ਨੌਕਰ ਚਾਕਰ ਹੁੰਦੇ ਨਾ ਕਰਦਾ ਕੰਮ ਕਈ ਦਾ । ਜੇ ਮੈਂ ਹੁੰਦਾ ਸ਼ੇਖ਼ ਦੁਬਈ ਦਾ ਨਾ ਕਿਸੇ ਤੋਂ ਸੀ ਲਈਦਾ। ਸਾਰੇ ਪਿੰਡ ’ਚ ਬੱਲੇ ਹੁੰਦੀ ਸਿਆਸਤ ਜੁੱਤੀ ਥੱਲੇ ਹੁੰਦੀ ਮੇਰੀ ਹਰ ਗੱਲ ਮੰਨਦੇ ਲੋਕੀ ਨਾ ਰੱਬ ਤੋਂ ਕੁਝ ਸੀ ਚੲ੍ਹੀਦਾ । ਜੇ ਮੈਂ ਹੁੰਦਾ ਸ਼ੇਖ਼ ਦੁਬਈ ਦਾ ਨਾ ਕਿਸੇ ਤੋਂ ਸੀ ਲਈਦਾ। ਵੱਡਾ ਸਾਰਾ ਘਰ ਹੁੰਦਾ ਕਿਸੇ ਅੱਜ ਦੇ ਸਾਧ ਵਾਂਗੂੰ ਕਾਫ਼ਲਾ ਮੇਰਾ ਗਰ ਹੁੰਦਾ ਲਗਜਰੀ ਗੱਡੀਆਂ ਕੋਲ ਮੇਰੇ ਫਿਰ ਟਿਕ ਕੇ ਨਾ ਸੀ ਬੲ੍ਹੀਦਾ। ਜੇ ਮੈਂ ਹੁੰਦਾ ਸ਼ੇਖ਼ ਦੁਬਈ ਦਾ ਨਾ ਕਿਸੇ ਤੋਂ ਸੀ ਲਈਦਾ।

3. ਜਵਾਨੀ

ਇਹਨੂੰ ਸਾਂਭ ਲੈ ਬੜੇ ਚੋਰ ਨੇ ਇਹ ਜੱਗ ਦੇ ਵਿੱਚ ਬੜੇ ਕੋੜ ਨੇ ਨਾ ਮਾੜੇ ਰਾਹ ਤੇ ਜਾ ਨਾ ਕਿਤੇ ਖੱਟ ਲਵੀਂ ਬਦਨਾਮੀ ਉਮਰ ਆ ਇਹ ਲਾਸਾਨੀ ਚਾਰ ਦਿਨਾ ਦੀ ਜਵਾਨੀ ਹੁਣ ਕਰਲੈ ਮਿਹਨਤ ਤਹਿ ਨਾ ਹੁਣ ਟਿਕ ਕੇ ਕਾਕਾ ਬਹਿ ਬਸ ਆਹੀ ਉਮਰ ਆ ਕਰਲੈ ਨਈਂ ਤਾਂ ਪੱਲੇ ਨਈਂ ਰਹਿਣੀ ਚਵਾਨੀ। ਉਮਰ ਆ ਇਹ ਲਾਸਾਨੀ ਚਾਰ ਦਿਨਾਂ ਦੀ ਜਵਾਨੀ ਹੰਕਾਰ ਦਾ ਮੈਨੂੰ ਪਤਾ ਨਈਂ ਸੱਚੀ ਦੱਸਾਂ ਰੱਤਾ ਨਈਂ ਮੈ ਤਾਂ ਕੱਖ ਆਂ ਮਹਾਰਾਜ ਤੁਸੀਂ ਹੋ ਵੱਡੇ ਗਿਆਨੀ ਉਮਰ ਆ ਇਹ ਲਾਸਾਨੀ ਚਾਰ ਦਿਨਾਂ ਦੀ ਜਵਾਨੀ

