Rai Muhammad Khan Nasir ਰਾਏ ਮੁਹੰਮਦ ਖ਼ਾਨ ਨਾਸਿਰ

ਰਾਏ ਮੁਹੰਮਦ ਖ਼ਾਨ ਨਾਸਿਰ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਹਨ । ਉਨ੍ਹਾਂ ਦਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋਵੇਂ ਪਾਸੀਂ ਬਹੁਤ ਆਦਰ ਸਤਿਕਾਰ ਹੈ ।

ਪੰਜਾਬੀ ਸ਼ਾਇਰੀ : ਰਾਏ ਮੁਹੰਮਦ ਖ਼ਾਨ ਨਾਸਿਰ

Punjabi Poetry : Rai Muhammad Khan Nasir



ਖਾਲੀ ਬਾਹਵਾਂ ਦਰਦ ਫਰੋਲਣ

ਖਾਲੀ ਬਾਹਵਾਂ ਦਰਦ ਫਰੋਲਣ ਸੀਨੇ ਲਾਵਾਂ ਦਰਦ ਫਰੋਲਣ ਦੀਵੇ ਸੁਣ ਕੇ ਮਰ ਜਾਂਦੇ ਨੇ ਜਦੋਂ ਹਵਾਵਾਂ ਦਰਦ ਫਰੋਲਣ ਧਰਤੀ ਤੇ ਕੋਈ ਸੁੱਖ ਨਾ ਦਿਸੇ ਜੇਕਰ ਮਾਵਾਂ ਦਰਦ ਫਰੋਲਣ ਬੰਦਾ ਬਣੇ ਤਮਾਸ਼ਾ ਉਦੋਂ ਜਦ ਵੀ ਸਾਹਵਾਂ ਦਰਦ ਫਰੋਲਣ ਫੇਰ ਬਨੇਰੇ ਆ ਬੈਠਾ ਏਂ ਕੂੜਿਆ ਕਾਵਾਂ ਦਰਦ ਫਰੋਲਣ ਜੇ ਪੱਥਰ ਨਈਂ ਪਾਣੀ ਹੁੰਦਾ ਮੈਂ ਮੁੜ ਆਵਾਂ ਦਰਦ ਫਰੋਲਣ ਬੁੱਢਿਆ ਪਿੱਪਲਾ ਤੇਰੀ ਕਿਸਮਤ ਤੇਰੀਆਂ ਛਾਵਾਂ ਦਰਦ ਫਰੋਲਣ ਜੁੱਸੇ ਠਰ ਕੇ ਮਰ ਨਾ ਜਾਵਣ ਜੇ ਨਾ ਹਾਵਾਂ ਦਰਦ ਫਰੋਲਣ ਅੱਜ ਮੈਂ ਆਪਣੇ ਆਪ 'ਚੋਂ ਲੰਘਣਾ ਏ ਅੱਜ ਨਾ ਰਾਹਵਾਂ ਦਰਦ ਫਰੋਲਣ ਰੱਬਾ 'ਨਾਸਿਰ' ਤੈਥੋਂ ਪੁੱਛਦਾ ਏ ਕਿਥੇ ਜਾਵਾਂ ਦਰਦ ਫਰੋਲਣ

