Raghbir Singh Bir ਰਘਬੀਰ ਸਿੰਘ ਬੀਰ

ਰਘਬੀਰ ਸਿੰਘ ਬੀਰ (1897-1974 ਈ:) ਨੇ ਖ਼ਾਲਸਾ ਕਾਲਜ ਅੰਮ੍ਰਿਸਰ ਤੋਂ ਬੀ. ਏ. ਕੀਤੀ ਅਤੇ ਉਹ ਅਕਾਲੀਆਂ ਦੀ ਨਾਮਿਲਵਰਤਣ ਲਹਿਰ ਤੋਂ ਬਹੁਤ ਪ੍ਰਭਾਵਿਤ ਹੋਏ । ਉਹ ਗੁਰਬਾਣੀ ਅਤੇ ਗੁਰਮਤ ਚਿੰਤਨ ਦੇ ਉੱਚ ਕੋਟੀ ਦੇ ਵਿਦਵਾਨ ਸਨ। ਉਹ 'ਆਤਮ ਸਾਇੰਸ' ਨਾਂ ਦਾ ਮਾਸਿਕ ਪੱਤਰ ਦੇ ਸੰਪਾਦਕ ਸਨ। ਬੀਰ ਦੇ ਤੀਰ ਪੁਸਤਕ 1923 ਵਿਚ ਹੀ ਛਪ ਚੁੱਕੀ ਸੀ। ਉਸ ਤੋਂ ਬਾਅਦ ਖ਼ਾਲਸਾਈ ਸ਼ਾਨ, ਯਾਦਾਂ, ਹੁਲਾਰੇ, ਅਰਦਾਸ ਸ਼ਕਤੀ, ਬੰਦਗੀ ਨਾਮਾ, ਰਮਜ਼ਾਂ, ਰਮਜ਼ੀ-ਕਹਾਣੀਆਂ ਅਤੇ ਸਿਮਰਨ ਮਹਿਮਾ ਰਚਨਾਵਾਂ ਵੀ ਪ੍ਰਕਾਸ਼ਿਤ ਹੋਈਆਂ ।