Punjabi Poetry : Pritpal Singh Kang
ਪੰਜਾਬੀ ਕਵਿਤਾਵਾਂ : ਪ੍ਰਿਤਪਾਲ ਸਿੰਘ ਕੰਗ
1. ਗਵਾਚੀ ਜ਼ਿੰਦ
ਗਵਾਚੀ ਜ਼ਿੰਦ ਅੱਜ ਮਿਲੀ ਪਹਿਲਾ ਨਾਲੋਂ ਬਹੁਤ ਹੀ ਖੂਬਸੂਰਤ ਨੇਕ ਤੇ ਸਿਆਣੀ ਬਣ ਕੇ ਪਰ ਹੁਣ ਉਹ ਮੇਰੀ ਨੀ ਰਹੀ ਨਵਾਂ ਆਸਰਾ ਮਿਲ ਗਿਆ ਹੁਣ ਓਹਨੂੰ "ਕਿਸੇ ਹੋਰ ਦੇ ਘਰ ਦੀ ਚਾਬੀ ਹੈ ਹੁਣ ਕਿਸੇ ਹੋਰ ਦੇ ਵੇਹੜੇ ਦੀ ਰੌਣਕ ਹੈ ਉਹ ਕਿਸੇ ਹੋਰ ਦੀ ਅੱਖਾਂ ਦੀ ਜੋਤ ਹੈ ਹੁਣ ਕਿਸੇ ਹੋਰ ਦੇ ਬੁਲਾਂ ਦਾ ਹਾਸਾ ਹੈ ਉਹ ਕਿਸੇ ਹੋਰ ਦੇ ਸਾਹਾਂ ਦੀ ਮਾਲਾ ਹੈ ਹੁਣ ਕਿਸੇ ਹੋਰ ਦੇ ਦਿਲ ਦਾ ਸਕੂਨ ਹੈ ਉਹ ਕਿਸੇ ਹੋਰ ਦੇ ਰਾਤਾਂ ਦੀ ਨੀਂਦ ਹੈ ਹੁਣ ਕਿਸੇ ਹੋਰ ਹਿਸੇ ਦੀ ਪ੍ਰਬਾਤ ਹੈ ਉਹ ਕਿਸੇ ਹੋਰ ਦੇ ਰੋਗਾ ਦਾ ਇਲਾਜ਼ ਹੈ ਹੁਣ ਕਿਸੇ ਹੋਰ ਦੇ ਸਿਰ ਦਾ ਤਾਜ ਹੈ ਉਹ"
2. ਮੁਹੱਬਤ ਕਿਸੇ ਦੀ ਮੁਹਤਾਜ਼ ਨਹੀਂ
ਮੁਹੱਬਤ ਦਾ ਕੋਈ ਰੰਗ ਨਹੀਂ ਨਾ ਹੀ ਇਹ ਕਿਸੇ ਰੰਗ ਦੀ ਮਹੁਤਾਜ਼ ਹੈ ਤੇ ਨਾ ਹੀ ਇਸ ਨੂੰ ਮੁਕਮਲ ਕਰਨ ਦੀ ਕੋਈ ਸੰਪੂਰਨ ਪ੍ਰਕਿਰਿਆ ਹੈ ਬਣੀ ਨਾ ਜਾਤ-ਪਾਤ ਨਾ ਹੀ ਅਮੀਰੀ-ਗਰੀਬੀ ਇਹਦੇ ਲਈ ਮਾਇਨੇ ਰੱਖਦੀ ਹੈ ਇਹ ਤਾਂ ਰੂਹਾਂ ਦੇ ਅਹਿਸਾਸ ਨੇ ਜੋ ਇਕ ਵਾਰ ਹਾਣੀਆ ਨੂੰ ਮਹਿਸੂਸ ਹੋ ਜਾਣ ਤਾਂ ਸਾਰੀ ਜ਼ਿੰਦਗੀ ਸਾਥ ਰਹਿੰਦੇ ਨੇ ਭਾਵੇਂ ਮਹਿਬੂਬ ਦਾ ਹਮਸਫ਼ਰ 'ਚ ਤਬਾਦਲਾ ਹੋਵੇ ਚਾਹੇ ਨਾ।
3. ਬੇਵਸੀ
ਇਹ ਕਿ ਜਿਨੂੰ ਸੀ ਪਾਉਣਾ ਚਾਉਂਦੇ ਓਹਨੂੰ ਪਾ ਨਾ ਸਕੇ ਜਿਹਦੇ ਨਾਲ ਜ਼ਿੰਦਗੀ ਸੀ ਹੰਢਾਉਣੀ ਓਹਦੇ ਨਾਲ ਹੰਢਾ ਨਾ ਸਕੇ ਜਿਸ ਰੂਹ ਦੀ ਰੂਹ ਨਾਲ ਮਿਲਾਪ ਸੀ ਓਹਨੂੰ ਹੀ ਅਪਨਾ ਨਾ ਸਕੇ ਇਸ ਸੰਸਾਰ ਯੁੱਗ ਜ਼ਮਾਨੇ ਡਰ ਖ਼ਾਤਿਰ ਰੀਝਾਂ ਆਪਣੀਆਂ ਪੁਗਾ ਨਾ ਸਕੇ ਬੜੇ ਖੁਆਬ ਸੀ ਦੇਖੇ ਸਾਡੀਆਂ ਅੱਖਾਂ ਨੇ ਅਧੂਰੇ ਰਹਿ ਗਏ ਸਜ਼ਾ ਨਾ ਸਕੇ ਸਫ਼ਰਾਂ ਦੇ ਹਾਸੇ ਦੁੱਖ ਸੀ ਚਾਉਂਦੇ ਵੰਡਣਾ ਅਸੀਂ ਓ ਵੰਡਾ ਨਾ ਸਕੇ ਉਮਰਾਂ ਦੇ ਸਫ਼ਰ ਪੱਲ ਸੀ ਬਿਤਾਉਣੇ ਨਾਲ ਨਾਲ ਕਿਉਂ? ਐ ਜ਼ਿੰਦਗੀ! ਸੰਗ ਅਸੀਂ ਬਿਤਾ ਨਾ ਸਕੇ।
4. ਦੁਨਿਆਵੀ ਜ਼ਿੰਦਗੀ
ਇਸ ਦੁਨਿਆਵੀ ਜ਼ਿੰਦਗੀ ਤੋਂ ਮੈ ਖੋਹ ਜਯਾ ਜਾਣਾ ਚਾਉਂਦਾ ਹਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਓ ਤੁਹਾਡੇ ਨਾਮ ਦਾ ਮੋਹ ਜਯਾ ਪਾਉਣਾ ਚਾਉਂਦਾ ਹਾਂ ਸਾਰੇ ਸੰਸਾਰੀ ਦਰ ਦੇ ਸੁੱਖਾ ਨੂੰ ਛੱਡ ਕੇ ਤੁਹਾਡੇ ਦਰ ਦਾ ਸੁੱਖ ਸਬਰ ਸ਼ਾਂਤੀ ਚਾਉਂਦਾ ਹਾਂ ਵੈਰ ਲੜਾਈ ਵਿਤਕਰਾ ਭੁੱਲ ਕੇ ਸਭਨਾ ਦੀ ਖੈਰ ਹੀ ਮਨਾਉਣਾ ਚਾਉਂਦਾ ਹਾਂ ਜ਼ਿੰਦਗੀ 'ਚ ਕੀਤੀਆਂ ਗਲਤੀਆਂ ਦੀ ਮੈਂ ਹੁਣ ਮੁਆਫ਼ੀ ਪਾਉਣਾ ਚਾਉਂਦਾ ਹਾਂ ਐਨੀ ਨਿਮਰਤਾ ਆ ਜਾਵੇ ਮੇਰੇ ਅੰਦਰ ਸਭਨਾ ਨੂੰ ਖਿੜੇ ਮੱਥੇ ਬੁਲਾਉਣਾ ਚਾਉਂਦਾ ਹਾਂ ਬਾਣੀ ਨਾਲ ਐਸਾ ਭਿੱਜ ਜਾਵਾਂ ਬਸ "ਰਾਮ" ਰੱਸ ਹੀ ਗਾਉਣਾ ਚਾਉਂਦਾ ਹਾਂ ਫ਼ਿਦਾ ਸਾਰੇ ਹੁੰਦੇ ਨੇ ਜਹਾਨ ਅੰਦਰ ਮੈਂ ਨੀਸਾਰ ਹੋਣਾ ਚਾਉਂਦਾ ਹਾਂ ਇਸ "ਬੇ-ਹਰ" ਦੀ ਜ਼ਿੰਦਗੀ 'ਚ ਹੁਣ ਬਸ "ਹਰ" ਨੂੰ ਪਾਉਣਾ ਚਾਉਂਦਾ ਹਾਂ।
5. ਬਚਪਨ ਦਾ ਪਿਆਰ