ਤੂੰ ਹਰ ਜਾਣਾ ਈ, ਮੁੜ ਨਾ ਆਖੀਂ

ਤੂੰ ਹਰ ਜਾਣਾ ਈ, ਮੁੜ ਨਾ ਆਖੀਂ ਮੈਂ ਮਰ ਜਾਣਾ ਈ, ਮੁੜ ਨਾ ਆਖੀਂ ਤੂੰ ਹਾਸੇ ਨਾਲ ਭਾਵੇਂ ਆਖਿਆ ਮੈਂ ਕਰ ਜਾਣਾ ਈ, ਮੁੜ ਨਾ ਆਖੀਂ ਮੇਰੇ ਅੰਦਰ ਝਾਤ ਨਾ ਪਾਵੀਂ ਜੇ ਘਰ ਜਾਣਾ ਈ, ਮੁੜ ਨਾ ਆਖੀਂ ਅਕਲੇ! ਉਂਝ ਤੂੰ ਹਟਕੀ ਰੱਖੀਂ ਮੈਂ ਪਰ ਜਾਣਾ ਈ, ਮੁੜ ਨਾ ਆਖੀਂ ਏਸ ਜ਼ੁਲਮ ਤੇ ਮਾਣ ਏ ਤੈਨੂੰ ਮੈਂ ਜਰ ਜਾਣਾ ਈ, ਮੁੜ ਨਾ ਆਖੀਂ ਮੈਨੂੰ ਵਿੱਚੋਂ ਜੇ ਕੱਢਿਓ ਈ ਮੰਜ਼ਰ ਜਾਣਾ ਈ, ਮੁੜ ਨਾ ਆਖੀਂ ਰਾਤੇ ਮੈਨੂੰ ਸੌਣ ਨਾ ਦੇਵੀਂ ਚੰਨ ਠਰ ਜਾਣਾ ਈ, ਮੁੜ ਨਾ ਆਖੀਂ ਪੱਥਰਾ ਡੁੱਬ ਕੇ ਤੂੰਈਓ ਮਰਨਾ ਈ ਕੱਖ ਤਰ ਜਾਣਾ ਈ, ਮੁੜ ਨਾ ਆਖੀਂ ਤੂੰ ਆਖੇਂ ਤੇ ਆ ਜਾਨਾ ਮੈਂ ਓਦਰ ਜਾਣਾ ਈ, ਮੁੜ ਨਾ ਆਖੀਂ ਜੇ ਨਾ ਚੰਗਾ ਪੁੱਤਰ ਜੰਮਿਓ ਈ ਔਤਰ ਜਾਣਾ ਈ, ਮੁੜ ਨਾ ਆਖੀਂ ਨੀਵੀਂਏ ਥਾਰੇ ਅੱਜ ਲੱਗਦਾ ਏ ਮੀਂਹ ਵਰ੍ਹ ਜਾਣਾ ਈ, ਮੁੜ ਨਾ ਆਖੀਂ ਮੈਂ ਨੂੰ ਚਾ ਕ ਭੋਂਏ ਤੇ ਟੁਰਨਾਂ ਏ ਨਿੱਘਰ ਜਾਣਾ ਈ, ਮੁੜ ਨਾ ਆਖੀਂ ਅੱਖ ਤੋਂ ਅੱਥਰ ਸੋਚ ਕੇ ਮੰਗੀਂ ਦਿਲ ਖਰ ਜਾਣਾ ਈ, ਮੁੜ ਨਾ ਆਖੀਂ ਮੈਨੂੰ ਮਾਰ ਕੇ ਕੁੰਜ ਲਵੀਂ ਮੈਂ ਖਿੱਲਰ ਜਾਣਾ ਈ, ਮੁੜ ਨਾ ਆਖੀਂ ਸੂਲੀ ਦਾ ਸੱਦ ਸੁਨਣ ਤੋਂ ਪਾਹਰੋਂ ਨਾਸਿਰ ਜਾਣਾ ਈ, ਮੁੜ ਨਾ ਆਖੀਂ

ਰਾਤ ਫਰੋਲ ਕੇ, ਕੀ ਲੱਧਾ ਈ

ਰਾਤ ਫਰੋਲ ਕੇ, ਕੀ ਲੱਧਾ ਈ ਕਾਲਾ ਬੋਲ ਕੇ, ਕੀ ਲੱਧਾ ਈ ਬੂਹਿਓਂ ਬਾਹਰ ਵੀ ਆਪ ਖੜ੍ਹਾ ਏਂ ਬੂਹਾ ਖੋਲ੍ਹ ਕੇ, ਕੀ ਲੱਧਾ ਈ ਕਿਉਂ ਨੀ ਜਿੰਦੇ! ਰਾਹ ਜਾਂਦੇ ਦਾ ਮਿੱਟੀ ਫੋਲ ਕੇ, ਕੀ ਲੱਧਾ ਈ ਮੈਥੋਂ ਅੱਜ ਮਨਸੂਰ ਵੀ ਪੁੱਛਿਆ ਸਿੱਧਾ ਬੋਲ ਕੇ, ਕੀ ਲੱਧਾ ਈ ਨੰਗੇ ਰੁੱਖ ਨੂੰ ਚਿੜੀਆਂ ਆਖਣ ਚੌਖਾ ਡੋਲ ਕੇ, ਕੀ ਲੱਧਾ ਈ ਕੱਖੋਂ ਹੌਲਾ ਹੋਇਆ ਵਾਨਾ ਏਂ ਮੈਨੂੰ ਤੋਲ ਕੇ, ਕੀ ਲੱਭਾ ਈ ਕੱਜ ਦੇ ਅੰਮ੍ਰਿਤ ਰਸ ਇੱਚ ਨਾਸਿਰ ਨੰਗ ਨੂੰ ਘੋਲ ਕੇ, ਕੀ ਲੱਧਾ ਈ

