Rajesh Babbi ਰਾਜੇਸ਼ ਬੱਬੀ

ਗੁਰਦਾਸਪੁਰ ਜਿਲ੍ਹੇ ਦੇ ਸਰਹੱਦੀ ਪਿੰਡ ਅੱਲੜ੍ਹ ਪਿੰਡੀ ਦੇ ਜੰਮਪਲ ਰਾਜੇਸ਼ ਕੁਮਾਰ ਉਰਫ਼ ਬੱਬੀ ਕਿੱਤੇ ਵਜੋਂ ਪ੍ਰਾਇਮਰੀ ਅਧਿਆਪਕ ਹਨ। ਅੱਜ ਕੱਲ੍ਹ ਉਹ ਗੁਰਦਾਸਪੁਰ ਵਿਖੇ ਰਹਿ ਰਹੇ ਹਨ। ਅਧਿਆਪਨ ਦੇ ਕਿੱਤੇ ਦੇ ਨਾਲ-ਨਾਲ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਇੱਕ ਵਧੀਆ ਨਾਮ ਬਣਾ ਚੁੱਕੇ ਹਨ। ਉਹ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਨਾਮ ਦੀ ਇੱਕ ਸੰਸਥਾ ਵੀ ਚਲਾ ਰਹੇ ਹਨ ਜੋ ਕਿ ਅੱਜ ਤੱਕ ਹਜ਼ਾਰਾ ਲੋਕਾਂ ਨੂੰ ਖੂਨ ਮੁਹੱਈਆ ਕਰਵਾ ਕੇ ਉਨ੍ਹਾ ਨੂੰ ਜੀਵਨ ਦਾਨ ਦੇ ਚੁੱਕੇ ਹਨ। ਉਨ੍ਹਾ ਦੀ ਸੰਸਥਾ ਨੂੰ ਪੰਜਾਬ ਸਰਕਾਰ ਵੱਲੋਂ ਲਗਾਤਾਰ ਪਿਛਲੇ ਤਿੰਨ ਸਾਲ ਤੋਂ ਵਧੀਆ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸ਼ਨ ਅਤੇ ਹੋਰ ਕਈ ਸਮਾਜ ਸੇਵੀ ਸੰਗਠਨਾ ਵੱਲੋਂ ਉਨ੍ਹਾ ਨੂੰ ਅਨੇਕਾ ਵਾਰ ਸਨਮਾਨਿਤ ਕੀਤਾ ਜਾ ਚੁੱਕਿਆ ਹੈ।