ਜਿਆਦੀ ਚਾਹ ਪੀਂਦਾ ਹੁੰਦਾ ਸੀ ਮਾਂ ਨੇ ਡਰਾਉਣਾ ਤੇਰੇ ਅੰਦਰ ਦਾ ਫੁੱਲ ਸੜ ਜਾਣਾ ਓ ਸਭ ਯਾਦ ਐ, ਉਹ ਆਟੇ ਦੀਆ ਚਿੜੀਆਂ ਯਾਦ ਨੇ , ਪਿੰਡ ਨੇੜਲੇ ਗੁਰੂਦਵਾਰੇ ਦਾ ਮੇਲਾ ਯਾਦ ਐ, ਮੇਲੇ ਚ ਤੰਗ ਕਰਕੇ ਲਈ ਓ ਬਾਜ਼ੀ ਯਾਦ ਐ , ਤੰਗ ਹੁੰਦੇ ਆ ਵੀ ਮਾਂ ਦਾ ਉਹ ਸਬਰ ਯਾਦ ਐ, ਉਹ ਔਖੇ ਦਿਨਾਂ ਚ ਮੇਰੀ ਜ਼ਿਦ ਪੂਰੀ ਕਰਨੀ ਯਾਦ ਐ, ਆਪ ਲੂਣ ਨਾਲ ਖਾਂਦੀ ਸਬਜ਼ੀ ਸਾਡੇ ਅੱਗੇ ਧਰਦੀ ਯਾਦ ਐ, ਅੱਖਾਂ ਸਾਹਮਣੇ ਓ ਏਧਰ ਓਧਰ ਜਦ ਹੋ ਜਾਣਾ ਹੁੰਦੀ ਸੀ ਜਿਹੜੀ ਫ਼ਿਕਰ ਭਾਲ ਓ ਯਾਦ ਐ, ਬਚਪਨ ਚ ਮੇਰੇ ਪਿਆਰ ਨੇ ਜੋ ਜੋ ਮੇਰੇ ਤੋਂ ਕੁਰਬਾਨ ਕੀਤਾ ਉਹ ਸਭ ਯਾਦ ਐ।
6. ਮਾਂ ਦੀ ਹੋਂਦ
ਮਾਂ ਦੀ ਹੋਂਦ ਨਾਲ ਇਹ "ਯੀਸਤ" ਇਕ "ਫੁੱਲ" ਵਾਂਗ ਜਾਪਦੀ ਓਹਦੀ ਮਜ਼ੂਦਗੀ ਹੀ ਇਸ ਫੁੱਲ ਲਈ ਪਾਣੀ ਦਾ ਅਮਲ ਕਰਦੀ ਜਦੋ ਜਦੋ ਮਾਂ ਖੁਸ਼ ਹੁੰਦੀ ਇਹ ਫੁੱਲ ਵੀ ਮੋਅੱਤਰ ਛੱਡ ਦਾ ਜਦੋਂ ਜਦੋ ਕਿਤੇ ਬੀਮਾਰ ਅਫ਼ਸੁਰਦਾ ਹੁੰਦੀ ਇਸ ਫੁੱਲ ਦੇ ਵੀ ਪੱਤੇ ਝੜਨ ਲੱਗ ਪੈਂਦੇ ਨਾ ਚਹਾਉਂਦਿਆ ਵੀ ਇਕ ਖ਼ਯਾਲ ਆਉਂਦਾ ਇਕ ਦਿਨ ਇਹ ਫੁੱਲ ਨੇ ਸੁੱਕ ਸੜ ਮਰਨਾ ਮਾਂ ਦੀ ਹੋਂਦ ਤੋਂ ਬਗੈਰ। (ਯੀਸਤ- ਜ਼ਿੰਦਗੀ , ਅਮਲ-ਕੰਮ , ਮੋਅੱਤਰ-ਮਹਿਕਾਂ ਅਫ਼ਸੁਰਦਾ-ਉਦਾਸ)
7. ਇਕ ਹਿੱਸਾ ਜ਼ਿੰਦਗੀ ਦਾ
ਓਹਦਾ ਗੱਲ ਕਰਨਾ ਤੁਸੀ ਭੁੱਲ ਗਏ ਓ ਮੈਨੂੰ ਉਹ ਦੁੱਖੀ ਆਲੇ ਮੂੰਹ ਜਏ ਬਣਾਉਣੇ ਮੇਰਾ ਓਹਨੂੰ ਮਨਾਉਣਾ ਫਿਰ ਓਹਦਾ ਮੇਰੇ ਨਾਲ ਲੜਨਾ ਬਹੁਤ ਪਿਆਰਾ ਲੱਗਦਾ ਏ ਹਰ ਗੱਲ ਨੂੰ ਡੂੰਗੀ ਲੈ ਜਾਣਾ ਆਪ ਰੋਣਾ ਤੇ ਨਾਲ ਮੈਨੂੰ ਰਾਵਾਉਣਾ ਫਿਰ ਆਪਣੇ ਆਪ ਹੱਸ ਪੈਣਾ ਨਾਲ ਮੈਨੂੰ ਵੀ ਹਸਾਉਣਾ ਨਿੱਕੀ ਨਿੱਕੀ ਗੱਲ ਤੇ ਰੁੱਸ ਕੇ ਜੋ ਓਹਦਾ ਬਾਏ ਕਹਿਣਾ ਉਸ ਦਾ ਗੱਲ ਤੇ ਉਂਗਲੀ ਰੱਖ ਕੇ ਕਿਸੇ ਚੀਜ਼ ਦਾ ਇਸ਼ਾਰਾ ਦੇਣਾ ਓਹਦੀਆਂ ਅੱਖਾਂ ਚ ਅੱਖਾਂ ਪਾ ਕੇ ਦੇਖਣਾ ਤੇ ਫਿਰ ਓਹਦਾ ਓ ਸ਼ਰਮਾਉਣਾ ਸੰਗਦੇ ਅੱਖਾਂ ਨੂੰ ਝੁਕਾਉਣਾ ਇਕ ਹਿੱਸਾ ਹੋ ਗਿਆ ਮੇਰੀ ਜ਼ਿੰਦਗੀ ਦਾ......
8. ਕਿਵੇਂ ਕਹਾ ਮੈਂ ਓਹਦਾ ਨਹੀਂ
ਕਿਵੇਂ ਕਹਿ ਦੇਵਾ ਮੈਂ ਓਹਦਾ ਨਹੀਂ ਮੇਰੇ ਅੱਧ ਤੋਂ ਵੱਧ ਗੁਣ ਓਹਦੇ ਨੇ ਇਸ ਬੰਜ਼ਰ ਯੀਸਤ ਨੂੰ ਹਰਿਆਵਲੀ ਦੇਣ ਵਾਲੇ ਵੀ ਉਹੀ ਨੇ ਦੋਸਤੀ ਦਾ ਬੀਜ਼ ਪਾਉਣ ਵਾਲੇ ਵੀ ਉਹੀ ਨੇ ਮੁਹੱਬਤ ਦੀ ਫ਼ਸਲ ਨੂੰ ਖਾਦ ਦਾ ਪਹਿਲਾਂ ਛੱਟਾ ਦੇਣ ਵਾਲੇ ਵੀ ਉਹੀ ਨੇ ਦੁੱਖਾਂ ਦੀ ਨਸ਼ਟੀ ਲਈ ਸਪਰੇਹ ਕਰਨ ਵਾਲੇ ਵੀ ਉਹੀ ਨੇ ਸੁਪਨਿਆਂ ਨੂੰ ਪਾਣੀ ਲਾ ਕੇ ਵਧਾਉਣ ਵਾਲੇ ਵੀ ਉਹੀ ਨੇ ਇਸ ਕੱਚੀ ਫ਼ਸਲ ਨੂੰ ਪਕਾਉਣ ਵਾਲੇ ਵੀ ਉਹੀ ਨੇ ਤੇ ਅਖ਼ੀਰ ਪੱਕੀ ਫ਼ਸਲ ਵੱਢ ਕੇ ਮੰਡੀ ਪਾਉਣ ਵਾਲੇ ਵੀ ਉਹੀ ਨੇ
9. ਯੇ ਜ਼ਿੰਦਗੀ
ਹਸ ਖੇਲ ਕੇ ਬਿਤਾਨੀ ਹੈ ਅਬ ਯੇ ਜ਼ਿੰਦਗੀ ਜਿਸਕੀ ਅਮਾਨਤ ਹੈ ਉਸਕੀ ਝੋਲੀ ਪਾਨੀ ਹੈ ਯੇ ਜ਼ਿੰਦਗੀ ਦੁੱਖ ਤਕਲੀਫ਼ੇ ਸਭ ਭੂਲ ਕਰ ਏਕ ਨਈ ਸਜਾਨੀ ਐ ਯੇ ਜ਼ਿੰਦਗੀ ਬੇ-ਇੰਤਹਾ ਮੁਹੱਬਤ ਦੇ ਕਰ ਅਬ ਬਹੁਤ ਅਜੀਜ਼ ਬਨਾਨੀ ਹੈ ਯੇ ਜ਼ਿੰਦਗੀ ਮੇਹਨਤ ਮੁਸ਼ੱਦਿਤ ਸੇ ਅਬ ਕਮਾਨੀ ਹੈ ਯੇ ਜ਼ਿੰਦਗੀ ਕਿਸੀ ਕੇ ਦੁੱਖ ਕੋ ਸੁੱਖ ਮੇ ਤਬਦੀਲ ਜੈਸੇ ਬਿਤਾਨੀ ਹੈ ਯੇ ਜ਼ਿੰਦਗੀ ਸਭੀ ਸੇ ਪਿਆਰ ਮੁਹੱਬਤ ਹਮਦਰਦੀ ਐਸੇ ਚਲਾਨੀ ਹੈ ਯੇ ਜ਼ਿੰਦਗੀ ਕਿਸੀ ਕੇ ਕਾਮ ਆ ਜਾਏ ਅਬ ਐਸੀ ਬਨਾਨੀ ਹੈ ਯੇ ਜ਼ਿੰਦਗੀ ਹੁਈ ਨਾਕਾਮੀ 'ਓ ਕੋ ਸੁਧਾਰ ਕਰ ਕਾਮਯਾਬ ਬਨਾਨੀ ਹੈ ਯੇ ਜ਼ਿੰਦਗੀ ਬਬੇਕ ਆਸ਼ਕ ਕੀ ਮੁਹੱਬਤ ਜੈਸੇ ਚਾਹਨੀ ਹੈ ਯੇ ਜ਼ਿੰਦਗੀ ਏਕ ਖ਼ੁਦਾ ਕੀ ਰਹਿਬਰ ਮੇ ਰਹੂ ਐਸੇ ਜਤਾਨੀ ਹੈ ਯੇ ਜ਼ਿੰਦਗੀ।
