Ranjit Kaur Savi
ਰਣਜੀਤ ਕੌਰ ਸਵੀ

ਰਣਜੀਤ ਕੌਰ ਸਵੀ ਪੰਜਾਬੀ ਕਵਿਤਾ, ਗ਼ਜ਼ਲ ਤੇ ਗੀਤ ਦੀ ਸਹਿਜ ਸਿਰਜਕ ਕਵਿੱਤਰੀ ਹੈ । ਉਹਨਾਂ ਦਾ ਜਨਮ 1 ਅਕਤੂਬਰ 1982 ਨੂੰ ਨੂੰ ਪਿਤਾ ਸਰਦਾਰ ਗੁਰਮੇਲ ਸਿੰਘ ਦੇ ਘਰ ਮਾਤਾ ਰਜਿੰਦਰ ਕੌਰ ਦੀ ਕੁੱਖੋਂ ਹੋਇਆ। ਉਹਨਾਂ ਦੇ ਪਤੀ ਦਾ ਸ. ਅਰੀਜੀਤ ਸਿੰਘ ਹਨ । ਰਣਜੀਤ ਕੌਰ ਸਵੀ ਦੀ ਵਿੱਦਿਅਕ ਯੋਗਤਾ ਐੱਨ.ਟੀ.ਟੀ , ਆਈ ਟੀ ਆਈ, ਅਤੇ ਐੱਮ.ਏ. ਪੰਜਾਬੀ ਹੈ। ਉਹਨਾਂ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਰਿਹਾ, ਪਰ 2008 ਵਿੱਚ ਇਹ ਸ਼ੌਂਕ ਉੱਭਰਕੇ ਸਾਹਮਣੇ ਆਇਆ। ਰਣਜੀਤ ਕੌਰ ਸਵੀ ਨੇ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਆਪਣੀਆਂ ਰਚਨਾਵਾਂ ਵੀ ਛਪਵਾਈਆਂ। ਉਹਨਾਂ ਦੇ ਦੋ ਗੀਤ ਵੀ ਰਿਕਾਰਡ ਹੋ ਚੁੱਕੇ ਹਨ। ਰਣਜੀਤ ਕੌਰ ਸਵੀ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਮਿਲ ਚੁੱਕੇ ਹਨ। ਉਹ ਕਵੀ ਦਰਬਾਰਾਂ ਵਿੱਚ ਵੀ ਆਪਣੀ ਹਾਜ਼ਰੀ ਭਰਦੇ ਹਨ। ਉਹਨਾਂ ਦੀ ਕਿਤਾਬ ਰਮਜ਼ਾਂ (2017) ਦਾ ਦੂਜਾ ਐਡੀਸ਼ਨ (2018) ਵਿੱਚ ਛੱਪ ਚੁੱਕਾ ਹੈ।ਇੱਕ ਕਿਤਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਵੱਲੋਂ ਸਾਂਝੀ ਕਹਾਣੀਆਂ ਦੀ ਕਿਤਾਬ "ਸਰਹੱਦੋਂ ਪਾਰ ਚਾਰ ਕਿਲੋਮੀਟਰ" (2019) ਛਪ ਚੁੱਕੀ ਹੈ। ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ( ਰਜਿ ) ਚੰਡੀਗੜ੍ਹ ਵੱਲੋਂ ਹੋਣਹਾਰ ਧੀ ਪੰਜਾਬ ਦੀ ਅਵਾਰਡ 2018 ਨਾਲ ਵੀ ਸਨਮਾਨਿਤ ਹਨ।ਇਸ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਤੋਂ ਸਨਮਾਨ ਹਾਸਲ ਕਰ ਚੁੱਕੇ ਹਨ।