ਸਰਵਰਿੰਦਰ ਗੋਇਲ ਦਾ ਜਨਮ 1982 ਵਿੱਚ ਪਿੰਡ ਸੰਗਤ ਮੰਡੀ (ਜ਼ਿਲਾ ਬਠਿੰਡਾ) ਵਿਖੇ ਪਿਤਾ ਸ਼੍ਰੀ ਦੁਲਾਰੀ ਲਾਲ ਗੋਇਲ
ਤੇ ਮਾਤਾ ਸ਼੍ਰੀਮਤੀ ਮਾਇਆ ਦੇਵੀ ਦੇ ਘਰ ਹੋਇਆ । ਉਨ੍ਹਾਂ ਨੇ ਮੁੱਢਲੀ ਵਿੱਦਿਆ ਸੰਗਤ ਮੰਡੀ ਤੋਂ ਹਾਸਲ ਕੀਤੀ ਅਤੇ ਉਰਦੂ ਭਾਸ਼ਾ ਦੀ
ਤਾਲੀਮ ਆਪਣੇ ਪਿਤਾ ਤੋਂ ਹਾਸਿਲ ਕੀਤੀ। ਉਸਤੋਂ ਬਾਅਦ ਗ੍ਰੈਜੂਏਸ਼ਨ ਦੀ ਸਿੱਖਿਆ ਐੱਮ.ਜੀ.ਡੀ.ਏ.ਵੀ ਕਾਲਜ਼ ਬਠਿੰਡਾ ਤੋਂ ਹਾਸਿਲ ਕੀਤੀ
ਅਤੇ ਐਲ. ਐਲ. ਬੀ ਦੀ ਡਿਗ੍ਰੀ ਸਾਲ 2005 ਵਿਚ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਤੋਂ ਪ੍ਰਾਪਤ ਕੀਤੀ। ਉਸਤੋਂ ਬਾਅਦ 2
ਸਾਲ ਜ਼ਿਲਾ ਅਦਾਲਤ ਮਾਨਸਾ ਅਤੇ ਜ਼ਿਲਾ ਅਦਾਲਤ ਬਠਿੰਡਾ ਵਿਖੇ ਵਕਾਲਤ ਦੀ ਪਰੈਕਟਿਸ ਕੀਤੀ ਅਤੇ 2007 ਵਿਚ ਪੰਜਾਬ ਐਂਡ
ਹਰਿਆਣਾ ਹਾਈ ਕੋਰਟ ਚੰਡੀਗੜ੍ਹ ਪਰੈਕਟਿਸ ਸ਼ੁਰੂ ਕੀਤੀ ਅਤੇ ਅੱਜ ਭੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਬਤੌਰ ਵਕੀਲ
ਪ੍ਰੈਕਟਿਸ ਕਰਦੇ ਹਨ। ਕਵਿਤਾ ਪੜ੍ਹਨ, ਸੰਗੀਤ ਸੁਣਨ ਦੇ ਸ਼ੌਂਕ ਨੇ ਲਿਖਣ ਦੀ ਆਦਤ ਪਾ ਦਿਤੀ। ਆਦਤ ਨੂੰ ਸੰਤੁਸਟ ਕਰਨ ਲਈ ਕੁਛ ਉਰਦੂ,
ਪੰਜਾਬੀ ਅਤੇ ਹਿੰਦੀ ਭਾਸ਼ਾ ਵਿਚ ਲਿਖੀਆਂ ਅਤੇ ਅੰਗਰੇਜ਼ੀ ਭਾਸ਼ਾ ਵਿਚ ਕੁਛ ਲਘੁ ਕਹਾਣੀਆਂ ਭੀ ਲਿਖੀਆਂ। ਸਰਵਰਿੰਦਰ ਗੋਇਲ ਕਵਿਤਾਵਾਂ
ਲਿਖਣ ਸਮੇਂ "ਸਰਕਸ਼" ਤਖੱਲੁਸ ਦਾ ਪ੍ਰਯੋਗ ਕਰਦੇ ਹਨ ।