10. ਹੁੰਦਾ ਸੀ ਕਦੇ
ਪੰਜ-ਆਬ ਦੇ ਵਹਿੰਦੇ ਪਾਣੀਆਂ ਵਾਂਗ ਹੁੰਦਾ ਸੀ ਕਦੇ ਮੈਂ ਜਦੋ ਦਾ ਤੈਨੂੰ ਮੇਰੇ ਕੋਲੋਂ ਖੋਹਇਆ ਨਹੀਂ ਗਿਆ ਸੀ ਹੁਣ ਤਾਂ ਬਸ ਰੇਗਿਸਤਾਨ ਬਣਨ ਦੇ ਕਰੀਬ ਆ।
11. ਅਧੂਰੀ ਜ਼ਿੰਦਗੀ
ਕਦੇ ਕੁਝ ਨੀ ਮੰਗਿਆ ਜ਼ਿੰਦਗੀ ਤੋਂ ਬਸ ਇਕ ਓਹਦੇ ਸੰਗ ਜੀਣ ਦੀ ਖਵਾਇਸ਼ ਤੋਂ ਬਿਨਾਂ ਉਹ ਵੀ ਪੂਰੀ ਨਾ ਹੋਈ।
12. ਔਰਤ
ਔਰਤ ਇਕ ਸਮੁੰਦਰ ਹੈ ਇਸ ਤੋਂ ਹੀ ਸਾਰੀਆਂ ਨਦੀਆਂ ਨਿਕਲ ਦੀਆਂ ਨੇ ਭਾਵ ਸੰਸਾਰੀ ਰੂਪ ਰਿਸ਼ਤੇ ਸਭ ਔਰਤ ਦੀ ਹੋਂਦ ਨਾਲ ਹੀ ਚਲਦੇ ਨੇ।
13. ਇੱਕ ਜਿੱਦ
ਇਕ ਜਿੱਦ ਓਹਨੂੰ ਪਾਉਣ ਦੀ ਸੀ ਜ਼ਿੰਦਗੀ ਸੰਗ ਬਿਤਾਉਣ ਦੀ ਸੀ ਕਈ ਖਿਆਲੀ ਸੁਪਨੇ ਦੇਖੇ ਸੀ ਲਗਦਾ ਮੇਰੇ ਭੁਲੇਖੇ ਸੀ।
14. ਜਦ ਮੈਂ ਖ਼ਾਲੀ ਹੁੰਨਾ
ਜਦ ਮੈਂ ਖ਼ਾਲੀ ਹੁੰਨਾ ਆ ਕੁਝ ਨੀ ਔੜਦਾ ਤਾਂ ਮੈਂ ਤੇਰੇ ਬਾਰੇ ਸੋਚਦਾ ਹਾਂ ਬਿਤਾਇਆ ਸਮਾਂ ਸ਼ਬਦ ਜੋੜ ਵਾਕ ਬਣ ਕਵਿਤਾ 'ਚ ਤਬਦੀਲ ਹੋਣ ਲਗ ਪੈਂਦਾ ਹੈ।
15. ਬਦਲਾਵ
ਮੈ ਹੁਣ ਪਹਿਲਾ ਅਰਗਾ ਓ ਨਹੀਂ ਰਿਹਾ ਨਾ ਹੀ ਓ ਪਹਿਲਾ ਜਯਾ ਦਿਲ-ਸੁਬਾਹ ਐ ਸਮੇਂ ਤੇ ਹਾਲਾਤਾਂ ਨਾਲ ਬਹੁਤ ਬਦਲਾਅ ਆਏ ਨੇ ਹੁਣ ਬਹੁਤਾ ਸ਼ੋਰ ਸ਼ਰਾਬਾਂ ਚੰਗਾ ਨਹੀਂ ਲਗਦਾ ਇਕਾਂਤ-ਸ਼ਾਂਤੀ ਸਕੂਨ ਦਿੰਦੀ ਐ ਉਹ ਰੋਹਬ ਗੁੱਸਾ ਵੀ ਨਹੀਂ ਰਿਹਾ ਜਦ ਦਾ ਬਿਰਹੜਾ ਝੋਲੀ ਪਿਆ ਐ ਬਹੁਤਾ ਖੁਸ਼ ਹੋਣ ਦਾ ਨੀ ਸੋਚਦਾ ਹੁਣ ਬਹੁਤਾ ਕਿਸੇ ਤੇ ਨਹੀਂ ਮਰਦਾ ਪਿਆਰ ਮੁਹੱਬਤਾਂ ਹੁਣ ਨਹੀਂ ਕਰਦਾ ਯਾਦਾਂ ਦੀ ਕਿਤਾਬ ਦੇ ਪੰਨੇ ਫਰੋਲਦਾ ਹਾ ਚੁੱਪ-ਚਾਪ ਰਹਿਨਾ ਹੁਣ ਪਸੰਦ ਕਰਦਾ ਬਸ ਲੋੜ ਮੁਤਾਬਿਕ ਹੀ ਬੋਲਦਾ ਹਾਂ।
16. ਮੇਰੇ ਮਰਨ ਦਾ ਦਿਨ
ਅੱਜ ਮੇਰੀ ਜ਼ਿੰਦਗੀ ਨੂੰ ਬਹੁਤ ਪਿਆਰ ਨਾਲ ਰੱਖਿਆ ਗਿਆ ਓਹਨੂੰ ਸੋਹਣੇ ਕੱਪੜੇ ਤੇ ਲਾਲੀ ਪਾਊਡਰ ਨਾਲ ਸਜਾਇਆ ਗਿਆ ਮੈਂ ਇਕ ਬੰਨੇ ਖਲੋਤਾ ਦੇਖਦਾ ਰਿਹਾ ਆਪਣੀ ਰੂਹ ਨੂੰ ਸਰੀਰ ਛੱਡ ਦੇ ਹੋਏ 4 ਲਾਵਾਂ ਅਨੰਦ ਦੀਆ ਸੀ ਉਸ ਬੇ-ਨਮਾਜ਼ੀ ਸ਼ਖ਼ਸ਼ ਲਈ ਤੇ ਓਹੀ 4 ਲਾਵਾਂ ਮੇਰੀ ਜ਼ਿੰਦਗੀ ਮੇਰੀ ਰੂਹ ਨੂੰ ਮੇਰੇ ਸਰੀਰ ਚੋਂ ਕੱਢਨ ਲਈ। ਅਨੰਦ ਪੂਰੇ ਹੋਏ ਜ਼ਿੰਗਦੀ ਵਿਆਹੀ ਗਈ ਪੂਰਾ ਜਸ਼ਨ ਵੀ ਕੀਤਾ ਸ਼ਰੀਕੇ ਚ ਚਾਹ ਪਕੌੜੇ ਮਿੱਠਾ ਰੋਟੀ ਵੀ ਖਵਾਈ । ਜਸ਼ਨ ਪੂਰਾ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਆਪ ਛੱਡ ਕੇ ਆਇਆ ।
17. ਕਿਵੇਂ ਦੇ ਬਣੋ
ਜੇ ਕੁਝ ਬਣਨਾ ਚਾਹੁੰਦੇ ਹੋ ਚੜ੍ਹਦੇ ਸੂਰਜ ਦੀ ਰੌਸ਼ਨੀ ਵਾਂਗ ਬਣੋ ਜੇ ਕੁਝ ਬਣਨਾ ਚਾਹੁੰਦੇ ਹੋ ਪਿਆਸ ਬਝਾਉਣ ਵਾਲੇ ਪਾਣੀ ਵਾਂਗ ਬਣੋ ਜੇ ਕੁਝ ਬਣਨਾ ਚਾਹੁੰਦੇ ਹੋ ਠੰਡੀਆਂ ਛਾਵਾ ਦਿੰਦੇ ਰੁੱਖਾਂ ਵਾਂਗ ਬਣੋ ਜੇ ਕੁਝ ਬਣਨਾ ਚਾਹੁੰਦੇ ਹੋ ਅਸਮਾਨ ਨੂੰ ਛੂਹਦੇ ਪੰਛੀਆਂ ਵਾਂਗ ਬਣੋ ਜੇ ਕੁਝ ਬਣਨਾ ਚਾਹੁੰਦੇ ਹੋ ਢਲਦੇ ਗੁੱਸੇਖੋਰ ਮੌਸਮਾਂ ਵਾਂਗ ਬਣੋ ਜੇ ਕੁਝ ਬਣਨਾ ਚਾਹੁੰਦੇ ਹੋ ਦੁੱਖ 'ਚ ਸੁੱਖ ਦੀ ਆਸ ਵਾਂਗ ਬਣੋ ਜੇ ਕੁਝ ਬਣਨਾ ਚਾਹੁੰਦੇ ਹੋ ਕਿਸੇ ਦੀਆਂ ਦੁਆਵਾਂ ਅਸੀਸਾਂ ਵਾਂਗ ਬਣੋ ਜੇ ਕੁਝ ਬਣਨਾ ਚਾਹੁੰਦੇ ਹੋ ਚੰਗੀਆਂ ਕਿਤਾਬਾਂ ਦੀ ਕਵਿਤਾਵਾਂ ਵਾਂਗ ਬਣੋ ਜੇ ਕੁਝ ਬਣਨਾ ਚਾਹੁੰਦੇ ਹੋ ਇਸ ਸਮੇਂ ਚ ਤਾਂ ਲੋਕ-ਗੀਤ ਦੀ ਤਰਾਂ ਬਣੋ ਜੋ ਵੀ ਬਣੋ ਪਿਆਰ ਮੁਹੱਬਤ ਵੰਡਣ ਵਾਲੇ ਬਣੋ।
