Sain Akhtar Lahori ਸਾਈਂ ਅਖ਼ਤਰ ਲਹੌਰੀ

ਸਾਈਂ ਅਖ਼ਤਰ ਲਾਹੌਰੀ ਲਹਿੰਦੇ ਪੰਜਾਬ ਦੇ ਮਸ਼ਹੂਰ ਪੰਜਾਬੀ ਕਵੀ ਹੋਏ ਹਨ । ਉਹ ਲਾਹੌਰ ਦੇ ਰਹਿਣ ਵਾਲੇ ਸਨ, ਪਰ ਪੇਂਡੂ ਜੀਵਨ ਦੇ ਵੀ ਉਨ੍ਹਾਂ ਦੀ ਰਚਨਾ ਵਿੱਚ ਭਰਪੂਰ ਦਰਸ਼ਨ ਹੁੰਦੇ ਹਨ । ਉਹ ਲੋਕਾਂ ਦੇ ਹਰਮਨ ਪਿਆਰੇ ਪਰ ਵੇਲੇ ਦੀਆਂ ਸਰਕਾਰਾਂ ਦੇ ਖਿਲਾਫ਼ ਜੂਝਣ ਵਾਲੇ ਕਵੀ ਉਸਤਾਦ ਦਾਮਨ ਦੇ ਸ਼ਾਗਿਰਦ ਸਨ । ਉਨ੍ਹਾਂ ਦੀ ਕਵਿਤਾ ਉਨ੍ਹਾਂ ਮੁਤਾਬਿਕ ਤਨਜ ਤੇ ਮਿਜਾਹ (ਵਿਅੰਗ ਤੇ ਹਾਸੇ ) ਦਾ ਸੁਮੇਲ ਹੈ । ਉਨ੍ਹਾਂ ਨੇ ਸਮਾਜ, ਧਰਮ ਤੇ ਸਰਕਾਰਾਂ 'ਚ ਆਈਆਂ ਕੁਰੀਤੀਆਂ ਤੇ ਕਰਾਰੀ ਸੱਟ ਮਾਰੀ ਹੈ । ਉਨ੍ਹਾਂ ਨੂੰ ਬਹੁਤਾ ਲੋਕ ਉਨ੍ਹਾਂ ਦੀ ਕਾਵਿ-ਰਚਨਾ 'ਅੱਲ੍ਹਾ ਮੀਆਂ ਥੱਲੇ ਆ' ਕਰਕੇ ਜਾਣਦੇ ਹਨ ।