4. ਚਿੱਟਾ ਦੀਵਾ

ਅੱਜ ਇਕ ਬੈਠੇ ਬੈਠੇ ਆਇਆ ਖਿਆਲ ਕਰਾ ਮੈਂ ਕੁਝ ਅਪਣੇ ਆਪ ਨੂੰ ਸਵਾਲ । ਕੀ ਮੈ ਨਸ਼ੇ ਦਾ ਆਦੀ ਤਾਂ ਨਹੀਂ ? ਕੀ ਮੈ ਨਸ਼ੇ ਦਾ ਸਪੋਰਟ ਤਾਂ ਨਹੀਂ ? ਕਈ ਵਾਰੀ ਮੈ ਮੂੰਹ ਫੇਰ ਕੇ ਲੰਘਿਆ ਹਾਂ । ਆ ਤਾਂ ਗੱਲ ਸੱਚੀ ਆ ਹੱਥ ਦੀਆਂ ਮੁੱਠੀਆਂ ਮੀਚ ਕੇ ਜੁਬਾਨ ਨੂੰ ਦੰਦਾਂ ਵਿੱਚ ਪੀਸ ਕੇ ਅਸਲ ਵਿਚ ਮੈਂ ਗੂੰਗਾ ਹੋ ਜਾਣਾ ਬੱਸ ਨੈਟ ਤੇ ਮੈਂ ਜਿੰਮੇਵਾਰ ਇਨਸਾਨ ਹਾਂ ਮੈਂ ਚਿੱਟਾ (ਡਰੱਗ) ਹੋ ਗਿਆ ਚਾਰੇ ਪਾਸੇ ਚਿੱਟੇ ਦੰਦਾਂ ਵਿਚੋਂ ਖਾਰੇ ਹਾਸੇ । ਤੋਟ ਜਦ ਲਗਦੀ ਯਾਰਾ ਚਿੱਟਾ ਨਾ ਲਾਵੀ ਸਰਦਾਰਾ ਹੋਰ ਬਹੁਤ ਨੇ ਖ਼ਾਲਾ ਮਰਲਾ ਚਿੱਟਾ ਨਾ ਲਾਵੀ ਸਰਦਾਰਾ ੫ ਇੰਚ ਦੀ ਸਰਿੰਜ ਵਿਚ ੫੦੦ ਦੀ ਜਦ ਮੌਤ ਪੈਂਦੀ ਨਸਾਂ ਮਰਦੀਆਂ ਜਮੀਰ ਮਰਦੀ ਮਾਂ ਦਾ ਪੁੱਤ ਮਰਦਾ ਭੈਣ ਦਾ ਵੀਰ ਮਰਦਾ ਹਜੇ ਵੀ ਕਾਹਦੇ ਆਹ ਦਰਦ ਨਾ ਦਿੰਦੀ । ਕਈ ਸਿਲਵਰ ਤੇ ਨੇ ਲੌਂਦੇ ਆਪਣੇ ਆਪ ਨੂੰ ਆਪ ਹੀ ਸਿਆਣਾ ਕਹੌਂਦੇ ਵੇਚਣ ਵਾਲੇ ਨੋਟ ਕਮੌਂਦੇ ਓਹਦੇ ਲਈ ਇਕ ਬੋਲ ਆ ਚਿੱਟੇ ਦਾ ਧੰਦਾ ਬਹੁਤਾ ਗੰਦਾ ਬਣਦਾ ਤੂੰ ਕਮਾਊ ਫਿਕਰ ਨਾ ਕਰ ਲਿਖ ਕੇ ਲੈ ਲਾ ਪੁੱਤ ਤੇਰਾ ਵੀ ਇਸੇ ਰਸਤੇ ਜਾਓ ।