18. ਕੀ ਹੋਇਆ ਐ ਮੈਨੂੰ
ਕਿਉਂ ਓਹਨੂੰ ਮੈਂ ਭੁੱਲ ਨਹੀਂ ਸਕਦਾ ਕਿਉਂ ਇਹ ਰਾਜ਼ ਖੁੱਲ੍ਹ ਨਹੀਂ ਸਕਦਾ ਕਿਉਂ ਮੈ ਸਕੂਨ ਨਾਲ ਰਹਿ ਨਹੀਂ ਸਕਦਾ ਕਿਉਂ ਮੈ ਓਹਨੂੰ ਕੁਝ ਕਹਿ ਨਹੀਂ ਸਕਦਾ ਕਿਉਂ ਕਿਸੇ ਹੋਰ ਦਾ ਹੋ ਨਹੀਂ ਸਕਦਾ ਕਿਉਂ ਮੈਂ ਖੁਲ੍ਹ ਕੇ ਰੋਂ ਨਹੀਂ ਸਕਦਾ ਕਿਉਂ ਮੈਂ ਹੀ ਉਹਨੂੰ ਯਾਦ ਕਰਦਾ ਆ ਕਿਉਂ ਫਿਰ ਪਲ ਪਲ ਮਰਦਾ ਹਾਂ ਕਿਉਂ ਲਗਦਾ ਮੈਂ ਵੱਸ ਨਹੀਂ ਸਕਦਾ ਕਿਉਂ ਅੱਜਕਲ੍ਹ ਮੈਂ ਖੁੱਲ ਕੇ ਹੱਸ ਨਹੀਂ ਸਕਦਾ ਕਿਉਂ ਇਹ ਦੁੱਖ ਘੱਟ ਹੋ ਨਹੀਂ ਸਕਦਾ ਕਿਉਂ ਮੈਂ ਸਾਰੀ ਰਾਤ ਸੌ ਨਹੀਂ ਸਕਦਾ।
19. ਐਵੇਂ ਕਰ ਜਾਨਾ ਹਾਂ
ਸਮੇਂ ਦੇ ਚੱਕਰ ਨਾਲ ਹੁਣ ਮੈਂ ਵੀ ਢਲ ਜਾਂਦਾ ਹਾਂ ਦੁੱਖ ਦੇਵੇ ਹੁਣ ਮੈਨੂੰ ਕੋਈ ਚੁੱਪ-ਚਾਪ ਜ਼ਰ ਜਾਂਦਾ ਹਾਂ ਜਿਵੇਂ ਕੋਈ ਜੋ ਮੇਰੇ ਤੋਂ ਚਾਹਵੇ ਓਵੇਂ ਹੁਣ ਅਕਸਰ ਕਰ ਜਾਂਦਾ ਹਾਂ ਇਕ ਦਿਨ ਮਿੱਟੀ ਹੀ ਹੋਣਾ ਹੈ ਤਾਹੀਓਂ ਹਰ ਰੰਗ ਚ ਰਲ ਜਾਂਦਾ ਹਾਂ ਪਿਆਰ ਕੀਤਾ ਸੀ ਵਧੇਰੇ ਜੀਣ ਲਈ ਅੱਜਕਲ੍ਹ ਰੋਜ਼ ਜੀਨਾ ਤੇ ਮਰ ਜਾਂਦਾ ਹਾਂ।
20. ਪ੍ਰਛਾਵਾਂ
ਪ੍ਰਛਾਵਾਂ ਬਣ ਰਹਿਣਾ ਚਾਉਂਦਾ ਸੀ ਸੋਚਿਆ ਸੀ ਕੇ ਪ੍ਰਛਾਵਾਂ ਨੀ ਕਦੇ ਸਾਥ ਛੱਡ ਦਾ ਅੰਤ ਤੀਕ ਨਾਲ ਰਹਿੰਦਾ ਪਲ ਕੁਝ ਪਲ ਦਾ ਘੁੱਪ ਹਨੇਰਾ ਕੀ ਹੋਇਆ ਆਪਣੀ ਪਛਾਣ ਹੀ ਭੁਲ ਗਿਆ ਮੈ ਕਿਸ ਦੀ ਹੋਂਦ ਸੀ ।
21. ਐਸਾ ਸ਼ਖ਼ਸ਼
ਕੋਈ ਐਸਾ ਸ਼ਖ਼ਸ਼ ਮਿਲਾ ਰੱਬਾ ਜੋ ਸਮਝੇ ਮੇਰੇ ਹਾਲਾਤਾਂ ਨੂੰ ਕੁਝ ਉਹ ਸਮਝੇ ਕੁਝ ਮੈਂ ਸਮਝਾਂ ਇਕ ਦੂਜੇ ਦੇ ਜਜ਼ਬਾਤਾਂ ਨੂੰ ।
22. ਮੁਕੰਮਲ ਅਸੀਂ ਨਹੀਂ
ਦਿਲ ਦੇ ਬਹੁਤ ਕਰੀਬ ਸੀ ਜਿਹਦਾ ਮੈਂ ਹੋਇਆ ਮੁਰੀਦ ਸੀ ਸੰਗ ਬਿਤਾਉਣ ਦੇ ਹੋਏ ਸੀ ਦਾਅਵੇ ਮੁਕੰਮਲ ਅਸੀਂ ਨਹੀਂ ਕਰ ਸਕੇ ਓ ਭਾਵੇਂ ਖਿਆਲੀ ਹੀ ਨਜ਼ਰ ਆਈ ਪੈਂਦੀ ਐ ਦਿਲ ਨੂੰ ਲੋਰ ਓਹਦੀ ਹੀ ਰਹਿੰਦੀ ਹੁਣ ਓ ਸਕੂਨ ਮੇਰੇ ਅੰਦਰ ਨਾ ਰਹਿੰਦਾ ਐ ਯਾਦ ਆਉਂਦੀ ਜਦ-ਜਦ ਓਹਨਾ ਦੀ ਝੱਟ ਅੱਖਾਂ 'ਚੋਂ ਅਸ਼ਕ ਵਗ ਪੈਂਦਾ ਐ ।
23. ਬਹੁਤੇ ਅਹਿਮੀਅਤੀ ਲੋਕ
ਕੁਝ ਕੁ ਲੋਕਾਂ ਨੂੰ ਆਪਾ ਬਹੁਤੀ ਅਹਿਮਿਅਤ ਦੇ ਦਿਨੇ ਹਾਂ ਸਾਡੀ ਜ਼ਿੰਦਗੀ ਚ ਓਹੀ ਸਭ ਤੋਂ ਪਿਆਰਾ, ਸੱਚਾ-ਸੁੱਚਾ ਤੇ ਨੇਕ ਜਾਪਦਾ ਪਰ ਝੂਠ ਦੇ ਪਰਦੇ ਜਦ ਅੱਖੋਂ ਡਿਗਦੇ ਹਨ ਤਾਂ ਉਹ ਇਨਸਾਨ ਫਨੀਅਰ ਸੱਪ ਦਿਖਦਾ ਹੈ ਜੋ ਸਾਨੂੰ ਓਹਲੇ ਰੱਖ ਸਾਡੇ ਜਜ਼ਬਾਤਾਂ ਨਾਲ ਖੇਡਦਾ ਹੈ ਮਤਲਬ ਨਿਕਲਣ ਤੇ ਡੱਸ ਲੈਂਦਾ ਹੈ ਤੇ ਜ਼ਿੰਦਗੀ ਹਰਾਮ ਕਰਨ 'ਚ ਕੋਈ ਕਸਰ ਨਹੀਂ ਛੱਡਦਾ ।
24. ਦਾਇਰੇ ਸੀਮਿਤ
ਕਿਸੇ ਨੂੰ ਪਿਆਰ ਕਿਸੇ ਦੀ ਕਦਰ ਤੇ ਕਿਸੇ ਉਪਰ ਭਰੋਸਾ ਇਕ ਦਾਇਰੇ ਸੀਮਿਤ ਹੀ ਕਰੋ ਓਹਨੂੰ ਰੱਬ ਨਾ ਬਣਾਓ ਆਪਣਾ ਸਭ ਨਾ ਬਣਾਓ ਤਾਂ ਜੋ ਬਾਅਦ ਵਿਚ ਤੁਹਾਡੀ ਆਪਦੀ ਬਰਬਾਦੀ ਦਾ ਕਾਰਨ ਬਣ ਜਾਵੇ ।
25. ਜ਼ਿੰਦਗੀ ਅੱਕ ਗਈ
