Hazrat Sachal Sarmast ਹਜ਼ਰਤ ਸੱਚਲ ਸਰਮਸਤ
ਹਜ਼ਰਤ ਸੱਚਲ ਸਰਮਸਤ (੧੭੩੯–੧੮੨੯) ਦਾ ਜਨਮ ਸਿੰਧ ਵਿੱਚ ਰਾਣੀਪੁਰ ਦੇ ਨੇੜੇ ਦਰਾਜ਼ ਵਿੱਚ ਹੋਇਆ । ਉਹਨਾਂ ਦਾ ਅਸਲੀ ਨਾਂ ਅਬਦੁਲ ਵਹਾਬ ਫ਼ਾਰੂਕੀ ਸੀ । ਸੱਚਲ ਅਤੇ ਸੱਚੁ ਉਨ੍ਹਾਂ ਦੇ ਉਪ-ਨਾਂ ਸਨ । ਉਹ ਕਿਉਂਕਿ ਰੂਹਾਨੀ ਰੰਗ ਵਿੱਚ ਰੰਗੇ ਰਹਿੰਦੇ ਸਨ, ਇਸ ਲਈ ਉਨ੍ਹਾਂ ਦੇ ਮੁਰੀਦ ਉਨ੍ਹਾਂ ਨੂੰ ਸਰਮਸਤ ਕਹਿੰਦੇ ਸਨ । ਉਨ੍ਹਾਂ ਨੂੰ ਸੱਤ ਬੋਲੀਆਂ, ਅਰਬੀ, ਸਿੰਧੀ, ਸਰਾਇਕੀ, ਪੰਜਾਬੀ, ਉਰਦੂ, ਫਾਰਸੀ ਅਤੇ ਬਲੋਚੀ, ਵਿੱਚ ਕਾਵਿ ਰਚਨਾ ਕਰਕੇ ਸ਼ਾਇਰ-ਏ-ਹਫ਼ਤ-ਜ਼ਬਾਂ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਰਚਨਾ ਰਾਹੀਂ ਮਨੁੱਖਤਾ ਲਈ ਪਿਆਰ ਦਾ ਸੁਨੇਹਾ ਦੂਰ ਦੂਰ ਤੱਕ ਪੁਚਾਇਆ ।