ਜੇ ਏਸ ਰਾਤ ਸਵੇਰਾ ਹੋਣਾ ਏਂ

ਜੇ ਏਸ ਰਾਤ ਸਵੇਰਾ ਹੋਣਾ ਏਂ ਮੁੜ ਤਾਂ ਤੂੰ ਵੀ ਮੇਰਾ ਹੋਣਾ ਏਂ ਮੈਂ ਹੋਣਾ ਏਂ ਆਪਣੇ ਓਲ੍ਹੇ ਰੋਂਦਾ ਚਾਰ ਚੁਫ਼ੇਰਾ ਹੋਣਾ ਏਂ ਮੈਨੂੰ ਜਿਊਂਦਾ ਰੱਖਣ ਦੇ ਲਈ ਮੇਰਾ ਮਰਨ ਬਤੇਥੇਰਾ ਹੋਣਾ ਏਂ ਹਿੱਕ ਵਾਰੀ ਮੰਨ ਵੇਖੀਂ ਦਿਲ ਦੀ ਮੁੜ ਕੇ ਹਾਲ ਜੋ ਤੇਰਾ ਹੋਣਾ ਏਂ ਐਵੇਂ ਕਿਸੇ ਨਹੀਂ ਤੈਨੂੰ ਸੱਦਿਆ ਓਥੇ ਘੁੱਪ ਹਨੇਰਾ ਹੋਣਾ ਏਂ ਤੂੰ ਵੜਨਾ ਏਂ ਵੇੜ੍ਹੇ ਮੇਰੇ ਮੁੜ ਹਰ ਕੰਧ ਬਨੇਰਾ ਹੋਣਾ ਏਂ ਜਿਥੇ ਡੁੱਬਿਆ ਸਾਂ ਮੈਂ ਓਥੇ ਅੱਜ ਵੀ ਘੁੰਮਣ ਘੇਰਾ ਹੋਣਾ ਏਂ ਮੌਤ ਦੇ ਵੇੜ੍ਹੇ ਤੇਰਾ ਨਾਸਿਰ ਜੋਗੀ ਆਲ਼ਾ ਫੇਰਾ ਹੋਣਾ ਏਂ

ਪਹਿਲੋਂ ਵੇੜ੍ਹਾ ਹੱਦ ਬਣਦਾ ਏ

ਪਹਿਲੋਂ ਵੇੜ੍ਹਾ ਹੱਦ ਬਣਦਾ ਏ ਮੁੜ ਜਾ ਰੋੜਾ ਕੰਧ ਬਣਦਾ ਏ ਅਣਖ ਦਾ ਲੰਬੂ ਪਹਿਲੋਂ ਤੱਤਾ ਬਣਦਾ ਬਣਦਾ ਠੰਡ ਬਣਦਾ ਏ ਵੇਖ ਕੇ ਤੈਨੂੰ ਸੰਭਲਣ ਤੀਕਰ ਚੋਖਾ ਸਾਰਾ ਪੰਧ ਬਣਦਾ ਏ ਹਾਲੀ ਰੰਗਾਂ ਓਲ੍ਹੇ ਬੈਠਾਂ ਵੇਖੋ ਮੰਜ਼ਰ ਕਦ ਬਣਦਾ ਏ ਲਾਸ਼ ਤੋਂ ਖੋਂਹਵੇਂ ਪਰਛਾਵਾਂ ਤੇ ਮੁੜ ਹਸਤੀ ਦਾ ਰੱਦ ਬਣਦਾ ਏ ਅਪਣੇ ਆਪ ਚੋਂ ਆਪੇ ਨਿਕਲੇ ਬੰਦਾ ਬਣਦਾ ਤਦ ਬਣਦਾ ਏ ਮੈਨੂੰ ਪੂਰਾ ਹਿੱਸਾ ਦੇਵੋ ਮੇਰਾ ਮੈਂ ਵਿਚ ਅੱਧ ਬਣਦਾ ਏ ਰੁਸ ਕੇ ਟੁਰਿਆ ਜਾਂਦਾ ਈ 'ਨਾਸਿਰ' ਤੇਰਾ ਮਗਰੋਂ ਸੱਦ ਬਣਦਾ ਏ