ਦੁੱਖ ਦਰਦ ਪੀੜਾ ਦੀ ਸੀਮਾ ਟੱਪ ਗਈ ਐ ਇਹ ਸਫ਼ਰਾਂ ਤੋਂ ਜ਼ਿੰਦਗੀ ਹੁਣ ਅੱਕ ਗਈ ਐ ਇਕ ਦੂਰ-ਦੁਰਾਢੇ ਡੇਰਾ ਪਾ ਰਹਿਨਾ ਐ ਹੁਣ ਨਹੀਂ ਕਿਸੇ ਨੂੰ ਆਪਣਾ ਕਹਿਣਾ ਐ ਫੁੱਲਾਂ ਵਾਂਗ ਮਹਿਕਾਂ ਬਿਤਾਉਣੀ ਜ਼ਿੰਦਗੀ ਐ ਨਾ ਪੱਥਰ ਬਣਕੇ ਮੈਂ ਹੁਣ ਬਹਿਣਾ ਐ ਸੁੱਖਾ 'ਚ ਚਾਹੁੰਦਾ ਜਿਆਉਣਾ ਜ਼ਿੰਦਗੀ ਨੂੰ ਹੁਣ ਨਾ ਕਿਸੇ ਦਾ ਦਿੱਤਾ ਦੁੱਖ ਸਹਿਨਾ ਐ ਹੁਣ ਨਹੀਂ ਕਿਸੇ ਨੂੰ ਵੀ ਮੈਂ ਪਾਉਣਾ ਐ ਬਸ ਹੁਣ ਤਾਂ ਆਪਣਾ-ਆਪਾ ਵੀ ਗਵਾਉਣਾ ਐ
26. ਉਮਰਾਂ ਵੀ ਥੋੜੀਆਂ
ਭੂਤਕਾਲ ਦੀਆ ਬਹੁਤੀਆਂ ਯਾਦਾਂ ਅੱਜ ਥੋੜੀਆਂ ਲਗਦੀਆਂ ਨੇ ਮਿੱਠਿਆਂ ਕੀਤੀਆਂ ਸੀ ਜੋ ਬਾਤਾਂ ਅੱਜ ਕੌੜੀਆਂ ਲਗਦੀਆਂ ਨੇ ਬੜਾ ਸੋਹਣਾ ਸੀ ਮੈਂ ਤੁਰਦਾ ਪਿਆਰ ਨਾਲ ਭੌੜੀਆ ਲਗ ਗਈਆਂ ਨੇ ਬੜੀਆਂ ਮਿੱਠੀਆਂ ਹੁੰਦੀਆਂ ਸੀ ਰਾਤਾਂ ਅੱਜਕੱਲ੍ਹ ਕੌੜੀਆਂ ਲਗਦੀਆਂ ਨੇ ਪਤਾ ਨਹੀ ਕੀ ਹੋ ਗਿਆ ਹੈ ਮੈਨੂੰ ਹੁਣ ਤਾਂ ਉਮਰਾਂ ਵੀ ਥੋੜੀਆਂ ਲਗਦੀਆਂ ਨੇ।
27. ਪੱਕੀ ਨੀਂਦ
ਆਪਣੀ ਜ਼ਿੰਦ ਦਾ ਆਪ ਵੈਰੀ ਬਣਿਆ ਹਾਂ ਕਿਸੇ ਇਕ ਸ਼ਕਸ਼ ਲਈ ਆਪਣਿਆਂ ਨਾਲ ਲੜਿਆ ਹਾਂ ਛੱਡ ਗਏ ਨੇ ਓਹ ਪਤਾ ਕੇ ਨਹੀਂ ਮੁੜਨਾ ਫਿਰ ਵੀ ਉਸ ਚੁਰਾਹੇ ਖੜਿਆ ਹਾਂ ਉਹ ਸੁੱਖੀ ਸਾਂਦੀ ਬਿਤਾਉਣ ਜ਼ਿੰਦਗੀ ਕਿਊ ਮੈਂ ਹਿਜਰ ਦੀ ਪੌੜੀ ਚੜ੍ਹਿਆ ਹਾਂ ਨਾ ਪੂਰੇ ਹੋਣ ਵਾਲੇ ਖੁਆਬ ਦੇਖੇ ਅੱਖਾਂ ਨੇ ਤਾਹੀਓਂ ਦੁੱਖ-ਦਰਦਾਂ 'ਚ ਘਿਰਿਆ ਹਾਂ ਮੰਗਦਾ ਹਾਂ ਕੇ ਪੱਕੀ ਨੀਂਦ ਆ ਜਾਵੇ ਹੁਣ ਬਿਨ੍ਹਾਂ ਸੁੱਤੇ ਰਾਤਾਂ ਤੋਂ ਬਹੁਤ ਚਿੜਿਆ ਹਾਂ।
28. ਦੂਰ ਹਨੇਰੇ ਓਹ ਦਿਖੀ
ਇਕ ਦੂਰ ਹਨੇਰੇ 'ਚੋਂ ਲੋਂ ਦਿਖੀ ਅੱਜ ਖੁਆਬਾਂ ਦੇ ਵਿਚ ਉਹ ਦਿਖੀ ਅੱਖੀਂ ਕਜਲਾ ਮੱਥੇ ਬਿੰਦੀ ਹੱਥੀਂ ਚੂੜਾ ਦੇਖ ਦਿਲ ਵਿਚ ਇਕ ਚੀਸ ਉੱਠੀ ਪਾਉਣ ਦੀ ਕਰਦਾ ਮੈ ਬਹੁਤ ਕੋਸ਼ਿਸ਼ ਦੂਰ ਦੂਰ ਬਹੁਤ ਦੂਰ ਹੁੰਦੀ ਉਹ ਦਿਖੀ ਜਿਨ੍ਹਾਂ ਦੁੱਖ ਤਕਲੀਫ਼ਾਂ ਨੇ ਮੈਨੂੰ ਸਤਾਇਆ ਉਹਨੀ ਹੀ ਤੰਗ ਉਦਾਸ ਉਹ ਦਿਖੀ ਕਈ ਰੰਗ ਉਕੇਰਨੇ ਚਾਉਂਦੇ ਸੀ ਜ਼ਿੰਦਗੀ ਬਦਰੰਗ ਹੁੰਦੀ ਹੁਣ ਦਿਖੀ ਆਪਣੀ ਪ੍ਰਭਾਤ ਸੀ ਮੰਨਿਆ ਜਿਨੂੰ ਕਾਲੀ ਰਾਤ ਹੁੰਦੀ ਓਹ ਦਿਖੀ ਇਕ ਦੂਰ ਹਨੇਰੇ........
29. ਪਗਡੰਡੀ
ਕਿਸੇ ਵੀ ਨਵੇਂ ਰਾਹ ਦੀ ਪਗਡੰਡੀ ਬਣਾਉਣ ਲਈ ਮੰਜ਼ਿਲ ਦਾ ਅੱਖਾਂ 'ਚ ਹੋਣਾ ਬਹੁਤ ਜ਼ਰੂਰੀ ਹੈ।
30. ਮੁਹੱਬਤ-ਮੁਹੱਬਤ
ਮੁਹੱਬਤ ਮੁਹੱਬਤ ਕਰਤੇ ਥੇ ਮੁਹੱਬਤ ਕਰਕੇ ਦੇਖ ਲਈ ਜਿਸੇ ਪਾਨਾ ਚਾਹਾ ਥਾਂ ਮੈਨੇ ਕਿਸੀ ਔਰ ਕੀ ਹੋਤੀ ਦੇਖ ਲਈ ਨੀਂਦ ਕਯਾ ਆਏਗੀ ਅਬ ਇਨ ਆਖੋਂ ਕੋ ਅਪਨੀ ਹੀ ਮੌਤ ਹੋਤੇ ਹੂਏ ਖ਼ੁਦ ਜੋ ਦੇਖ ਲਈ।
31. ਅਣਜਾਣ
ਮੇਰੇ ਅੰਦਰ ਜੋ ਹੈ ਮੈਂ ਖ਼ੁਦ ਉਸ ਤੋਂ ਅਣਜਾਣ ਆ ਜਿਵੇਂ ਇਕ ਪਾਣੀ ਬਿਨ੍ਹ ਮੱਛਲੀ ਜਈ ਤੜਫ਼ ਰਹਿੰਦੀ ਏ
32. ਆ-ਸੰਪੂਰਨ
ਆ-ਸੰਪੂਰਨ ਮੁਹੱਬਤ ਜਾਮ ਹੋਏ ਗੋਡੇ ਆ ਵਰਗੀ ਹੁੰਦੀ ਤੁਰਨ ਦੀ ਚਾਹ ਪਰ ਦੇਹ ਦਾ ਸੰਗ ਨਾ ਮਿਲੇ
33. ਜਦ ਮੈਂ
ਜਦ-ਜਦ ਤੈਨੂੰ ਯਾਦ ਕਰਦਾ ਹਾਂ ਮੈਂ-ਮੈਂ ਨਹੀਂ ਰਹਿੰਦਾ ਇਕ ਮੱਚਦੇ ਹੋਏ ਤੰਦੂਰ(ਸਿਵੇ) ਚ ਤਬਦੀਲ ਹੋ ਜਾਨਾ ਆ
34. ਤੂੰ ਮੇਰੇ ਕੋਲ
ਬਹੁਤ ਪਰੇਸ਼ਾਨ ਹੁੰਨਾ ਆ ਤੂੰ ਜਦੋਂ ਨਹੀਂ ਲਭਦੀ ਕਲਮ ਚੱਕ ਜਦ ਹਰਫ਼ ਉਕੇਰਨੇ ਸ਼ੁਰੂ ਹੁੰਦੇ ਨੇ ਤਾਂ ਸਕੂਨ ਮਿਲਦਾ ਏ ਤੂੰ ਮੇਰੇ ਕੋਲ ਹੀ ਐ।
35. ਗੈਰ-ਮਜ਼ੂਦਗੀ