5. ਰੱਬ ਦਾ ਰੂਪ ਮੇਰਾ ਬਾਪੂ

ਰੱਬ ਦਾ ਰੂਪ ਮੇਰਾ ਬਾਪੂ ਹਰ ਗੱਲ ਮੇਰੀ ਮੰਨਦਾ ਬਾਪੂ । ਓਹਦੀ ਮੇਰੇ ਵਿੱਚ ਅੰਸ਼ ਆ ਹੈਗੀ । ਦਿਖਦਾ ਮੇਰੇ ਵਿੱਚ ਓਹਦਾ ਪਰਛਾਵਾਂ । ਸੱਚੀ ਗੱਲ ਸ਼ੇਰੀ ਆਖੂ ਰੱਬ ਦਾ ਰੂਪ ਮੇਰਾ ਬਾਪੂ ਕਦੇ ਸੂਰਜ ਵਾਂਗੂੰ ਗਰਮ ਹੋ ਜਾਂਦਾ ਕਦੇ ਬੋਹੜ ਦੀ ਛਾਂ ਵਾਂਗੂੰ ਮੈਨੂੰ ਛਾਂ ਕਰਦਾ ਮਾੜਾ ਚੰਗਾ ਮੈਨੂੰ ਸਮਝਾਵੇ ਮਾੜੀ ਗੱਲ ਤੇ ਮੈਨੂੰ ਕਰਲਾਵੇ ਚੰਗੀ ਤੇ ਸਾਬਾਸ਼ ਦਿੰਦਾ ਰੱਬ ਦਾ ਰੂਪ ਮੇਰਾ ਬਾਪੂ ਨਸ਼ੇ ਤੋਂ ਮੈਨੂੰ ਹਰ ਪਲ ਉਹ ਵਰਜੇ ਮੇਰੀ ਜਿੰਦ ਤੇ ਸਭ ਓਹਦੇ ਕਰਜੇ ਓਹ ਪੁੱਤ ਕਦੇ ਭੁੱਖਾ ਨਹੀ ਮਾਰਦਾ ਜਿਹਦੇ ਸਿਰ ਤੇ ਹੋਵੇ ਬਾਪੂ ਰੱਬ ਦਾ ਰੂਪ ਮੇਰਾ ਬਾਪੂ ਮੇਰੀ ਹਰ ਖ਼ਵਾਹਿਸ਼ ਸਿਰ ਮੱਥੇ ਪਰਵਾਨ ਓਹਦੀ ਮੇਰੇ ਵਿਚ ਵਸਦੀ ਜਾਨ ਰੱਬਾ ਕਿਸੇ ਦਾ ਕਦੇ ਵੀ ਨਾ ਮਰੇ ਬੇਬੇ ਬਾਪੂ ਰੱਬ ਦਾ ਰੂਪ ਮੇਰਾ ਬਾਪੂ

5. ਆਦਮਬੋ

ਆਦਮਬੋ ਆਦਮਬੋ ਆਦਮਬੋ ਆਦਮਬੋ ਬੰਦੇ ਨੂੰ ਖਾਂਦੇ ਬੰਦੇ ਹੋ ਆਦਮਬੋ ਆਦਮਬੋ ਆਦਮਬੋ ਆਦਮਬੋ ਭਰੂਣ ਦੇ ਤਾਰੇ ਦੀ ਹੋਵੇ ਸਫ਼ਾਈ ਰੱਬ ਦੇ ਘਰ ਦੀ ਕਰੇ ਪਾਪੀ ਅਗਵਾਈ । ਫੁੱਲ ਦੀ ਲੁਟੀ ਭੰਵਰੇ ਖੁਸ਼ਬੋ ਆਦਮਬੋ ਆਦਮਬੋ ਆਦਮਬੋ ਆਦਮਬੋ ਚੋਰਾਂ ਨਾਲ ਮਿਲ ਗਏ ਤਾਲੇ ਭੁਖਿਆਂ ਦੇ ਨੰਗ ਨੇ ਸਾਲੇ ਇੱਕ ਬੰਦੇ ਦੀਆਂ ਬੁੜ੍ਹੀਆਂ ੧੦੦ ਆਦਮਬੋ ਆਦਮਬੋ ਆਦਮਬੋ ਆਦਮਬੋ

6. ਮਿੱਟੀ ਵੀ ਕੀਮਤੀ

ਮਿੱਟੀ ਵੀ ਕੀਮਤੀ ਆ ਮੇਰੇ ਯਾਰ ਦੇ ਪੈਰਾ ਦੀ ਸਰੀਕਾ ਨਿਭਾਅ ਗਿਆ ਗਿਣਤੀ ਨਾ ਕਹਿਰਾਂ ਦੀ ਕਿਸ ਗੱਲੋਂ ਕੱਢੇ ਮੇਰਾ ਨਾਲ ਆਈ ਸਮਜ ਨਾ ਵੈਰਾ ਦੀ ਮੇਰਾ ਪਿਆਰ ਦੀ ਚੱਲ ਰਹੀ ਗੱਲ ਨਾ ਕਰਦਾ ਗੇਰਾ ਦੀ ਮੁੱਦਤਾਂ ਬੀਤ ਗਏ ਭੁੱਲੇ ਨਾ ਗ਼ਲੀ ਮੇਰੇ ਯਾਰ ਦੇ ਸ਼ਹਿਰਾਂ ਦੀ ਸ਼ੇਰੀ ਅਣਭੋਲ ਜਿਹਾ ਸ਼ਹਿਦ ਕਿਹ ਗੱਲ ਕਰਦਾ ਜਹਿਰਾਂ ਦੀ

