Punjabi Poetry : Ravi Angural

ਪੰਜਾਬੀ ਕਵਿਤਾਵਾਂ : ਰਵਿ ਅੰਗੂਰਾਲ1. ਮੈਂ ਜਿੱਤਦਾ ਜਿੱਤਦਾ ਹਰ ਗਿਆਂ

ਮੈਂ ਜਿੱਤਦਾ ਜਿੱਤਦਾ ਹਰ ਗਿਆਂ, ਗਮ ਦੇ ਨਾਲ ਭਰ ਗਿਆਂ, ਹਨੇਰੇ ਦੇ ਵਿਚ ਰਹਿ ਰਹਿ ਕੇ, ਰੋਸ਼ਨੀ ਕੋਲੋ ਡਰ ਗਿਆਂ, ਰੂਹ ਦੇ ਨਾਲ ਮੋਹ ਸੀ ਮੇਰਾ, ਕਿਨਾਰਾ ਜਿਸਮ ਤੋ ਕਰ ਗਿਆਂ, ਚੇਤ ਦੇ ਵਿਚ ਜਮਿਆ ਸੀ, ਪੋਹ ਦੇ ਵਿਚ ਮਰ ਗਿਆਂ, ਜਿਨ੍ਹਾਂ ਹੁੰਦਾ ਏ ਇਕ ਮਾਂ ਦੇ ਅੰਦਰ, ਉਨ੍ਹਾਂ ਪਿਆਰ ਤੈਨੂੰ ਕਰ ਗਿਆਂ।

2. ਸ਼ਾਇਰਾਂ ਦਾ ਦਿਲਗੀਰ ਏ ਕੋਈ

ਨਜ਼ਰ ਟੱਸ ਤੋ ਮੱਸ ਨੀ ਹੋਈ, ਹੱਥਾਂ ਵਿਚ ਤਸਵੀਰ ਏ ਕੋਈ, ਖਿੱੜ ਖਿੱੜ ਜਿਹੜਾ ਹੱਸੀ ਜਾਨੈ, ਦਿਲ ਵਿਚ ਤੇਰੇ ਪੀੜ ਏ ਕੋਈ, ਬੰਦੇ ਨੂੰ ਧੋਖਾ ਬੰਦਾ ਹੀ ਦੇਂਦੈਂ, ਕਹਿਣ ਨੂੰ ਮਾੜੀ ਤਕਦੀਰ ਏ ਕੋਈ, ਮਜ਼ਬੂਰੀ ਕਹਿ ਕੇ ਛੱਡ ਜਾਣਾ, ਅੱਲੜ੍ਹਾ ਦੀ ਤਦਬੀਰ ਏ ਕੋਈ, ਜਿਸ ਤੋਂ ਜਿੰਦੜੀ ਵਾਰ ਦਿੱਤੀ ਏ, ਪੱਕਾ ਹੋਣੀ ਉਹ ਹੀਰ ਏ ਕੋਈ, ਇਨ੍ਹਾਂ ਗ਼ਮ ਜੋ ਲਿਖੀ ਜਾਂਦੈ, ਸ਼ਾਇਰਾਂ ਦਾ ਦਿਲਗੀਰ ਏ ਕੋਈ।

3. ਲੋਕ ਪੁਛਦੇ ਕਿੰਨਾ ਪਿਆਰ ਕੀਤਾ

ਲੋਕ ਪੁਛਦੇ ਕਿੰਨਾ ਪਿਆਰ ਕੀਤਾ, ਨਾ ਮਾਪਿਆ ਨਾ ਤੋਲਿਆ ਮੈਂ, ਮੇਰੀ ਹੀ ਭੁੱਲ ਮੈਂ ਇਸ਼ਕ ਕੀਤਾ, ਤਕਦੀਰ ਤੇ ਨਾ ਥੋਪਿਆ ਮੈਂ, ਜਿਸਮ ਕਿਨ੍ਹੀ ਵਾਰੀ ਆਇਆ, ਸੱਚੀ ਬੁਹਾ ਨੀ ਖੋਲਿਆ ਮੈਂ, ਤੂੰ ਮੇਰੇ ਤੇ ਯਕੀਨ ਨਾ ਕੀਤਾ, ਪਾਵੇਂ ਸਾਰਾ ਦਿਲ ਫਰੋਲਿਆ ਤੈਂ, ਗ਼ਮ ਤੇਰਾ ਰਾਹ ਪੁੱਛਦਾ ਸੀ, ਸੱਚੀ ਮੂੰਹੋਂ ਨੀ ਬੋਲਿਆ ਮੈਂ, ਅੱਜ ਵੀ ਤੈਨੂੰ ਪਿਆਰ ਕਰਦਾਂ, ਦੇਖ ਦਿੱਤੀ ਜੁਬਾਨ ਤੋਂ ਨਾ ਡੋਲਿਆ ਮੈਂ।

4. ਜਿਵੇਂ ਏ ਸ਼ਾਮ ਢੱਲਦੀ ਪਈ ਏ

ਜਿਵੇਂ ਏ ਸ਼ਾਮ ਢੱਲਦੀ ਪਈ ਏ, ਉਵੇਂ ਜਿੰਦਗੀ ਚੱਲਦੀ ਪਈ ਏ, ਹੰਝੂ ਖ਼ੂਨ ਚ ਰੱਲ ਗਏ ਨੇ, ਰਗ-ਰਗ ਪੀੜ ਚੱਲਦੀ ਪਈ ਏ, ਮੌਤ ਦਾ ਇਨ੍ਹਾਂ ਖ਼ੌਫ ਨਹੀ ਹੁਣ, ਜਿੰਦਗੀ ਗੋਰੇ ਰੰਗ ਤੋਂ ਡਰਦੀ ਪਈ ਏ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