ਪਤਾ ਨਹੀਂ ਕਿਵੇਂ ਦਾ ਸੁਬਾਹ ਹੋ ਗਿਆ ਤੇਰੇ ਬਾਝੋਂ ਨਾ ਖੁਸ਼ ਹੁੰਨਾ ਨਾ ਉਦਾਸ ਹਾਂ ਆਪਾ ਖ਼ਾਲੀ ਜਾਪਦਾ ਬੋਲਣ ਨੂੰ ਦਿਲ ਨਹੀਂ ਕਰਦਾ ਅੰਦਰੋਂ ਅੰਦਰੀ ਘੁਲਦਾ ਰਹਿਨਾ ਬੁੱਲ੍ਹਾਂ ਤੇ ਖਾਮੋਸ਼ੀ ਦੀ ਲਹਿਰ ਛਾਈ ਹੈ।
36. ਅਹਿਸਾਨ
ਅਹਿਸਾਨ ਦੀ ਇੱਜਤ ਤੇ ਮੁਹੱਬਤ ਨਾਲੋਂ ਮੈਂ ਬੇ-ਇੱਜਤ ਤੇ ਬੇ-ਮੁਹੱਬਤ ਰਹਿਣਾ ਪਸੰਦ ਕਰਾਂਗਾ।
37. ਦੋਸ਼
ਮੇਰੀ ਨੀਂਦ ਨਾ ਆਉਣ ਦਾ ਕਿਸੇ ਸਿਰ ਦੋਸ਼ ਨਹੀਂ ਮੇਰੇ ਆਪਣੇ ਹੀ ਸੁਪਨੇ/ਦੁੱਖ ਮੈਨੂੰ ਸੌਣ ਨਹੀਂ ਦਿੰਦੇ
38. ਗ਼ਮ-ਏ-ਦਿਲ
ਪੱਛਤਾਉਂਦਾ ਹਾਂ ਅੱਖਾਂ ਚਾਰ ਕਰਕੇ ਸਿਸਕਾਉਂਦਾ ਹਾਂ ਕਦੇ ਕਦੇ ਯਾਦ ਕਰਕੇ ਗ਼ਮ-ਏ-ਦਿਲ ਵਿਚ ਦਫ਼ਨ ਹੈ ਮੇਰੇ ਮੁਸਕਰਾਉਂਦਾ ਹਾਂ ਅਪਨੀ ਜਾਤ ਕਰਕੇ।
39. ਕੱਚੀ ਇੱਟ
ਮੈਂ ਇਕ ਕੱਚੀ ਇਟ ਵਾਂਗ ਹਾਂ ਜਦ-ਜਦ ਤੇਰੀ ਯਾਦ ਆਉਂਦੀ ਐ ਮੇਰੇ ਅੰਦਰ ਭੱਠਾ ਬਲਣ ਲਗ ਪੈਂਦਾ ਐਨਾ ਸੇਕ ਵਧੇਰੇ ਹੋ ਜਾਂਦਾ ਕੇ ਹਿਜ਼ਰ ਨਾਲ ਪੱਕ ਲਾਲ ਇਟ ਵਾਂਗ ਹੋ ਜਾਨਾ ਹਾਂ।
40. ਦਰਦ ਛੁਪਾ
ਦਰਦ ਛੁਪਾਦਰਦ ਛੁਪਾ ਰੋਜ ਮੁਸਕਰਾਤਾ ਹੂ ਆਜ ਬੀ ਉਸੇ ਉਤਨਾ ਹੀ ਚਾਹਤਾ ਹੂ ਕਿਸੀ ਔਰ ਕਾ ਹੋਤੇ ਦੇਖ ਲਿਆ ਮੈਂਨੇ ਉਸਕੋ ਅੰਦਰ ਸੇ ਮਰ ਗਿਆ ਹੂ ਫਿਰ ਬੀ ਜੀਏ ਜਾਤਾ ਹੂ।
41. ਇੱਕ ਸ਼ਖ਼ਸ਼
ਬੇ-ਹੱਦ ਲੋਗ ਇਸ ਦੁਨੀਆਂ ਮੇਂ ਫਿਰ ਬੀ ਇਕ ਸ਼ਖ਼ਸ਼ ਜੋ ਮੇਰਾ ਨਾ ਹੋ ਸਕਾ ਉਸੀ ਕੋ ਹੀ ਕਿਊ ਦਿਲ ਪਾਨਾ ਚਾਹਤਾ ਹੈ।
42. ਖੁਸ਼ ਕਿਸਮਤ ਰੂਹਾਂ
ਬੜੀਆਂ ਹੀ ਖੁਸ਼ ਕਿਸਮਤ ਮੰਨਦਾ ਮੈਂ ਉਹਨਾਂ ਰੂਹਾਂ ਨੂੰ ਜੋ ਇਸ ਸੰਸਾਰ 'ਚ ਜਨਮ ਲੈਂਦੇ ਆ ਸਾਰ ਹੀ ਹਾਜ਼ਰੀ ਭਰ ਮੁੜ ਜਾਂਦੀਆਂ ਨੇ ਵਾਪਿਸ ਉਸ ਦੇ ਚਰਨਾਂ 'ਚ ।
43. ਬਹੁਤੇ ਲੋਕ ਐਵੇਂ ਸਮਝਦੇ
ਬਹੁਤੇ ਲੋਕ ਮੈਂਨੂੰ ਬਹੁਤ ਹੀ ਸਮਝਦਾਰ ਤੇ ਸਿਆਣਾ ਸਮਝਦੇ ਹਨ ਕਿਉਂਕਿ ਮੈਂ ਲਿਖਦਾ ਹਾਂ ਉਹ ਇਸ ਤੋਂ ਜਾਣੂ ਨਹੀਂ ਜੇ ਮੈਂ ਬਹੁਤ ਹੀ ਪਾਰਖੂ ਹੁੰਦਾ ਜਾਂ ਬਹੁਤ ਹੀ ਵਿਦਵਾਨ ਹੁੰਦਾ ਤਾਂ ਕੋਈ ਅਧਿਆਪਕ ਜਾਂ ਕੋਈ ਵਿਗਿਆਨੀ ਹੁੰਦਾ ਇਹ ਕਵਿਤਾਵਾਂ ਲਿਖਣਾ ਬੇ-ਸਮਝਾ ਬੇ-ਅੱਕਲਾ ਦੇ ਕੰਮ ਨੇ ਇਹ ਦਿਮਾਗੀ ਤੇਜ਼ੀ ਨਾਲ ਨਹੀਂ ਲਿਖ ਹੁੰਦੀਆਂ।
44. ਇੱਕ ਜੰਗ
ਆਪਣੇ ਨਾ ਸਮਝੇ ਜਾਣ ਵਾਲੇ ਜਜ਼ਬਾਤਾਂ ਨੂੰ ਕਾਲੇ ਦਿਨ ਚਿੱਟੀਆ ਰਾਤਾਂ ਨੂੰ ਮਹਿਬੂਬ ਬਿਨ੍ਹ ਹਲਾਤਾਂ ਨੂੰ ਸੰਗ ਬੀਤੀਆਂ ਯਾਦਾਂ ਨੂੰ ਇਕ ਸਿਆਹੀ ਨਾਲ ਕੋਰੇ ਕਾਗ਼ਜ਼ ਤੇ ਉਕੇਰਨਾ ਇੱਕ ਜੰਗ ਤੋਂ ਘੱਟ ਨਹੀਂ।
45. ਬੇਪਨਾਹ ਮੁਹੱਬਤ
ਮੁਹੱਬਤ ਅੱਜ ਵੀ ਬੇਪਨਾਹ ਹੈ ਮੇਰੀ ਕਿਸੀ ਹੋਰ ਦੀ ਬਣ ਗਈ ਮੁਹੱਬਤ ਨਾਲ।
46. ਵੇਅਰਥ
ਮੰਜ਼ਿਲ ਮੇਰੀ ਕਿਸੇ ਹੋਰ ਨੂੰ ਛੋਹ ਗਈ ਜ਼ਿੰਦਗੀ ਮੇਰੀ ਵੇਅਰਥ ਜਈ ਹੋ ਗਈ।
47. ਨਿਕਾਸੀ
ਉਸ ਦੇ ਹੁਸਨ ਦੀ ਨਿਕਾਸੀ ਕੁੱਝ ਇਵੇਂ ਹੋਈ ਜਿਵੇਂ ਕੰਡੇ ਆ ਸੰਗ ਗੁਲਾਬ ਜਿਹੜਾ ਤੱਕੇ ਘਾਇਲ ਹੋ ਜਾਵੇ।
48. ਉਦਾਸ-ਉਦਾਸ
ਉਦਾਸ ਉਦਾਸ ਸਾ ਰਹਿਤਾ ਹੂ ਕਿਸੀ ਕੋ ਕੁਝ ਨਾ ਕਹਿਤਾ ਹੂ ਜਿੰਦਗੀ ਕੇ ਸਫ਼ਰ ਮੇਂ ਸੇ ਦੂਰ ਹੂਏ ਮਹਿਬੂਬ ਕੋ ਯਾਦ ਕਰ ਅਸ਼ਕ ਬਹਾ ਲੇਤਾ ਨੂੰ
49. ਉਹ-ਮੈਂ
ਅਸੀਂ ਇੱਕ ਗੁਲਾਬ ਤੇ ਦੂਜਾ ਬੂਟੇ ਵਾਂਗ ਸੀ ਕਿਸੇ ਹੋਰ ਨੂੰ ਖੁਸ਼ ਕਰਨ ਲਈ ਸਾਨੂੰ ਟੁੱਟਣਾ ਪਿਆ।
50. ਜ਼ਿੰਦਗੀ ਨਾਮ ਮੁਸੀਬਤਾਂ ਦਾ