7. ਰੱਬ ਨਾਲ਼ ਗੱਲ

ਇਕ ਪਿਆਲਾ ਚਾਹ ਦਾ ਪਿਆ ਦੇ ਪੰਜਾਬੀ ਦੇ ਕੋਈ ਗੀਤ ਸੁਣਾ ਦੇ ਰਾਤ ਚਾਨਣੀ ਹੁੰਦੀ ਜਾਂਦੀ ਆ ਕੱਲ੍ਹ ਵਾਲੀ ਤੂੰ ਬਾਤ ਸੁਣਾ ਦੇ ਪਿੱਤ ਨਾਲ ਭਰੇ ਇਸ ਪਿੰਡੇ ਉੱਤੇ ਸਾਂਤ ਕਰਦੇ ਜਿਹੜੀ ਮੱਲ੍ਹਮ ਲਾ ਦੇ ਜਾਂ ਰੱਬ ਨੂੰ ਕਹਿ ਗਰਮੀ ਹੋਗੀ ਅੱਜ ਰਾਤ ਮੀਂਹ ਬਰਸਾ ਦੇ ਬੱਦਲਾਂ ਨਾਲ ਤਾਰੇ ਛਿਪਾ ਦੇ ਰੱਬ ਨੂੰ ਕਹਿ ਮੀਂਹ ਬਰਸਾ ਦੇ ਪਿੱਤ ਮਰਦਾ ਨਹਾ ਕੇ ਮੀਂਹ ਵਿੱਚ ਜਲਦੀ ਕਰ ਬੱਦਲ਼ ਲਿਆ ਦੇ ਪੱਛੋਂ ਵੱਲੋਂ ਤੂੰ ਪੌਣ ਵਗਾ ਦੇ ਅਸਮਾਨਾਂ ਵਿਚ ਬਿਜਲੀ ਖੜਕਾ ਦੇ ਭਿੱਜ ਜਾਣ ਲੋਕਾਂ ਦੀਆਂ ਛੱਤਾਂ ਸੁੱਤਿਆਂ ਨੂੰ ਕਰਾਮਾਤ ਦਿਖਾ ਦੇ ਚੁੱਲ੍ਹਿਆਂ ਤੇ ਬੱਠਲ ਪਵਾ ਦੇ ਡੰਗਰ ਵੱਛਾ ਅੰਦਰ ਬੰਨ੍ਹਾ ਦੇ ਲੂੰ ਝਾੜਦੀਆਂ ਮੱਝਾਂ ਅੱਜ ਸੁੱਕੀ ਕੰਡ ਤੇ ਪਾਣੀ ਪਾ ਦੇ ਪਾਣੀ ਦਾ ਪੱਧਰ ਉੱਤੇ ਲਿਆ ਦੇ ਮਿੱਠਾ-ਮਿੱਠਾ ਮੌਸਮ ਬਣਾ ਦੇ ਵਾਰੀ ਆ ਕੱਲ੍ਹ ਪਾਣੀ ਦੀ ਨਹਿਰਾਂ ਨੂੰ ਟੋਕਾਂ ਕਰਾ ਦੇ ਲੇਵਰ ਭੇਜ ਕੇ ਝੋਨਾਂ ਲਵਾ ਦੇ ੩੫੦੦ ਨਹੀਂ ੩੦੦੦ 'ਚ ਗੱਲ ਕਰਾਦੇ ਆਖਰੀ ਲਾਮ੍ਹਾ ਤੈਨੂੰ ਜੱਟਾਂ ਬਾਈ ਬਣਕੇ ਭੁੱਕੀ ਦੀ ਖੇਤੀ ਕਰਾ ਦੇ