ਪੀੜਾਂ ਨੂੰ ਕੋਈ ਭੁੱਲ ਤਾਂ ਨਹੀਂ ਨਾ

ਪੀੜਾਂ ਨੂੰ ਕੋਈ ਭੁੱਲ ਤਾਂ ਨਹੀਂ ਨਾ ਮੰਜ਼ਿਲ ਪੰਧ ਦਾ ਮੁੱਲ ਤਾਂ ਨਹੀਂ ਨਾ ਮੰਜ਼ਰ ਨੂੰ ਹੁਣ ਕਿਹੜਾ ਆਖੇ ਰੰਗ ਵੀ ਜ਼ੁਜ ਨੇ ਕੁਲ ਤਾਂ ਨਹੀਂ ਨਾ ਵੇਲ਼ਾ ਪੱਟੀ ਬੰਨ੍ਹ ਛੱਡਦਾ ਏ ਪਰ ਬੰਦੇ ਜਾਂਦੇ ਘੁਲ਼ ਤਾਂ ਨਹੀਂ ਨਾ ਇੰਜ ਤਾਂ ਅੱਜ ਵੀ ਚਿੱਤਰ ਸਾਵਾ ਏ ਪਰ ਉਹ ਅਗਲੇ ਤੁਲ਼ ਤਾਂ ਨਹੀਂ ਨਾ ਤੇਰੇ ਜਿਹਾ ਚੰਨ ਲਗਦਾ ਏ ਪਰ ਤੇਰੇ ਜਿਹਾ ਬਿਲਕੁੱਲ ਤਾਂ ਨਹੀਂ ਨਾ! ਮੋਈ ਹਯਾਤੀ ਪੁੱਤ ਪੁੱਤ ਆਖੇ ਮੈਂ ਉਂਜ ਮੌਤ ਦਾ ਮੁੱਲ ਤਾਂ ਨਹੀਂ ਨਾ! ਆਸ ਖਿੜੇ ਤੇ ਸਾਹ ਖਿੜਦਾ ਏ ਉਂਜ ਇਹ ਸਾਹ ਕੋਈ ਫੁੱਲ ਤਾਂ ਨਹੀਂ ਨਾ ਅੰਬਰ ਝੋਲ਼ੀ ਛੰਡੇ ਵੀ ਤੇ ਤਾਰੇ ਜਾਂਦੇ ਡੁਲ੍ਹ ਤਾਂ ਨਹੀਂ ਨਾ ਦੇਖ ਤੂੰ ਉਹਨੂੰ ਝੁਕ ਕੇ 'ਨਾਸਿਰ' ਤੈਨੂੰ ਐਡੀ ਖੁਲ੍ਹ ਤਾਂ ਨਹੀਂ ਨਾ!