ਜ਼ਿੰਦਗੀ ਨਾਮ ਮੁਸੀਬਤਾਂ ਦਾ ਸੰਗ ਲੜਦੇ ਸਦਾ ਹੀ ਰਹਿਨਾ ਐ ਇਹਨੇ ਦਿਨ ਦੀ ਤਰ੍ਹਾਂ ਚੜ੍ਹਨਾ ਰਾਤ ਦੀ ਤਰ੍ਹਾਂ ਲਹਿਣਾ ਐ ਸੂਰਜ ਦੇ ਵਾਂਗ ਚਮਕਣਾ ਤਾਰਿਆਂ ਵਾਂਗ ਟਿਮ-ਟਾਮਾਉਦੇ ਰਹਿਨਾ ਐ ਹਨੇਰੀਆਂ ਦੀ ਤਰ੍ਹਾਂ ਇਹਨੇ ਵਗਣਾ ਮੀਂਹ ਵਾਂਗ ਵਰਸਦੇ ਰਹਿਨਾ ਐ ਪਾਣੀਆਂ ਵਾਂਗ ਵਹਿਣਾ ਇਹਨੇ ਅੱਗ ਦੀ ਤਰ੍ਹਾਂ ਮੱਚਦੇ ਰਹਿਨਾ ਐ ਇਹਨਾਂ ਦੁੱਖਾਂ ਤਕਲੀਫ਼ਾਂ ਨੂੰ ਹਮੇਸ਼ਾ ਹੱਸਦੇ ਹੱਸਦੇ ਸਹਿਨਾ ਐ ਮੁਸੀਬਤਾਂ ਸੰਗ ਮੁਹੱਬਤਾਂ ਦਾ ਗੇੜ ਐਵੇਂ ਹੀ ਚੱਲਦਾ ਰਹਿਣਾ ਐ
51. ਜਨਮ
ਮਾਂ ਬੱਚੇ ਨੂੰ ਅਤੇ ਕਵੀ ਕਵਿਤਾ ਨੂੰ ਪੀੜਾ ਸਹਿ ਕੇ ਹੀ ਜਨਮ ਦਿੰਦੇ ਹਨ।
52. ਵਿਸ਼ਾ
ਜਦੋਂ ਜਦੋਂ ਵੀ ਕੋਈ ਖੁਸ਼ੀ ਜਾ ਵਿਚਾਰਾਂ ਦੀ ਗੱਲ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਕਲਮ ਨਹੀਂ ਚੱਲਦੀ ਲੱਗਦਾ ਜਿਵੇ ਤੇਰੇ ਬਿਨ੍ਹਾਂ ਇਹ ਕਿਸੇ ਹੋਰ ਵਿਸ਼ੇ ਤੇ ਲਿਖਣਾ ਨਹੀਂ ਚਾਹੁੰਦੀ।
53. ਟੁਟਿਆ
ਟੁਟਿਆ ਹੋਇਆ ਆ ਹੁਣ ਕੁੱਝ ਇਸ ਤਰ੍ਹਾਂ ਮੱਚ ਕੇ ਬਿਖਰਾਗਾ ਕਿ ਮੈਨੂੰ ਸਮੇਟ ਦੇ ਸਮੇਟ ਦੇ ਤੇਰੀਆਂ ਅੱਖਾਂ 'ਚੋ ਅਸ਼ਕ ਜ਼ਰੂਰ ਡਿਗਣਗੇ।
54. ਯੇ ਇਸ਼ਕ
ਅਗਰ ਮੈਂ ਮਰ ਬੀ ਜਾਓ ਤੋਂ ਯੇਹ ਮੁਹੱਬਤ ਜੋ ਤੇਰੇ ਲੀਏ ਹੈ ਤਬ ਬੀ ਨਹੀਂ ਮਰੇਗੀ।
55. ਭਰੇ ਜ਼ਖਮ
ਓਹ ਜ਼ਖਮ ਜੋ ਭਰ ਗਏ ਸੀ ਅੱਜ ਤੇਰੀਆਂ ਯਾਦਾਂ ਨੇ ਫਿਰ ਓਹਨਾ ਨੂੰ ਛਿੱਲ ਦਿੱਤਾ।
56. ਤੂੰ ਆਮ ਨਹੀਂ
ਬਹੁਤ ਜਾਣੇ ਜ਼ਿੰਦਗੀ 'ਚ ਆਏ ਤੇ ਗਏ ਬਹੁਤ ਕੁਝ ਪਾਇਆ ਤੇ ਗਵਾਇਆ ਪਰ ਤੇਰਾ ਜ਼ਿੰਦਗੀ 'ਚ ਆਉਣਾ ਤੇ ਆ ਕੇ ਵਿਛੜ ਜਾਣਾ ਤੈਨੂੰ ਖੋਣਾ ਆਮ ਨਹੀਂ ਸੀ।
57. ਆਗਿਆ ਨਹੀਂ
ਨੀਂਦ ਤਾਂ ਬਹੁਤ ਭਰ ਜਾਂਦੀ ਇਹਨਾਂ ਅੱਖਾਂ 'ਚ ਪਰ ਤੇਰੀ ਯਾਦ ਸੌਣ ਦੀ ਆਗਿਆ ਨਹੀਂ ਦਿੰਦੀ।
58. ਇਹ ਕਵਿਤਾ
ਕਈ ਵਾਰ ਤਾਂ ਆਪ ਹੀ ਆ ਬੈਠਦੀ ਹੈ ਮੇਰੇ ਵਰਕਿਆਂ ਤੇ ਕਈ ਵਾਰ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਵਾ ਮੂੰਹ ਤੱਕ ਨਹੀਂ ਘੁੰਮਾਉਂਦੀ ਮੇਰੇ ਵੱਲੇ ਇਹ ਕਵਿਤਾ।
59. ਉਡੀਕ
ਕੁੱਝ ਅੱਖਰਾਂ ਦਾ ਸ਼ਬਦ "ਉਡੀਕ" ਇਹਨੂੰ ਕਰਦੇ ਕਰਦੇ ਜ਼ਿੰਦਗੀ ਵੀ ਘੱਟ ਪੈ ਜਾਂਦੀ ਹੈ।
60. ਸਿਆਹੀ
ਮੇਰਾ ਦਰਦ ਹੀ ਮੇਰੇ ਹਰਫ਼ਾਂ ਦੀ ਸਿਆਹੀ ਹੈ।
61. ਅਪਾਹਜ਼
ਤੇਰਾ ਮੇਰੇ ਕੋਲ ਨਾ ਹੋਣਾ ਮੈਨੂੰ ਆਪਣਾ ਆਪ ਅਪਾਹਜ਼ ਦਰਸਾਉਂਦਾ ਹੈ।
62. ਤੇਰੀ ਝਲਕ
ਤੇਰੀ ਝਲਕ ਨਹਿਰਾਂ ਦੇ ਨੀਲੇ-ਹਰੇ ਪਾਣੀ ਵਾਂਗ ਆ ਅੱਖਾਂ ਨੂੰ ਦੇਖਣ ਚ ਸਕੂਨ ਤਾਂ ਮਿਲਦਾ ਪਰ ਦੂਰ ਵਹਿੰਦੇ ਜਾਣ ਦੀ ਪੀੜ ਵੀ ਬਹੁਤ।
63. ਬਦਲਾਵ
ਟੁੱਟੀ ਚੀਜ਼ ਕਦੇ ਵੀ ਪਹਿਲਾਂ ਵਰਗੀ ਨਹੀਂ ਰਹਿੰਦੀ ਮੈਂ ਵੀ ਹੁਣ ਉਹ ਨਹੀਂ ਰਿਹਾ।
64. ਸਾਡਾ ਪਿਆਰ
ਕੁਝ ਐਵੇਂ ਸੀ ਜਿਵੇਂ ਚਰ੍ਹੀ ਦਾ ਉਗਣਾ ਛੱਟਾ ਦੇਣ ਉਪਰੰਤ ਕੁਝ ਦਿਨਾਂ 'ਚ ਥੋੜ੍ਹੀ ਥੋੜ੍ਹੀ ਉਭਰਨਾ ਹੌਲੀ ਹੌਲੀ ਹਾਣ ਬਰਾਬਰ ਹੋਣਾ ਫਿਰ ਇਕ ਦਮ ਬਹੁਤ ਹੀ ਵੱਧ ਜਾਣਾ ਕੁਝ ਐਵੇਂ ਹੀ ਸੀ ਅਸੀਂ ਪਰ ਕਹਿੰਦੇ ਆ ਜੋ ਬੀਜਿਆ ਇਕ ਦਿਨ ਵੱਢਣਾ ਹੀ ਪੈਂਦਾ ਪਸ਼ੂਆਂ ਦੀ ਖ਼ਾਤਰ ਚਰ੍ਹੀ ਵੱਢੀ ਗਈ ਤੇ ਰਿਸ਼ਤੇ ਮਜ਼ਬੂਰੀਆਂ ਖ਼ਾਤਿਰ "ਅਸੀਂ"।
65. ਦ੍ਰਿਸ਼