8. ਅਵਾਜ਼ਾਂ

ਡਰ ਲੱਗਦਾ ਮੈਨੂੰ ਬੋਲਣ ਤੋ ਬੜੇ ਜ਼ੇਲਾਂ ਦੇ ਵਿੱਚ ਡੱਕੇ ਨੇ ਖਾਕੀ ਬਾਰੇ ਬੋਲਣ ਤੇ ਬੜੇ ਸੂਰਜ ਤੋ ਪਹਿਲਾਂ ਚੱਕੇ ਨੇ ਇਨਸਾਨੀਅਤ ਇਨ੍ਹਾਂ ਵਿਚ ਮਰ ਗਈ ਏ ਚੰਦ ਸਿੱਕਿਆਂ ਦੇ ਇਹ ਸੱਕੇ ਨੇ ਇਨਕਲਾਬੀ ਆਵਾਜ਼ਾਂ ਨੱਪਣ ਲਈ ਸਰਕਾਰ ਨੇ ਗੁੰਡੇ ਰੱਖੇ ਨੇ ਧੀਆਂ ਮਾਵਾਂ ਨਾਲ ਕਰ ਬਲਾਤਕਾਰ ਵਾਲ ਹੋ ਗਏ ਇਨ੍ਹਾਂ ਦੇ ਕੱਕੇ ਨੇ ਨੌਜਵਾਨ ਪੰਜਾਬੀਆਂ ਦੇ ੮੪ ਵਿੱਚ ਇਨ੍ਹਾਂ ਦੈਂਤਾਂ ਮਾਰੇ ਫੱਕੇ ਨੇ ਅੱਜ ਵੀ ਆਵਾਜ਼ਾਂ ਨੱਪਦੇ ਨੇ ਸਰਕਾਰ ਦੇ ਪੀਲੇ ਪੱਕੇ ਨੇ

9. ਇਸ਼ਕ ਦੀ ਗੱਲ

ਹੁਣ ਕਿਉਂ ਆਇਆਂ ਏ ਮੇਰੇ ਕੋਲ ਮੈਨੂੰ ਛੱਡ ਗਿਆ ਸੀ ਨਾ ਮੈ ਤੇਰਾ ਧੰਨਵਾਦੀ ਹਾਂ ਤੂੰ ਮੈਨੂੰ ਇਸ਼ਕ ਤੇ ਲਿਖਣ ਨਾ ਦਿੱਤਾ ਮੈਂ ਕਦੇ ਲਿਖਾਂਗਾ ਵੀ ਨਹੀਂ ਮੈਂ ਮੇਰੇ ਘਰ ਤੇ ਲਿਖਾਂਗਾ ਮੇਰੇ ਖੇਤ ਦੇ ਵਿੱਚ ਪਿੱਪਲ ਹੈ ਜਿਹੜਾ ਮੈਂ ਉਸ ਦੇ ਡਰ ਤੇ ਲਿਖਾਂਗਾ ਮੈਂ ਨਵੇਂ ਚੱਲ ਰਹੇ ਕੋਹੜ ਚਿੱਟੇ ਦੀ ਜੜ੍ਹ ਤੇ ਲਿਖਾਂਗਾ ਸਾਡੇ ਕੱਚੇ ਕੋਠੇ ਦੀਆਂ ਇੱਟਾਂ ਦੇ ਵਿੱਚ ਮੈਂ ਘਰਕੀਨ ਦੇ ਘਰ ਤੇ ਲਿਖਾਂਗਾ ਮੈਂ ਤੰਦੂਰ ਵਿਚ ਮੱਚ ਗਏ ਨਾਰੀ ਦੇ ਸੁਪਨੇ ਦੀ ਸੜ ਤੇ ਲਿਖਾਂਗਾ ਵਾਅਦਾ ਰਿਹਾ ਤੇਰੇ ਨਾਲ ਮੈ ਇਸ਼ਕ ਤੇ ਨਾਂ ਮਰਕੇ ਲਿਖਾਂਗਾ

10. ਦਾਤਰੀ ਉਂਗਲਾਂ ਵੱਢਦੀ ਏ

ਦਾਤਰੀ ਉਂਗਲਾਂ ਵੱਢਦੀ ਏ ਕਹੀ ਸਾਡੇ ਪੈਰ ਦਾ ਮਾਸ ਖਾਂਦੀ ਏ ਭੂੰਡ ਮੋਟਾ ਕਰ ਦਿੰਦਾ ਏ ਸਾਨੂੰ ਮੋਟਰ ਵਾਲਾਂ ਸਟਾਟਰ ਜਾਂਨ ਲੈਂਦਾ ਏ ਸਾਡੇ ਘਰ ਦਾ ਲਾਣੇਦਾਰ ਬਿਨਾਂ ਪੱਖੇ ਤੋ ਮੱਛਰ ਦੇ ਵਿੱਚ ਪੈਂਦਾ ਏ ਘਰਾਂ ਦੀਆਂ ਇੱਟਾਂ ਸਾਡੇ ਪਿੱਲੀਆਂ ਨੇ ਛੱਤਾਂ ਡਿੱਗਣ ਦਾ ਖ਼ਤਰਾ ਰਹਿੰਦਾ ਏ ਇਨਸਾਨੀ ਬਿਮਾਰੀ ਤੋਂ ਡਰ ਨਹੀਂ ਡਰ ਲਗਦਾ ਮੀਂਹ ਜਦੋਂ ਗੜੇ ਲੈਕੇ ਪੈਂਦਾ ਏ ਰੁੱਖਾਂ ਦੀ ਛਾਂ ਤਾਂ ਮਾਪ ਲਈ ਏ ਸੂਰਜ ਡੁੱਬਣ ਵਿਚ ਕਿੰਨਾ ਸਮਾਂ ਰਹਿੰਦਾ ਏ

