Rabinder Singh Rabbi
ਰਾਬਿੰਦਰ ਸਿੰਘ ਰੱਬੀ

ਰਾਬਿੰਦਰ ਸਿੰਘ ਰੱਬੀ (17 ਜੂਨ 1970-) ਦਾ ਜਨਮ ਸ੍ਰ. ਗੁਰਦਾਸ ਸਿੰਘ ਦੀਪ ਅਤੇ ਮਾਤਾ ਕੁਲਦੀਪ ਕੌਰ ਦੇ ਘਰ (ਪਿੰਡ ਸੀਹੋਂ ਮਾਜਰਾ, ਨੇੜੇ ਕੁਰਾਲ਼ੀ) ਰੂਪਨਗਰ ਵਿਚ ਹੋਇਆ । ਉਨ੍ਹਾਂ ਦੀ ਵਿੱਦਿਅਕ ਯੋਗਤਾ : ਐਮ.ਏ. ਪੰਜਾਬੀ, ਇਤਿਹਾਸ, ਗਿਆਨੀ, ਬੀ ਐਡ ਹੈ ਅਤੇ ਕਿੱਤੇ ਵੱਜੋਂ ਆਪ ਸ.ਸ. ਅਧਿਆਪਕ ਹਨ । ਉਹ ਕਿੰਨੀਆਂ ਹੀ ਸਾਹਿਤ ਸਭਾਵਾਂ ਅਤੇ ਯੁਵਕ ਸੰਸਥਾਵਾਂ ਨਾਲ ਜੁੜੇ ਹੋਏ ਹਨ । ਉਨ੍ਹਾਂ ਦੀਆਂ ਸੰਪਾਦਿਤ ਰਚਨਾਵਾਂ ਹਨ :1. ਕਲਮਾਂ ਦੀ ਪੀੜ (ਕਾਵਿ ਸੰਗ੍ਰਹਿ), 2. ਹੋਕਾ (ਗੀਤ ਸੰਗ੍ਰਹਿ), 3. ਖ਼ਾਲਸੇ ਦੀ ਸਾਜਨਾ (ਕਾਵਿ ਸੰਗ੍ਰਹਿ), 4. ਹਾਣੀ (ਕਾਵਿ ਸੰਗ੍ਰਹਿ) । ਉਨ੍ਹਾਂ ਦੀਆਂ ਸੈਂਕੜੇ ਰਚਨਾਵਾਂ ਪੰਜਾਬੀ ਦੇ ਮਿਆਰੀ ਅਖ਼ਬਾਰਾਂ, ਮੈਗ਼ਜ਼ੀਨਾਂ ਵਿੱਚ ਛਪ ਚੁੱਕੀਆਂ ਹਨ। ਜਲੰਧਰ ਦੂਰਦਰਸ਼ਨ ਤੋਂ ਕਈ ਵਾਰ ਬਾਲ ਕਹਾਣੀ ਪੜ੍ਹ ਚੁੱਕੇ ਹਨ। ਉਨ੍ਹਾਂ ਦੀਆਂ ਤਿੰਨ ਕਿਤਾਬਾਂ ‘ਸਾਹਿਤਕਾਰੀ ਜ਼ਿੰਦਾਬਾਦ’, ‘ਜ਼ਿੰਦਗੀ ਦੀ ਵਰਨਮਾਲ਼ਾ’ ਅਤੇ ‘ਇਤਿਹਾਸਕ ਜਾਣਕਾਰੀ’ ਜਲਦੀ ਹੀ ਆ ਰਹੀਆਂ ਹਨ।

ਪੰਜਾਬੀ ਕਵਿਤਾਵਾਂ

  • ਨਹੀਂ ਨਹੀਂ ਇਹ ਕਵਿਤਾ ਨਹੀਂ ਹੁੰਦੀ
  • ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ
  • ਆਮ ਲੋਕਾਂ ਵਿੱਚੋਂ ਹੁੰਦੇ, ਇਨ੍ਹਾਂ ਦੀ ਹੀ ਗੱਲ ਕਹਿੰਦੇ
  • ਗਹਿਣੇ ਪਈ ਜ਼ਮੀਰ
  • ਉਹ ਪੰਜਾਬ ਵੀ ਮੇਰਾ ਹੀ ਸੀ
  • ਅਸੀਂ ਉਂਝ ਪੰਜਾਬੀ ਦਾ ਦਮ ਭਰਦੇ
  • ਅੱਜ ਦੀ ਵਿਦਾਇਗੀ ਨੂੰ ਜਾਣੋਂ ਨਾ ਵਿਦਾਇਗੀ
  • ਭਗਤ ਸਿਓਂ ਦੀ ਯਾਦ ਮਨਾਂ ਚੋਂ ਜਾਣੀ ਨਹੀਂ ਲੋਕੋ
  • ਭਗਤ ਸਿੰਘ ਤੇਰੀ ਸੋਚ 'ਤੇ
  • ਆਓ, ਰਲ ਮਿਲ ਬੈਠ ਸਾਰੇ ਕਰੀਏ
  • ਭਲਾ ਹੋਵੇ ਤੇਰਾ (30 ਮਾਰਚ, 1992)
  • ਕੁੱਖ ਵਿਚ ਮਾਰਨ ਦੀ ਚੱਲ ਪਈ ਪੁੱਠੀ ਰੀਤ
  • ਪਿੰਡ ਬਣਾਤੇ ਸ਼ਹਿਰ ਇਹ ਸਮਝੋ ਕਿਸ ਦੀ ਮਾਇਆ ਹੈ
  • ਜਨਸੰਖਿਆ ’ਤੇ ਲਾਉਣੀ ਪੈਣੀ ਰੋਕ ਦੋਸਤੋ
  • ਧਰਤ ਸੁਹਾਵੀ
  • ਗੁਰ ਤੇਗ ਬਹਾਦਰ ਜੀ ਦੀ, ਕੁਰਬਾਨੀ ਨੂੰ ਕੌਣ ਭੁਲਾਊ
  • ਚੜ੍ਹਿਆ ਸੋਧਣ ਧਰਤਿ ਲੋਕਾਈ
  • ਗੁਰੂ ਗੋਬਿੰਦ ਸਿੰਘ
  • ਉਹ ਵੀ ਸਨ
  • ਜਾਦੂਗਰ ਸੀ ?
  • ਸੱਜਰੀ ਸਵੇਰ
  • ਨਾਨਕ
  • ਰਾਜ ਕਰੇਗਾ ਖ਼ਾਲਸਾ
  • ਦੋਹਿਰਾ : ਪੰਜ ਪਾਣੀ ਦੇ ਵਾਰਸੋ
  • ਵਾਰ ਪੰਜਾਬ ਸਿੰਹੁ ਦੀ
  • ਕੋਰੜਾ ਛੰਦ : ਖਿੱਤਾ ਹੈ ਪੰਜਾਬ
  • ਕਬਿੱਤ : ਵਾਇਰਸ ਕਰੋਨਾ