ਦਿਨ ਤਾਂ ਔਖਾ ਸੌਖਾ ਬਤੀਤ ਹੋ ਜਾਂਦਾ ਪਰ ਇਹ ਕਾਲੀ ਰਾਤ ਤੇਰੀਆਂ ਯਾਦਾਂ ਸੰਗ ਮਿਲ ਰੋਜ਼ ਹੀ ਮੇਰੀ ਮਕਾਣ ਦਾ ਦ੍ਰਿਸ਼ ਦਿਖਾ ਮੈਨੂੰ ਸਿਵੈ-ਆ ਵਿੱਚ ਪਾ ਜਾਂਦੀ।
66. ਐਵੇਂ ਨਹੀਂ ਐ
ਦੇਖਣ ਨੂੰ ਬਾਹਰੋਂ ਬਹੁਤ ਸ਼ਾਂਤ ਲਗਦਾ ਹਾਂ ਪਰ ਨਹੀਂ ਐਵੇਂ ਨਹੀਂ ਐ ਅੰਦਰੋਂ ਐਵੇਂ ਟੁੱਟਿਆ ਹਾਂ ਜਿਵੇਂ ਇੱਕ ਸ਼ੀਸ਼ੇ ਚ ਸੱਟ ਕਾਰਨ ਤਰੇੜ ਆ ਗਈ ਤੇ ਰੋਜ਼ ਥੋੜ੍ਹਾ-ਥੋੜ੍ਹਾ ਭੁਰਦਾ ਜਾ ਰਿਹਾ ਆਪਣੇ ਖ਼ਾਤਮੇ ਦੇ ਬਹੁਤ ਹੀ ਕਰੀਬ।
67. ਇਕ ਚੀਜ਼
ਮੈਂ ਚੀਜ਼ ਹਾਂ ਇੱਕ ਵਰਤੋਂ ਦੀ ਮੈਨੂੰ ਬਸ ਵਰਤੋਂ ਮੈਨੂੰ ਕੀ ਹੋਇਆ? ਕਿਊ ਹੋਇਆ? ਕਿਵੇਂ ਹੋਇਆ? ਨਾ ਪੁੱਛੋਂ ਤਾਂ ਬੇਹਤਰ ਹੈ।
68. ਮਹਿਸੂਸ
ਕੁਝ ਹੀ ਲੋਕ ਮੀਂਹ ਨੂੰ ਮਹਿਸੂਸ ਕਰਦੇ ਜ਼ਿਆਦਾਤਰ ਤਾਂ ਭਿੱਜਦੇ ਹੀ ਦੇਖੇ ਮੈਂ।
69. ਭਾਅ
ਬੜੇ ਮਹਿੰਗੇ ਭਾਅ ਦਾ ਸੀ ਮੈਂ ਜਦ ਤੇਰੇ ਕੋਲ ਸੀ ਹੁਣ ਦੁਆਨੀ ਦਾ ਨਹੀਂ ਰਿਹਾ।
70. ਸਿੱਖ ਰਿਹਾ
ਫਰੇਬ ਕਰਨਾ ਸਿੱਖ ਰਿਹਾ ਵਫ਼ਾਦਾਰੀ ਨਾਲ ਕੁਝ ਖਾਸ ਕਮਾਈ ਨਹੀਂ ਹੋਈ।
71. ਯਾਦਾਂ ਦੇ ਝੱਖੜ
ਤੇਰੀਆਂ ਯਾਦਾਂ ਦੇ ਝੱਖੜ ਬਣ ਬਣ ਆਉਂਦੇ ਮੈਂ ਬਹੁਤ ਕੋਸ਼ਿਸ਼ ਕਰਦਾ ਬਚਣ ਦੀ ਪਰ ਇਹਦੇ ਬਣੇ ਵਾ - ਵਰੋਲੇ ਮੈਨੂੰ ਆਪਣੇ ਅੰਦਰ ਘੇਰ ਲੈਂਦੇ ਤੇ ਅੱਧ ਮਰਿਆ ਜਯਾ ਕਰ ਸੁੱਟ ਦਿੰਦੇ ਨੇ ਫਿਰ ਜੀਣ ਨੂੰ ।
72. ਤੇਰੇ ਬਾਝੋਂ
ਮੈਂ ਪੈਰ ਚ ਪਏ ਸਗਲੇ ਦੇ ਓਸ ਘੁੰਗਰੂ ਵਰਗਾ ਹਾਂ ਜੋ ਟੁੱਟ ਕੇ ਕਿਤੇ ਡਿੱਗ ਪਿਆ ਹੈ ਵੇਅਰਥ ਜਯਾ ਹੋ ਗਿਆ ਹਾਂ।
73. ਕੱਲ੍ਹ ਮੇਰਾ
ਤੂੰ ਸੀ ਜੋ ਮੇਰੇ ਲਈ ਕੱਲ੍ਹ ਸੀ ਅੱਜ ਮੇਰਾ ਕੁੱਝ ਨਹੀਂ ਤੇ ਕੱਲ੍ਹ ਮੇਰਾ ਮਰਿਆ ਹੈ।
74. ਵੈਦਰ ਫੋਰਕਾਸਟ
ਪਿਆਰ ਕੋਈ ਮੌਸਮ ਤਾਂ ਨਹੀਂ ਕੇ ਜਦ ਠੀਕ ਲਗੇ ਓਦੋਂ ਹੀ ਕੀਤਾ ਜਾਵੇ ਇਹ ਬੇਮੌਸਮੀ ਹਵਾਂ ਜਾ ਵਰਖਾ ਹੈ ਜੋ ਆਪਣੀ ਮਰਜੀ ਤੇ ਆਪਣੇ ਹੀ ਸਮੇ ਨਾਲ ਬਰਸਦੀ ਹੈ ਤੇ ਨਾ ਹੀ ਇਹਦੇ ਲਈ ਕੋਈ ਵੈਦਰ ਫੋਰਕਾਸਟ ਬਣਿਆ ਹੈ ਜੋ ਤੁਸੀ ਦੇਖ ਲਓ ਕੇ ਕਦੋ ਕਿੰਨਾ ਤੇ ਕਿੱਥੇ ਇਹ ਬਰਸੇਗਾ।
75. ਮਿੱਟੀ ਤੋਂ ਪੁੰਗਰੇ
ਇਹ ਮਿੱਟੀ ਤੋਂ ਪੁਗਰੇ ਨੇ ਇਹਨਾਂ ਮਿੱਟੀ ਨੂੰ ਵੀ ਵਾਪਸ ਕੁਝ ਦੇਣਾ ਐ ਇਹਨਾਂ ਸੱਪਾਂ ਦੀਆਂ ਸੀਰੀਆ ਮਿੱਧੀਆਂ ਨੇ ਤੇ ਤੈਨੂੰ ਵੀ ਦਿੱਲੀਏ ਮਿੱਧ ਇਹਨਾਂ ਦੇਣਾ ਐ ਸ਼ਹੀਦਾਂ ਮਿਸਲਾ ਦੀ ਕੌਮ ਦੇ ਇਹ ਜਾਇ-ਨੇ ਤੇਗਾਂ-ਤਲਵਾਰਾਂ ਦੀ ਨੋਕ ਤੇ ਇਹਨਾਂ ਦਾ ਡੇਰਾ ਐ ਇਹਨਾਂ ਨੂੰ ਮੌਤ ਤੋਂ ਕੋਈ ਭੈਅ ਨਹੀਂ ਸ਼ਹੀਦੀਆਂ ਲਈ ਬੜਾ ਅੰਦਰ ਇਹਨਾਂ ਦੇ ਜੇਰਾ ਹੈ ਇਹ ਮਿੱਟੀ ਤੋਂ ਪੁੰਗਰੇ ਨੇ......
76. ਚਾਕਲੇਟ ਪਾਉਡਰ
ਤੂੰ ਮੇਰੀ ਜਿੰਦਗੀ ਨੂੰ ਇਓ ਹਸੀਨ ਕਰ ਦਿੱਤਾ ਜਿਓ ਚਾਕਲੇਟ ਆਲਾ ਪਾਊਡਰ ਕਾਫ਼ੀ ਨੂੰ ਕਰ ਦਿੰਦਾ ਹੈ।
77. ਧੂਫ
ਤੂੰ ਤੇ ਤੇਰੀ ਮੁਹੱਬਤ ਨੇ ਮੈਨੂੰ ਧੂਫ ਬਣਾ ਦਿੱਤਾ ਹੈ ਧੂਫ ਦੀ ਪ੍ਰਕਿਰਿਆ ਤਾਂ ਸਮਝਦਾ ਐ!
78. ਵੱਸ ਨਹੀਂ
ਬੜਾ ਕੁਝ ਜੋ ਮੇਰੇ ਵੱਸ ਚ ਨਹੀਂ ਇਹਨਾਂ ਵਿਚੋਂ ਇਕ ਤੈਨੂੰ ਭੁੱਲਣਾ।
79. ਏ ਟੀ ਐੱਮ
ਪਿਆਰ ਕੋਈ ਏ ਟੀ ਐਮ ਮਸ਼ੀਨ ਨਹੀਂ ਜਦ ਜੀ ਕੀਤਾ ਜਿਨ੍ਹਾਂ ਕੀਤਾ ਤੇ ਕੱਢਾ ਲਿਆ ।
80. ਸੁਰਗਾਂ ਵਰਗਾ
ਸੁਰਗਾਂ ਵਰਗਾ ਆਨੰਦ ਹੈ ਮਾਂ ਮੇਰੀ ਦੀ ਗੋਦ ਵਿੱਚ।