ਮੈਂ ਦਾ ਮਤਲਬ ਤੂੰ ਹੋਇਆ ਏ

ਮੈਂ ਦਾ ਮਤਲਬ ਤੂੰ ਹੋਇਆ ਏ ਤਦ ਚੁੱਲ੍ਹੇ ਵਿਚ ਧੂੰ ਹੋਇਆ ਏ ਹਰ ਹਿੱਕ ਅਲ (ਵੱਲ) ਕੰਡ ਕੀਤੀ ਏ ਤੇ ਤਾਂ ਤੇਰੇ ਵੱਲ ਮੂੰਹ ਹੋਇਆ ਏ ਮੈਂ ਹਿੱਕ ਸੁਖ ਦਾ ਸਾਹ ਹੁੰਦਾ ਹਾ ਮੁੜ ਇਹ ਹੋਵਣ ਜੂੰ ਹੋਇਆ ਏ ਕਿੰਦੀ ਯਾਦ ਦਾ ਚੇਤਰ ਚੜ੍ਹਿਆ ਪਿੰਡਾ ਲੂੰ ਲੂੰ ਹੋਇਆ ਏ ਜੂੰ ਮੈਂ ਸ਼ੌਕ ਦਾ ਰਸਤਾ ਮੱਲਿਆ ਸੌ ਸੌ ਮੀਲ ਕੜੂੰ ਹੋਇਆ ਏ ਮੈਂ ਮਿੱਟੀ ਦਾ ਐਂਹਦਾ ਮਤਲਬ ਮੇਰਾ ਹੋਂਦ ਘੜੂੰ ਹੋਇਆ ਏ ਜਿੰਨਾ ਭੁੱਖ ਤੋਂ ਪਾਸਾ ਵੱਟਿਆ ਉਨ੍ਹਾਂ ਨੇੜ ਸਗੂੰ ਹੋਇਆ ਏ ਰੁੱਤ ਉਘੜੀ ਕਿ ਅੱਖ ਉਘੜੀ ਏ ਕੁਛ ਤਾਂ ਨੀਂਦਰ ਨੂੰ ਹੋਇਆ ਏ ਜਾਂਦੀ ਰਾਤ ਨੂੰ ਮਿਲ ਲਾ 'ਨਾਸਿਰ' ਕਿਧਰੇ ਕੁਕੜੂੰ ਘੂੰ ਹੋਇਆ ਏ

ਰਾਹ ਕੋਲ਼ ਪਹਿਲੋਂ ਪੈਂਡਾ ਕੋਈ ਨਾਹ

ਰਾਹ ਕੋਲ਼ ਪਹਿਲੋਂ ਪੈਂਡਾ ਕੋਈ ਨਾਹ ਮੈਂ ਉਂਜ ਹਾਂ, ਪਰ ਐਨਾ ਕੋਈ ਨਾਹ ਕੰਧਾਂ ਮੈਨੂੰ ਘਰ ਦਿੱਤਾ ਈ ਨਹੀਂ ਤੇ ਮੈਥੋਂ ਬੂਹਾ ਕੋਈ ਨਾਹ ਹੱਡੋਂ ਵੀ ਤੂੰ ਕੱਲਾ ਕੋਈ ਨਹੀਂ ਬੱਸ ਇਹ ਮੇਰਾ ਚਿਹਰਾ ਕੋਈ ਨਾਹ ਅੰਬਰੋਂ ਸੱਦ ਸੁਣੀਂਦੇ ਨਾਹੀਂ ਅੰਬਰ ਐਡਾ ਉੱਚਾ ਕੋਈ ਨਾਹ ਵੇਖ ਕੇ ਤੈਨੂੰ ਸਾਹ ਆਉਂਦਾ ਏ ਕੰਮ ਤਾਂ ਮੈਨੂੰ ਐਡਾ ਕੋਈ ਨਾਹ ਮੌਤ ਨੂੰ ਮੂੰਹ ਤੇ ਲੈ ਤਾਂ ਆਇਆ ਏਂ ਉਂਜ ਤੂੰ ਮੈਨੂੰ ਦਿਸਣਾ ਕੋਈ ਨਾਹ ਮੇਰੇ ਸੱਦ ਛੜਾ ਛੱਡੇ ਨੀ ਆਖ ਕੇ ਬੱਸ ਇਹ, ਸੁਣਿਆ ਕੋਈ ਨਾਹ ਮੇਰੇ ਹਾਂ ਤੇ ਪੈਰ ਹਾ ਉਂਹਦਾ ਟੁਰਿਆ ਜਾਂਦਾ, ਟੁਰਿਆ ਕੋਈ ਨਾਹ ਫੁੱਲ ਖ਼ੁਸ਼ਬੂ ਹਾ ਉਦੋਂ ਤੀਕਰ ਵੇਲੇ ਜਦ ਤਾਈਂ ਸੁੰਘਿਆ ਕੋਈ ਨਾਹ ਜੰਨਤ ਦਾ ਮੈਂ ਦੇਣਦਾਰ ਹਾਂ ਮੇਰੇ ਕੋਲ਼ ਤਮਾਸ਼ਾ ਕੋਈ ਨਾਹ ਅੱਖ ਦੀ ਨਾਸਿਰ ਸਹੁੰ ਨਹੀਂ ਦਿੰਦਾ ਦਿਲ ਕੋਲ਼ ਕਸਮੇ ਦੂਜਾ ਕੋਈ ਨਾਹ ਆਖ ਸੂ ਨਾਸਿਰ ਰੋਣਾ ਕਾਹਦਾ ਘਰ ਹਾ ਅਪਣਾ, ਜਾਣਾ ਕੋਈ ਨਾਹ