11. ਇਹ ਜ਼ਿੰਦਗੀ ਦਾ ਪੈਂਡਾ ਮੁਕਦਾ ਨਹੀਂ ਸੱਜਣਾ

ਅੱਖੀਆਂ ਵਿੱਚੋਂ ਪਾਣੀ ਰੁਕਦਾ ਨਹੀਂ ਸੱਜਣਾ ਇਹ ਜ਼ਿੰਦਗੀ ਦਾ ਪੈਂਡਾ ਮੁਕਦਾ ਨਹੀਂ ਸੱਜਣਾ ਰੁੱਖ ਖਾਬਾਂ ਵਾਲੇ ਦੇ ਪੱਤੇ ਝੜ ਗਏ ਨੇ ਪਰ ਫਿਰ ਵੀ ਮਰ ਜਾਣਾ ਸੁਕਦਾ ਨਹੀਂ ਸੱਜਣਾ ਰੂਹ ਦਾ ਇਸ਼ਕ ਰੂਹ ਤੇ ਵਾਰ ਹੋਇਆ ਏ ਸਵਾਲ ਏਥੇ ਜਿਸਮਾਂ ਦੀ ਭੁੱਖ ਦਾ ਨਹੀਂ ਸੱਜਣਾ ਦਰਦ ਦੇ ਨਾਲ ਸੀਨਾ ਸੁੰਨ ਹੋ ਗਿਆ ਏ ਇਹ ਵੀ ਗੱਲ ਨਹੀਂ ਦਿਲ ਮੇਰਾ ਦੁੱਖਦਾ ਨਹੀਂ ਸੱਜਣਾ ਹੋ ਜਾਂਦਾ ਏ ਇਜ਼ਹਾਰ ਜ਼ਮਾਨਾ ਚਿਹਰਾ ਪੜ ਲੈਂਦਾ ਇਸ਼ਕ ਮੁਸ਼ਕ ਲੁਕਾਈਆਂ ਲੁਕਦਾ ਨਹੀਂ ਸੱਜਣਾ ਪੰਗਾ ਤਾਂ ਇਹ ਕੀ ਅਕਾਤੋ ਬਾਹਰ ਹੋ ਗਿਆ ਏ ਯਾਰ ਤਾਂ ਮੇਰਾ ਮੂੰਹ ਮੇਰੇ ਤੇ ਥੁਕਦਾ ਨਹੀਂ ਸੱਜਣਾ ਸ਼ਬਦਾਂ ਦੇ ਵਾਰ ਨੇ ਨਾ ਜੀਣ ਨਾ ਮਰਨ ਦਿੱਤਾ ਸੁਣਿਆ ਸੀ ਮੈਂ ਆਸ਼ਿਕ ਕਦੇ ਝੁਕਦਾ ਨਹੀਂ ਸੱਜਣਾ ਚਾਨਣ ਵਲ ਨੂੰ ਨਹੀਂ ਹਨ੍ਹੇਰੇ ਵੱਲ ਨੂੰ ਪੈ ਗਏ ਆ ਜ਼ਿੰਦਗੀ ਦਾ ਪੈਂਡਾ ਦਿਲ ਤੇ ਮੁਕਦਾ ਨਹੀਂ ਸੱਜਣਾਂ ਅੱਖੀਆਂ ਵਿੱਚੋਂ ਪਾਣੀ ਰੁਕਦਾ ਨਹੀਂ ਸੱਜਣਾ ਇਹ ਜ਼ਿੰਦਗੀ ਦਾ ਪੈਂਡਾ ਮੁਕਦਾ ਨਹੀਂ ਸੱਜਣਾ ਰੁੱਖ ਖਾਬਾਂ ਵਾਲੇ ਦੇ ਪੱਤੇ ਝੜ ਗਏ ਨੇ ਪਰ ਫਿਰ ਵੀ ਮਰ ਜਾਣਾ ਸੁਕਦਾ ਨਹੀਂ ਸੱਜਣਾ