Sandeep Kumar Nar ਸੰਦੀਪ ਕੁਮਾਰ ਨਰ
ਸੰਦੀਪ ਕੁਮਾਰ ਨਰ (੧੯ ਫਰਵਰੀ ੧੯੯੨-) ਦਾ ਜਨਮ ਪਿੰਡ ਖਮਾਚੋਂ (ਬੰਗਾ) ਵਿਖੇ
ਪਿਤਾ ਸ਼੍ਰੀ ਰਾਮ ਚੰਦਰ ਅਤੇ ਮਾਤਾ ਸ਼੍ਰੀਮਤੀ ਮਨਜੀਤ ਕੌਰ ਦੇ ਘਰ ਹੋਇਆ । ਉਨ੍ਹਾਂ ਦਾ
ਪਾਲਣ ਪੋਸ਼ਣ ਬਲਾਚੌਰ (ਜਿਲ੍ਹਾ ਸ਼ਹਿਦ ਭਗਤ ਸਿੰਘ ਨਗਰ) ਵਿੱਚ ਹੋਇਆ । ਉਨ੍ਹਾਂ ਦੀ ਵਿਦਿਅਕ
ਯੋਗਤਾ: ਐਮ. ਏ. (ਥਿਏਟਰ ਐਂਡ ਟੈਲੀਵਿਜ਼ਨ) ਹੈ । ਉਨ੍ਹਾਂ ਦਾ ਸ਼ੌਕ ਪੰਜਾਬੀ ਅਤੇ ਹਿੰਦੀ ਵਿੱਚ ਕਵਿਤਾਵਾਂ
ਅਤੇ ਕਹਾਣੀਆਂ ਲਿੱਖਣਾ ਹੈ । ਉਹ ਗੀਤ ਸੰਗੀਤ ਰਾਹੀਂ ਥਿਏਟਰ ਲਈ ਕੁੱਝ ਕਰਨ ਦੀ ਚਾਹਤ ਰੱਖਦੇ ਹਨ ।
ਉਨ੍ਹਾਂ ਦੀ ਇੱਛਾ ਮਨੋਰੰਜਨ ਜਗਤ ਰਾਹੀਂ ਸਮਾਜ ਸੇਵਾ ਕਰਨ ਦੀ ਹੈ ।