ਵੇਖੀਂ ਨਾ, ਉਂਜ ਨੰਗੀ ਹੋ ਕੇ

ਵੇਖੀਂ ਨਾ, ਉਂਜ ਨੰਗੀ ਹੋ ਕੇ ਕੀ ਲੱਧਾ ਈ, ਪੀੜੇ ਰੋ ਕੇ? ਮੈਂ ਅੱਖੀਂ ਨੂੰ ਅੱਥਰੂ ਦਿੱਤੇ ਕੜਮੀ ਯਾਦ ਨੂੰ ਲਹੂ ਵਿਚ ਧੋ ਕੇ ਏਸ ਸਬੂਤਾ ਕਿਥੋਂ ਹੋਣਾ ਏਂ ਪਰਤਿਆ ਏ ਅੱਜ ਬੂਹਾ ਢੋ ਕੇ ਬੌਹੜੀਂ, ਵੇਲ਼ਾ ਲਈ ਜਾਂਦਾ ਈ ਭੈੜਿਆ ਮੈਥੋਂ ਰੁੱਤਾਂ ਖੋਹ ਕੇ ਸੂਰਜ ਸੁਕਣੇ ਪਾਇਆ ਹੋਇਆ ਏ ਕਿਹਦੀਆਂ ਜ਼ੁਲਫ਼ਾਂ ਕੱਲ੍ਹ ਦਾ ਧੋ ਕੇ ਵੇਲੇ ਅੱਪੜ ਜੀਵਨ ਵਾਹਿਆ ਮੇਰੇ ਨਾਲ਼ ਈ ਮੈਨੂੰ ਜੋ ਕੇ ਬੋਲਦੀ ਓ, ਪਰ ਨਕਸ਼ ਬਣਾਇਆਂ ਬਹਿ ਨਹੀਂ ਰਹੀ ਦਾ ਮਿੱਟੀ ਗੋ ਕੇ ਆ ਦਰਿਆ ਦਾ ਪਾਣੀ ਪੁਣੀਏ ਆਪੂੰ ਆਪਣੀ ਅੱਖੋਂ ਚੋ ਕੇ ਮਰਨ ਵੀ ਹਿੱਕ ਤਮਾਸ਼ਾ 'ਨਾਸਿਰ' ਵੇਖੀਂ ਤਾਂ ਹਾ ਝੱਟ ਖਲੋ ਕੇ

ਸ਼ਾਮਾਂ ਪੁੱਛਿਆ ਦੇਂਹ ਚੜ੍ਹਦਾ ਏ

ਸ਼ਾਮਾਂ ਪੁੱਛਿਆ ਦੇਂਹ ਚੜ੍ਹਦਾ ਏ ਫ਼ਜਰਾਂ ਦੱਸਿਆ ਦੇਂਹ ਚੜ੍ਹਦਾ ਏ ਮੇਰੇ ਵਰਗੀ ਰਾਤ ਜੇ ਹੋਵੇ ਤੇਰੇ ਰੰਗਾ ਦੇਂਹ ਚੜ੍ਹਦਾ ਏ ਮੱਕਿਓਂ ਚਾਨਣ ਟੁਰਦਾ ਏ ਤੇ ਕਰਬਲ ਮੁੜ ਜਾ ਦੇਂਹ ਚੜ੍ਹਦਾ ਏ ਲੋਕਾਂ ਭਾਣੇ ਚਾਕ ਏ ਰਾਂਝਾ ਮੇਰੇ ਭਾ ਦਾ ਦੇਂਹ ਚੜ੍ਹਦਾ ਏ ਜਿਥੇ ਰਾਤ ਹਨੇਰਾ ਸੇਕੇ ਝਕਦਾ ਝਕਦਾ ਦੇਂਹ ਚੜ੍ਹਦਾ ਏ ਸ਼ੁਕਰ ਏ ਅੱਜ ਵੀ ਮੇਰੇ ਪਿੰਡ ਵਿਚ ਥੋੜ੍ਹਾ ਬਹੁਤਾ ਦੇਂਹ ਚੜ੍ਹਦਾ ਏ ਨਿੱਤ ਰੰਗਦਾ ਏ ਰਾਤ ਲਲਾਰੀ ਨਿੱਤ ਇਕ ਸੱਜਰਾ ਦੇਂਹ ਚੜ੍ਹਦਾ ਏ ਕਿੱਥੇ ਸ਼ਾਮ ਸੁਹਾਗਣ ਹੁੰਦੀ ਕਿੱਥੇ ਮੁੜ ਆ ਦੇਂਹ ਚੜ੍ਹਦਾ ਏ ਵੇਹੜਾ ਹਿੱਕ ਤੇ ਹਿਕ ਘਰ ਪਰ ਵੱਖਰਾ ਵੱਖਰਾ ਦੇਂਹ ਚੜ੍ਹਦਾ ਏ ਰਾਤ ਸੌਵੇਂ ਜੇ ਰੱਜ ਕੇ 'ਨਾਸਿਰ' ਸੁਫ਼ਨੇ ਵਰਗਾ ਦੇਂਹ ਚੜ੍ਹਦਾ ਏ

ਹਿੱਸ ਜਾ ਰਾਤੇ ਰੋ ਮੈਂ ਪੂਰਾ ਹੋਣਾ ਏਂ

ਹਿੱਸ ਜਾ ਰਾਤੇ ਰੋ ਮੈਂ ਪੂਰਾ ਹੋਣਾ ਏਂ ਮੈਂ ਫ਼ਜਰਾਂ ਦੀ ਲੋ, ਮੈਂ ਪੂਰਾ ਹੋਣਾ ਏਂ ਅਜ਼ਲਾਂ ਤੋਂ ਮੈਂ ਧੂੜ ਜੋ ਉੱਡਦੀ ਵਾਂਹਦੀ ਏ ਮੇਰੀ ਮਿੱਟੀ ਗੋ ਮੈਂ ਪੂਰਾ ਹੋਣਾ ਏਂ ਅਜੇ ਤਾਂ ਪੂਰਾ ਤੈਨੂੰ ਕਰਦਾ ਵਾਂ ਮੈਂ ਤੂੰ ਹੁਣ ਪੂਰਾ ਹੋ, ਮੈਂ ਪੂਰਾ ਹੋਣਾ ਏਂ ਚੇਤਰ ਚੇਤ ਬਹਾਰਾਂ ਆਉਣਾ ਵੇਖ ਲਵੀਂ ਰੁੱਤ ਵੰਡਣੀ ਖ਼ੁਸ਼ਬੋ ਮੈਂ ਪੂਰਾ ਹੋਣਾ ਏਂ ਝੱਟ ਹਿੱਕ ਵੇਖ ਕੇ ਤਮਾਸ਼ਾ ਨਜ਼ਰਾਂ ਦਾ ਝੱਟ ਹਿੱਕ ਯਾਰ ਖਲੋ ਮੈਂ ਪੂਰਾ ਹੋਣਾ ਏਂ ਰਾਤ ਚਿੜੀ ਦੇ ਬੂਹੇ ਅੱਗੇ ਆ ਗਈ ਏ ਰੱਖੀਂ ਝੱਟ ਕਨਸੋ ਮੈਂ ਪੂਰਾ ਹੋਣਾ ਏਂ ਅਜੇ ਇਹ ਘਾਣੀ ਕਦ ਕਿਸੇ ਦਾ ਥੋਬਾ ਨਹੀਂ ਪੈਰ ਅਜੇ ਨਾ ਧੋ ਮੈਂ ਪੂਰਾ ਹੋਣਾ ਏਂ ਮੇਰੀ ਮੌਤ ਤੇ ਗੂੰਗੇ ਅੱਥਰੂ ਨਾ ਭਈ ਨਾ ਮੈਨੂੰ ਪਿੱਟ ਕੇ ਰੋ ਮੈਂ ਪੂਰਾ ਹੋਣਾ ਏਂ ਜਿਹੜੀ ਹਿਜਰ ਪੜ੍ਹਾ ਵੀ ਸੌਰ ਕੇ ਅੱਲ੍ਹਾਹ ਨੂੰ ਨਾਸਿਰ ਨੀਤੀਂ ਸੋ ਮੈਂ ਪੂਰਾ ਹੋਣਾ ਏਂ